ੴ

ਸਿੱਖਬਾਣੀ · SikhBani

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥

jin aakaas kulah sir keenee kausai sapat payaalaa
Bhagat Namdev Ji ਭਗਤ ਨਾਮਦੇਵ ਜੀ · Raag Bhairao · Ang 1167 · 11 lines
Translations

ਨਾਮਦੇਵ ॥

naamadev |

Sant Singh KhalsaNaam Dayv:
Manmohan SinghNam Dev.
Manmohan Singh (Punjabi)ਨਾਮ ਦੇਵ।
SikhNet (Spanish)Namdev

ਆਉ; ਕਲੰਦਰ ਕੇਸਵਾ ॥

aau; kalandar kesavaa |

Sant Singh KhalsaCome, O Lord of beautiful hair,
Manmohan SinghO beautifully-faired God, the conjurer,
Manmohan Singh (Punjabi)ਤੂੰ ਹੇ ਸੁੰਦਰ-ਕੇਸਾਂ ਵਾਲੇ ਵਾਹਿਗੁਰੂ ਮਦਾਰੀ,
Fareedkot Teekaਹੇ ਕੇਸਵ ਕਲੰਦਰ ਕਾ ਰੂਪ ਧਾਰਨੇ ਵਾਲੇ! ਆਈਏ॥
Prof. Sahib Singhਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ!

ਪਦ ਅਰਥ ਆਉ = ਜੀ ਆਇਆਂ ਨੂੰ। ਕਲੰਦਰ = ਹੇ ਕਲੰਦਰ! ਕੇਸਵਾ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ ਪ੍ਰਭੂ!

SikhNet (Spanish)Ven, oh Qualandar, oh Krishna de preciosos cabellos,

ਕਰਿ ਅਬਦਾਲੀ; ਭੇਸਵਾ ॥ ਰਹਾਉ ॥

kar abadaalee; bhesavaa | rahaau |

Sant Singh Khalsawearing the robes of a Sufi Saint. ||Pause||
Manmohan Singhcome wearing the dress of a saint. Pause.
Manmohan Singh (Punjabi)ਸੰਤਾਂ ਵਾਲੀ ਪੁਸ਼ਾਕ ਪਹਿਰ ਕੇ ਆ ਜਾ! ਠਹਿਰਾਉ।
Fareedkot Teekaਤੈਨੇ (ਅਬਦਾਲੀ) ਬਡਾ ਭੇਖੁ ਕੀਆ ਹੈ॥ ਰਹਾਉ ॥
Prof. Sahib Singhਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) ॥ ਰਹਾਉ॥

ਪਦ ਅਰਥ ਕਰਿ = ਕਰ ਕੇ। ਅਬਦਾਲੀ ਭੇਸਵਾ = ਅਬਦਾਲੀ ਫ਼ਕੀਰਾਂ ਵਾਲਾ ਸੋਹਣਾ ਵੇਸ ॥ ਰਹਾਉ॥

SikhNet (Spanish)vestido y decorado como Abdahla, el Musulmán Divino. (Pausa)

ਜਿਨਿ ਆਕਾਸ, ਕੁਲਹ ਸਿਰਿ ਕੀਨੀ; ਕਉਸੈ ਸਪਤ ਪਯਾਲਾ ॥

jin aakaas, kulah sir keenee; kausai sapat payaalaa |

Sant Singh KhalsaYour cap is the realm of the Akaashic ethers; the seven nether worlds are Your sandals.
Manmohan SinghThou are the Lord, who wears the hat of firmament over thy head and who has the seven under-worlds as Thine slippers.
Manmohan Singh (Punjabi)ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਸੀਸ ਉਤੇ ਅਸਮਾਨ ਦਾ ਕੁੱਲਾ ਪਾਇਆ ਹੋਇਆ ਹੈ ਅਤੇ ਜਿਸ ਕੋਲ ਸੱਤੇ ਪਾਤਾਲ ਸਲੀਪਰਾਂ ਵਜੋਂ ਹਨ।
Fareedkot Teekaਜਿਸ ਤੈਨੇ ਅਕਾਸ ਰੂਪੀ ਸਿਰ ਪਰ (ਕੁਲਹ) ਟੋਪੀ ਕਰੀ ਹੈ ਔਰ (ਕਉਸੈ) ਚਰਨਦਾਸੀ ਵਾ ਖੜਾਵਾਂ ਸਾਤੋਂ ਪਤਾਲ ਕੀਏ ਹੈਂ॥
Prof. Sahib Singh(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ।

