ਛੰਤ ॥
chhant | Ang 455
Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।ਪਦ ਅਰਥ ਛੰਤ।
SikhNet (Spanish)Chhant
ਜਾ ਕਉ ਖੋਜਹਿ; ਅਸੰਖ ਮੁਨੀ, ਅਨੇਕ ਤਪੇ ॥
jaa kau khojeh; asankh munee, anek tape | Ang 455
Sant Singh KhalsaCountless silent sages and innumerable ascetics seek Him;
Manmohan SinghWhom countless silent sages and so many penitents seek for;
Manmohan Singh (Punjabi)ਜਿਸ ਨੂੰ ਅਣਗਿਣਤ ਖਾਮੋਸ਼ ਰਿਸ਼ੀ ਅਤੇ ਬਹੁਤੇ ਤਪਸਵੀ ਭਾਲਦੇ ਹਨ।
Fareedkot Teekaਜਿਸ ਤੁਝ ਕੋ ਅਸੰਖ ਮੁਨਿ ਅਨੇਕ ਤਪਸ੍ਵੀ ਖੋਜਤੇ ਹੈਂ॥
Prof. Sahib Singhਜਿਸ ਪਰਮਾਤਮਾ ਨੂੰ ਬੇਅੰਤ ਸਮਾਧੀ-ਇਸਥਿਤ ਰਿਸ਼ੀ ਅਤੇ ਅਨੇਕਾਂ ਧੂਣੀਆਂ ਤਪਾਣ ਵਾਲੇ ਸਾਧੂ ਲੱਭਦੇ ਹਨ,ਪਦ ਅਰਥ ਜਾ ਕਉ = ਜਿਸ ਨੂੰ। ਅਸੰਖ = ਅਣਗਿਣਤ। ਮੁਨੀ = ਸਮਾਧੀਆਂ ਲਾਣ ਵਾਲੇ। ਤਪੇ = ਧੂਣੀਆਂ ਤਪਾਣ ਵਾਲੇ।
SikhNet (Spanish)Aquél a Quien millones de ascetas y hombres en silencio buscan.
ਬ੍ਰਹਮੇ ਕੋਟਿ ਅਰਾਧਹਿ; ਗਿਆਨੀ ਜਾਪ ਜਪੇ ॥
brahame kott araadheh; giaanee jaap jape | Ang 455
Sant Singh Khalsamillions of Brahmas meditate and adore Him; the spiritual teachers meditate and chant His Name.
Manmohan SinghOn whom million of Brahmas meditate and whose Name is uttered by the gnostics;
Manmohan Singh (Punjabi)ਜਿਸ ਦਾ ਕਰੋੜਾਂ ਹੀ ਬ੍ਰਹਮਾਂ ਸਿਮਰਨ ਕਰਦੇ ਹਨ ਅਤੇ ਬ੍ਰਹਮ ਬੇਤੇ ਜਿਸ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਕੋਟਾਂਨ ਕੋਟ ਬ੍ਰਹਮੇ ਤੇਰਾ ਅਰਾਧਨ ਕਰਤੇ ਹੈਂ ਔਰ ਗ੍ਯਾਨੀ ਜਾਪੁ ਜਪਤੇ ਹੈਂ॥
Prof. Sahib Singhਕ੍ਰੋੜਾਂ ਹੀ ਬ੍ਰਹਮਾ ਅਤੇ ਧਰਮ-ਪੁਸਤਕਾਂ ਦੇ ਵਿਦਵਾਨ ਜਿਸ ਦਾ ਜਾਪ ਜਪ ਕੇ ਆਰਾਧਨ ਕਰਦੇ ਹਨ।ਪਦ ਅਰਥ ਕੋਟਿ = ਕ੍ਰੋੜਾਂ। ਅਰਾਧਹਿ = ਅਰਾਧਦੇ ਹਨ। ਗਿਆਨੀ = ਗਿਆਨਵਾਨ, ਧਰਮ = ਪੁਸਤਕਾਂ ਦੇ ਵਿਦਵਾਨ। ਜਪੇ = ਜਪਿ, ਜਪ ਕੇ।
SikhNet (Spanish)Aquél a Quien millones de brahmanes y hombres sabios contemplan.
ਜਪ ਤਾਪ ਸੰਜਮ ਕਿਰਿਆ ਪੂਜਾ; ਅਨਿਕ ਸੋਧਨ ਬੰਦਨਾ ॥
jap taap sanjam kiriaa poojaa; anik sodhan bandanaa | Ang 455
Sant Singh KhalsaThrough chanting, deep meditation, strict and austere self-discipline, religious rituals, sincere worship, endless purifications and humble salutations,
Manmohan SinghContemplation, austerity, equanimity, religious rites, worship, so many purifications,
Manmohan Singh (Punjabi)ਬੰਦਗੀ, ਤਪੱਸਿਆ, ਇੰਦਰੇ-ਰੋਕਥਾਮ, ਧਾਰਮਕ ਸੰਸਕਾਰ, ਉਪਾਸ਼ਨਾ, ਘਨੇਰੀਆਂ ਪਵਿੱਤ੍ਰਤਾਈਆਂ, ਨਮਸ਼ਕਾਰ,
Fareedkot Teekaਜਪ ਤਪ ਸੰਜਮ ਕ੍ਰਿਆ ਪੂਜਾ ਬੰਧਨ ਅਨੇਕ ਪ੍ਰਕਾਰ ਕਰ ਕੇ ਤੇਰਾ ਸੋਧਨ, ਭਾਵ ਵਿਚਾਰ ਵਾ ਢੂੰਢਨਾ ਕਰਤੇ ਹੈਂ॥
Prof. Sahib Singhਜਿਸ ਨਿਰਲੇਪ ਪ੍ਰਭੂ ਨੂੰ ਮਿਲਣ ਵਾਸਤੇ ਲੋਕ ਕਈ ਕਿਸਮ ਦੇ ਜਪ ਤਪ ਕਰਦੇ ਹਨ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਹਨ, ਅਨੇਕਾਂ (ਮਿਥੀਆਂ) ਧਾਰਮਿਕ ਰਸਮਾਂ ਤੇ ਪੂਜਾ ਕਰਦੇ ਹਨ, ਆਪਣੇ ਸਰੀਰ ਨੂੰ ਪਵਿਤ੍ਰ ਕਰਨ ਦੇ ਸਾਧਨ ਅਤੇ (ਡੰਡਉਤ) ਬੰਦਨਾ ਕਰਦੇ ਹਨ,ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਰੋਕਣ ਦੇ ਜਤਨ। ਕਿਰਿਆ = (ਮਿਥੀਆਂ) ਧਾਰਮਿਕ ਰਸਮਾਂ। ਸੋਧਨ = ਸਰੀਰ ਨੂੰ ਪਵਿਤ੍ਰ ਕਰਨ ਦੇ ਜਤਨ। ਬੰਦਨਾ = ਸਿਰ ਨਿਵਾਣੇ, ਨਮਸਕਾਰ।
SikhNet (Spanish)Aquél a Quien millones de seres tratan de obtener a través de la contemplación,
ਕਰਿ ਗਵਨੁ ਬਸੁਧਾ, ਤੀਰਥਹ ਮਜਨੁ; ਮਿਲਨ ਕਉ ਨਿਰੰਜਨਾ ॥
kar gavan basudhaa, teerathah majan; milan kau niranjanaa | Ang 455
Sant Singh Khalsawandering all over the earth and bathing at sacred shrines of pilgrimage, people seek to meet the Pure Lord.
