ੴ

ਸਿੱਖਬਾਣੀ · SikhBani

ਜੋਗੀ ਜੰਗਮ ਅਰੁ ਸੰਨਿਆਸ ॥

jogee jangam ar saniaas
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Basant · Ang 1186 · 9 lines
Translations

ਬਸੰਤੁ ਮਹਲਾ ੯ ॥

basant mahalaa 9 |

Sant Singh KhalsaBasant, Ninth Mehl:
Manmohan SinghBasant 9th Guru.
Manmohan Singh (Punjabi)ਬਸੰਤ ਨੌਵੀ ਪਾਤਿਸ਼ਾਹੀ।
SikhNet (Spanish)Basant Mejl Guru Teg Bajadur, Noveno Canal Divino.

ਪਾਪੀ ਹੀਐ ਮੈ; ਕਾਮੁ ਬਸਾਇ ॥

paapee heeai mai; kaam basaae |

Sant Singh KhalsaThe heart of the sinner is filled with unfulfilled sexual desire.
Manmohan SinghWithin the sinner mind abodes lust.
Manmohan Singh (Punjabi)ਪਾਪੀ ਦੇ ਚਿੱਤ ਅੰਦਰ ਸ਼ਹਿਵਤ ਵੱਸਦੀ ਹੈ।
Fareedkot Teekaਇਸ ਪਾਪੀ ਹੀਏ ਮੇਂ ਕਾਮੁ ਬਸਤਾ ਹੈ॥
Prof. Sahib Singhਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿਚ ਟਿਕੀ ਰਹਿੰਦੀ ਹੈ,

ਪਦ ਅਰਥ ਪਾਪੀ ਕਾਮੁ = ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ। ਹੀਐ ਮੈ = (ਮਨੁੱਖ ਦੇ) ਹਿਰਦੇ ਵਿਚ। ਬਸਾਇ = ਟਿਕਿਆ ਰਹਿੰਦਾ ਹੈ।

SikhNet (Spanish)En el interior de mi malvado corazón hay lujuria

ਮਨੁ ਚੰਚਲੁ; ਯਾ ਤੇ. ਗਹਿਓ, ਨ ਜਾਇ ॥੧॥ ਰਹਾਉ ॥

man chanchal; yaa te. gahio, na jaae |1| rahaau |

Sant Singh KhalsaHe cannot control his fickle mind. ||1||Pause||
Manmohan SinghTherefore the mercurial mind can be restrained not. Pause.
Manmohan Singh (Punjabi)ਇਸ ਨਹੀਂ ਚੁਲਬੁਲਾ ਮਨੂਆ ਕਾਬੂ ਵਿੱਚ ਨਹੀਂ ਆਉਂਦਾ। ਠਹਿਰਾਉ।
Fareedkot Teekaਇਸ ਵਾਸਤੇ ਮਨ ਚੰਚਲ ਹੋ ਰਹਾ ਹੈ ਪਕੜਾ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਇਸ ਵਾਸਤੇ (ਮਨੁੱਖ ਦਾ) ਚੰਚਲ ਮਨ ਕਾਬੂ ਵਿਚ ਨਹੀਂ ਆ ਸਕਦਾ ॥੧॥ ਰਹਾਉ ॥

ਪਦ ਅਰਥ ਯਾ ਤੇ = ਇਸ ਕਾਰਨ। ਗਹਿਓ ਨ ਜਾਇ = ਫੜਿਆ ਨਹੀਂ ਜਾ ਸਕਦਾ ॥੧॥ ਰਹਾਉ ॥

SikhNet (Spanish)y mi mercurial mente no se logra calmar. (1-Pausa)

