ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।ਪਦ ਅਰਥ ਛੰਤੁ।
SikhNet (Spanish)Chhant
ਨਾਮੁ ਜਪਤ ਗੋਬਿੰਦ; ਨਹ ਅਲਸਾਈਐ ॥
naam japat gobind; neh alasaaeeai |
Sant Singh KhalsaChant the Naam, the Name of the Lord of the Universe; don't be lazy.
Manmohan SinghBe not lazy in repeating the World-Lord's Name.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਵਿੱਚ ਆਲਸ ਨਾਂ ਕਰ।
Fareedkot Teekaਹੇ ਭਾਈ! ਗੋਬਿੰਦ ਕਾ ਨਾਮੁ ਜਪਤੇ ਹੂਏ ਆਲਸ ਨਾ ਕਰੀਏ॥
Prof. Sahib Singhਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ,ਪਦ ਅਰਥ ਨਹ ਅਲਸਾਈਐ = ਆਲਸ ਨਹੀਂ ਕਰਨਾ ਚਾਹੀਦਾ।
SikhNet (Spanish)No seas flojo para meditar en el Señor,
ਭੇਟਤ ਸਾਧੂ ਸੰਗ; ਜਮ ਪੁਰਿ ਨਹ ਜਾਈਐ ॥
bhettat saadhoo sang; jam pur neh jaaeeai |
Sant Singh KhalsaMeeting with the Saadh Sangat, the Company of the Holy, you shall not have to go to the City of Death.
Manmohan SinghMeeting with the saints, man goes not to the Death-Courier's City.
Manmohan Singh (Punjabi)ਸੰਤਾਂ ਨਾਲ ਮਿਲ ਕੇ ਬੰਦਾ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਨਹੀਂ ਜਾਂਦਾ (ਵੱਸ ਨਹੀਂ ਪੈਂਦਾ)।
Fareedkot Teekaਸਾਧੂਓਂ ਕੇ ਸੰਗਿ ਮਿਲਨੇ ਸੇ ਜਮ ਪੁਰ ਨਹੀਂ ਜਾਈਤਾ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ।ਪਦ ਅਰਥ ਭੇਟਤ = ਮਿਲਿਆਂ। ਸਾਧੂ = ਗੁਰੂ। ਸੰਗਿ = ਨਾਲ। ਜਮਪੁਰਿ = ਜਮ ਦੀ ਪੁਰੀ ਵਿਚ।
SikhNet (Spanish)pues meditando con los Santos te alejas del recinto de la muerte.
ਦੂਖ ਦਰਦ. ਨ ਭਉ ਬਿਆਪੈ; ਨਾਮੁ ਸਿਮਰਤ ਸਦ ਸੁਖੀ ॥
dookh darad. na bhau biaapai; naam simarat sad sukhee |
Sant Singh KhalsaPain, trouble and fear will not afflict you; meditating on the Naam, a lasting peace is found.
Manmohan SinghMeditating on The Name man is ever happy, and trouble, pain and fear cling to him not.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਉਸ ਨੂੰ ਦੁਖ ਪੀੜ ਅਤੇ ਡਰ ਨਹੀਂ ਚਿਮੜਦੇ।
Fareedkot Teekaਜੋ ਨਾਮ ਕਾ ਸਿਮਰਨ ਕਰਤੇ ਹੈਂ ਤਿਨ ਕੋ (ਦੁਖ) ਸਰੀਰਕ ਦਰਦੁ ਔ ਭ੍ਯ ਮਾਨਸਿਕ ਕੁਛ ਨਹੀਂ ਹੋਤਾ, ਸਦਾ ਸੁਖੀ ਰਹਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ।ਪਦ ਅਰਥ ਨ ਬਿਆਪੈ = ਜੋਰ ਨਹੀਂ ਪਾ ਸਕਦਾ। ਸਦ = ਸਦਾ।
SikhNet (Spanish)El miedo y la angustia se alejan de ti y estarás siempre en Éxtasis.
ਸਾਸਿ ਸਾਸਿ ਅਰਾਧਿ ਹਰਿ ਹਰਿ; ਧਿਆਇ ਸੋ ਪ੍ਰਭੁ ਮਨਿ ਮੁਖੀ ॥
saas saas araadh har har; dhiaae so prabh man mukhee |
Sant Singh KhalsaWith each and every breath, worship the Lord in adoration; meditate on the Lord God in your mind and with your mouth.
Manmohan SinghWith every breath, meditate thou on the Lord God, and with Thy mouth heartily remember the Master.
