ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ ॥
raag basant mahalaa 1 ghar 1 chaupade dutuke |
Sant Singh KhalsaRaag Basant, First Mehl, First House, Chau-Padhay, Dho-Thukay:
Manmohan SinghRag Basant 1st Guru Chaupadas Dotukas
Manmohan Singh (Punjabi)ਰਾਗ ਬਸੰਤੁ ਪਹਿਲੀ ਪਾਤਿਸ਼ਾਹੀ ਚਉਪਦੇ ਦੋਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਦੋ-ਤੁਕੀ ਬਾਣੀ।
SikhNet (Spanish)Rag Basant, Mejl Guru Nanak, Primer Canal Divino, Chau-Padas, Du-Tukas.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God, True is His Name, Creative His personality and Immortal His form. He is Fearless, Sans enmity, Unborn and Self-illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente, Parachí, Creador, Sin Miedo, Sin Enojo, el Ser más allá del Tiempo No Encarnado, Auto Existente, el Iluminador.
ਮਾਹਾ ਮਾਹ ਮੁਮਾਰਖੀ; ਚੜਿਆ ਸਦਾ ਬਸੰਤੁ ॥
maahaa maah mumaarakhee; charriaa sadaa basant |
Sant Singh KhalsaAmong the months, blessed is this month, when spring always comes.
Manmohan SinghAmongst months, auspicious is the month, when the spring season ever begins.
Manmohan Singh (Punjabi)ਮਹੀਨਿਆਂ ਵਿੱਚ ਮੁਬਾਰਕ ਹੈ ਉਹ ਮਹੀਨਾ ਜਦ ਕਿ ਮੌਸਮ ਬਹਾਰ ਹਮੇਸ਼ਾਂ ਚੜ੍ਹਦਾ ਹੈ।
Fareedkot Teekaਸਭੀ (ਮਾਹਾ) ਮਹੀਨਿਆਂ (ਮਾਹ) ਬੀਚ (ਮੁਮਾਰਖੀ) ਸੁਭ ਅਰਥਾਤ ਅਨੰਦੀ ਪਰਮਾਤਮਾ ਰੂਪੀ ਬਸੰਤੁ ਸਦਾ ਚੜਿਆ ਹੂਆ ਹੈ। ਸਿਧਾਂਤ ਯਹਿ ਕਿ ਹਰਿ ਸਰੀਰੋਂ ਮੇਂ ਹਰਿ ਕਾਲੋਂ ਮੇਂ ਪ੍ਰਕਾਸ ਰਹਾ ਹੈ॥
Prof. Sahib Singh(ਹੇ ਮਨ! ਜੇ ਤੂੰ ਹਉਮੈ ਵਾਲੀ ਬ੍ਰਿਤੀ ਭੁਲਾ ਦੇਵੇਂ ਤਾਂ ਤੇਰੇ ਅੰਦਰ) ਵਡੀਆਂ ਵਡੀਆਂ ਵਧਾਈਆਂ (ਬਣ ਜਾਣ, ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ, ਕਿਉਂਕਿ ਤੇਰੇ ਅੰਦਰ) ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪਰਗਟ ਹੋ ਪਏ।ਪਦ ਅਰਥ ਮਾਹਾ ਮਾਹ = ਮਹਾ ਮਹਾ, ਵੱਡੀਆਂ ਵੱਡੀਆਂ। ਮੁਮਾਰਖੀ = ਮੁਬਾਰਕਾਂ, ਵਧਾਈਆਂ। ਸਦਾ ਬਸੰਤੁ = ਸਦਾ ਖਿੜੇ ਰਹਿਣ ਵਾਲਾ (ਪ੍ਰਭੂ-ਪ੍ਰਕਾਸ਼)।
SikhNet (Spanish)Bendita es esta estación cuando todo es Primavera para mí.
