ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.
ਮਨੁ ਮੈਗਲੁ; ਸਾਕਤੁ ਦੇਵਾਨਾ ॥
man maigal; saakat devaanaa |
Sant Singh KhalsaThe mind of the faithless cynic is like a crazy elephant.
Manmohan SinghThe mind of the mammon-worshipper is a mad elephant.
Manmohan Singh (Punjabi)ਮਾਇਆ ਦੇ ਪੁਜਾਰੀ ਦਾ ਮਨੂਆ ਇਕ ਝੱਲਾ ਹਾਥੀ ਹੈ।
Fareedkot Teekaਸਾਕਤ ਕਾ ਮਨ (ਮੈਗਲੁ) ਹਾਥੀ ਕੇ ਸਮਾਨ ਹਉਮੈ ਮੇਂ ਮਸਤ ਹੋ ਰਹਾ ਹੈ॥
Prof. Sahib Singhਗੁਰ-ਸ਼ਬਦ ਤੋਂ ਖੁੰਝ ਕੇ (ਮਾਇਆ-ਵੇੜ੍ਹਿਆ) ਮਨ ਪਾਗਲ ਹਾਥੀ (ਸਮਾਨ) ਹੈ,ਪਦ ਅਰਥ ਮੈਗਲੁ = ਹਾਥੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ, ਮਾਇਆ-ਵੇੜ੍ਹਿਆ। ਦੇਵਾਨਾ = ਪਾਗਲ।
SikhNet (Spanish)La mente es como el elefante,
ਬਨ ਖੰਡਿ; ਮਾਇਆ ਮੋਹਿ ਹੈਰਾਨਾ ॥
ban khandd; maaeaa mohi hairaanaa |
Sant Singh KhalsaIt wanders around the forest, distracted by attachment to Maya.
Manmohan SinghIt wanders about distracted in the forest of worldly attractions.
Manmohan Singh (Punjabi)ਸੰਸਾਰੀ ਮਮਤਾ ਦੇ ਜੰਗਲ ਅੰਦਰ ਇਹ ਫ਼ਾਵਾ ਹੋਇਆ ਹੋਇਆ ਭਟਕਦਾ ਫਿਰਦਾ ਹੈ।
Fareedkot Teekaਮਾਇਆ ਕਾ ਮੋਹ ਰੂਪ ਜੋ (ਬਨ ਖੰਡਿ) ਬਨ ਸਥਾਨ ਹੈ ਤਿਸ ਮੇਂ ਮਨ ਹਸਤੀ ਹੈਰਾਨ ਰਹਤਾ ਹੈ॥
Prof. Sahib Singhਤੇ ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿਚ ਭਟਕਦਾ ਫਿਰਦਾ ਹੈ।ਪਦ ਅਰਥ ਬਨ ਖੰਡਿ = ਜੰਗਲ ਦੇ ਇਕ ਟੋਟੇ ਵਿਚ, ਸੰਸਾਰ-ਜੰਗਲ ਵਿਚ। ਮੋਹਿ = ਮੋਹ ਦੇ ਕਾਰਨ। ਹੈਰਾਨਾ = ਘਬਰਾਇਆ ਹੋਇਆ।
SikhNet (Spanish)salvaje e intoxicada con su propio poder,
ਇਤ ਉਤ ਜਾਹਿ; ਕਾਲ ਕੇ ਚਾਪੇ ॥
eit ut jaeh; kaal ke chaape |
Sant Singh KhalsaIt goes here and there, hounded by death.
Manmohan SinghUnder the pressure of death, is goes here and there.
Manmohan Singh (Punjabi)ਮੌਤ ਦੇ ਦਬਾ ਹੇਠ ਇਹ ਐਧਰ ਓਧਰ ਜਾਂਦਾ ਹੈ।
Fareedkot Teekaਮਨਮੁਖ ਕਾਲ ਕੇ (ਚਾਪੇ) ਦਬਾਏ ਹੂਏ ਇਧਰ ਉਧਰ ਜਾਤੇ ਹੈਂ, ਭਾਵ ਜਨਮਤੇ ਮਰਤੇ ਹੈਂ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ।ਪਦ ਅਰਥ ਇਤ ਉਤ = ਇਧਰ ਉਧਰ, ਹਰ ਪਾਸੇ। ਜਾਹਿ = ਜਾਂਦੇ ਹਨ, ਭਟਕਦੇ ਹਨ। ਕਾਲ = ਮੌਤ ਦਾ ਡਰ, ਆਤਮਕ ਮੌਤ। ਚਾਪੇ = ਦਬਾਏ ਹੋਏ।
SikhNet (Spanish)y vaga por los bosques de la ilusión, desviada por el apego.
ਗੁਰਮੁਖਿ. ਖੋਜਿ ਲਹੈ ਘਰੁ ਆਪੇ ॥੧॥
guramukh. khoj lahai ghar aape |1|
Sant Singh KhalsaThe Gurmukh seeks, and finds his own home. ||1||
Manmohan SinghUnder Guru's instruction, it shall find its home.
Manmohan Singh (Punjabi)ਗੁਰਾਂ ਦੇ ਰਾਹੀਂ ਢੂੰਡ ਕੇ ਇਹ ਆਪਣਾ ਧਾਮ ਲੱਭ ਲਵੇਗਾ।
Fareedkot Teekaਅਰ ਗੁਰਮੁਖ ਆਪੇ ਢੂੰਢ ਕਰ ਅਪਨੇ ਸਰੂਪ ਕੋ ਪਾਇ ਲੇਤੇ ਹੈਂ॥੧॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿਚ ਨਹੀਂ ਪੈਂਦਾ) ॥੧॥ਪਦ ਅਰਥ ਗੁਰਮੁਖਿ = ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੈ। ਲਹੈ = ਲੱਭ ਲੈਂਦਾ ਹੈ। ਆਪੇ = ਆਪਣੇ ਅੰਦਰ ਹੀ ॥੧॥
SikhNet (Spanish)Y con la muerte rondando siempre sobre su cabeza, anda de un lado al otro, pero cuando se encuentra con el Guru, llega a su hogar. (1)
ਬਿਨੁ ਗੁਰਸਬਦੈ. ਮਨੁ ਨਹੀ ਠਉਰਾ ॥
bin gurasabadai. man nahee tthauraa |
Sant Singh KhalsaWithout the Word of the Guru's Shabad, the mind finds no place of rest.
Manmohan SinghWithout the Guru's word the mind finds not the place of rest.
