ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਸੁਇਨੇ ਕਾ ਬਿਰਖੁ. ਪਤ ਪਰਵਾਲਾ; ਫੁਲ ਜਵੇਹਰ ਲਾਲ ॥
sueine kaa birakh. pat paravaalaa; ful javehar laal |
Sant Singh KhalsaThe Guru is the tree of gold, with leaves of coral, and blossoms of jewels and rubies.
Manmohan SinghThe Guru is the tree of gold, its leaves are corals, and its blossoms jewels and rubies.
Manmohan Singh (Punjabi)ਗੁਰੂ ਸੋਨੇ ਦਾ ਦਰੱਖਤ ਹੈ, ਇਸ ਦੇ ਪੱਤੇ ਮੂੰਗੇ ਹਨ ਅਤੇ ਇਸ ਦੇ ਪੁਸ਼ਪ ਜਵਾਹਿਰਾਤ ਤੇ ਮਾਣਕ।
Fareedkot Teekaਪੁਨਾ ਗੁਰੂ ਸੁਇਨੇ ਕਾ, ਭਾਵ ਉਤਮਤਾ ਔ ਅਮੋਲਕਤਾ ਮੇਂ ਹੈ ਔਰ (ਪਰਵਾਲਾ) ਮੂੰਗ ਕੇ ਪਤੇ ਏਹੁ ਹੈਂ, ਜੋ ਬੰਧਨੋਂ ਸੇ ਪਰੇ ਹੋ ਜਾਣਾ ਕਿ ਫੁਲ ਤੇ (ਲਾਲ) ਪ੍ਰੇਮ ਔਰ (ਜਵੇਹਰ) ਜਾਹਰ ਅਰਥਾਤ ਸਾਖ੍ਯਾਤਕਾਰ ਜੋ ਹੋਨਾ ਹੈ॥
Prof. Sahib Singh(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ।ਪਦ ਅਰਥ ਬਿਰਖੁ = ਰੁੱਖ। ਪਤ = ਪੱਤਰ। ਪਰਵਾਲਾ = ਮੂੰਗਾ (ਗੁਰੂ ਦੇ ਬਚਨ)।
SikhNet (Spanish)El Verdadero Guru es el Árbol de Oro; sus Hojas son de coral, sus Flores de brillantes y perlas.
ਤਿਤੁ. ਫਲ ਰਤਨ ਲਗਹਿ. ਮੁਖਿ ਭਾਖਿਤ; ਹਿਰਦੈ ਰਿਦੈ ਨਿਹਾਲੁ ॥
tit. fal ratan lageh. mukh bhaakhit; hiradai ridai nihaal |
Sant Singh KhalsaThe Words from His Mouth are fruits of jewels. Within His Heart, He beholds the Lord.
Manmohan SinghThat plant bears the fruit of emerald of the utterance of the Guru's mouth. Within the heart of his heart the Guru beholds the Lord.
Manmohan Singh (Punjabi)ਉਸ ਪੌਦੇ ਨੂੰ ਗੁਰੂ ਦੇ ਮੁਖਾਰਬਿੰਦ ਦੇ ਕਥਨ ਦੀ ਮਣੀ ਦਾ ਮੇਵਾ ਲੱਗਾ ਹੋਇਆ ਹੈ, ਆਪਣੇ ਦਿਲ ਦੇ ਦਿਲਾਂ ਅੰਦਰ ਗੁਰੂ ਸੁਆਮੀ ਨੂੰ ਵੇਖਦਾ ਹੈ।
Fareedkot Teeka(ਰਤਨ) ਵੈਰਾਗਾਦਿ ਸਾਧਨ ਹੈਂ ਫਲ ਲਗਤਾ ਹੈ ਔਰ ਜੋ ਗੁਰ ਸ਼ਬਦ ਕੋ (ਮੁਖਿ ਭਾਖਿਤ) ਮੁਖ ਸੇ ਉਚਾਰਤੇ ਹੈਂ, ਸੋ ਰਿਦੇ ਕੇ ਵਿਖੈ (ਨਿਹਾਲੁ) ਨਿਹਾਰ ਲੇਤੇ ਹੈਂ॥
Prof. Sahib Singhਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।ਪਦ ਅਰਥ ਤਿਤੁ = ਉਸ (ਗੁਰੂ-ਰੂਪ) ਰੁੱਖ ਨੂੰ। ਮੁਖਿ ਭਾਖਿਤ = ਮੂੰਹੋਂ ਉਚਾਰੇ ਹੋਏ ਬਚਨ। ਨਿਹਾਲੁ = ਪ੍ਰਸੰਨ।
SikhNet (Spanish)Su Fruta son rubíes que salen de Sus Labios, porque Él ve al Señor en su interior.
