ਬ੍ਰਹਮ ਗਿਆਨੀ; ਸਭ ਸ੍ਰਿਸਟਿ ਕਾ ਕਰਤਾ ॥
braham giaanee; sabh srisatt kaa karataa | Ang 273
Sant Singh KhalsaThe God-conscious being is the Creator of all the world.
Manmohan SinghThe knower of God is the creator of the whole world.
Manmohan Singh (Punjabi)ਰੱਬ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ।
Fareedkot Teekaਬ੍ਰਹਮ ਗਿਆਨੀ ਸਰਬ ਸ੍ਰਿਸ਼ਟੀ ਕਾ ਕਰਤਾ ਰੂਪ ਹੈ॥
Prof. Sahib Singhਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,ਪਦ ਅਰਥ ਸ੍ਰਿਸਟਿ = ਦੁਨੀਆ।
SikhNet (Spanish)El ser conciente de Dios, es el Creador del Universo entero.
ਬ੍ਰਹਮ ਗਿਆਨੀ; ਸਦ ਜੀਵੈ. ਨਹੀ ਮਰਤਾ ॥
braham giaanee; sad jeevai. nahee marataa | Ang 273
Sant Singh KhalsaThe God-conscious being lives forever, and does not die.
Manmohan SinghThe knower of God lives for ever and dies not.
Manmohan Singh (Punjabi)ਰੱਬ ਨੂੰ ਜਾਨਣ ਵਾਲਾ ਹਮੇਸ਼ਾਂ ਹੀ ਜੀਉਂਦਾ ਹੈ ਅਤੇ ਮਰਦਾ ਨਹੀਂ।
Fareedkot Teekaਬ੍ਰਹਮ ਗਿਆਨੀ ਸਦਾ ਜੀਵਤਾ ਹੈ ਕਬੀ ਮਰਤਾ ਨਹੀਂ ਹੈ, ਭਾਵ ਸੇ ਜਨਮਤਾ ਮਰਤਾ ਨਹੀਂ ਬ੍ਰਹਮ ਰੂਪ ਹੀ ਹੋ ਜਾਤਾ ਹੈ॥
Prof. Sahib Singhਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ।ਪਦ ਅਰਥ ਸਦ = ਸਦਾ।
SikhNet (Spanish)El ser conciente de Dios, vive para siempre y no muere.
ਬ੍ਰਹਮ ਗਿਆਨੀ; ਮੁਕਤਿ ਜੁਗਤਿ ਜੀਅ ਕਾ ਦਾਤਾ ॥
braham giaanee; mukat jugat jeea kaa daataa | Ang 273
Sant Singh KhalsaThe God-conscious being is the Giver of the way of liberation of the soul.
Manmohan SinghThe knower of God is the Bestower of the way to salvation to the mortal.
Manmohan Singh (Punjabi)ਰੱਬ ਨੂੰ ਜਾਨਣ ਵਾਲਾ ਪ੍ਰਾਣੀਆਂ ਨੂੰ ਮੋਖ਼ਸ਼ ਦਾ ਰਸਤਾ ਦੇਣਹਾਰ ਹੈ।
Fareedkot Teekaਬ੍ਰਹਮ ਗਿਆਨੀ ਜੀਵੋਂ ਕੋ ਮੁਕਤੀ ਕੀ ਜੁਗਤੀ ਕਾ ਦਾਤਾ ਹੈ॥
Prof. Sahib Singhਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,ਪਦ ਅਰਥ ਮੁਕਤਿ ਜੁਗਤਿ = ਮੁਕਤੀ ਦਾ ਰਸਤਾ। ਜੀਅ ਕਾ ਦਾਤਾ = (ਆਤਮਕ) ਜ਼ਿੰਦਗੀ ਦੇਣ ਵਾਲਾ।
SikhNet (Spanish)El ser conciente de Dios, es el Dador del Camino a la Liberación del Alma.
ਬ੍ਰਹਮ ਗਿਆਨੀ; ਪੂਰਨ ਪੁਰਖੁ ਬਿਧਾਤਾ ॥
braham giaanee; pooran purakh bidhaataa | Ang 273
Sant Singh KhalsaThe God-conscious being is the Perfect Supreme Being, who orchestrates all.