ਜੋਗੀ ਜੰਗਮ ਅਰੁ ਸੰਨਿਆਸ ॥

jogee jangam ar saniaas |

Sant Singh KhalsaThe Yogis, wandering ascetics and renunciates
Manmohan SinghOver all the yogis, wandering ascetics and renouncers,
Manmohan Singh (Punjabi)ਸਾਰੇ ਯੋਗੀਆਂ, ਰਮਤੇ ਸਾਧੂਆਂ ਅਤੇ ਤਿਆਗੀਆਂ ਉਤੇ,
Fareedkot Teekaਜੋਗੀ ਅਰ ਜੰਗਮੁ ਪੁਨਹ ਸੰਨ੍ਯਾਸੀ ਜੋ ਹੈਂ॥
Prof. Sahib Singhਜੋਗੀ ਜੰਗਮ ਅਤੇ ਸੰਨਿਆਸੀ (ਜਿਹੜੇ ਆਪਣੇ ਵੱਲੋਂ ਮਾਇਆ ਦਾ) ਤਿਆਗ ਕਰ ਗਏ ਹਨ)-

ਪਦ ਅਰਥ ਜੰਗਮ = ਸ਼ਿਵ-ਉਪਾਸਕ ਸਾਧੂ ਜੋ ਆਪਣੇ ਸਿਰ ਉਤੇ ਮੋਰ ਦੇ ਖੰਭ ਬੰਨ੍ਹ ਕੇ ਟੱਲੀਆਂ ਵਜਾਂਦੇ ਹੱਟੀ ਹੱਟੀ ਮੰਗਦੇ ਫਿਰਦੇ ਹਨ। ਅਰੁ = ਅਉਰੁ, ਅਤੇ।

SikhNet (Spanish)Podrá ser uno un Yogui, un Shaiviete o un Sanyasa,

ਸਭ ਹੀ ਪਰਿ; ਡਾਰੀ ਇਹ ਫਾਸ ॥੧॥

sabh hee par; ddaaree ih faas |1|

Sant Singh Khalsa- this net is cast over them all. ||1||
Manmohan Singhthis net of lust is cast.
Manmohan Singh (Punjabi)ਸ਼ਹਿਵਤ ਦਾ ਇਹ ਜਾਲ ਪਿਆ ਹੋਇਆ ਹੈ।
Fareedkot Teekaਸਭ ਕੇ ਊਪਰ ਇਸ ਕਾਮ ਨੇ ਅਪਨੀ ਫਾਹੀ ਪਾਈ ਹੂਈ ਹੈ॥੧॥
Prof. Sahib Singhਇਹਨਾਂ ਸਭਨਾਂ ਉੱਤੇ ਹੀ (ਮਾਇਆ ਨੇ ਕਾਮ-ਵਾਸ਼ਨਾ ਦੀ) ਇਹ ਫਾਹੀ ਸੁੱਟੀ ਹੋਈ ਹੈ ॥੧॥

ਪਦ ਅਰਥ ਪਰਿ = ਉਤੇ। ਡਾਰੀ = ਸੁੱਟੀ ਹੋਈ ਹੈ। ਫਾਸ = ਫਾਹੀ ॥੧॥

SikhNet (Spanish)pero en un momento todos y cada uno caen en su propia trampa. (1)

ਜਿਹਿ ਜਿਹਿ; ਹਰਿ ਕੋ ਨਾਮੁ ਸਮੑਾਰਿ ॥

jihi jihi; har ko naam samaar |

Sant Singh KhalsaThose who contemplate the Name of the Lord
Manmohan SinghThey, who contemplate the God's Name;
Manmohan Singh (Punjabi)ਜੋ ਭੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ,
Fareedkot Teekaਜਿਸ ਜਿਸ ਪੁਰਸ ਨੇ ਹਰੀ ਨਾਮ ਕੋ ਸੰਭਾਰਾ ਹੈ॥
Prof. Sahib Singhਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ,

ਪਦ ਅਰਥ ਜਿਹਿ = ਜਿਸ ਨੇ। ਜਿਹਿ ਜਿਹਿ = ਜਿਸ ਜਿਸ ਨੇ। ਸਮ੍ਹ੍ਹਾਰਿ = ਸੰਭਾਲਿਆ ਹੈ, ਹਿਰਦੇ ਵਿਚ ਵਸਾਇਆ ਹੈ।

