ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨਮੁਖੁ ਅਗਿਆਨੁ; ਦੁਰਮਤਿ ਅਹੰਕਾਰੀ ॥
manamukh agiaan; duramat ahankaaree |
Sant Singh KhalsaThe self-willed manmukh is ignorant, evil-minded and egotistical.
Manmohan SinghThe self-willed person is spiritually blind, evil-minded and arrogant.
Manmohan Singh (Punjabi)ਆਪ-ਹੁਦਰਾ ਪੁਰਸ਼ ਆਤਮਕ ਤੌਰ ਤੇ ਅੰਨ੍ਹਾ ਖੋਟੀ ਬਧ ਵਾਲਾ ਅਤੇ ਮਗਰੂਰ ਹੈ।
Fareedkot Teekaਮਨਮੁਖ ਜੋ ਅਗਿਆਨੀ ਹੈ ਇਸੀ ਸੇ ਤਿਸ ਕੀ ਖੋਟੀ ਸਿਖਿਆ ਹੈ ਔਰ ਹੰਕਾਰੀ ਹੋ ਰਹਾ ਹੈ॥
Prof. Sahib Singhਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ,
SikhNet (Spanish)El hombre soberbio, lleno de ego, camina en la maldad y en la ignorancia.
ਅੰਤਰਿ ਕ੍ਰੋਧੁ; ਜੂਐ ਮਤਿ ਹਾਰੀ ॥
antar krodh; jooai mat haaree |
Sant Singh KhalsaHe is filled with anger within, and he loses his mind in the gamble.
Manmohan SinghWithin him is wrath and he loses his sense as if in a gamble.
Manmohan Singh (Punjabi)ਉਸ ਦੇ ਅੰਦਰ ਰੋਹ ਹੈ ਅਤੇ ਉਹ ਮਾਨੋ ਜੂਏ ਵਿੱਚ ਆਪਣੀ ਸੁਰਤ ਗੁਆ ਲੈਦਾ ਹੈ।
Fareedkot Teekaਔਰ ਰਿਦੇ ਮੇਂ ਕ੍ਰੋਧ ਹੈ, ਪੁਨਾ ਵਿਖਿਓਂ ਰੂਪੀ ਜੂਏ ਮੇਂ ਬੁਧੀ ਹਾਰ ਦਈ ਹੈ॥
Prof. Sahib Singhਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ।ਪਦ ਅਰਥ ਅਗਿਆਨੁ = ਵਿਚਾਰ-ਹੀਣ।
SikhNet (Spanish)Dentro de él está el fuego del enojo y su mente no se integra en la razón.
ਕੂੜੁ ਕੁਸਤੁ; ਓਹੁ ਪਾਪ ਕਮਾਵੈ ॥
koorr kusat; ohu paap kamaavai |
Sant Singh KhalsaHe commits the sins of fraud and unrighteousness.
Manmohan SinghHe commits the sins of falsehood and unrighteousness.
Manmohan Singh (Punjabi)ਉਹ ਝੂਠ ਅਤੇ ਅਪਵਿੱਤ੍ਰਤਾ ਦੇ ਗੁਨਾਹ ਕਰਦਾ ਹੈ।
Fareedkot Teeka(ਕੂੜੁ) ਝੂਠ ਬੋਲਤਾ ਹੈ ਪੁਨਾ ਤਿਸ ਕਾ (ਕੁਸਤੁ) ਖੋਟਾ ਹਠ ਹੈ ਔਰ ਵਹੁ ਪਾਪ ਰੂਪ ਕਰਮ ਕਮਾਵਤਾ ਹੈ॥
Prof. Sahib Singhਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ।
SikhNet (Spanish)Aquél que no practica más que falsedad y fantasía,
ਕਿਆ ਓਹੁ ਸੁਣੈ; ਕਿਆ ਆਖਿ ਸੁਣਾਵੈ ॥
kiaa ohu sunai; kiaa aakh sunaavai |
Sant Singh KhalsaWhat can he hear, and what can he tell others?
Manmohan SinghWhat can he hear and what can he tell others?
Manmohan Singh (Punjabi)ਉਹ ਕੀ ਸੁਣ ਸਕਦਾ ਹੈ ਤੇ ਕੀ ਹੋਰਨਾਂ ਨੂੰ ਦੱਸ ਸਕਦਾ ਹੈ?
Fareedkot Teekaਔਰ ਵਹੁ ਪਰਮੇਸ੍ਵਰ ਕਾ ਜਸ ਆਪ ਕਿਆ ਸੁਣੇਗਾ, ਮੁਖ ਸੇ ਕਹ ਕਰ ਔਰੋਂ ਕੋ ਕਿਆ ਸੁਣਾਵੇਗਾ॥
Prof. Sahib Singh(ਇਸ ਵਾਸਤੇ) ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ? (ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ)।
SikhNet (Spanish)¿qué de bueno podría recibir o qué impartir?
