ਬਸੰਤੁ ਮਹਲਾ ੯ ॥
basant mahalaa 9 |
Sant Singh KhalsaBasant, Ninth Mehl:
Manmohan SinghBasant 9th Guru.
Manmohan Singh (Punjabi)ਬਸੰਤ ਨੌਵੀ ਪਾਤਿਸ਼ਾਹੀ।
SikhNet (Spanish)Basant Mejl Guru Teg Bajadur, Noveno Canal Divino.
ਮਾਈ ਮੈ; ਧਨੁ ਪਾਇਓ ਹਰਿ ਨਾਮੁ ॥
maaee mai; dhan paaeo har naam |
Sant Singh KhalsaO mother, I have gathered the wealth of the Lord's Name.
Manmohan SinghO mother, I have attained the wealth of God's Name.
Manmohan Singh (Punjabi)ਹੇ ਮਾਤਾ! ਮੈਨੂੰ ਹਰੀ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ।
Fareedkot Teekaਹੇ (ਮਾਈ) ਸੰਤ ਜਨੋਂ! ਮੈਂਨੇ ਹਰੀ ਨਾਮੁ ਧਨੁ ਪਾਇਆ ਹੈ॥
Prof. Sahib Singhਹੇ (ਮੇਰੀ) ਮਾਂ! (ਜਦੋਂ ਦਾ ਗੁਰੂ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦਾ ਨਾਮ-ਧਨ ਹਾਸਲ ਕੀਤਾ ਹੈ,ਪਦ ਅਰਥ ਮਾਈ = ਹੇ ਮਾਂ! ਪਾਇਓ = (ਗੁਰੂ ਪਾਸੋਂ) ਲੱਭ ਲਿਆ ਹੈ।
SikhNet (Spanish)Oh madre, he acumulado las Riquezas del Señor
ਮਨੁ ਮੇਰੋ ਧਾਵਨ ਤੇ ਛੂਟਿਓ; ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
man mero dhaavan te chhoottio; kar baittho bisaraam |1| rahaau |
Sant Singh KhalsaMy mind has stopped its wanderings, and now, it has come to rest. ||1||Pause||
Manmohan SinghMy mind has ceased to wander, and has laid down to rest. Pause.
Manmohan Singh (Punjabi)ਮੇਰਾ ਮਨੂਆ ਭਟਕਣ ਤੋਂ ਖਲਾਸੀ ਪਾ ਗਿਆ ਹੈ ਅਤੇ ਆਰਾਮ ਨਾਲ ਬਹਿ ਗਿਆ ਹੈ। ਠਹਿਰਾਉ।
Fareedkot Teekaਅਬ ਮੇਰਾ ਮਨੁ ਧਾਵਨੇ ਸੇ (ਛੂਟਿਓ) ਰਹਿਤੁ ਹੂਆ ਹੈ ਔਰ ਸ੍ਵਰੂਪ ਮੇਂ (ਬਿਸਰਾਮੁ) ਇਸਥਤੀ ਕਰ ਬੈਠਾ ਹੈ॥੧॥ ਰਹਾਉ ॥
Prof. Sahib Singhਮੇਰਾ ਮਨ (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ ਬਚ ਗਿਆ ਹੈ, (ਹੁਣ ਮੇਰਾ ਮਨ ਨਾਮ-ਧਨ ਵਿਚ) ਟਿਕਾਣਾ ਬਣਾ ਕੇ ਬਹਿ ਗਿਆ ਹੈ ॥੧॥ ਰਹਾਉ ॥ਪਦ ਅਰਥ ਧਾਵਨ ਤੇ = (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ। ਛੂਟਿਓ = ਬਚ ਗਿਆ ਹੈ। ਕਰਿ = ਕਰ ਕੇ। ਬਿਸਰਾਮੁ = ਟਿਕਾਣਾ। ਕਰਿ ਬਿਸਰਾਮੁ = ਨਾਮ-ਧਨ ਵਿਚ ਟਿਕਾਣਾ ਬਣਾ ਕੇ ॥੧॥ ਰਹਾਉ ॥
SikhNet (Spanish)y las vacilaciones de mi mente han cesado, ya se queda en el hogar. (1-Pausa)
ਮਾਇਆ ਮਮਤਾ ਤਨ ਤੇ ਭਾਗੀ; ਉਪਜਿਓ ਨਿਰਮਲ ਗਿਆਨੁ ॥
maaeaa mamataa tan te bhaagee; upajio niramal giaan |
Sant Singh KhalsaAttachment to Maya has run away from my body, and immaculate spiritual wisdom has welled up within me.
