ੴ

ਸਿੱਖਬਾਣੀ · SikhBani

Ang 1168

Sri Guru Granth Sahib · Raag Basant · 3 shabads, 36 lines
Translations
Shabad Guru Nanak Dev Ji Raag Basant

ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ ॥

raag basant mahalaa 1 ghar 1 chaupade dutuke |

Sant Singh KhalsaRaag Basant, First Mehl, First House, Chau-Padhay, Dho-Thukay:
Manmohan SinghRag Basant 1st Guru Chaupadas Dotukas
Manmohan Singh (Punjabi)ਰਾਗ ਬਸੰਤੁ ਪਹਿਲੀ ਪਾਤਿਸ਼ਾਹੀ ਚਉਪਦੇ ਦੋਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਦੋ-ਤੁਕੀ ਬਾਣੀ।
SikhNet (Spanish)Rag Basant, Mejl Guru Nanak, Primer Canal Divino, Chau-Padas, Du-Tukas.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God, True is His Name, Creative His personality and Immortal His form. He is Fearless, Sans enmity, Unborn and Self-illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente, Parachí, Creador, Sin Miedo, Sin Enojo, el Ser más allá del Tiempo No Encarnado, Auto Existente, el Iluminador.

ਮਾਹਾ ਮਾਹ ਮੁਮਾਰਖੀ; ਚੜਿਆ ਸਦਾ ਬਸੰਤੁ ॥

maahaa maah mumaarakhee; charriaa sadaa basant |

Sant Singh KhalsaAmong the months, blessed is this month, when spring always comes.
Manmohan SinghAmongst months, auspicious is the month, when the spring season ever begins.
Manmohan Singh (Punjabi)ਮਹੀਨਿਆਂ ਵਿੱਚ ਮੁਬਾਰਕ ਹੈ ਉਹ ਮਹੀਨਾ ਜਦ ਕਿ ਮੌਸਮ ਬਹਾਰ ਹਮੇਸ਼ਾਂ ਚੜ੍ਹਦਾ ਹੈ।
Fareedkot Teekaਸਭੀ (ਮਾਹਾ) ਮਹੀਨਿਆਂ (ਮਾਹ) ਬੀਚ (ਮੁਮਾਰਖੀ) ਸੁਭ ਅਰਥਾਤ ਅਨੰਦੀ ਪਰਮਾਤਮਾ ਰੂਪੀ ਬਸੰਤੁ ਸਦਾ ਚੜਿਆ ਹੂਆ ਹੈ। ਸਿਧਾਂਤ ਯਹਿ ਕਿ ਹਰਿ ਸਰੀਰੋਂ ਮੇਂ ਹਰਿ ਕਾਲੋਂ ਮੇਂ ਪ੍ਰਕਾਸ ਰਹਾ ਹੈ॥
Prof. Sahib Singh(ਹੇ ਮਨ! ਜੇ ਤੂੰ ਹਉਮੈ ਵਾਲੀ ਬ੍ਰਿਤੀ ਭੁਲਾ ਦੇਵੇਂ ਤਾਂ ਤੇਰੇ ਅੰਦਰ) ਵਡੀਆਂ ਵਡੀਆਂ ਵਧਾਈਆਂ (ਬਣ ਜਾਣ, ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ, ਕਿਉਂਕਿ ਤੇਰੇ ਅੰਦਰ) ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪਰਗਟ ਹੋ ਪਏ।

ਪਦ ਅਰਥ ਮਾਹਾ ਮਾਹ = ਮਹਾ ਮਹਾ, ਵੱਡੀਆਂ ਵੱਡੀਆਂ। ਮੁਮਾਰਖੀ = ਮੁਬਾਰਕਾਂ, ਵਧਾਈਆਂ। ਸਦਾ ਬਸੰਤੁ = ਸਦਾ ਖਿੜੇ ਰਹਿਣ ਵਾਲਾ (ਪ੍ਰਭੂ-ਪ੍ਰਕਾਸ਼)।

SikhNet (Spanish)Bendita es esta estación cuando todo es Primavera para mí.

ਪਰਫੜੁ ਚਿਤ, ਸਮਾਲਿ ਸੋਇ; ਸਦਾ ਸਦਾ ਗੋਬਿੰਦੁ ॥੧॥

parafarr chit, samaal soe; sadaa sadaa gobind |1|

Sant Singh KhalsaBlossom forth, O my consciousness, contemplating the Lord of the Universe, forever and ever. ||1||
Manmohan SinghEver, ever bloom thou, O my soul, by remembering that Lord of the world.
Manmohan Singh (Punjabi)ਉਸ ਸੰਸਾਰ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਹਮੇਸ਼ਾ, ਹਮੇਸ਼ਾਂ ਪ੍ਰਫੁਲਤ ਹੋ, ਹੇ ਮੇਰੀ ਜਿੰਦੜੀਏ!
Fareedkot Teekaਹੇ ਭਾਈ! ਪ੍ਰਫੁਲਤ ਹੋ ਕੇ ਵਾ (ਪਰ) ਵਿਸੇਸ ਕਰ ਕੇ ਚਿਤ ਕੋ ਫੜੁ ਵਾ ਤੇਰਾ ਚਿਤ ਪ੍ਰਫੁਲਤ ਹੋਵੇਗਾ ਔਰ ਸੋਇ ਗੋਬਿੰਦ ਕੋ ਮਨ ਬਾਣੀ ਕਰ ਸਦਾ ਸਦਾ ਸਮਾਲਣਾ ਕਰੁ॥੧॥
Prof. Sahib Singhਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ ॥੧॥

ਪਦ ਅਰਥ ਪਰਫੜੁ = ਪ੍ਰਫੁਲਤ ਹੋ, ਖਿੜ। ਚਿਤ = ਹੇ ਚਿਤ! ਸਮ੍ਹ੍ਹਾਲਿ = ਸਾਂਭ ਰੱਖ। ਗੋਬਿੰਦੁ = ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਪ੍ਰਭੂ ॥੧॥

SikhNet (Spanish)Oh mente mía, florece y alaba siempre a tu Dios, el Soporte de la Tierra. (1)

ਭੋਲਿਆ; ਹਉਮੈ ਸੁਰਤਿ ਵਿਸਾਰਿ ॥

bholiaa; haumai surat visaar |

Sant Singh KhalsaO ignorant one, forget your egotistical intellect.
Manmohan SinghO ignorant man, forget thou thy haughty intellect.
Manmohan Singh (Punjabi)ਹੇ ਬੇਸਮਝ ਬੰਦੇ! ਤੂੰ ਆਪਣੀ ਆਕੜ-ਖਾਂ ਅਕਲ ਨੂੰ ਭੁੱਲ ਜਾ।
Fareedkot Teekaਹੇ ਭੋਲੇ ਜੀਵ! ਹੰਤਾ, ਮਮਤਾ ਕੀ ਗ੍ਯਾਤ ਕੋ ਬਿਸਾਰ ਦੇਹੁ॥
Prof. Sahib Singhਹੇ ਕਮਲੇ ਮਨ! ਮੈਂ ਮੈਂ ਕਰਨ ਵਾਲੀ ਬ੍ਰਿਤੀ ਭੁਲਾ ਦੇ।

ਪਦ ਅਰਥ ਭੋਲਿਆ = ਹੇ ਕਮਲੇ (ਮਨ)! ਸੁਰਤਿ = ਬ੍ਰਿਤੀ। ਵਿਸਾਰਿ = ਭੁਲਾ ਦੇ।

SikhNet (Spanish)Oh ser ignorante, abandona tu sentido del yo soy.

