ੴ

ਸਿੱਖਬਾਣੀ · SikhBani

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥

neh nindiaa neh usatat jaa kai lobh mohu abhimaanaa
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Sorath · Ang 633 · 9 lines
Translations

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਜੋ ਨਰੁ ਦੁਖ ਮੈ; ਦੁਖੁ ਨਹੀ ਮਾਨੈ ॥

jo nar dukh mai; dukh nahee maanai |

Sant Singh KhalsaThat man, who in the midst of pain, does not feel pain,
Manmohan SinghThe man, who in pain, feels not pain,
Manmohan Singh (Punjabi)ਜਿਹੜਾ ਪੁਰਸ਼ ਤਕਲੀਫ ਵਿੱਚ ਤਕਲੀਫ ਨਹੀਂ ਮੰਨਦਾ,
Fareedkot Teekaਜੋ ਪੁਰਸ ਦੁੱਖ ਕੇ ਸਮੇਂ ਮੇਂ ਦੁਖ ਕਰ ਕੇ ਨਹੀਂ ਮਾਨਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ,

ਪਦ ਅਰਥ ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ)। ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ।

SikhNet (Spanish)Para aquél a quien no le aflige el dolor ni le afecta el placer ni el miedo,

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ ਰਹਾਉ ॥

sukh sanehu ar bhai nahee jaa kai; kanchan maattee maanai |1| rahaau |

Sant Singh Khalsawho is not affected by pleasure, affection or fear, and who looks alike upon gold and dust;||1||Pause||
Manmohan Singhwho is affected not by pleasure, love and fear and deems gold as dust. Pause.
Manmohan Singh (Punjabi)ਜਿਸ ਦੇ ਖੁਸ਼ੀ, ਪਿਆਰ ਤੇ ਡਰ ਅਸਰ ਨਹੀਂ ਕਰਦੇ, ਜੋ ਸੋਨੇ ਨੂੰ ਮਿੱਟੀ ਮਾਫਕ ਜਾਣਦਾ ਹੈ। ਠਹਿਰਾਉ।
Fareedkot Teekaਸੁਖ ਮੇਂ ਜਿਸ ਕਾ ਸਨੇਹ ਨਹੀਂ ਪੁਨਾ ਕਿਸੀ ਕਾ ਮਨ ਮੇਂ ਭਯ ਨਹੀਂ ਕਰਤਾ ਔ ਸ੍ਵਰਨ ਅਰ ਮਿਟੀ ਤੁਲ ਮਾਨਤਾ ਹੈ। ਏਹੁ ਬਿਉਹਾਰ ਸਿਧੀ ਕੇ ਵਾਸਤੇ ਗ੍ਰਹਨ ਭੀ ਕਰਤਾ ਹੈ, ਅਸਲ ਭਾਵਨਾ ਗਿਆਨੀ ਕੀ ਸੁਮਤਾ ਮੇਂ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ ॥੧॥ ਰਹਾਉ ॥

SikhNet (Spanish)el oro es como polvo. (1‑Pausa)

ਨਹ ਨਿੰਦਿਆ ਨਹ ਉਸਤਤਿ ਜਾ ਕੈ; ਲੋਭੁ ਮੋਹੁ ਅਭਿਮਾਨਾ ॥

neh nindiaa neh usatat jaa kai; lobh mohu abhimaanaa |

Sant Singh KhalsaWho is not swayed by either slander or praise, nor affected by greed, attachment or pride;
Manmohan SinghHe who is swayed not by slander or, praise and who suffers not from greed, worldly love or pride,
Manmohan Singh (Punjabi)ਜੋ ਕਿਸੇ ਦੀ ਨਾਂ ਬਦਖੋਈ ਕਰਦਾ ਹੈ, ਨਾਂ ਹੀ ਮਹਿਮਾ ਅਤੇ ਜਿਸ ਨੂੰ ਲਾਲਚ, ਸੰਸਾਰੀ ਮਮਤਾ ਤੇ ਹੰਕਾਰ ਨਹੀਂ ਪੋਹਦੇ,
Fareedkot Teekaਜਿਸ ਕੇ ਮਨ ਮੇਂ ਨਾ ਤੋ ਨਿੰਦਾ ਹੈ ਅਰ ਨਾ ਹੀ ਉਸਤਤਿ ਹੀ ਹੈ, ਪੁਨਾ ਲੋਭ, ਮੋਹ, ਅਭਿਮਾਨ ਭੀ ਨਹੀਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ;

