ੴ

ਸਿੱਖਬਾਣੀ · SikhBani

ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥

dukh vich jamai dukh marai dukh vich kaar kamaae
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1130, 1131 · 11 lines
Translations

ਭੈਰਉ ਮਹਲਾ ੩ ॥

bhairau mahalaa 3 | Ang 1130

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਦੁਖ ਵਿਚਿ ਜੰਮੈ. ਦੁਖਿ ਮਰੈ; ਦੁਖ ਵਿਚਿ ਕਾਰ ਕਮਾਇ ॥

dukh vich jamai. dukh marai; dukh vich kaar kamaae | Ang 1130

Sant Singh KhalsaIn pain he is born, in pain he dies, and in pain he does his deeds.
Manmohan SinghIn pain man is born, in pain he perishes and in pain he does his deeds.
Manmohan Singh (Punjabi)ਤਕਲੀਫ ਅੰਦਰ ਇਨਸਾਨ ਜੰਮਦਾ ਹੈ, ਤਕਲੀਫ ਅੰਦਰ ਉਹ ਮਰ ਜਾਂਦਾ ਹੈ ਅਤੇ ਤਕਲੀਫ ਅੰਦਰ ਹੀ ਉਹ ਆਪਣੇ ਵਿਹਾਰ ਕਰਦਾ ਹੈ।
Fareedkot Teekaਦੁਖੋਂ ਮੇਂ ਹੀ ਮਨਮੁਖ ਜਨਮਤਾ ਹੈ ਔਰ ਦੁਖ ਰੂਪ ਸੰਸਾਰੀ ਧੰਧਿਆਂ ਨੂੰ ਕਰ ਕੇ ਮ੍ਰਿਤੁ ਹੋ ਜਾਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖ ਵਿਚ ਜੰਮਦਾ ਹੈ ਦੁਖ ਵਿਚ ਮਰਦਾ ਹੈ ਦੁਖ ਵਿਚ (ਸਾਰੀ ਉਮਰ) ਕਾਰ-ਵਿਹਾਰ ਕਰਦਾ ਹੈ।

ਪਦ ਅਰਥ ਜੰਮੈ = ਜੰਮਦਾ ਹੈ {ਇਕ-ਵਚਨ}। ਦੁਖਿ = ਦੁੱਖ ਵਿਚ। ਕਮਾਇ = ਕਮਾਂਦਾ ਹੈ, ਕਰਦਾ ਹੈ।

SikhNet (Spanish)Uno nace, actúa y muere sufriendo, así uno no es liberado del ciclo de la trasmigración

ਗਰਭ ਜੋਨੀ ਵਿਚਿ. ਕਦੇ, ਨ ਨਿਕਲੈ; ਬਿਸਟਾ ਮਾਹਿ ਸਮਾਇ ॥੧॥

garabh jonee vich. kade, na nikalai; bisattaa maeh samaae |1| Ang 1130

Sant Singh KhalsaHe is never released from the womb of reincarnation; he rots away in manure. ||1||
Manmohan SinghHe is released not of the womb existences ever and putrefies in ordure.
Manmohan Singh (Punjabi)ਉਸ ਦੀ ਪੇਟ ਦੀਆਂ ਜੂਨੀਆਂ ਵਿਚੋਂ ਕਦਾਚਿਤ ਖਲਾਸੀ ਨਹੀਂ ਹੁੰਦੀ ਅਤੇ ਉਹ ਗੰਦਗੀ ਅੰਦਰ ਹੀ ਗਲ-ਸੜ ਜਾਂਦਾ ਹੈ।
Fareedkot Teekaਮਾਤਾ ਕੇ ਗਰਭ ਅਸਥਾਨ ਵਿਚ ਪੜਤਾ ਹੈ ਕਬੀ ਨਿਕਸਤਾ ਨਹੀਂ; ਪੁਨਃ ਸਦੀਵ ਗ੍ਰਭ ਵਿਸ਼੍ਟਾ ਮੇਂ ਵਾ ਮੰਦ ਕਰਮ ਵਿਸ਼ਟਾ ਮੇਂ ਸਮਾਵਤਾ ਹੈ॥੧॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, (ਜਦ ਤਕ ਉਹ ਮਨ ਦਾ ਮੁਰੀਦ ਹੈ ਤਦ ਤਕ) ਕਦੇ ਭੀ ਉਹ (ਇਸ ਗੇੜ ਵਿਚੋਂ) ਨਿਕਲ ਨਹੀਂ ਸਕਦਾ (ਕਿਉਂਕਿ ਉਹ) ਸਦਾ ਵਿਕਾਰਾਂ ਦੇ ਗੰਦ ਵਿਚ ਜੁੜਿਆ ਰਹਿੰਦਾ ਹੈ ॥੧॥