ਪਦ ਅਰਥ ਜਿਨਿ = ਜਿਸ (ਤੈਂ) ਨੇ। ਕੁਲਹ = ਟੋਪੀ, ਕੁੱਲਾ। ਸਿਰਿ = ਸਿਰ ਉੱਤੇ। ਕਉਸੈ = ਖੜਾਵਾਂ। ਪਯਾਲਾ = ਪਤਾਲ।

SikhNet (Spanish)Tu capa son los cielos, tus sandalias son los siete mundos inferiores

ਚਮਰ ਪੋਸ ਕਾ ਮੰਦਰੁ ਤੇਰਾ; ਇਹ ਬਿਧਿ ਬਨੇ ਗੁਪਾਲਾ ॥੧॥

chamar pos kaa mandar teraa; ih bidh bane gupaalaa |1|

Sant Singh KhalsaThe body covered with skin is Your temple; You are so beautiful, O Lord of the World. ||1||
Manmohan SinghAll the skin-wearers are thy mansions, In this way, Thou look beauteous, O the Cherisher of the world.
Manmohan Singh (Punjabi)ਸਾਰੇ ਖੱਲ-ਪਹਿਰਣ ਵਾਲੇ ਤੇਰੇ ਮਹਿਲ ਹਨ। ਇਸ ਤਰੀਕੇ ਨਾਲ ਤੂੰ ਸੁੰਦਰ ਦਿਸੱਦਾ ਹੈਂ, ਹੈ ਸੰਸਾਰ ਦੇ ਪਾਲਣ ਪੋਸਣਹਾਰ!
Fareedkot Teeka(ਚਮਰ ਪੋਸ) ਚਰਮ ਕਾ ਪੁਸਾਕਾ ਹੈ ਜਿਸ ਪਰ ਸੋ ਸਰੀਰੁ ਤੇਰਾ ਮੰਦਰੁ ਹੈ, ਹੇ ਗੋਪਾਲ! ਆਪ ਇਸ ਪ੍ਰਕਾਰ ਬਨ ਰਹੇ ਹੋ॥੧॥
Prof. Sahib Singhਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ॥੧॥

ਪਦ ਅਰਥ ਚਮਰ ਪੋਸ = ਚੰਮ ਦੀ ਪੁਸ਼ਾਕ ਵਾਲੇ, ਸਾਰੇ ਜੀਅ-ਜੰਤ। ਮੰਦਰੁ = ਘਰ। ਗੁਪਾਲਾ = ਹੇ ਧਰਤੀ ਦੇ ਰੱਖਿਅਕ! ॥੧॥

SikhNet (Spanish)y tu Templo es tu cuerpo de carne, oh Gopal, qué Bello te ves. (1)

ਛਪਨ ਕੋਟਿ ਕਾ ਪੇਹਨੁ ਤੇਰਾ; ਸੋਲਹ ਸਹਸ ਇਜਾਰਾ ॥

chhapan kott kaa pehan teraa; solah sehas ijaaraa |

Sant Singh KhalsaThe fifty-six million clouds are Your gowns, the 16,000 milkmaids are your skirts.
Manmohan SinghThe fifty six myriads of clouds is Thine gown, and sixteen thousand queens are Thou trousers.
Manmohan Singh (Punjabi)ਛਪੰਜਾ ਕ੍ਰੋੜ ਬੱਦਲ ਤੇਰਾ ਚੋਗਾ ਹਨ, ਅਤੇ ਸੋਲਾਂ ਹਜਾਰ ਰਾਣੀਆਂ ਤੇਰਾ ਪਜਾਮਾ।
Fareedkot Teekaਛਿਵੰਜਾ ਕਰੋੜ ਜਾਦਵੋਂ ਰੂਪ ਤੇਰਾ ਚੋਲਾ ਹੈ, ਸੋਲਾਂ ਹਜਾਰ ਏਕ ਸਉ ਆਠ ਰਾਣੀਆਂ ਰੂਪੀ ਤੇਰੀ (ਇਜਾਰਾ) ਘੁਟੰਨਾ ਹੈਂ॥
Prof. Sahib Singh(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ;

ਪਦ ਅਰਥ ਛਪਨ ਕੋਟਿ = ਛਪੰਜਾ ਕਰੋੜ ਮੇਘ ਮਾਲਾ, ਛਪੰਜਾ ਕਰੋੜ ਬੱਦਲ। ਪੇਹਨ = ਚੋਗ਼ਾ। ਸੋਲਹ ਸਹਸ = ਸੋਲਾਂ ਹਜ਼ਾਰ (ਆਲਮ)। ਇਜਾਰਾ = ਤੰਬਾ।

SikhNet (Spanish)De cincuenta y seis legiones de nubes, es tu túnica, de quince mil Gopis es Tu Falda.

