ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥
raag malaar mahalaa 5 chaupade ghar 1 |
Sant Singh KhalsaRaag Malaar, Fifth Mehl, Chau-Padhay, First House:
Manmohan SinghRag Malar 5th Guru. Chaupadas.
Manmohan Singh (Punjabi)ਰਾਗ ਮਲਾਰ ਪੰਜਵੀਂ ਪਾਤਿਸ਼ਾਹੀ। ਚਊਪਦੇ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Mejl Guru Aryan, Quinto Canal Divino, Chau-Padas, Primera Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਕਿਆ ਤੂ ਸੋਚਹਿ. ਕਿਆ ਤੂ ਚਿਤਵਹਿ; ਕਿਆ ਤੂੰ ਕਰਹਿ ਉਪਾਏ ॥
kiaa too socheh. kiaa too chitaveh; kiaa toon kareh upaae |
Sant Singh KhalsaWhat are you so worried about? What are you thinking? What have you tried?
Manmohan SinghWhat thou consider, what thou think and what effort thou make?
Manmohan Singh (Punjabi)ਤੂੰ ਕੀ ਵਿਚਾਰਦਾ ਹੈਂ, ਤੂੰ ਕੀ ਖਿਆਲ ਕਰਦਾ ਹੈਂ ਅਤੇ ਤੂੰ ਕੀ ਉਪਰਾਲਾ ਕਰਦਾ ਹੈਂ?
Fareedkot Teekaਹੇ ਪ੍ਰਾਣੀ! ਤੂੰ ਬਾਨੀ ਕਰ ਕੇ ਕਿਆ ਸੋਚਤਾ ਹੈਂ ਔਰ ਮਨ ਕਰ ਕੇ ਕਿਆ ਚਿਤਵਨਾ ਕਰਤਾ ਹੈਂ ਔਰ ਤਨ ਕਰ ਕੇ ਕਿਆ ਉਪਾਵ ਕਰਤਾ ਹੈਂ, ਭਾਵ ਚਿੰਤਾ ਕੀਆਂ ਬਾਤਾਂ ਕਰਤਾ ਹੈਂ॥
Prof. Sahib Singh(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ?ਪਦ ਅਰਥ ਉਪਾਏ = ਅਨੇਕਾਂ ਉਪਾਵ (ਬਹੁ-ਵਚਨ)।
SikhNet (Spanish)¿De qué te preocupas, en qué piensas, qué has intentado?
ਤਾ ਕਉ ਕਹਹੁ ਪਰਵਾਹ ਕਾਹੂ ਕੀ; ਜਿਹ ਗੋਪਾਲ ਸਹਾਏ ॥੧॥
taa kau kahahu paravaah kaahoo kee; jih gopaal sahaae |1|
Sant Singh KhalsaTell me - the Lord of the Universe - who controls Him? ||1||
Manmohan SinghHe, whose succourer is the World-Sustainer; say, under whose subservience can he be?
Manmohan Singh (Punjabi)ਜਿਸ ਦਾ ਸਹਾਇਕ ਜਗਤ ਦਾ ਪਾਲਣ-ਪੋਸਣਹਾਰ ਹੈ, ਦੱਸੋ! ਉਹ ਕਿਸ ਦੀ ਮੁਛੰਦਗੀ ਧਰਾ ਸਕਦਾ ਹੈ?
Fareedkot Teekaਜਿਸ ਕੀ ਗੁਪਾਲ ਜੀ ਸਹਾਇਤਾ ਕਰੇ ਤਿਸ ਪੁਰਸ ਕੋ ਕਹੋ ਕਿਸ ਕੀ ਪਰਵਾਹ ਹੈ? ॥੧॥
Prof. Sahib Singh(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥ਪਦ ਅਰਥ ਕਉ = ਨੂੰ। ਤਾ ਕਉ = ਉਸ (ਮਨੁੱਖ) ਨੂੰ। ਸਹਾਏ = ਸਹਾਈ ॥੧॥
SikhNet (Spanish)Dime, ¿quién controla al Señor del Universo? (1)
ਬਰਸੈ ਮੇਘੁ ਸਖੀ; ਘਰਿ ਪਾਹੁਨ ਆਏ ॥
barasai megh sakhee; ghar paahun aae |
Sant Singh KhalsaThe rain showers down from the clouds, O companion. The Guest has come into my home.