Manmohan SinghThe love of riches has fled from my body, and the immaculate Divine knowledge has welled up within me.
Manmohan Singh (Punjabi)ਧਨ ਦੌਲਤ ਦਾ ਮੋਹ ਮੇਰੇ ਸਰੀਰ ਤੋਂ ਦੌੜ ਗਿਆ ਹੈ ਅਤੇ ਪਵਿੱਤਰ ਬ੍ਰਹਮ ਵੀਚਾਰ ਮੇਰੇ ਅੰਦਰ ਉਤਪੰਨ ਹੋ ਗਈ ਹੈ।
Fareedkot Teekaਮਾਯਾ ਕੀ ਮਮਤਾ (ਤਨ ਤੇ) ਮਨ ਸੇ ਭਾਗੀ ਹੈ ਔਰ ਨਿਰਮਲ ਗ੍ਯਾਨੁ ਉਤਪੰਨ ਹੂਆ ਹੈ॥
Prof. Sahib Singhਹੇ ਮੇਰੀ ਮਾਂ! (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ) ਸੁੱਧ-ਸਰੂਪ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ਹੈ (ਜਿਸ ਕਰਕੇ) ਮੇਰੇ ਸਰੀਰ ਵਿਚੋਂ ਮਾਇਆ ਜੋੜਨ ਦੀ ਲਾਲਸਾ ਦੂਰ ਹੋ ਗਈ ਹੈ।ਪਦ ਅਰਥ ਮਾਇਆ ਮਮਤਾ = ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ। ਤਨ ਤੇ = (ਮੇਰੇ) ਸਰੀਰ ਤੋਂ। ਨਿਰਮਲ ਗਿਆਨੁ = ਨਿਰਮਲ ਪ੍ਰਭੂ ਦਾ ਗਿਆਨ, ਸੁੱਧ-ਸਰੂਪ ਪਰਮਾਤਮਾ ਨਾਲ ਜਾਣ-ਪਛਾਣ।
SikhNet (Spanish)Me he liberado de todos mis deseos y apegos, ahora en mi interior se ha edificado la Sabiduría Inmaculada de Dios.
ਲੋਭ ਮੋਹ ਏਹ ਪਰਸਿ. ਨ ਸਾਕੈ; ਗਹੀ ਭਗਤਿ ਭਗਵਾਨ ॥੧॥
lobh moh eeh paras. na saakai; gahee bhagat bhagavaan |1|
Sant Singh KhalsaGreed and attachment cannot even touch me; I have grasped hold of devotional worship of the Lord. ||1||
Manmohan SinghAvarice and worldly love, those can touch me not. I have firmly grasped the IIIustrious Lord's meditation.
Manmohan Singh (Punjabi)ਲਾਲਚ ਤੇ ਸੰਸਾਰੀ ਮਮਤਾ, ਸ਼ੲਹ ਮੈਨੂੰ ਛੂਹ ਨਹੀਂ ਸਕਦੀਆਂ। ਮੈਂ ਕੀਰਤੀਮਾਨ ਪ੍ਰਭੂ ਦੀ ਬੰਦਗੀ ਘੁਟ ਕੇ ਫੜ ਨਹੀਂ ਹੈ।
Fareedkot Teekaਲੋਭ ਅਰ ਮੋਹ ਯਿਹ ਸੁਪਰਸ ਨਹੀਂ ਕਰ ਸਕਤੇ ਹੈਂ, ਕ੍ਯੋਂਕਿ ਭਗਵਾਨ ਕੀ ਭਗਤੀ ਗ੍ਰਹਣ ਕਰੀ ਹੈ॥੨॥
Prof. Sahib Singh(ਜਦੋਂ ਤੋਂ ਮੈਂ) ਭਗਵਾਨ ਦੀ ਭਗਤੀ ਹਿਰਦੇ ਵਿਚ ਵਸਾਈ ਹੈ ਲੋਭ ਅਤੇ ਮੋਹ ਇਹ ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥ਪਦ ਅਰਥ ਪਰਸਿ ਨ ਸਾਕੈ = (ਮੈਨੂੰ) ਛੁਹ ਨਹੀਂ ਸਕਦੇ, ਮੇਰੇ ਨੇੜੇ ਨਹੀਂ ਢੁਕਦੇ, ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਗਹੀ = ਫੜੀ ॥੧॥
SikhNet (Spanish)Ahora la avaricia y el deseo no me contaminan, ahora que me he entonado en la Amorosa Adoración de Dios. (1)
ਜਨਮ ਜਨਮ ਕਾ ਸੰਸਾ ਚੂਕਾ; ਰਤਨੁ ਨਾਮੁ ਜਬ ਪਾਇਆ ॥
janam janam kaa sansaa chookaa; ratan naam jab paaeaa |
Sant Singh KhalsaThe cynicism of countless lifetimes has been eradicated, since I obtained the jewel of the Naam, the Name of the Lord.