Manmohan Singh (Punjabi)ਹਰ ਸੁਆਸ ਨਾਲ, ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ ਅਤੇ ਮੂੰਹ ਨਾਲ ਦਿਲੋਂ ਉਸ ਮਾਲਕ ਨੂੰ ਯਾਦ ਕਰ।
Fareedkot Teekaਮਨ ਕਰ ਕੇ ਸ੍ਵਾਸ ਸ੍ਵਾਸ ਸੋ ਹਰਿ ਪ੍ਰਭੁ (ਮੁਖੀ) ਮੁਖ ਰੂਪ ਅਰਾਧਨੇ ਜੋਗ ਕਾ ਧ੍ਯਾਨੁ ਕਰੋ॥☬ਪੁਨਾ ਐਸੇ ਬੇਨਤੀ ਕਰੋ:
Prof. Sahib Singhਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਿ = ਮਨ ਵਿਚ। ਮੁਖੀ = ਮੁਖਿ, ਮੂੰਹ ਨਾਲ।
SikhNet (Spanish)Repite Su Nombre con cada respiración, pues si el Señor Benévolo, Dador de Éxtasis,
ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ; ਕਰਿ ਦਇਆ ਸੇਵਾ ਲਾਈਐ ॥
kripaal deaal rasaal gun nidh; kar deaa sevaa laaeeai |
Sant Singh KhalsaO kind and compassionate Lord, O treasure of sublime essence, treasure of excellence, please link me to Your service.
Manmohan SinghO Kind and compassionate Lord, the Store of elixir and the Treasure of excellences, mercifully attach me to Thine service.
Manmohan Singh (Punjabi)ਹੇ ਅੰਮ੍ਰਿਤ ਦੇ ਘਰ! ਅਤੇ ਸ੍ਰੇਸ਼ਟਤਾਈਆਂ ਦੇ ਖਜਾਨੇ! ਮਿਹਰਬਾਨ ਤੇ ਮਇਆਵਾਨ ਮਾਲਕ ਰਹਿਮਤ ਧਾਰ ਕੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ।
Fareedkot Teekaਹੇ ਕ੍ਰਿਪਾਲੁ ਦ੍ਯਾਲੁ ਰਸਾਲੁ ਗੁਣ ਨਿਧਿ! ਦਯਾ ਕਰ ਕੇ ਦਾਸ ਕੋ ਅਪਨੀ ਸੇਵਾ ਮੇਂ ਲਗਾਈਏ॥
Prof. Sahib Singhਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ।ਪਦ ਅਰਥ ਰਸਾਲ = ਹੇ ਸਾਰੇ ਰਸਾਂ ਦੇ ਘਰ! ਗੁਣਣਿਧਿ = ਹੇ ਗੁਣਾਂ ਦੇ ਖ਼ਜ਼ਾਨੇ! ਲਾਈਐ = ਲਾ ਲੈ।
SikhNet (Spanish)es Misericordioso contigo, te atrae a Su Servicio.
ਨਾਨਕੁ ਪਇਅੰਪੈ. ਚਰਣ ਜੰਪੈ; ਨਾਮੁ ਜਪਤ ਗੋਬਿੰਦ. ਨਹ ਅਲਸਾਈਐ ॥੧॥
naanak peianpai. charan janpai; naam japat gobind. neh alasaaeeai |1|
Sant Singh KhalsaPrays Nanak: may I meditate on the Lord's lotus feet, and not be lazy in chanting the Naam, the Name of the Lord of the Universe. ||1||
Manmohan SinghPrays Nanak, meditate thou on God's Feet and be not indolent in repeating Lord's Name
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਤੂੰ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰ ਅਤੇ ਸੁਆਮੀ ਦਾ ਨਾਮ ਉਚਾਰਨ ਕਰਨ ਵਿੱਚ ਢਿਲ ਨਾਂ ਲਾ।
Fareedkot Teeka(ਨਾਨਕੁ ਪਇਅੰਪੈ) ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮੁ ਜਪਤੇ ਹੂਏ ਆਲਸੁ ਨਹੀਂ ਕਰੀਏ॥੧॥
Prof. Sahib Singhਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੧॥ਪਦ ਅਰਥ ਪਇਅੰਪੈ = {ਪਾਦਿ = ਪਾਇ, ਪਇ। ਅੰਪੈ = ਅਰਪੈ। ਪੈਰਾਂ ਤੇ ਭੇਟਾ ਧਰਦਾ ਹੈ, ਪੇਸ਼ ਕਰਦਾ ਹੈ}, ਬੇਨਤੀ ਪੇਸ਼ ਕਰਦਾ ਹੈ। ਜੰਪੈ = ਜਪਦਾ ਹੈ ॥੧॥
SikhNet (Spanish)Reza Nanak, ¡Medita sin pereza en el Señor! (1)
ਪਾਵਨ ਪਤਿਤ ਪੁਨੀਤ; ਨਾਮ ਨਿਰੰਜਨਾ ॥
paavan patit puneet; naam niranjanaa |
Sant Singh KhalsaThe Purifier of sinners is the Naam, the Pure Name of the Immaculate Lord.
