ੴ

ਸਿੱਖਬਾਣੀ · SikhBani

ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥

eihu jag hai sanpat supane kee dekh kahaa aiddaano
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Basant · Ang 1186 · 8 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghRag Basant Hindol 9th Guru.
Manmohan Singh (Punjabi)ਰਾਗੁ ਬਸੰਤ ਹਿੰਡੋਲ। ਨੌਵੀ ਪਾਤਿਸ਼ਾਹੀ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਰਾਗੁ ਬਸੰਤੁ ਹਿੰਡੋਲ ਮਹਲਾ ੯ ॥

raag basant hinddol mahalaa 9 |

Sant Singh KhalsaRaag Basant Hindol, Ninth Mehl:
Manmohan SinghThere is but one God. By the True Guru's grace He is attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਰਾਗ ਬਸੰਤੁ/ਹਿੰਡੋਲ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Basant Hindol, Mejl Guru Teg Bajadur, Noveno Canal Divino.

ਸਾਧੋ. ਇਹੁ ਤਨੁ; ਮਿਥਿਆ ਜਾਨਉ ॥

saadho. ihu tan; mithiaa jaanau |

Sant Singh KhalsaO Holy Saints, know that this body is false.
Manmohan SinghO saints, know that this body is perishable.
Manmohan Singh (Punjabi)ਹੇ ਸੰਤੋ! ਜਾਣ ਲਓ ਕਿ ਇਹ ਨਾਸਵੰਤ ਹੈ।
Fareedkot Teekaਹੇ ਸੰਤ ਜਨੋਂ! ਇਹ ਅਸਥੂਲ ਸਰੀਰ (ਮਿਥਿਆ) ਝੂਠਾ ਹੀ ਜਾਨ ਲੇਵੋ॥
Prof. Sahib Singhਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ।

ਪਦ ਅਰਥ ਸਾਧੋ = ਹੇ ਸੰਤ ਜਨੋ! ਮਿਥਿਆ = ਨਾਸ-ਵੰਤ। ਤਨੁ = ਸਰੀਰ। ਜਾਨੋ = ਸਮਝੋ।

SikhNet (Spanish)Oh Santos, sepan que esta vida es pura ilusión y el Único Ser en Verdad vivo es Dios,

ਯਾ ਭੀਤਰਿ. ਜੋ ਰਾਮੁ ਬਸਤੁ ਹੈ; ਸਾਚੋ ਤਾਹਿ ਪਛਾਨੋ ॥੧॥ ਰਹਾਉ ॥

yaa bheetar. jo raam basat hai; saacho taeh pachhaano |1| rahaau |

Sant Singh KhalsaThe Lord who dwells within it - recognize that He alone is real. ||1||Pause||
Manmohan SinghThe Lord, who abides within it; Him alone recognise thou as ever-stable. Pause.
Manmohan Singh (Punjabi)ਪ੍ਰਭੂ, ਜਿਹੜਾ ਇਸ ਦੇ ਅੰਦਰ ਵੱਸਦਾ ਹੈ, ਕੇਵਲ ਉਸ ਨੂੰ ਹੀ ਤੂੰ ਸਦੀਵੀ ਸਥਿਰ ਕਰ ਕੇ ਜਾਣਾ। ਠਹਿਰਾਉ।
Fareedkot Teekaਇਸ ਸਰੀਰ ਕੇ ਅੰਤਰ ਜੋ ਰਾਮ ਅਰਥਾਤ ਚੇਤਨ ਬਸਤਾ ਹੈ ਤਿਸ ਕੋ ਸਚ ਸ੍ਵਰੂਪ ਸਮਝ ਲੇਵੌ॥੧॥ ਰਹਾਉ ॥
Prof. Sahib Singhਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ॥੧॥ ਰਹਾਉ ॥

ਪਦ ਅਰਥ ਯਾ ਭੀਤਰਿ = ਇਸ (ਸਰੀਰ) ਵਿਚ। ਬਸਤੁ ਹੈ = ਵੱਸਦਾ ਹੈ। ਸਾਚੋ = ਸਦਾ ਕਾਇਮ ਰਹਿਣ ਵਾਲਾ। ਤਾਹਿ = ਉਸ (ਪਰਮਾਤਮਾ) ਨੂੰ ॥੧॥ ਰਹਾਉ ॥

