ੴ

ਸਿੱਖਬਾਣੀ · SikhBani

ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥

ddekhan koo musataak mukh kijehaa tau dhanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1096 · 3 lines
Translations

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਡੇਖਣ ਕੂ ਮੁਸਤਾਕੁ; ਮੁਖੁ ਕਿਜੇਹਾ ਤਉ ਧਣੀ ॥

ddekhan koo musataak; mukh kijehaa tau dhanee |

Sant Singh KhalsaI am so eager to see You, O Lord; what does Your face look like?
Manmohan SinghI am ardent to see Thee, O Lord. What kind is Thine face?
Manmohan Singh (Punjabi)ਮੈਂ ਤੈਨੂੰ ਵੇਖਣ ਦਾ ਅਭਿਲਾਸ਼ੀ ਹਾਂ, ਹੇ ਸਾਈਂ ਕੇਹੋ ਜੇਹਾ ਹੈ ਤੇਰਾ ਮੁਖੜਾ।
Fareedkot Teekaਹੇ ਮਾਲਕ! ਤੇਰੇ ਮੁਖ ਦੇਖਣੇ ਕੋ (ਮੁਸਤਾਕੁ) ਮੋਹਤ ਆਸਕ ਹੋ ਰਹਾ ਥਾ ਕਿ ਕੈਸਾ ਤੇਰਾ ਮੁਖ ਹੈ? ॥
Prof. Sahib Singhਹੇ (ਮੇਰੇ) ਮਾਲਕ! ਤੇਰਾ ਮੂੰਹ ਕਿਹੋ ਜਿਹਾ ਹੈ? ਮੈਂ ਤੇਰਾ ਮੁਖ ਦੇਖਣ ਦਾ ਬੜਾ ਚਾਹਵਾਨ ਸਾਂ,

ਪਦ ਅਰਥ ਕੂ = ਵਾਸਤੇ। ਮੁਸਤਾਕੁ = ਉਤਾਵਲਾ, ਚਾਹਵਾਨ। ਕਿਜੇਹਾ = ਕਿਹੋ ਜੇਹਾ? ਤਉ = ਤੇਰਾ। ਧਣੀ = ਹੇ ਮਾਲਕ!

SikhNet (Spanish)Añoro verte, oh Dios, ¿cómo es Tu Semblante?

ਫਿਰਦਾ ਕਿਤੈ ਹਾਲਿ; ਜਾ ਡਿਠਮੁ. ਤਾ ਮਨੁ ਧ੍ਰਾਪਿਆ ॥੧॥

firadaa kitai haal; jaa ddittham. taa man dhraapiaa |1|

Sant Singh KhalsaI wandered around in such a miserable state, but when I saw You, my mind was comforted and consoled. ||1||
Manmohan SinghIn what a miserable plight I did wander. When I saw Thee, then was my mind comforted, O Lord.
Manmohan Singh (Punjabi)ਕਿਸ ਬੁਰੀ ਹਾਲਤ ਵਿੱਚ ਮੈਂ ਭਟਕਦਾ ਫਿਰਦਾ ਸੀ। ਜਦ ਮੈਂ ਤੈਨੂੰ ਵੇਖਿਆ ਤਦ ਮੇਰੇ ਚਿੱਤ ਨੂੰ ਧੀਰਜ ਆ ਗਿਆ, ਹੇ ਸੁਆਮੀ!
Fareedkot Teekaਮੈਂ ਦੇਖੇ ਬਿਨਾਂ ਬੁਰੇ ਹਾਲ ਫਿਰਤਾ ਥਾ, ਜਾਂ ਤੇਰੇ ਕੋ ਦੇਖਿਆ ਹੈ ਤਾਂ ਮਨ ਤ੍ਰਿਪਤ ਹੂਆ ਹੈ॥੧॥
Prof. Sahib Singh(ਮਾਇਆ-ਵੱਸ ਹੋ ਕੇ) ਮੈਂ ਕਿਸੇ ਭੈੜੇ ਹਾਲ ਵਿਚ ਭਟਕਦਾ ਫਿਰਦਾ ਸਾਂ, ਪਰ ਜਦੋਂ ਤੇਰਾ ਮੂੰਹ ਮੈਂ ਵੇਖ ਲਿਆ, ਤਾਂ ਮੇਰਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਗਿਆ ॥੧॥

ਪਦ ਅਰਥ ਕਿਤੈ ਹਾਲਿ = ਕਿਸੇ (ਭੈੜੇ) ਹਾਲ ਵਿਚ। ਜਾ = ਜਦੋਂ। ਡਿਠਮੁ = ਮੈਂ ਵੇਖ ਲਿਆ। ਧ੍ਰਾਪਿਆ = ਰੱਜ ਗਿਆ ॥੧॥

SikhNet (Spanish)Sí, fui confortado sólo cuando Te vi, de otra forma mi estado sería miserable. (1)
Answers quote the Granth verbatim with Ang citations. AI commentary is not Gurbani and not a religious ruling.