ਪਦ ਅਰਥ ਗਰਭ ਜੋਨੀ ਵਿਚਿ = ਜਨਮ ਮਰਨ ਦੇ ਗੇੜ ਵਿਚ (ਸਦਾ ਪਿਆ ਰਹਿੰਦਾ ਹੈ)। ਬਿਸਟਾ = (ਵਿਕਾਰਾਂ ਦਾ) ਗੰਦ। ਸਮਾਇ = ਲੀਨ ਰਹਿੰਦਾ ਹੈ ॥੧॥

SikhNet (Spanish)y habita siempre en la suciedad de la ilusión. (1)

ਧ੍ਰਿਗੁ ਧ੍ਰਿਗੁ ਮਨਮੁਖਿ; ਜਨਮੁ ਗਵਾਇਆ ॥

dhrig dhrig manamukh; janam gavaaeaa | Ang 1130

Sant Singh KhalsaCursed, cursed is the self-willed manmukh, who wastes his life away.
Manmohan SinghAccursed, accursed is the egocentric who loses away his life (in vain).
Manmohan Singh (Punjabi)ਲਾਣ੍ਹਤ ਮਾਰਿਆ ਲਾਣ੍ਹਣ ਮਾਰਿਆ ਹੈ ਆਪ-ਹੁਦਰਾ ਜੋ ਆਪਣੇ ਜੀਵਨ ਨੂੰ ਗੁਆ ਲੈਂਦਾ ਹੈ।
Fareedkot Teekaਮਨਮੁਖ ਨੇ ਤੋ ਬ੍ਯਰਥ ਹੀ ਅਪਨਾ ਜਨਮੁ ਗਵਾਇ ਲੀਆ ਹੈ, ਤਾਂ ਤੇ ਤਿਸ ਕੋ ਬਾਰੰਬਾਰ ਧਿਕਾਰ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਫਿਟਕਾਰਾਂ ਹੀ ਪੈਂਦੀਆਂ ਹਨ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਮਨਮੁਖਿ = ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੇ।

SikhNet (Spanish)Oh, maldito sea el voluntarioso Manmukj, que desperdicia el Mérito del nacimiento como ser humano,

ਪੂਰੇ ਗੁਰ ਕੀ ਸੇਵ. ਨ ਕੀਨੀ; ਹਰਿ ਕਾ ਨਾਮੁ. ਨ ਭਾਇਆ ॥੧॥ ਰਹਾਉ ॥

poore gur kee sev. na keenee; har kaa naam. na bhaaeaa |1| rahaau | Ang 1130

Sant Singh KhalsaHe does not serve the Perfect Guru; he does not love the Name of the Lord. ||1||Pause||
Manmohan SinghHe serves not the Perfect Guru and loves nor the Lord's Name. Pause.
Manmohan Singh (Punjabi)ਉਹ ਪੂਰਨ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ। ਠਹਿਰਾਉ।
Fareedkot Teekaਕਿਉਂ ਜੋ ਪੂਰੇ ਗੁਰੋਂ ਕੀ ਸੇਵਾ ਨਹੀਂ ਕਰੀ ਅਰ ਵਾਹਿਗੁਰੂ ਕਾ ਨਾਮ ਭੀ ਤਿਸ ਕੇ ਮਨ ਕੋ ਅਛਾ ਨਹੀਂ ਲਗਾ॥੧॥ ਰਹਾਉ ॥
Prof. Sahib Singh(ਉਸ ਨੇ ਸਾਰੀ ਉਮਰ) ਨਾਹ ਪੂਰੇ ਗੁਰੂ ਦਾ ਆਸਰਾ ਲਿਆ ਅਤੇ ਨਾਹ ਹੀ ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਾ ॥੧॥ ਰਹਾਉ ॥

ਪਦ ਅਰਥ ਨ ਭਾਇਆ = ਪਿਆਰਾ ਨਾਹ ਲੱਗਾ ॥੧॥ ਰਹਾਉ ॥

SikhNet (Spanish)ese ser no ama al Señor, ni sirve al Guru Perfecto. (1-Pausa)