Manmohan SinghThe cloud rains, O my mate. The Guest has walked into my home.
Manmohan Singh (Punjabi)ਬਦਲ ਵਰ੍ਹਦਾ ਹੈ, ਹੇ ਸਹੇਲੀਏ! ਪ੍ਰਾਹੁਣਾ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
Fareedkot Teekaਹੇ ਭਾਈ! ਜਿਸ ਪੁਰ ਗੁਰੂ ਰੂਪ ਬਦਲ ਨੇ ਨਾਮ ਕੀ ਬਰਖਾ ਕਰੀ ਹੈ ਤਿਸ ਕੇ ਰਿਦੇ ਘਰ ਮੇਂ ਪ੍ਰਾਹੁਣੇ ਆਏ ਹੈਂ॥
Prof. Sahib Singhਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ।ਪਦ ਅਰਥ ਮੇਘੁ = ਬੱਦਲ। ਸਖੀ = ਹੇ ਸਖੀ! ਹੇ ਸਹੇਲੀ! ਘਰਿ = (ਮੇਰੇ ਹਿਰਦੇ-) ਘਰ ਵਿਚ। ਪਾਹੁਨ = (ਆਦਰ ਵਾਸਤੇ ਬਹੁ-ਵਚਨ) ਪ੍ਰਾਹੁਣਾ, ਨੀਂਗਰ, ਲਾੜਾ, ਪ੍ਰਭੂ-ਪਤੀ।
SikhNet (Spanish)La lluvia cae de las nubes, oh compañero, el Invitado ha llegado a mi hogar.
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ; ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
mohi deen kripaa nidh tthaakur; nav nidh naam samaae |1| rahaau |
Sant Singh KhalsaI am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
Manmohan SinghI am meek, My Master is an ocean of mercy. O God, merge me Thou in Thy Name, the giver of nine treasures. Pause.
Manmohan Singh (Punjabi)ਮੈਂ ਮਸਕੀਨ ਹਾਂ। ਮੇਰਾ ਮਾਲਕ ਰਹਿਮਤ ਦਾ ਸਮੁੰਦਰ ਹੈ। ਹੇ ਵਾਹਿਗੁਰੂ ਤੂੰ ਮੈਨੂੰ ਆਪਣੇ ਨਾਮ, ਨੌ ਖਜਾਨੇ ਬਖਸ਼ਣਹਾਰ ਵਿੱਚ ਲੀਨ ਕਰ ਲੈ। ਠਹਿਰਾਉ।
Fareedkot Teekaਪੁਨਹ ਤਿਨੋਂ ਨੇ ਮੋਹ ਆਦਿਕੋਂ ਕੋ ਅਧੀਨ ਕੀਆ ਹੈ ਔਰ ਕ੍ਰਿਪਾ ਨਿਧ ਠਾਕੁਰ ਨਵ ਨਿਧੀ ਕੇ ਦੇਣੇ ਵਾਲੇ ਨਾਮੀ ਮੇਂ ਸਮਾਏ ਹੈਂ॥੧॥ ਰਹਾਉ ॥☬ਪੁਨਹ ਬੇਨਤੀ ਕਾ ਪਰਕਾਰ ਕਹਤੇ ਹੈਂ:
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥ਪਦ ਅਰਥ ਮੋਹਿ ਦੀਨ = ਮੈਨੂੰ ਗਰੀਬ ਨੂੰ। ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਠਾਕੁਰ = ਹੇ ਮਾਲਕ! ਨਵਨਿਧਿ ਨਾਮਿ = ਨਾਮ ਵਿਚ ਜੋ (ਮਾਨੋ) ਨੌ ਹੀ ਖ਼ਜ਼ਾਨੇ ਹੈ। ਸਮਾਏ = ਸਮਾਇ, ਲੀਨ ਕਰ ॥੧॥ ਰਹਾਉ ॥
SikhNet (Spanish)Soy débil, mi Señor y Maestro es el Océano de Misericordia, y así soy absorbido en los Nueve Tesoros del Naam, el Nombre del Señor. (1-Pausa)
ਅਨਿਕ ਪ੍ਰਕਾਰ ਭੋਜਨ ਬਹੁ ਕੀਏ; ਬਹੁ ਬਿੰਜਨ ਮਿਸਟਾਏ ॥
anik prakaar bhojan bahu kee; bahu binjan misattaae |
Sant Singh KhalsaI have prepared all sorts of foods in various ways, and all sorts of sweet deserts.