Manmohan SinghPurificator of the sinners is the pure Name of the Immaculate Lord.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਨਿਰਮਲ ਪ੍ਰਭੂ ਦਾ ਪਵਿੱਤਰ ਨਾਮ।
Fareedkot Teekaਹੇ ਨਿਰੰਜਨ! ਆਪੁ ਕਾ ਨਾਮ (ਪਾਵਨ) ਪਵਿਤ੍ਰ ਔਰ ਪਤਿਤੋਂ ਕੋ ਪੁਨੀਤ ਕਰਤਾ ਹੈ॥
Prof. Sahib Singhਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ।ਪਦ ਅਰਥ ਪਾਵਨ = ਪਵਿਤ੍ਰ। ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਨਿਰੰਜਨ = ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ, ਨਿਰ-ਅੰਜਨ।
SikhNet (Spanish)El Nombre del Inmaculado Señor es el Purificador de aquéllos que viven en el error.
ਭਰਮ ਅੰਧੇਰ ਬਿਨਾਸ; ਗਿਆਨ ਗੁਰ ਅੰਜਨਾ ॥
bharam andher binaas; giaan gur anjanaa |
Sant Singh KhalsaThe darkness of doubt is removed by the healing ointment of the Guru's spiritual wisdom.
Manmohan SinghThe salve of Guru's Divine knowledge. removes the darkness of doubt.
Manmohan Singh (Punjabi)ਗੁਰਾਂ ਦੇ ਬ੍ਰਹਿਮ-ਵੀਚਾਰ ਦਾ ਸੁਰਮਾ, ਸੰਦੇਹ ਦੇ ਅੰਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ।
Fareedkot Teekaਗੁਰੋਂ ਸੇ ਗ੍ਯਾਨ ਕਾ ਅੰਜਨ ਜਿਸ ਕੇ ਬੁਧਿ ਨੇਤ੍ਰੋਂ ਮੇਂ ਪੜਾ ਹੈ ਤਿਸ ਕਾ ਭ੍ਰਮ ਅੰਧੇਰਾ ਨਸਟੁ ਹੋ ਗਇਆ ਹੈ॥
Prof. Sahib Singhਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ।ਪਦ ਅਰਥ ਭਰਮ = ਭਟਕਣਾ। ਅੰਧੇਰ = ਹਨੇਰਾ। ਅੰਜਨਾ = ਸੁਰਮਾ।
SikhNet (Spanish)El Nombre es el Destructor de la duda, el Ungüento de la Sabiduría del Guru.
ਗੁਰ ਗਿਆਨ ਅੰਜਨ. ਪ੍ਰਭ ਨਿਰੰਜਨ; ਜਲਿ ਥਲਿ ਮਹੀਅਲਿ ਪੂਰਿਆ ॥
gur giaan anjan. prabh niranjan; jal thal maheeal pooriaa |
Sant Singh KhalsaBy the healing ointment of the Guru's spiritual wisdom, one meets the Immaculate Lord God, who is totally pervading the water, the land and the sky.
Manmohan SinghBy the salve of Guru's divine knowledge one perceives the Immaculate Lord, fully contained in water, land and sky.
Manmohan Singh (Punjabi)ਗੁਰਾਂ ਦੇ ਗਿਆਤ ਦੇ ਸੁਰਮੇ ਦੁਆਰਾ ਇਨਸਾਨ ਪਵਿੱਤਰ ਸਾਹਿਬ ਨੂੰ ਜਮੀਨ ਤੇ ਆਕਾਸ਼ ਅੰਦਰ ਪਰੀਪੂਰਨ ਅਨੁਭਵ ਕਰ ਲੈਦਾ ਹੈ।
Fareedkot Teekaਐਸੇ ਗੁਰੂ ਸੇ ਪ੍ਰਭੂ ਨਿਰੰਜਨ ਗ੍ਯਾਨ ਅੰਜਨ ਪਾਇ ਕਰ ਕੇ ਜਲ ਥਲ ਪਾਤਾਲ (ਮਹੀ) ਪ੍ਰਿਥ੍ਵੀ (ਅਲਿ) ਅਕਾਸ ਮੇਂ ਪੂਰਿਆ ਹੂਆ ਆਪ ਕੋ ਜਾਣਿਆ ਹੈ॥
Prof. Sahib Singhਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ।ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਸਤਹ ਉਤੇ, ਆਕਾਸ਼ ਵਿਚ, ਪੁਲਾੜ ਵਿਚ।
SikhNet (Spanish)Es el Colirio que al ser aplicado a los ojos, éstos logran percibir al Inmaculado e Omnisciente Señor.