ਪਰਫੜੁ ਚਿਤ, ਸਮਾਲਿ ਸੋਇ; ਸਦਾ ਸਦਾ ਗੋਬਿੰਦੁ ॥੧॥
parafarr chit, samaal soe; sadaa sadaa gobind |1|
Sant Singh KhalsaBlossom forth, O my consciousness, contemplating the Lord of the Universe, forever and ever. ||1||
Manmohan SinghEver, ever bloom thou, O my soul, by remembering that Lord of the world.
Manmohan Singh (Punjabi)ਉਸ ਸੰਸਾਰ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਹਮੇਸ਼ਾ, ਹਮੇਸ਼ਾਂ ਪ੍ਰਫੁਲਤ ਹੋ, ਹੇ ਮੇਰੀ ਜਿੰਦੜੀਏ!
Fareedkot Teekaਹੇ ਭਾਈ! ਪ੍ਰਫੁਲਤ ਹੋ ਕੇ ਵਾ (ਪਰ) ਵਿਸੇਸ ਕਰ ਕੇ ਚਿਤ ਕੋ ਫੜੁ ਵਾ ਤੇਰਾ ਚਿਤ ਪ੍ਰਫੁਲਤ ਹੋਵੇਗਾ ਔਰ ਸੋਇ ਗੋਬਿੰਦ ਕੋ ਮਨ ਬਾਣੀ ਕਰ ਸਦਾ ਸਦਾ ਸਮਾਲਣਾ ਕਰੁ॥੧॥
Prof. Sahib Singhਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ ॥੧॥ਪਦ ਅਰਥ ਪਰਫੜੁ = ਪ੍ਰਫੁਲਤ ਹੋ, ਖਿੜ। ਚਿਤ = ਹੇ ਚਿਤ! ਸਮ੍ਹ੍ਹਾਲਿ = ਸਾਂਭ ਰੱਖ। ਗੋਬਿੰਦੁ = ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਪ੍ਰਭੂ ॥੧॥
SikhNet (Spanish)Oh mente mía, florece y alaba siempre a tu Dios, el Soporte de la Tierra. (1)
ਭੋਲਿਆ; ਹਉਮੈ ਸੁਰਤਿ ਵਿਸਾਰਿ ॥
bholiaa; haumai surat visaar |
Sant Singh KhalsaO ignorant one, forget your egotistical intellect.
Manmohan SinghO ignorant man, forget thou thy haughty intellect.
Manmohan Singh (Punjabi)ਹੇ ਬੇਸਮਝ ਬੰਦੇ! ਤੂੰ ਆਪਣੀ ਆਕੜ-ਖਾਂ ਅਕਲ ਨੂੰ ਭੁੱਲ ਜਾ।
Fareedkot Teekaਹੇ ਭੋਲੇ ਜੀਵ! ਹੰਤਾ, ਮਮਤਾ ਕੀ ਗ੍ਯਾਤ ਕੋ ਬਿਸਾਰ ਦੇਹੁ॥
Prof. Sahib Singhਹੇ ਕਮਲੇ ਮਨ! ਮੈਂ ਮੈਂ ਕਰਨ ਵਾਲੀ ਬ੍ਰਿਤੀ ਭੁਲਾ ਦੇ।ਪਦ ਅਰਥ ਭੋਲਿਆ = ਹੇ ਕਮਲੇ (ਮਨ)! ਸੁਰਤਿ = ਬ੍ਰਿਤੀ। ਵਿਸਾਰਿ = ਭੁਲਾ ਦੇ।
SikhNet (Spanish)Oh ser ignorante, abandona tu sentido del yo soy.
ਹਉਮੈ ਮਾਰਿ. ਬੀਚਾਰਿ ਮਨ; ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥
haumai maar. beechaar man; gun vich gun lai saar |1| rahaau |
Sant Singh KhalsaSubdue your ego, and contemplate Him in your mind; gather in the virtues of the Sublime, Virtuous Lord. ||1||Pause||
Manmohan SinghStill thou thy ego, meditate on God in thy heart, and within thy mind gather thou the virtues of the sublime virtuous Lord. Pause.