Manmohan SinghI have in various ways prepared good many foods and many sweet dishes.
Manmohan Singh (Punjabi)ਮੈਂ ਅਨੇਕਾਂ ਤਰੀਕਿਆਂ ਨਾਲ ਘਣੇਰੇ ਖਾਣੇ ਅਤੇ ਬਹੁਤੀਆਂ ਮਿਠਾਈਆਂ ਨਿਆਮ੍ਹਤਾ ਤਿਆਰ ਕੀਤੀਆਂ ਹਨ।
Fareedkot Teekaਹੇ ਭਗਵਨ! ਹਮਨੇ ਸਲੂਣੇ, ਸ੍ਰਵਣ, ਮੀਨੇ, ਮਨਨ, ਨਿਧ੍ਯਾਸਨ ਅਨੇਕ ਪ੍ਰਕਾਰ ਸਾਧਨੋਂ ਰੂਪ ਭੋਜਨ ਤ੍ਯਾਰ ਕੀਏ ਹੈਂ, ਭਾਵ ਇਨ ਬਹੁਤੇ ਸਾਧਨੋਂ ਸਹਿਤ ਹੂਏ ਹੈਂ॥
Prof. Sahib Singhਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ,ਪਦ ਅਰਥ ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਕੀਏ = ਤਿਆਰ ਕੀਤੇ। ਮਿਸਟ = ਮਿੱਠੇ। ਬਿੰਜਨ ਮਿਸਟਾਏ = ਮਿੱਠੇ ਸੁਆਦਲੇ ਭੋਜਨ। ਕੀਏ = (ਇਸਤ੍ਰੀ ਨੇ) ਤਿਆਰ ਕੀਤੇ।
SikhNet (Spanish)He preparado todo tipo de alimentos, de muchas formas, y muchos postres.
ਕਰੀ ਪਾਕਸਾਲ ਸੋਚ ਪਵਿਤ੍ਰਾ; ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
karee paakasaal soch pavitraa; hun laavahu bhog har raae |2|
Sant Singh KhalsaI have made my kitchen pure and sacred. Now, O my Sovereign Lord King, please sample my food. ||2||
Manmohan SinghThe kitchen I have made neat and pure, Now O Lord, the King, partake Thou of the viand.
Manmohan Singh (Punjabi)ਰਸੋਈ ਨੂੰ ਮੈਂ ਸਾਫ ਅਤੇ ਪਵਿੱਤਰ ਕੀਤਾ ਹੈ। ਹੁਣ, ਹੇ ਪ੍ਰਭੂ ਪਾਤਿਸ਼ਾਹ! ਤੂੰ ਆ ਕੇ ਪ੍ਰਸ਼ਾਦ ਛਕ।
Fareedkot Teekaਬੁਧੀ ਰੂਪੀ ਪਾਕਸਾਲ ਭੂਮੀ (ਸੋਚ ਪਵਿਤ੍ਰਾ) ਪਵਿਤ੍ਰ ਤੇ ਪਵਿਤ੍ਰ ਕਰੀ ਹੈ, ਹੇ ਹਰੀ ਰਾਜਾ! ਅਬ ਭੋਗ ਲਗਾਈਏ ਅਰਥਾਤ ਪੂਰਬੋਕਤ ਸਾਧਨੋਂ ਕੋ ਸਫਲ ਕਰੀਏ, ਭਾਵ ਸਾਖ੍ਯਾਤਕਾਰ ਹੋਵੇ॥੨॥☬ਐਸੇ ਬੇਨਤੀ ਕਰਨੇ ਸੇ:
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥ਪਦ ਅਰਥ ਕਰੀ = ਤਿਆਰ ਕੀਤੀ। ਪਾਕਸਾਲ = ਰਸੋਈ, (ਹਿਰਦਾ-) ਰਸੋਈ। ਸੋਚ = ਸੁੱਚ (ਨਾਲ)। ਲਾਵਹੁ ਭੋਗ = ਖਾਵੋ, ਪਹਿਲਾਂ ਤੁਸੀਂ ਖਾਵੋ, ਪਰਵਾਨ ਕਰੋ। ਹਰਿ ਰਾਇ = ਹੇ ਪ੍ਰਭੂ-ਪਾਤਿਸ਼ਾਹ! ॥੨॥
SikhNet (Spanish)He purificado mi sagrada cocina, ahora, oh mi Señor Dios Soberano, por favor, prueba de mi comida. (2)
ਦੁਸਟ ਬਿਦਾਰੇ. ਸਾਜਨ ਰਹਸੇ; ਇਹਿ ਮੰਦਿਰ ਘਰ ਅਪਨਾਏ ॥
dusatt bidaare. saajan rahase; ihi mandir ghar apanaae |
Sant Singh KhalsaThe villains have been destroyed, and my friends are delighted. This is Your Own Mansion and Temple, O Lord.
