ੴ

ਸਿੱਖਬਾਣੀ · SikhBani

Ang 1325

Sri Guru Granth Sahib · Raag Kalyaan · 3 shabads, 33 lines
Translations
Shabad Guru Ramdas Ji Raag Kalyaan continued from Ang 1324

ਮਹਾ ਅਭਾਗ. ਅਭਾਗ ਹੈ ਜਿਨ ਕੇ; ਤਿਨ ਸਾਧੂ ਧੂਰਿ. ਨ ਪੀਜੈ ॥

mahaa abhaag. abhaag hai jin ke; tin saadhoo dhoor. na peejai |

Sant Singh KhalsaThose who have terrible luck and bad fortune do not drink in the water which washes the dust of the feet of the Holy.
Manmohan SinghThose, who have exceedingly bad luck, do not eat the dust of the feet of the saints.
Manmohan Singh (Punjabi)ਜਿਨ੍ਹਾਂ ਦੇ ਪਰਮ ਮਾੜੇ ਭਾਗ ਹਨ, ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਾਨ ਨਹੀਂ ਕਰਦੇ।
Fareedkot Teekaਜਿਨ ਮੰਦਭਾਗੀਆਂ ਕੇ ਅਤੀ ਖੋਟੇ ਭਾਗ ਹੈਂ, ਸੋ ਤਿਨੋਂ ਨੇ ਤੇਰੇ ਸਾਧੂ ਜਨੋਂ ਕੀ ਚਰਨ ਧੂਰੀ ਕੋ ਧੋਇਕਰ ਪਾਨੀ ਨਹੀਂ ਪੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ।

ਪਦ ਅਰਥ ਅਭਾਗ = ਮੰਦੇ ਭਾਗ। ਸਾਧੂ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ।

SikhNet (Spanish)Quienes tienen una terrible y mala fortuna no logran beber del agua que lava el Polvo de los Pies de los Santos.

ਤਿਨਾ ਤਿਸਨਾ ਜਲਤ. ਜਲਤ ਨਹੀ ਬੂਝਹਿ; ਡੰਡੁ ਧਰਮ ਰਾਇ ਕਾ ਦੀਜੈ ॥੬॥

tinaa tisanaa jalat. jalat nahee boojheh; ddandd dharam raae kaa deejai |6|

Sant Singh KhalsaThe burning fire of their desires is not extinguished; they are beaten and punished by the Righteous Judge of Dharma. ||6||
Manmohan SinghThe burning fire of their cravings is stilled not and they suffer punishment at the hands of the Righteous Judge.
Manmohan Singh (Punjabi)ਉਨ੍ਹਾਂ ਦੀ ਖਾਹਿਸ਼ਾਂ ਦੀ ਬਲਦੀ ਹੋਈ ਅੱਗ ਬੁਝਦੀ ਨਹੀਂ ਅਤੇ ਧਰਮ ਰਾਜਾ ਉਨ੍ਹਾਂ ਨੂੰ ਸਜਾ ਦਿੰਦਾ ਹੈ।
Fareedkot Teekaਤਿਨੋਂ ਕਾ ਮਨੁ ਤ੍ਰਿਸਨਾ ਕਰ ਜਲਤਾ ਹੈ, ਸੋ ਜਲਨਤਾ ਬੁਝਤੀ ਨਹੀਂ ਹੈ, ਤਿਨ ਕੋ ਪ੍ਰਲੋਕ ਮੇਂ ਧਰਮਰਾਇ ਕਾ ਡੰਡੁ ਮਿਲਤਾ ਹੈ॥੬॥☬ਅਬ ਨਾਮ ਕੀ ਮਹਿਮਾ ਕਹਤੇ ਹੈਂ:
Prof. Sahib Singhਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ ॥੬॥

ਪਦ ਅਰਥ ਨਹੀ ਬੂਝਹਿ = ਸ਼ਾਂਤ ਨਹੀਂ ਹੁੰਦੇ। ਡੰਡੁ = ਸਜ਼ਾ। ਦੀਜੈ = ਦਿੱਤੀ ਜਾਂਦੀ ਹੈ ॥੬॥

SikhNet (Spanish)El fuego quemante de sus deseos no es extinguido y el Juez de la Rectitud, del Dharma, los zarandea y los hace enfrentar la consecuencia de sus acciones. (6)

ਸਭਿ ਤੀਰਥ ਬਰਤ. ਜਗੵ ਪੁੰਨ ਕੀਏ; ਹਿਵੈ ਗਾਲਿ ਗਾਲਿ. ਤਨੁ ਛੀਜੈ ॥

sabh teerath barat. jagay pun kee; hivai gaal gaal. tan chheejai |

Sant Singh KhalsaYou may visit all the sacred shrines, observe fasts and sacred feasts, give generously in charity and waste away the body, melting it in the snow.
Manmohan SinghMan may visit all the holies, observe fasting, perform sacred feasts, give generously in charity and destroy his body by wasting and dissipating it in snow.
Manmohan Singh (Punjabi)ਆਦਮੀ ਸਾਰੇ ਤੀਰਥਾ ਦੀ ਯਾਤ੍ਰਾ ਕਰੇ, ਉਪਹਾਸ ਰਖੇ, ਪਵਿੱਤਰ ਸਦਾ ਵਰਤ ਲਾਵੇ, ਦਾਨ-ਪੁਨ ਕਰੇ ਅਤੇ ਬਰਫ ਵਿੱਚ ਅੰਜਾਈ ਗਵਾ ਕੇ ਸਤਿਆਨਾਸ ਕਰਕੇ ਆਪਣੀ ਦੇਹ ਨੂੰ ਕਸ਼ਟ ਕਰ ਦੇਵੇ,
Fareedkot Teekaਸਭੀ ਤੀਰਥ ਅਰੁ ਬ੍ਰਤ ਅਰ ਜਗ ਔਰ ਅਨੇਕ ਪੁੰਨ ਭੀ ਕੀਏ ਪੁਨਹ ਹਿਮਾਲੈ ਪਰਬਤ ਮੇਂ ਸਰੀਰ ਕੋ ਗਾਲ ਗਾਲ ਕਰ ਸਰੀਰੁ ਨਸਟ ਕਰ ਦੀਆ॥
Prof. Sahib Singhਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ,

ਪਦ ਅਰਥ ਸਭਿ = ਸਾਰੇ। ਹਿਵੈ = ਬਰਫ਼ ਵਿਚ। ਗਾਲਿ = ਗਾਲ ਕੇ। ਤਨੁ ਛੀਜੈ = (ਜੇ) ਸਰੀਰ ਨਾਸ ਹੋ ਜਾਏ।

SikhNet (Spanish)Podrás visitar los santuarios sagrados, realizar ayunos y festividades sagradas, dar caridades con toda generosidad y castigar tu cuerpo derritiendo la nieve,

ਅਤੁਲਾ ਤੋਲੁ, ਰਾਮ ਨਾਮੁ ਹੈ ਗੁਰਮਤਿ; ਕੋ ਪੁਜੈ ਨ. ਤੋਲ ਤੁਲੀਜੈ ॥੭॥

atulaa tol, raam naam hai guramat; ko pujai na. tol tuleejai |7|

Sant Singh KhalsaThe weight of the Lord's Name is unweighable, according to the Guru's Teachings; nothing can equal its weight. ||7||
Manmohan SinghBut, heavier is the weight of the merit of contemplating the Lord's Name, through the Guru's instructions, In weight nothings can equal the weight of the Name's meditation.
Manmohan Singh (Punjabi)ਪ੍ਰੰਤੂ ਭਾਰੀ ਹੈ ਵਜਨ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੇ ਸਿਮਰਨ ਕਰਨ ਦੇ ਫਲ ਦਾ। ਤੋਲਣ ਦੁਆਰਾ ਕੁਝ ਭੀ ਨਾਮ ਦੇ ਸਿਮਰਨ ਦੇ ਵਜਨ ਦੇ ਬਰਾਬਰ ਨਹੀਂ ਪੁਜਦਾ।
Fareedkot Teekaਗੁਰਮਤਿ ਕਰ ਜੋ ਰਾਮ ਕਾ ਨਾਮੁ ਜਪਣਾ ਹੈ, ਸੋ ਤਿਸ ਕਾ ਤੋਲੁ ਅਤੁਲੁ ਹੀ ਹੈ, ਤਿਸ ਤੋਲ ਕੇ ਸਾਥ ਕੋਈ ਤੋਲਿਆ ਹੋਇਆ ਸਾਧਨੁ ਪੁਜਤਾ ਨਹੀਂ ਹੈ। ਚਾਹੇ ਬੁਧੀ ਰੂਪੀ ਤਕੜੀ ਸੇ ਤੋਲ ਭੀ ਲਈਏ, ਭਾਵ ਯਹਿ ਕਿ ਊਪਰਿ ਕੇ ਸਾਧਨ ਨਾਮ ਰਾਮ ਕੇ ਤੁਲ ਨਹੀਂ ਹੈਂ॥੭॥
Prof. Sahib Singh(ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮੱਤ ਤੇ ਤੁਰਿਆਂ ॥੭॥