Manmohan Singh (Punjabi)ਗੁਰਾਂ ਦੇ ਕਲਾਮ ਬਗੈਰ, ਚਿੱਤ ਨੂੰ ਆਰਾਮ ਦੀ ਜਗ੍ਹਾਂ ਨਹੀਂ ਮਿਲਦੀ।
Fareedkot Teekaਗੁਰੋਂ ਕੇ ਸਬਦ ਸੇ ਬਿਨਾਂ ਮਨ (ਠਉਰਾ) ਸਥਿਰ ਨਹੀਂ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ।ਪਦ ਅਰਥ ਠਉਰਾ = ਇਕ ਥਾਂ (ਟਿਕਣ ਵਾਲਾ)।
SikhNet (Spanish)Sin la Palabra del Guru, la mente no encuentra paz;
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ; ਅਵਰ ਤਿਆਗਹੁ. ਹਉਮੈ ਕਉਰਾ ॥੧॥ ਰਹਾਉ ॥
simarahu raam naam at niramal; avar tiaagahu. haumai kauraa |1| rahaau |
Sant Singh KhalsaRemember in meditation the Lord's Name, the most pure and sublime; renounce your bitter egotism. ||1||Pause||
Manmohan SinghRemember thou the Lord's very pure Name and relinquish the bitter pride. Pause.
Manmohan Singh (Punjabi)ਤੂੰ ਸੁਆਮੀ ਦੇ ਪਰਮ ਪਵਿੱਤ੍ਰ ਨਾਮ ਦਾ ਆਰਾਧਨ ਕਰ ਅਤੇ ਕੌੜੀ ਹੰਗਤਾ ਨੂੰ ਛੱਡ ਦੇ। ਠਹਿਰਾਉ।
Fareedkot Teekaਤਾਂ ਤੇ ਜੋ ਰਾਮ ਨਾਮ ਅਤਿ ਨਿਰਮਲ ਹੈ ਗੁਰ ਸਬਦ ਦ੍ਵਾਰਾ ਤਿਸ ਕਾ ਸਿਮਰਣ ਕਰੋ ਔਰ ਹੰਤਾ ਮਮਤਾ ਕਾ ਜੋ ਕੌੜਾ ਸੁਆਦ ਹੈ ਤਿਸ ਕੋ ਤਿਆਗੋ ਵਾ ਹੰਕਾਰ ਸੇ ਕੌੜਾ ਬਚਨ ਬੋਲਣਾ ਹੈ ਤਿਸ ਕਾ ਤ੍ਯਾਗ ਕਰੋ॥੧॥ ਰਹਾਉ ॥
Prof. Sahib Singh(ਇਸ ਮਨ ਨੂੰ ਟਿਕਾਣ ਵਾਸਤੇ ਗੁਰ-ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ॥੧॥ ਰਹਾਉ ॥ਪਦ ਅਰਥ ਅਵਰ = ਹੋਰ ਰਸ। ਕਉਰਾ = ਕਉੜਾ ॥੧॥ ਰਹਾਉ ॥
SikhNet (Spanish)así es que debemos habitar en el Nombre Inmaculado del Señor y hacer a un lado el veneno del ego. (1‑Pausa)
ਇਹੁ ਮਨੁ ਮੁਗਧੁ; ਕਹਹੁ ਕਿਉ ਰਹਸੀ ॥
eihu man mugadh; kahahu kiau rahasee |
Sant Singh KhalsaTell me, how can this stupid mind be rescued?
Manmohan SinghSay, how can this stupid soul be rescued?
Manmohan Singh (Punjabi)ਦੱਸੋ ਇਹ ਮੂਰਖ ਆਤਮਾ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ?
Fareedkot Teekaਹੇ ਭਾਈ ਕਹੋ ਤੋ! ਇਹ ਮਨ ਮੂਰਖ ਦੁਖੋਂ ਸੇ ਕੈਸੇ ਬਚੇਗਾ?
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ, ਫਿਰ ਦੱਸੋ, ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ?ਪਦ ਅਰਥ ਮੁਗਧੁ = ਮੂਰਖ। ਕਹਹੁ = ਦੱਸੋ। ਰਹਸੀ = (ਅਡੋਲ) ਰਹੇਗਾ।
SikhNet (Spanish)La mente es ignorante; ¿cómo puede ser salvada?
ਬਿਨੁ ਸਮਝੇ; ਜਮ ਕਾ ਦੁਖੁ ਸਹਸੀ ॥
bin samajhe; jam kaa dukh sahasee |
Sant Singh KhalsaWithout understanding, it shall suffer the pains of death.
Manmohan Singhwithout (true) understanding, it shall suffer the torture of death.
Manmohan Singh (Punjabi)ਸੱਚੀ ਸਮਝ ਦੇ ਬਗੈਰ, ਇਹ ਮੌਤ ਦਾ ਕਸ਼ਟ ਸਹਾਰੇਗੀ।
Fareedkot Teekaਬਿਨਾਂ ਸਮਝੇ ਜਮ ਕਾ ਦੁਖੁ ਹੀ ਸਹਾਰੇਗਾ॥
Prof. Sahib Singhਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ।ਪਦ ਅਰਥ ਜਮ ਕਾ ਦੁਖ = ਆਤਮਕ ਮੌਤ ਦਾ ਦੁੱਖ।
SikhNet (Spanish)Pues sin el conocimiento va a sufrir las convulsiones de la muerte.
ਆਪੇ ਬਖਸੇ; ਸਤਿਗੁਰੁ ਮੇਲੈ ॥
aape bakhase; satigur melai |
Sant Singh KhalsaThe Lord Himself forgives us, and unites us with the True Guru.
Manmohan SinghThe Lord Himself pardons and unites man with the True Guru.
Manmohan Singh (Punjabi)ਸੁਆਮੀ ਆਪ ਹੀ ਮਾਫ ਕਰਦਾ ਹੈ ਅਤੇ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
Fareedkot Teekaਜਿਸ ਕੋ ਸਤਿਗੁਰੁ ਬਖਸ ਕਰ ਕੇ ਆਪ ਹੀ ਮਿਲਾਇ ਲੇਹਿ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ,
SikhNet (Spanish)El Señor Mismo es Compasivo; nos une con el Perfecto Guru,
ਕਾਲੁ ਕੰਟਕੁ ਮਾਰੇ; ਸਚੁ ਪੇਲੈ ॥੨॥
kaal kanttak maare; sach pelai |2|
Sant Singh KhalsaThe True Lord conquers and overcomes the tortures of death. ||2||
Manmohan SinghThe True One crushes and destroys the tortures of death.
