ੴ

ਸਿੱਖਬਾਣੀ · SikhBani

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥

mihar maseet sidak musalaa hak halaal kuraan
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 140 · 5 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਮਿਹਰ ਮਸੀਤਿ. ਸਿਦਕੁ ਮੁਸਲਾ; ਹਕੁ ਹਲਾਲੁ ਕੁਰਾਣੁ ॥

mihar maseet. sidak musalaa; hak halaal kuraan |

Sant Singh KhalsaLet mercy be your mosque, faith your prayer-mat, and honest living your Koran.
Manmohan SinghMake mercy thy mosque, faith thy prayer-mat what is just and lawful, thy Quran,
Manmohan Singh (Punjabi)ਰਹਿਮ ਨੂੰ ਆਪਣੀ ਮਸਜਿਦ, ਭਰੋਸੇ ਨੂੰ ਆਪਣੀ ਨਿਮਾਜ਼ ਵਾਲੀ ਫੂੜ੍ਹੀ ਦਰੁਸਤ ਤੇ ਕਾਨੂੰਨੀ ਤੌਰ ਤੇ ਜਾਇਜ਼ ਨੂੰ ਆਪਣੀ ਕੁਰਾਨ,
Fareedkot Teekaਜੋ ਜੀਵੋਂ ਪਰ (ਮਿਹਰ) ਦਯਾ ਕਰਨੀ ਇਹੁ ਮਸੀਤ ਕਰ, ਕਿਸੀ ਜੀਵ ਕਾ ਗਲਾ ਨ ਕਾਟ ਔਰ ਜੋ ਖੁਦਾ ਪਰ (ਸਿਦਕ) ਭਰੋਸਾ ਕਰਨਾ ਹੈ ਏਹ ਮੁਸੱਲਾ ਕਰ (ਨਿਮਾਜ਼ ਕੇ ਵਕਤ ਹੇਠ ਵਿਛਾਉਣੇ ਵਾਲੀ ਸਫ ਕਾ ਨਾਮ ਮੁਸੱਲਾ ਹੈ), ਅਪਨੇ ਹਕੁ ਕਾ ਜੋ ਖਾਣਾ ਏਹੀ ਹਲਾਲ ਹੈ, ਅਰੁ (ਹਕੁ) ਸਚ ਬੋਲਣਾ ਹੀ ਕੁਰਾਣ ਕਾ ਪੜਨਾ ਹੈ, ਹਕੁ ਪਦ ਹਲਾਲ ਔਰ ਕੁਰਾਨ ਦੋਨੋਂ ਕੇ ਸਾਥ ਮਿਲਾਇ ਲੈਣਾ॥
Prof. Sahib Singh(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।

ਪਦ ਅਰਥ ਸਿਦਕੁ = ਨਿਸ਼ਚਾ; ਸਰਧਾ। ਮੁਸਲਾ = ਮੁਸੱਲਾ, ਉਹ ਸਫ਼ ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ। ਹਕੁ ਹਲਾਲੁ = ਜਾਇਜ਼ ਹੱਕ, ਹੱਕ ਦੀ ਕਮਾਈ।

SikhNet (Spanish)Deja que la Misericordia sea tu mezquita, la Fe tu tapete de oración, y el vivir en la Justicia y de acuerdo con la Ley, tu Corán.

ਸਰਮ ਸੁੰਨਤਿ. ਸੀਲੁ ਰੋਜਾ; ਹੋਹੁ ਮੁਸਲਮਾਣੁ ॥

saram sunat. seel rojaa; hohu musalamaan |

Sant Singh KhalsaMake modesty your circumcision, and good conduct your fast. In this way, you shall be a true Muslim.
Manmohan Singhmodesty thy circumcision and civility thy fast; so shalt thou be a Moslem.
Manmohan Singh (Punjabi)ਹਯਾ ਨੂੰ ਆਪਣੀ ਸੁੰਨਤ ਅਤੇ ਭਲਮਨਸਉਪਣ ਨੂੰ ਆਪਣਾ ਵਰਤ ਬਣਾ, ਇੰਞ ਤੂੰ ਮਸਲਮਾਨ ਹੋ ਜਾਏਂਗਾ।
Fareedkot Teekaਜੋ ਮੰਦ ਕਰਮੋਂ ਸੇ ਲੱਜਾ ਕਰਣੀ ਏਹੀ ਸੁਨਤ ਹੈ, (ਸੀਲੁ) ਜਤ ਧਾਰਨ ਕਰਨਾ ਵਾ ਸੁਸ਼ੀਲ ਸੁਭਾਵ ਧਾਰਨ ਕਰਨਾ ਯਹ ਰੋਜਾ ਅਰਥਾਤ ਬਰਤ ਰਖ, ਤਬ ਮੁਸਲਮਾਨ ਹੋਵੇਂਗਾ॥
Prof. Sahib Singhਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ।

ਪਦ ਅਰਥ ਸਰਮ = ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ। ਸੀਲੁ = ਚੰਗਾ ਸੁਭਾਉ।

SikhNet (Spanish)Con la Humildad como circuncisión y el Decoro como ayuno, serás un mahometano en verdad.