ਪਦ ਅਰਥ ਅਤੁਲਾ = ਨਾਹ ਤੋਲਿਆ ਜਾ ਸਕਣ ਵਾਲਾ। ਕੋ = ਕੋਈ (ਭੀ ਉੱਦਮ)। ਪੁਜੈ ਨ = ਅੱਪੜਦਾ ਨਹੀਂ, ਬਰਾਬਰੀ ਨਹੀਂ ਕਰ ਸਕਦਾ। ਤੁਲੀਜੈ = ਜੇ ਤੋਲਿਆ ਜਾਏ ॥੭॥

SikhNet (Spanish)pero el Peso del Nombre del Señor es Incalculable. Y nada, de acuerdo a las Enseñanzas del Guru, lo puede igualar. (7)

ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ; ਜਨ ਨਾਨਕ ਸਰਨਿ ਪਰੀਜੈ ॥

tav gun braham braham too jaaneh; jan naanak saran pareejai |

Sant Singh KhalsaO God, You alone know Your Glorious Virtues. Servant Nanak seeks Your Sanctuary.
Manmohan SinghThine virtues, O Lord God, Thou alone know. Slave Nanak has sought Thy refuge.
Manmohan Singh (Punjabi)ਤੇਰੀਆਂ ਨੇਕੀਆਂ ਹੇ ਸੁਆਮੀ, ਵਾਹਿਗੁਰੂ! ਕੇਵਲ ਤੂੰ ਹੀ ਜਾਣਦਾ ਹੈ। ਗੋਲੇ ਨਾਨਕ ਨੇ ਤੇਰੀ ਹੀ ਪਨਾਹ ਲਈ ਹੈ।
Fareedkot Teekaਹੇ ਬ੍ਰਹਮ! ਤੇਰੇ ਜੋ ਗੁਨ (ਬ੍ਰਹਮ) ਬੇਦ ਕਰ ਪ੍ਰਤਿਪਾਦ੍ਯ ਹੈਂ, ਸੋ ਤੂੰ ਹੀ ਜਾਨਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਆਪ ਕੀ ਸਰਨਿ ਪ੍ਰਾਪਤਿ ਹੂਏ ਹੈਂ॥
Prof. Sahib Singhਹੇ ਦਾਸ ਨਾਨਕ! ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ।

ਪਦ ਅਰਥ ਬ੍ਰਹਮ = ਹੇ ਪ੍ਰਭੂ! ਤਵ = ਤੇਰੇ। ਪਰੀਜੈ = ਪਏ ਰਹਿਣਾ ਚਾਹੀਦਾ ਹੈ।

SikhNet (Spanish)Oh, Dios, sólo Tú conoces Tus Virtudes Gloriosas.

ਤੂ ਜਲ ਨਿਧਿ. ਮੀਨ ਹਮ ਤੇਰੇ; ਕਰਿ ਕਿਰਪਾ ਸੰਗਿ ਰਖੀਜੈ ॥੮॥੩॥

too jal nidh. meen ham tere; kar kirapaa sang rakheejai |8|3|

Sant Singh KhalsaYou are the Ocean of water, and I am Your fish. Please be kind, and keep me always with You. ||8||3||
Manmohan SinghThou are the ocean of water and I am a fish of Thine Mercifully Keep Thou me ever with Thee.
Manmohan Singh (Punjabi)ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਹਾਂ ਤੇਰੀ ਇਕ ਮੱਛੀ। ਮਿਹਰਬਾਨੀ ਕਰਕੇ ਤੂੰ ਮੈਨੂੰ ਸਦਾ ਆਪਣੇ ਨਾਲ ਰੱਖ।
Fareedkot Teekaਹੇ ਭਗਵਨ! ਤੂੰ ਸਮੁਦ੍ਰਵਤ ਹੈਂ ਹਮ ਆਪ ਕੇ ਮੀਨ ਹੈਂ, ਹੇ ਮਾਹਾਰਾਜ! ਕ੍ਰਿਪਾ ਦ੍ਰਿਸ੍ਟੀ ਕਰ ਕੇ ਮੇਰੇ ਕੋ ਅਪਨੇ ਸੰਗ ਹੀ ਰਖੀਏ॥੮॥੩॥
Prof. Sahib Singhਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ ॥੮॥੩॥

ਪਦ ਅਰਥ ਜਲਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਕਰਿ = ਕਰ ਕੇ। ਸੰਗਿ = (ਆਪਣੇ) ਨਾਲ ॥੮॥੩॥

SikhNet (Spanish)El Sirviente Nanak sólo busca Tu Santuario, pues eres el Océano de Agua y yo soy Tu Pez. Muéstrame Tu Bondad y consérvame siempre Contigo. (8-3)

Open this shabad (19 lines, Angs 1324-1325) →

Shabad Guru Ramdas Ji Raag Kalyaan

ਕਲਿਆਨ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੌਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਰਾਮਾ; ਰਮ ਰਾਮੋ ਪੂਜ ਕਰੀਜੈ ॥

raamaa; ram raamo pooj kareejai |

Sant Singh KhalsaI worship and adore the Lord, the All-pervading Lord.
Manmohan SinghI worship only the All-pervading Lord's God.
Manmohan Singh (Punjabi)ਮੈਂ ਕੇਵਲ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੀ ਉਪਾਸ਼ਨਾ ਕਰਦਾ ਹਾਂ।
Fareedkot Teekaਹੇ (ਰਾਮ) ਰਮਣ ਰੂਪ (ਰਮ) ਸੁੰਦਰ ਰਾਮ! ਹਮ ਤੇਰੀ ਪੂਜਾ ਕੋ ਕਰਤੇ ਹੈਂ॥
Prof. Sahib Singhਸਦਾ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।

ਪਦ ਅਰਥ ਰਮ = ਸਰਬ-ਵਿਆਪਕ। ਪੂਜ = ਭਗਤੀ। ਕਰੀਜੈ = ਕਰਨੀ ਚਾਹੀਦੀ ਹੈ।

SikhNet (Spanish)Alabo y adoro al Señor, al Señor que prevalece en todos lados. Entrego mi mente y cuerpo, y todo lo que tengo al Él. Siguiendo la Enseñanza del Guru,

ਮਨੁ ਤਨੁ ਅਰਪਿ ਧਰਉ ਸਭੁ ਆਗੈ; ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥

man tan arap dhrau sabh aagai; ras guramat giaan drirreejai |1| rahaau |

Sant Singh KhalsaI surrender my mind and body, and place everything before Him; following the Guru's Teachings, spiritual wisdom is implanted within me. ||1||Pause||
Manmohan SinghSurrendering my soul and body, I place them all before Him and, through the Guru's teaching, implant I the ambrosial Divine knowledge within me. Pause.
Manmohan Singh (Punjabi)ਆਪਣੀ ਆਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਸਭਸ ਨੂੰ ਉਸ ਦੇ ਮੂਹਰੇ ਰਖਦਾ ਹਾਂ ਤੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਅੰਮ੍ਰਿਤਮਈ ਬ੍ਰਹਮ ਗਿਆਤ ਨੂੰ ਆਪਣੇ ਅੰਦਰ ਪੱਕੀ ਕਰਦਾ ਹਾਂ।
Fareedkot Teekaਮੈਨੇ ਮਨ ਤਨ ਆਪਣਾ ਸਭ ਆਪ ਕੇ ਆਗੇ ਭੇਟ ਕਰ ਦੀਆ ਹੈ, ਮੇਰੇ ਕੋ ਗੁਰਮਤਿ ਕਰ ਗ੍ਯਾਨ ਰਸ ਕੋ ਦ੍ਰਿੜ ਕਰ ਦੀਜੀਏ॥੧॥ ਰਹਾਉ ॥
Prof. Sahib Singhਜੇ ਕੋਈ ਮੇਰੇ ਹਿਰਦੇ ਵਿਚ ਗੁਰਮੱਤ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ ॥੧॥ ਰਹਾਉ ॥

ਪਦ ਅਰਥ ਅਰਪਿ = ਭੇਟਾ ਕਰ ਕੇ। ਧਰਉ = ਧਰਉਂ, ਮੈਂ ਧਰਦਾ ਹਾਂ। ਸਭੁ = ਸਭ ਕੁਝ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜੀਜੈ = ਹਿਰਦੇ ਵਿਚ ਪੱਕਾ ਹੋ ਸਕੇ ॥੧॥ ਰਹਾਉ ॥

SikhNet (Spanish)la Sabiduría Espiritual es implantada en el seno de mi ser. (1-Pausa)