Manmohan SinghThe knower of God is the perfect Lord Creator.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਪੂਰਾ ਸੁਆਮੀ ਸਿਰਜਣਹਾਰ ਹੈ।
Fareedkot Teekaਬ੍ਰਹਮ ਗਿਆਨੀ ਸਰਬ ਮੇਂ ਪੂਰਨ ਰੂਪ ਬਿਧਾਤਾ ਪੁਰਖ ਕਾ ਸਰੂਪ ਹੈ॥
Prof. Sahib Singhਉਹੀ ਪੂਰਨ ਪੁਰਖ ਤੇ ਕਾਦਰ ਹੈ।ਪਦ ਅਰਥ ਬਿਧਾਤਾ = ਪੈਦਾ ਕਰਨ ਵਾਲਾ। ਪੂਰਨ ਪੁਰਖੁ = ਸਭ ਵਿਚ ਵਿਆਪਕ ਪ੍ਰਭੂ।
SikhNet (Spanish)El ser conciente de Dios, es el Perfecto Ser Supremo, Quien lo orquestra todo.
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
braham giaanee anaath kaa naath | Ang 273
Sant Singh KhalsaThe God-conscious being is the helper of the helpless.
Manmohan SinghThe knower of God is the patron of the patronless.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਨਿਖਸਮਿਆਂ ਦਾ ਖਸਮ ਹੈ।
Fareedkot Teekaਬ੍ਰਹਮ ਗਿਆਨੀ ਅਨਾਥੋਂ ਕਾ (ਨਾਥੁ) ਸ੍ਵਾਮੀ ਹੈ॥
Prof. Sahib Singhਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,ਪਦ ਅਰਥ ਨਾਥੁ = ਖਸਮ।
SikhNet (Spanish)El ser conciente de Dios, es la ayuda del desamparado.
ਬ੍ਰਹਮ ਗਿਆਨੀ ਕਾ; ਸਭ ਊਪਰਿ ਹਾਥੁ ॥
braham giaanee kaa; sabh aoopar haath | Ang 273
Sant Singh KhalsaThe God-conscious being extends his hand to all.
Manmohan SinghThe hand of the knower of God extends over the entire humanity.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲੇ ਦਾ ਰਖਿਆ ਕਰਨ ਵਾਲਾ ਹੱਥ ਸਮੂਹ ਮਨੁੱਖ ਜਾਤੀ ਦੇ ਉਤੇ ਹੈ।
Fareedkot Teekaਪੁਨਾ ਬ੍ਰਹਮ ਗਿਆਨੀ ਕਾ ਸਭ ਕੇ ਸਿਰ ਪਰ ਕ੍ਰਿਪਾ ਰੂਪ ਹਾਥੁ ਹੈ॥
Prof. Sahib Singhਸਭ ਦੀ ਸਹਾਇਤਾ ਕਰਦਾ ਹੈ।ਪਦ ਅਰਥ ਸਭ ਊਪਰਿ ਹਾਥੁ = ਸਭ ਦੀ ਸਹਾਇਤਾ ਕਰਦਾ ਹੈ।
SikhNet (Spanish)El ser conciente de Dios, extiende su mano hacia todo.
ਬ੍ਰਹਮ ਗਿਆਨੀ ਕਾ; ਸਗਲ ਅਕਾਰੁ ॥
braham giaanee kaa; sagal akaar | Ang 273
Sant Singh KhalsaThe God-conscious being owns the entire creation.
Manmohan SinghThe knower of God owns the entire universe.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਮਾਲਕ ਹੈ।
Fareedkot Teekaਇਹੁ ਸੰਪੂਰਨ ਆਕਾਰ ਬ੍ਰਹਮ ਗਿਆਨੀ ਕਾ ਹੀ ਹੈ, ਭਾਵ ਸਰਬ ਕੋ ਅਪਨਾ ਆਪ ਜਾਨਤਾ ਹੈ॥
Prof. Sahib Singhਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,ਪਦ ਅਰਥ ਸਗਲ ਅਕਾਰੁ = ਸਾਰਾ ਦਿੱਸਦਾ ਸੰਸਾਰ। ਅਕਾਰੁ = ਸਰੂਪ।
SikhNet (Spanish)Al ser conciente de Dios, le pertenece la entera Creación.