Manmohan SinghThe villains are destroyed and the friends are pleased. Now, O Lord, own Thou my this mansion and home, l
Manmohan Singh (Punjabi)ਪਾਂਬਰ ਨਸ਼ਟ ਹੋ ਗਏ ਹਨ ਅਤੇ ਮਿੱਤਰ ਪ੍ਰਸੰਨ, ਹੇ ਸੁਆਮੀ! ਤੂੰ ਹੁਣ ਇਸ ਮੇਰੀ ਦੇਹ ਦੇ ਮਹਿਲ ਤੇ ਧਾਮ ਨੂੰ ਆਪਣਾ ਬਣਾ ਲੈ।
Fareedkot Teekaਕਾਮਾਦਿਕ ਦੁਸਟ ਬਿਦਾਰ ਦੀਏ ਹੈਂ ਔਰ ਸਤ ਸੰਤੋਖਾਦਿ ਸਾਜਨ (ਰਹਸੇ) ਪਰਫੁਲਤ ਹੂਏ ਹੈਂ ਔਰ ਇਸ ਸਰੀਰ ਮੰਦਰ ਕੋ ਅਪਨਾ ਘਰ ਜਾਨ ਕਰ ਆਏ ਹੈਂ, ਭਾਵ ਇਸ ਸਰੀਰ ਮੇਂ ਸਾਖ੍ਯਾਤਾਕਰ ਹੂਏ ਹੈਂ॥
Prof. Sahib Singhਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ।ਪਦ ਅਰਥ ਬਿਦਾਰੇ = ਨਾਸ ਕਰ ਦਿੱਤੇ। ਰਹਸੇ = ਖ਼ੁਸ਼ ਹੋਏ। ਅਪਨਾਏ = ਆਪਣੇ ਬਣਾ ਲਏ, ਅਪਣੱਪ ਵਿਖਾਈ।
SikhNet (Spanish)Los villanos han sido destruidos, mis amigos están contentos. Ésta es tu propia Mansión
ਜਉ ਗ੍ਰਿਹਿ. ਲਾਲੁ ਰੰਗੀਓ ਆਇਆ; ਤਉ ਮੈ. ਸਭਿ ਸੁਖ ਪਾਏ ॥੩॥
jau grihi. laal rangeeo aaeaa; tau mai. sabh sukh paae |3|
Sant Singh KhalsaWhen my Playful Beloved came into my household, then I found total peace. ||3||
Manmohan SinghWhen the playful Beloved walked into my home, then obtained I all the comforts.
