ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 | Ang 166
Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
SikhNet (Spanish)Gauri Bairagan, Mejl Guru Ram Das, Cuarto Canal Divino.
ਨਿਤ ਦਿਨਸੁ ਰਾਤਿ. ਲਾਲਚੁ ਕਰੇ; ਭਰਮੈ ਭਰਮਾਇਆ ॥
nit dinas raat. laalach kare; bharamai bharamaaeaa | Ang 166
Sant Singh KhalsaContinuously, day and night, they are gripped by greed and deluded by doubt.
Manmohan SinghDeluded by doubt, the mortal, ever, by day and night, is gripped by greed.
Manmohan Singh (Punjabi)ਸੰਦੇਹ ਦਾ ਬਹਿਕਾਇਆ ਹੋਇਆ, ਜੀਵ ਹਮੇਸ਼ਾਂ ਹੀ ਦਿਨ ਰਾਤ ਲੋਭ ਦਾ ਪਕੜਿਆ ਹੋਇਆ ਹੈ।
Fareedkot Teekaਨਿਤਿ ਪ੍ਰਤੀ ਦਿਨ ਰਾਤ ਲਾਲਚ ਕਰਤਾ ਹੈ, ਪੁਨਾ ਇਸਤ੍ਰੀ ਪੁਤ੍ਰਾਦਿਕੋਂ ਕਾ ਭਰਮਾਇਆ ਹੂਆ ਭਰਮਤਾ ਹੈ॥
Prof. Sahib Singhਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,ਪਦ ਅਰਥ ਭਰਮੈ = ਭਟਕਦਾ ਹੈ।
SikhNet (Spanish)Engañado por la ilusión, noche y día vive uno en las garras de la avaricia;
ਵੇਗਾਰਿ ਫਿਰੈ ਵੇਗਾਰੀਆ; ਸਿਰਿ ਭਾਰੁ ਉਠਾਇਆ ॥
vegaar firai vegaareea; sir bhaar utthaaeaa | Ang 166
Sant Singh KhalsaThe slaves labor in slavery, carrying the loads upon their heads.
Manmohan SinghThe forced labourer, does forced labour and carries the load of sins on his head.
Manmohan Singh (Punjabi)ਬਧੇਰੁਧੀ ਦਾ ਕਾਮਾ ਬਧੇਰੁਧੀ ਦਾ ਕੰਮ ਕਰਦਾ ਹੈ ਅਤੇ ਆਪਣੇ ਸਿਰ ਉਤੇ ਪਾਪਾ ਦਾ ਬੋਝ ਚੁਕਦਾ ਹੈ।
Fareedkot Teekaਵੇਗਾਰੀ ਜੀਵ ਕੁਟੰਬ ਕੀ ਬੇਗਾਰ ਮੇਂ ਫਿਰਤਾ ਹੈ, ਸਿਰ ਉਪਰ ਵਿਹਾਰੋਂ ਕਾ ਭਾਰ ਉਠਾਇਆ ਹੈ॥
Prof. Sahib Singhਉਹ ਉਸ ਵੇਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ (ਬਿਗਾਨਾ) ਭਾਰ ਚੁੱਕ ਕੇ ਵੇਗਾਰ ਕੱਢਦਾ ਫਿਰਦਾ ਹੈ।ਪਦ ਅਰਥ ਸਿਰਿ = ਸਿਰ ਉੱਤੇ।
SikhNet (Spanish)así, uno arrastra el peso de Maya como un esclavo con grifos en los pies.