Manmohan SinghWhen I acquired the jewel of Name, my fear of continual births was dispelled.
Manmohan Singh (Punjabi)ਜਦ ਮੈਨੂੰ ਨਾਮ ਦਾ ਜਵੇਹਰ ਪ੍ਰਾਪਤ ਹੋ ਗਿਆ, ਤਾਂ ਮੇਰਾ ਲਗਾਤਾਰ ਜਨਮਾਂ ਦਾ ਡਰ ਨਵਿਰਤ ਹੋ ਗਿਆ।
Fareedkot Teekaਜਬ ਰਤਨ ਰੂਪ ਨਾਮੁ ਪਾਯਾ ਤਬ ਜਨਮ ਜਨਮ ਕਾ ਸੰਸਾ ਥਾ, ਸੋ ਨਿਬ੍ਰਿਤ ਹੋ ਗਿਆ॥
Prof. Sahib Singhਹੇ ਮੇਰੀ ਮਾਂ! ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਅਮੋਲਕ ਨਾਮ ਲੱਭਾ ਹੈ, ਮੇਰਾ ਜਨਮਾਂ ਜਨਮਾਂਤਰਾਂ ਦਾ ਸਹਿਮ ਦੂਰ ਹੋ ਗਿਆ ਹੈ।ਪਦ ਅਰਥ ਸੰਸਾ = ਸਹਸਾ, ਸਹਿਮ। ਚੂਕਾ = ਮੁੱਕ ਗਿਆ ਹੈ। ਰਤਨੁ ਨਾਮੁ = ਅਮੋਲਕ ਹਰਿ-ਨਾਮ। ਜਬ = ਜਦੋਂ।
SikhNet (Spanish)La duda aferrada, nacimiento tras nacimiento, se ha despejado, he sido bendecido con la Joya del Nombre,
ਤ੍ਰਿਸਨਾ ਸਕਲ ਬਿਨਾਸੀ ਮਨ ਤੇ; ਨਿਜ ਸੁਖ ਮਾਹਿ ਸਮਾਇਆ ॥੨॥
trisanaa sakal binaasee man te; nij sukh maeh samaaeaa |2|
Sant Singh KhalsaMy mind was rid of all its desires, and I was absorbed in the peace of my own inner being. ||2||
Manmohan SinghMy mind was rid of all desire, and I was absorbed in my own bliss.