ਬ੍ਰਹਮ ਨਾਮ ਗੁਣ ਸਾਖ ਤਰੋਵਰ; ਨਿਤ ਚੁਨਿ ਚੁਨਿ ਪੂਜ ਕਰੀਜੈ ॥

braham naam gun saakh tarovar; nit chun chun pooj kareejai |

Sant Singh KhalsaGod's Name is the tree, and His Glorious Virtues are the branches. Picking and gathering up the fruit, I worship Him.
Manmohan SinghThe Lord's Name is the tree and virtues its branches. Picking and gathering up the virtues, I ever worship them.
Manmohan Singh (Punjabi)ਪ੍ਰਭੂ ਦਾ ਨਾਮ ਬਿਰਛ ਹੈ ਅਤੇ ਨੇਕੀਆਂ ਇਸ ਦੀਆਂ ਟਹਿਣੀਆਂ। ਨੇਕੀਆਂ ਨੂੰ ਚੁਣ ਚੁਣ ਕੇ ਮੈਂ ਸਦੀਵ ਹੀ ਉਨ੍ਹਾਂ ਦੀ ਉਪਾਸ਼ਨਾ ਕਰਦਾ ਹਾਂ।
Fareedkot Teeka(ਬ੍ਰਹਮ) ਬੇਦ ਬ੍ਰਿਛ ਹੈਂ, ਤੇਰੇ ਨਾਮ ਤਿਸ ਕੀ ਸਾਖਾ ਹੈਂ ਔਰ ਗੁਣ ਪੁਸ਼ਪ ਹੈਂ, ਸੋ ਇਨ ਪੁਸ਼ਪੋ ਕੋ ਚੁਣ ਚੁਣ ਕਰ ਹਮ ਨਿਤ ਪ੍ਰਤਿ ਤੇਰੀ ਪੂਜਾ ਕਰੇਂ ਅਰਥਾਤ ਤੇਰੇ ਗੁਨ ਗਾਇਨ ਕਰੀਏ॥
Prof. Sahib Singhਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ (ਜਿਨ੍ਹਾਂ ਨਾਲੋਂ ਨਾਮ ਅਤੇ ਸਿਫ਼ਤ-ਸਾਲਾਹ ਦੇ ਫੁੱਲ ਹੀ) ਚੁਣ ਚੁਣ ਕੇ ਪਰਮਾਤਮ-ਦੇਵ ਦੀ ਪੂਜਾ ਕਰਨੀ ਚਾਹੀਦੀ ਹੈ।

ਪਦ ਅਰਥ ਬ੍ਰਹਮ ਨਾਮ = ਪਰਮਾਤਮਾ ਦਾ ਨਾਮ। ਬ੍ਰਹਮ ਗੁਣ = ਪਰਮਾਤਮਾ ਦੀ ਸਿਫ਼ਤ-ਸਾਲਾਹ। ਸਾਖ ਤਰੋਵਰ = ਰੁੱਖ ਦੀਆਂ ਸ਼ਾਖਾਂ। ਚੁਨਿ ਚੁਨਿ = (ਇਹੀ) ਫੁੱਲ ਚੁਣ ਚੁਣ ਕੇ। ਪੂਜ ਕਰੀਜੈ = ਪੂਜਾ ਕਰਨੀ ਚਾਹੀਦੀ ਹੈ।

SikhNet (Spanish)El Nombre del Señor es el árbol y las Virtudes Gloriosas, las ramas; recolectando la fruta Lo alabo.

ਆਤਮ ਦੇਉ. ਦੇਉ ਹੈ ਆਤਮੁ; ਰਸਿ ਲਾਗੈ ਪੂਜ ਕਰੀਜੈ ॥੧॥

aatam deo. deo hai aatam; ras laagai pooj kareejai |1|

Sant Singh KhalsaThe soul is divine; divine is the soul. Worship Him with love. ||1||
Manmohan SinghThe Luminous Lord is the llluminator of the human soul. With utter love, adore thou Him.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਮਨੁਸ਼ੀ ਰੂਹ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਪੂਰਨ ਪਿਆਰ ਨਾਲ ਤੂੰ ਉਸ ਦੀ ਉਪਾਸ਼ਨਾ ਕਰ।
Fareedkot Teekaਹੇ ਆਤਮ ਦੇਉ! ਤੂੰ ਪ੍ਰਕਾਸ ਰੂਪ ਹੈਂ ਔਰ ਸਰਬ ਕਾ ਆਤਮਾ ਹੈਂ, ਜੋ ਭਗਤ ਜਨ ਤੇਰੇ (ਰਸਿ) ਪ੍ਰੇਮ ਮੇਂ ਲਾਗੇ ਹੈਂ, ਸੋ ਤੇਰੀ ਪੂਜਾ ਕਰਤੇ ਹੈਂ॥੧॥
Prof. Sahib Singhਪਰਮਾਤਮਾ ਹੀ (ਪੂਜਣ-ਜੋਗ) ਦੇਵਤਾ ਹੈ, (ਪਰਮਾਤਮਾ ਦੇ ਨਾਮ-) ਰਸ ਵਿਚ ਲੱਗ ਕੇ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ ॥੧॥

ਪਦ ਅਰਥ ਆਤਮ ਦੇਉ = ਪਰਮਾਤਮਾ ਹੀ ਦੇਵਤਾ ਹੈ। ਰਸਿ ਲਾਗੈ = ਰਸਿ ਲਾਗਿ, (ਪਰਮਾਤਮਾ ਦੇ ਹੀ ਨਾਮ-) ਰਸ ਵਿਚ ਲੱਗ ਕੇ ॥੧॥

SikhNet (Spanish)El Alma es divina, divina es el Alma. Alábalo con todo tu Amor. (1)

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ; ਬਿਚਰਿ ਬਿਚਰਿ ਰਸੁ ਪੀਜੈ ॥

bibek budh sabh jag meh niramal; bichar bichar ras peejai |

Sant Singh KhalsaOne of keen intellect and precise understanding is immaculate in all this world. In thoughtful consideration, he drinks in the sublime essence.
Manmohan SinghImmaculate in the entire world is the man of discerning intellect. Reflecting over and contemplating the Lord, he in-drinks the nectar.
Manmohan Singh (Punjabi)ਪਵਿੱਤਰ ਹੈ ਸਾਰੇ ਜਹਾਨ ਵਿੱਚ ਵਿਚਾਰਵਾਨ ਅਕਲ ਵਾਲਾ ਇਨਸਾਨ। ਸੁਆਮੀ ਦਾ ਚਿੰਤਨ, ਅਤੇ ਅਰਾਧਨ ਕਰਨ ਦੁਆਰਾ, ਉਹ ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਬਿਬੇਕ ਬੁਧੀ ਪੁਰਸ ਸਰਬ ਜਗਤ ਮੇਂ ਨਿਰਮਲ ਹੈ ਔਰ ਬਿਚਾਰਿ ਬਿਚਾਰ ਕਰ ਨਾਮ ਰਸ ਕੋ ਪਾਨ ਕਰਤੇ ਹੈਂ॥
Prof. Sahib Singh(ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। (ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ) ਵਸਾ ਵਸਾ ਕੇ (ਆਤਮਕ ਜੀਵਨ ਦੇਣ ਵਾਲਾ ਨਾਮ-) ਰਸ ਪੀਣਾ ਚਾਹੀਦਾ ਹੈ।

ਪਦ ਅਰਥ ਬਿਬੇਕ ਬੁਧਿ = ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ। ਬਿਚਰਿ ਬਿਚਰਿ = (ਇਸ ਬੁੱਧੀ ਦੀ ਰਾਹੀਂ) ਵਿਚਾਰ ਵਿਚਾਰ ਕੇ। ਪੀਜੈ = ਪੀਣਾ ਚਾਹੀਦਾ ਹੈ।

SikhNet (Spanish)Quien tiene una inteligencia aplicada y un conocimiento profundo es alabado en este mundo. Con toda Conciencia él bebe la Esencia Sublime.

ਗੁਰ ਪਰਸਾਦਿ ਪਦਾਰਥੁ ਪਾਇਆ; ਸਤਿਗੁਰ ਕਉ ਇਹੁ ਮਨੁ ਦੀਜੈ ॥੨॥

gur parasaad padaarath paaeaa; satigur kau ihu man deejai |2|

Sant Singh KhalsaBy Guru's Grace, the treasure is found; dedicate this mind to the True Guru. ||2||
Manmohan SinghDedicating this soul to the True Guru and by the Guru's grace, I have attained unto the Name wealth.
Manmohan Singh (Punjabi)ਆਪਣੀ ਇਹ ਜਿੰਦੜੀ ਸੱਚੇ ਗੁਰਾਂ ਦੇ ਸਮਰਪਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ, ਮੈਨੂੰ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਕਰ ਤੇਰਾ ਨਾਮੁ ਪਦਾਰਥ ਪਾਯਾ ਹੈ, ਇਸੀ ਤੇ ਸਤਿਗੁਰੋਂ ਕੋ ਇਹੁ ਮਨ ਦੀਆ ਹੈ॥੨॥
Prof. Sahib Singhਇਹ ਨਾਮ-ਪਦਾਰਥ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ, ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੨॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਦਾਰਥੁ = ਹਰਿ-ਨਾਮ। ਕਉ = ਨੂੰ। ਦੀਜੈ = ਦੇਣਾ ਚਾਹੀਦਾ ਹੈ ॥੨॥

SikhNet (Spanish)Por la Gracia del Guru, el Tesoro es encontrado. Dedica entonces tu mente al Verdadero Guru. (2)