Manmohan Singhwandering over the earth, bathing at holies and obeisance are practiced by people to seek meeting the Pure Lord.
Manmohan Singh (Punjabi)ਧਰਤੀ ਉਤੇ ਰਟਨ ਕਰਨ, ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਦੇ ਰਾਹੀਂ ਬੰਦੇ ਜਿਸ ਪਵਿੱਤਰ ਪ੍ਰਭੂ ਨੂੰ ਮਿਲਣਾ ਲੋੜਦੇ ਹਨ।
Fareedkot Teekaਹੇ ਨਿਰੰਜਨ ਪ੍ਯਾਰੇ! ਤੇਰੇ ਮਿਲਨੇ ਵਾਸਤੇ ਪ੍ਰਿਥ੍ਵੀ ਮੇਂ ਗਮਨ ਕਰਤੇ ਹੈਂ ਔ ਤੀਰਥੋਂ ਕਾ ਸਨਾਨ ਕਰਤੇ ਹੈਂ। ਜੋਗ ਮਾਰਗਿ ਮੇਂ ਕਿਰਿਆ (ਨੇਤੀ) ੧੬ ਗਜ ਤਾਗਾ ਨਾਸਕਾ ਮੇਂ ਚੜ੍ਹਾਇਕਰ ਦੂਜੀ ਨਾਸਕਾ ਦੁਆਰੇ ਬਾਹਰ ਨਿਕਾਲਣਾ, (ਧੋਤੀ) ੧੬ ਗਜ ਲੰਬਾ ਔ ਪਤਲਾ ਬਸਤ੍ਰ ਕਾ ਟੁਕੜਾ ਮੁਖ ਦੁਆਰੇ ਅੰਤਰ ਪਾਕੇ ਅੰਦਰ ਸਾਫੁ ਕਰ ਕੇ ਫੇਰ ਮੁਖ ਦੁਆਰੇ ਹੀ ਨਿਕਾਸ ਲੈਨਾ, (ਗਜਕਰਮੁ) ਬਹੁਤ ਪਾਨੀ ਪੀਕਰ ਫਿਰ ਓਹੀ ਮੁਖ ਦ੍ਵਾਰੇ ਬਾਹਰ ਨਿਕਾਲ ਦੇਨਾ, (ਸੰਖ ਪਖਾਲਨਾ) ਮੁਖ ਸੇ ਪਾਨੀ ਪੀ ਕਰ ਗੁਦਾ ਦੁਆਰੇ ਬਾਹਰ ਨਿਕਾਲ ਦੇਣਾ॥
Prof. Sahib Singh(ਤਿਆਗੀ ਬਣ ਕੇ) ਸਾਰੀ ਧਰਤੀ ਦਾ ਚੱਕਰ ਲਾਂਦੇ ਹਨ (ਸਾਰੇ) ਤੀਰਥਾਂ ਦੇ ਇਸ਼ਨਾਨ ਕਰਦੇ ਹਨ (ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤਿ ਵਿਚ ਮਿਲ ਪੈਂਦਾ ਹੈ)।ਪਦ ਅਰਥ ਗਵਨੁ = ਭੌਣਾ। ਬਦੁਧਾ = ਧਰਤੀ। ਮਜਨੁ = ਇਸ਼ਨਾਨ। ਨਿਰੰਜਨ = ਨਿਰਲੇਪ ਹਰੀ।
SikhNet (Spanish)la austeridad, la disciplina, el código moral, la alabanza, los ritos de purificación, y la constancia.
ਮਾਨੁਖ ਬਨੁ ਤਿਨੁ ਪਸੂ ਪੰਖੀ; ਸਗਲ ਤੁਝਹਿ ਅਰਾਧਤੇ ॥
maanukh ban tin pasoo pankhee; sagal tujheh araadhate | Ang 455
Sant Singh KhalsaMortals, forests, blades of grass, animals and birds all meditate on You.
Manmohan SinghWhom the men, forests, grass-blades, beasts and birds all meditate on;
Manmohan Singh (Punjabi)ਇਨਸਾਨ, ਜੰਗਲ, ਘਾਅ ਦੀਆਂ ਤਿੜਾਂ, ਡੰਗਰ ਤੇ ਜਨੌਰ ਸਾਰੇ ਜਿਸ ਨੂੰ ਸਿਮਰਦੇ ਹਨ।
Fareedkot Teekaਹੇ ਸ੍ਵਾਮੀ! ਮਨੁਖ, ਬਨ, ਤ੍ਰਿਣ, ਪਸੁ, ਪੰਖੀ, ਸਭ ਤੇਰੇ ਕੋ ਅਰਾਧਤੇ ਹੈਂ॥
Prof. Sahib Singhਹੇ ਦਇਆ ਦੇ ਸੋਮੇ ਗੋਬਿੰਦ! ਹੇ ਮੇਰੇ ਪਿਆਰੇ ਪ੍ਰਭੂ! ਮਨੁੱਖ, ਜੰਗਲ, ਬਨਸਪਤੀ, ਪਸ਼ੂ, ਪੰਛੀ-ਇਹ ਸਾਰੇ ਹੀ ਤੇਰਾ ਆਰਾਧਨ ਕਰਦੇ ਹਨ।ਪਦ ਅਰਥ ਤਿਨੁ = ਤ੍ਰਿਣ, ਘਾਹ, ਬਨਸਪਤੀ।
SikhNet (Spanish)Aquél en Quien residen los humanos, los animales, los pájaros y toda la vegetación,
ਦਇਆਲ ਲਾਲ ਗੋਬਿੰਦ ਨਾਨਕ; ਮਿਲੁ ਸਾਧਸੰਗਤਿ ਹੋਇ ਗਤੇ ॥੧॥
deaal laal gobind naanak; mil saadhasangat hoe gate |1| Ang 455
Sant Singh KhalsaThe Merciful Beloved Lord, the Lord of the Universe is found; O Nanak, joining the Saadh Sangat, the Company of the Holy, salvation is attained. ||1||
Manmohan Singhmeeting the society of saints, O Nanak, salvation is attained and That compassionate and Beloved World-Lord is found.