ਇਕ ਨਿਮਖ. ਜਾ ਕੈ ਰਿਦੈ ਵਸਿਆ; ਮਿਟੇ ਤਿਸਹਿ ਵਿਸੂਰਿਆ ॥
eik nimakh. jaa kai ridai vasiaa; mitte tiseh visooriaa |
Sant Singh KhalsaIf He dwells within the heart, for even an instant, sorrows are forgotten.
Manmohan SinghHe, within whose mind the Lord abides even for a moment, his sorrow disappear.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸੁਆਮੀ ਇੱਕ ਮੁਹਤ ਭਰ ਲਈ ਭੀ ਨਿਵਾਸ ਕਰ ਲੈਦਾ ਹੈ, ਉਸ ਦੇ ਝੋਰੇ ਨਾਸ ਹੋ ਜਾਂਦੇ ਹਨ।
Fareedkot Teekaਜਿਸ ਕੇ ਹ੍ਰਿਦ੍ਯ ਮੇਂ ਏਕ ਨਿਮਖ ਮਾਤ੍ਰ ਤੂੰ ਬਸਾ ਹੈਂ ਤਿਸ ਕੇ ਸਭ (ਵਿਸੂਰਿਆ) ਝੋਰੇ ਮਿਟ ਗਏ ਹੈਂ॥
Prof. Sahib Singhਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।ਪਦ ਅਰਥ ਨਿਮਖ = ਅੱਖ ਦੇ ਫਰਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ। ਤਿਸਹਿ = ਤਿਸੁ ਹੀ, ਉਸ ਦੇ ਹੀ। ਵਿਸੂਰਿਆ = ਵਿਸੂਰੇ, ਚਿੰਤਾ-ਫਿਕਰ, ਝੋਰੇ।
SikhNet (Spanish)Sí, el corazón en el que el Señor vive, aunque sea por un instante, es liberado de toda tristeza.
ਅਗਾਧਿ ਬੋਧ ਸਮਰਥ ਸੁਆਮੀ; ਸਰਬ ਕਾ ਭਉ ਭੰਜਨਾ ॥
agaadh bodh samarath suaamee; sarab kaa bhau bhanjanaa |
Sant Singh KhalsaThe wisdom of the all-powerful Lord and Master is incomprehensible; He is the Destroyer of the fears of all.
Manmohan SinghPerfect Lord's knowledge is incomprehensible. He is the Destroyer of the fear of all.
Manmohan Singh (Punjabi)ਬਲਵਾਨ ਸਾਹਿਬ ਗਿਆਤ ਸੋਚ ਸਮਝ ਤੋਂ ਪਰੇ ਹੈ। ਉਹ ਸਾਰਿਆਂ ਦੇ ਡਰ ਨੂੰ ਨਾਸ ਕਰ ਦੇਣ ਵਾਲਾ ਹੈ।
Fareedkot Teekaਜਿਸ ਸਮਰਥ ਸੁਆਮੀ ਕਾ ਬੋਧੁ (ਅਗਾਧਿ) ਬਿਅੰਤ ਹੈ, ਸੋ ਸਰਬ ਕਾ ਭ੍ਯ ਨਸਟ ਕਰਨੇ ਹਾਰਾ ਹੈ॥
Prof. Sahib Singhਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ।ਪਦ ਅਰਥ ਅਗਾਧਿ ਬੋਧ = ਅਥਾਹ ਗਿਆਨ ਦਾ ਮਾਲਕ। ਭਉ = ਡਰ।
SikhNet (Spanish)Los Conocimientos del Señor son Insondables; el Señor Todopoderoso es el Destructor del miedo. Dice Nanak, ¡Medita en el
ਨਾਨਕੁ ਪਇਅੰਪੈ. ਚਰਣ ਜੰਪੈ; ਪਾਵਨ ਪਤਿਤ ਪੁਨੀਤ, ਨਾਮ ਨਿਰੰਜਨਾ ॥੨॥
naanak peianpai. charan janpai; paavan patit puneet, naam niranjanaa |2|
Sant Singh KhalsaPrays Nanak, I meditate on the Lord's lotus feet. The Purifier of sinners is the Naam, the Pure Name of the Immaculate Lord. ||2||