SikhNet (Spanish)Quien habita en su interior. (1-Pausa)

ਇਹੁ ਜਗੁ ਹੈ, ਸੰਪਤਿ ਸੁਪਨੇ ਕੀ; ਦੇਖਿ. ਕਹਾ ਐਡਾਨੋ ॥

eihu jag hai, sanpat supane kee; dekh. kahaa aiddaano |

Sant Singh KhalsaThe wealth of this world is only a dream; why are you so proud of it?
Manmohan SinghThis world is like the wealth, amassed in a dream. Why feel thou proud on beholding it?
Manmohan Singh (Punjabi)ਇਹ ਸੰਸਾਰ ਸੁਫਨੇ ਵਿੱਚ ਇਕੱਤਰ ਕੀਤੇ ਹੋਏ ਧਨ ਦੀ ਮਾਨੰਦ ਹੈ। ਤੂੰ ਇਸ ਨੂੰ ਵੇਖ ਕੇ ਕਿਉਂ ਹੰਕਾਰਿਆ ਹੋਇਆ ਹੈ?
Fareedkot Teekaਇਹ ਸੰਸਾਰ ਕੀ ਜੋ (ਸੰਪਤਿ) ਧਨ ਦੌਲਤ ਹੈ ਇਹ ਸੁਪਨੇ ਕੀ ਨ੍ਯਾਈਂ ਹੈ, ਭਾਵ ਸੇ ਝੂਠੀ ਹੈ। ਇਸ ਕੋ ਦੇਖ ਕਰ ਕੇ ਕਿਸ ਵਾਸਤੇ (ਐਡਾਨੋ) ਆਕੜਤਾ ਹੈਂ॥
Prof. Sahib Singhਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ?

ਪਦ ਅਰਥ ਸੰਪਤਿ = ਧਨ। ਸੰਪਤਿ ਸੁਪਨੇ ਕੀ = ਉਹ ਧਨ ਜੋ ਮਨੁੱਖ ਕਈ ਵਾਰੀ ਸੁਪਨੇ ਵਿਚ ਲੱਭ ਲੈਂਦਾ ਹੈ। ਦੇਖਿ = ਵੇਖ ਕੇ। ਕਹਾ = ਕਿੱਥੇ? ਕਿਉਂ? ਐਡਾਨੋ = ਆਕੜਦਾ ਹੈਂ, ਅਹੰਕਾਰ ਕਰਦਾ ਹੈਂ।

SikhNet (Spanish)Este mundo es como la riqueza que se junta en un sueño,

ਸੰਗਿ ਤਿਹਾਰੈ ਕਛੂ. ਨ ਚਾਲੈ; ਤਾਹਿ ਕਹਾ ਲਪਟਾਨੋ ॥੧॥

sang tihaarai kachhoo. na chaalai; taeh kahaa lapattaano |1|

Sant Singh KhalsaNone of it shall go along with you in the end; why do you cling to it? ||1||
Manmohan SinghNothing shall go with thee, why are thou clinging to it?
Manmohan Singh (Punjabi)ਤੇਰੇ ਨਾਲ ਕੁਝ ਨਹੀਂ ਜਾਣਾ, ਤੂੰ ਇਸ ਨਾਲ ਕਿਉਂ ਚਿਮੜਿਆ ਹੋਇਆ ਹੈ?
Fareedkot Teekaਤੁਮਾਰੈ ਸੰਗ ਕੁਛ ਨਹੀਂ ਚਲੇਗਾ, (ਤਾਹਿ) ਤਿਸ ਮੇਂ ਕਿਸ ਵਾਸਤੇ ਲਪਟਾਇ ਰਹਾ ਹੈਂ॥੧॥
Prof. Sahib Singhਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ? ॥੧॥

