ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਦੁਖੀਆ ਦਰਦ ਘਣੇ; ਵੇਦਨ ਜਾਣੇ ਤੂ ਧਣੀ ॥
dukheea darad ghane; vedan jaane too dhanee |
Sant Singh KhalsaThe miserable endure so much suffering and pain; You alone know their pain, Lord.
Manmohan SinghManifold are the miseries of the woe-stricken. Their pain, Thou alone know, O Master.
Manmohan Singh (Punjabi)ਘਣੇਰੇ ਹਨ ਦੁਖੜੇ ਮੁਸੀਬਤ ਦੇ ਮਾਰਿਆਂ ਦੇ। ਉਨ੍ਹਾਂ ਦੀ ਪੀੜ ਨੂੰ ਕੇਵਲ ਤੂੰ ਹੀ ਜਾਣਦਾ ਹੈਂ, ਹੇ ਮਾਲਕ!
Fareedkot Teekaਹਮ ਜੀਵ ਦੁਖੀਆਂ ਕੋ ਬਹੁਤ ਦਰਦ ਹੈ ਹਮਾਰੀ ਜੋ ਪੀੜਾ ਹੈ, ਸੋ ਹੇ ਸੁਆਮੀ! ਤੂੰਹੀ ਜਾਨਤਾ ਹੈਂ॥
Prof. Sahib Singh(ਪ੍ਰਭੂ ਦੇ ਦਰਸਨ ਖੁਣੋਂ) ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਹੇ ਖਸਮ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ।
ਪਦ ਅਰਥ ਧਣੀ = ਹੇ ਮਾਲਕ! ਵੇਦਨ = ਪੀੜਾਂ, ਦੁੱਖ।
SikhNet (Spanish)Nosotros, hechos unas piltrafas, sufrimos oh Dios y sólo Tú conoces la intensidad de nuestro dolor,
ਜਾਣਾ ਲਖ ਭਵੇ; ਪਿਰੀ ਡਿਖੰਦੋ. ਤਾ ਜੀਵਸਾ ॥੨॥
jaanaa lakh bhave; piree ddikhando. taa jeevasaa |2|
Sant Singh KhalsaI may know hundreds of thousands of remedies, but I shall live only if I see my Husband Lord. ||2||
Manmohan SinghThough I may know lacs of medicines, but if I see my Spouse, then alone shall I live.
Manmohan Singh (Punjabi)ਭਾਵੇਂ ਮੈਂ ਲੱਖਾਂ ਹੀ ਦਵਾਈਆਂ ਜਾਣਦਾ ਹੋਵਾਂ ਪਰ ਜੇਕਰ ਮੈਂ ਆਪਣੇ ਪਤੀ ਪ੍ਰਮਾਤਮਾ ਨੂੰ ਵੇਖ ਲੇਵਾਂ, ਕੇਵਲ ਤਦ ਹੀ ਮੈਂ ਜੀਉਂਦੀ ਰਹਾਂਗੀ।
Fareedkot Teekaਮੈਂ ਜਾਣਤਾ ਹੂੰ ਕਿ ਲਖਾਂ ਪਦਾਰਥ (ਭਵੇ) ਵਟੇ, ਭਾਵ ਪ੍ਰਾਪਤ ਭਏ ਹੈਂ, ਹੇ ਪਤੀ! ਜਾਂ ਤੈਨੂੰ ਦੇਖਿਆ ਤਾਂ ਮੈਂ ਜੀਵਿਆ ਹੂੰ॥੨॥
Prof. Sahib Singhਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ ॥੨॥
ਪਦ ਅਰਥ ਭਵੇ = ਭਾਵੇਂ। ਜਾਣਾ ਲਖ = ਮੈਂ ਲੱਖ ਵਾਰੀ ਜਾਣਦਾ ਹੋਵਾਂ। ਪਿਰੀ ਡਿਖੰਦੋ = ਖਸਮ-ਪ੍ਰਭੂ ਨੂੰ ਵੇਖਾਂ। ਜੀਵਸਾ = ਮੈਂ ਜੀਊ ਸਕਦੀ ਹਾਂ, ਮੇਰੇ ਵਿਚ ਜਿੰਦ ਪੈਂਦੀ ਹੈ, ਮੈਨੂੰ ਸੁਖ ਦਾ ਸਾਹ ਆਉਂਦਾ ਹੈ ॥੨॥
SikhNet (Spanish)pues aunque conozco miles de curas, podré ser, sólo si logro tener Tu Visión. (2)