ਜੋ ਗੁਰ ਕੀ. ਜਨੁ ਸੇਵਾ ਕਰੇ; ਸੋ ਘਰ ਕੈ ਕੰਮਿ. ਹਰਿ ਲਾਇਆ ॥੧॥
jo gur kee. jan sevaa kare; so ghar kai kam. har laaeaa |1| Ang 166
Sant Singh KhalsaThat humble being who serves the Guru is put to work by the Lord in His Home. ||1||
Manmohan SinghThe person, who performs service of the Guru, him God puts to the work of His own house
Manmohan Singh (Punjabi)ਜਿਹੜਾ ਪੁਰਸ਼ ਗੁਰਾਂ ਦੀ ਘਾਲ ਕਮਾਉਂਦਾ ਹੈ ਉਸ ਨੂੰ ਵਾਹਿਗੁਰੂ ਆਪਣੇ ਨਿੱਜ ਦੇ ਗ੍ਰਹਿ ਦੇ ਕੰਮ ਲਾ ਦਿੰਦਾ ਹੈ।
Fareedkot Teekaਔਰ ਜੋ ਪੁਰਸ ਗੁਰੋਂ ਕੀ ਸੇਵਾ ਕਰਤਾ ਹੈ, ਸੋ ਹੇ ਹਰੀ! ਤੈਂ ਘਰ ਕੇ ਕਾਮ ਅਰਥਾਤ ਨਿਜ ਕਾਰਜ ਮੇਂ ਲਗਾਯਾ ਹੈ॥੧॥
Prof. Sahib Singhਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਦੱਸੀ ਸੇਵਾ ਕਰਦਾ ਹੈ) ਉਸ ਨੂੰ ਪਰਮਾਤਮਾ ਨੇ (ਨਾਮ-ਸਿਮਰਨ ਦੇ) ਉਸ ਕੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ ॥੧॥ਪਦ ਅਰਥ ਘਰ ਕੈ ਕੰਮਿ = ਘਰ ਦੇ ਕੰਮ ਵਿਚ, ਆਪਣੇ ਅਸਲੀ ਕੰਮ ਵਿਚ ॥੧॥
SikhNet (Spanish)Aquél que sirve al Guru es bendecido con la Devoción en su interior. (1-Pausa)
ਮੇਰੇ ਰਾਮ. ਤੋੜਿ ਬੰਧਨ ਮਾਇਆ; ਘਰ ਕੈ ਕੰਮਿ ਲਾਇ ॥
mere raam. torr bandhan maaeaa; ghar kai kam laae | Ang 166
Sant Singh KhalsaO my Lord, please break these bonds of Maya, and put me to work in Your Home.
Manmohan SinghMy Omnipresent Lord, shatter my shackles of mammon and apply me to the service of thy Home.
Manmohan Singh (Punjabi)ਮੇਰੇ ਸਰਬ ਵਿਆਪਕ ਸੁਆਮੀ, ਧਨ-ਦੌਲਤ ਵਾਲੀਆਂ ਮੇਰੀਆਂ ਬੇੜੀਆਂ ਵਢ ਸੁਟ ਅਤੇ ਮੈਨੂੰ ਆਪਣੇ ਧਾਮ ਦੀ ਚਾਕਰੀ ਵਿੱਚ ਲਾ ਲੈ।
Fareedkot Teekaਹੇ ਮੇਰੇ ਰਾਮ! ਮਾਇਆ ਕੇ ਬੰਧਨ ਤੋੜ ਕਰ ਮੇਰੇ ਕੋ ਅਪਨੇ ਘਰ ਕੇ ਕਾਮ ਮੇਂ ਲਗਾ ਲੇਵੋ॥
Prof. Sahib Singhਹੇ ਮੇਰੇ ਰਾਮ! (ਅਸਾਂ ਜੀਵਾਂ ਦੇ) ਮਾਇਆ ਦੇ ਬੰਧਨ ਤੋੜ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿਚ ਜੋੜ,
SikhNet (Spanish)Oh mi Señor, rompe mis amarras y apegos a Maya y bendíceme con el Servicio de Tu Casa,
ਨਿਤ ਹਰਿ ਗੁਣ ਗਾਵਹ; ਹਰਿ ਨਾਮਿ ਸਮਾਇ ॥੧॥ ਰਹਾਉ ॥
nit har gun gaavah; har naam samaae |1| rahaau | Ang 166
Sant Singh KhalsaI continuously sing the Glorious Praises of the Lord; I am absorbed in the Lord's Name. ||1||Pause||
Manmohan SinghEver, do I sing God's eulogies and merge into God's Name. Pause.