ਗੁਰ ਕਾ ਸਬਦੁ. ਸਭਿ ਰੋਗ ਗਵਾਏ; ਜਿਸ ਨੋ ਹਰਿ ਜੀਉ ਲਾਏ ॥

gur kaa sabad. sabh rog gavaae; jis no har jeeo laae | Ang 1130

Sant Singh KhalsaThe Word of the Guru's Shabad cures all diseases; he alone is attached to it, whom the Dear Lord attaches.
Manmohan SinghGuru's word eradicates all the diseases. He alone attaches to the word, whom the Reverend Lord attaches.
Manmohan Singh (Punjabi)ਗੁਰਾਂ ਦੀ ਬਾਣੀ ਸਾਰੀਆਂ ਬੀਮਾਰੀਆਂ ਨੂੰ ਦੂਰ ਕਰ ਦਿੰਦੀ ਹੈ। ਕੇਵਲ ਉਹ ਹੀ ਬਾਣੀ ਨਾਲ ਜੁੜਦਾ ਹੈ, ਜਿਸ ਨੂੰ ਪੂਜਯ ਪ੍ਰਭੂ ਜੋੜਦਾ ਹੈ।
Fareedkot Teekaਗੁਰੋਂ ਕਾ ਸਬਦੁ ਸਮਗ੍ਰ ਰੋਗੋਂ ਕੋ ਗਵਾਇ ਦੇਤਾ ਹੈ, ਪਰੰਤੂ ਜਿਸ ਕੋ ਵਾਹਿਗੁਰੂ ਗੁਰ ਸਬਦ ਮੇਂ ਲਗਾਵਤਾ ਹੈ ਵਹੁ ਲਗਤਾ ਹੈ॥
Prof. Sahib Singhਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦੇਂਦਾ ਹੈ, (ਪਰ ਗੁਰ-ਸ਼ਬਦ ਵਿਚ ਉਹੀ ਜੁੜਦਾ ਹੈ) ਜਿਸ ਨੂੰ ਪਰਮਾਤਮਾ (ਸਬਦ ਦੀ ਲਗਨ) ਲਾਂਦਾ ਹੈ।

ਪਦ ਅਰਥ ਸਭਿ = ਸਾਰੇ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਲਾਏ = (ਲਗਨ) ਲਾਂਦਾ ਹੈ।

SikhNet (Spanish)La Palabra del Shabd del Guru cura todas las enfermedades, sólo a quien el Señor apega en Su Ser, es unido a Él.

ਨਾਮੇ ਨਾਮਿ ਮਿਲੈ ਵਡਿਆਈ; ਜਿਸ ਨੋ ਮੰਨਿ ਵਸਾਏ ॥੨॥

naame naam milai vaddiaaee; jis no man vasaae |2| Ang 1131

Sant Singh KhalsaThrough the Naam, glorious greatness is obtained; he alone obtains it, whose mind is filled with the Lord. ||2||
Manmohan SinghThrough the Name of the Name incarnate Lord, honour is obtained. He alone receives it within whose mind the Lord enshrines Name.
Manmohan Singh (Punjabi)ਨਾਮ-ਸਰੂਪ ਸਾਈਂ ਦੇ ਨਾਮ ਰਾਹੀਂ ਇਜ਼ਤ-ਆਬਰੂ ਪ੍ਰਾਪਤ ਹੁੰਦੀ ਹੈ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਦੇ ਰਿਦੇ ਅੰਦਰ ਪ੍ਰਭੂ ਆਪਣਾ ਨਾਮ ਟਿਕਾਉਂਦਾ ਹੈ।
Fareedkot Teekaਨਾਮੀ ਕੇ ਨਾਮ ਕਰ ਕੇ ਵਡਿਆਈ ਮਿਲਤੀ ਹੈ। ਪਰ ਜਿਸ ਕੇ ਮਨ ਵਿਖੇ ਵਾਹਿਗੁਰੂ ਨਾਮ ਕੋ ਵਸਾਇ ਦੇਵੇ ਤਿਸ ਕੋ ਮਿਲਤੀ ਹੈ॥੨॥
Prof. Sahib Singhਜਿਸ ਮਨੁੱਖ ਨੂੰ (ਸ਼ਬਦ ਦੀ ਲਗਨ ਲਾ ਕੇ ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੨॥

ਪਦ ਅਰਥ ਨਾਮੇ ਨਾਮਿ = ਹਰ ਵੇਲੇ ਹਰਿ-ਨਾਮ ਵਿਚ। ਮੰਨਿ = ਮਨਿ, ਮਨ ਵਿਚ ॥੨॥

SikhNet (Spanish)A través del Naam, es bendecido con Su Tesoro, sí, es bendecido quien enaltece al Señor en el interior de su ser. (2)

