ਮਃ ੧ ॥
mahalaa 1 |
Sant Singh KhalsaFirst Mehl
Manmohan SinghFirst Guru!
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਹਕੁ ਪਰਾਇਆ. ਨਾਨਕਾ; ਉਸੁ ਸੂਅਰ. ਉਸੁ ਗਾਇ ॥
hak paraaeaa. naanakaa; us sooar. us gaae |
Sant Singh Khalsa: To take what rightfully belongs to another, is like a Muslim eating pork, or a Hindu eating beef.
Manmohan SinghNanak, another's right is swine for him (the Musalman) and cow for him (the Hindu).
Manmohan Singh (Punjabi)ਨਾਨਕ, ਹੋਰਸ ਦੀ ਕਾਨੂੰਨੀ ਜਾਇਜ਼ ਵਸਤੂ ਉਸ (ਮੁਸਲਮਾਨ) ਲਈ ਸੂਰ ਹੈ ਅਤੇ ਉਸ (ਹਿੰਦੂ) ਲਈ ਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਰਾਇਆ ਹੱਕ ਖਾਣਾਂ ਹੈ (ਉਸੁ) ਮੁਸਲਮਾਨ ਕੋ ਸੂਰ ਵਤ ਹੈ ਤਿਸ ਹਿੰਦੂ ਕੋ ਗਊ ਵਤ ਹੈ। ਚੋਰੀ ਜਾਰੀ ਠਗੀ ਰਿਸਵਤ ਸਭੀ ਇਸ ਮੇਂ ਆ ਗਈ॥
Prof. Sahib Singhਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।
SikhNet (Spanish)Oh, dice Nanak, para el musulmán uno no debe comer carne de puerco; para el hindú, carne de res es lo prohibido.
ਗੁਰੁ ਪੀਰੁ ਹਾਮਾ ਤਾ ਭਰੇ; ਜਾ. ਮੁਰਦਾਰੁ ਨ ਖਾਇ ॥
gur peer haamaa taa bhare; jaa. muradaar na khaae |
Sant Singh KhalsaOur Guru, our Spiritual Guide, stands by us, if we do not eat those carcasses.
Manmohan SinghThe spiritual guide and the prophet shall stand surety only then, if man eats not carrion.
Manmohan Singh (Punjabi)ਆਤਮਕ ਆਗੂ ਤੇ ਪੈਗੰਬਰ ਕੇਵਲ ਤਦ ਹੀ ਜ਼ਮਾਨਤ ਦੇਣਗੇ ਜੇਕਰ ਇਨਸਾਨ ਮੁਰਦਾਰ ਨੂੰ ਨਾਂ ਖਾਵੇ।
Fareedkot Teekaਹਿੰਦੂਆ ਕਾ ਗੁਰੂ ਮੁਸਲਮਾਨੋਂ ਕੇ ਪੀਰ ਤੌ ਹੀ ਹਾਮੀ ਭਰੇਂਗੇ ਹਮਾਰਾ ਕਹਿ ਕੇ ਰਛਾ ਕਰੇਂਗੇ ਜੇ ਕਰ ਮੁਰਦਾਰ ਅਰਥਾਤ ਹਰਾਮ ਨਾ ਖਾਓਂਗੇ॥
Prof. Sahib Singhਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।ਪਦ ਅਰਥ ਹਾਮਾ ਭਰੇ = ਸਿਫ਼ਾਰਸ਼ ਕਰਦਾ ਹੈ {ਕਿਸੇ ਮੁਸਲਮਾਨ ਨਾਲ ਵਿਚਾਰ ਹੋਣ ਕਰ ਕੇ ਉਹਨਾਂ ਦੇ ਹੀ ਅਕੀਦੇ ਦਾ ਜ਼ਿਕਰ ਕੀਤਾ ਹੈ}। ਮੁਰਦਾਰੁ = ਮਸਾਲੇ ਪਰਾਇਆ ਹੱਕ।
SikhNet (Spanish)El guía espiritual de los hindúes y el profeta de los musulmanes aseguran éxito en la religión, solamente si el hombre no come carroña.
ਗਲੀ. ਭਿਸਤਿ ਨ ਜਾਈਐ; ਛੁਟੈ. ਸਚੁ ਕਮਾਇ ॥
galee. bhisat na jaaeeai; chhuttai. sach kamaae |
Sant Singh KhalsaBy mere talk, people do not earn passage to Heaven. Salvation comes only from the practice of Truth.
Manmohan SinghBy mere talk man goes not to heaven. The deliverance is by the practice of truth alone.