ਹਉਮੈ ਮਾਰਿ. ਬੀਚਾਰਿ ਮਨ; ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥

haumai maar. beechaar man; gun vich gun lai saar |1| rahaau |

Sant Singh KhalsaSubdue your ego, and contemplate Him in your mind; gather in the virtues of the Sublime, Virtuous Lord. ||1||Pause||
Manmohan SinghStill thou thy ego, meditate on God in thy heart, and within thy mind gather thou the virtues of the sublime virtuous Lord. Pause.
Manmohan Singh (Punjabi)ਤੂੰ ਆਪਣੀ ਹੰਗਤਾ ਨੂੰ ਮੇਟ ਦੇ, ਆਪਣੇ ਦਿਲ ਵਿੱਚ ਵਾਹਿਗੁਰੂ ਦਾ ਸਿਮਰਨ ਕਰ ਅਤੇ ਆਪਣੇ ਹਿਰਦੇ ਅੰਦਰ ਤੂੰ ਸਰੇਸ਼ਟ ਗੁਣਵਾਨ ਪ੍ਰਭੂ ਦੀਆਂ ਨੇਕੀਆਂ ਇਕੱਤਰ ਕਰ। ਠਹਿਰਾਉ।
Fareedkot Teekaਹਉਮੈਂ ਕੋ ਮਾਰ ਕਰ ਔਰੁ ਮਨ ਮੇਂ ਵੀਚਾਰ ਕਰ ਕੇ ਗੁਣੋ ਮੇਂ ਸੇ (ਸਾਰਿ) ਸ੍ਰੇਸ੍ਟ ਗੁਣ ਲੇਹੁ, ਅਰਥਾਤ ਨਾਮ ਕੋ ਮਨ ਮੇਂ ਧਾਰਨ ਕਰੁ॥੧॥ ਰਹਾਉ ॥
Prof. Sahib Singhਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ। (ਹਉਮੈ ਨੂੰ ਮੁਕਾਣ ਵਾਲਾ ਇਹ) ਸਭ ਤੋਂ ਸ੍ਰੇਸ਼ਟ ਗੁਣ (ਆਪਣੇ ਅੰਦਰ) ਸੰਭਾਲ ਲੈ ॥੧॥ ਰਹਾਉ ॥

ਪਦ ਅਰਥ ਬੀਚਾਰਿ = ਸੋਚ ਸਮਝ, ਹੋਸ਼ ਕਰ। ਮਨ = ਹੇ ਮਨ! ਗੁਣ ਵਿਚਿ ਗੁਣੁ = ਗੁਣਾਂ ਵਿਚ ਸ੍ਰੇਸ਼ਟ ਗੁਣ, ਸਭ ਤੋਂ ਸ੍ਰੇਸ਼ਟ ਗੁਣ। ਲੈ ਸਾਰਿ = ਸਾਰਿ ਲੈ, ਸੰਭਾਲ ਲੈ ॥੧॥ ਰਹਾਉ ॥

SikhNet (Spanish)Los logros que sean las hojas y deja que el purgar el ego de la mente sea la sombra del árbol. (2)

ਕਰਮ ਪੇਡੁ. ਸਾਖਾ ਹਰੀ; ਧਰਮੁ ਫੁਲੁ ਫਲੁ ਗਿਆਨੁ ॥

karam pedd. saakhaa haree; dharam ful fal giaan |

Sant Singh KhalsaKarma is the tree, the Lord's Name the branches, Dharmic faith the flowers, and spiritual wisdom the fruit.
Manmohan SinghThe virtuous deeds are the tree, God's Name its flowers and the Divine knowledge its fruit.
Manmohan Singh (Punjabi)ਨੇਕ ਅਮਲ ਬ੍ਰਿਛ ਹਨ, ਰਬ ਦਾ ਨਾਮ ਇਸ ਦੀਆਂ ਟਹਿਣੀਆਂ, ਸਿਦਕ ਭਰੋਸਾ ਇਸ ਦੇ ਪੁਸ਼ਪ ਅਤੇ ਬ੍ਰਹਮ ਬੀਚਾਰ ਇਸ ਦਾ ਫਲ-ਮੇਵਾ।
Fareedkot Teekaਨਿਸਕਾਂਮ ਕਰਮ ਬ੍ਰਿਛ ਕਾ ਮੂਲ ਹੈ, ਹਰੀ ਕੀ ਉਪਾਸਨਾ ਕਰਨੀ ਏਹ ਡਾਲੇ ਹੈਂ, ਧਰਮ ਫੁਲੁ ਹੈ ਔਰ ਗ੍ਯਾਨ ਫਲੁ ਹੈ॥
Prof. Sahib Singh(ਹੇ ਮਨ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ)।

ਪਦ ਅਰਥ ਕਰਮ = (ਰੋਜ਼ਾਨਾ ਜੀਵਨ ਵਾਲੇ) ਕੰਮ। ਪੇਡੁ = ਰੁੱਖ। ਸਾਖਾ = ਟਹਣੀਆਂ। ਹਰੀ = ਹਰਿ-ਨਾਮ ਦਾ ਸਿਮਰਨ। ਗਿਆਨੁ = ਪ੍ਰਭੂ ਨਾਲ ਡੂੰਘੀ ਸਾਂਝ।

SikhNet (Spanish)Deja que la actitud desinteresada sea el tronco, el Naam, el Nombre del Señor, las ramas, la Rectitud, las flores, y el Conocimiento, el fruto.

ਪਤ ਪਰਾਪਤਿ. ਛਾਵ ਘਣੀ; ਚੂਕਾ ਮਨ ਅਭਿਮਾਨੁ ॥੨॥

pat paraapat. chhaav ghanee; chookaa man abhimaan |2|

Sant Singh KhalsaRealization of the Lord are the leaves, and eradication of the pride of the mind is the shade. ||2||
Manmohan SinghAttainment of God are its leaves, and effacing of mind's ego its dense shade.
Manmohan Singh (Punjabi)ਵਾਹਿਗੁਰੂ ਦੀ ਪਰਾਪਤੀ ਇਸ ਦੇ ਪੱਤੇ ਹਨ ਅਤੇ ਚਿੱਤ ਦੀ ਹੰਗਤਾ ਨੂੰ ਮਾਰਣਾ ਇਸ ਦੀ ਸੰਘਣੀ ਛਾਂ।
Fareedkot Teekaਪਤਿਸਟਾ ਕੀ ਪ੍ਰਾਪਤੀ ਏਹੁ ਪਤ੍ਰ ਹੈ, ਸਾਂਤੀ ਰੂਪੀ ਘਣੀ ਛਾਯਾ ਪ੍ਰਾਪਤ ਹੋਈ ਹੈ ਔਰ ਮਨ ਸੇ ਅਭਮਾਨ ਕੀ ਨਿਬ੍ਰਿਤੀ ਏਹ ਤਪਤਿ ਨਿਬ੍ਰਤੀ ਹੈ॥੨॥☬ਜਿਸ ਪੁਰਸ ਕੋ ਪੂਰਬੋਕਤ ਗੁਣ ਪ੍ਰਾਪਤਿ ਹੂਏ ਹੈਂ ਤਿਸ ਕੀ ਦਸ਼ਾ ਕਹਤੇ ਹੈਂ:
Prof. Sahib Singhਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ ॥੨॥