ਨਾਨਕ. ਕਰਮੁ ਹੋਵੈ ਮੁਖਿ ਮਸਤਕਿ; ਲਿਖਿਆ ਹੋਵੈ ਲੇਖੁ ॥
naanak. karam hovai mukh masatak; likhiaa hovai lekh |
Sant Singh KhalsaO Nanak, He is obtained by those, upon whose faces and foreheads such pre-recorded destiny is written.
Manmohan SinghNanak it is obtained by him on whose face and forehead the writ of good fortune is recorded.
Manmohan Singh (Punjabi)ਨਾਨਕ ਇਹ ਉਸ ਨੂੰ ਪਰਾਪਤ ਹੁੰਦਾ ਹੈ ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੇ ਭਾਗਾਂ ਦੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਕੇ ਅਬ ਕੇ ਨਿਸਕਾਮ ਕਰਮ (ਮੁਖਿ) ਸ੍ਰੇਸਟ ਹੋਇ ਔਰ ਪੂਰਬਲੇ ਸ੍ਰੇਸਟ ਕਰਮਾਂ ਦਾ ਲੇਖ ਮਸਤਕ ਪਰ ਲਿਖਾ ਹੋਵੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,ਪਦ ਅਰਥ ਕਰਮੁ = ਬਖ਼ਸ਼ਸ਼। ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ।
SikhNet (Spanish)Dice Nanak, si uno tiene el Destino marcado en su frente,
ਅਠਿਸਠਿ ਤੀਰਥ ਗੁਰ ਕੀ ਚਰਣੀ; ਪੂਜੈ ਸਦਾ ਵਿਸੇਖੁ ॥
atthisatth teerath gur kee charanee; poojai sadaa visekh |
Sant Singh KhalsaThe sixty-eight sacred shrines of pilgrimage are contained in the constant worship of the feet of the Exalted Guru.
Manmohan SinghThe sixty-eight places of pilgrimage seek the shelter of the most exalted Guru's feet, whom they ever worship.
Manmohan Singh (Punjabi)ਅਠਾਹਟ ਯਾਤਰਾ-ਅਸਥਾਨ ਪਰਮ ਸ੍ਰੇਸ਼ਟ ਗੁਰਾਂ ਦੇ ਪੈਰਾਂ ਦੀ ਪਨਾਹ ਲੋੜਦੇ ਹਨ, ਜਿਨ੍ਹਾਂ ਦੀ ਉਹ ਸਦੀਵ ਹੀ ਉਪਾਸ਼ਨਾ ਕਰਦੇ ਹਨ।
Fareedkot Teekaਸੋ ਪੁਰਸ ਅਠਸਠ ਤੀਰਥ ਗੁਰੂ ਕੇ ਚਰਨੋਂ ਮੇਂ ਜਾਨ ਕਰ ਸਦਾ ਹੀ ਵਸੇਸ ਕਰ ਕੇ ਪੂਜਨ ਕਰੇ ਤਬ ਗ੍ਯਾਨ ਫਲ ਪ੍ਰਾਪਤਿ ਹੋਤਾ ਹੈ॥☬ਜੋ ਬਿਨਾ ਗਿਆਨ ਹੈਂ ਤਿਨ ਕਾ ਹਾਲ ਕਹਤੇ ਹੈਂ:
Prof. Sahib Singhਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।ਪਦ ਅਰਥ ਅਠਸਠਿ = ਅਠਾਹਠ। ਵਿਸੇਖੁ = ਵਿਸ਼ੇਸ਼, ਵਧੀਆ।
SikhNet (Spanish)logra el mérito de haber recorrido todos los lugares de peregrinaje, debido a la Alabanza a los Pies del Guru.