Manmohan Singh (Punjabi)ਸਤਿ ਸੰਗਤ ਨਾਲ ਜੁੜਨ ਦੁਆਰਾ, ਹੇ ਨਾਨਕ! ਮੋਖਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਮਿਹਰਬਾਨ ਤੇ ਪਿਆਰਾ ਸ੍ਰਿਸ਼ਟੀ ਦਾ ਸੁਆਮੀ ਲੱਭ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦ੍ਯਾਲ ਲਾਲ ਗੋਬਿੰਦ ਸਾਧ ਸੰਗਤ ਦ੍ਵਾਰੇ ਮਿਲ ਕਰ (ਗਤਿ) ਮੁਕ੍ਤਿ ਵਾ ਸਾਧ ਸੰਗ ਮਿਲ ਕਰ ਤੇਰੀ ਪ੍ਰਾਪਤੀ ਹੋਤੀ ਹੈ॥੧॥
Prof. Sahib Singh(ਮੈਂ ਨਾਨਕ ਉਤੇ ਦਇਆ ਕਰ, ਮੈਨੂੰ) ਨਾਨਕ ਨੂੰ ਗੁਰੂ ਦੀ ਸੰਗਤਿ ਵਿਚ ਮਿਲਾ, ਤਾ ਕਿ ਮੈਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਏ ॥੧॥ਪਦ ਅਰਥ ਨਾਨਕ ਮਿਲੁ = ਨਾਨਕ ਨੂੰ ਮਿਲ। ਗਤੇ = ਗਤਿ, ਉੱਚੀ ਆਤਮਕ ਅਵਸਥਾ ॥੧॥
SikhNet (Spanish)A ese Señor Benévolo Lo encuentras sin duda en la Sociedad de los Santos. (1)
ਕੋਟਿ ਬਿਸਨ ਅਵਤਾਰ; ਸੰਕਰ ਜਟਾਧਾਰ ॥
kott bisan avataar; sankar jattaadhaar | Ang 455
Sant Singh KhalsaMillions of incarnations of Vishnu and Shiva, with matted hair
Manmohan SinghMillions of incarnations of Vishnu and Shiv, with matted-hair,
Manmohan Singh (Punjabi)ਕ੍ਰੋੜਾਂ ਹੀ ਵਿਸ਼ਨੂੰ ਅਤੇ ਲਿਟਾਂ ਵਾਲੇ ਸ਼ਿਵਜੀ ਦੇ ਔਤਾਰ,
Fareedkot Teekaਪਾਰਬ੍ਰਹਮ ਉਪਾਸ੍ਯ ਰੂਪ ਅਪਰ ਬ੍ਰਹਮ ਉਪਾਸਕ ਰੂਪ ਦਿਖਾਉਤੇ ਹੈਂ। ਬਿਸਨੂ ਕੇ ਮੱਛ ਕੱਛਾਦਿ ਕੋਟਾਂਨ ਕੋਟ ਅਵਤਾਰ ਤਥਾ ਜਟਾਂਧਾਰ ਨਿਹਾਰੋ ਸੰਕਰ ਕੇ ਅਵਤਾਰ॥
Prof. Sahib Singhਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ,ਪਦ ਅਰਥ ਸੰਕਰ = ਸ਼ੰਕਰ, ਸ਼ਿਵ। ਜਟਾਧਾਰ = ਜਟਾ-ਧਾਰੀ, ਲਿਟਾਂ ਵਾਲੇ।
SikhNet (Spanish)Millones son las encarnaciones de Vishnú y millones las de Shiva con el cabello todo descuidado,
ਚਾਹਹਿ ਤੁਝਹਿ ਦਇਆਰ; ਮਨਿ ਤਨਿ ਰੁਚ ਅਪਾਰ ॥
chaaheh tujheh deaar; man tan ruch apaar | Ang 455
Sant Singh Khalsayearn for You, O Merciful Lord; their minds and bodies are filled with infinite longing.
Manmohan Singhdesire Thee, O Kind Lord, with endless longing of their mind and body.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਦੀ ਬੇਹੱਦ ਲਗਨ ਨਾਲ ਤੈਨੂੰ ਲੋਚਦੇ ਹਨ, ਹੇ ਮਿਹਰਬਾਨ ਮਾਲਕ!
Fareedkot Teekaਹੇ ਦ੍ਯਾਲ! ਮਨ ਤਨ ਕੀ ਆਪਾਰ ਰੁਚਿ ਕਰ ਕੇ ਤੇਰੇ ਕੋ ਚਾਹੁਤੇ ਹੈਂ॥
Prof. Sahib Singhਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ (ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ।ਪਦ ਅਰਥ ਦਇਆਰ = ਹੇ ਦਇਆਲ! ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰੁਚ = ਤਾਂਘ। ਅਪਾਰ = ਬੇਅੰਤ।
SikhNet (Spanish)añorándote intensamente, oh Señor Benévolo, Infinito, Insondable,
ਅਪਾਰ ਅਗਮ ਗੋਬਿੰਦ ਠਾਕੁਰ; ਸਗਲ ਪੂਰਕ ਪ੍ਰਭ ਧਨੀ ॥
apaar agam gobind tthaakur; sagal poorak prabh dhanee | Ang 455
Sant Singh KhalsaThe Lord Master, the Lord of the Universe, is infinite and unapproachable; God is the all-pervading Lord of all.
Manmohan SinghInfinite and Inaccessible is Lord, the World-Sustainer, and He is the Omnipresent wealthy Master.