ਪਦ ਅਰਥ ਪਤ = ਪੱਤਰ। ਘਣੀ = ਸੰਘਣੀ। ਮਨ ਅਭਿਮਾਨੁ = ਮਨ ਦਾ ਅਹੰਕਾਰ। ਚੂਕਾ = ਮੁੱਕ ਗਿਆ ॥੨॥

SikhNet (Spanish)Ve el Poder de Tu Señor dentro de tus ojos, con tus oídos escucha Su Palabra, recitando el Nombre Verdadero a través de tu boca. (2)

ਅਖੀ ਕੁਦਰਤਿ. ਕੰਨੀ ਬਾਣੀ; ਮੁਖਿ ਆਖਣੁ ਸਚੁ ਨਾਮੁ ॥

akhee kudarat. kanee baanee; mukh aakhan sach naam |

Sant Singh KhalsaWhoever sees the Lord's Creative Power with his eyes, and hears the Guru's Bani with his ears, and utters the True Name with his mouth,
Manmohan SinghWhosoever sees the Lord's Omnipotence with his eyes, hears the Guru's word with his ears and utters the True Name with his mouth;
Manmohan Singh (Punjabi)ਜੋ ਕੋਈ ਆਪਣੇ ਨੇਤ੍ਰਾਂ ਨਾਲ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਵੇਖਦਾ ਹੈ, ਆਪਣੇ ਕੰਨਾਂ ਨਾਲ ਗੁਰਬਾਣੀ ਸੁਣਦਾ ਹੈ ਅਤੇ ਆਪਣੇ ਮੂੰਹ ਨਾਲ ਸਤਿਨਾਮ ਦਾ ਉਚਾਰਨ ਕਰਦਾ ਹੈ,
Fareedkot Teekaਵਹੁ ਪੁਰਸ ਨੇਤ੍ਰੋਂ ਕਰ ਕੁਦਰਤੀ ਪਰਮੇਸ੍ਵਰ ਕੋ ਦੇਖਤਾ ਹੈ ਅਰ ਕਾਨੋਂ ਕਰ ਪਰਮੇਸ੍ਵਰ ਸਬੰਧੀ ਬਾਣੀ ਸ੍ਰਵਣ ਕਰਤਾ ਹੈ, ਅਰ ਮੁਖ ਸੇ ਸਚ ਨਾਮ ਕਾ ਉਚਾਰਨ ਕਰਤਾ ਹੈ॥
Prof. Sahib Singh(ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਹੀ ਬੋਲ ਹੋਵੇਗਾ।

ਪਦ ਅਰਥ ਅਖੀ = ਅੱਖਾਂ ਨਾਲ। ਕੰਨੀ = ਕੰਨਾਂ ਨਾਲ। ਬਾਣੀ = ਸਿਫ਼ਤ-ਸਾਲਾਹ। ਮੁਖਿ = ਮੂੰਹ ਵਿਚ। ਆਖਣੁ = ਬੋਲ।

SikhNet (Spanish)De esta forma es como las Bondades de la Gloria se edifican

ਪਤਿ ਕਾ ਧਨੁ ਪੂਰਾ ਹੋਆ; ਲਾਗਾ ਸਹਜਿ ਧਿਆਨੁ ॥੩॥

pat kaa dhan pooraa hoaa; laagaa sehaj dhiaan |3|

Sant Singh Khalsaattains the perfect wealth of honor, and intuitively focuses his meditation on the Lord. ||3||
Manmohan SinghHe obtains the full wealth of honour, and his attention is easily fixed on the Lord.
Manmohan Singh (Punjabi)ਉਸ ਦੀ ਇਜ਼ਤ ਆਬਰੂ ਦੀ ਮੁਕੰਮਲ ਦੌਲਤ ਮਿਲ ਜਾਂਦੀ ਹੈ ਅਤੇ ਉਸ ਦੀ ਬਿਰਤੀ ਸੁਖੈਨ ਹੀ ਸਾਈਂ ਨਾਲ ਜੁੜ ਜਾਂਦੀ ਹੈ।
Fareedkot Teekaਸੁਭ ਸਾਧਨਾਂ ਰੂਪ ਪਤੀ ਪ੍ਰਾਪਤੀ ਕਾ ਧਨੁ ਤਿਸ ਕੋ ਪੂਰਾ ਪ੍ਰਾਪਤਿ ਹੂਆ ਹੈ ਔਰ ਸਹਜ ਪਦ ਮੇਂ ਧਿਆਨੁ ਲਾਗਾ ਹੈ॥੩॥
Prof. Sahib Singhਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ਅਡੋਲਤਾ ਵਿਚ ਸਦਾ ਉਸ ਦੀ ਸੁਰਤ ਟਿਕੀ ਰਹੇਗੀ ॥੩॥

ਪਦ ਅਰਥ ਪਤਿ = ਇੱਜ਼ਤ। ਸਹਜਿ = ਸਹਜ, ਅਡੋਲਤਾ ਵਿਚ। ਧਿਆਨੁ = ਟਿਕਾਉ ॥੩॥

SikhNet (Spanish)y uno es entonado en Dios en el Estado de Equilibro. (3)

ਮਾਹਾ ਰੁਤੀ ਆਵਣਾ; ਵੇਖਹੁ ਕਰਮ ਕਮਾਇ ॥

maahaa rutee aavanaa; vekhahu karam kamaae |

Sant Singh KhalsaThe months and the seasons come; see, and do your deeds.
Manmohan SinghThe months and seasons continue coming, See, that thou does the pious deeds.
Manmohan Singh (Punjabi)ਮਹੀਨੇ ਤੇ ਮੌਸਮ ਆਉਂਦੇ ਰਹਿੰਦੇ ਹਨ। ਦੇਖ! ਤੂੰ ਨੇਕ ਅਮਲਾਂ ਦੀ ਕਮਾਈ ਕਰ।
Fareedkot Teekaਜਿਸ ਤਰਾਂ ਮਹੀਨੇ ਔਰ ਰੁਤੋਂ ਕਾ ਆਵਣਾ ਹੋਤਾ ਹੈ ਅਰਥਾਤ ਚਕ੍ਰ ਭ੍ਰਮਤਾ ਹੈ, ਤੈਸੇ ਹੀ ਕਰਮੀ ਜੀਉ ਭ੍ਰਮਤਾ ਹੈ, ਭਾਵੇਂ ਕੋਈ ਕਰਮ ਕਮਾਇ ਕਰ ਦੇਖ ਲੇਵਹੁ॥
Prof. Sahib Singh(ਹਉਮੈ ਨੂੰ ਵਿਸਾਰਨ ਵਾਲੇ) ਕੰਮ ਕਰ ਕੇ ਵੇਖ ਲਵੋ, ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ (ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ)।

ਪਦ ਅਰਥ ਮਾਹਾ ਰੁਤੀ = ਮਹੀਨੇ ਤੇ ਰੁੱਤਾਂ। ਕਰਮ = (ਹਉਮੈ ਵਿਸਾਰਨ ਵਾਲੇ) ਕੰਮ।

SikhNet (Spanish)Los meses y la estación de la Primavera llegarán, haz tu práctica y verás.