ਹੰਸੁ ਹੇਤੁ ਲੋਭੁ ਕੋਪੁ; ਚਾਰੇ ਨਦੀਆ ਅਗਿ ॥
hans het lobh kop; chaare nadeea ag |
Sant Singh KhalsaCruelty, material attachment, greed and anger are the four rivers of fire.
Manmohan SinghCruelty, worldly love, avarice and wrath are the four streams of fire.
Manmohan Singh (Punjabi)ਨਿਰਦਈਪੁਣਾ, ਸੰਸਾਰੀ ਮੋਹ, ਲਾਲਚ ਤੇ ਗੁੱਸਾ ਚਾਰੇ ਅਗਨੀ ਦੇ ਦਰਿਆ ਹਨ।
Fareedkot Teeka(ਹੰਸੁ) ਹਿੰਸਾ, (ਹੇਤੁ) ਮੋਹ ਔਰ ਲੋਭ, ਕ੍ਰੋਧ ਏਹ ਚਾਰੋਂ ਅਗਨੀ ਕੀ ਨਦੀਆਂ ਹੈਂ॥
Prof. Sahib Singhਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ,ਪਦ ਅਰਥ ਹੰਸੁ = ਨਿਰਦਇਤਾ। ਹੇਤੁ = ਮੋਹੁ। ਕੋਪੁ = ਗੁੱਸਾ।
SikhNet (Spanish)La crueldad, el apego, la avaricia y el enojo son los cuatro ríos de fuego
ਪਵਹਿ ਦਝਹਿ ਨਾਨਕਾ; ਤਰੀਐ ਕਰਮੀ ਲਗਿ ॥੨॥
paveh dajheh naanakaa; tareeai karamee lag |2|
Sant Singh KhalsaFalling into them, one is burned, O Nanak! One is saved only by holding tight to good deeds. ||2||
Manmohan SinghBy falling into them the mortal is burnt, O Nanak! Emancipation is obtained by cleaving to good deed.
Manmohan Singh (Punjabi)ਉਨੱਾਂ ਵਿੱਚ ਡਿੱਗ ਪੈਣ ਦੁਆਰਾ ਪ੍ਰਾਣੀ ਸੜ ਬਲ ਜਾਂਦਾ ਹੈ। ਹੇ ਨਾਨਕ! ਚੰਗੇ ਅਮਲਾਂ ਦੇ ਨਾਲ ਜੁੜਣ ਦੁਆਰਾ ਕਲਿਆਣ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਨ ਮੇਂ ਪੜੇ ਹੈਂ, ਸੋ ਦਗਧ ਹੋਤੇ ਹੈਂ, ਪਰੰਤੂ (ਕਰਮੀ) ਉਤਮ ਭਾਗੋਂ ਕੇ ਆਸਰੇ ਲਗ ਕਰ ਕੇ ਤਰੀਤਾ ਹੈ॥੨॥
Prof. Sahib Singhਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥੨॥ਪਦ ਅਰਥ ਦਝਹਿ = ਸੜਦੇ ਹਨ। ਕਰਮੀ = ਬਖ਼ਸ਼ਸ਼ ਦੁਆਰਾ। ਲਗਿ = (ਚਰਨੀਂ) ਲੱਗ ਕੇ ॥੨॥
SikhNet (Spanish)y quien se pone en su camino, es quemado; pero podrá ser salvado sólo por la Gracia del Señor.(2)