Manmohan Singh (Punjabi)ਸਦੀਵ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦਾ ਰਹਾਂ। ਠਹਿਰਾਉ।
Fareedkot Teekaਔਰ ਹੇ ਹਰੀ! ਨਿਤ੍ਯੰਪ੍ਰਤੀ ਤੇਰੇ ਗੁਨੋਂ ਕੋ ਗਾਇਨ ਕਰੀਏ, ਪੁਨਾ ਹੇ ਹਰੀ ਨਾਮੀ! ਤੇਰੇ ਮੇਂ ਸਮਾ ਜਾਈਏ॥੧॥ ਰਹਾਉ ॥
Prof. Sahib Singhਅਸੀਂ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ ॥੧॥ ਰਹਾਉ ॥ਪਦ ਅਰਥ ਗਾਵਹ = ਅਸੀਂ ਗਾਵੀਏ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਕੇ ॥੧॥ ਰਹਾਉ ॥
SikhNet (Spanish)para que así pueda cantar para siempre Tu Alabanza y me inmerja en Tu Nombre.
ਨਰੁ ਪ੍ਰਾਣੀ ਚਾਕਰੀ ਕਰੇ; ਨਰਪਤਿ ਰਾਜੇ. ਅਰਥਿ ਸਭ ਮਾਇਆ ॥
nar praanee chaakaree kare; narapat raaje. arath sabh maaeaa | Ang 166
Sant Singh KhalsaMortal men work for kings, all for the sake of wealth and Maya.
Manmohan SinghThe mortal man, all for the sake of wealth, enters into the service of the king, the master of men.
Manmohan Singh (Punjabi)ਫਾਨੀ ਬੰਦਾ, ਨਿਰਾਪੁਰਾ ਧਨ ਦੀ ਖਾਤਰ ਮਨੁੱਖਾਂ ਦੇ ਮਾਲਕ ਪਾਤਸ਼ਾਹ ਦੀ ਨੋਕਰੀ ਕਰਦਾ ਹੈ।
Fareedkot Teekaਮਾਨੁਖੋਂ ਕਾ ਮਾਲਕ ਜੋ ਰਾਜਾ ਹੈ ਤਿਸ ਕੀ ਚਾਕਰੀ ਪੁਰਸ ਪ੍ਰਾਣੋਂ ਪਰਯੰਤ ਕਰਤਾ ਹੈ। ਪਰੰਤੂ ਸਭ ਮਾਯਾ ਕੇ ਵਾਸਤੇ ਕਰਤਾ ਹੈ, ਸੋ ਮਾਯਾ ਸਭੁ ਰਾਜੇ ਕੇ ਅਰਥ ਲਗਤੀ ਹੈ॥
Prof. Sahib Singhਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ।ਪਦ ਅਰਥ ਨਰਪਤਿ = ਰਾਜਾ। ਅਰਥਿ = ਖ਼ਾਤਰ, ਵਾਸਤੇ।
SikhNet (Spanish)Cuando el hombre sirve al rey es sólo para obtener riquezas;
ਕੈ ਬੰਧੈ. ਕੈ ਡਾਨਿ ਲੇਇ; ਕੈ ਨਰਪਤਿ ਮਰਿ ਜਾਇਆ ॥
kai bandhai. kai ddaan lee; kai narapat mar jaaeaa | Ang 166
Sant Singh KhalsaBut the king either imprisons them, or fines them, or else dies himself.
Manmohan SinghThe King, either imprisons him, or imposes fine on him, or dies himself.