ਨਾਨਕ ਹਰੇ. ਨ ਸੂਕਹੀ; ਜਿ ਗੁਰਮੁਖਿ ਰਹੇ ਸਮਾਇ ॥੪॥੧॥

naanak hare. na sookahee; ji guramukh rahe samaae |4|1|

Sant Singh KhalsaO Nanak, those Gurmukhs who remain merged in the Lord do not wither away; they remain green forever. ||4||1||
Manmohan SinghNanak, they who by the Guru's grace remain merged in God, wither not and remain green.
Manmohan Singh (Punjabi)ਨਾਨਕ, ਜੋ ਗੁਰਾਂ ਦੀ ਦਇਆ ਦੁਆਰਾ ਹਰੀ ਅੰਦਰ ਲੀਨ ਰਹਿੰਦੇ ਹਨ, ਉਹ ਸੁਕਦੇ ਨਹੀਂ ਅਤੇ ਸਰਸਬਜ਼ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਪਰਮੇਸ੍ਵਰ ਕੇ ਸਿਮਰਨ ਧ੍ਯਾਨ ਮੇਂ ਸਮਾਇ ਰਹੇ ਹੈਂ, ਸੋ ਐਸੇ (ਹਰੇ) ਅਨੰਦ ਯੁਕਤਿ ਹੂਏ ਹੈਂ ਕਿ ਕਬੀ ਸੂਕਤੇ ਨਹੀਂ ਹੈਂ, ਭਾਵ ਤਿਨ ਕੋ ਅਖ੍ਯ ਅਨੰਦ ਹੂਆ ਹੈ॥੪॥੧॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ ॥੪॥੧॥
SikhNet (Spanish)Dice Nanak, lo que florece de esta manera, no se seca y él, por la Gracia del Verdadero Guru se funde en Dios. (4-1)

Open this shabad →

Shabad Guru Nanak Dev Ji Raag Basant

ਮਹਲਾ ੧ ਬਸੰਤੁ ॥

mahalaa 1 basant |

Sant Singh KhalsaFirst Mehl, Basant:
Manmohan Singh1st Guru Basant.
Manmohan Singh (Punjabi)ਪਹਿਲੀ ਪਾਤਿਸ਼ਾਹੀ ਬਸੰਤ।
SikhNet (Spanish)Basant, Mejl Guru Nanak, Primer Canal Divino.

ਰੁਤਿ ਆਈਲੇ; ਸਰਸ. ਬਸੰਤ ਮਾਹਿ ॥

rut aaeele; saras. basant maeh |

Sant Singh KhalsaThe season of spring, so delightful, has come.
Manmohan SinghThe months of the delightful spring season have come.
Manmohan Singh (Punjabi)ਅਨੰਦ-ਦਾਇਕ ਮੌਸਮ ਬਹਾਰ ਦੇ ਮਹੀਨੇ ਆ ਗਏ ਹਨ।
Fareedkot Teeka(ਮਾਹਿ) ਅਤਸੈ ਕਰ ਬਸੰਤ ਕੀ (ਸਰਸ) ਅਨੰਦਾਇਕ ਰੁਤਿ ਆਈ ਹੈ, ਭਾਵ ਮਨੁਖ ਜਨਮ ਪ੍ਰਾਪਤ ਹੂਆ ਹੈ॥
Prof. Sahib Singhਹੇ ਪ੍ਰਭੂ! ਉਹਨਾਂ ਮਨੁੱਖਾਂ ਵਾਸਤੇ (ਇਹ ਮਨੁੱਖਾ ਜਨਮ, ਮਾਨੋ, ਬਸੰਤ ਦੀ) ਰੁੱਤ ਆਈ ਹੋਈ ਹੈ, ਉਹ (ਮਨੁੱਖਾ ਜਨਮ ਵਾਲੀ) ਇਸ ਰੁੱਤ ਵਿਚ ਸਦਾ ਖਿੜੇ ਰਹਿੰਦੇ ਹਨ,

ਪਦ ਅਰਥ ਰੁਤਿ = ਸੁਹਾਵਣੀ ਰੁੱਤ। ਆਈਲੇ = ਆਈ ਹੈ। ਸਰਸ = ਰਸ ਸਹਿਤ, ਖ਼ੁਸ਼। ਮਾਹਿ = ਵਿਚ।

SikhNet (Spanish)La Estación del Baño de Primavera ha llegado, ¡florece!, oh ser humano.

ਰੰਗਿ ਰਾਤੇ ਰਵਹਿ; ਸਿ ਤੇਰੈ ਚਾਇ ॥

rang raate raveh; si terai chaae |

Sant Singh KhalsaThose who are imbued with love for You, O Lord, chant Your Name with joy.
Manmohan SinghThey, who are imbued with Thy love, O Lord, utter Thine Name with joy.
Manmohan Singh (Punjabi)ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਹ ਖੁਸ਼ੀ ਲਾਲ ਤੇਰੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜੋ ਪੁਰਸ਼ ਤੇਰੇ ਪ੍ਰੇਮ ਮੇਂ ਰਾਤੇ ਹੂਏ ਹੈਂ, ਸੋ ਚਾਇ ਕਰ ਕੇ ਤੇਰੇ ਕੋ (ਰਵਹਿ) ਜਪਤੇ ਹੈਂ॥
Prof. Sahib Singhਜੇਹੜੇ ਬੰਦੇ ਤੇਰੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਜੇਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖ਼ੁਸ਼ੀ ਵਿਚ ਰਹਿੰਦੇ ਹਨ।

ਪਦ ਅਰਥ ਰੰਗਿ = ਤੇਰੈ ਰੰਗਿ, ਹੇ ਪ੍ਰਭੂ! ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਰਵਹਿ = ਜੋ ਬੰਦੇ ਸਿਮਰਦੇ ਹਨ। ਸਿ = ਉਹ ਬੰਦੇ। ਚਾਇ = ਚਾ ਵਿਚ। ਤੇਰੈ ਚਾਇ = ਤੇਰੇ ਮਿਲਾਪ ਦੀ ਖ਼ੁਸ਼ੀ ਵਿਚ।

SikhNet (Spanish)Sí, aquéllos que están imbuidos en Dios, recitan su Nombre con Dicha.

ਕਿਸੁ ਪੂਜ ਚੜਾਵਉ; ਲਗਉ ਪਾਇ ॥੧॥

kis pooj charraavau; lgau paae |1|

Sant Singh KhalsaWhom else should I worship? At whose feet should I bow? ||1||
Manmohan SinghWithout Thee, whom else should I worship, and at whose feet should I fall?
Manmohan Singh (Punjabi)ਤੇਰੇ ਬਗੈਰ, ਮੈਂ ਹੋਰ ਕਿਸ ਦੀ ਉਪਾਸ਼ਨਾ ਕਰਾਂ, ਅਤੇ ਕੀਹਦੇ ਪੈਰੀ ਪਵਾਂ?
Fareedkot Teekaਤੇਰੇ ਬਿਨਾਂ ਤਿਸ ਕੋ ਪੂਜੋਂ ਅਰ ਪੁਸ਼ਪ ਪਤ੍ਰ ਕਿਸ ਕੋ ਚਢਾਵੋਂ ਅਰ ਕਿਸ ਕੀ ਚਰਨੀ ਲਾਗੋਂ, ਭਾਵ ਤੇਰੇ ਬਿਨਾਂ ਮੈਂ ਕਿਸੀ ਕੋ ਨਹੀਂ ਮਾਨਤਾ ਹੂੰ॥੧॥
Prof. Sahib Singh(ਲੋਕ ਬਸੰਤ ਰੁੱਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟ ਚੜ੍ਹਾ ਕੇ ਪੂਜਾ ਕਰਦੇ ਹਨ। ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ, ਤੇਥੋਂ ਬਿਨਾ) ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ) ਭੇਟਾ ਕਰਾਂ? (ਤੈਥੋਂ ਬਿਨਾ) ਮੈਂ ਹੋਰ ਕਿਸ ਦੀ ਚਰਨੀਂ ਲੱਗਾ? ॥੧॥