ਭਾਰ ਅਠਾਰਹ. ਮੁਦਗਰੁ ਤੇਰਾ; ਸਹਨਕ ਸਭ ਸੰਸਾਰਾ ॥੨॥

bhaar atthaarah. mudagar teraa; sahanak sabh sansaaraa |2|

Sant Singh KhalsaThe eighteen loads of vegetation is Your stick, and all the world is Your plate. ||2||
Manmohan SinghThe eighteen loads of vegetation is Thy club and the whole world is Thy salver.
Manmohan Singh (Punjabi)ਅਠਾਰਾਂ ਬੋਝ ਬਨਾਸਪਤੀ ਤੇਰਾ ਮੁਤਕਹਰ ਹੈ ਅਤੇ ਸਾਰਾ ਜਹਾਨ ਤੇਰੀ ਥਾਲੀ ਹੈ।
Fareedkot Teekaਅਠਾਰਹ ਭਾਰ ਬਨਾਸਪਤੀ ਤੇਰਾ (ਮੁਦਗਰੁ) ਮੋਟਾ ਲਾਠਾ ਹੈ ਪੁਨਹ ਸਰਬ ਸੰਸਾਰ (ਸਹਨਕ) ਮਿਟੀ ਕਾ ਪਾਤ੍ਰ ਹੈ, ਬੀਚ ਤੇ ਡੂੰਘਾ ਭੋਜਨ ਖਾਨੇ ਵਾਲਾ ਪਾਤ੍ਰ ਹੋਤਾ ਹੈ॥੨॥
Prof. Sahib Singhਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ॥੨॥

ਪਦ ਅਰਥ ਭਾਰ ਅਠਾਰਹ = ਬਨਸਪਤੀ ਦੇ ਅਠਾਰਾਂ ਭਾਰ, ਸਾਰੀ ਬਨਸਪਤੀ। ਮੁਦਗਰੁ = ਮੁਤਹਿਰਾ, ਸਲੋਤਰ, ਡੰਡਾ ਜੋ ਫ਼ਕੀਰ ਲੋਕ ਆਮ ਤੌਰ ਤੇ ਹੱਥ ਵਿਚ ਰੱਖਦੇ ਹਨ। ਸਹਨਕ = ਮਿੱਟੀ ਦੀ ਰਕੇਬੀ ॥੨॥

SikhNet (Spanish)Tu Muleta son los dieciocho millones de tipos de vegetación y Tu Tarro de comida es el mundo entero. (2)

ਦੇਹੀ ਮਹਜਿਦਿ, ਮਨੁ ਮਉਲਾਨਾ; ਸਹਜ ਨਿਵਾਜ ਗੁਜਾਰੈ ॥

dehee mahajid, man maulaanaa; sehaj nivaaj gujaarai |

Sant Singh KhalsaThe human body is the mosque, and the mind is the priest, who peacefully leads the prayer.
Manmohan SinghHuman body is the mosque and mind the priest, who tranquilly says the prayer.
Manmohan Singh (Punjabi)ਮਨੁਖਾ ਦੇਹ ਮਸੀਤ ਹੈ ਅਤੇ ਮਨੂਆ ਮੌਲਵੀ ਜੋ ਸ਼ਾਤੀ ਨਾਲ ਨਮਾਜ਼ ਪੜ੍ਹਦਾ ਹੈ।
Fareedkot Teekaਜੋ ਦੇਹੀ ਹੈ ਏਹ ਤੇਰੀ (ਮਹਜਿਦਿ) ਮਸੀਤ ਹੈ, ਬੀਚ ਮੇਂ ਮਨੁ ਮਉਲਾਨਾ ਹੈ ਔਰ ਤੂੰ ਗ੍ਯਾਨ ਰੂਪੀ ਨਿਮਾਜ ਗੁਜਾਰਤਾ ਹੈਂ॥
Prof. Sahib Singh(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ।