ਪਦ ਅਰਥ ਸੰਗਿ ਤਿਹਾਰੈ = ਤੇਰੇ ਨਾਲ। ਚਾਲੈ = ਚੱਲਦਾ। ਤਾਹਿ = ਉਸ (ਧਨ) ਨਾਲ। ਲਪਟਾਨੋ = ਚੰਬੜਿਆ ਹੋਇਆ ਹੈਂ ॥੧॥

SikhNet (Spanish)¿por qué entonces tomar orgullo de un espejismo? Sí, eso que no se irá contigo al final, ¿por qué involucrarse con eso? (1)

ਉਸਤਤਿ ਨਿੰਦਾ ਦੋਊ ਪਰਹਰਿ; ਹਰਿ ਕੀਰਤਿ ਉਰਿ ਆਨੋ ॥

ausatat nindaa doaoo parahar; har keerat ur aano |

Sant Singh KhalsaLeave behind both praise and slander; enshrine the Kirtan of the Lord's Praises within your heart.
Manmohan SinghRenounce both flattery and slander and enshrine God's praise in thy mind.
Manmohan Singh (Punjabi)ਖੁਸ਼ਾਮਦ ਅਤੇ ਬਦਖੋਈ ਦੋਨਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੀ ਮਹਿਮਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ।
Fareedkot Teekaਹੇ ਭਾਈ! ਉਸਤਤਿ ਨਿੰਦਾ ਕਰਨੀ ਇਨ ਦੋਨੋਂ ਕੋ ਤ੍ਯਾਗ ਕਰ ਹਰੀ ਕੀ ਕੀਰਤੀ ਹਿਰਦੇ ਮੇਂ (ਆਨੋ) ਲ੍ਯਾਵੋ॥☬ਜੇ ਕਹੇ ਹਰੀ ਕਹਾਂ ਹੈ? ਤਿਸ ਕਾ ਉੱਤ੍ਰ:
Prof. Sahib Singhਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ-ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ।

ਪਦ ਅਰਥ ਉਸਤਤਿ = (ਮਨੁੱਖ ਦੀ) ਖ਼ੁਸ਼ਾਮਦ। ਨਿੰਦਾ = ਚੁਗ਼ਲੀ। ਪਰਹਰਿ = ਦੂਰ ਕਰ, ਛੱਡ ਦੇ। ਕੀਰਤਿ = ਸਿਫ਼ਤ-ਸਾਲਾਹ। ਉਰਿ = ਹਿਰਦੇ ਵਿਚ। ਆਨੋ = ਲਿਆਓ, ਵਸਾਓ।

SikhNet (Spanish)Elévate más allá del estado en que el mundo entero alaba o no alaba

ਜਨ ਨਾਨਕ. ਸਭ ਹੀ ਮੈ ਪੂਰਨ; ਏਕ ਪੁਰਖ ਭਗਵਾਨੋ ॥੨॥੧॥

jan naanak. sabh hee mai pooran; ek purakh bhagavaano |2|1|

Sant Singh KhalsaO servant Nanak, the One Primal Being, the Lord God, is totally permeating everywhere. ||2||1||
Manmohan SinghO slave Nanak, the unique Auspicious Lord is fully contained amongst all.
Manmohan Singh (Punjabi)ਹੇ ਗੋਲੇ ਨਾਨਕ! ਅਦੁੱਤੀ ਸੁਲਖਮਣਾ, ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਤੇ ਹੈਂ: ਏਕ ਭਗਵਾਨ ਪੁਰਖ ਹੀ ਸਭ ਕੇ ਵਿਖੇ ਪੂਰਨ ਹੋ ਰਹਾ ਹੈ॥੨॥੧॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ ॥੨॥੧॥

ਪਦ ਅਰਥ ਪੂਰਨੁ = ਵਿਆਪਕ ॥੨॥੧॥

* ਨੋਟ: ਇਹ ਸ਼ਬਦ 'ਬਸੰਤ' ਅਤੇ 'ਹਿੰਡੋਲ' ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ।

SikhNet (Spanish)y enaltece la Oda a Dios en el interior de tu corazón. Dice Nanak, oh Santos, el Señor Perfecto llena los corazones. (2-1)
Answers quote the Granth verbatim with Ang citations. AI commentary is not Gurbani and not a religious ruling.