ਪਦ ਅਰਥ ਚੜਾਵਉ = ਮੈਂ ਚੜ੍ਹਾਵਾਂ। ਲਗਉ = ਮੈਂ ਲੱਗਾਂ। ਪਾਇ = ਪੈਰੀਂ ॥੧॥

SikhNet (Spanish)¿Ante quién más me voy a postrar y a ofrecer mis flores? (1)

ਤੇਰਾ ਦਾਸਨਿ ਦਾਸਾ; ਕਹਉ ਰਾਇ ॥

teraa daasan daasaa; khau raae |

Sant Singh KhalsaI am the slave of Your slaves, O my Sovereign Lord King.
Manmohan SinghMy King, I am said to be the slave of Thine slaves.
Manmohan Singh (Punjabi)ਮੇਰੇ ਪਾਤਿਸ਼ਾਹ! ਮੇ ਤੇਰੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹਾਂ।
Fareedkot Teekaਹੇ ਪਰਮੇਸ੍ਵਰ! ਮੈਂ ਤੇਰੇ ਦਾਸੋਂ ਕਾ ਦਾਸ ਆਪ ਕੋ ਕਹਤਾ ਹੂੰ॥
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ।

ਪਦ ਅਰਥ ਦਾਸਨਿ ਦਾਸਾ = ਦਾਸਾਂ ਦਾ ਦਾਸ ਹੋ ਕੇ। ਕਹਉ = ਮੈਂ ਆਖਦਾ ਹਾਂ, ਸਿਮਰਦਾ ਹਾਂ।

SikhNet (Spanish)Oh mi Rey, de qué otra manera puede uno llegar a Ti, oh, Vida de toda vida sino a través de Tu Nombre, y esto,

ਜਗਜੀਵਨ; ਜੁਗਤਿ. ਨ ਮਿਲੈ ਕਾਇ ॥੧॥ ਰਹਾਉ ॥

jagajeevan; jugat. na milai kaae |1| rahaau |

Sant Singh KhalsaO Life of the Universe, there is no other way to meet You. ||1||Pause||
Manmohan SinghO my Master, the life of the world, Thou are not met with by any other device. Pause.
Manmohan Singh (Punjabi)ਹੈ ਜਗਤ ਦੀ ਜਿੰਦ-ਜਾਨ ਮੇਰੇ ਮਾਲਕ! ਤੂੰ ਹੋਰ ਕਿਸੇ ਢੰਗ ਨਾਲ ਨਹੀਂ ਮਿਲਦਾ। ਠਹਿਰਾਉ।
Fareedkot Teekaਹੇ ਜਗਜੀਵਨ! ਬਿਨਾਂ ਦਾਸਾ ਭਾਵ ਕੇ ਹੋਰ ਕਿਸੀ ਜੁਗਤਿ ਕਰ ਤੂੰ ਨਹੀਂ ਮਿਲਤਾ ਹੈਂ॥੧॥ ਰਹਾਉ॥
Prof. Sahib Singhਹੇ ਜਗਤ ਦੇ ਜੀਵਨ ਪ੍ਰਭੂ! ਤੇਰੇ ਮਿਲਾਪ ਦੀ ਜੁਗਤੀ (ਤੇਰੇ ਦਾਸਾਂ ਤੋਂ ਬਿਨਾ) ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ॥੧॥ ਰਹਾਉ ॥

ਪਦ ਅਰਥ ਕਾਇ = ਕਿਸੇ ਹੋਰ ਥਾਂ ਤੋਂ ॥੧॥ ਰਹਾਉ ॥

SikhNet (Spanish)Nanak, el Esclavo de Tus Esclavos proclama. (1-Pausa)

ਤੇਰੀ ਮੂਰਤਿ ਏਕਾ; ਬਹੁਤੁ ਰੂਪ ॥

teree moorat ekaa; bahut roop |

Sant Singh KhalsaYou have only One Form, and yet You have countless forms.
Manmohan SinghThou has one personality, but many forms.
Manmohan Singh (Punjabi)ਤੇਰੀ ਇਕ ਵਿਅਕਤੀ ਹੈ, ਪ੍ਰੰਤੂ ਘਣੇਰੇ ਸਰੂਪ।
Fareedkot Teekaਵਾਸਤਵ ਤੇ ਤੇਰੀ ਏਕ ਮੂਰਤੀ ਹੈ ਅਰੁ ਸਰਗੁਨ ਰੂਪਤਾ ਕਰ ਤੇਰੇ ਬਹੁਤ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਹਸਤੀ ਇੱਕ ਹੈ, ਤੇਰੇ ਰੂਪ ਅਨੇਕਾਂ ਹਨ।

ਪਦ ਅਰਥ ਮੂਰਤਿ = ਹਸਤੀ।

SikhNet (Spanish)Tu Presencia es sólo una, manifestada a través de muchas formas,

ਕਿਸੁ ਪੂਜ ਚੜਾਵਉ; ਦੇਉ ਧੂਪ ॥

kis pooj charraavau; deo dhoop |

Sant Singh KhalsaWhich one should I worship? Before which one should I burn incense?
Manmohan SinghWhich of Thine forms should worship, and burn incense before.
Manmohan Singh (Punjabi)ਤੇਰੇ ਸਰੂਪਾਂ ਵਿਚੋਂ ਮੈਂ ਕੀਹਦੀ ਉਪਾਸ਼ਨਾ ਕਰਾਂ ਅਤੇ ਕੀਹਦੇ ਮੂਹਰੇ ਹੋਮ ਸਮਗਰੀ ਧੁਖਾਵਾਂ!
Fareedkot Teekaਮੈਂ ਕਿਸ ਕੋ ਪੂਜ ਕਰ ਫੂਲ ਪਤ੍ਰ ਚਢਾਵੋਂ ਔਰ ਕਿਸ ਕੋ ਧੂਪ ਦੇਵੋਂ॥
Prof. Sahib Singhਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਧੂਪ ਦਿਆਂ? ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ ਆਦਿਕ) ਭੇਟਾ ਧਰਾਂ?

ਪਦ ਅਰਥ ਦੇਉ = ਮੈਂ ਦਿਆਂ।

SikhNet (Spanish)¿cual de ellas voy a alabar y a prenderle incienso?