ਕਰਣੀ ਕਾਬਾ. ਸਚੁ ਪੀਰੁ; ਕਲਮਾ ਕਰਮ ਨਿਵਾਜ ॥

karanee kaabaa. sach peer; kalamaa karam nivaaj |

Sant Singh KhalsaLet good conduct be your Kaabaa, Truth your spiritual guide, and the karma of good deeds your prayer and chant.
Manmohan SinghMake right conduit thy Mecca, truth thy spiritual guide and pious deeds thy creed and prayer.
Manmohan Singh (Punjabi)ਦਰੁਸਤ ਆਚਰਣ ਨੂੰ ਆਪਣਾ ਮੱਕਾ, ਸੱਚ ਨੂੰ ਆਪਣਾ ਰੂਹਾਨੀ ਰਹਿਬਰ ਅਤੇ ਨੇਕ ਅਮਲਾਂ ਨੂੰ ਆਪਣਾ ਕਲਮਾਂ ਅਤੇ ਨਮਾਜ਼ ਬਣਾ।
Fareedkot Teekaਕਰਣੀ ਅਰਥਾਤ ਜਾਪ ਤਪ ਏਹੀ (ਕਾਬਾ) ਮਕੇ ਕੀ ਜਾਰਤ ਹੈ, ਸਚ ਰੂਪ ਖੁਦਾ ਕੋ ਜਾਨਣਾ ਏਹੀ ਪੀਰ ਧਾਰਨਾ ਹੈ, ਔਰ (ਕਰਮ) ਕਿਰਪਾ ਕਰ ਕੇ ਕਿਸੀ ਗਰੀਬ ਕੋ (ਨਿਵਾਜ) ਵਡਿਆਈ ਦੇਣੀ ਏਹੀ ਕਲਮਾ ਔਰ ਨਿਮਾਜ ਹੈ, ਵਾ ਨਿਸਕਾਮ ਕਰਮ ਰੂਪ ਕਲਮਾ ਪੜੁ ਔਰੁ ਈਸਰ ਦੀ ਕਿਰਪਾ ਚਾਹਨ ਰੂਪੀ ਨਿਵਾਜ ਕਰੁ॥
Prof. Sahib Singhਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।

ਪਦ ਅਰਥ ਕਰਮ = ਚੰਗੇ ਕੰਮ, ਨੇਕ ਅਮਲ। ਕਾਬਾ = ਮੱਕੇ ਵਿਚ ਉਹ ਮੰਦਰ ਜਿਸ ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ।

SikhNet (Spanish)Si la Rectitud es tu templo, la Verdad tu guía espiritual, las Obras Pías tu oración y tu credo, y si el fluir en Su Voluntad es tu rosario,

ਤਸਬੀ ਸਾ ਤਿਸੁ ਭਾਵਸੀ; ਨਾਨਕ. ਰਖੈ ਲਾਜ ॥੧॥

tasabee saa tis bhaavasee; naanak. rakhai laaj |1|

Sant Singh KhalsaLet your rosary be that which is pleasing to His Will. O Nanak, God shall preserve your honor. ||1||
Manmohan SinghRosary is that, what is pleasing to Him. Thus the Lord shall preserve thy honour, O Nanak.
Manmohan Singh (Punjabi)ਮਾਲਾ ਉਹ ਹੈ ਜੋ ਉਸ ਨੂੰ ਚੰਗਾ ਲਗਦਾ ਹੈ। ਇੰਞ ਸਾਹਿਬ ਤੇਰੀ ਇੱਜ਼ਤ ਆਬਰੂ ਰੱਖ ਲਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਂਤਿ ਰੂਪੀ ਤਸਵੀ ਵਾ ਜੋ ਤਿਸ ਕੋ ਭਾਵੇ ਸੇ ਤਸਵੀ ਹੈ, ਹੇ ਕਾਜੀ! ਜਬ ਐਸੇ ਗੁਨੋਂ ਕੋ ਸੰਜੁਗਤ ਹੋਵੇਂਗਾ ਤਬ ਤੇਰੀ (ਲਾਜ) ਸ੍ਰਮ ਪਰਮੇਸ੍ਵਰ ਰਖੇਗਾ॥੧॥☬ਜੋ ਤੁਮ ਕਹਤੇ ਹੋ ਕਿ ਪਯੰਬਰ ਹਮਾਰੀ ਹਾਮੀ ਭਰੇਗਾ? ਤਿਸ ਪਰ ਕਹਤੇ ਹੈਂ:
Prof. Sahib Singhਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥
SikhNet (Spanish)oh, dice Nanak, el Señor preservará tu Honor. (1)
Answers quote the Granth verbatim with Ang citations. AI commentary is not Gurbani and not a religious ruling.