Manmohan Singh (Punjabi)ਬੇਅੰਤ ਅਤੇ ਪਹੁੰਚ ਤੋਂ ਪਰ੍ਹੇ ਹੈ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ। ਉਹ ਸਰਬ-ਵਿਆਪਕ ਧਨਵਾਨ ਮਾਲਕ ਹੈ।
Fareedkot Teekaਐਸਾ ਗੋਵਿੰਦ ਠਾਕੁਰ ਸਗਲ ਕੀ ਇਛਾ ਪੂਰਨ ਕਰਤਾ ਧਨੀ ਪ੍ਰਭੁ ਅਗਮ ਅਪਾਰ ਹੈ॥
Prof. Sahib Singhਹੇ ਬੇਅੰਤ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਗੋਬਿੰਦ! ਹੇ ਠਾਕੁਰ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਹੇ ਸਭ ਦੇ ਮਾਲਕ!ਪਦ ਅਰਥ ਅਗਮ = ਹੇ ਅਪਹੁੰਚ! ਪੁਰਕ = (ਕਾਮਨਾ) ਪੂਰੀ ਕਰਨ ਵਾਲੇ! ਧਨੀ = ਹੇ ਮਾਲਕ!
SikhNet (Spanish)Maestro del mundo, prevaleciendo en todo.
ਸੁਰ ਸਿਧ ਗਣ ਗੰਧਰਬ ਧਿਆਵਹਿ; ਜਖ ਕਿੰਨਰ ਗੁਣ ਭਨੀ ॥
sur sidh gan gandharab dhiaaveh; jakh kinar gun bhanee | Ang 455
Sant Singh KhalsaThe angels,the Siddhas,the beings of spiritual perfection,the heavenly heralds and celestial singers meditate on You. The Yakhsha demons,the guards of the divine treasures,and the Kinnars, the dancers of the god of wealth chant Your Glorious Praises.
Manmohan SinghThe gods, perfect persons, heavenly heralds and celestial singers contemplate on Thee. The super gods and heavenly dancers utter Thine praises.
Manmohan Singh (Punjabi)ਦੇਵਤੇ, ਪੂਰਨ ਪੁਰਸ਼, ਇਲਾਹੀ-ਏਲਚੀ ਅਤੇ ਬੈਕੁੰਠੀ ਕੀਰਤਨੀਏ ਤੈਨੂੰ ਅਰਾਧਦੇ ਹਨ। ਉਤਕ੍ਰਿਸ਼ਟ ਦੇਵ ਅਤੇ ਸਵਰਗੀ ਨੱਚਾਰ ਤੇਰੀਆਂ ਸਿਫਤਾਂ ਉਚਾਰਨ ਕਰਦੇ ਹਨ।
Fareedkot Teekaਜਿਸ ਕੋ ਦੇਵਤਾ ਔ ਸਿਧੋਂ ਕੇ ਸੰਬੂਹ ਪੁਨਾ ਗੰਧ੍ਰਬ ਧ੍ਯਾਵਤੇ ਹੈਂ, ਜਖ੍ਹ੍ਹ ਅਰੁ ਕਿੰਨਰ ਜਿਸ ਕੇ ਗੁਨੋਂ ਕੋ ਕਥਨ ਕਰਤੇ ਹੈਂ॥
Prof. Sahib Singhਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸ਼ਿਵ ਦੇ ਗਣ, ਦੇਵਤਿਆਂ ਦੇ ਰਾਗੀ, ਜੱਖ, ਕਿੰਨਰ (ਆਦਿਕ ਸਾਰੇ) ਤੇਰਾ ਸਿਮਰਨ ਕਰਦੇ ਹਨ, ਤੇ ਗੁਣ ਉਚਾਰਦੇ ਹਨ।ਪਦ ਅਰਥ ਸੁਰ = ਦੇਵਤੇ। ਸਿਧ = ਸਮਾਧੀਆਂ ਵਿਚ ਪੁੱਗੇ ਹੋਏ ਜੋਗੀ। ਗੁਣ = ਸ਼ਿਵ ਜੀ ਦੇ ਸੇਵਕ। ਗੰਧਰਬ = ਦੇਵਤਿਆਂ ਦੇ ਰਾਗੀ। ਜਖ = ਦੇਵਤਿਆਂ ਦੀ ਇਕ ਸ਼੍ਰੇਣੀ। ਕਿੰਨਰ = ਦੇਵਤਿਆਂ ਦੀ ਇਕ ਹੌਲੇ ਮੇਲ ਦੀ ਜਮਾਤ ਜਿਨ੍ਹਾਂ ਦਾ ਉਪਰਲਾ ਅੱਧਾ ਧੜ ਮਨੁੱਖ ਦਾ ਅਤੇ ਹੇਠਲਾ ਘੋੜੇ ਦਾ ਮਿਥਿਆ ਗਿਆ ਹੈ। ਭਨੀ = ਉਚਾਰਦੇ ਹਨ।
SikhNet (Spanish)Los ángeles, los ascetas, los músicos celestiales, los sirvientes de Shiva, los semidioses, los que bailan en danzas sagradas, todos Te alaban. Y millones de Indras también proclaman Tu Victoria, oh Maestro.
ਕੋਟਿ ਇੰਦ੍ਰ ਅਨੇਕ ਦੇਵਾ; ਜਪਤ ਸੁਆਮੀ ਜੈ ਜੈ ਕਾਰ ॥
kott indr anek devaa; japat suaamee jai jai kaar | Ang 455
Sant Singh KhalsaMillions of Indras and countless gods and super-human beings meditate on the Lord Master and celebrate His Praises.
Manmohan SinghMyriads of Kings, gods and many super-human beings remember the Lord and hail Him.
Manmohan Singh (Punjabi)ਕ੍ਰੋੜਾਂ ਹੀ ਦੇਵਤਿਆਂ ਦੇ ਰਾਜੇ ਅਤੇ ਘਨੇਰੇ ਦੈਵੀ ਪੁਰਸ਼ ਸਾਈਂ ਨੂੰ ਸਿਮਰਦੇ ਤੇ ਵਾਹ ਵਾਹ ਕਰਦੇ ਹਨ।
Fareedkot Teekaਹੇ ਸ੍ਵਾਮੀ! ਆਪ ਕੋ ਕੋਟ ਇੰਦ੍ਰ ਅਨੇਕ ਦੇਵਤਾ ਜੈ ਜੈ ਕਾਰ ਕਰਤੇ ਹੂਏ ਜਪਤੇ ਹੈਂ॥
Prof. Sahib Singhਕ੍ਰੋੜਾਂ ਇੰਦਰ, ਅਨੇਕਾਂ ਦੇਵਤੇ, ਮਾਲਕ-ਪ੍ਰਭੂ ਦੀ ਜੈਕਾਰ ਜਪਦੇ ਰਹਿੰਦੇ ਹਨ।ਪਦ ਅਰਥ ਜੈ ਜੈਕਾਰ = ਸਦਾ ਜਿੱਤ ਹੋਵੇ ਸਦਾ ਜਿੱਤ ਹੋਵੇ ਜਾਂ ਇਕ-ਰਸ ਉਚਾਰਨ।
SikhNet (Spanish)Dice Nanak, el Señor Benévolo es el Soporte de todos y de los que no tienen ninguno,
ਅਨਾਥ ਨਾਥ ਦਇਆਲ ਨਾਨਕ; ਸਾਧਸੰਗਤਿ ਮਿਲਿ ਉਧਾਰ ॥੨॥
anaath naath deaal naanak; saadhasangat mil udhaar |2| Ang 455
Sant Singh KhalsaThe Merciful Lord is the Master of the masterless, O Nanak; joining the Saadh Sangat, the Company of the Holy, one is saved. ||2||
Manmohan SinghThe Merciful Master is the Patron of the patronless and one is saved by joining the society of saints, O Nanak.