ਤੇਰਾ ਅੰਤੁ. ਨ ਪਾਇਆ; ਕਹਾ ਪਾਇ ॥

teraa ant. na paaeaa; kahaa paae |

Sant Singh KhalsaYour limits cannot be found. How can anyone find them?
Manmohan SinghNo one has found Thine limit, O Lord, How can any one find it?
Manmohan Singh (Punjabi)ਕਿਸੇ ਨੂੰ ਭੀ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਕੋਈ ਜਣਾ ਕਿਸ ਤਰ੍ਹਾਂ ਇਸ ਨੂੰ ਪਾ ਸਕਦਾ ਹੈ?
Fareedkot Teekaਕਿਸੀ ਨੇ ਤੇਰਾ ਅੰਤੁ ਨਹੀਂ ਪਾਯਾ ਕਿ ਕਹਾਂ ਤੇਰੇ (ਪਾਇ) ਪੈਰ ਹੈਂ ਔਰ ਕਹਾਂ ਸੀਸ ਹੈ, ਸੀਸ ਕਾ ਅਧ੍ਯਾਰ ਹੈ? ਵਾ ਤੇਰਾ ਪਿਛੇ ਕਿਸੀ ਨੇ ਅੰਤ ਨਹੀਂ ਪਾਯਾ ਤੋ ਆਗੇ ਕੋ ਕੈਸੇ ਪਾਵੈਗਾ?
Prof. Sahib Singhਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਕਹਾ ਪਾਇ = ਕਿਥੋਂ ਪਾਇਆ ਜਾ ਸਕਦਾ ਹੈ?

SikhNet (Spanish)La Extensión de Tu Gloria uno no la puede ni empezar a sondear,

ਤੇਰਾ ਦਾਸਨਿ ਦਾਸਾ; ਕਹਉ ਰਾਇ ॥੨॥

teraa daasan daasaa; khau raae |2|

Sant Singh KhalsaI am the slave of Your slaves, O my Sovereign Lord King. ||2||
Manmohan SinghI call myself the servant of Thine servants, O my Sovereign.
Manmohan Singh (Punjabi)ਮੈਂ ਆਪਣੇ ਆਪ ਨੂੰ ਤੇਰਿਆਂ ਨੌਕਰਾਂ ਦਾ ਨੌਕਰ ਆਖਦਾ ਹਾਂ, ਹੇ ਮੇਰੇ ਸੁਲਤਾਨ!
Fareedkot Teekaਹੇ ਹਰੀ ਰਾਜੇ! ਮੈਂ ਤੇਰੇ ਦਾਸੋਂ ਕਾ ਦਾਸ ਕਹੀਦਾ ਹਾਂ॥੨॥
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਹਾਂ ॥੨॥
SikhNet (Spanish)y esto es lo que Nanak, el esclavo de Tus Esclavos, proclama, oh Rey. (2)

ਤੇਰੇ ਸਠਿ ਸੰਬਤ; ਸਭਿ ਤੀਰਥਾ ॥

tere satth sanbat; sabh teerathaa |

Sant Singh KhalsaThe cycles of years and the places of pilgrimage are Yours, O Lord.
Manmohan SinghSixty (all) years and all the pilgrim stations are made by Thee.
Manmohan Singh (Punjabi)ਸੱਠ (ਸਮੂਹ) ਸਾਲ ਅਤੇ ਸਾਰੇ ਧਰਮ ਅਸਥਾਨ ਤੂੰ ਹੀ ਰਚੇ ਹਨ।
Fareedkot Teeka(ਸਠਿ ਸੰਬਤ) ਤੀਨੋਂ ਬੀਸੀਆਂ ਅਰੁ ਸਭੀ ਤੀਰਥ ਤੇਰੇ ਰਚੇ ਹੂਏ ਹੈਂ॥
Prof. Sahib Singhਤੇਰੇ ਸੱਠ ਸਾਲ (ਬ੍ਰਹਮਾ ਸ਼ਿਵ ਵਿਸ਼ਨੂੰ ਦੀਆਂ ਬੀਸੀਆਂ) ਹਨ ਤੇ ਸਾਰੇ ਤੀਰਥ-

ਪਦ ਅਰਥ ਸਠਿ ਸੰਬਤਿ = ਸੱਠ ਸਾਲ {ਬ੍ਰਹਮਾ ਵਿਸ਼ਨੂੰ ਸ਼ਿਵ ਦੀਆਂ ੩ ਬੀਸੀਆਂ। ਇਹਨਾਂ ਦਾ ਵੀਹ ਵੀਹ ਸਾਲ ਦਾ ਪ੍ਰਭਾਵ ਮੰਨਿਆ ਗਿਆ ਹੈ}। ਸਭਿ = ਸਾਰੇ।

SikhNet (Spanish)A través de los años, en todos los lugares de peregrinaje, estás Tú, oh Señor.

ਤੇਰਾ ਸਚੁ ਨਾਮੁ ਪਰਮੇਸਰਾ ॥

teraa sach naam paramesaraa |

Sant Singh KhalsaYour Name is True, O Transcendent Lord God.
Manmohan SinghTrue is Thy Name, O supreme Lord.
Manmohan Singh (Punjabi)ਸੱਚਾ ਹੈ ਤੇਰਾ ਨਾਮ, ਹੈ ਸ਼ਰੋਮਣੀ ਸਾਹਿਬ!
Fareedkot Teekaਹੇ ਪਰਮੇਸ੍ਵਰ! ਤੇਰਾ ਨਾਮੁ ਸਚਾ ਹੈ॥
Prof. Sahib Singhਹੇ ਪਰਮੇਸ਼ਰ! ਮੇਰੇ ਵਾਸਤੇ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਹੈ।
SikhNet (Spanish)Tu sólo Nombre es Eterno y Siempre Verdadero, oh Dios de dioses.

ਤੇਰੀ ਗਤਿ ਅਵਿਗਤਿ; ਨਹੀ ਜਾਣੀਐ ॥

teree gat avigat; nahee jaaneeai |

Sant Singh KhalsaYour State cannot be known, O Eternal, Unchanging Lord God.
Manmohan SinghO Eternal Lord, Thy state can not be known.
Manmohan Singh (Punjabi)ਹੇ ਅਮਰ ਪ੍ਰਭੂ, ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ।
Fareedkot Teekaਹੇ ਅਵਗਤ! ਤੇਰੀ ਗਤੀ ਨਹੀਂ ਜਾਣੀ ਜਾਤੀ॥
Prof. Sahib Singhਤੂੰ ਕਿਹੋ ਜਿਹਾ ਹੈਂ- ਇਹ ਗੱਲ ਸਮਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ।

ਪਦ ਅਰਥ ਗਤਿ = ਹਾਲਤ। ਤੇਰੀ ਗਤਿ = ਤੂੰ ਕਿਹੋ ਜਿਹਾ ਹੈਂ, ਇਹ ਗੱਲ। ਅਵਿਗਤਿ = ਜਾਣਨ ਤੋਂ ਪਰੇ।

SikhNet (Spanish)Eres el Estado Mental que nadie puede ni empezar a describir,

ਅਣਜਾਣਤ; ਨਾਮੁ ਵਖਾਣੀਐ ॥੩॥

anajaanat; naam vakhaaneeai |3|

Sant Singh KhalsaAlthough You are unknown, still we chant Your Name. ||3||
Manmohan SinghEven when one does not understand Thee, one ought to utter Thy Name, O Lord!
Manmohan Singh (Punjabi)ਭਾਵੇਂ ਇਨਸਾਨ ਤੈਨੂੰ ਜਾਣਦਾ ਨਹੀਂ, ਤਾਂ ਭੀ ਉਸ ਨੂੰ ਤੇਰੇ ਨਾਮ ਦਾ ਉਚਾਰਨ ਕਰਨਾ ਉਚਿਤ ਹੈ, ਹੇ ਪ੍ਰਭੂ!
Fareedkot Teekaਬਿਨਾਂ ਜਾਣੇ ਤੇ ਹੀ ਤੇਰੇ ਨਾਮੋਂ ਕੋ ਜਪੀਤਾ ਹੈ॥੩॥
Prof. Sahib Singhਇਹ ਸਮਝਣ ਦਾ ਜਤਨ ਕਰਨ ਤੋਂ ਬਿਨਾ ਹੀ (ਤੇਰੇ ਦਾਸਾਂ ਦਾ ਦਾਸ ਬਣ ਕੇ) ਤੇਰਾ ਨਾਮ ਸਿਮਰਨਾ ਚਾਹੀਦਾ ਹੈ ॥੩॥
SikhNet (Spanish)pero aún sin Conocerte, uno debería recitar Tu Nombre. (3)