Manmohan Singh (Punjabi)ਸਤਿਪੁਰਖ ਮੌਤ ਦੇ ਕਸ਼ਟਾਂ ਨੂੰ ਕੁਚਲ ਤੇ ਮਾਰ ਸੁੱਟਦਾ ਹੈ।
Fareedkot Teekaਸੋ ਸਚੁ (ਪੇਲੈ) ਪ੍ਰੇਰਕੇ ਸਤਨਾਮ ਕੋ ਜਪ ਕਰ ਦੁਖਦਾਈ ਕਾਲ ਸੇ ਰਹਿਤ ਹੋ ਜਾਤਾ ਹੈ, ਇਹੀ ਮਰਨਾ ਹੈ॥੨॥
Prof. Sahib Singhਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਉਸ ਨੂੰ ਆਤਮਕ ਜੀਵਨ ਵਲ) ਪ੍ਰੇਰਦਾ ਹੈ ॥੨॥ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਕੰਟਕੁ = ਕੰਡਾ, ਕੰਡੇ ਵਾਂਗ ਚੁੱਭਣ ਵਾਲਾ, ਦੁਖਦਾਈ। ਪੇਲੈ = ਪ੍ਰੇਰਦਾ ਹੈ, ਧੱਕਦਾ ਹੈ ॥੨॥
SikhNet (Spanish)y destruyendo la espina de la desintegración, nos hace regocijarnos en la Verdad. (2)
ਇਹੁ ਮਨੁ ਕਰਮਾ; ਇਹੁ ਮਨੁ ਧਰਮਾ ॥
eihu man karamaa; ihu man dharamaa |
Sant Singh KhalsaThis mind commits its deeds of karma, and this mind follows the Dharma.
Manmohan SinghThis mind does the deeds and this very mind practises truthfulness.
Manmohan Singh (Punjabi)ਇਹ ਚਿੱਤ ਕੰਮ ਕਰਦਾ ਹੈ ਅਤੇ ਇਹ ਚਿੱਤ ਹੀ ਸਚਾਈ ਦੀ ਕਮਾਈ ਕਰਦਾ ਹੈ।
Fareedkot Teekaਇਹੀ ਮਨ ਕਰਮਕਾਂਡੀਓਂ ਮੇਂ ਮਿਲ ਕਰ ਕਰਮੋਂ ਕਾ ਕਰਨੇ ਵਾਲਾ ਬੈਠਤਾ ਹੈ ਇਹੀ ਮਨ ਧਰਮੀ ਹੋ ਜਾਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰੀਵਾਜ ਕਰਦਾ ਫਿਰਦਾ ਹੈ,ਪਦ ਅਰਥ ਕਰਮਾ ਧਰਮਾ = ਧਾਰਮਿਕ ਰਸਮਾਂ।
SikhNet (Spanish)La mente nace de cinco elementos;
ਇਹੁ ਮਨੁ; ਪੰਚ ਤਤੁ ਤੇ ਜਨਮਾ ॥
eihu man; panch tat te janamaa |
Sant Singh KhalsaThis mind is born of the five elements.
Manmohan SinghThis mind is born of the five elements.
Manmohan Singh (Punjabi)ਇਹ ਮਨੂਆ ਪੰਜਾਂ ਮੂਲ ਅੰਸ਼ਾਂ ਤੋਂ ਪੈਦਾ ਹੋਇਆ ਹੈ।
Fareedkot Teekaਵਾਸਤਵ ਤੇ ਯਹ ਮਨ ਅਕਾਸਾਦਿ ਪੰਚ ਤਤੋਂ ਸੇ ਉਪਜਾ ਹੈ, ਤਾਂ ਤੇ ਇਨ ਤਤੋਂ ਕੇ ਸੁਭਾਵ ਸਭ ਇਸ ਮੇਂ ਬਨੇ ਰਹਤੇ ਹੈਂ॥
Prof. Sahib Singhਤੇ ਇਹ ਮਨ ਪੰਜਾਂ ਤੱਤਾਂ ਤੋਂ ਜੰਮਿਆ ਹੋਇਆ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ)।ਪਦ ਅਰਥ ਪੰਚ ਤਤੁ ਤੇ ਜਨਮਾ = ਪੰਜਾਂ ਤੱਤਾਂ ਤੋਂ ਜੰਮਿਆ ਹੋਇਆ, ਜਨਮ ਮਰਨ ਵਿਚ ਲੈ ਜਾਣ ਵਾਲਾ।
SikhNet (Spanish)es la mente quien hace las buenas acciones y practica la justicia.
ਸਾਕਤੁ ਲੋਭੀ; ਇਹੁ ਮਨੁ ਮੂੜਾ ॥
saakat lobhee; ihu man moorraa |
Sant Singh KhalsaThis foolish mind is perverted and greedy.
Manmohan SinghThis foolish soul is perverse and avaricious.
Manmohan Singh (Punjabi)ਇਹ ਮੂਰਖ ਆਤਮਾ ਪ੍ਰਤੀਕੂਲ ਅਤੇ ਲਾਲਚੀ ਹੈ।
Fareedkot Teekaਸਾਕਤ ਲੋਭੀਓਂ ਕਾ ਇਹ ਮਨ ਮੂਰਖ ਹੈ॥
Prof. Sahib Singhਮਾਇਆ-ਵੇੜ੍ਹਿਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ।ਪਦ ਅਰਥ ਮੂੜਾ = ਮੂਰਖ।
SikhNet (Spanish)Y después, borracha de poder se vuelve salvaje e ignorante.
ਗੁਰਮੁਖਿ ਨਾਮੁ ਜਪੈ; ਮਨੁ ਰੂੜਾ ॥੩॥
guramukh naam japai; man roorraa |3|
Sant Singh KhalsaChanting the Naam, the mind of the Gurmukh becomes beautiful. ||3||
Manmohan SinghBy remembering the Name, through the Guru, the soul becomes beautiful.