Manmohan Singh (Punjabi)ਮਿਹਰਬਾਨ ਮਾਲਕ ਨਿਖਸਮਿਆਂ ਦਾ ਖਸਮ ਹੈ। ਸਤਿਸੰਗਤ ਨਾਲ ਜੁੜ ਕੇ ਨਾਨਕ ਪਾਰ ਉਤਰ ਸਕੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਨਾਥੋਂ ਕੇ ਨਾਥ ਦਯਾਲ ਸਾਧ ਸੰਗਤ ਸੇ ਮਿਲ ਕਰ ਉਧਾਰ ਹੋਤਾ ਹੈ॥੨॥
Prof. Sahib Singhਹੇ ਨਾਨਕ! ਉਸ ਨਿਖਸਮਿਆਂ ਦੇ ਖਸਮ ਪ੍ਰਭੂ ਨੂੰ, ਦਇਆ ਦੇ ਸੋਮੇ ਪ੍ਰਭੂ ਨੂੰ ਸਾਧ ਸੰਗਤਿ ਦੀ ਰਾਹੀਂ (ਹੀ) ਮਿਲ ਕੇ (ਸੰਸਾਰ-ਸਮੁੰਦਰ ਤੋਂ) ਬੇੜਾ ਪਾਰ ਹੁੰਦਾ ਹੈ ॥੨॥ਪਦ ਅਰਥ ਅਨਾਥ ਨਾਥ = ਨਿਖਸਮਿਆਂ ਦਾ ਖਸਮ। ਮਿਲਿ = ਮਿਲ ਕੇ। ਉਧਾਰ = ਵਿਕਾਰਾਂ ਤੋਂ ਬਚਾਓ ॥੨॥
SikhNet (Spanish)y en la Sociedad de los Santos uno es liberado. (2)
ਕੋਟਿ ਦੇਵੀ ਜਾ ਕਉ ਸੇਵਹਿ; ਲਖਿਮੀ ਅਨਿਕ ਭਾਤਿ ॥
kott devee jaa kau seveh; lakhimee anik bhaat | Ang 455
Sant Singh KhalsaMillions of gods and goddesses of wealth serve Him in so many ways.
Manmohan SinghWhom millions of goddesses and deities of wealth serve in diverse way.
Manmohan Singh (Punjabi)ਜਿਸ ਦੀ ਕ੍ਰੋੜਾਂ ਹੀ ਭਵਾਨੀਆਂ ਅਤੇ ਧਨ ਦੌਲਤ ਦੀਆਂ ਦੇਵੀਆਂ ਅੱਡੋ-ਅੱਡਰੇ ਤ੍ਰੀਕਿਆਂ ਨਾਲ ਘਾਲ ਕਮਾਉਂਦੀਆਂ ਹਨ।
Fareedkot Teekaਕੋਟ ਦੇਵੀ ਔ ਲਖਮੀਆਂ ਤੈਨੂੰ ਅਨੇਕ ਪ੍ਰਕਾਰ ਕਰ ਸੇਵਨ ਕਰਤੀ ਹੈਂ॥
Prof. Sahib Singhਕ੍ਰੋੜਾਂ ਦੇਵੀਆਂ ਜਿਸ ਪਰਮਾਤਮਾ ਦੀ ਸੇਵਾ-ਭਗਤੀ ਕਰਦੀਆਂ ਹਨ, ਧਨ ਦੀ ਦੇਵੀ ਲਛਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ,ਪਦ ਅਰਥ ਲਖਿਮੀ = ਧਨ ਦੀ ਦੇਵੀ। ਅਨਿਕ ਭਾਤਿ = ਅਨੇਕਾਂ ਤਰੀਕਿਆਂ ਨਾਲ।
SikhNet (Spanish)Millones de dioses Lo alaban, Lakshmi también.
ਗੁਪਤ ਪ੍ਰਗਟ ਜਾ ਕਉ ਅਰਾਧਹਿ; ਪਉਣ ਪਾਣੀ ਦਿਨਸੁ ਰਾਤਿ ॥
gupat pragatt jaa kau araadheh; paun paanee dinas raat | Ang 456
Sant Singh KhalsaThe invisible and visible beings worship Him in adoration, along with wind and water, day and night.
Manmohan SinghWhom invisible and visible begins, wind, water, day and night worship.
Manmohan Singh (Punjabi)ਜਿਸ ਨੂੰ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ, ਜੀਵ, ਹਵਾ ਜਲ, ਦਿਹੁੰ ਅਤੇ ਰੈਣ ਪੂਜਦੇ ਹਨ।
Fareedkot Teekaਗੁਪਤ ਪ੍ਰਗਟ ਸਿਧ ਸੁਰ ਪਵਨ ਪਾਨੀ ਰਾਤਿ ਦਿਨ ਜਿਸ ਤੇਰੇ ਕੋ ਅਰਾਧਨਾ ਕਰਤੇ ਹੈ॥
Prof. Sahib Singhਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ;ਪਦ ਅਰਥ ਗੁਪਤ = ਅਣਦਿੱਸਦੇ।
SikhNet (Spanish)Los seres visibles y también los invisibles Lo adoran en Su Alabanza, junto con el agua, el aire, el día y la noche,
ਨਖਿਅਤ੍ਰ ਸਸੀਅਰ ਸੂਰ ਧਿਆਵਹਿ; ਬਸੁਧ ਗਗਨਾ ਗਾਵਏ ॥
nakhiatr saseear soor dhiaaveh; basudh gaganaa gaave | Ang 456
Sant Singh KhalsaThe stars, the moon and the sun meditate on Him; the earth and the sky sing to Him.