Manmohan Singh (Punjabi)ਮੇਰਾ ਮਨੂਆ ਸਮੂਹ ਖਾਹਿਸ਼ਾਂ ਤੋਂ ਖਲਾਸੀ ਪਾ ਗਿਆ ਅਤੇ ਮੈਂ ਆਪਣੀ ਨਿੱਜ ਦੀ ਖੁਸ਼ੀ ਅੰਦਰ ਲੀਨ ਹੋ ਗਿਆ।
Fareedkot Teekaਪੁਨਹ ਮਨ ਸੇ ਤ੍ਰਿਸਨਾ ਸਭ ਨਸਟ ਹੋ ਗਈ ਹੈ ਔਰ (ਨਿਜ ਸੁਖ) ਸ੍ਵੈ ਸ੍ਵਰੂਪ ਕੇ ਸੁਖ ਮੇਂ ਹਮਾਰਾ ਮਨੁ ਸਮਾਇਆ ਹੈ॥੨॥
Prof. Sahib Singhਮੇਰੇ ਮਨ ਵਿਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ, ਹੁਣ ਮੈਂ ਉਸ ਆਨੰਦ ਵਿਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ ॥੨॥ਪਦ ਅਰਥ ਮਨ ਤੇ = ਮਨ ਤੋਂ। ਨਿਜ = ਆਪਣਾ, ਆਪਣੇ ਨਾਲ ਸਦਾ ਟਿਕੇ ਰਹਿਣ ਵਾਲਾ ॥੨॥
SikhNet (Spanish)mi mente ha sido purgada de la ansiedad y mi ser habita en la Paz de Dios. (2)
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ; ਸੋ ਗੋਬਿੰਦ ਗੁਨ ਗਾਵੈ ॥
jaa kau hot deaal kirapaa nidh; so gobind gun gaavai |
Sant Singh KhalsaThat person, unto whom the Merciful Lord shows compassion, sings the Glorious Praises of the Lord of the Universe.
Manmohan SinghHe, unto whom God, the Treasure of compassion, becomes merciful; he alone hymns the praise of the World-Lord.
Manmohan Singh (Punjabi)ਜਿਸ ਉਤੇ ਰਹਿਮਤ ਦਾ ਖਜਾਨਾ, ਹਰੀ ਮਾਇਆਵਾਲ ਹੁੰਦਾ ਹੈ, ਕੇਵਲ ਉਹ ਹੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਸ ਕੋ ਕ੍ਰਿਪਾ ਨਿਧ ਵਾਹਿਗੁਰੂ ਦਯਾਲ ਹੋਤਾ ਹੈ, ਸੋ ਪੁਰਸ ਗੋਬਿੰਦ ਕੇ ਗੁਨ ਗਾਵਤਾ ਹੈ॥
Prof. Sahib Singhਹੇ ਮਾਂ! ਕਿਰਪਾ ਦਾ ਖ਼ਜ਼ਾਨਾ ਗੋਬਿੰਦ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਉਸ ਦੇ ਗੁਣ ਗਾਂਦਾ ਰਹਿੰਦਾ ਹੈ।ਪਦ ਅਰਥ ਜਾ ਕਉ = ਜਿਸ (ਮਨੁੱਖ) ਉੱਤੇ। ਦਇਆਲੁ = ਦਇਆਵਾਨ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਸੋ = ਉਹ ਮਨੁੱਖ {ਇਕ-ਵਚਨ}। ਗਾਵੈ = ਗਾਂਦਾ ਹੈ।
SikhNet (Spanish)Aquél que obtiene la Compasión de Dios, el Tesoro de Misericordia, sólo él canta Su Alabanza.
ਕਹੁ ਨਾਨਕ. ਇਹ ਬਿਧਿ ਕੀ ਸੰਪੈ; ਕੋਊ ਗੁਰਮੁਖਿ ਪਾਵੈ ॥੩॥੩॥
kahu naanak. ih bidh kee sanpai; koaoo guramukh paavai |3|3|
Sant Singh KhalsaSays Nanak, this wealth is gathered only by the Gurmukh. ||3||3||
Manmohan SinghSays Nanak, some rare one gathers this sort of wealth, by the Guru's grace.
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਕਿਸਮ ਦੀ ਦੌਲਤ ਨੂੰ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਕੀ ਸੰਪਦਾ ਕੋਈ ਗੁਰਮੁਖ ਹੀ ਪਾਵਤਾ ਹੈ॥੩॥੩॥☬ਉਪਦੇਸੁ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਮਾਂ) ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ ॥੩॥੩॥ਪਦ ਅਰਥ ਸੰਪੈ = ਧਨ। ਇਹ ਬਿਧਿ ਕੀ ਸੰਪੈ = ਇਸ ਤਰ੍ਹਾਂ ਦਾ ਧਨ। ਕੋਊ = ਕੋਈ ਵਿਰਲਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੩॥੩॥
SikhNet (Spanish)Dice Nanak, ¡Qué extraordinario es aquél que acumula las Riquezas del Señor, por la Gracia del Guru! (3-3)