Manmohan Singh (Punjabi)ਗੁਰਾਂ ਦੇ ਰਾਹੀਂ, ਨਾਮ ਦਾ ਆਰਾਧਨ ਕਰਨ ਦੁਆਰਾ ਆਤਮਾ ਸੁੰਦਰ ਥੀ ਵੰਞਦੀ ਹੈ।
Fareedkot Teekaਜੋ ਗੁਰਮੁਖ ਨਾਮ ਜਪਤੇ ਹੈਂ ਮਨੁ (ਰੂੜਾ) ਸੁੰਦਰ ਹੈ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ (ਘਾੜਤ ਵਾਲਾ ਬਣ ਜਾਂਦਾ) ਹੈ ॥੩॥ਪਦ ਅਰਥ ਰੂੜਾ = ਸੁੰਦਰ ॥੩॥
SikhNet (Spanish)Pero cuando alaba al Nombre del Señor a través del Shabd de la Palabra del Guru, se embellece de nuevo. (3)
ਗੁਰਮੁਖਿ. ਮਨੁ ਅਸਥਾਨੇ ਸੋਈ ॥
guramukh. man asathaane soee |
Sant Singh KhalsaThe mind of the Gurmukh finds the Lord's home.
Manmohan SinghThrough the Guru, the soul finds that Lord's abode.
Manmohan Singh (Punjabi)ਗੁਰਾਂ ਦੇ ਰਾਹੀਂ ਆਤਮਾ ਉਸ ਸਾਹਿਬ ਦੇ ਟਿਕਾਣੇ ਨੂੰ ਪਾ ਲੈਂਦੀ ਹੈ।
Fareedkot Teekaਜੋ ਗੁਰਮੁਖ ਹੈਂ ਸੋਈ ਮਨ ਕੋ ਸ੍ਵੈ ਅਸਥਾਨ ਮੇਂ ਠਹਰਾਉਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ,ਪਦ ਅਰਥ ਅਸਥਾਨੇ = ਟਿਕਾਂਦਾ ਹੈ, ਥਾਂ ਦੇਂਦਾ ਹੈ। ਸੋਈ = ਉਸ ਪ੍ਰਭੂ ਨੂੰ।
SikhNet (Spanish)Encuentra su hogar a través del Guru,
ਗੁਰਮੁਖਿ. ਤ੍ਰਿਭਵਣਿ ਸੋਝੀ ਹੋਈ ॥
guramukh. tribhavan sojhee hoee |
Sant Singh KhalsaThe Gurmukh comes to know the three worlds.
Manmohan SinghThrough the Guru, it comes to posses the knowledge of the three worlds.
Manmohan Singh (Punjabi)ਗੁਰਾਂ ਦੇ ਜਰੀਏ ਇਸ ਨੂੰ ਤਿੰਨਾਂ ਲੋਕਾ ਦੀ ਗਿਆਤ ਹੋ ਜਾਂਦੀ ਹੈ।
Fareedkot Teekaਇਸੀ ਕਰ ਕੇ ਗੁਰਮੁਖੋਂ ਕੋ ਤੀਨੋਂ ਲੋਕੋਂ ਕੀ ਖਬਰ ਹੋਈ ਹੈ॥
Prof. Sahib Singhਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।ਪਦ ਅਰਥ ਤ੍ਰਿਭਵਣ = ਤ੍ਰਿਭਵਣੀ ਪ੍ਰਭੂ ਦੀ, ਉਸ ਪ੍ਰਭੂ ਦੀ ਜੋ ਤਿੰਨ ਭਵਨਾਂ ਵਿਚ ਵਿਆਪਕ ਹੈ।
SikhNet (Spanish)y despierta a la realidad de las tres Gunas.
ਇਹੁ ਮਨੁ; ਜੋਗੀ ਭੋਗੀ. ਤਪੁ ਤਾਪੈ ॥
eihu man; jogee bhogee. tap taapai |
Sant Singh KhalsaThis mind is a Yogi, an enjoyer, a practicer of austerities.
Manmohan SinghThis soul is a Yogi and an enjoyer and practises penance.
Manmohan Singh (Punjabi)ਇਹ ਆਤਮਾ ਯੋਗੀ ਅਤੇ ਅਨੰਦ ਮਾਲਦ ਵਾਲੀ ਹੈ ਅਤੇ ਤਪੱਸਿਆ ਸਾਧਦੀ ਹੈ।
Fareedkot Teekaਗੁਰਮੁਖੋਂ ਕਾ ਇਹ ਮਨ ਜੁੜਨੇ ਵਾਲਾ ਹੋ ਕਰ ਕੇ ਆਤਮਾਨੰਦ ਕਾ ਭੋਗੀ ਹੋ ਰਹਾ ਹੈ ਔਰ ਗੁਰਮੁਖੋਂ ਕਾ ਇਹੀ ਮਨ ਇਕਾਗ੍ਰਤਾ ਰੂਪ ਤਪੁ ਤਾਪ ਰਹਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਜੋਗ-ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ (ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ)।
SikhNet (Spanish)Por un tiempo la mente está apegada; en otro, se encuentra desapegada, practica austeridades
ਗੁਰਮੁਖਿ ਚੀਨੑੈ; ਹਰਿ ਪ੍ਰਭੁ ਆਪੈ ॥੪॥
guramukh cheenai; har prabh aapai |4|
Sant Singh KhalsaThe Gurmukh understands the Lord God Himself. ||4||
Manmohan SinghBy means of the Guru, it itself understands the Lord God.
Manmohan Singh (Punjabi)ਗੁਰਾਂ ਦੇ ਜਰੀਏ ਇਹ ਖੁਦ ਹੀ ਵਾਹਿਗੁਰੂ ਸੁਅਮੀ ਨੂੰ ਜਾਣ ਲੈਂਦੀ ਹੈ।
Fareedkot Teekaਗੁਰਮੁਖੋਂ ਕਾ ਇਹੀ ਮਨ ਹਰਿ ਪ੍ਰਭੂ ਕੋ ਅਪੁਨਾ ਆਪ ਜਾਨਤਾ ਹੈ॥੪॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ॥੪॥ਪਦ ਅਰਥ ਚੀਨ੍ਹ੍ਹੈ = ਖੋਜਦਾ ਹੈ, ਭਾਲਦਾ ਹੈ। ਆਪੈ = ਆਪਣੇ ਅੰਦਰ ॥੪॥
SikhNet (Spanish)y conoce la Quintaesencia del Señor Supremo. (4)
ਮਨੁ ਬੈਰਾਗੀ; ਹਉਮੈ ਤਿਆਗੀ ॥
man bairaagee; haumai tiaagee |
Sant Singh KhalsaThis mind is a detached renunciate, forsaking egotism.
Manmohan SinghSometimes the soul renounces the world and gets rid of egotism.