Manmohan Singh (Punjabi)ਪਾਤਸ਼ਾਹ ਜਾ ਉਸ ਨੂੰ ਕੈਦ ਕਰ ਲੈਂਦਾ ਹੈ ਜਾ ਜੁਰਮਾਨਾ ਕਰ ਦਿੰਦਾ ਹੈ ਜਾ ਖੁਦ ਫੌਤ ਹੋ ਜਾਂਦਾ ਹੈ।
Fareedkot Teeka(ਕੈ) ਅਥਵਾ ਤੋ ਕਿਸੀ ਅਵਗੁਨ ਕਰ ਰਾਜਾ ਬਾਂਧ ਲੇਵੇਗਾ, ਬਾਂਧਾ ਹੀ ਮਰ ਗਿਆ ਅਥਵਾ ਜੋੜਿਆ ਹੂਆ ਧਨ ਡੰਡ ਮੇਂ ਲੇ ਕਰ ਛੋਡੇਗਾ, ਅਥਵਾ ਰਾਜਾ ਮਰ ਗਿਆ ਵਿਸੇਸ ਕਰ ਕੇ ਰੌਲਾ ਪੜਾ ਤੌ ਤਲਬ ਛੋਡ ਕਰ ਚਲਾ ਗਿਆ॥
Prof. Sahib Singhਰਾਜਾ ਕਈ ਵਾਰੀ (ਕਿਸੇ ਖ਼ੁਨਾਮੀ ਦੇ ਕਾਰਨ ਉਸ ਨੂੰ) ਕੈਦ ਕਰ ਦੇਂਦਾ ਹੈ ਜਾਂ (ਕੋਈ ਜੁਰਮਾਨਾ ਆਦਿਕ) ਸਜ਼ਾ ਦੇਂਦਾ ਹੈ, ਜਾਂ, ਰਾਜਾ (ਆਪ ਹੀ) ਮਰ ਜਾਂਦਾ ਹੈ (ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ)।ਪਦ ਅਰਥ ਕੈ = ਜਾਂ। ਬੰਧੈ = ਬੰਨ੍ਹ ਲੈਂਦਾ ਹੈ। ਡਾਨਿ = ਡੰਨ, ਜੁਰਮਾਨਾ। ਲੇਇ = ਲੈਂਦਾ ਹੈ।
SikhNet (Spanish)el rey lo podrá elevar o castigar o él mismo podrá morir.
ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ; ਜਿਤੁ ਹਰਿ ਹਰਿ ਨਾਮੁ ਜਪਿ. ਹਰਿ ਸੁਖੁ ਪਾਇਆ ॥੨॥
dhan dhan sevaa safal satiguroo kee; jit har har naam jap. har sukh paaeaa |2| Ang 166
Sant Singh KhalsaBlessed, rewarding and fruitful is the service of the True Guru; through it, I chant the Name of the Lord, Har, Har, and I have found peace. ||2||
Manmohan SinghBlest! blest! and fruitful is the service of the True Guru, by virtue of which I have obtained Divine peace by meditating on the Name of the Lord Master.
Manmohan Singh (Punjabi)ਮੁਬਾਰਕ, ਮੁਬਾਰਕ! ਅਤੇ ਫਲਦਾਇਕ ਹੈ ਚਾਕਰੀ ਸਚੇ ਗੁਰਾਂ ਦੀ ਜਿਸ ਦੀ ਬਦੌਲਤ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਈਸ਼ਵਰੀ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਹੇ ਹਰੀ! ਹਮਾਰੇ ਨਿਸਚੇ ਮੇਂ ਤੋ ਸਤਗੁਰੋਂ ਕੀ ਸੇਵਾ ਧੰਨ੍ਯ ਧੰਨ੍ਯ ਔਰ ਸਫਲੀ ਹੈ, ਕਿਉਂਕਿ ਜਿਸ ਕਰ ਕੇ ਤੇਰਾ ਹਰਿ ਹਰਿ ਨਾਮ ਜਪ ਕਰ ਹਰ ਪ੍ਰਕਾਰ ਕਾ ਸੁਖ ਪਾਇਆ ਹੈ॥੨॥
Prof. Sahib Singhਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹੁਣ-ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ॥੨॥ਪਦ ਅਰਥ ਜਿਤੁ = ਜਿਸ (ਸੇਵਾ) ਦੀ ਰਾਹੀਂ ॥੨॥
SikhNet (Spanish)Sin embargo, bendito es el Servicio al Guru Verdadero, a través del Cual uno habita en el Señor, el Dios, y logra la Paz Eterna. (2)
ਨਿਤ ਸਉਦਾ ਸੂਦੁ ਕੀਚੈ. ਬਹੁ ਭਾਤਿ ਕਰਿ; ਮਾਇਆ ਕੈ ਤਾਈ ॥
nit saudaa sood keechai. bahu bhaat kar; maaeaa kai taaee | Ang 166
Sant Singh KhalsaEveryday, people carry on their business, with all sorts of devices to earn interest, for the sake of Maya.