Manmohan Singh (Punjabi)ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ।
Fareedkot Teekaਬਹੁਤ ਗੱਲਾਂ ਕਰਨੇ ਸੇ ਭਿਸਤ ਨਹੀਂ ਜਾਯਾ ਜਾਤਾ, ਸਚਾ ਨਾਮ ਕਮਾਵਣੇ ਸੇ ਜੀਵ ਦੋਜਖ ਕੀ ਆਗ ਸੇ ਛੂਟਤਾ ਹੈ॥☬ਜੇ ਕਾਜੀ ਕਹੇ ਵਢੀ ਕੇ ਪਦਾਰਥ ਮੇਂ ਸੇ ਹਮ ਖੁਦਾ ਕੇ ਨਮਿੱਤ ਕੁਛ ਖਰਾਇਤ ਕਰ ਦੇਤੇ ਹੈਂ। ਤਿਸ ਪਰ ਕਹਤੇ ਹੈਂ:
Prof. Sahib Singhਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।ਪਦ ਅਰਥ ਭਿਸਤਿ = ਬਹਿਸ਼ਤ ਵਿਚ। ਛੁਟੈ = ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਕਮਾਇ = ਕਮਾ ਕੇ, ਅਮਲੀ ਜੀਵਨ ਵਿਚ ਵਰਤਿਆਂ।
SikhNet (Spanish)Pero ni por la boca, ni por la comida, ni por las palabras, el hombre llegará al cielo; la Liberación se obtiene sólo practicando la Verdad.
ਮਾਰਣ ਪਾਹਿ ਹਰਾਮ ਮਹਿ; ਹੋਇ ਹਲਾਲੁ ਨ ਜਾਇ ॥
maaran paeh haraam meh; hoe halaal na jaae |
Sant Singh KhalsaBy adding spices to forbidden foods, they are not made acceptable.
Manmohan SinghBy putting condiments in the unlawful food, it becomes not lawful.
Manmohan Singh (Punjabi)ਕਾਨੂੰਨਨ ਨਾਜਾਇਜ਼ ਭੋਜਨ ਵਿੱਚ ਮਸਾਲਾ ਪਾਉਣ ਦੁਆਰਾ ਇਹ ਕਾਨੂੰਨਨ ਜਾਇਜ਼ ਨਹੀਂ ਬਣਦਾ।
Fareedkot Teekaਜੇ ਕਰ ਹਰਾਮ ਕੇ ਮਾਸ ਮੇਂ (ਮਾਰਣ) ਮਸਾਲੇ ਪਾਈਤੇ ਤੋ ਵਹੁ ਹਲਾਲ ਨਹੀਂ ਹੋ ਜਾਤਾ ਹੈ, ਭਾਵ ਏਹ ਕਿ ਖਰਾਇਤ ਰੂਪ ਮਸਾਲੇ ਕਰ ਵਢੀ ਕਾ ਧਨ ਹੱਕ ਨਹੀਂ ਹੋਤਾ ਹੈ॥
Prof. Sahib Singh(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।ਪਦ ਅਰਥ ਮਾਰਣ = ਮਸਾਲੇ (ਬਹਸ ਆਦਿਕ ਚੁਤਰਾਈ ਦੀਆਂ ਗੱਲਾਂ)।
SikhNet (Spanish)No por poner condimentos en la comida prohibida, ésta es aprobada.
ਨਾਨਕ. ਗਲੀ ਕੂੜੀਈ; ਕੂੜੋ ਪਲੈ ਪਾਇ ॥੨॥
naanak. galee koorreeee; koorro palai paae |2|
Sant Singh KhalsaO Nanak, from false talk, only falsehood is obtained. ||2||
Manmohan SinghNanak, from false talk only falsehood is obtained.
Manmohan Singh (Punjabi)ਨਾਨਕ ਝੂਠੀਆਂ ਗੱਲਾਂ ਬਾਤਾਂ ਤੋਂ ਕੇਵਲ ਝੂਠ ਹੀ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਝੂਠੀ ਗੱਲੋਂ ਸੇ ਝੂਠ ਹੀ ਪਲੇ ਪੜਤਾ ਹੈ॥੨॥☬ਜੋ ਤੁਮ ਨਿਵਾਜ ਪੜ੍ਹਨਾ ਕਹਤੇ ਹੋ ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥ਪਦ ਅਰਥ ਕੂੜੀਈ ਗਲੀ = (ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ ਨਾਲ। ਪਲੈ ਪਾਇ = ਮਿਲਦਾ ਹੈ ॥੨॥
SikhNet (Spanish)Oh, dice Nanak, hablando falsamente, uno no llega a otra cosa más que a la falsedad.(2)