ਨਾਨਕੁ ਵੇਚਾਰਾ; ਕਿਆ ਕਹੈ ॥

naanak vechaaraa; kiaa kahai |

Sant Singh KhalsaWhat can poor Nanak say?
Manmohan SinghWhat can poor Nanak say?
Manmohan Singh (Punjabi)ਗਰੀਬੜਾ ਨਾਨਕ ਕੀ ਕਹਿ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਵਿਚਾਰਾ ਕਯਾ ਕਥਨ ਕਰੂੰ॥
Prof. Sahib Singh(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ?

ਪਦ ਅਰਥ ਵੇਚਾਰਾ = ਗਰੀਬ।

SikhNet (Spanish)¿Qué más, el pobre Nanak podría decir, oh mi Dios?

ਸਭੁ ਲੋਕੁ ਸਲਾਹੇ; ਏਕਸੈ ॥

sabh lok salaahe; ekasai |

Sant Singh KhalsaAll people praise the One Lord.
Manmohan SinghAll the men praise but the one Lord.
Manmohan Singh (Punjabi)ਸਾਰੇ ਜੀਵ ਕੇਵਲ ਇਕ ਸੁਆਮੀ ਦੀ ਹੀ ਸਿਫ਼ਤ ਕਰਦੇ ਹਨ।
Fareedkot Teekaਸਭ ਲੋਕ ਇਕ ਤੁਝ ਕੋ ਹੀ ਸਲਾਹਤੇ ਹੈਂ॥
Prof. Sahib Singhਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ)।

ਪਦ ਅਰਥ ਏਕਸੈ = ਇਕੋ ਪ੍ਰਭੂ ਨੂੰ।

SikhNet (Spanish)En Ti, Uno Solo, el mundo entero reza y habita.

ਸਿਰੁ ਨਾਨਕ; ਲੋਕਾ ਪਾਵ ਹੈ ॥

sir naanak; lokaa paav hai |

Sant Singh KhalsaNanak places his head on the feet of such people.
Manmohan SinghNanak places his head on the feet of such persons.
Manmohan Singh (Punjabi)ਨਾਨਕ ਇਹੋ ਜਿਹੇ ਪੁਰਸ਼ਾਂ ਦੇ ਪੈਰਾਂ ਤੇ ਆਪਦਾ ਸੀਸ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਲੋਕੋਂ ਕੇ ਚਰਨੋਂ ਪਰ ਮੇਰਾ ਸੀਸੁ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ।

ਪਦ ਅਰਥ ਸਿਰੁ ਨਾਨਕ = ਨਾਨਕ ਦਾ ਸਿਰ। ਲੋਕਾ ਪਾਵ = (ਉਹਨਾਂ ਸਿਫ਼ਤ-ਸਾਲਾਹ ਕਰਨ ਵਾਲੇ) ਲੋਕਾਂ ਦੇ ਪੈਰਾਂ ਉਤੇ।

SikhNet (Spanish)Dice Nanak, pongo mi cabeza a los pies de todos los hombres,

ਬਲਿਹਾਰੀ ਜਾਉ; ਜੇਤੇ ਤੇਰੇ ਨਾਵ ਹੈ ॥੪॥੨॥

balihaaree jaau; jete tere naav hai |4|2|

Sant Singh KhalsaI am a sacrifice to Your Names, as many as there are, O Lord. ||4||2||
Manmohan SinghI am a sacrifice unto Thine Names, as many as they are, O Lord.
Manmohan Singh (Punjabi)ਮੈਂ ਜਿੰਨੇ ਭੀ ਤੇਰੇ ਨਾਮ ਹਲ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਹੇ ਸੁਆਮੀ!
Fareedkot Teekaਜਿਤਨੇ ਤੇਰੇ ਨਾਮ ਕੋ ਜਪਣੇ ਵਾਲੇ ਹੈਂ, ਮੈਂ ਤਿਨ ਕੇ ਬਲਿਹਾਰਨੇ ਜਾਤਾ ਹੂੰ॥੪॥੨॥☬ਨਾਮ ਜਪਨੇ ਮੇਂ ਸਰਬ ਕਰਮੋਂ ਕੀ ਨਿਖੇਧੀ ਕਰ ਮਨ ਕੋ ਕਹਤੇ ਹੈਂ:
Prof. Sahib Singhਹੇ ਪ੍ਰਭੂ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ) ॥੪॥੨॥

ਪਦ ਅਰਥ ਜੇਤੇ = ਜਿਤਨੇ ਭੀ ॥੪॥੨॥

SikhNet (Spanish)oh Dios, ofrezco mi ser en sacrificio a todos y a cada uno de Tus Nombres. (4-2)

Open this shabad →

Shabad Guru Nanak Dev Ji Raag Basant continues on Ang 1169

ਬਸੰਤੁ ਮਹਲਾ ੧ ॥

basant mahalaa 1 |

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant, Mejl Guru Nanak, Primer Canal Divino.

ਸੁਇਨੇ ਕਾ ਚਉਕਾ; ਕੰਚਨ ਕੁਆਰ ॥

sueine kaa chaukaa; kanchan kuaar |

Sant Singh KhalsaThe kitchen is golden, and the cooking pots are golden.
Manmohan SinghCooking place is of gold, and of gold are the vessels.
Manmohan Singh (Punjabi)ਚੌਕਾਂ ਸੋਨੇ ਦਾ ਹੈ ਅਤੇ ਸੋਨੇ ਦੇ ਹੀ ਹਨ ਬਰਤਨ।
Fareedkot Teekaਸ੍ਵਰਨ ਕਾ ਚੌਕਾ ਹੋਵੇ ਔਰ (ਕੰਚਨ) ਸ੍ਵਰਨ ਕੀਆਂ ਹੀ (ਕੁਆਰ) ਕੋਰੀਆਂ ਅਰਥਾਤ ਗਾਗਰਾਂ ਹੋਨ॥
Prof. Sahib Singh(ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ), ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ),

ਪਦ ਅਰਥ ਚਉਕਾ = ਰਸੋਈ ਤੋਂ ਬਾਹਰ ਖੁਲ੍ਹੇ ਥਾਂ ਰੋਟੀ ਪਕਾਣ ਵਾਸਤੇ ਵਲਿਆ ਹੋਇਆ ਥਾਂ। ਕੰਚਨ = ਸੋਨਾ। ਕੁਆਰ = ਕਰਵੇ, ਗਾਗਰਾਂ।