ਪਦ ਅਰਥ ਦੇਹੀ = (ਮੇਰਾ) ਸਰੀਰ। ਮਹਜਿਦਿ = ਮਸਜਦ, ਮਸੀਤ। ਮਉਲਾਨਾ = ਮੌਲਵੀ, ਮੁੱਲਾਂ। ਸਹਜ = ਅਡੋਲਤਾ। ਸਹਜ ਨਿਵਾਜ = ਅਡੋਲਤਾ-ਰੂਪ ਨਿਮਾਜ਼।

SikhNet (Spanish)El cuerpo humano es Tu Mezquita, la mente es el Muláh, quien recita la Oración de Paz.

ਬੀਬੀ ਕਉਲਾ ਸਉ. ਕਾਇਨੁ ਤੇਰਾ; ਨਿਰੰਕਾਰ ਆਕਾਰੈ ॥੩॥

beebee kaulaa sau. kaaein teraa; nirankaar aakaarai |3|

Sant Singh KhalsaYou are married to Maya, O Formless Lord, and so You have taken form. ||3||
Manmohan SinghWith lady Lakshmi Thy marriage is solemnized, and through her, O Formless Lord Thou seem to possess form.
Manmohan Singh (Punjabi)ਬੇਗਮ ਲਖਸ਼ਮੀ ਨਾਲ ਤੇਰਾ ਵਿਆਹ ਹੋਇਆ ਹੋਇਆ ਹੈ ਅਤੇ ਉਸ ਦੇ ਰਾਹੀਂ, ਹੇ ਸਰੂਪ-ਰਹਿਤ ਸੁਆਮੀ! ਤੂੰ ਸਰੂਪ-ਰਹਿਤ ਜਾਪਦਾ ਹੈ।
Fareedkot Teeka(ਬੀਬੀ ਕਉਲਾ) ਲਛਮੀ ਇਸਤ੍ਰੀ ਕੇ ਸਾਥ ਤੇਰਾ (ਕਾਇਨੁ) ਨਿਕਾਹੁ ਪੜਾ ਹੂਆ ਹੈ ਪੁਨਹ ਨਿਰਾਕਾਰ ਹੈ ਔਰ ਸਰਬ ਅਕਾਰੋਂ ਵਾਲਾ ਭੀ ਤੂੰ ਹੀ ਹੈ॥੩॥
Prof. Sahib Singhਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ॥੩॥

ਪਦ ਅਰਥ ਕਉਲਾ = ਮਾਇਆ। ਸਉ = ਸਿਉ, ਨਾਲ। ਕਾਇਨੁ = ਨਕਾਹ, ਵਿਆਹ। ਨਿਰੰਕਾਰ = ਹੇ ਨਿਰੰਕਾਰ! ਹੇ ਆਕਾਰ-ਰਹਿਤ ਪ੍ਰਭੂ! ਆਕਾਰ = ਜਗਤ। ਨਿਰੰਕਾਰ ਆਕਾਰੈ = ਹੇ ਸਾਰੇ ਜਗਤ ਦੇ ਨਿਰੰਕਾਰ! ॥੩॥

SikhNet (Spanish)En Maya es donde estás entretejido y a través de Su Polvo, tú oh Ser Sin Forma, parece que asumes una. (3)

ਭਗਤਿ ਕਰਤ. ਮੇਰੇ ਤਾਲ ਛਿਨਾਏ; ਕਿਹ ਪਹਿ ਕਰਉ ਪੁਕਾਰਾ ॥

bhagat karat. mere taal chhinaae; kih peh krau pukaaraa |

Sant Singh KhalsaPerforming devotional worship services to You, my cymbals were taken away; unto whom should I complain?
Manmohan SinghWhile I was performing Thy Love-worship, Thou had my cymbals snatched. To whom should I complain?
Manmohan Singh (Punjabi)ਜਦ ਮੈਂ ਤੇਰੀ ਪਿਆਰੀ-ਉਪਾਸ਼ਨਾ ਕਰ ਰਿਹਾ ਸੀ, ਤੂੰ ਮੇਰੇ ਛੈਣੇ ਖੁਹਾ ਦਿਤੇ। ਮੈਂ ਕੀਹਦੇ ਕੋਲ ਸ਼ਿਕਾਇਤ ਕਰਾਂ?
Fareedkot Teekaਤੈਨੇ ਭਗਤੀ ਕਰਤੇ ਹੂਏ ਕੇ ਮੇਰੇ ਛੈਣੇ (ਛਿਨਾਏ) ਛੀਨ ਲੀਏ ਹੈਂ, ਮੈਂ ਅਬ ਕਿਸ ਪਾਸ ਪੁਕਾਰ ਕਰਾਂਗਾ॥
Prof. Sahib Singh(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ?

