ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਮਾਹਾ ਰੁਤੀ ਸਭ ਤੂੰ; ਘੜੀ ਮੂਰਤ ਵੀਚਾਰਾ ॥
maahaa rutee sabh toon; gharree moorat veechaaraa |
Sant Singh KhalsaThrough all the months and the seasons, the minutes and the hours, I dwell upon You, O Lord.
Manmohan SinghThroughout all the months, seasons, 'gharies' and 'murats' I meditate on Thee, O Lord!
Manmohan Singh (Punjabi)ਸਾਰਿਆਂ ਮਹੀਨਿਆਂ, ਮੌਸਮਾਂ ਘੜੀਆਂ ਅਤੇ ਮੁਰਤਾਂ ਅੰਦਰ ਮੈਂ ਤੈਨੂੰ ਸਿਮਰਦਾ ਹਾਂ, ਹੇ ਸੁਆਮੀ!
Fareedkot Teekaਹੇ ਮਹਾਰਾਜ! ਮਹੀਨੇ ਰੁਤੀ ਘੜੀ (ਮੂਰਤ) ਮਹੂਰਤ ਸਰਬ ਰੂਪ ਵਾ ਸਭਨਾਂ ਮੇਂ ਤੂੰ ਵੀਚਾਰਿਆ ਹੈਂ॥
Prof. Sahib Singh(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।ਪਦ ਅਰਥ ਮਾਹਾ = ਮਹੀਨੇ। ਮੂਰਤ = ਮੁਹੂਰਤ। ਵੀਚਾਰਾ = ਵਿਚਾਰਿਆ ਜਾ ਸਕਦਾ, ਧਿਆਨ ਧਰਿਆ ਜਾ ਸਕਦਾ ਹੈ।
SikhNet (Spanish)Habito en Ti, oh Señor, en cada momento, hora, mes y estación.
ਤੂੰ ਗਣਤੈ. ਕਿਨੈ ਨ ਪਾਇਓ; ਸਚੇ ਅਲਖ ਅਪਾਰਾ ॥
toon ganatai. kinai na paaeo; sache alakh apaaraa |
Sant Singh KhalsaNo one has attained You by clever calculations, O True, Unseen and Infinite Lord.
Manmohan SinghBy calculation, none has obtained Thee, O True unseen and infinite Lord!
Manmohan Singh (Punjabi)ਹਿਸਾਬ ਕਿਤਾਬ ਕਰਕੇ ਤੈਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ, ਹੇ ਸੱਚੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ!
Fareedkot Teekaਹੇ ਅਲਖ ਅਪਾਰ ਸਚੇ! ਤੂੰ ਕਰਮੋਂ ਕੀ ਗਿਣਤੀ ਕਰ ਕੇ ਕਿਸੀ ਨੇ ਨਹੀਂ ਪਾਇਆ॥
Prof. Sahib Singhਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।ਪਦ ਅਰਥ ਤੂੰ = ਤੈਨੂੰ। ਗਣਤੈ = (ਥਿੱਤਾਂ ਦੇ) ਲੇਖੇ ਕਰਨ ਨਾਲ। ਅਲਖ = ਅਦ੍ਰਿਸ਼ਟ।
SikhNet (Spanish)A través de cálculos, nadie Te ha obtenido, oh Señor Verdadero, Insondable e Infinito.
ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ ॥
parriaa moorakh aakheeai; jis lab lobh ahankaaraa |
Sant Singh KhalsaThat scholar who is full of greed, arrogant pride and egotism, is known to be a fool.
Manmohan SinghThe scholar, who harbours greed avarice and pride is said to be a fool.
Manmohan Singh (Punjabi)ਵਿਦਵਾਨ ਜੋ ਹਿਰਸ ਤਮ੍ਹਾ ਤੇ ਹੰਕਾਰ ਨੂੰ ਆਸਰਾ ਦਿੰਦਾ ਹੈ, ਬੇਵਕੂਫ ਕਿਹਾ ਜਾਂਦਾ ਹੈ।
Fareedkot Teekaਜਿਸ ਕੋ ਖਾਣੇ ਕਾ ਲਬੁ ਅਰ ਪਦਾਰਥੋਂ ਕਾ ਲੋਭ ਪੁਨਾ ਹੰਕਾਰ ਹੈ, ਸੋ ਪੜਿਆ ਹੂਆ ਭੀ ਮੂਰਖ ਕਹੀਤਾ ਹੈ॥
Prof. Sahib Singhਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।
SikhNet (Spanish)El intelectual es un tonto si se mima en el ego, la avaricia y la lujuria.