ਨਿਰਮੋਲਕੁ ਅਤਿ ਹੀਰੋ ਨੀਕੋ; ਹੀਰੈ ਹੀਰੁ ਬਿਧੀਜੈ ॥

niramolak at heero neeko; heerai heer bidheejai |

Sant Singh KhalsaPriceless and utterly sublime is the Diamond of the Lord. This Diamond pierces the diamond of the mind.
Manmohan SinghInvaluable and supremely sublime is the Name diamond of the Lord. With this diamond the mind's diamond is pierced through.
Manmohan Singh (Punjabi)ਅਣਮੁੱਲਾ ਅਤੇ ਪਰਮ ਸ਼੍ਰੇਸ਼ਟ ਹੈ ਸੁਆਮੀ ਦਾ ਨਾਮ ਮਾਣਕ। ਇਸ ਮਾਣਕ ਨਾਲ, ਮਨ ਦਾ ਮਾਣਕ ਵਿਨ੍ਹਿਆ ਜਾਂਦਾ ਹੈ।
Fareedkot Teekaਗੁਰੋਂ ਕਾ ਉਪਦੇਸ ਜੋ ਅਤੀ ਸ੍ਰੇਸ਼੍ਟ ਹੀਰੇ ਵਤ ਅਮੋਲਕ ਹੈ, ਤਿਸ ਹੀਰੇ ਕੇ ਸਾਥ ਮਨ ਰੂਪੀ ਹੀਰੇ ਕੋ ਭੇਦਨ ਕੀਆ ਹੈ॥
Prof. Sahib Singhਪਰਮਾਤਮਾ ਦਾ ਨਾਮ-ਹੀਰਾ ਬਹੁਤ ਹੀ ਕੀਮਤੀ ਹੈ ਬਹੁਤ ਹੀ ਸੋਹਣਾ ਹੈ, ਇਸ ਨਾਮ-ਹੀਰੇ ਨਾਲ (ਆਪਣੇ ਮਨ-) ਹੀਰੇ ਨੂੰ ਸਦਾ ਪ੍ਰੋ ਰੱਖਣਾ ਚਾਹੀਦਾ ਹੈ।

ਪਦ ਅਰਥ ਅਤਿ ਨੀਕੋ = ਬਹੁਤ ਸੋਹਣਾ। ਹੀਰੋ = ਹਰਿ-ਨਾਮ-ਹੀਰਾ। ਹੀਰੈ = (ਇਸ) ਹੀਰੇ ਨਾਲ। ਹੀਰੁ = ਮਨ-ਹੀਰਾ। ਬਿਧੀਜੈ = ਵਿੰਨ੍ਹ ਲੈਣਾ ਚਾਹੀਦਾ ਹੈ, ਪ੍ਰੋ ਲੈਣਾ ਚਾਹੀਦਾ ਹੈ।

SikhNet (Spanish)Inapreciable y enteramente Sublime es el Diamante del Señor. Este Diamante atraviesa el diamante de la mente.

ਮਨੁ ਮੋਤੀ ਸਾਲੁ ਹੈ, ਗੁਰਸਬਦੀ; ਜਿਤੁ ਹੀਰਾ, ਪਰਖਿ ਲਈਜੈ ॥੩॥

man motee saal hai, gurasabadee; jit heeraa, parakh leejai |3|

Sant Singh KhalsaThe mind becomes the jeweller, through the Word of the Guru's Shabad; it appraises the Diamond of the Lord. ||3||
Manmohan SinghThrough the Guru's word, the mind becomes the jeweller, which then, assays God, the diamond.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਮਨੂਆ ਜਵੇਹਰੀ ਹੋ ਜਾਂਦਾ ਹੈ, ਜੋ ਫਿਰ ਵਾਹਿਗੁਰੂ ਮਾਣਕ ਨੂੰ ਪਰਖ ਲੈਂਦਾ ਹੈ।
Fareedkot Teekaਗੁਰ ਸਬਦੀ ਪੁਰਸ ਕਾ ਮਨੁ ਮੋਤੀ (ਸਾਲੁ) ਸ੍ਰੇਸ੍ਟ ਭਾਵ ਸੇ ਮਨ ਸੁਧ ਹੈ, ਜਿਸ ਮਨ ਕਰ ਹੇ ਹੀਰਾ ਰੂਪ ਬ੍ਰਹਮ! ਤੇਰੇ ਕੋ ਪਰਖ ਲਈਤਾ ਹੈ॥੩॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤਿ ਨਾਲ ਨਾਮ ਹੀਰੇ ਦੀ ਕਦਰ-ਕੀਮਤ ਦੀ ਸਮਝ ਪੈ ਜਾਂਦੀ ਹੈ ॥੩॥

ਪਦ ਅਰਥ ਸਾਲੁ = ਸਾਰੁ, ਸ੍ਰੇਸ਼ਟ। ਸਬਦੀ = ਸ਼ਬਦ ਦੀ ਰਾਹੀਂ। ਜਿਤੁ = ਜਿਸ (ਸ਼ਬਦ) ਦੀ ਬਰਕਤਿ ਨਾਲ। ਹੀਰਾ = ਨਾਮ-ਹੀਰਾ ॥੩॥

SikhNet (Spanish)La mente se vuelve el joyero y mediante la Palabra del Shabd del Guru logra apreciar el Diamante del Señor. (3)

ਸੰਗਤਿ ਸੰਤ ਸੰਗਿ ਲਗਿ ਊਚੇ; ਜਿਉ ਪੀਪ ਪਲਾਸ ਖਾਇ ਲੀਜੈ ॥

sangat sant sang lag aooche; jiau peep palaas khaae leejai |

Sant Singh KhalsaAttaching oneself to the Society of the Saints, one is exalted and uplifted, as the palaas tree is absorbed by the peepal tree.
Manmohan SinghAs Butea frondosa plant becomes part and parcel of the Ficus religiosa tree; similarly, meeting with the saints' society, one becomes sublime.
Manmohan Singh (Punjabi)ਜਿਸ ਤਰ੍ਹਾਂ ਪਲਾਹ, ਪਿੱਪਲ ਦਾ ਅੰਗ ਹੀ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਸਤਿਸੰਗਤ ਨਾਲ ਜੁੜ ਪ੍ਰਾਣੀ ਸ਼੍ਰੇਸ਼ਟ ਹੋ ਜਾਂਦਾ ਹੈ।
Fareedkot Teekaਸਤਸੰਗਤ ਕੇ ਸੰਗ ਲਗ ਕਰ ਊਚੇ ਹੋਵੀਤਾ ਹੈ। ਜਿਸ ਪ੍ਰਕਾਰ ਪਲਾਸ ਮੇਂ ਪਿਪਲ ਉਪਜਾ ਹੂਆ ਪਲਾਸ ਕੋ ਖਾਇ ਲੇਤਾ ਹੈ, ਤਿਸੀ ਪ੍ਰਕਾਰ ਸਤਿਸੰਗ ਦ੍ਵਾਰਾ ਅੰਤਹਕਰਣ ਪਲਾਸ ਕਾ ਅਭਾਉ ਕਰ ਦੀਆ॥
Prof. Sahib Singhਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕੀਦਾ ਹੈ। ਜਿਵੇਂ ਛਿਛਰੇ ਨੂੰ ਪਿੱਪਲ ਆਪਣੇ ਵਿਚ ਲੀਨ ਕਰ (ਕੇ ਆਪਣੇ ਵਰਗਾ ਹੀ ਬਣਾ) ਲੈਂਦਾ ਹੈ,

ਪਦ ਅਰਥ ਸੰਗਿ = ਨਾਲ। ਲਗਿ = ਲੱਗ ਕੇ। ਪੀਪ = ਪਿੱਪਲ। ਪਲਾਸ = ਛਿਛਰ।

SikhNet (Spanish)Apegando su ser a la Sociedad del los Santos uno es elevado y exaltado, así como el árbol de Palas es absorbido en el árbol de Pipal.

ਸਭ ਨਰ ਮਹਿ. ਪ੍ਰਾਨੀ ਊਤਮੁ ਹੋਵੈ; ਰਾਮ ਨਾਮੈ ਬਾਸੁ ਬਸੀਜੈ ॥੪॥

sabh nar meh. praanee aootam hovai; raam naamai baas baseejai |4|

Sant Singh KhalsaThat mortal being is supreme among all people, who is perfumed by the fragrance of the Lord's Name. ||4||
Manmohan SinghThe mortal, within whom, the fragrance of the Lord's Name abides, becomes the most sublime amongst men.
Manmohan Singh (Punjabi)ਜਿਸ ਜੀਵ ਦੇ ਅੰਦਰ ਪ੍ਰਭੂ ਦੇ ਨਾਮ ਦੀ ਸੁਗੰਧੀ ਵਸਦੀ ਹੈ, ਉਹ ਸਾਰਿਆਂ ਮਨੁਸ਼ਾਂ ਵਿੱਚ ਪਰਮ ਸ਼੍ਰੇਸ਼ਟ ਥੀ ਵੰਞਦਾ ਹੈ।
Fareedkot Teekaਹੇ ਰਾਮ! ਜੇਕਰ ਤੇਰੇ ਨਾਮ ਕੀ ਵਾਸਨਾ ਪੁਰਸ਼ ਕੇ ਰਿਦੇ ਮੇਂ ਬਸ ਜਾਵੈ ਤੌ ਵਹੁ ਨਰ ਸ੍ਰਬ ਪ੍ਰਾਨੀਓਂ ਮੇਂ ਉਤਮੁ ਹੋ ਜਾਤਾ ਹੈ॥੪॥
Prof. Sahib Singh(ਇਸੇ ਤਰ੍ਹਾਂ ਜਿਸ ਮਨੁੱਖ ਵਿਚ) ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ॥੪॥