Manmohan SinghWhom remember the stars, the moon and the sun, and whose praise the earth and the sky sing.
Manmohan Singh (Punjabi)ਜਿਸ ਨੂੰ ਤਾਰੇ, ਚੰਦ ਅਤੇ ਸੂਰਜ ਸਿਮਰਦੇ ਹਨ, ਅਤੇ ਜਿਸ ਦੀ ਸਿਫ਼ਤ ਸ਼ਲਾਘਾ ਧਰਤੀ ਸਿਮਰਦੇ ਹਨ, ਅਤੇ ਜਿਸ ਦੀ ਸਿਫ਼ਤ ਸ਼ਲਾਘਾ ਧਰਤੀ ਤੇ ਅਸਮਾਨ ਗਾਉਂਦੇ ਹਨ।
Fareedkot Teekaਨਿਖਤ੍ਰ ੨੭ ਚੰਦ੍ਰਮਾਂ ਸੂਰਜ ਜਿਸ ਤੇਰਾ ਧਿਆਨੁ ਕਰਤੇ ਹੈਂ ਔਰ ਪ੍ਰਿਥ੍ਵੀ ਅਕਾਸ ਗੁਨ ਗਾਉਤੇ ਹੈਂ॥
Prof. Sahib Singh(ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ,ਪਦ ਅਰਥ ਨਖਿਅਤ੍ਰ = ਤਾਰੇ। ਸਸੀਅਰ = {शशधर} ਚੰਦਰਮਾ। ਸੂਰ = ਸੂਰਜ। ਬਸੁਧ = ਧਰਤੀ। ਗਗਨ = ਆਕਾਸ਼। ਗਾਵਏ = ਗਾਵੈ, ਗਾਉਂਦਾ ਹੈ।
SikhNet (Spanish)las estrellas, el sol, la luna, la tierra, el cielo, las cuatro fuentes de la creación en todas las lenguas,
ਸਗਲ ਖਾਣੀ ਸਗਲ ਬਾਣੀ; ਸਦਾ ਸਦਾ ਧਿਆਵਏ ॥
sagal khaanee sagal baanee; sadaa sadaa dhiaave | Ang 456
Sant Singh KhalsaAll the sources of creation, and all languages meditate on Him, forever and ever.
Manmohan SinghWhom all the sources of production and languages remember ever and ever.
Manmohan Singh (Punjabi)ਜਿਸ ਨੂੰ ਸਾਰੇ ਉਤਪਤੀ ਦੇ ਨਿਕਾਸ ਅਤੇ ਬੋਲੀਆਂ ਸਦੀਵ ਤੇ ਹਮੇਸ਼ਾਂ ਸਿਮਰਦੇ ਹਨ।
Fareedkot Teekaਜਿਨੀਆਂ ਖਾਣੀਆਂ ਹੈ ਚਾਰੋਂ ਬਾਣੀਆਂ ਕਰ ਕੇ ਵਾ ਅਪਨੀ ਅਪਨੀ ਬਾਣੀ ਕਰ ਕੇ ਨਿਤ ਨਿਤ ਧਿਆਨ ਕਰਤੇ ਹੈਂ॥
Prof. Sahib Singhਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ,ਪਦ ਅਰਥ ਖਾਣੀ = (ਅੰਡਜ, ਜੇਰਜ, ਸੇਤਜ, ਉਤਭਜ = ਇਹਨਾਂ ਚਾਰ) ਖਾਣੀਆਂ (ਦਾ ਹਰੇਕ ਜੀਵ)। ਧਿਆਵਏ = ਧਿਆਵੈ, ਧਿਆਉਂਦਾ ਹੈ।
SikhNet (Spanish)los escritos Semíticos, los Puranas, los Vedas y los seis Shastras, todos Te alaban. Sin embargo, el Señor,
ਸਿਮ੍ਰਿਤਿ ਪੁਰਾਣ ਚਤੁਰ ਬੇਦਹ; ਖਟੁ ਸਾਸਤ੍ਰ. ਜਾ ਕਉ ਜਪਾਤਿ ॥
simrit puraan chatur bedah; khatt saasatr. jaa kau japaat | Ang 456
Sant Singh KhalsaThe Simritees, the Puraanas, the four Vedas and the six Shaastras meditate on Him.
Manmohan SinghOn whom meditate the Simritis, the Puranas, the four Vedas and the six Shashatras.
Manmohan Singh (Punjabi)ਜਿਸ ਦਾ ਸਿਮਰਤੀਆਂ, ਪੁਰਾਣ, ਚਾਰ ਵੇਦ ਅਤੇ ਛੇ ਸਾਸ਼ਤਰ ਆਰਾਧਨ ਕਰਦੇ ਹਨ।
Fareedkot Teekaਸਿੰਮ੍ਰਿਤਿ ੨੭, ਪੁਰਾਣ ੧੮, ਬੇਦ ੪, ਸਾਸਤ੍ਰ ੬, ਜਿਸ ਤੇਰੇ ਨਾਮ ਕੋ ਜਪਤੇ ਹੈਂ॥
Prof. Sahib Singhਸਤਾਈ ਸਿਮ੍ਰਿਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ,ਪਦ ਅਰਥ ਚਤੁਰ = ਚਾਰ। ਖਟੁ = ਛੇ। ਜਪਾਤਿ = ਜਪਤ।
SikhNet (Spanish)el Purificador de los que viven en la maldad, el Amante de los Devotos,
ਪਤਿਤ. ਪਾਵਨ, ਭਗਤਿ ਵਛਲ; ਨਾਨਕ. ਮਿਲੀਐ ਸੰਗਿ ਸਾਤਿ ॥੩॥
patit. paavan, bhagat vachhal; naanak. mileeai sang saat |3| Ang 456
Sant Singh KhalsaHe is the Purifier of sinners, the Lover of His Saints; O Nanak, He is met in the Society of the Saints. ||3||
Manmohan SinghThat Lord, the Purifier of the sinners and the Lover of His saints, is met through the society of saints, O Nanak.