Manmohan Singh (Punjabi)ਤੂੰ ਆਪਣੀ ਹੰਗਤਾ ਨੂੰ ਮੇਟ ਦੇ, ਆਪਣੇ ਦਿਲ ਵਿੱਚ ਵਾਹਿਗੁਰੂ ਦਾ ਸਿਮਰਨ ਕਰ ਅਤੇ ਆਪਣੇ ਹਿਰਦੇ ਅੰਦਰ ਤੂੰ ਸਰੇਸ਼ਟ ਗੁਣਵਾਨ ਪ੍ਰਭੂ ਦੀਆਂ ਨੇਕੀਆਂ ਇਕੱਤਰ ਕਰ। ਠਹਿਰਾਉ।
Fareedkot Teekaਹਉਮੈਂ ਕੋ ਮਾਰ ਕਰ ਔਰੁ ਮਨ ਮੇਂ ਵੀਚਾਰ ਕਰ ਕੇ ਗੁਣੋ ਮੇਂ ਸੇ (ਸਾਰਿ) ਸ੍ਰੇਸ੍ਟ ਗੁਣ ਲੇਹੁ, ਅਰਥਾਤ ਨਾਮ ਕੋ ਮਨ ਮੇਂ ਧਾਰਨ ਕਰੁ॥੧॥ ਰਹਾਉ ॥
Prof. Sahib Singhਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ। (ਹਉਮੈ ਨੂੰ ਮੁਕਾਣ ਵਾਲਾ ਇਹ) ਸਭ ਤੋਂ ਸ੍ਰੇਸ਼ਟ ਗੁਣ (ਆਪਣੇ ਅੰਦਰ) ਸੰਭਾਲ ਲੈ ॥੧॥ ਰਹਾਉ ॥ਪਦ ਅਰਥ ਬੀਚਾਰਿ = ਸੋਚ ਸਮਝ, ਹੋਸ਼ ਕਰ। ਮਨ = ਹੇ ਮਨ! ਗੁਣ ਵਿਚਿ ਗੁਣੁ = ਗੁਣਾਂ ਵਿਚ ਸ੍ਰੇਸ਼ਟ ਗੁਣ, ਸਭ ਤੋਂ ਸ੍ਰੇਸ਼ਟ ਗੁਣ। ਲੈ ਸਾਰਿ = ਸਾਰਿ ਲੈ, ਸੰਭਾਲ ਲੈ ॥੧॥ ਰਹਾਉ ॥
SikhNet (Spanish)Los logros que sean las hojas y deja que el purgar el ego de la mente sea la sombra del árbol. (2)
ਕਰਮ ਪੇਡੁ. ਸਾਖਾ ਹਰੀ; ਧਰਮੁ ਫੁਲੁ ਫਲੁ ਗਿਆਨੁ ॥
karam pedd. saakhaa haree; dharam ful fal giaan |
Sant Singh KhalsaKarma is the tree, the Lord's Name the branches, Dharmic faith the flowers, and spiritual wisdom the fruit.
Manmohan SinghThe virtuous deeds are the tree, God's Name its flowers and the Divine knowledge its fruit.