ਪਦ ਅਰਥ ਨਿੰਦਿਆ = ਚੁਗ਼ਲੀ-ਬੁਰਾਈ। ਉਸਤਤਿ = ਖ਼ੁਸ਼ਾਮਦ।

SikhNet (Spanish)A quien no lo mueve ni el elogio, ni la crítica, ni la envidia, ni el apego, ni el ego,

ਹਰਖ ਸੋਗ ਤੇ. ਰਹੈ ਨਿਆਰਉ; ਨਾਹਿ ਮਾਨ ਅਪਮਾਨਾ ॥੧॥

harakh sog te. rahai niaarau; naeh maan apamaanaa |1|

Sant Singh Khalsawho remains unaffected by joy and sorrow, honor and dishonor;||1||
Manmohan Singhand who remains unaffected by joy or sorrow and who cares not about honour or dishonour;
Manmohan Singh (Punjabi)ਜੋ ਖੁਸ਼ੀ ਜਾਂ ਗਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਜੋ ਨਾਂ ਇੱਜ਼ਤ ਤੇ ਹੀ ਬੇਇੱਜ਼ਤੀ ਵੱਲ ਧਿਆਨ ਦਿੰਦਾ ਹੈ;
Fareedkot Teekaਹਰਖ ਸੋਕ ਸੇ ਜੋ ਅਸੰਗ ਰਹਿਤਾ ਹੈ ਔਰ ਮਾਨ ਅਪਮਾਨ ਭੀ ਜਿਸ ਕੇ ਸਮ ਹੈਂ॥੧॥
Prof. Sahib Singhਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥

ਪਦ ਅਰਥ ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ ॥੧॥

SikhNet (Spanish)Quien se eleva más allá de la dicha y de la tristeza, del honor y del deshonor. (1)

ਆਸਾ ਮਨਸਾ ਸਗਲ ਤਿਆਗੈ; ਜਗ ਤੇ ਰਹੈ ਨਿਰਾਸਾ ॥

aasaa manasaa sagal tiaagai; jag te rahai niraasaa |

Sant Singh Khalsawho renounces all hopes and desires and remains desireless in the world;
Manmohan Singhand he who renounces all hope and yearning, remains desire-free in the world,
Manmohan Singh (Punjabi)ਅਤੇ ਜੋ ਆਸ਼ਾ ਤੇ ਅਭਿਲਾਸ਼ਾ, ਸਮੂਹ, ਨੂੰ ਛੱਡ ਦਿੰਦਾ ਹੈ, ਜੋ ਸੰਸਾਰ ਅੰਦਰ ਖਾਹਿਸ਼-ਰਹਿਤ ਹੋ ਵਿਚਰਦਾ ਹੈ,
Fareedkot Teekaਮਨਸਾ ਬੁਧੀ ਸੇ ਆਸਾ ਸਭ ਕੋ ਤ੍ਯਾਗ ਦੇਵੇ ਹੈ ਅਰ ਸੰਸਾਰ ਤੇ ਨਿਰਾਸਾ ਹੋਇ ਰਹਿਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ,

ਪਦ ਅਰਥ ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ।

SikhNet (Spanish)Quien desecha la esperanza y el deseo, permaneciendo desapegado del mundo,

ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ; ਤਿਹ ਘਟਿ ਬ੍ਰਹਮੁ ਨਿਵਾਸਾ ॥੨॥

kaam krodh jih parasai naahan; tih ghatt braham nivaasaa |2|

Sant Singh Khalsawho is not touched by sexual desire or anger - within his heart, God dwells. ||2||
Manmohan Singhand whom lust and wrath touch not, within his mind abides the Lord.
Manmohan Singh (Punjabi)ਅਤੇ ਜਿਸ ਨੂੰ ਭੋਗ-ਬਿਲਾਸ ਅਤੇ ਗੁੱਸਾ ਪੋਹਦਾ ਨਹੀਂ, ਉਸ ਦੇ ਹਿਰਦੇ ਅੰਦਰ ਪ੍ਰਭੂ ਵਸਦਾ ਹੈ।
Fareedkot Teekaਕਾਮ, ਕ੍ਰੋਧਾਦਿਕ ਬਿਕਾਰ ਜਿਸ ਕੋ ਸਪਰਸ ਨਹੀ ਕਰਤੇ ਹੈਂ, ਤਿਸ ਪੁਰਸ ਕੇ ਰਿਦੇ ਮੇਂ ਬ੍ਰਹਮ ਕਾ ਨਿਵਾਸ ਹੈ, ਭਾਵ ਤਿਸ ਕੋ ਬ੍ਰਹਮ ਸਾਖ੍ਯਾਤ ਹੂਆ ਹੈ॥੨॥
Prof. Sahib Singhਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੨॥

ਪਦ ਅਰਥ ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ ॥੨॥

SikhNet (Spanish)A Quien la lujuria y el enojo no lo visitan y habita en la Conciencia de Dios. (2)

ਗੁਰ ਕਿਰਪਾ ਜਿਹ ਨਰ ਕਉ ਕੀਨੀ; ਤਿਹ ਇਹ ਜੁਗਤਿ ਪਛਾਨੀ ॥

gur kirapaa jih nar kau keenee; tih ih jugat pachhaanee |

Sant Singh KhalsaThat man, blessed by Guru's Grace, understands this way.
Manmohan SinghThe man, who is blessed with the grace of the Guru, understands, he, the way to this.
Manmohan Singh (Punjabi)ਜਿਸ ਇਨਸਾਨ ਉਤੇ ਗੁਰੂ ਜੀ ਰਹਿਮਤ ਕਰਦੇ ਹਨ, ਉਹੀ ਇਸ ਰਸਤੇ ਨੂੰ ਸਮਝਦਾ ਹੈ।
Fareedkot Teekaਗੁਰੋਂ ਨੇ ਜਿਸ ਨਰ ਪਰ ਕ੍ਰਿਪਾ ਦ੍ਰਿਸਟੀ ਕਰੀ ਹੈ, ਤਿਸ ਪੁਰਸ ਨੇ ਯਿਹ ਦੁੰਦ ਸਮਾਨ ਹੋਣੇ ਕੀ ਵਾ ਬ੍ਰਹਮ ਸਾਖ੍ਯਾਤ ਹੋਣੇ ਕੀ ਜੁਗਤੀ ਪਛਾਤੀ ਹੈ॥
Prof. Sahib Singh(ਪਰ) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ।

ਪਦ ਅਰਥ ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ।

SikhNet (Spanish)Aquél en quien reside la Gracia del Guru, él conoce el Sendero.

ਨਾਨਕ ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ॥੩॥੧੧॥

naanak leen bheo gobind siau; jiau paanee sang paanee |3|11|

Sant Singh KhalsaO Nanak, he merges with the Lord of the Universe, like water with water. ||3||11||
Manmohan SinghHe, O Nanak, blends with the World-Lord, as water mingles with water.
Manmohan Singh (Punjabi)ਨਾਨਕ, ਐਸਾ ਇਨਸਾਨ ਸ੍ਰਿਸ਼ਟੀ ਦੇ ਸੁਆਮੀ ਨਾਲ ਐਉ ਅਭੇਦ ਹੋ ਜਾਂਦਾ ਹੈ, ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸੰਤ ਗੋਵਿੰਦ ਕੇ ਸਾਥ ਅਭੇਦ ਹੂਆ ਹੈ, ਜੈਸੇ- ਜਲ ਕੇ ਸਾਥ ਜਲ ਮਿਲ ਕਰ ਅਭਿੰਨ ਹੋ ਜਾਤਾ ਹੈ॥੩॥੧੧॥
Prof. Sahib Singhਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ॥੩॥੧੧॥

ਪਦ ਅਰਥ ਸਿਉ = ਨਾਲ, ਵਿਚ। ਸੰਗਿ = ਨਾਲ ॥੩॥੧੧॥

SikhNet (Spanish)Dice Nanak, se funde en Dios, así como el agua se funde en el agua. (3‑11)
Answers quote the Granth verbatim with Ang citations. AI commentary is not Gurbani and not a religious ruling.