ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨ ਕੇ ਚਿਤ ਕਠੋਰ ਹਹਿ; ਸੇ ਬਹਹਿ ਨ. ਸਤਿਗੁਰ ਪਾਸਿ ॥
jin ke chit katthor heh; se baheh na. satigur paas |
Sant Singh KhalsaThose who have hearts as hard as stone, do not sit near the True Guru.
Manmohan SinghThey whose hearts are hard sit not near the True Guru.
Manmohan Singh (Punjabi)ਜਿਨ੍ਹਾਂ ਦੇ ਦਿਲ ਸਖਤ ਹਨ, ਉਹ ਸੱਚੇ ਗੁਰਾਂ ਕੋਲ ਨਹੀਂ ਬਹਿੰਦੇ।
Fareedkot Teekaਜਿਨ ਕੇ ਕਠੋਰ ਚਿਤ ਹੈਂ, ਸੋ ਸਤਿਗੁਰੋਂ ਕੇ ਪਾਸ ਨਹੀਂ ਬੈਠਤੇ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ।
ਪਦ ਅਰਥ ਚਿਤ = ਚਿੱਤ ਨੂੰ।
SikhNet (Spanish)Aquéllos que tienen su corazón endurecido, no habitan en el Verdadero Guru.
ਓਥੈ ਸਚੁ ਵਰਤਦਾ; ਕੂੜਿਆਰਾ ਚਿਤ ਉਦਾਸਿ ॥
othai sach varatadaa; koorriaaraa chit udaas |
Sant Singh KhalsaTruth prevails there; the false ones do not attune their consciousness to it.
Manmohan SinghTruth prevails there and the liars feel mentally depressed.
Manmohan Singh (Punjabi)ਉਥੇ ਸੱਚ ਪਰਵਿਰਤ ਹੋ ਰਿਹਾ ਹੈ ਅਤੇ ਝੂਠੇ ਮਾਨਸਕ ਤੌਰ ਤੇ ਨਿੰਮੋਝੁਣੇ ਰਹਿੰਦੇ ਹਨ।
Fareedkot Teekaਉਸ ਅਸਥਾਨ ਮੇਂ ਸਚ ਵਰਤ ਰਹਾ ਹੈ, ਯਾਂ ਤੇ ਝੂਠੋਂ ਕਾ ਚਿਤ ਉਦਾਸ ਹੋ ਜਾਤਾ ਹੈ॥
Prof. Sahib Singhਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ।
ਪਦ ਅਰਥ ਉਦਾਸਿ = ਉਦਾਸੀ।
SikhNet (Spanish)En la Corte del Guru prevalece la Verdad; ahí los falsos se lamentan.
ਓਇ ਵਲੁ ਛਲੁ ਕਰਿ. ਝਤਿ ਕਢਦੇ; ਫਿਰਿ ਜਾਇ ਬਹਹਿ. ਕੂੜਿਆਰਾ ਪਾਸਿ ॥
oe val chhal kar. jhat kadtade; fir jaae baheh. koorriaaraa paas |
Sant Singh KhalsaBy hook or by crook, they pass their time, and then they go back to sit with the false ones again.
Manmohan SinghBy hook and crook they pass their time and again go and sit with the false ones.
Manmohan Singh (Punjabi)ਉਹ ਹੇਰਾਫੇਰੀ ਕਰਕੇ ਵਕਤ ਗੁਜਾਰਦੇ ਹਨ ਅਤੇ ਮੁੜ ਕੇ ਜਾ ਕੇ ਝੂਠਿਆ ਦੇ ਕੋਲ ਬੈਠ ਜਾਂਦੇ ਹਨ।
Fareedkot Teekaਵਹੁ ਮਨਮੁਖ ਛਲ ਬਲ ਕਰ ਕੇ (ਝਤਿ) ਸਮਾਂ ਨਿਕਾਲਤੇ ਹੈਂ ਫਿਰ ਝੂਠਿਓਂ ਕੇ ਪਾਸ ਜਾ ਬੈਠਤੇ ਹੈਂ॥
Prof. Sahib Singh(ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ।
ਪਦ ਅਰਥ ਝਤਿ ਕਢਦੇ = ਸਮਾ ਲੰਘਾਂਦੇ ਹਨ।
SikhNet (Spanish)Ellos pasan su tiempo con el Guru en un juego astuto, y regresan pronto a donde se hallaban.
ਵਿਚਿ ਸਚੇ, ਕੂੜੁ. ਨ ਗਡਈ; ਮਨਿ ਵੇਖਹੁ ਕੋ ਨਿਰਜਾਸਿ ॥
vich sache, koorr. na gaddee; man vekhahu ko nirajaas |
Sant Singh KhalsaFalsehood does not mix with the Truth; O people, check it out and see.
Manmohan SinghIn truth falsehood mixes not O my soul see this through verification.
Manmohan Singh (Punjabi)ਸੱਚ ਅੰਦਰ ਝੂਠ ਨਹੀਂ ਮਿਲਦਾ, ਹੇ ਮੇਰੀ ਜਿੰਦੇ! ਤੂੰ ਨਿਰਣਯ ਕਰਕੇ ਦੇਖ ਲੈ।
Fareedkot Teekaਸਚੇ ਪੁਰਸੋਂ ਕੇ ਬੀਚ ਝੂਠਾ ਮਿਲਤਾ ਨਹੀਂ, ਇਸ ਬਾਤ ਕੋ ਮਨ ਮੇਂ (ਨਿਰਜਾਸਿ) ਨਿਰਨੇ ਕਰ ਕੇ ਦੇਖ ਲੇਵੋ॥
Prof. Sahib Singhਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)।
ਪਦ ਅਰਥ ਗਡਈ = ਰਲਦਾ। ਨਿਰਜਾਸਿ = ਨਿਖੇੜਾ ਕਰ ਕੇ।
SikhNet (Spanish)La falsedad no se mezcla con la Verdad.
ਕੂੜਿਆਰ ਕੂੜਿਆਰੀ ਜਾਇ ਰਲੇ; ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥
koorriaar koorriaaree jaae rale; sachiaar sikh baitthe satigur paas |26|
Sant Singh KhalsaThe false go and mingle with the false, while the truthful Sikhs sit by the side of the True Guru. ||26||
Manmohan SinghThe false ones go and mix with the false ones. The true Sikhs sit by the side of the True Guru.
Manmohan Singh (Punjabi)ਝੂਠੇ ਜਾ ਕੇ ਝੁਠਿਆਂ ਨਾਲ ਮਿਲ ਜਾਂਦੇ ਹਨ। ਸੱਚੇ ਸਿੱਖ, ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬਹਿੰਦੇ ਹਨ।
Fareedkot Teekaਜੋ ਝੂਠੇ ਪੁਰਸ ਹੈਂ, ਸੋ ਝੂਠਿਓ ਮੇਂ ਜਾਇ ਕਰ ਰਲਤੇ ਹੈਂ, ਸਚੇ ਸਿਖ ਸਤਿਗੁਰੋਂ ਪਾਸ ਬੈਠੇ ਹੈਂ॥੨੬॥
Prof. Sahib Singhਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ ॥੨੬॥
SikhNet (Spanish)Oh mi mente, discrimina esto y ve cómo los falsos se mezclan con los falsos, mientras que los Verdaderos se sientan al lado del Guru.