Manmohan Singh (Punjabi)ਨੇਕ ਅਮਲ ਬ੍ਰਿਛ ਹਨ, ਰਬ ਦਾ ਨਾਮ ਇਸ ਦੀਆਂ ਟਹਿਣੀਆਂ, ਸਿਦਕ ਭਰੋਸਾ ਇਸ ਦੇ ਪੁਸ਼ਪ ਅਤੇ ਬ੍ਰਹਮ ਬੀਚਾਰ ਇਸ ਦਾ ਫਲ-ਮੇਵਾ।
Fareedkot Teekaਨਿਸਕਾਂਮ ਕਰਮ ਬ੍ਰਿਛ ਕਾ ਮੂਲ ਹੈ, ਹਰੀ ਕੀ ਉਪਾਸਨਾ ਕਰਨੀ ਏਹ ਡਾਲੇ ਹੈਂ, ਧਰਮ ਫੁਲੁ ਹੈ ਔਰ ਗ੍ਯਾਨ ਫਲੁ ਹੈ॥
Prof. Sahib Singh(ਹੇ ਮਨ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ)।ਪਦ ਅਰਥ ਕਰਮ = (ਰੋਜ਼ਾਨਾ ਜੀਵਨ ਵਾਲੇ) ਕੰਮ। ਪੇਡੁ = ਰੁੱਖ। ਸਾਖਾ = ਟਹਣੀਆਂ। ਹਰੀ = ਹਰਿ-ਨਾਮ ਦਾ ਸਿਮਰਨ। ਗਿਆਨੁ = ਪ੍ਰਭੂ ਨਾਲ ਡੂੰਘੀ ਸਾਂਝ।
SikhNet (Spanish)Deja que la actitud desinteresada sea el tronco, el Naam, el Nombre del Señor, las ramas, la Rectitud, las flores, y el Conocimiento, el fruto.
ਪਤ ਪਰਾਪਤਿ. ਛਾਵ ਘਣੀ; ਚੂਕਾ ਮਨ ਅਭਿਮਾਨੁ ॥੨॥
pat paraapat. chhaav ghanee; chookaa man abhimaan |2|
Sant Singh KhalsaRealization of the Lord are the leaves, and eradication of the pride of the mind is the shade. ||2||
Manmohan SinghAttainment of God are its leaves, and effacing of mind's ego its dense shade.
Manmohan Singh (Punjabi)ਵਾਹਿਗੁਰੂ ਦੀ ਪਰਾਪਤੀ ਇਸ ਦੇ ਪੱਤੇ ਹਨ ਅਤੇ ਚਿੱਤ ਦੀ ਹੰਗਤਾ ਨੂੰ ਮਾਰਣਾ ਇਸ ਦੀ ਸੰਘਣੀ ਛਾਂ।
Fareedkot Teekaਪਤਿਸਟਾ ਕੀ ਪ੍ਰਾਪਤੀ ਏਹੁ ਪਤ੍ਰ ਹੈ, ਸਾਂਤੀ ਰੂਪੀ ਘਣੀ ਛਾਯਾ ਪ੍ਰਾਪਤ ਹੋਈ ਹੈ ਔਰ ਮਨ ਸੇ ਅਭਮਾਨ ਕੀ ਨਿਬ੍ਰਿਤੀ ਏਹ ਤਪਤਿ ਨਿਬ੍ਰਤੀ ਹੈ॥੨॥☬ਜਿਸ ਪੁਰਸ ਕੋ ਪੂਰਬੋਕਤ ਗੁਣ ਪ੍ਰਾਪਤਿ ਹੂਏ ਹੈਂ ਤਿਸ ਕੀ ਦਸ਼ਾ ਕਹਤੇ ਹੈਂ:
Prof. Sahib Singhਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ ॥੨॥ਪਦ ਅਰਥ ਪਤ = ਪੱਤਰ। ਘਣੀ = ਸੰਘਣੀ। ਮਨ ਅਭਿਮਾਨੁ = ਮਨ ਦਾ ਅਹੰਕਾਰ। ਚੂਕਾ = ਮੁੱਕ ਗਿਆ ॥੨॥
SikhNet (Spanish)Ve el Poder de Tu Señor dentro de tus ojos, con tus oídos escucha Su Palabra, recitando el Nombre Verdadero a través de tu boca. (2)
ਅਖੀ ਕੁਦਰਤਿ. ਕੰਨੀ ਬਾਣੀ; ਮੁਖਿ ਆਖਣੁ ਸਚੁ ਨਾਮੁ ॥
akhee kudarat. kanee baanee; mukh aakhan sach naam |
Sant Singh KhalsaWhoever sees the Lord's Creative Power with his eyes, and hears the Guru's Bani with his ears, and utters the True Name with his mouth,