Manmohan SinghPrays Nanak, I think of God's Feet. Purifier of the sinners is the pure Name of the Pure Lord.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ ਮੈਂ ਵਾਹਿਗੁਰੂ ਦੇ (ਪੈਰਾਂ) ਨਾਮ ਨੂੰ ਚੇਤੇ ਕਰਦਾ ਹਾਂ। ਪਵਿੱਤਰ ਪ੍ਰਭੂ ਦਾ ਪਵਿੱਤਰ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨਿਰੰਜਨ ਕਾ ਨਾਮ ਆਪ ਪਵਿਤ੍ਰ ਹੈ ਔਰ ਪਾਪੀਓਂ ਕੋ ਪਵਿਤ੍ਰ ਕਰਨੇ ਵਾਲਾ ਹੈ। ਜੀਵ ਤਿਸੁ ਕੇ ਚਰਨੋਂ ਕਾ (ਜੰਪੈ) ਜਾਪੁ, ਭਾਵ ਧ੍ਯਾਨੁ ਕਰੇ॥੨॥☬ਪੁਨਾ ਐਸੇ ਪ੍ਰਾਰਥਨਾ ਕਰੇ:
Prof. Sahib Singhਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ॥੨॥
SikhNet (Spanish)Nombre del Señor, porque el Nombre es el Purificador de los que viven en el error! (2)
ਓਟ ਗਹੀ ਗੋਪਾਲ; ਦਇਆਲ ਕ੍ਰਿਪਾ ਨਿਧੇ ॥
ott gahee gopaal; deaal kripaa nidhe |
Sant Singh KhalsaI have grasped the protection of the merciful Lord, the Sustainer of the Universe, the treasure of grace.
Manmohan SinghI have grasped the protection of the merciful Lord, the treasure of grace.
Manmohan Singh (Punjabi)ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦੀ ਪਨਾਹ ਪਕੜੀ ਹੈ।
Fareedkot Teekaਹੇ ਗੋਪਾਲ ਦ੍ਯਾਲ ਕ੍ਰਿਪਾ ਨਿਧਾਨਿ! ਮੈਨੇ ਆਪ ਕੀ (ਓਟ) ਸਰਨ ਪਕੜੀ ਹੈ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ।ਪਦ ਅਰਥ ਗਹੀ = ਫੜੀ। ਗੋਪਾਲ = ਹੇ ਗੋਪਾਲ! ਕ੍ਰਿਪਾ ਨਿਧੇ = ਹੇ ਕਿਰਪਾ ਦੇ ਖ਼ਜ਼ਾਨੇ!
SikhNet (Spanish)Busco el Refugio del Señor de Misericordia, de Gopal, el Abundante, el Tesoro de Gracia.
ਮੋਹਿ ਆਸਰ, ਤੁਅ ਚਰਨ; ਤੁਮਾਰੀ ਸਰਨਿ ਸਿਧੇ ॥
mohi aasar, tua charan; tumaaree saran sidhe |
Sant Singh KhalsaI take the support of Your lotus feet, and in the protection of Your Sanctuary, I attain perfection.
Manmohan SinghI have the support of Thine feet and in Thy refuge lies my success, O Lord.
Manmohan Singh (Punjabi)ਮੈਨੂੰ ਤੇਰੇ ਪੈਰਾਂ ਨਾਮ ਦਾ ਆਸਰਾ ਹੈ ਅਤੇ ਤੇਰੀ ਛਤ੍ਰ ਛਾਇਆ ਹੇਠਾਂ ਮੇਰੀ ਕਾਮਯਾਬੀ ਹੈ ਹੇ ਸੁਆਮੀ!
Fareedkot Teekaਤੁਮਾਰੇ ਚਰਨਾਰਬਿੰਦੋਂ ਕਾ ਆਸਰਾ ਹੈ ਔ ਸਿਧੀ ਭੀ ਤੁਮਾਰੀ ਸਰਨ ਮੇਂ ਹੈ॥
Prof. Sahib Singhਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ। ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ।ਪਦ ਅਰਥ ਮੋਹਿ = ਮੈਨੂੰ। ਤੁਅ = ਤੇਰੇ। ਸਿਧੇ = ਸਿੱਧੀ, ਜੀਵਨ-ਸਫਲਤਾ।
SikhNet (Spanish)Sí, mi Asta Principal son Tus Pies, oh Señor, pues en Tu Refugio está la Plenitud.