Manmohan SinghFor the sake of money, man daily transacts business and adopts many devices to earn interest.
Manmohan Singh (Punjabi)ਧੰਨ-ਦੌਲਤ ਦੀ ਖਾਤਰ ਆਦਮੀ ਹਰ ਰੋਜ਼ ਵਣਜ ਕਰਦਾ ਹੈ ਅਤੇ ਵਿਆਜ ਕਮਾਉਣ ਲਈ ਘਨੇਰੇ ਢੰਗ ਅਖਤਿਆਰ ਕਰਦਾ ਹੈ।
Fareedkot Teekaਗੁਰੋਂ ਕੀ ਸੇਵਾ ਸੇ ਬਿਨਾ ਜੋ ਹਮੇਸ਼ ਮਾਇਆ ਕੇ ਵਾਸਤੇ ਬਹੁਤ ਪ੍ਰਕਾਰ ਕਰ ਕੇ ਸੌਦਾਗਰ ਹੋ ਕਰ ਸਉਦਾ ਕਰੀਏ, ਔਰ ਰਪੁਯੇ ਦੇ ਕਰ (ਸੂਦੁ) ਬਿਆਜ ਲੈਣਾ ਕਰੀਏ ਹੈ॥
Prof. Sahib Singhਮਾਇਆ ਕਮਾਣ ਦੀ ਖ਼ਾਤਰ ਕਈ ਤਰ੍ਹਾਂ ਦਾ ਸਦਾ ਵਣਜ-ਵਿਹਾਰ ਭੀ ਕਰੀਦਾ ਹੈ,ਪਦ ਅਰਥ ਕੀਚੈ = ਕਰੀਦਾ ਹੈ। ਭਾਤਿ = ਕਿਸਮ। ਕੈ ਤਾਈ = ਵਾਸਤੇ, ਦੀ ਖ਼ਾਤਰ।
SikhNet (Spanish)Comerciamos a diario para obtener utilidades, y cuando las ganamos estamos en paz;
ਜਾ ਲਾਹਾ ਦੇਇ. ਤਾ ਸੁਖੁ ਮਨੇ; ਤੋਟੈ ਮਰਿ ਜਾਈ ॥
jaa laahaa dee. taa sukh mane; tottai mar jaaee | Ang 166
Sant Singh KhalsaIf they earn a profit, they are pleased, but their hearts are broken by losses.
Manmohan SinghIf profit accrues, he feels at peace then, in loss his heart breaks.
Manmohan Singh (Punjabi)ਜੇ ਨਫਾ ਹੋ ਜਾਏ ਤਦ ਉਹ ਠੰਢ ਚੈਨ ਮਹਿਸੂਸ ਕਰਦਾ ਹੈ। ਘਾਟੇ ਵਿੱਚ ਉਸ ਦਾ ਦਿਲ ਟੁਟ ਜਾਂਦਾ ਹੈ।
Fareedkot Teekaਜੋ ਜੇ ਕਰ ਵਹੁ ਸੌਦਾ ਜੀਵ ਕੋ ਲਾਭ ਦੇਵੇ ਤੌ ਸੁਖ ਮਾਨਤਾ ਹੈ, ਔਰ ਜੋ ਤੋਟਾ ਹੋਵੈ ਤੋ ਮਰ ਜਾਤਾ ਹੈ, ਅਰਥਾਤ ਦੁਖ ਸੁਖ ਤਿਸ ਮੇਂ ਦੋਨੋਂ ਬਨੇ ਰਹਤੇ ਹੈਂ॥
Prof. Sahib Singhਜਦੋਂ (ਉਹ ਵਣਜ-ਵਪਾਰ) ਨਫ਼ਾ ਦੇਂਦਾ ਹੈ ਤਾਂ ਮਨ ਵਿਚ ਖ਼ੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ (ਹਾਹੁਕੇ ਨਾਲ) ਮਰ ਜਾਂਦਾ ਹੈ।ਪਦ ਅਰਥ ਜਾ = ਜਦੋਂ। ਮਨੇ = ਮਨਿ, ਮਨ ਵਿਚ।
SikhNet (Spanish)si perdemos, nuestro corazón se colapsa.