Manmohan Singh (Punjabi)ਊਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਆਪਣੇ ਸਾਧੂਆਂ ਦਾ ਆਸ਼ਕ ਪ੍ਰਭੂ ਸਤਿਸੰਗ ਰਾਹੀਂ ਮਿਲਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਤਿਤ ਪਾਵਨ ਭਗਤ ਵਛਲ! ਜਬ ਤੇਰੇ ਸਾਥ ਮਿਲੀਏ ਤਉ ਸਾਂਤੀ ਹੋਤੀ ਹੈ, ਭਾਵ ਅਪਨੇ ਸਾਥ ਮਿਲਾਉ॥
Prof. Sahib Singhਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ ॥੩॥ਪਦ ਅਰਥ ਪਤਿਤ ਪਾਵਨ = ਵਿਕਾਰਾਂ ਵਿਚ ਡਿਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ। ਸੰਗਿ ਸਾਤਿ = ਸਦਾ-ਥਿਰ ਸਤ ਸੰਗ ਵਿਚ। ਸਾਤਿ = ਸਤਿ, ਸਦਾ-ਥਿਰ ॥੩॥
SikhNet (Spanish)sólo Es conocido en la Sociedad de los Santos. (3)
ਜੇਤੀ ਪ੍ਰਭੂ ਜਨਾਈ; ਰਸਨਾ ਤੇਤ ਭਨੀ ॥
jetee prabhoo janaaee; rasanaa tet bhanee | Ang 456
Sant Singh KhalsaAs much as God has revealed to us, that much we can speak with our tongues.
Manmohan SinghAs much as the Lord made known to me, that much does my tongue utter.
Manmohan Singh (Punjabi)ਜਿੰਨਾ ਕੁ ਸਾਹਿਬ ਨੇ ਮੈਨੂੰ ਦਰਸਾਇਆ ਹੈ, ਓਨਾ ਕੁ ਹੀ ਮੇਰੀ ਜੀਭ ਉਚਾਰਨ ਕਰਦੀ ਹੈ।
Fareedkot Teekaਹੇ ਪ੍ਰਭੂ! ਜਿਤਨੀ ਸ੍ਰਿਸ੍ਟੀ ਤੈਨੇ ਮੈਨੂੰ ਸਮਝਾਈ ਹੈ ਤਿਤਨੀ ਮੈਨੇ ਕਹੀ ਹੈ॥
Prof. Sahib Singhਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ (ਕਿ ਇਤਨੀ ਸ੍ਰਿਸ਼ਟੀ ਪਰਮਾਤਮਾ ਦੀ ਸੇਵਾ-ਭਗਤੀ ਕਰ ਰਹੀ ਹੈ)।ਪਦ ਅਰਥ ਜੇਤੀ = ਜਿਤਨੀ ਸ੍ਰਿਸ਼ਟੀ। ਜਨਾਈ = ਦੱਸੀ ਹੈ, ਸੂਝ ਦਿੱਤੀ ਹੈ। ਰਸਨਾ = ਜੀਭ। ਤੇਤ = ਉਤਨੀ। ਭਨੀ = ਕਹਿ ਦਿੱਤੀ ਹੈ।
SikhNet (Spanish)El Señor nos ha dado la facultad de percibir Su Creación; todo lo que vemos está vibrando en Su Alabanza,
ਅਨਜਾਨਤ ਜੋ ਸੇਵੈ; ਤੇਤੀ. ਨਹ ਜਾਇ ਗਨੀ ॥
anajaanat jo sevai; tetee. neh jaae ganee | Ang 456
Sant Singh KhalsaThose unknown ones who serve You cannot be counted.
Manmohan SinghThey, of whom I know not, serve Thee, and of them there cannot be a count.
Manmohan Singh (Punjabi)ਮੇਰੀ ਗਿਆਤ ਤੋਂ ਬਾਹਰ ਜੋ ਤੇਰੀ ਘਾਲ ਕਮਾਉਂਦੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।
Fareedkot Teekaਔਰ ਜੋ ਮੇਰੇ ਸੇ ਅਨਜਾਨਤ ਮੇਂ ਆਪ ਕਾ ਸੇਵਨ ਕਰਤੀ ਹੈ ਤਿਤਨੀ ਮੇਰੇ ਸੇ ਨਹੀਂ ਗਿਨੀ ਜਾਤੀ॥
Prof. Sahib Singhਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ।ਪਦ ਅਰਥ ਅਨ ਜਾਨਤ = (ਜਿਤਨੀ ਹੋਰ ਸ੍ਰਿਸ਼ਟੀ ਦਾ) ਮੈਨੂੰ ਪਤਾ ਨਹੀਂ। ਤੇਤੀ = ਉਹ ਸਾਰੀ।
SikhNet (Spanish)y tantos hay que Lo sirven que no sabemos.
ਅਵਿਗਤ ਅਗਨਤ ਅਥਾਹ ਠਾਕੁਰ; ਸਗਲ ਮੰਝੇ ਬਾਹਰਾ ॥
avigat aganat athaah tthaakur; sagal manjhe baaharaa | Ang 456
Sant Singh KhalsaImperishable, incalculable, and unfathomable is the Lord and Master; He is everywhere, inside and out.
Manmohan SinghImperishable is the Lord and within and without, all over, He is.
Manmohan Singh (Punjabi)ਅਬਿਨਾਸੀ, ਅਨਗਿਣਤ ਅਤੇ ਬੇ-ਥਾਹ ਹੈ ਪ੍ਰਭੂ। ਸਾਰਿਆਂ ਦੇ ਅੰਦਰ ਤੇ ਬਾਹਰ ਉਹ ਹੀ ਹੈ।
Fareedkot Teekaਐਸਾ (ਅਵਿਗਤਿ) ਗਤਿ ਜਾਨਨੇ ਸੇ ਰਹਿਤ ਔ ਗਿਨਤੀ ਸੇ ਰਹਿਤ ਪੁਨਾ ਥਾਹਿ ਸੇ ਰਹਿਤ ਜੋ ਤੂੰ ਠਾਕੁਰੁ ਹੈਂ ਸੋਈ ਸਭ ਕੇ (ਮੰਝੇ) ਬੀਚ ਹੈਂ ਔਰ ਸਭ ਸੇ ਬਾਹਰ ਭੀ ਹੈਂ॥
Prof. Sahib Singhਉਹ ਪਰਮਾਤਮਾ ਅਦ੍ਰਿਸ਼ਟ ਹੈ, ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਉਹ ਸਭ ਦਾ ਮਾਲਕ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।ਪਦ ਅਰਥ ਅਵਿਗਤ = ਅਦ੍ਰਿਸ਼ਟ। ਮੰਝੇ = ਵਿਚ, ਅੰਦਰ।
SikhNet (Spanish)Eterno, Infinito e Insondable es el Maestro, dentro de todos y afuera también.