ਹਰਿ ਚਰਨ ਕਾਰਨ ਕਰਨ ਸੁਆਮੀ; ਪਤਿਤ. ਉਧਰਨ ਹਰਿ ਹਰੇ ॥
har charan kaaran karan suaamee; patit. udharan har hare |
Sant Singh KhalsaThe Lord's lotus feet are the cause of causes; the Lord Master saves even the sinners.
Manmohan SinghThe Lord God's Feet are the cause of causes and by His grace, the Lord Master saves the sinners.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਪੈਰ ਸਬੱਬਾਂ ਦੇ ਸਬੱਬ ਹਨ। ਆਪਣੀ ਮਿਹਰ ਦੁਆਰਾ ਸੁਆਮੀ ਮਾਲਕ ਪਾਪੀਆਂ ਨੂੰ ਤਾਰ ਦਿੰਦਾ ਹੈ।
Fareedkot Teekaਹਰਿ ਕਾਰਨ ਕਰਨ ਸ੍ਵਾਮੀ ਆਪ ਕੇ ਚਰਨਾਰਬਿੰਦ ਕੋ ਉਧਾਰਨੇ ਹਾਰੇ ਹੈਂ॥
Prof. Sahib Singhਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ।ਪਦ ਅਰਥ ਕਾਰਨ ਕਰਨ = ਸ੍ਰਿਸ਼ਟੀ ਦਾ ਮੂਲ। ਕਰਨ = ਸ੍ਰਿਸ਼ਟੀ।
SikhNet (Spanish)El Nombre del Señor es la Causa de causas y, en Tu Nombre, aun los peores malvados son llevados a través.
ਸਾਗਰ ਸੰਸਾਰ, ਭਵ ਉਤਾਰ; ਨਾਮੁ ਸਿਮਰਤ. ਬਹੁ ਤਰੇ ॥
saagar sansaar, bhav utaar; naam simarat. bahu tare |
Sant Singh KhalsaSo many are saved; they cross over the terrifying world-ocean, contemplating the Naam, the Name of the Lord.
Manmohan SinghGood many are saved and cross the terrible world-ocean by contemplating on The Name
Manmohan Singh (Punjabi)ਨਾਮ ਦਾ ਚਿੰਤਨ ਕਰਨ ਦੁਆਰਾ, ਬਹੁਤ ਸਾਰੇ ਬਚ ਗਏ ਹਨ। ਅਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਗਏ ਹਨ।
Fareedkot Teekaਹੇ ਭਵ ਕਲ੍ਯਾਨ ਰੂਪ! ਸੰਸਾਰ ਸਾਗਰ ਸੇ ਪਾਰ ਉਤਾਰਾ ਕਰੋ, ਤੇਰਾ ਨਾਮ ਸਿਮਰਨ ਕਰ ਬਹੁਤੇ ਉਧਰੇ ਹੈਂ॥
Prof. Sahib Singhਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ।ਪਦ ਅਰਥ ਭਵ = ਜਨਮ।
SikhNet (Spanish)El mundo es un mar de constante ir y venir, pero a través del Nombre millones son salvados.
ਆਦਿ ਅੰਤਿ ਬੇਅੰਤ ਖੋਜਹਿ; ਸੁਨੀ ਉਧਰਨ, ਸੰਤਸੰਗ ਬਿਧੇ ॥
aad ant beant khojeh; sunee udharan, santasang bidhe |
Sant Singh KhalsaIn the beginning and in the end, countless are those who seek the Lord. I have heard that the Society of the Saints is the way to salvation.
Manmohan SinghIn the beginning and the end, countless seek the Lord, I have heard that the society of saints is the way to emancipation.
Manmohan Singh (Punjabi)ਆਰੰਭ ਅਤੇ ਅਖੀਰ ਵਿੱਚ (ਸਦਾ ਤੋਂ) ਅਣਗਿਣਤ ਹੀ ਸੁਆਮੀ ਨੂੰ ਢੂੰਢਦੇ ਹਨ। ਮੈਂ ਸੁਣਿਆ ਹੈ, ਕਿ ਸਤਿਸੰਗਤ ਹੀ ਮੁਕਤੀ ਦਾ ਰਸਤਾ ਹੈ।
Fareedkot Teekaਹੇ ਸਭ ਕੀ ਆਦਿ ਮੇਂ ਹੋਨੇ ਵਾਲੇ ਅੰਤ ਸੇ ਰਹਿਤ ਬੇਅੰਤ ਪਰਮਾਤਮਾ! ਤੇਰੇ ਕੋ ਬਹੁਤ ਜਨ ਖੋਜਤੇ ਹੈਂ ਔ ਸੰਤਸੰਗ ਸੇ ਉਧਾਰ ਕੀ ਬਿਧਿ ਸੁਨੀ ਹੈ॥
Prof. Sahib Singhਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ। ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ। ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ।ਪਦ ਅਰਥ ਖੋਜਹਿ = ਖੋਜਦੇ ਹਨ। ਸੁਨੀ = ਮੈਂ ਸੁਣੀ ਹੈ। ਉਧਰਨ ਬਿਧੇ = ਸਮੁੰਦਰ ਤੋਂ ਪਾਰ ਲੰਘਣ ਦੀ ਵਿਧੀ।
SikhNet (Spanish)Búscalo a Él, Quien era en el principio, es en el final y será siempre; sí, búscalo en el Camino Liberador de los Santos.