ਬ੍ਰਹਮ ਗਿਆਨੀ; ਆਪਿ ਨਿਰੰਕਾਰੁ ॥
braham giaanee; aap nirankaar | Ang 274
Sant Singh KhalsaThe God-conscious being is himself the Formless Lord.
Manmohan SinghThe knower of God is himself the Formless Lord.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।
Fareedkot Teekaਇਸੀ ਸੇ ਬ੍ਰਹਮ ਗਿਆਨੀ ਆਪ ਨਿਰੰਕਾਰ ਸਰੂਪ ਹੈ॥
Prof. Sahib Singhਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।
SikhNet (Spanish)El ser conciente de Dios, es Él Mismo el Señor Sin Forma.
ਬ੍ਰਹਮ ਗਿਆਨੀ ਕੀ ਸੋਭਾ; ਬ੍ਰਹਮ ਗਿਆਨੀ ਬਨੀ ॥
braham giaanee kee sobhaa; braham giaanee banee | Ang 274
Sant Singh KhalsaThe glory of the God-conscious being belongs to the God-conscious being alone.
Manmohan SinghThe glory of the Brahm-gyani behoves the Brahm-gyani alone.
Manmohan Singh (Punjabi)ਬ੍ਰਹਮ ਗਿਆਨੀ ਦੀ ਵਡਿਆਈ ਕੇਵਲ ਬ੍ਰਹਮ ਗਿਆਨੀ ਨੂੰ ਸਜਦੀ ਹੈ।
Fareedkot Teekaਤਾਂ ਤੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਕੌ ਹੀ ਬਨੀ ਹੈ, ਭਾਵ ਐਸੀ ਸੋਭਾ ਔਰ ਕਿਸੀ ਕੀ ਨਹੀਂ ਹੈ॥
Prof. Sahib Singhਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ;ਪਦ ਅਰਥ ਬਨੀ = ਫਬਦੀ ਹੈ।
SikhNet (Spanish)La Gloria del ser conciente de Dios, le pertenece sólo al ser conciente de Dios.
ਨਾਨਕ ਬ੍ਰਹਮ ਗਿਆਨੀ; ਸਰਬ ਕਾ ਧਨੀ ॥੮॥੮॥
naanak braham giaanee; sarab kaa dhanee |8|8| Ang 274
Sant Singh KhalsaO Nanak, the God-conscious being is the Lord of all. ||8||8||
Manmohan SinghNanak the mortal who knows God is the Lord of all.
Manmohan Singh (Punjabi)ਨਾਨਕ ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਹ ਸਾਰਿਆਂ ਦਾ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬ੍ਰਹਮ ਗਿਆਨੀ ਸਰਬ ਕਾ ਧਨੀ ਅਰਥਾਤ ਸ਼ਾਹ ਹੈ, ਭਾਵ ਸਭ ਕੌ ਨਾਮ ਵਾ ਉਪਦੇਸ਼ ਦਾਤਾ ਹੈ; ਵਾ ਹਰੀ ਰੂਪ ਸਭ ਕਾ (ਧਨੀ) ਮਾਲਕ ਹੈ॥੮॥੮॥☬ਪ੍ਰਸ਼ਨ: ਹੇ ਸਤਿਗੁਰੋ ਅਪਰਸ ਔ ਵੈਸਨਵ ਪੁਨਾ ਭਗਤੋਂ ਕੇ ਔ ਪੰਡਤੋਂ ਕੇ ਅਰੁ ਜੀਵਨ ਮੁਕਤਿ ਕੇ ਕਿਆ ਲਖਣ ਹੈਂ?☬ਉੱਤ੍ਰ:
Prof. Sahib Singhਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥ਪਦ ਅਰਥ ਧਨੀ = ਮਾਲਕ ॥੮॥
SikhNet (Spanish)Oh, dice Nanak, el ser conciente de Dios, es el Señor de todo.(8-8)