ਅੰਨਾ ਬੋਲਾ ਖੁਇ; ਉਝੜਿ ਪਾਇ ॥
anaa bolaa khue; ujharr paae |
Sant Singh KhalsaHe is blind and deaf; he loses his way, and wanders lost in the wilderness.
Manmohan SinghHe is blind and deaf and losing his way he strays into wilderness.
Manmohan Singh (Punjabi)ਉਹ ਅੰਨ੍ਹਾ ਅਤੇ ਡੋਰਾ ਹੈ ਅਤੇ ਰਾਹੋਂ ਘੁਸ ਕੇ ਉਜਾੜ ਅੰਦਰ ਭਟਕਦਾ ਹੈ।
Fareedkot Teekaਅੰਨ੍ਹਾ ਬੋਲਾ ਹੈ ਅਰਥਾਤ ਵਿਚਾਰ ਰੂਪੀ ਨੇਤਰ ਔ ਸਰਧਾ ਰੂਪੀ ਕਾਨੋਂ ਸੇ ਰਹਿਤ ਹੈ, ਪਰਮੇਸ੍ਵਰ (ਖੁਇ) ਭੁਲ ਕਰ ਸੰਸਾਰ ਰੂਪੀ (ਉਝੜਿ) ਬਨ ਮੇਂ ਪੜਤਾ ਹੈ॥
Prof. Sahib Singh(ਸਤਿਗੁਰੂ ਦੇ ਦਰਸ਼ਨ ਵਲੋਂ) ਅੰਨ੍ਹਾ (ਤੇ ਉਪਦੇਸ਼ ਵਲੋਂ) ਬੋਲਾ ਖੁੰਝ ਕੇ-ਪਦ ਅਰਥ ਖੁਇ = ਖੁੰਝ ਕੇ। ਉਝੜਿ = ਕੁਰਾਹੇ।
SikhNet (Spanish)Está ciego y sordo y anda como salvaje.
ਮਨਮੁਖੁ ਅੰਧਾ; ਆਵੈ ਜਾਇ ॥
manamukh andhaa; aavai jaae |
Sant Singh KhalsaThe blind, self-willed manmukh comes and goes in reincarnation;
Manmohan SinghThe blind apostate continues coming and going.
Manmohan Singh (Punjabi)ਅੰਨ੍ਹਾ ਅਧਰਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਸੀ ਕਰ ਮਨਮੁਖ ਅੰਧਾ ਆਵਤਾ ਜਾਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singhਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ।
SikhNet (Spanish)El soberbio Manmukj va y viene una y otra vez;
ਬਿਨੁ ਸਤਿਗੁਰ ਭੇਟੇ; ਥਾਇ ਨ ਪਾਇ ॥
bin satigur bhette; thaae na paae |
Sant Singh Khalsawithout meeting the True Guru, he finds no place of rest.
Manmohan SinghWithout meeting the True Guru he finds no place of rest.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਸਤਿਗੁਰੋਂ ਕੇ ਮਿਲੇ ਬਿਨਾਂ ਸ੍ਵਰੂਪ ਅਸਥਾਨ ਕੋ ਨਹੀਂ ਪਾਵਤਾ॥
Prof. Sahib Singhਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ,
SikhNet (Spanish)sin encontrar al Verdadero Guru, tampoco encuentra la Paz,
ਨਾਨਕ; ਪੂਰਬਿ ਲਿਖਿਆ ਕਮਾਇ ॥੨॥
naanak; poorab likhiaa kamaae |2|
Sant Singh KhalsaO Nanak, he acts according to his pre-ordained destiny. ||2||
Manmohan SinghNanak he acts according to pre ordained writ.
Manmohan Singh (Punjabi)ਨਾਨਕ ਉਹ ਧੁਰ ਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸਾ ਪੂਰਬਲਾ ਲੇਖ ਲਿਖਾ ਹੂਆ ਹੈ ਤਿਸ ਕੇ ਅਨੁਸਾਰ ਕਮਾਵਤਾ ਹੈ॥੨॥
Prof. Sahib Singh(ਕਿਉਂਕਿ) ਹੇ ਨਾਨਕ! ਮੁਢ ਤੋਂ (ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ) ਲਿਖੇ ਗਏ ਹਨ (ਉਹਨਾਂ ਦੇ ਅਨੁਸਾਰ ਹੁਣ ਭੀ ਮੰਦੇ ਕੰਮ ਹੀ) ਕਰੀ ਜਾਂਦਾ ਹੈ ॥੨॥
SikhNet (Spanish)pues así es el destino que el Mismo Señor le dio. (2)