Manmohan Singh (Punjabi)ਕਿਸੇ ਵੇਲੇ ਆਤਮਾ ਜਗਤ-ਤਿਆਗ ਅਤੇ ਹੰਕਾਰ ਰਹਿਤ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਕਾ ਮਨ ਬੈਰਾਗੀ ਹੂਆ ਹੂਆ ਹੰਤਾ ਮਮਤਾ ਕਾ ਤ੍ਯਾਗੀ ਹੋਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ (ਆਪਣੇ ਵਲੋਂ) ਹਉਮੈ ਤਿਆਗ ਕੇ (ਦੁਨੀਆ ਛੱਡ ਕੇ) ਵੈਰਾਗਵਾਨ ਬਣ ਜਾਂਦਾ ਹੈ,
SikhNet (Spanish)Por un tiempo habita en el deseo y la añoranza de Maya;
ਘਟਿ ਘਟਿ; ਮਨਸਾ ਦੁਬਿਧਾ ਲਾਗੀ ॥
ghatt ghatt; manasaa dubidhaa laagee |
Sant Singh KhalsaDesire and duality afflict each and every heart.
Manmohan SinghTo every soul, desire and duality are attached.
Manmohan Singh (Punjabi)ਹਰ ਆਤਮਾ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ।
Fareedkot Teekaਬਿਨਾਂ ਬੈਰਾਗ (ਦੁਬਿਧਾ) ਦ੍ਵੈਤ ਭਾਵਨਾ ਅਰ ਵਾਸਨਾ ਸਭ ਕੇ ਅੰਤਸਕਰਣ ਮੇਂ ਲਗ ਰਹੀ ਹੈ॥
Prof. Sahib Singhਕਦੇ ਹਰੇਕ ਸਰੀਰ ਵਿਚ (ਮਾਇਆ-ਵੇੜ੍ਹੇ ਮਨ ਨੂੰ) ਮਾਇਕ ਫੁਰਨਾ ਤੇ ਦੁਬਿਧਾ ਆ ਚੰਬੜਦੇ ਹਨ।ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਮਨਸਾ = ਮਾਇਕ ਫੁਰਨਾ। ਦੁਬਿਧਾ = ਦੁਚਿੱਤਾ-ਪਨ, ਭਟਕਣਾ।
SikhNet (Spanish)en otro, renuncia a sus personalidades y a sus egos.
ਰਾਮ ਰਸਾਇਣੁ; ਗੁਰਮੁਖਿ ਚਾਖੈ ॥
raam rasaaein; guramukh chaakhai |
Sant Singh KhalsaThe Gurmukh drinks in the Lord's sublime essence;
Manmohan SinghHe who, through the Guru, quaffs Divine elixir,
Manmohan Singh (Punjabi)ਜੋ ਗੁਰਾਂ ਦੇ ਰਾਹੀਂ ਈਸ਼ਵਰੀ ਅੰਮ੍ਰਿਤ ਨੂੰ ਪਾਨ ਕਰਦਾ ਹੈ,
Fareedkot Teekaਗੁਰਮੁਖਿ ਰਾਮ ਨਾਮ ਰੂਪ ਅੰਮ੍ਰਿਤ ਚਾਖਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ-ਰਸ ਚੱਖਦਾ ਹੈ,ਪਦ ਅਰਥ ਰਸਾਇਣੁ = ਰਸਾਂ ਦਾ ਘਰ।
SikhNet (Spanish)Aquél que a través del Guru prueba el Elixir del Naam, el Nombre del Señor,
ਦਰਿ ਘਰਿ ਮਹਲੀ; ਹਰਿ ਪਤਿ ਰਾਖੈ ॥੫॥
dar ghar mahalee; har pat raakhai |5|
Sant Singh Khalsaat His Door, in the Mansion of the Lord's Presence, He preserves his honor. ||5||
Manmohan Singhin His court and mansion the Sovereign Lord saves the honour of him.
Manmohan Singh (Punjabi)ਆਪਣੇ ਦਰਬਾਰ ਅਤੇ ਮੰਦਰ ਅੰਦਰ ਪਾਤਸ਼ਾਹ ਪ੍ਰਭੂ ਉਸ ਦੀ ਇੱਜ਼ਤ ਰਖਦਾ ਹੈ।
Fareedkot Teekaਸਰੀਰ ਕੇ ਅੰਤਰ ਹੀ ਜੋ ਮਹਲੀ ਹਰਿ ਹੈ, ਸੋ ਤਿਨ ਕੀ ਪਤਿ ਰਖਤਾ ਹੈ॥੫॥
Prof. Sahib Singhਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ-ਪ੍ਰਭੂ (ਦਿੱਸਦਾ ਹੈ) ਜੋ (ਮਾਇਆ ਦੇ ਮੋਹ ਤੋਂ ਬਚਾ ਕੇ) ਉਸ ਦੀ ਇੱਜ਼ਤ ਰੱਖਦਾ ਹੈ ॥੫॥ਪਦ ਅਰਥ ਦਰਿ = ਦਰ ਤੇ। ਘਰਿ = ਘਰ ਵਿਚ। ਮਹਲੀ = ਮਹਲ ਦਾ ਮਾਲਕ-ਪ੍ਰਭੂ ॥੫॥
SikhNet (Spanish)obtiene la Gloria en la Corte del Señor, sí, en el Recinto de Dios. (5)
ਇਹੁ ਮਨੁ; ਰਾਜਾ ਸੂਰ ਸੰਗ੍ਰਾਮਿ ॥
eihu man; raajaa soor sangraam |
Sant Singh KhalsaThis mind is the king, the hero of cosmic battles.
Manmohan SinghThis mind is the King and the hero of battles.
Manmohan Singh (Punjabi)ਇਹ ਮਨੂਆ ਪਾਤਸ਼ਾਹ ਅਤੇ ਯੁੱਧਾ ਦਾ ਸੂਰਮਾ ਹੈ।
Fareedkot Teekaਇਹੀ ਮਨ ਰਾਜਾ ਹੋ ਕਰ ਸੰਗ੍ਰਾਮ ਮੇਂ ਸੂਰਮਾਂ ਬਨਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਰਣ-ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ।ਪਦ ਅਰਥ ਸੂਰ = ਸੂਰਮਾ। ਸੰਗ੍ਰਾਮਿ = ਰਣ-ਭੂਮੀ ਵਿਚ।
SikhNet (Spanish)La mente se vuelve intrépida alabando
ਇਹੁ ਮਨੁ; ਨਿਰਭਉ ਗੁਰਮੁਖਿ ਨਾਮਿ ॥
eihu man; nirbhau guramukh naam |
Sant Singh KhalsaThe mind of the Gurmukh becomes fearless through the Naam.