Manmohan SinghWhosoever sees the Lord's Omnipotence with his eyes, hears the Guru's word with his ears and utters the True Name with his mouth;
Manmohan Singh (Punjabi)ਜੋ ਕੋਈ ਆਪਣੇ ਨੇਤ੍ਰਾਂ ਨਾਲ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਵੇਖਦਾ ਹੈ, ਆਪਣੇ ਕੰਨਾਂ ਨਾਲ ਗੁਰਬਾਣੀ ਸੁਣਦਾ ਹੈ ਅਤੇ ਆਪਣੇ ਮੂੰਹ ਨਾਲ ਸਤਿਨਾਮ ਦਾ ਉਚਾਰਨ ਕਰਦਾ ਹੈ,
Fareedkot Teekaਵਹੁ ਪੁਰਸ ਨੇਤ੍ਰੋਂ ਕਰ ਕੁਦਰਤੀ ਪਰਮੇਸ੍ਵਰ ਕੋ ਦੇਖਤਾ ਹੈ ਅਰ ਕਾਨੋਂ ਕਰ ਪਰਮੇਸ੍ਵਰ ਸਬੰਧੀ ਬਾਣੀ ਸ੍ਰਵਣ ਕਰਤਾ ਹੈ, ਅਰ ਮੁਖ ਸੇ ਸਚ ਨਾਮ ਕਾ ਉਚਾਰਨ ਕਰਤਾ ਹੈ॥
Prof. Sahib Singh(ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਹੀ ਬੋਲ ਹੋਵੇਗਾ।ਪਦ ਅਰਥ ਅਖੀ = ਅੱਖਾਂ ਨਾਲ। ਕੰਨੀ = ਕੰਨਾਂ ਨਾਲ। ਬਾਣੀ = ਸਿਫ਼ਤ-ਸਾਲਾਹ। ਮੁਖਿ = ਮੂੰਹ ਵਿਚ। ਆਖਣੁ = ਬੋਲ।
SikhNet (Spanish)De esta forma es como las Bondades de la Gloria se edifican
ਪਤਿ ਕਾ ਧਨੁ ਪੂਰਾ ਹੋਆ; ਲਾਗਾ ਸਹਜਿ ਧਿਆਨੁ ॥੩॥
pat kaa dhan pooraa hoaa; laagaa sehaj dhiaan |3|
Sant Singh Khalsaattains the perfect wealth of honor, and intuitively focuses his meditation on the Lord. ||3||
Manmohan SinghHe obtains the full wealth of honour, and his attention is easily fixed on the Lord.
Manmohan Singh (Punjabi)ਉਸ ਦੀ ਇਜ਼ਤ ਆਬਰੂ ਦੀ ਮੁਕੰਮਲ ਦੌਲਤ ਮਿਲ ਜਾਂਦੀ ਹੈ ਅਤੇ ਉਸ ਦੀ ਬਿਰਤੀ ਸੁਖੈਨ ਹੀ ਸਾਈਂ ਨਾਲ ਜੁੜ ਜਾਂਦੀ ਹੈ।
Fareedkot Teekaਸੁਭ ਸਾਧਨਾਂ ਰੂਪ ਪਤੀ ਪ੍ਰਾਪਤੀ ਕਾ ਧਨੁ ਤਿਸ ਕੋ ਪੂਰਾ ਪ੍ਰਾਪਤਿ ਹੂਆ ਹੈ ਔਰ ਸਹਜ ਪਦ ਮੇਂ ਧਿਆਨੁ ਲਾਗਾ ਹੈ॥੩॥
Prof. Sahib Singhਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ਅਡੋਲਤਾ ਵਿਚ ਸਦਾ ਉਸ ਦੀ ਸੁਰਤ ਟਿਕੀ ਰਹੇਗੀ ॥੩॥ਪਦ ਅਰਥ ਪਤਿ = ਇੱਜ਼ਤ। ਸਹਜਿ = ਸਹਜ, ਅਡੋਲਤਾ ਵਿਚ। ਧਿਆਨੁ = ਟਿਕਾਉ ॥੩॥
SikhNet (Spanish)y uno es entonado en Dios en el Estado de Equilibro. (3)
ਮਾਹਾ ਰੁਤੀ ਆਵਣਾ; ਵੇਖਹੁ ਕਰਮ ਕਮਾਇ ॥
maahaa rutee aavanaa; vekhahu karam kamaae |
Sant Singh KhalsaThe months and the seasons come; see, and do your deeds.