ਨਾਉ ਪੜੀਐ ਨਾਉ ਬੁਝੀਐ; ਗੁਰਮਤੀ ਵੀਚਾਰਾ ॥
naau parreeai naau bujheeai; guramatee veechaaraa |
Sant Singh KhalsaSo read the Name, and realize the Name, and contemplate the Guru's Teachings.
Manmohan SinghRead thou the Name and realise the Name O man! and ponder over the Guru's instruction.
Manmohan Singh (Punjabi)ਤੂੰ ਨਾਮ ਨੂੰ ਵਾਚ ਤੇ ਨਾਮ ਨੂੰ ਹੀ ਅਨੁਭਵ ਕਰ, ਹੇ ਬੰਦੇ! ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚ ਸਮਝ।
Fareedkot Teekaਤਾਂ ਤੇ ਤੇਰੇ ਨਾਮ ਕਾ ਪੜਨਾ ਕਰੀਏ ਔਰ ਨਾਮ ਕੌ ਹੀ ਬੂਝੀਏ, ਪਰੰਤੂ ਗੁਰਮਤੀਓਂ ਨੇ ਵਿਚਾਰਿਆ ਹੈ॥
Prof. Sahib Singh(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।
SikhNet (Spanish)Enfoca tu mente, entonces, leyendo el Nombre del Señor, realiza el Nombre y medita en la Instrucción del Guru.
ਗੁਰਮਤੀ ਨਾਮੁ ਧਨੁ ਖਟਿਆ; ਭਗਤੀ ਭਰੇ ਭੰਡਾਰਾ ॥
guramatee naam dhan khattiaa; bhagatee bhare bhanddaaraa |
Sant Singh KhalsaThrough the Guru's Teachings, I have earned the wealth of the Naam; I possess the storehouses, overflowing with devotion to the Lord.
Manmohan SinghBy the Guru's gospel, I have earned the wealth of God's Name, and possess the store houses brimful with the Lord's devotion.
Manmohan Singh (Punjabi)ਗੁਰਾਂ ਦੀ ਸਿਖ-ਮਤ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦੀ ਦੌਲਤ ਕਮਾਈ ਹੈ, ਅਤੇ ਮੇਰੇ ਕੋਲ ਸਾਹਿਬ ਦੇ ਅਨੁਰਾਗ ਦੇ ਪਰੀ-ਪੂਰਨ ਖ਼ਜ਼ਾਨੇ ਹਨ।
Fareedkot Teekaਜੋ ਗੁਰੋਂ ਕੀ ਸਿਖਿਆ ਲੇਨੇ ਵਾਲੇ ਹੈਂ ਤਿਨ੍ਹੋਂ ਨੇ ਹੀ ਨਾਮ ਧਨ ਖਟਿਆ ਹੈ, ਅਰ ਭਗਤੀ ਕਰ ਕੇ ਜੋ ਅੰਤਹਕਰਣ ਭਰੇ ਹੈਂ ਮਾਨੋਂ ਏਹੀ ਤਿਨ ਕਾ ਖਜਾਨਾਂ ਭਰਾ ਹੂਆ ਹੈ॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।
SikhNet (Spanish)Así ganarás el Tesoro Invaluable de la Devoción.
ਨਿਰਮਲੁ ਨਾਮੁ ਮੰਨਿਆ; ਦਰਿ ਸਚੈ ਸਚਿਆਰਾ ॥
niramal naam maniaa; dar sachai sachiaaraa |
Sant Singh KhalsaBelieving in the Immaculate Naam, one is hailed as true, in the True Court of the Lord.
Manmohan SinghBy believing in the immaculate Name the mortal is acclaimed as true at the True Court.
Manmohan Singh (Punjabi)ਪਵਿੱਤਰ ਨਾਮ ਵਿੱਚ ਯਕੀਨ ਧਾਰਨ ਕਰਨ ਦੁਆਰਾ ਪ੍ਰਾਣੀ ਸੱਚੇ ਦਰਬਾਰ ਅੰਦਰ ਸੱਚਾ ਪਰਵਾਨ ਹੋ ਜਾਂਦਾ ਹੈ।
Fareedkot Teekaਤਿਨ੍ਹੋਂ ਨੇ ਨਿਰਮਲ ਨਾਮ ਕੋ ਮੰਨਿਆ ਹੈ, ਹੇ ਸਚੇ! ਤੇਰੇ ਦਰ ਮੇਂ ਸੋ ਪੁਰਸ਼ ਸਚਿਆਰ ਹੂਏ ਹੈਂ॥
Prof. Sahib Singhਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।ਪਦ ਅਰਥ ਸਚਿਆਰਾ = ਸੁਰਖ਼ਰੂ, ਉੱਜਲ ਮੁਖ।
SikhNet (Spanish)Aquél que cree en el Naam, el Nombre del Inmaculado Señor, es proclamado como Verdadero en la Puerta de Dios.