ਸਰਬ ਜਾਚਿਕ. ਏਕੁ ਦਾਤਾ; ਨਹ ਦੂਰਿ ਸੰਗੀ ਜਾਹਰਾ ॥
sarab jaachik. ek daataa; neh door sangee jaaharaa | Ang 456
Sant Singh KhalsaWe are all beggars, He is the One and only Giver; He is not far away, but is with us, ever-present.
Manmohan SinghWe are all beggars, Thou alone art the Giver and Thou art not remote, rather art present and manifest.
Manmohan Singh (Punjabi)ਅਸੀਂ ਸਾਰੇ ਮੰਗਤੇ ਹਾਂ, ਕੇਵਲ ਤੂੰ ਹੀ ਦਾਤਾਰ ਹੈਂ, ਤੂੰ ਦੁਰੇਡੇ ਨਹੀਂ ਸਗੋਂ ਅੰਗ ਸੰਗ ਅਤੇ ਪ੍ਰਤੱਖ ਹੈਂ।
Fareedkot Teekaਸਭ ਤੇਰੇ ਜਾਚਕ ਹੈਂ ਏਕ ਤੂੰ ਹੀ ਦਾਤਾ ਹੈਂ, ਦੂਰ ਨਹੀਂ ਸਭ ਕੇ ਸੰਗ ਹੀ ਪ੍ਰਗਟ ਹੈਂ॥
Prof. Sahib Singhਸਾਰੇ ਜੀਵ-ਜੰਤ ਉਸ (ਦੇ ਦਰ) ਦੇ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ।ਪਦ ਅਰਥ ਜਾਚਿਕ = ਮੰਗਤੇ।
SikhNet (Spanish)Todos buscan al Único Señor Benévolo, el Amigo que no está lejos, la Presencia ante tus mismos ojos.
ਵਸਿ ਭਗਤ ਥੀਆ, ਮਿਲੇ ਜੀਆ; ਤਾ ਕੀ ਉਪਮਾ ਕਿਤ ਗਨੀ ॥
vas bhagat theea, mile jeea; taa kee upamaa kit ganee | Ang 456
Sant Singh KhalsaHe is in the power of His devotees; those whose souls are united with Him - how can their praises be sung?
Manmohan SinghThou art in the power of Thine devoted slaves and the mortals who meet Thee, their praise how can I recount?
Manmohan Singh (Punjabi)ਤੂੰ ਆਪਣੇ ਭਗਤ ਦੇ ਅਖਤਿਆਰ ਵਿੱਚ ਹੈਂ। ਜੋ ਪ੍ਰਾਣੀ ਤੈਨੂੰ ਮਿਲ ਪਏ ਹਨ, ਉਹਨਾਂ ਦੀ ਮਹਿਮਾਂ ਮੈਂ ਕਿਸ ਤਰ੍ਹਾਂ ਵਰਨਣ ਕਰ ਸਕਦਾ ਹਾਂ?
Fareedkot Teekaਤੂੰ ਭਗਤੀ ਵਾਲਿਆਂ ਕੇ ਵਸਿ ਹੂਆ ਹੈਂ, ਜੋ ਭਗਤਿ (ਜੀਆ) ਰਿਦੇ ਕਰ ਕੇ ਤੇਰੇ ਕੋ ਮਿਲੇ ਹੈਂ, ਤਿਨ ਕੀ ਮਹਿਮਾ ਕਿਤੁ ਪ੍ਰਕਾਰ ਗਿਨੀ ਜਾਵੈ, ਭਾਵ ਬਿਅੰਤ ਹੈ॥
Prof. Sahib Singhਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ? (ਬਿਆਨ ਨਹੀਂ ਕੀਤੀ ਜਾ ਸਕਦੀ)।ਪਦ ਅਰਥ ਵਸਿ = ਵਸ ਵਿਚ। ਜੀਅ = (ਜੇਹੜੇ) ਜੀਵ। ਤਾ ਕੀ = ਉਹਨਾਂ ਦੀ। ਉਪਮਾ = ਵਡਿਆਈ। ਕਿਤ = ਕਿਤਨੀ? ਗਨੀ = ਮੈਂ ਦੱਸਾਂ।
SikhNet (Spanish)Él es el poder de Sus Devotos; ¿cómo se podría describir la Excelencia de aquéllas Almas que están unidas con Él?
ਇਹੁ ਦਾਨੁ ਮਾਨੁ ਨਾਨਕੁ ਪਾਏ; ਸੀਸੁ ਸਾਧਹ ਧਰਿ ਚਰਨੀ ॥੪॥੨॥੫॥
eihu daan maan naanak paae; sees saadhah dhar charanee |4|2|5| Ang 456
Sant Singh KhalsaMay Nanak receive this gift and honor, of placing his head on the feet of the Holy Saints. ||4||2||5||
Manmohan SinghMay Nanak obtain this boon and honour of placing his head on the saints feet.
Manmohan Singh (Punjabi)ਰੱਬ ਕਰੇ, ਨਾਨਕ ਨੂੰ ਸੰਤਾਂ ਦੇ ਪੈਰਾਂ ਤੇ ਆਪਣਾ ਸਿਰ ਰੱਖਣ ਦੀ ਇਹ ਖੈਰ ਅਤੇ ਇਜਤ ਪ੍ਰਾਪਤ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਇਹੁ ਦਾਨੁ ਔਰ ਮਾਨੁ ਮੈਂ ਪਾਵਾਂ, ਜੋ ਤੇਰੇ ਸਾਧੋਂ ਕੇ ਚਰਨੋਂ ਪਰ ਸੀਸ ਧਾਰ ਕਰੂੰ॥੪॥੨॥੫॥
Prof. Sahib Singh(ਜੇ ਉਸ ਦੀ ਮੇਹਰ ਹੋਵੇ ਤਾਂ) ਨਾਨਕ (ਉਸ ਦੇ ਭਗਤ-ਜਨਾਂ ਦੇ) ਚਰਨਾਂ ਉੱਤੇ ਆਪਣਾ ਸਿਰ ਰੱਖੀ ਰੱਖੇ ॥੪॥੨॥੫॥ਪਦ ਅਰਥ ਮਾਨੁ = ਆਦਰ। ਸੀਸੁ = ਸਿਰ। ਸਾਧਹ ਚਰਨੀ = ਗੁਰਮੁਖਾਂ ਦੇ ਪੈਰਾਂ ਉਤੇ। ਧਰਿ = ਧਰੀ ਰੱਖੇ ॥੪॥੨॥੫॥
SikhNet (Spanish)Nanak pide solamente este regalo, que pueda postrar su cabeza a los Pies de los Santos. (4-2-5)