ਨਾਨਕੁ ਪਇਅੰਪੈ, ਚਰਨ ਜੰਪੈ; ਓਟ ਗਹੀ ਗੋਪਾਲ, ਦਇਆਲ ਕ੍ਰਿਪਾ ਨਿਧੇ ॥੩॥
naanak peianpai, charan janpai; ott gahee gopaal, deaal kripaa nidhe |3|
Sant Singh KhalsaPrays Nanak, I meditate on the Lord's lotus feet, and grasp the protection of the Lord of the Universe, the merciful, the ocean of kindness. ||3||
Manmohan SinghSays Nanak, meditate I on God's Feet (Name) and enter the sanctuary of the kind. Cherisher of the world, an ocean of compassion.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਵਾਹਿਗੁਰੂ ਦੇ (ਪੈਰਾਂ) ਨਾਮ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਰਹਿਮਤ ਦੇ ਸਮੁੰਦਰ ਮਿਹਰਬਾਨ, ਸੰਸਾਰ ਦੇ ਪਾਲਣ-ਪੋਸਣਹਾਰ ਦੀ ਸ਼ਰਣ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚਰਨੋਂ ਕੋ ਜਪਤੇ ਹੈਂ, ਹਮਨੇ ਹੇ ਕ੍ਰਿਪਾ ਨਿਧਿ! ਆਪ ਗੋਪਾਲ ਕੀ ਸਰਨ ਗ੍ਰਹਨ ਕਰੀ ਹੈ॥੩॥
Prof. Sahib Singhਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ ॥੩॥
SikhNet (Spanish)Dice Nanak, ¡Medita en el Nombre del Señor y busca el Refugio de Gopal, el Abundante Tesoro de Gracia! (3)
ਭਗਤਿ ਵਛਲੁ ਹਰਿ ਬਿਰਦੁ; ਆਪਿ ਬਨਾਇਆ ॥
bhagat vachhal har birad; aap banaaeaa |
Sant Singh KhalsaThe Lord is the Lover of His devotees; this is His natural way.
Manmohan SinghGod is the Lover of His saints and this is His self-made nature.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ ਨੂੰ ਪਿਆਰ ਕਰਨ ਵਾਲਾ ਹੈ। ਇਹ ਉਸ ਦੀ ਸਵੈ-ਰਚੀ ਹੋਈ ਸੁਭਾਵਕ ਖਸਲਤ ਹੈ।
Fareedkot Teekaਭਗਤ ਵਤਸਲਤਾ ਕਾ ਪ੍ਰਣ ਹੈ, ਹਰਿ ਆਪ ਨੇ ਆਪ ਬਨਾਇਆ ਹੈ ਅਰਥਾਤ ਧਾਰਨ ਕੀਆ ਹੈ॥
Prof. Sahib Singhਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ।ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ।
SikhNet (Spanish)El Señor es el Amante de Sus Devotos; así es Su Naturaleza Innata.
ਜਹ ਜਹ ਸੰਤ ਅਰਾਧਹਿ; ਤਹ ਤਹ ਪ੍ਰਗਟਾਇਆ ॥
jeh jeh sant araadheh; teh teh pragattaaeaa |
Sant Singh KhalsaWherever the Saints worship the Lord in adoration, there He is revealed.
Manmohan SinghWheresoever the saints invoke the Lord, there is He revealed.