ਜਿਸ ਦਾ ਜੀਉ ਪਰਾਣੁ ਹੈ; ਅੰਤਰਿ ਜੋਤਿ ਅਪਾਰਾ ॥
jis daa jeeo paraan hai; antar jot apaaraa |
Sant Singh KhalsaThe Divine Light of the Infinite Lord, who owns the soul and the breath of life, is deep within the inner being.
Manmohan SinghThe light of the infinite Lord, who is the owner of mortal's soul and very life is within him.
Manmohan Singh (Punjabi)ਉਸ ਬੇਅੰਤ ਸੁਆਮੀ, ਜੋ ਜੀਵ ਦੀ ਆਤਮਾ ਤੇ ਜਿੰਦ ਜਾਨ ਦਾ ਮਾਲਕ ਹੈ, ਦੀ ਰੋਸ਼ਨੀ ਉਸ ਦੇ ਅੰਦਰ ਹੈ।
Fareedkot Teekaਹੇ ਬ੍ਯੰਤਾ! ਜਿਸ ਤੇਰਾ ਜੀਵ ਕੋ ਦੀਆ ਹੂਆ (ਪਰਾਣੁ) ਬਲ ਔਰ ਰਿਦੈ ਕੇ ਬੀਚ (ਜੋਤਿ) ਗ੍ਯਾਤ ਹੈ॥
Prof. Sahib Singhਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।
SikhNet (Spanish)El Señor, cuya Luz Inmensa está dentro de nosotros,
ਸਚਾ ਸਾਹੁ ਇਕੁ ਤੂੰ; ਹੋਰੁ ਜਗਤੁ ਵਣਜਾਰਾ ॥੬॥
sachaa saahu ik toon; hor jagat vanajaaraa |6|
Sant Singh KhalsaYou alone are the True Banker, O Lord; the rest of the world is just Your petty trader. ||6||
Manmohan SinghThe True Banker, thou alone art, O Lord! The rest of the world is Thy petty dealer.
Manmohan Singh (Punjabi)ਸੱਚਾ ਸ਼ਾਹੂਕਾਰ ਕੇਵਲ ਤੂੰ ਹੀ ਹੈਂ ਹੇ ਸੁਆਮੀ! ਬਾਕੀ ਦਾ ਸੰਸਾਰ ਤੇਰਾ ਪਰਚੂਨ ਹਟਵਾਣੀਆਂ ਹੈ।
Fareedkot Teekaਸੋ ਸਚਾ ਸ਼ਾਹੁ ਤੂੰ ਏਕ ਹੈਂ ਔਰ ਸਭ ਜਗਤ ਤੇਰਾ ਵਣਜਾਰਾ ਹੈ, ਭਾਵ ਸਭ ਜੀਵ ਤੇਰੇ ਦੀਏ ਹੂਏ ਪਦਾਰਥ ਵਰਤਤੇ ਹੈਂ॥੬॥☬ਏਹ ਪ੍ਰਸੰਗ ਮੱਕੇ ਮੇਂ ਹੂਆ ਹੈ। ਜੇ ਮੱਕੇ ਦਾ ਕਾਜੀ ਕਹੇ ਕਿ ਹਮ ਮਸੀਤ ਮੇਂ ਜਾ ਕਰ ਮੁਸੱਲਾ ਵਿਛਾ ਕਰ ਨਿਵਾਜ਼ ਕਲਮਾ ਕੁਰਾਨ ਪੜਤੇ ਹਾਂ, ਹਲਾਲ ਖਾਤੇ ਹਾਂ, ਸੁਨਤ ਰੋਜ਼ਾ ਕਾਬੇ ਕੀ ਜਿਆਰਤ ਕਰਤੇ ਹਾਂ, ਪਯੰਬਰ ਹਮਾਰੀ ਗਵਾਹੀ ਦੇਗਾ ਹਮ ਛੂਟ ਜਾਵੇਂਗੇ। ਆਪ ਹਮਾਰੀ ਨਿਖੇਧੀ ਕਿਉਂ ਕਰਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥ਪਦ ਅਰਥ ਸਚਾ = ਸਦਾ ਟਿਕੇ ਰਹਿਣ ਵਾਲਾ। ਵਣਜਾਰਾ = ਫੇਰੀ ਲਾ ਕੇ ਸਉਦਾ ਵੇਚਣ ਵਾਲਾ ॥੬॥
SikhNet (Spanish)Él, Quien nos dio vida y aliento es el Gran Mercader; a comparación, el resto del mundo no es más que un buhonero. (6)