ਪਦ ਅਰਥ ਛਿਨਾਏ = ਖੁਹਾਏ। ਕਿਹ ਪਹਿ = ਹੋਰ ਕਿਸ ਪਾਸ? ਪੁਕਾਰਾ = ਫ਼ਰਿਆਦ, ਸ਼ਿਕੈਤ।

SikhNet (Spanish)Siendo Tu Devoto, me haz hecho abandonar mis ruidosos timbales y así ya no seré quien te grite,

ਨਾਮੇ ਕਾ ਸੁਆਮੀ ਅੰਤਰਜਾਮੀ; ਫਿਰੇ ਸਗਲ ਬੇਦੇਸਵਾ ॥੪॥੧॥

naame kaa suaamee antarajaamee; fire sagal bedesavaa |4|1|

Sant Singh KhalsaNaam Dayv's Lord and Master, the Inner-knower, the Searcher of hearts, wanders everywhere; He has no specific home. ||4||1||
Manmohan SinghNama's Lord, the Searcher of hearts, though country-less, is walking around every where.
Manmohan Singh (Punjabi)ਦਿਲਾਂ ਦੀਆਂ ਜਾਣਨਹਾਰ, ਨਾਮੇ ਦਾ ਸਾਹਿਬ, ਮੁਲਕ-ਰਹਿਤ ਹੋਣ ਦੇ ਬਾਵਜੂਦ, ਹਰ ਥਾਂ ਰਟਨ ਕਰ ਰਿਹਾ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ: ਤੂੰ ਮੇਰਾ ਸ੍ਵਾਮੀ ਅੰਤਰਜਾਮੀ ਹੈਂ। ਸਰਬ ਦੇਸੋਂ ਔਰੁ ਬਦੇਸੋਂ ਮੇਂ ਹਮ ਫਿਰੇ ਹੈਂ ਪਰੁ ਤੇਰੇ ਬਿਨਾ ਦੂਜਾ ਕੋਈ ਨਹੀਂ ਦੇਖਾ॥੪॥੧॥☬ਐਸੇ ਕਹਿਨੇ ਪੁਰ ਭਗਵਾਨ ਨੇ ਚਤੁਰ ਭੁਜ ਰੂਪ ਧਾਰ ਕਰ ਦਰਸਨ ਦੀਆ ਔਰ ਗਲ ਸੇ ਲਗਾਇ ਕਰ ਕਹਾ: ਹੇ ਮੇਰੇ ਭਗਤ! ਤੇਰਾ ਨਿਸਚਾ ਧੰਨ ਹੈ।☬ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ॥੪॥੧॥