Manmohan SinghBy meditating on the Name, through the Guru, this soul becomes fearless.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਆਤਮਾ ਨਿੱਡਰ ਹੋ ਜਾਂਦੀ ਹੈ।
Fareedkot Teekaਇਹੀ ਮਨ ਗੁਰਮੁਖ ਹੋ ਕਰ ਨਾਮ ਜਪ ਕਰ ਨਿਰਭਉ ਹੋਤਾ ਹੈ॥
Prof. Sahib Singhਪਰ ਜਦੋਂ ਇਹ ਮਨ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤਾਂ (ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਜਾਂਦਾ ਹੈ,ਪਦ ਅਰਥ ਨਾਮਿ = ਨਾਮ ਵਿਚ।
SikhNet (Spanish)el Nombre del Señor por la Gracia del Guru,
ਮਾਰੇ ਪੰਚ; ਅਪੁਨੈ ਵਸਿ ਕੀਏ ॥
maare panch; apunai vas kee |
Sant Singh KhalsaOverpowering and subduing the five passions,
Manmohan SinghOverpowering and arresting the five evil passions
Manmohan Singh (Punjabi)ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਅਤੇ ਗ੍ਰਿਫਤਾਰ ਕਰ,
Fareedkot Teekaਗੁਰਮੁਖੋਂ ਨੇ ਕਮਾਦਿ ਪੰਚ ਬਿਕਾਰ ਮਾਰ ਕਰ ਅਪਨੇ ਬਸ ਮੇਂ ਕੀਏ ਹੈਂ॥
Prof. Sahib Singhਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ,ਪਦ ਅਰਥ ਅਪੁਨੈ ਵਸਿ = ਆਪਣੇ ਵੱਸ ਵਿਚ।
SikhNet (Spanish)y manteniendo su ego bajo el mando de su Conciencia,
ਹਉਮੈ ਗ੍ਰਾਸਿ; ਇਕਤੁ ਥਾਇ ਕੀਏ ॥੬॥
haumai graas; ikat thaae kee |6|
Sant Singh Khalsaholding ego in its grip, it confines them to one place. ||6||
Manmohan Singhand holding ego in its grip, the soul confines them to one place.
Manmohan Singh (Punjabi)ਅਤੇ ਹੰਕਾਰ ਨੂੰ ਆਪਣੀ ਪਕੜ ਵਿੱਚ ਲੈ ਕੇ, ਆਤਮਾ ਇਨ੍ਹਾਂ ਨੂੰ ਇਕ ਜਗ੍ਹਾਂ ਤੇ ਕੈਦ ਕਰ ਦਿੰਦੀ ਹੈ।
Fareedkot Teekaਹੰਤਾ ਮਮਤਾ ਕੋ (ਗ੍ਰਾਸਿ) ਖਾਇਕਰ, ਭਾਵ ਬਸਕਰ ਪੰਚ ਬਿਕਾਰ ਇਕ ਰਿਦੇ ਸਥਾਨ ਮੇਂ ਕੀਏ, ਭਾਵ ਰੋਕੇ ਹੈਂ। ਵਾ ਅੰਤਹਕਰਣ ਏਕ ਸਰੂਪ ਅਸਥਾਨ ਮੇਂ ਪ੍ਰਾਪਤ ਕੀਏ ਹੈਂ॥੬॥
Prof. Sahib Singhਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ॥੬॥ਪਦ ਅਰਥ ਗ੍ਰਾਸਿ = ਗ੍ਰਸ ਕੇ, ਖਾ ਕੇ। ਇਕਤੁ ਥਾਇ = ਇਕੋ ਥਾਂ ਵਿਚ ॥੬॥
SikhNet (Spanish)logra vencer a sus cinco enemigos y los destruye. (6)
ਗੁਰਮੁਖਿ; ਰਾਗ ਸੁਆਦ ਅਨ ਤਿਆਗੇ ॥
guramukh; raag suaad an tiaage |
Sant Singh KhalsaThe Gurmukh renounces other songs and tastes.
Manmohan SinghBy Guru's grace, the soul renounces other songs and relishes.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਤਮਾ ਹੋਰ ਸੰਗੀਤਾਂ ਤੇ ਮਿਠਾਸਾਂ ਨੂੰ ਛੱਡ ਦਿੰਦੀ ਹੈ।
Fareedkot Teekaਗੁਰਮੁਖੋਂ ਨੇ ਭਗਵੰਤ ਕੇ ਜਸ ਸੇ ਰਹਿਤ ਆਨ ਰਾਗ ਸ੍ਵਾਦ ਸਭ ਤ੍ਯਾਗ ਦੀਏ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ,ਪਦ ਅਰਥ ਅਨ = ਹੋਰ ਹੋਰ।
SikhNet (Spanish)Por la Gracia del Guru, la mente deja todos los demás amores y relaciones,
ਗੁਰਮੁਖਿ, ਇਹੁ ਮਨੁ ਭਗਤੀ ਜਾਗੇ ॥
guramukh, ihu man bhagatee jaage |
Sant Singh KhalsaThe mind of the Gurmukh is awakened to devotion.
Manmohan SinghBy Guru's grace this soul awakens to Lord's service.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਸਾਈਂ ਦੀ ਸੇਵਾ ਅੰਦਰ ਜਾਗ ਉਠਦੀ ਹੈ।
Fareedkot Teekaਗੁਰਮੁਖੋਂ ਕਾ ਯਹ ਮਨ, ਭਾਵ ਅੰਤਹਕਰਣ ਭਗਤੀ ਕਰ ਕੇ ਮੋਹ ਨਿੰਦ੍ਰਾ ਸੇ ਜਾਗੇ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ।ਪਦ ਅਰਥ ਜਾਗੇ = ਜਾਗ ਪੈਂਦਾ ਹੈ, ਸੁਚੇਤ ਹੋ ਜਾਂਦਾ ਹੈ।
SikhNet (Spanish)y a través del Shabd de la Palabra del Guru, despierta en la Alabanza del Señor.
ਅਨਹਦ ਸੁਣਿ ਮਾਨਿਆ; ਸਬਦੁ ਵੀਚਾਰੀ ॥
anahad sun maaniaa; sabad veechaaree |
Sant Singh KhalsaHearing the unstruck music of the sound current, this mind contemplates the Shabad, and accepts it.