SikhNet (Spanish)Si la cocina fuera de oro,

ਰੁਪੇ ਕੀਆ ਕਾਰਾ; ਬਹੁਤੁ ਬਿਸਥਾਰੁ ॥

rupe keea kaaraa; bahut bisathaar |

Sant Singh KhalsaThe lines marking the cooking square are silver.
Manmohan SinghThe silver lines of the square are extended afar.
Manmohan Singh (Punjabi)ਵਲਗਣ ਦੀਆਂ ਚਾਂਦੀ ਦੀਆਂ ਲਹਿਰਾਂ ਦੂਰ ਤਾਂਈ ਫੈਲੀਆਂ ਹੋਈਆਂ ਹਨ।
Fareedkot Teekaਰੁਪੇ ਕੀਆਂ ਕਾਰਾਂ ਹੋਵਨ ਬਹੁਤ ਬਿਸਥਾਰ ਪੂਰਬਕ ਵਾ ਹੋਰੁ ਸਮਗ੍ਰੀ ਕਾ ਭੀ ਬਹੁਤੁ ਬਿਸਥਾਰੁ ਹੋਵੇ॥
Prof. Sahib Singh(ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ) (ਤੇ ਸੁੱਚ ਵਾਸਤੇ) ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ (ਖਿਲਾਰੇ);

ਪਦ ਅਰਥ ਰੁਪਾ = ਚਾਂਦੀ। ਕਾਰਾ = ਕਾਰਾਂ, ਲਕੀਰਾਂ, ਚੌਕੇ ਦੇ ਦੁਆਲੇ ਹੱਦ-ਬੰਦੀ ਦੀਆਂ ਲਕੀਰਾਂ। ਬਿਸਥਾਰੁ = ਸੁੱਚ ਰੱਖਣ ਵਾਸਤੇ ਅਜੇਹੇ ਹੋਰ ਉੱਦਮਾਂ ਦਾ ਵਿਸਥਾਰ।

SikhNet (Spanish)igual que la vajilla y los cuadros tuvieran marcas de plata,

ਗੰਗਾ ਕਾ ਉਦਕੁ; ਕਰੰਤੇ ਕੀ ਆਗਿ ॥

gangaa kaa udak; karante kee aag |

Sant Singh KhalsaThe water is from the Ganges, and the firewood is sanctified.
Manmohan SinghThe water is of the Ganges and the fire from the fire wood of Carissa carandas tree.
Manmohan Singh (Punjabi)ਪਾਣੀ ਸੁਰਸਰੀ ਦਾ ਹੈ ਅਤੇ ਅੱਗ ਯਜਨਾ ਰੁਖ ਦੀ ਲੱਕੜ ਦੀ।
Fareedkot Teekaਗੰਗਾ ਕਾ ਜਲੁ ਹੋ ਔਰ (ਕਰੰਤੈ ਕੀ ਆਗਿ) ਪਥਰ ਸੇ ਨਿਕਾਲੀ ਹੂਈ ਪਵਿਤ੍ਰ ਅਗਨੀ ਹੋ॥
Prof. Sahib Singh(ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ), ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ);

ਪਦ ਅਰਥ ਉਦਕ = ਪਾਣੀ। ਕਰੰਤੇ ਕੀ ਆਗਿ {त्रत्र्तु = अग्नि, ਕ੍ਰਤੁ=ਅਗਨਿ। ਕ੍ਰਤੁ = ਜੱਗ} ਜੱਗ ਦੀ ਅੱਗ। ਇਕ ਖ਼ਾਸ ਰੁੱਖ (ਅਰਣੀ) ਦੇ ਦੋ ਡੰਡੇ ਬਣਾ ਕੇ ਇਕ ਡੰਡੇ ਵਿਚ ਛੇਕ ਕਰ ਲੈਂਦੇ ਹਨ, ਉਸ ਵਿਚ ਦੂਜਾ ਡੰਡਾ ਫਸਾ ਕੇ ਉਸ ਨੂੰ ਮਧਾਣੀ ਵਾਂਗ ਰੱਸੀ ਦੇ ਲਪੇਟੇ ਦੇ ਕੇ ਬੜੀ ਤੇਜ਼ੀ ਨਾਲ ਘੁਮਾਂਦੇ ਹਨ। ਇਸ ਤਰ੍ਹਾਂ ਦੋਹਾਂ ਡੰਡਿਆਂ ਦੀ ਰਗੜ ਨਾਲ ਅੱਗ ਪੈਦਾ ਹੁੰਦੀ ਹੈ। ਇਹ ਅੱਗ ਸੁੱਚੀ ਮੰਨੀ ਗਈ ਹੈ। ਜੱਗਾਂ ਵਿਚ ਇਸ ਅੱਗ ਨੂੰ ਵਰਤਣਾ ਚੰਗਾ ਦੱਸਿਆ ਗਿਆ ਹੈ।

SikhNet (Spanish)si el agua fuera del Ganges y el fuego fuera del mismo Yagna.

ਗਰੁੜਾ ਖਾਣਾ; ਦੁਧ ਸਿਉ ਗਾਡਿ ॥੧॥

garurraa khaanaa; dudh siau gaadd |1|

Sant Singh KhalsaThe food is soft rice, cooked in milk. ||1||
Manmohan SinghThe food is of the fine rice boiled in milk.
Manmohan Singh (Punjabi)ਖੁਰਾਕ ਦੁਧ ਵਿੱਚ ਉਬਲੇ ਹੋਏ ਵਧੀਆ ਚੌਲਾ ਦੀ ਹੈ।
Fareedkot Teekaਗਰੜਾ ਏਕ ਉਤਮ ਜਾਤੀ ਕੇ ਚਾਵਲ ਹੋਤੇ ਹੈਂ। ਦੂਧ ਕੇ ਸਾਥ (ਗਾਡਿ) ਮਿਲਾ ਕਰ ਖਾਵੇ, ਭਾਵ ਪਵਿਤ੍ਰ ਭੋਜਨ ਖਾਵੇ॥੧॥
Prof. Sahib Singhਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ ॥੧॥

ਪਦ ਅਰਥ ਗਰੁੜਾ = ਰਿੱਝੇ ਹੋਏ ਚਾਵਲ। ਗਾਡਿ = ਮਿਲਾ ਕੇ ॥੧॥

SikhNet (Spanish)Si uno se alimentara de comida blanda, mezclada con leche. (1)

ਰੇ ਮਨ ਲੇਖੈ; ਕਬਹੂ. ਨ ਪਾਇ ॥

re man lekhai; kabahoo. na paae |

Sant Singh KhalsaO my mind, these things are worthless,
Manmohan SinghO my soul, these are not at all of any account,
Manmohan Singh (Punjabi)ਹੇ ਮੇਰੀ ਜਿੰਦੇ, ਇਹ ਕਦਾਚਿਤ ਕਿਸੇ ਹਿਸਾਬ ਵਿੱਚ ਨਹੀਂ,
Fareedkot Teekaਰੇ ਮਨ! ਲੇਖ ਮੇਂ ਕਬੀ ਨਹੀਂ ਪੜਤੇ ਹੈਂ, ਭਾਵ ਸਰਬ ਕਰਮ ਬ੍ਯਰਥ ਹੈਂ॥
Prof. Sahib Singh(ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ।

ਪਦ ਅਰਥ ਲੇਖੈ ਨ ਪਾਇ = ਕਬੂਲ ਨਹੀਂ ਹੋ ਸਕਦਾ।

SikhNet (Spanish)De nada sirve la vida,

Open this shabad (19 lines, Angs 1168-1169) →

Ang 1168 of 1430