ਪਦ ਅਰਥ ਫਿਰੇ = ਫਿਰਦਾ ਹੈ, ਵਿਆਪਕ ਹੈ। ਸਗਲ ਬੇਦੇਸਵਾ = ਸਾਰੇ ਦੇਸਾਂ ਵਿਚ ॥੪॥੧॥

* ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ-ਨਿਡਰਤਾ, ਉੱਚ-ਜਾਤੀਏ ਲੋਕਾਂ ਦੀ ਵਧੀਕੀ ਦੇ ਵਿਰੁੱਧ ਆਵਾਜ਼ ਉਠਾਂਦੇ ਹਨ। * ਨੋਟ: ਬੰਦਗੀ ਵਾਲੇ ਮੁਸਲਮਾਨ ਫ਼ਕੀਰ ਕੇਸ (ਜ਼ੁਲਫ਼ਾਂ) ਰੱਖਦੇ ਹਨ, ਇਸ ਵਾਸਤੇ 'ਕਲੰਦਰ' ਦੇ ਨਾਲ ਲਫ਼ਜ਼ 'ਕੇਸਵ' ਭੀ ਵਰਤਿਆ ਹੈ। ਅਬਦਾਲੀ ਫ਼ਕੀਰ ਸਿਰ ਉਤੇ ਕੁੱਲਾ (ਉੱਚੀ ਨੋਕ ਵਾਲੀ ਟੋਪੀ) ਪਾਂਦੇ ਹਨ; ਵੱਡਾ ਚੋਲਾ, ਲੰਮਾ ਤੰਬਾ ਆਦਿਕ ਉਹਨਾਂ ਦੀ ਪੁਸ਼ਾਕ ਹੁੰਦੀ ਹੈ। ਨਾਮਦੇਵ ਜੀ ਕਿਸੇ ਅਬਦਾਲੀ ਫ਼ਕੀਰ ਨੂੰ ਵੇਖ ਕੇ ਪਰਮਾਤਮਾ ਨੂੰ ਭੀ ਅਬਦਾਲੀ ਰੂਪ ਵਿਚ ਬਿਆਨ ਕਰਦੇ ਹਨ। ਜਦੋਂ ਬਾਦਸ਼ਾਹ ਨੇ ਡਰਾਵੇ ਦਿੱਤੇ, ਤਾਂ ਨਾਮਦੇਵ ਜੀ ਕਹਿਣ ਲੱਗੇ ਕਿ ਮੇਰੀ ਪੈਜ ਰੱਖਣ ਲਈ 'ਗਰੁੜ ਚੜੇ ਗੋਬਿੰਦੁ ਆਇਲਾ'। ਨਿਡਰ ਹੋ ਕੇ ਇਕ ਕੱਟੜ ਮੁਸਲਮਾਨ ਦੇ ਸਾਹਮਣੇ ਪਰਮਾਤਮਾ ਦਾ ਉਹ ਸਰੂਪ ਦੱਸਦੇ ਹਨ ਜੋ ਹਿੰਦੂ ਪੁਰਾਣਾਂ ਨੇ ਮਿਥਿਆ ਹੋਇਆ ਹੈ। ਪਰ ਜਦੋਂ ਮੰਦਰ ਵਿਚੋਂ ਕੱਢੇ ਜਾਣ ਦਾ ਜ਼ਿਕਰ ਕਰਦੇ ਹਨ ਤਾਂ ਆਪਣੇ ਪ੍ਰਭੂ ਨੂੰ ਮੁਸਲਮਾਨੀ ਰੂਪ ਵਿਚ ਬਿਆਨ ਕਰਦੇ ਹਨ। ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ, ਉਹਨਾਂ ਦਾ ਪਰਮਾਤਮਾ 'ਸਗਲ ਬੇਦੇਸਵਾ' ਵਿਚ ਫਿਰਨ ਵਾਲਾ (ਵਿਆਪਕ) ਹੈ। * ਨੋਟ: ਮੁਸਲਮਾਨੀ ਖ਼ਿਆਲ ਅਨੁਸਾਰ ਕੋਈ ਅਠਾਰਾਂ ਹਜ਼ਾਰ ਤੇ ਕੋਈ ਸੋਲਾਂ ਹਜ਼ਾਰ ਆਲਮ (ਜਹਾਨ) ਆਖਦੇ ਹਨ। ਕਈ ਵਿਦਵਾਨ ਸੱਜਣ ਇਸ ਦਾ ਅਰਥ 'ਸੋਲਾਂ ਹਜ਼ਾਰ ਗੋਪੀਆਂ' ਕਰਦੇ ਆ ਰਹੇ ਹਨ। ਪਰ ਇਹ ਉੱਕਾ ਹੀ ਗ਼ਲਤ ਤੇ ਅਢੁੱਕਵਾਂ ਹੈ; ਪ੍ਰਭੂ ਦਾ ਸਰੂਪ ਬਿਆਨ ਕਰਦੇ ਹੋਏ ਸਾਰੇ ਆਕਾਸ਼, ਸਾਰੇ ਪਤਾਲ, ਸਾਰੇ ਜੀਆ-ਜੰਤ,

SikhNet (Spanish)pues he entendido que Tú, el Conocedor Íntimo de los corazones, estás en cada uno de ellos, aunque en Esencia no tengas ningún hogar. (4-1)
Answers quote the Granth verbatim with Ang citations. AI commentary is not Gurbani and not a religious ruling.