Manmohan SinghThe months and seasons continue coming, See, that thou does the pious deeds.
Manmohan Singh (Punjabi)ਮਹੀਨੇ ਤੇ ਮੌਸਮ ਆਉਂਦੇ ਰਹਿੰਦੇ ਹਨ। ਦੇਖ! ਤੂੰ ਨੇਕ ਅਮਲਾਂ ਦੀ ਕਮਾਈ ਕਰ।
Fareedkot Teekaਜਿਸ ਤਰਾਂ ਮਹੀਨੇ ਔਰ ਰੁਤੋਂ ਕਾ ਆਵਣਾ ਹੋਤਾ ਹੈ ਅਰਥਾਤ ਚਕ੍ਰ ਭ੍ਰਮਤਾ ਹੈ, ਤੈਸੇ ਹੀ ਕਰਮੀ ਜੀਉ ਭ੍ਰਮਤਾ ਹੈ, ਭਾਵੇਂ ਕੋਈ ਕਰਮ ਕਮਾਇ ਕਰ ਦੇਖ ਲੇਵਹੁ॥
Prof. Sahib Singh(ਹਉਮੈ ਨੂੰ ਵਿਸਾਰਨ ਵਾਲੇ) ਕੰਮ ਕਰ ਕੇ ਵੇਖ ਲਵੋ, ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ (ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ)।ਪਦ ਅਰਥ ਮਾਹਾ ਰੁਤੀ = ਮਹੀਨੇ ਤੇ ਰੁੱਤਾਂ। ਕਰਮ = (ਹਉਮੈ ਵਿਸਾਰਨ ਵਾਲੇ) ਕੰਮ।
SikhNet (Spanish)Los meses y la estación de la Primavera llegarán, haz tu práctica y verás.
ਨਾਨਕ ਹਰੇ. ਨ ਸੂਕਹੀ; ਜਿ ਗੁਰਮੁਖਿ ਰਹੇ ਸਮਾਇ ॥੪॥੧॥
naanak hare. na sookahee; ji guramukh rahe samaae |4|1|
Sant Singh KhalsaO Nanak, those Gurmukhs who remain merged in the Lord do not wither away; they remain green forever. ||4||1||
Manmohan SinghNanak, they who by the Guru's grace remain merged in God, wither not and remain green.
Manmohan Singh (Punjabi)ਨਾਨਕ, ਜੋ ਗੁਰਾਂ ਦੀ ਦਇਆ ਦੁਆਰਾ ਹਰੀ ਅੰਦਰ ਲੀਨ ਰਹਿੰਦੇ ਹਨ, ਉਹ ਸੁਕਦੇ ਨਹੀਂ ਅਤੇ ਸਰਸਬਜ਼ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਪਰਮੇਸ੍ਵਰ ਕੇ ਸਿਮਰਨ ਧ੍ਯਾਨ ਮੇਂ ਸਮਾਇ ਰਹੇ ਹੈਂ, ਸੋ ਐਸੇ (ਹਰੇ) ਅਨੰਦ ਯੁਕਤਿ ਹੂਏ ਹੈਂ ਕਿ ਕਬੀ ਸੂਕਤੇ ਨਹੀਂ ਹੈਂ, ਭਾਵ ਤਿਨ ਕੋ ਅਖ੍ਯ ਅਨੰਦ ਹੂਆ ਹੈ॥੪॥੧॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ ॥੪॥੧॥
SikhNet (Spanish)Dice Nanak, lo que florece de esta manera, no se seca y él, por la Gracia del Verdadero Guru se funde en Dios. (4-1)