ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl,
Manmohan SinghAsa, 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸਲੋਕ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਉਦਮੁ ਕਰਹੁ ਵਡਭਾਗੀਹੋ; ਸਿਮਰਹੁ. ਹਰਿ ਹਰਿ ਰਾਇ ॥
audam karahu vaddabhaageeho; simarahu. har har raae |
Sant Singh KhalsaMake the effort, O very fortunate ones, and meditate on the Lord, the Lord King.
Manmohan SinghMake effort, ye, very fortunate, and meditate on Lord God, the King.
Manmohan Singh (Punjabi)ਉਪਰਾਲਾ ਕਰੋ, ਤੁਸੀਂ ਪਰਮ ਚੰਗੇ ਨਸੀਬਾਂ ਵਾਲਿਓ! ਵਾਹਿਗੁਰੂ ਸੁਆਮੀ ਸੁਲਤਾਨ ਦਾ ਆਰਾਧਨ ਕਰੋ।
Fareedkot Teekaਹੇ ਵਡਭਾਗੀਓ ਗੁਰਮੁਖੋ! ਏਹੀ ਉਦਮੁ ਕਰੋ ਜੋ ਹਰਿ ਹਰਿ ਰਾਇ ਕਾ ਸਿਮਰਨ ਕਰਹੁ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ,
ਪਦ ਅਰਥ ਹਰਿ ਰਾਇ = ਪ੍ਰਭੂ ਪਾਤਿਸ਼ਾਹ।
SikhNet (Spanish)Haz un esfuerzo, oh afortunado, y reside en tu Regio Señor.
ਨਾਨਕ. ਜਿਸੁ ਸਿਮਰਤ ਸਭ ਸੁਖ ਹੋਵਹਿ; ਦੂਖੁ ਦਰਦੁ ਭ੍ਰਮੁ ਜਾਇ ॥੧॥
naanak. jis simarat sabh sukh hoveh; dookh darad bhram jaae |1|
Sant Singh KhalsaO Nanak, remembering Him in meditation, you shall obtain total peace, and your pains and troubles and doubts shall depart. ||1||
Manmohan SinghNanak, by remembering Him, ye shall have all the peace and your troubles, pains and doubts shall disappear.
Manmohan Singh (Punjabi)ਨਾਨਕ ਉਹਨਾਂ ਦਾ ਚਿੰਤਨ ਕਰਨ ਦੁਆਰਾ ਤੁਹਾਨੂੰ ਸਮੂਹ ਆਰਾਮ ਪ੍ਰਾਪਤ ਹੋਵੇਗਾ ਅਤੇ ਤੁਹਾਡੀਆਂ ਤਕਲੀਫਾਂ ਪੀੜਾਂ ਤੇ ਸੰਦੇਹ ਦੂਰ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਸਿਮਰਨੇ ਸੇ ਸਭ ਸੁਖ ਹੋਵੇ ਔਰ ਦੁਖ ਤਥਾ ਦਾਰਿਦ੍ਰ ਔਰ ਭ੍ਰਮ ਜਾਤੇ ਰਹੇਂ॥੧॥
Prof. Sahib Singhਹੇ ਨਾਨਕ! (ਆਖ-) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ॥੧॥
ਪਦ ਅਰਥ ਹੋਵਹਿ = ਹੁੰਦੇ ਹਨ, ਮਿਲਦੇ ਹਨ। ਜਾਇ = ਦੂਰ ਹੋ ਜਾਂਦਾ ਹੈ। ਭ੍ਰਮੁ = ਭਟਕਣਾ ॥੧॥
SikhNet (Spanish)Contemplándolo uno recolecta para sí toda la Alegría, porque todas las penas y las dudas se van.