Manmohan Singh (Punjabi)ਜਦ ਖਿਲੰਦੜਾ ਪ੍ਰੀਤਮ ਮੇਰੇ ਝੁੱਗੇ ਵਿੱਚ ਆ ਗਿਆ, ਤਦ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ।
Fareedkot Teekaਜੋ ਸਰੀਰ ਘਰ ਮੈ (ਰੰਗੀਓ) ਅਨੰਦੀ (ਲਾਲੁ) ਪ੍ਯਾਰਾ ਪ੍ਰਾਪਤਿ ਹੂਆ ਤੌ ਮੈਨੇ ਸਭ ਸੁਖ ਪਾਇ ਲੀਏ ਹੈਂ॥੩॥
Prof. Sahib Singhਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥ਪਦ ਅਰਥ ਗ੍ਰਿਹਿ = (ਹਿਰਦੇ-) ਘਰ ਵਿਚ। ਰੰਗੀਓ = ਰੰਗੀਲਾ, ਸੁਹਣਾ। ਸਭਿ = ਸਾਰੇ। ਇਹਿ = (ਲਫ਼ਜ਼ 'ਇਹ' ਤੋਂ ਬਹੁ-ਵਚਨ) ॥੩॥
SikhNet (Spanish)y Templo, oh, Señor. Cuando mi Alegre Bienamado llegó a mi Hogar, entonces encontré Total Paz. (3)
ਸੰਤ ਸਭਾ ਓਟ ਗੁਰ ਪੂਰੇ; ਧੁਰਿ ਮਸਤਕਿ ਲੇਖੁ ਲਿਖਾਏ ॥
sant sabhaa ott gur poore; dhur masatak lekh likhaae |
Sant Singh KhalsaIn the Society of the Saints, I have the Support and Protection of the Perfect Guru; this is the pre-ordained destiny inscribed upon my forehead.
Manmohan SinghIn the society of saints, I am blessed with the protection of the perfect Guru, for such was the predestined writ on my forehead.
Manmohan Singh (Punjabi)ਸਤਿਸੰਗਤ ਅੰਦਰ ਮੈਨੂੰ ਪੂਰਨ ਗੁਰਾਂ ਦੀ ਪਨਾਹ ਪਰਾਪਤ ਹੋ ਗਈ ਹੈ ਕਿਉਂਕਿ ਐਹੋ ਜੇਹੀ ਲਿਖਤਾਕਾਰ ਮੁਢ ਤੋਂ ਮੇਰੇ ਮੱਥੇ ਉਤੇ ਲਿਖੀ ਹੋਈ ਸੀ।
Fareedkot Teekaਜਬ ਧੁਰ ਸੇ ਮਸਤਕ ਪੁਰ ਸੁਭ ਲੇਖ ਲਿਖਾਏ ਹੂਏ ਥੇ ਤੌ ਮੈਨੇ ਸੰਤ ਸਭਾ ਮੇਂ ਜਾਇ ਕਰ ਪੂਰੇ ਗੁਰੋਂ ਕੀ ਓਟ ਲਈ॥
Prof. Sahib Singhਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,
SikhNet (Spanish)En la Sociedad del los Santos tengo el Soporte y la Protección del Perfecto Guru. Ese es el Destino que ha sido grabado sobre mi frente.
ਜਨ ਨਾਨਕ. ਕੰਤੁ ਰੰਗੀਲਾ ਪਾਇਆ; ਫਿਰਿ ਦੂਖੁ. ਨ ਲਾਗੈ ਆਏ ॥੪॥੧॥
jan naanak. kant rangeelaa paaeaa; fir dookh. na laagai aae |4|1|
Sant Singh KhalsaServant Nanak has found his Playful Husband Lord. He shall never suffer in sorrow again. ||4||1||
Manmohan SinghSlave Nanak has attained unto his blissful spouse and now he shall suffer sorrow no more.
Manmohan Singh (Punjabi)ਗੋਲੇ ਨਾਨਕ ਨੂੰ ਉਸ ਦਾ ਖੁਸ਼ਬਾਸ਼ ਭਰਤਾ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਹ ਮੁੜ ਕਸ਼ਟ ਨਹੀਂ ਉਠਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਨੇ ਰੰਗੀਲੇ ਕੰਤ ਕੋ ਪਾਇਆ ਹੈ, ਫਿਰਿ ਵਿਛੋਛੇ ਕੇ ਦੁਖ ਆਇ ਕਰ ਨਹੀਂ ਲਾਗਤੇ ਹੈ॥੪॥੧॥☬ਬਾਲਕ ਕੇ ਦ੍ਰਿਸ੍ਟਾਂਤ ਕਰ ਦਾਸੋਂ ਕੋ ਨਾਮ ਮੇਂ ਪ੍ਰੀਤੀ ਕੀ ਦ੍ਰਿੜਤਾ ਦਿਖਾਵਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥
SikhNet (Spanish)El Sirviente Nanak ha encontrado a su Alegre Señor Esposo y nunca más sufrirá de tristeza otra vez. (4-1)