Manmohan SinghReflecting over the accepting the Guru's instruction, the soul hearts the heavenly music.
Manmohan Singh (Punjabi)ਗੁਰਾਂ ਦੇ ਉਪਦੇਸ਼, ਸੋਚ ਸਮਝ ਅਤੇ ਮੰਨ ਕੇ, ਆਤਮਾ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰਦੀ ਹੈ।
Fareedkot Teeka(ਅਨਹਦ) ਏਕ ਰਸ ਜੋ ਪਰਮਾਤਮਾ ਹੈ ਤਿਸ ਕੋ ਗੁਰੋਂ ਸੇ ਸੁਨ ਕਰ ਮਨਨ ਕੀਆ ਹੈ ਅਰੁ ਬ੍ਰਹਮ ਕੇ ਵਿਚਾਰਨੇ ਵਾਲੇ ਹੂਏ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ, ਉਹ (ਅੰਦਰਲੇ ਆਤਮਕ ਖੇੜੇ ਦੇ) ਇਕ-ਰਸ (ਹੋ ਰਹੇ ਗੀਤ) ਨੂੰ ਸੁਣ ਸੁਣ ਕੇ (ਉਸ ਵਿਚ) ਗਿੱਝ ਜਾਂਦਾ ਹੈ,ਪਦ ਅਰਥ ਅਨਹਦ = ਇਕ-ਰਸ। ਸੁਣਿ = ਸੁਣ ਕੇ। ਮਾਨਿਆ = ਗਿੱਝ ਗਿਆ। ਵਿਚਾਰੀ = ਵਿਚਾਰ ਕੇ।
SikhNet (Spanish)Escuchando la Melodía Divina de la Palabra, la mente acepta
ਆਤਮੁ ਚੀਨੑਿ; ਭਏ ਨਿਰੰਕਾਰੀ ॥੭॥
aatam cheena; bhe nirankaaree |7|
Sant Singh KhalsaUnderstanding itself, this soul becomes attuned to the Formless Lord. ||7||
Manmohan SinghBy understanding itself, the soul becomes the Formless Lord.
Manmohan Singh (Punjabi)ਆਪਣੇ ਆਪ ਨੂੰ ਸਮਝਣ ਦੁਆਰਾ, ਆਤਮਾ ਸਰੂਪ ਰਹਿਤ ਸੁਆਮੀ ਥੀ ਜਾਂਦੀ ਹੈ।
Fareedkot Teekaਔਰ ਆਤਮਾ ਕੋ ਰਾਮ ਰੂਪ ਜਾਨ ਕਰ (ਨਿਰੰਕਾਰੀ) ਕਾ ਸਰੂਪ ਹੂਏ ਹੈਂ॥੭॥
Prof. Sahib Singhਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ॥੭॥ਪਦ ਅਰਥ ਚੀਨ੍ਹ੍ਹਿ = ਖੋਜ ਕੇ ॥੭॥
SikhNet (Spanish)y medita en la Verdad de la Palabra, y realizando al Ser, se entona en el Dios sin forma. (7)
ਇਹੁ ਮਨੁ ਨਿਰਮਲੁ; ਦਰਿ ਘਰਿ ਸੋਈ ॥
eihu man niramal; dar ghar soee |
Sant Singh KhalsaThis mind becomes immaculately pure, in the Court and the Home of the Lord.
Manmohan SinghThis soul becomes pure in the court and presence of the Lord,
Manmohan Singh (Punjabi)ਉਸ ਸਾਹਿਬ ਦੇ ਦਰਬਾਰ ਅਤੇ ਹਜੂਰੀ ਅੰਦਰ ਇਹ ਆਤਮਾ ਪਵਿੱਤ੍ਰ ਹੋ ਜਾਂਦੀ ਹੈ,
Fareedkot Teekaਗੁਰਮੁਖੋਂ ਕਾ ਯਹ ਮਨ ਨਿਰਮਲ ਹੈ, (ਦਰਿ ਘਰਿ) ਸਰੀਰ ਕੇ ਅੰਦਰ ਸੋ ਪਰਮੇਸਰ ਕੋ ਜਾਨਾ ਹੈ॥
Prof. Sahib Singh(ਜਦੋਂ) ਇਹ ਮਨ (ਗੁਰੂ ਦੇ ਸਨਮੁਖ ਹੁੰਦਾ ਹੈ ਤਦੋਂ) ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ।ਪਦ ਅਰਥ ਦਰਿ ਘਰਿ = ਅੰਦਰ ਬਾਹਰ (ਹਰ ਥਾਂ)। ਸੋਈ = ਉਸੇ ਪ੍ਰਭੂ ਨੂੰ।
SikhNet (Spanish)La mente se vuelve inmaculada en la Presencia del Señor,
ਗੁਰਮੁਖਿ; ਭਗਤਿ ਭਾਉ. ਧੁਨਿ ਹੋਈ ॥
guramukh; bhagat bhaau. dhun hoee |
Sant Singh KhalsaThe Gurmukh shows his love through loving devotional worship.
Manmohan Singhit comes to profess love for His devotional service through the Guru.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਇਸ ਨੂੰ ਉਸ ਦੀ ਪ੍ਰੇਮ-ਮਈ ਸੇਵਾ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਕੀ ਸੰਗਤ ਮੇਂ ਭਗਤਿ (ਭਾਉ) ਪ੍ਰੇਮ ਕਰਨ ਤੇ (ਧੁਨਿ) ਬ੍ਰਿਤੀ ਬ੍ਰਹਮ ਰੂਪੁ ਹੋਤੀ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ (ਇਸ ਮਨ ਦੇ ਅੰਦਰ) ਭਗਤੀ ਦੀ ਲਗਨ ਲੱਗ ਪੈਂਦੀ ਹੈ, (ਇਸ ਦੇ ਅੰਦਰ ਪ੍ਰਭੂ ਦਾ) ਪਿਆਰ (ਜਾਗ ਪੈਂਦਾ ਹੈ),ਪਦ ਅਰਥ ਧੁਨਿ = ਲਗਨ। ਭਾਉ = ਪ੍ਰੇਮ।
SikhNet (Spanish)y entonada en el Naam, el Nombre del Señor se compenetra en la Adoración
ਅਹਿਨਿਸਿ ਹਰਿ ਜਸੁ; ਗੁਰ ਪਰਸਾਦਿ ॥
ahinis har jas; gur parasaad |
Sant Singh KhalsaNight and day, by Guru's Grace, sing the Lord's Praises.