Manmohan Singh (Punjabi)ਜਿਥੇ ਕਿਤੇ ਭੀ ਸਾਧੂ ਲੋਕ ਸਾਹਿਬ ਨੂੰ ਸਿਮਰਦੇ ਹਨ, ਓਥੇ ਹੀ ਉਹ ਪ੍ਰਤੱਖ ਥੀ ਵੰਞਦਾ ਹੈ।
Fareedkot Teekaਜਹਾਂ ਜਹਾਂ ਸੰਤ ਆਰਾਧਨ ਕਰਤੇ ਹੈਂ ਤਹਾਂ ਤਹਾਂ ਪ੍ਰਗਟ ਹੂਆ ਹੈ॥
Prof. Sahib Singhਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ।ਪਦ ਅਰਥ ਜਹ ਜਹ = ਜਿੱਥੇ ਜਿੱਥੇ। ਅਰਾਧਹਿ = ਅਰਾਧਨ ਕਰਦੇ ਹਨ। ਪ੍ਰਗਟਾਇਆ = (ਆਪਣੇ ਆਪ ਨੂੰ) ਪਰਗਟ ਕਰ ਦੇਂਦਾ ਹੈ।
SikhNet (Spanish)A donde sea que los Santos rezan, ahí el Señor es revelado.
ਪ੍ਰਭਿ ਆਪਿ ਲੀਏ ਸਮਾਇ, ਸਹਜਿ ਸੁਭਾਇ; ਭਗਤ ਕਾਰਜ ਸਾਰਿਆ ॥
prabh aap lee samaae, sehaj subhaae; bhagat kaaraj saariaa |
Sant Singh KhalsaGod blends Himself with His devotees in His natural way, and resolves their affairs.
Manmohan SinghHis saints the Lord spontaneously merges with Himself and adjusts their affairs.
Manmohan Singh (Punjabi)ਆਪਣੇ ਸਾਧੂਆਂ ਨੂੰ ਸੁਆਮੀ ਆਪਣੇ ਆਪ ਹੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਅਤੇ ਉਹਨਾਂ ਦੇ ਕੰਮਕਾਜ ਰਾਸ ਕਰ ਦਿੰਦਾ ਹੈ।
Fareedkot Teekaਪ੍ਰਭੂ ਨੇ ਅਪਨੇ ਮੇਂ ਅਭੇਦੁ ਕਰ ਲੀਏ ਹੈਂ ਅਰੁ (ਸਹਜਿ) ਸਾਂਤ ਸੁਭਾਵ ਕਰ ਕੇ ਭਗਤੋਂ ਕਾ ਕਾਰਜੁ (ਸਾਰਿਆ) ਸੁਧਾਰਾ ਹੈ॥
Prof. Sahib Singhਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਲੀਏ ਸਮਾਇ = (ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ। ਸਹਜਿ = ਆਤਮਕ ਅਡੋਲਤਾ ਵਿਚ। ਭਗਤ ਕਾਰਜ = ਭਗਤਾਂ ਦੇ ਕੰਮ। ਸਾਰਿਆ = ਸਵਾਰੇ ਹਨ।
SikhNet (Spanish)Los Santos son unidos espontáneamente con Dios y Dios los satisface en todo
ਆਨੰਦ ਹਰਿ ਜਸ ਮਹਾ ਮੰਗਲ; ਸਰਬ ਦੂਖ ਵਿਸਾਰਿਆ ॥
aanand har jas mahaa mangal; sarab dookh visaariaa |
Sant Singh KhalsaIn the ecstasy of the Lord's Praises, they obtain supreme joy, and forget all their sorrows.
Manmohan SinghIn God's praise, they obtain peace and supreme bliss and forget all sorrows.
Manmohan Singh (Punjabi)ਰੱਬ ਦੀ ਕੀਰਤੀ ਅੰਦਰ ਉਹ ਆਰਾਮ ਅਤੇ ਪਰਮ ਖੁਸ਼ੀ ਨੂੰ ਪਾਉਂਦੇ ਹਨ ਅਤੇ ਸਾਰਿਆਂ ਦੁਖੜਿਆਂ ਨੂੰ ਭੁੱਲ ਜਾਂਦੇ ਹਨ।
Fareedkot Teekaਭਗਤੋਂ ਕੋ ਹਰਿ ਜਸ ਸੇ ਮਹਾਂ ਮੰਗਲੁ ਔ ਆਨੰਦ ਹੂਆ ਹੈ ਔ ਸਭ ਪ੍ਰਕਾਰ ਕੇ ਦੁਖੋਂ ਕੋ (ਵਿਸਾਰਿਆ) ਭੁਲਾਇਆ ਹੈ॥
Prof. Sahib Singhਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ।ਪਦ ਅਰਥ ਹਰਿ ਜਸ = ਪਰਮਾਤਮਾ ਦੀ ਸਿਫ਼ਤਿ-ਸਾਲਾਹ।
SikhNet (Spanish)Y en la Alabanza del Señor ellos obtienen inmenso Éxtasis y dejan toda su angustia.