ਪਦ ਅਰਥ ਰਾਮ ਨਾਮੈ = ਪਰਮਾਤਮਾ ਦੇ ਨਾਮ ਵਿਚ। ਬਾਸੁ = ਸੁਗੰਧੀ ॥੪॥

SikhNet (Spanish)Aquél mortal que es perfumado con la Fragancia del Nombre del Señor se vuelve supremo entre la gente. (4)

ਨਿਰਮਲ ਨਿਰਮਲ ਕਰਮ ਬਹੁ ਕੀਨੇ; ਨਿਤ ਸਾਖਾ ਹਰੀ ਜੜੀਜੈ ॥

niramal niramal karam bahu keene; nit saakhaa haree jarreejai |

Sant Singh KhalsaOne who continually acts in goodness and immaculate purity, sprouts green branches in great abundance.
Manmohan SinghThe body tree, does good many pure and immaculate deeds, ever puts on the green boughs of the Lord's meditation.
Manmohan Singh (Punjabi)ਸਰੀਰ ਦਾ ਬਿਰਛ ਜੋ ਘਣੇਰੇ ਪਵਿੱਤਰ ਅਤੇ ਪਾਵਨ ਅਮਲ ਕਮਾਉਂਦਾ ਹੈ, ਉਸ ਨੂੰ ਸੁਆਮੀ ਦੇ ਸਿਮਰਨ ਦੀਆਂ ਸਦੀਵ ਹੀ ਹਰੀਆਂ ਟਹਿਣੀਆਂ ਨਿਕਲਦੀਆਂ ਹਨ।
Fareedkot Teekaਨਿਰਮਲ ਹੋ ਕਰ ਨਿਰਮਲ ਕਰਮ ਬਹੁਤ ਕੀਏ ਹੈਂ। ਹੇ ਹਰੀ! ਨਿਤਾਪ੍ਰਤ ਤੇਰੇ ਨਾਮੋਂ ਰੂਪ (ਸਾਖਾ) ਖੇਤੀ ਕੋ (ਜੜੀਜੈ) ਲਗਾਵਤੇ ਹੈਂ॥
Prof. Sahib Singh(ਗੁਰਮਤ ਦੀ ਬਰਕਤਿ ਨਾਲ ਜਿਸ ਮਨੁੱਖ ਨੇ) ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ ਕੰਮ ਨਿੱਤ ਕਰਨੇ ਸ਼ੁਰੂ ਕੀਤੇ, (ਉਸ ਦੇ ਜੀਵਨ-ਰੁੱਖ ਉਤੇ, ਮਾਨੋ, ਇਹ) ਹਰੀ ਸ਼ਾਖ਼ ਸਦਾ ਉੱਗਦੀ ਰਹਿੰਦੀ ਹੈ,

ਪਦ ਅਰਥ ਨਿਰਮਲ = ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ, ਪਵਿੱਤਰ। ਸਾਖਾ = ਸ਼ਾਖਾ। ਸਾਖਾ ਹਰੀ = ਹਰੀ ਸ਼ਾਖ਼। ਜੜੀਜੈ = ਜੜੀ ਜਾਂਦੀ ਹੈ, ਉੱਗਦੀ ਹੈ।

SikhNet (Spanish)Quien actúa continuamente con bondad y pureza inmaculada hace germinar ramas verdes con abundancia.

ਧਰਮੁ ਫੁਲੁ. ਫਲੁ ਗੁਰਿ ਗਿਆਨੁ ਦ੍ਰਿੜਾਇਆ; ਬਹਕਾਰ ਬਾਸੁ ਜਗਿ ਦੀਜੈ ॥੫॥

dharam ful. fal gur giaan drirraaeaa; bahakaar baas jag deejai |5|

Sant Singh KhalsaThe Guru has taught me that Dharmic faith is the flower, and spiritual wisdom is the fruit; this fragrance permeates the world. ||5||
Manmohan SinghThe Guru has instructed me, that faith is the flower and gnosis the fruit is the flower and gnosis the fruit of this tree and bliss the word with scent and fragrance.
Manmohan Singh (Punjabi)ਗੁਰਦੇਵ ਜੀ ਨੇ ਮੈਨੂੰ ਦਰਸਾ ਦਿੱਤਾ ਹੈ ਕਿ ਇਸ ਬਿਰਛ ਦਾ ਈਮਾਨ ਪੁਸ਼ਪ ਅਤੇ ਬ੍ਰਹਮਬੋਧ ਮੇਵਾ ਹੈ ਅਤੇ ਇਹ ਜਹਾਨ ਨੂੰ ਸੁਗੰਧੀ ਅਤੇ ਖੁਸ਼ਬੋ ਬਖਸ਼ਦਾ ਹੈ।
Fareedkot Teekaਤਿਸ ਧਰਮ ਰੂਪ ਫੁਲ ਕਾ ਗੁਰੋਂ ਨੇ ਗ੍ਯਾਨ ਰੂਪੀ ਫਲੁ ਦ੍ਰਿੜ ਕਰਾਯਾ ਹੈ, ਤਿਸ ਫੁਲ ਫਲ੍ਹ ਕੀ (ਬਹਕਾਰ) ਮਹਿਕਣੇ ਵਾਲੀ ਸੁਗੰਧੀ ਅਰਥਾਤ ਭਗਤੀ ਜਗਤ ਮੇਂ ਦਈ ਹੈ॥੫॥
Prof. Sahib Singh(ਜਿਸ ਨੂੰ) ਧਰਮ-ਰੂਪ ਫੁੱਲ ਲੱਗਦਾ ਰਹਿੰਦਾ ਹੈ, ਅਤੇ ਗੁਰੂ ਦੀ ਰਾਹੀਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਫਲ ਲੱਗਦਾ ਹੈ। (ਇਸ ਫੁੱਲ ਦੀ) ਮਹਕਾਰ ਸੁਗੰਧੀ (ਸਾਰੇ) ਜਗਤ ਵਿਚ ਖਿਲਰਦੀ ਹੈ ॥੫॥

ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਗਿਆਨੁ = ਆਤਮਕ ਜੀਵਨ ਦੀ ਸੂਝ। ਬਹਕਾਰ = ਮਹਕਾਰ, ਸੁਗੰਧੀ। ਬਾਸੁ = ਸੁਗੰਧੀ। ਜਗਿ = ਜਗਤ ਵਿਚ। ਦੀਜੈ = ਦਿੱਤੀ ਜਾਂਦੀ ਹੈ ॥੫॥

SikhNet (Spanish)El Guru me enseñó que la Fe del Dharma es la flor y la Sabiduría Espiritual es el fruto, y esta Fragancia compenetra al mundo. (5)

ਏਕ ਜੋਤਿ. ਏਕੋ ਮਨਿ ਵਸਿਆ; ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥

ek jot. eko man vasiaa; sabh braham drisatt ik keejai |

Sant Singh KhalsaThe One, the Light of the One, abides within my mind; God, the One, is seen in all.
Manmohan SinghThe One Luminous Lord alone abides within my mind and the Creator-Lord alone is seen amongst all.
Manmohan Singh (Punjabi)ਕੇਵਲ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਮੇਰੇ ਰਿਦੇ ਅੰਦਰ ਵਸਦਾ ਹੈ ਅਤੇ ਕੇਵਲ ਸਿਰਜਣਹਾਰ ਸਾਈਂ ਹੀ ਸਾਰਿਆਂ ਅੰਦਰ ਦਿਸਦਾ ਹੈ।
Fareedkot Teekaਹੇ ਏਕ ਜੋਤੀ! ਇਕ ਤੂੰ ਹੀ ਮੇਰੇ ਮਨ ਮੇਂ ਬਸ ਰਹਾ ਹੈਂ। ਹੇ ਬ੍ਰਹਮ! ਸਭ ਮੇਂ ਇਕ ਤੇਰੀ ਹੀ ਦ੍ਰਿਸ਼੍ਟੀ ਕਰੀ ਹੈ॥
Prof. Sahib Singh(ਸਾਰੇ ਜਗਤ ਵਿਚ) ਇਕ (ਪਰਮਾਤਮਾ) ਦੀ ਜੋਤਿ (ਹੀ ਵੱਸਦੀ ਹੈ), ਇਕ ਪਰਮਾਤਮਾ ਹੀ (ਸਭਨਾਂ ਦੇ) ਮਨ ਵਿਚ ਵੱਸਦਾ ਹੈ, ਸਾਰੀ ਲੁਕਾਈ ਵਿਚ ਸਿਰਫ਼ ਪਰਮਾਤਮਾ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਣੀ ਚਾਹੀਦੀ ਹੈ।

ਪਦ ਅਰਥ ਏਕੋ = ਇਕ (ਪਰਮਾਤਮਾ) ਹੀ। ਮਨਿ = ਮਨ ਵਿਚ। ਬ੍ਰਹਮ = ਪਰਮਾਤਮਾ। ਦ੍ਰਿਸਟਿ = ਨਿਗਾਹ, ਨਜ਼ਰ।

SikhNet (Spanish)La Luz del Uno habita en mi mente. Dios, el Uno, es visto en todo.