Manmohan SinghBy Guru's grace, the soul, day and night, sings God's praise,
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਆਤਮਾ, ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਰਾਤ ਦਿਨ ਹਰਿ ਕਾ ਜਸ ਕਰਤੇ ਹੈਂ॥
Prof. Sahib Singhਗੁਰੂ ਦੀ ਕ੍ਰਿਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਹਿਨਿਸਿ = ਦਿਨ ਰਾਤ। ਪਰਸਾਦਿ = ਕਿਰਪਾ ਨਾਲ।
SikhNet (Spanish)Amorosa del Señor a través del Guru. Por la Gracia del Guru habita en la Alabanza del Señor,
ਘਟਿ ਘਟਿ ਸੋ ਪ੍ਰਭੁ; ਆਦਿ ਜੁਗਾਦਿ ॥੮॥
ghatt ghatt so prabh; aad jugaad |8|
Sant Singh KhalsaGod dwells in each and every heart, since the very beginning of time, and throughout the ages. ||8||
Manmohan Singhand realises that He, the Lord, is pervading all the hearts, since the very outset and at the beginning of ages.
Manmohan Singh (Punjabi)ਅਤੇ ਅਨੁਭਵ ਕਰ ਲੈਂਦੀ ਹੈ ਕਿ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਉਹ ਸੁਅਮੀ ਸਾਰਿਆਂ ਦੇ ਦਿਲਾਂ ਵਿੱਚ ਰਮ ਰਿਹਾ ਹੈ।
Fareedkot Teekaਸੋ ਆਦਿ ਜੁਗਾਦਿ ਪ੍ਰਭ ਕੋ ਘਟ ਘਟ ਮੇਂ ਜਾਨਤੇ ਹੈਂ॥੮॥
Prof. Sahib Singhਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ॥੮॥ਪਦ ਅਰਥ ਆਦਿ = ਸਾਰੀ ਸ੍ਰਿਸ਼ਟੀ ਦਾ ਮੁੱਢ। ਜੁਗਾਦਿ = ਜੁਗਾਂ ਦੇ ਆਦ ਤੋਂ ॥੮॥
SikhNet (Spanish)Quien prevalece en todos y cada uno de los corazones desde el Principio del principio. (8)
ਰਾਮ ਰਸਾਇਣਿ; ਇਹੁ ਮਨੁ ਮਾਤਾ ॥
raam rasaaein; ihu man maataa |
Sant Singh KhalsaThis mind is intoxicated with the sublime essence of the Lord;
Manmohan SinghWith the Nectar of Lord's Name, this soul is intoxicated,
Manmohan Singh (Punjabi)ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਇਹ ਆਤਮਾ ਮਤਵਾਲੀ ਹੋਈ ਹੋਈ ਹੈ,
Fareedkot Teekaਰਾਮ ਨਾਮ (ਰਸਾਇਣਿ) ਅੰਮ੍ਰਿਤ ਮੇਂ ਇਹ ਮਨ ਮਸਤ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ-ਰਸ ਵਿਚ ਮਸਤ ਹੋ ਜਾਂਦਾ ਹੈ,ਪਦ ਅਰਥ ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ = ਪ੍ਰਭੂ ਵਿਚ।
SikhNet (Spanish)Cuando la mente está infiltrada con la Cura del Naam,
ਸਰਬ ਰਸਾਇਣੁ; ਗੁਰਮੁਖਿ ਜਾਤਾ ॥
sarab rasaaein; guramukh jaataa |
Sant Singh KhalsaThe Gurmukh realizes the essence of totality.
Manmohan Singhand through the Guru, it realises, God, the Home of all the essences.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਇਹ ਸਾਰਿਆਂ ਰਸਾਂ ਦੇ ਘਰ, ਹਰੀ ਨੂੰ ਅਨੁਭਵ ਕਰ ਲੈਂਦੀ ਹੈ।
Fareedkot Teekaਗੁਰਮੁਖੋਂ ਨੇ ਸਰਬ (ਰਸਾਇਣ) ਰਸੋਂ ਕਾ ਘਰੁ ਅਕਾਲ ਪੁਰਖ ਕੋ ਜਾਨਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ।
SikhNet (Spanish)el Nombre del Señor, por la Gracia del Guru, toma Conciencia del Señor,
ਭਗਤਿ ਹੇਤੁ; ਗੁਰ ਚਰਣ ਨਿਵਾਸਾ ॥
bhagat het; gur charan nivaasaa |
Sant Singh KhalsaFor the sake of devotional worship, he dwells at the Guru's Feet.
Manmohan SinghFor the sake of Lord's meditation, it ought to abide in the Guru's feet.
Manmohan Singh (Punjabi)ਸੁਆਮੀ ਦੇ ਸਿਮਰਨ ਦੀ ਖਾਤਰ, ਇਸ ਨੂੰ ਗੁਰਾਂ ਦੇ ਪੈਰਾਂ ਵਿੱਚ ਵਸਣਾ ਉਚਿਤ ਹੈ।
Fareedkot Teekaਜਿਨ ਕਾ ਭਗਤਿ ਮੇਂ ਪ੍ਰੇਮ ਹੈ ਔਰ ਗੁਰੋਂ ਕੇ ਚਰਨੋਂ ਮੇਂ ਨਿਵਾਸ ਹੈ॥
Prof. Sahib Singhਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ)।ਪਦ ਅਰਥ ਹੇਤੁ = ਪ੍ਰੇਮ।
SikhNet (Spanish)el Disipador de las tristezas. Alabando al Señor uno habita a los Pies del Guru y se vuelve como
ਨਾਨਕ. ਹਰਿ ਜਨ ਕੇ; ਦਾਸਨਿ ਦਾਸਾ ॥੯॥੮॥
naanak. har jan ke; daasan daasaa |9|8|
Sant Singh KhalsaNanak is the humble servant of the slave of the Lord's slaves. ||9||8||
Manmohan SinghNanak, is the slave of the slave of God's slave.
Manmohan Singh (Punjabi)ਨਾਨਕ ਵਾਹਿਗੁਰੂ ਦੇ ਗੋਲੇ ਦੇ ਗੋਲੇ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਐਸੇ ਗੁਰਮੁਖੋਂ ਕੇ ਦਾਸਨੁ ਦਾਸ ਹੈਂ॥੯॥੮॥
Prof. Sahib Singhਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ॥੯॥੮॥
SikhNet (Spanish)Nanak, el Esclavo de los Esclavos del Señor. (9‑8) P. 416.