ਸਤਿਗੁਰੁ ਭੇਟੈ ਤਾ ਫਲੁ ਪਾਏ; ਸਚੁ ਕਰਣੀ ਸੁਖ ਸਾਰੁ ॥

satigur bhettai taa fal paae; sach karanee sukh saar | Ang 1131

Sant Singh KhalsaMeeting the True Guru, the fruitful rewards are obtained. This true lifestyle beings sublime peace.
Manmohan SinghIf man meets with the True Guru, then gathers he the fruit. The true way of life is the most sublime bliss.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਮੇਵਾ ਪਾ ਲੈਂਦਾ ਹੈ। ਸੱਚੀ ਜੀਵਨ ਰਹੁ ਰੀਤੀ ਹੀ ਪਰਮ ਸਰੇਸ਼ਟ ਖੁਸ਼ੀ ਹੈ।
Fareedkot Teekaਸਤਿਗੁਰੋਂ ਕੇ ਮਿਲਣੇ ਸੇ ਗ੍ਯਾਨ ਫਲ ਪ੍ਰਾਪਤਿ ਹੋਤਾ ਹੈ, ਪੁਨਃ ਸਚੀ ਕਰਣੀ ਕਰ ਕੇ ਜੀਵ ਕੋ ਉਤਮ ਸੁਖ ਮਿਲਤਾ ਹੈ॥
Prof. Sahib Singhਸਦਾ-ਥਿਰ ਹਰਿ-ਨਾਮ ਦਾ ਸਿਮਰਨ ਹੀ (ਅਸਲ) ਕਰਤੱਬ ਹੈ, (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਸੁਖ ਹੈ, ਪਰ ਇਹ (ਹਰਿ-ਨਾਮ-ਸਿਮਰਨ) ਫਲ ਮਨੁੱਖ ਨੂੰ ਤਦੋਂ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਦਾ ਹੈ।

ਪਦ ਅਰਥ ਭੇਟੈ = ਮਿਲ ਪੈਂਦਾ ਹੈ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਕਰਣੀ = {करणीय} ਕਰਨ-ਯੋਗ ਕੰਮ, ਕਰਤੱਬ। ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ।

SikhNet (Spanish)El que encuentra al Guru, logra el Fruto de la Verdad,

ਸੇ ਜਨ ਨਿਰਮਲ. ਜੋ ਹਰਿ ਲਾਗੇ; ਹਰਿ ਨਾਮੇ ਧਰਹਿ ਪਿਆਰੁ ॥੩॥

se jan niramal. jo har laage; har naame dhareh piaar |3| Ang 1131

Sant Singh KhalsaThose humble beings who are attached to the Lord are immaculate; they enshrine love for the Lord's Name. ||3||
Manmohan SinghImmaculate are the persons, who are attached to the Lord God, and who enshrine love, for His Name.
Manmohan Singh (Punjabi)ਪਵਿੱਤਰ ਹਨ ਉਹ ਪੁਰਸ਼, ਜੋ ਸਾਈਂ ਹਰੀ ਨਾਲ ਜੁੜੇ ਹੋਏ ਹਨ ਅਤੇ ਜੋ ਉਸ ਦੇ ਨਾਮ ਨਾਲ ਪ੍ਰੇਮ ਕਰਦੇ ਹਨ।
Fareedkot Teekaਵਹੀ ਜਨ ਨਿਰਮਲ ਹੈਂ, ਜੋ ਵਾਹਿਗੁਰੂ ਕੇ ਧਿਆਨ ਮੇਂ ਲਗੇ ਹੈਂ ਔਰ ਬਾਣੀ ਕਰ ਕੇ ਹਰੀ ਕੇ ਨਾਮ ਮੇਂ ਪਿਆਰ ਕੋ ਧਾਰਤੇ ਹੈਂ॥੩॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦੇ ਹਨ, ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੇ ਹਨ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੩॥

ਪਦ ਅਰਥ ਨਾਮੇ = ਨਾਮ ਵਿਚ ਹੀ। ਧਰਹਿ = ਧਰਦੇ ਹਨ {ਬਹੁ-ਵਚਨ} ॥੩॥

SikhNet (Spanish)pues en la Conducta Verdadera está contenida la Esencia del Éxtasis. Sí, sólo será Inmaculado quien esté dedicado a Dios, y ame Su Nombre. (3)