ਆਤਮ ਰਾਮੁ ਸਭ ਏਕੈ ਹੈ ਪਸਰੇ; ਸਭ ਚਰਨ ਤਲੇ ਸਿਰੁ ਦੀਜੈ ॥੬॥

aatam raam sabh ekai hai pasare; sabh charan tale sir deejai |6|

Sant Singh KhalsaThe One Lord, the Supreme Soul, is spread out everywhere; all place their heads beneath His Feet. ||6||
Manmohan SinghThe One All-pervading soul is spread all over, Everyone places one's head under His feet.
Manmohan Singh (Punjabi)ਇਕ ਸਰਬ-ਵਿਆਪਕ ਰੂਹ ਹੀ ਸਾਰੇ ਫੈਲੀ ਹੋਈ ਹੈ। ਹਰ ਕੋਈ ਉਸ ਦੇ ਪੈਰਾ ਹੇਠ ਆਪਣਾ ਸੀਸ ਰੱਖਦਾ ਹੈ।
Fareedkot Teekaਹੇ ਰਾਮ ਸਰਬ ਕਾ ਆਤਮਾ ਰੂਪ! ਤੂੰ ਏਕ ਹੀ ਸਰਬ ਸਥਾਨੋਂ ਮੇਂ ਬ੍ਯਾਪਕ ਹੈਂ, ਸਭ ਤੇਰੇ ਹੀ ਚਰਨੋਂ ਕੇ ਤਲੇ ਸੀਸ ਦੇਤੇ ਹੈਂ॥੬॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ, (ਇਸ ਵਾਸਤੇ) ਸਭਨਾਂ ਦੇ ਚਰਨਾਂ ਹੇਠ (ਆਪਣਾ) ਸਿਰ ਰੱਖਣਾ ਚਾਹੀਦਾ ਹੈ ॥੬॥

ਪਦ ਅਰਥ ਆਤਮ ਰਾਮੁ = ਪਰਮਾਤਮਾ। ਪਸਰੇ = ਵਿਆਪਕ। ਤਲੇ = ਹੇਠ ॥੬॥

SikhNet (Spanish)El Único Señor, el Alma Suprema, se esparce por todas partes. Todos postran sus cabezas a Sus Pies. (6)

ਨਾਮ ਬਿਨਾ. ਨਕਟੇ ਨਰ ਦੇਖਹੁ; ਤਿਨ ਘਸਿ ਘਸਿ ਨਾਕ ਵਢੀਜੈ ॥

naam binaa. nakatte nar dekhahu; tin ghas ghas naak vadteejai |

Sant Singh KhalsaWithout the Naam, the Name of the Lord, people look like criminals with their noses cut off; bit by bit, their noses are cut off.
Manmohan SinghThe men without the Name look like nose-shorn persons, Gratingly, and gratingly are chopped off their noses.
Manmohan Singh (Punjabi)ਨੱਕ-ਵੱਢੇ ਲਗਦੇ ਹਨ ਇਨਸਾਨ ਨਾਮ ਦੇ ਬਗੈਰ। ਰਗੜ, ਰਗੜ ਕੇ ਵਢੇ ਜਾਂਦੇ ਹਨ, ਉਨ੍ਹਾਂ ਦੇ ਨੱਕ।
Fareedkot Teekaਜੋ ਤੇਰੇ ਨਾਮ ਸੇ ਬਿਨਾਂ ਹੈਂ ਸਭੀ ਪੁਰਸ ਨਕਟੇ ਦੇਖੀਤੇ ਹੈਂ, ਅਰਥਾਤ ਇਸ ਲੋਕ ਮੇਂ ਅਪਜਸੁ ਹੈਂ ਔਰੁ ਪ੍ਰਲੋਕ ਮੇਂ ਭੀ ਤਿਨ ਕਾ ਜਸੁ ਰੂਪੀ ਨਾਕੁ ਘਸਾਇ ਘਸਾਇ ਕਰ ਕਟੀਤਾ ਹੈ॥
Prof. Sahib Singhਵੇਖੋ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ਉਹ ਨਿਰਾਦਰੀ ਹੀ ਕਰਾਂਦੇ ਹਨ, ਉਹਨਾਂ ਦੀ ਸਦਾ ਨੱਕ-ਵੱਢੀ ਹੁੰਦੀ ਰਹਿੰਦੀ ਹੈ।

ਪਦ ਅਰਥ ਨਕਟੇ = ਨੱਕ-ਕੱਟੇ, ਆਦਰ-ਹੀਣ। ਤਿਨ ਨਾਕ = ਉਹਨਾਂ ਦਾ ਨੱਕ। ਘਸਿ ਘਸਿ = ਮੁੜ ਮੁੜ ਘਸ ਕੇ। ਵਢੀਜੈ = ਵੱਢਿਆ ਜਾਂਦਾ ਹੈ।

SikhNet (Spanish)Sin el Naam, el Nombre del Señor, la gente se ve como un criminal al que se le ha cortado poco a poco la nariz.

ਸਾਕਤ ਨਰ ਅਹੰਕਾਰੀ ਕਹੀਅਹਿ; ਬਿਨੁ ਨਾਵੈ. ਧ੍ਰਿਗੁ ਜੀਵੀਜੈ ॥੭॥

saakat nar ahankaaree kaheeeh; bin naavai. dhrig jeeveejai |7|

Sant Singh KhalsaThe faithless cynics are called egotistical; without the Name, their lives are cursed. ||7||
Manmohan SinghThe apostate persons are called the egoists, Without the Name, accursed is their life.
Manmohan Singh (Punjabi)ਅਧਰਮੀ ਪੁਰਸ਼ ਮਗਰੂਰ ਆਖੇ ਜਾਂਦੇ ਹਨ। ਨਾਮ ਦੇ ਬਾਝੋਂ ਲਾਹਨਤਮਾਰੀ ਹੈ ਉਨ੍ਹਾਂ ਦੀ ਜਿੰਦਗੀ।
Fareedkot Teekaਜੋ ਮਨਮੁਖ ਪੁਰਸ਼ ਹੰਕਾਰੀ ਕਹੀਤੇ ਹੈਂ ਤਿਨ ਕਾ ਜੀਵਨਾ ਧ੍ਰਿਕਾਰ ਹੈ, ਕਿਉਂਕਿ ਵਹੁ ਤੇਰੇ ਨਾਮ ਸੇ ਰਹਿਤ ਹੈਂ॥੭॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਅਹੰਕਾਰੀ ਹੀ ਆਖੇ ਜਾਂਦੇ ਹਨ। ਨਾਮ ਤੋਂ ਬਿਨਾ ਜੀਵਿਆ ਜੀਵਨ ਫਿਟਕਾਰ-ਜੋਗ ਹੀ ਹੁੰਦਾ ਹੈ ॥੭॥

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਕਹੀਅਹਿ = ਕਹੇ ਜਾਂਦੇ ਹਨ। ਧ੍ਰਿਗੁ = ਫਿਟਕਾਰ-ਯੋਗ ॥੭॥

SikhNet (Spanish)Los cínicos sin fe son egoístas y sin el Nombre de Dios viven una vida de maldiciones. (7)

ਜਬ ਲਗੁ ਸਾਸੁ ਸਾਸੁ ਮਨ ਅੰਤਰਿ; ਤਤੁ ਬੇਗਲ ਸਰਨਿ ਪਰੀਜੈ ॥

jab lag saas saas man antar; tat begal saran pareejai |

Sant Singh KhalsaAs long as the breath breathes through the mind deep within, hurry and seek God's Sanctuary.
Manmohan SinghAs long as there is breath and life in thy mind, that long, hurriedly and quickly, seek thou thy Lord's refuge.
Manmohan Singh (Punjabi)ਜਦ ਤਾਂਈ ਤੇਰੇ ਚਿੱਤ ਅੰਦਰ ਸਾਹ ਸਾਹ ਹੈ ਉਦੋਂ ਤਾਈ ਤੂੰ ਤੁਰਤ ਤੇ ਝਟਾਪਟ ਹੀ ਆਪਣੇ ਪ੍ਰਭੂ ਦੀ ਪਨਾਹ ਲੈ।
Fareedkot Teekaਤਾਂ ਤੇ ਹੇ ਭਗਵਨ! ਜਬ ਤਕ ਹਮਾਰੇ ਸਰੀਰ ਕੇ ਅੰਦਰ ਪ੍ਰਾਣ ਆਵਤੇ ਜਾਤੇ ਹੈਂ ਤਬ ਤਕ, ਹੇ ਤਤ ਸ੍ਵਰੂਪ! (ਬੇਗਲ) ਸੀਘ੍ਰਤਾ ਕਰ ਮਨ ਕਰ ਕੇ ਸ੍ਵਾਸ ਸ੍ਵਾਸ ਤੇਰੀ ਸਰਣ ਪੜ ਰਹੇ ਹੈਂ॥
Prof. Sahib Singhਜਦ ਤਹੈਕ ਮਨ ਵਿਚ (ਭਾਵ, ਸਰੀਰ ਵਿਚ) ਇੱਕ ਸਾਹ ਭੀ ਆ ਰਿਹਾ ਹੈ, ਤਦ ਤਕ ਪੂਰੀ ਸਰਧਾ ਨਾਲ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ।

ਪਦ ਅਰਥ ਸਾਸੁ = ਸਾਹ। ਸਾਸੁ ਸਾਸੁ = ਹਰੇਕ ਸਾਹ। ਜਬ ਲਗੁ = ਜਿਤਨਾ ਚਿਰ। ਤਤੁ = ਤੁਰਤ। ਬੇਗਲ = ਬੇ-ਗਲ, ਝਿਜਕ ਤੋਂ ਬਿਨਾ, ਸਰਧਾ ਨਾਲ। ਪਰੀਜੈ = ਪਏ ਰਹਿਣਾ ਚਾਹੀਦਾ ਹੈ।

SikhNet (Spanish)Mientras la respiración se conserve en el interior de la mente, ésta corre y busca el Santuario de Dios.

ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ; ਮੈ. ਸਾਧੂ ਚਰਨ ਪਖੀਜੈ ॥੮॥੪॥

naanak kripaa kripaa kar dhaarahu; mai. saadhoo charan pakheejai |8|4|

Sant Singh KhalsaPlease shower Your Kind Mercy and take pity upon Nanak, that he may wash the feet of the Holy. ||8||4||
Manmohan SinghO Lord, show Thou such mercy and Compassion unto Nanak, that he may ever wash the feet of Thine saints.
Manmohan Singh (Punjabi)ਹੇ ਮਾਲਕ! ਤੂੰ ਨਾਨਕ ਉਤੇ ਐਸੀ ਮਿਹਰ, ਅਤੇ ਰਹਿਮਤ ਧਾਰ ਕਿ ਉਹ ਸਦੀਵ ਹੀ ਤੇਰੇ ਸੰਤਾ ਦੇ ਪੈਰ ਧੋਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਿਰਪਾ ਕੀ ਖਾਨ! ਹਮਾਰੇ ਪੁਰ ਐਸੀ ਕਿਰਪਾ ਦ੍ਰਿਸ਼੍ਟੀ ਧਾਰਨ ਕਰੋ ਜੋ ਮੈਂ ਸਾਧੂਓਂ ਕੇ ਚਰਨੋਂ ਕੋ (ਪਖੀਜੈ) ਦੇਖਤਾ ਰਹੂੰ॥੮॥੪॥
Prof. Sahib Singhਨਾਨਕ (ਆਖਦਾ ਹੈ- ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਂ ਤੇਰੇ ਸੰਤ-ਜਨਾਂ ਦੇ ਚਰਨ ਧੋਂਦਾ ਰਹਾਂ ॥੮॥੪॥

ਪਦ ਅਰਥ ਪਖੀਜੈ = ਧੋਂਦਾ ਰਹਾਂ (ਪਖਾਲੀਂ) ॥੮॥੪॥

SikhNet (Spanish)Rocía por favor Tu Bondadosa Misericordia y muestra Tu Piedad a Nanak para que así Él pueda alabar los Pies de los Santos. (8-4)

Open this shabad →

Shabad Guru Ramdas Ji Raag Kalyaan continues on Ang 1326

ਕਲਿਆਨ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੋਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਰਾਮਾ; ਮੈ. ਸਾਧੂ ਚਰਨ ਧੁਵੀਜੈ ॥

raamaa; mai. saadhoo charan dhuveejai |

Sant Singh KhalsaO Lord, I wash the feet of the Holy.
Manmohan SinghO my All-pervading God, I ever wash the feet of Thy saints.
Manmohan Singh (Punjabi)ਹੇ ਮੇਰੇ ਸਰਬ-ਵਿਆਪਕ ਵਾਹਿਗੁਰੂ, ਮੈਂ ਸਦੀਵ ਹੀ ਤੇਰੇ ਸੰਤਾਂ ਦੇ ਪੈਰ ਧੋਦਾ ਹਾਂ।
Fareedkot Teekaਹੇ ਰਾਮ! ਮੈਂ ਤੇਰੇ ਸਾਧੂਓਂ ਕੇ ਚਰਨੋਂ ਕੋ ਧੋਵਣਾ ਕਰੋਂ॥
Prof. Sahib Singhਹੇ ਮੇਰੇ ਰਾਮ! ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ,

ਪਦ ਅਰਥ ਰਾਮਾ = ਹੇ ਰਾਮ! ਸਾਧੂ = ਗੁਰੂ। ਧੁਵੀਜੈ = ਧੋਵੀਂ, ਧੋਂਦਾ ਰਹਾਂ।

SikhNet (Spanish)Oh, Señor, cuando alabo los Pies de los Santos, muchos de mis errores y faltas desaparecen en un instante.

ਕਿਲਬਿਖ ਦਹਨ ਹੋਹਿ ਖਿਨ ਅੰਤਰਿ; ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥

kilabikh dehan hohi khin antar; mere tthaakur kirapaa keejai |1| rahaau |

Sant Singh KhalsaMay my sins be burnt away in an instant; O my Lord and Master, please bless me with Your Mercy. ||1||Pause||
Manmohan SinghMy Lord, show Thou such mercy unto me, that my sins be burnt down in an instant. Pause.
Manmohan Singh (Punjabi)ਮੇਰੇ ਸੁਆਮੀ, ਮੇਰੇ ਉਤੇ ਤੂੰ ਐਸੀ ਰਹਿਮਤ ਧਾਰ, ਤਾਂ ਜੋ ਮੇਰੇ ਪਾਪ ਇਕ ਮੁਹਤ ਅੰਦਰ ਸੜ ਬਲ ਜਾਣ। ਠਹਿਰਾਉ।
Fareedkot Teekaਹੇ ਮੇਰੇ ਠਾਕੁਰ ਜੀ! ਯਿਹੀ ਕਿਰਪਾ ਕਰੀਏ ਜਿਸ ਕਰ ਮੇਰੇ ਪਾਪ ਖਿਨ ਬੀਚ ਦਗਧ ਹੋ ਜਾਵੈਂ॥੧॥ ਰਹਾਉ ॥
Prof. Sahib Singhਹੇ ਮੇਰੇ ਠਾਕੁਰ! ਮੇਰੇ ਉੱਤੇ (ਇਹ) ਮਿਹਰ ਕਰ। (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਕਿਲਬਿਖ = ਪਾਪ। ਦਹਨ ਹੋਹਿ = ਸੜ ਜਾਂਦੇ ਹਨ। ਠਾਕੁਰ = ਹੇ ਠਾਕੁਰ! ॥੧॥ ਰਹਾਉ ॥

SikhNet (Spanish)Oh, mi Señor y Maestro, bendíceme por favor con Tu Misericordia. (1-Pausa)

ਮੰਗਤ ਜਨ ਦੀਨ, ਖਰੇ ਦਰਿ ਠਾਢੇ; ਅਤਿ ਤਰਸਨ ਕਉ, ਦਾਨੁ ਦੀਜੈ ॥

mangat jan deen, khare dar tthaadte; at tarasan kau, daan deejai |

Sant Singh KhalsaThe meek and humble beggars stand begging at Your Door. Please be generous and give to those who are yearning.
Manmohan SinghMy Master, the meek alms-men are standing and begging at Thy door. Bless Thou with alms, those exceedingly desirous ones.
Manmohan Singh (Punjabi)ਮੇਰੇ ਮਾਲਕ, ਮਸਕੀਨ ਭਿਖਾਰੀ ਪੁਰਸ਼ ਤੇਰੇ ਬੂਹੇ ਉਤੇ ਖਲੋਤੇ ਮੰਗਦੇ ਹਨ। ਤੂੰ ਉਨ੍ਹਾਂ ਪਰਮ ਚਾਹਵਾਨ ਨੂੰ ਖੈਰ ਪਾ।
Fareedkot Teekaਹਮ ਭੇਖਾਰੀ ਜਨ ਦੀਨ ਹੋਇ ਕਰ ਤੇਰੇ ਦ੍ਵਾਰ ਪੁਰ ਇਸਥਿਤ ਹੋ ਰਹੇ ਹੈਂ, ਅਤੀ ਤਰਸਤੇ ਹੂਏ ਦਾਸੋਂ ਕੋ ਦਾਨ ਦੀਜੀਏ॥☬ਜੇ ਕਹੇਂ ਕਯਾ ਮਾਂਗਤੇ ਹੋ? ਸੋ ਕਹਤੇ ਹੈਂ:
Prof. Sahib Singhਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ।

ਪਦ ਅਰਥ ਦੀਨ = ਨਿਮਾਣੇ। ਖਰੇ = ਖੜੇ ਹਨ। ਦਰਿ = (ਤੇਰੇ) ਦਰ ਤੇ। ਠਾਢੇ = ਖਲੋਤੇ ਹੋਏ। ਅਤਿ ਤਰਸਨ ਕਉ = ਬਹੁਤ ਤਰਸ ਰਿਹਾਂ ਨੂੰ। ਦੀਜੈ = ਦੇਹ।

SikhNet (Spanish)Los humildes y desamparados pordioseros se hincan suplicando a Tu Puerta. Por favor muestra Tu Generosidad y dales lo que añoran.

ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ; ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥

traeh traeh saran prabh aae; mo kau guramat naam drirreejai |1|

Sant Singh KhalsaSave me, save me, O God - I have come to Your Sanctuary. Please implant the Guru's Teachings, and the Naam within me. ||1||
Manmohan SinghSave me and redeem, me, O Lord, I have sought Thy protection, Implant Thou within me, the Guru's instruction and Thine Name.
Manmohan Singh (Punjabi)ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਪਨਾਹ ਪਕੜੀ ਹੈ। ਤੂੰ ਮੇਰੇ ਅੰਦਰ ਗੁਰਾਂ ਦੇ ਉਪਦੇਸ਼ ਅਤੇ ਆਪਣੇ ਨਾਮ ਨੂੰ ਪੱਕਾ ਕਰ।
Fareedkot Teekaਹੇ ਪ੍ਰਭੂ! ਰਖ੍ਯਾ ਕਰੋ ਰਖ੍ਯਾ ਕਰੋ ਹਮ ਆਪ ਕੀ ਸਰਣ ਪ੍ਰਾਪਤਿ ਹੂਏ ਹੈਂ, ਮੇਰੇ ਕੋ ਗੁਰਮਤਿ ਦੇ ਕਰ ਨਾਮੁ ਨਿਸਚੇ ਕਰਵਾਇ ਦੀਜੀਏ॥੧॥
Prof. Sahib Singhਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ। ਹੇ ਪ੍ਰਭੂ! ਗੁਰੂ ਦੀ ਮੱਤ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ ॥੧॥

ਪਦ ਅਰਥ ਤ੍ਰਾਹਿ = ਬਚਾ ਲੈ। ਪ੍ਰਭ = ਹੇ ਪ੍ਰਭੂ! ਮੋ ਕਉ = ਮੈਨੂੰ। ਦ੍ਰਿੜੀਜੈ = ਹਿਰਦੈ ਵਿਚ ਪੱਕਾ ਕਰ ॥੧॥

SikhNet (Spanish)Sálvame, sálvame oh Dios, he llegado hasta Tu Santuario, por favor implanta el Naam y la Enseñanza del Guru en el interior de mi ser. (1)

ਕਾਮ ਕਰੋਧੁ ਨਗਰ ਮਹਿ ਸਬਲਾ; ਨਿਤ ਉਠਿ ਉਠਿ ਜੂਝੁ ਕਰੀਜੈ ॥

kaam karodh nagar meh sabalaa; nit utth utth joojh kareejai |

Sant Singh KhalsaSexual desire and anger are very powerful in the body-village; I rise up to fight the battle against them.
Manmohan SinghVery-powerful are lust and wrath in the body township. Getting ready ever wage I war with them.
Manmohan Singh (Punjabi)ਬੜੇ ਬਲਵਾਨ ਹਨ ਸ਼ਹਿਵਤ ਅਤੇ ਰੋਹ ਦੇਹ ਦੇ ਪਿੰਡ ਵਿੱਚ। ਕਮਰਕਸਾ ਕਰ, ਹਮੇਸ਼ਾਂ ਹੀ ਮੈਂ ਉਨ੍ਹਾਂ ਨਾਲ ਯੁਧ ਕਰਦਾ ਹਾਂ।
Fareedkot Teekaਸਰੀਰ ਨਗਰ ਮੇਂ ਕਾਮ, ਕ੍ਰੋਧ ਅਤੀ ਪ੍ਰਬਲ ਹੋ ਰਹਾ ਹੈ, ਤਿਨ ਕੇ ਸਾਥ ਨਿਤਪ੍ਰਤਿ ਉਠ ਉਠ ਕਰ (ਜੂਝੁ) ਲੜਨਾ ਕਰੀਤਾ ਹੈ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ।

ਪਦ ਅਰਥ ਨਗਰ ਮਹਿ = ਸਰੀਰ-ਨਗਰ ਵਿਚ। ਸਬਲਾ = (ਸ-ਬਲ) ਬਲਵਾਨ। ਉਠਿ = ਉੱਠ ਕੇ। ਜੂਝੁ = ਜੁੱਧ। ਕਰੀਜੈ = ਕਰੀਂ, ਮੈਂ ਕਰਦਾ ਹਾਂ।

SikhNet (Spanish)El enojo y el deseo sexual se han vuelto muy poderosos en la villa del cuerpo y ahora me levanto a librar la batalla en su contra,

ਅੰਗੀਕਾਰੁ ਕਰਹੁ ਰਖਿ ਲੇਵਹੁ; ਗੁਰ ਪੂਰਾ ਕਾਢਿ ਕਢੀਜੈ ॥੨॥

angeekaar karahu rakh levahu; gur pooraa kaadt kadteejai |2|

Sant Singh KhalsaPlease make me Your Own and save me; through the Perfect Guru, I drive them out. ||2||
Manmohan SinghMaking me Thy own, save Thou me, O Lord, that, by the grace of the perfect Guru, I may drive them out.
Manmohan Singh (Punjabi)ਆਪਣਾ ਨਿਜ ਦਾ ਬਣਾ ਕੇ, ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਤਾਂ ਜੋ ਪੂਰਨ ਗੁਰਾਂ ਦੀ ਦਇਆ ਦੁਆਰਾ, ਮੈਂ ਉਨ੍ਹਾਂ ਨੂੰ ਬਾਹਰ ਕੱਢ ਦਿਆਂ।
Fareedkot Teekaਤਾਂ ਤੇ ਹੇ ਮਹਾਰਾਜ ਕਾਮਾਦਿਕ ਸਤ੍ਰੂਓਂ ਸੇ ਮੇਰੇ ਕੋ ਰਾਖ ਲੀਜੀਏ ਔਰ ਪਖੁ ਕੀਜੀਏ, ਗੁਰੂ ਪੂਰਾ ਮਿਲਾਇ ਕਰ ਇਸ (ਕਾਢਿ) ਜਿਲਣ ਵਿਚੋਂ ਕਾਢਿ ਲੀਜੀਏ॥੨॥
Prof. Sahib Singhਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ। ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ ॥੨॥

ਪਦ ਅਰਥ ਅੰਗੀਕਾਰੁ = ਪੱਖ, ਮਦਦ, ਸਹਾਇਤਾ। ਰਾਖਿ ਲੇਵਹੁ = ਬਚਾ ਲੈ। ਕਾਢਿ ਕਢੀਜੈ = ਸਦਾ ਲਈ ਕੱਢ ਦੇਹ ॥੨॥

SikhNet (Spanish)por favor hazme Tuyo y sálvame, para que a través del Guru Perfecto destierre a todos. (2)

ਅੰਤਰਿ ਅਗਨਿ ਸਬਲ ਅਤਿ ਬਿਖਿਆ; ਹਿਵ ਸੀਤਲੁ ਸਬਦੁ ਗੁਰ ਦੀਜੈ ॥

antar agan sabal at bikhiaa; hiv seetal sabad gur deejai |

Sant Singh KhalsaThe powerful fire of corruption is raging violently within; the Word of the Guru's Shabad is the ice water which cools and soothes.
Manmohan SinghWithin me is greatly raging the war of sins. O my Lord, bless Thou me with the icy-cold Guru's word, that it may be quenched.
Manmohan Singh (Punjabi)ਮੇਰੇ ਅੰਦਰ ਪਾਪਾਂ ਦੀ ਜਬਰਦਸਤ ਅੱਗ ਬਹੁਤੀ ਹੀ ਮਚ ਰਹੀ ਹੈ। ਹੇ ਮੇਰੇ ਸੁਆਮੀ! ਤੂੰ ਮੈਨੂੰ ਬਰਫ ਵਰਗੀ ਠੰਢੀ ਗੁਰਬਾਣੀ ਬਖਸ਼, ਤਾਂ ਜੋ ਇਹ ਬੁਝ ਜਾਵੇ।
Fareedkot Teekaਰਿਦੇ ਅੰਤਰਿ ਬਿਸ੍ਯ ਰੂਪੀ ਅਗਨੀ ਅਤਿਸੈ ਕਰ ਪ੍ਰਬਲ ਲਗੀ ਹੂਈ ਹੈ, ਤਿਸ ਕੀ ਨਿਬ੍ਰਿਤੀ ਹੇਤ (ਹਿਵ) ਬਰਫ ਰੂਪੁ ਸੀਤਲੁ ਗੁਰ ਸਬਦ ਹਮਾਰੇ ਕੋ ਦੀਜੀਏ॥
Prof. Sahib Singh(ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ। ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ।

ਪਦ ਅਰਥ ਸਬਲ ਅਤਿ = ਬਹੁਤ ਬਲ ਵਾਲੀ। ਬਿਖਿਆ ਅਗਨਿ = ਮਾਇਆ (ਦੀ ਤ੍ਰਿਸ਼ਨਾ) ਦੀ ਅੱਗ। ਹਿਵ = ਬਰਫ਼। ਸਬਦੁ ਗੁਰ = ਗੁਰੂ ਦਾ ਸ਼ਬਦ।

SikhNet (Spanish)El fuego poderoso de la corrupción ruge violento en mi interior. La Palabra del Shabd del Guru es el agua fresca que lo sofoca.

Open this shabad (19 lines, Angs 1325-1326) →

Ang 1325 of 1430