SikhNet (Spanish)Pero quienes alabaron el Naam, el Nombre del Señor

ਤੇ. ਭਵ ਸਾਗਰ ਉਤਰੇ ਪਾਰਿ ॥੨॥

te. bhav saagar utare paar |2|

Sant Singh Khalsacross over the terrifying world-ocean. ||2||
Manmohan Singhthey cross over the terrible world-ocean.
Manmohan Singh (Punjabi)ਉਹ ਭਿਆਨਕ ਸੰਸਾਰ ਸਮੁੰਦਰ ਨੂੰ ਤੁਰ ਜਾਂਦੇ ਹਨ।
Fareedkot Teekaਤੇ ਪੁਰਸ ਸੰਸਾਰ ਸਮੁੰਦ੍ਰ ਸੇ ਪਾਰ ਉੱਤਰ ਗਏ ਹੈਂ॥੨॥
Prof. Sahib Singhਉਹ ਸਾਰੇ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦੇ ਹਨ ॥੨॥

ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}। ਭਵ ਸਾਗਰ = ਸੰਸਾਰ-ਸਮੁੰਦਰ। ਕੋ = ਦਾ ॥੨॥

SikhNet (Spanish)fueron llevados a través del terrible mar de las existencias materiales. (2)

ਜਨ ਨਾਨਕ; ਹਰਿ ਕੀ ਸਰਨਾਇ ॥

jan naanak; har kee saranaae |

Sant Singh KhalsaServant Nanak seeks the Sanctuary of the Lord.
Manmohan SinghServant Nanak has sought the Lord's refuge.
Manmohan Singh (Punjabi)ਨੌਕਰ ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਦਾਸਾ ਭਾਵ ਕਰ ਕਹਤੇ ਹੈਂ: ਮੈਂ ਹਰੀ ਕੀ ਸਰਣ ਹੂੰ॥
Prof. Sahib Singhਹੇ ਨਾਨਕ! ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ (ਪਰਮਾਤਮਾ ਦੇ ਦਰ ਤੇ ਉਹ ਅਰਜ਼ੋਈ ਕਰਦਾ ਰਹਿੰਦਾ ਹੈ-
SikhNet (Spanish)Nanak busca sólo el Santuario del Señor, el Dios. Oh Dios,

ਦੀਜੈ ਨਾਮੁ; ਰਹੈ ਗੁਨ ਗਾਇ ॥੩॥੨॥

deejai naam; rahai gun gaae |3|2|

Sant Singh KhalsaPlease bestow the blessing of Your Name, that he may continue to sing Your Glorious Praises. ||3||2||
Manmohan SinghBless him Thou with Thy Name, O Lord that he may continue to sing Thy praise.
Manmohan Singh (Punjabi)ਤੂੰ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ ਦੇ, ਹੇ ਪ੍ਰਭੂ! ਤਾਂ ਜੋ ਉਹ ਤੇਰੀ ਕੀਰਤੀ ਗਾਇਨ ਕਰਦਾ ਰਹੇ।
Fareedkot Teekaਔਰ ਐਸੇ ਬੇਨਤੀ ਕਰਤਾ ਹੂੰ: ਹੇ ਹਰੀ! ਅਪਨਾ ਨਾਮੁ ਦਾਨ ਦੀਜੈ, ਜਿਸ ਤੇ ਮੇਰਾ ਮਨੁ ਤੇਰੇ ਗੁਣੋ ਕੋ ਗਾਵਤਾ ਰਹੇ॥੩॥੨॥☬ਅਪਨੀ ਦਸਾ ਕਹਤੇ ਹੈਂ:
Prof. Sahib Singhਹੇ ਪ੍ਰਭੂ! ਆਪਣੇ ਦਾਸ ਨੂੰ ਆਪਣਾ) ਨਾਮ ਦੇਹ (ਤਾ ਕਿ ਤੇਰਾ ਦਾਸ ਤੇਰੇ) ਗੁਣ ਗਾਂਦਾ ਰਹੇ (ਇਸ ਤਰ੍ਹਾਂ ਉਹ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ) ॥੩॥੨॥

ਪਦ ਅਰਥ ਦੀਜੈ = ਦੇਹ। ਰਹੈ ਗਾਇ = ਗਾਂਦਾ ਰਹੇ ॥੩॥੨॥

SikhNet (Spanish)bendícelo con Tu Nombre para que pueda recitar para siempre Tu bella Alabanza. (3-2)
Answers quote the Granth verbatim with Ang citations. AI commentary is not Gurbani and not a religious ruling.