ਤਿਨ ਕੀ ਰੇਣੁ ਮਿਲੈ. ਤਾਂ ਮਸਤਕਿ ਲਾਈ; ਜਿਨ ਸਤਿਗੁਰੁ ਪੂਰਾ ਧਿਆਇਆ ॥

tin kee ren milai. taan masatak laaee; jin satigur pooraa dhiaaeaa | Ang 1131

Sant Singh KhalsaIf I obtain the dust of their feet, I apply it to my forehead. They meditate on the Perfect True Guru.
Manmohan SinghIf I obtain the dust of the feet of those, who contemplate on my Perfect True Guru; then with that I will anoint my forehead.
Manmohan Singh (Punjabi)ਜੇਕਰ ਮੈਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪਰਾਪਤ ਹੋ ਜਾਵੇ ਜੋ ਮੇਰੇ ਪੂਰਨ ਸਚੇ ਗੁਰਾਂ ਨੂੰ ਆਰਾਧਦੇ ਹਨ, ਤਦ ਉਸ ਨੂੰ ਮੈਂ ਆਪਣੇ ਮੱਥੇ ਨੂੰ ਲਾਵਾਗਾ।
Fareedkot Teekaਜਿਨ ਪੁਰਸੋਂ ਨੇ ਪੂਰੇ ਸਤਿਗੁਰੋਂ ਦ੍ਵਾਰਾ ਨਾਮ ਕੋ ਧਿਆਇਆ ਹੈ, ਤਿਨ ਕੇ ਚਰਨੋਂ ਕੀ ਧੂੜਿ ਮਿਲੇ ਤਾਂ ਮਸਤਕ ਪਰ ਲਗਾਈਏ॥
Prof. Sahib Singhਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਂਦੇ ਹਨ, ਜੇ ਮੈਨੂੰ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਤਾਂ ਉਹ ਧੂੜ ਮੈਂ ਆਪਣੇ ਮੱਥੇ ਉਤੇ ਲਾਵਾਂ।

ਪਦ ਅਰਥ ਰੇਣੁ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਈ = ਲਾਈਂ, ਮੈਂ ਲਾਵਾਂ।

SikhNet (Spanish)Voy a ungir mi mente con el Polvo de los Pies de aquél que habita en el Guru Perfecto.

ਨਾਨਕ ਤਿਨ ਕੀ ਰੇਣੁ. ਪੂਰੈ ਭਾਗਿ ਪਾਈਐ; ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥

naanak tin kee ren. poorai bhaag paaeeai; jinee raam naam chit laaeaa |4|3|13| Ang 1131

Sant Singh KhalsaO Nanak, this dust is obtained only by perfect destiny. They focus their consciousness on the Lord's Name. ||4||3||13||
Manmohan SinghNanak, through perfect destiny is obtained the dust of the feet of those who fix their mind with the Lord's Name.
Manmohan Singh (Punjabi)ਨਾਨਕ, ਪੂਰਨ ਪ੍ਰਾਲਬਧ ਰਾਹੀਂ ਉਨ੍ਹਾਂ ਦੇ ਪੈਰਾ ਦੀ ਧੂੜ ਪਰਾਪਤ ਹੁੰਦੀ ਹੈ ਜੋ ਪ੍ਰਭੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਤਿਨ ਕੀ ਚਰਨ ਧੂਰ ਪੂਰੇ ਭਾਗੋਂ ਕਰ ਪ੍ਰਾਪਤ ਹੋਤੀ ਹੈ ਜਿਨੋਂ ਨੇ ਰਾਮ ਨਾਮ ਮੇਂ ਚਿਤ ਕੋ ਲਗਾਯਾ ਹੈ॥੪॥੨॥੧੩॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਸਦਾ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੪॥੩॥੧੩॥

ਪਦ ਅਰਥ ਪੂਰੈ ਭਾਗਿ = ਪੂਰੀ ਕਿਸਮਤ ਨਾਲ। ਪਾਈਐ = ਪਾਈਦੀ ਹੈ, ਮਿਲਦੀ ਹੈ ॥੪॥੩॥੧੩॥

SikhNet (Spanish)Si por una muy buena Fortuna uno es bendecido así, pues bendito es el Polvo de los Pies de aquél que está entonado en el Nombre del Señor. (4-3-13)
Answers quote the Granth verbatim with Ang citations. AI commentary is not Gurbani and not a religious ruling.