ਜੋ ਗੁਣ ਸਾਝੀ. ਗੁਰ ਸਿਉ ਕਰੇ; ਨਿਤ ਨਿਤ ਸੁਖੁ ਪਾਈ ॥੩॥
jo gun saajhee. gur siau kare; nit nit sukh paaee |3| Ang 166
Sant Singh KhalsaOne who is worthy, becomes a partner with the Guru, and finds a lasting peace forever. ||3||
Manmohan SinghHe, who, in merits, enters into partnership with the Guru, obtains happiness for ever and aye.
Manmohan Singh (Punjabi)ਜਿਹੜਾ ਗੁਰਾਂ ਦੇ ਨਾਲ ਨੇਕੀਆਂ ਵਿੱਚ ਭਾਈਵਾਲੀ ਕਰਦਾ ਹੈ ਉਹ ਸਦਾ ਤੇ ਹਮੇਸ਼ਾਂ ਲਈ ਖੁਸ਼ੀ ਪਾ ਲੈਂਦਾ ਹੈ।
Fareedkot Teekaਔਰ ਜੋ ਪੁਰਸ ਗੁਣੋਂ ਕੀ ਸਾਂਝ ਸਤਗੁਰੋਂ ਕੇ ਸਾਥ ਕਰਤਾ ਹੈ, ਸੋ ਨਿਤਪ੍ਰਤੀ ਸੁਖ ਪਾਵਤਾ ਹੈ॥੩॥
Prof. Sahib Singhਪਰ ਜੇਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੩॥
SikhNet (Spanish)Sin embargo, aquél que comparte las Virtudes del Guru, obtiene nada más y nada menos que la Bondad. (3)
ਜਿਤਨੀ ਭੂਖ. ਅਨ ਰਸ ਸਾਦ ਹੈ; ਤਿਤਨੀ ਭੂਖ. ਫਿਰਿ ਲਾਗੈ ॥
jitanee bhookh. an ras saad hai; titanee bhookh. fir laagai | Ang 167
Sant Singh KhalsaThe more one feels hunger for other tastes and pleasures, the more this hunger persists.
Manmohan SinghThe more is the hunger for other pleasures and relishes, the more the hunger man feels for them, again.
Manmohan Singh (Punjabi)ਜਿੰਨੀ ਜਿਆਦਾ ਭੁਖ ਹੋਰਸੁ ਖੁਸ਼ੀਆਂ ਤੇ ਸੁਆਦਾ ਲਈ ਹੈ ਉਨੀ ਹੀ ਜਿਆਦਾ ਭੁਖ ਉਨ੍ਹਾਂ ਲਈ ਬੰਦਾ ਮੁੜ ਮਹਿਸੂਸ ਕਰਦਾ ਹੈ।
Fareedkot Teekaਜਿਤਨੀ (ਭੂਖ) ਤ੍ਰਿਸਨਾ ਔਰ ਰਸੋਂ ਕੇ ਸਵਾਦ ਲੈਣੇ ਕੀ ਹੈ ਉਨ ਕੋ ਭੋਗ ਕਰ ਉਤਨੀ ਭੂਖ ਫਿਰ ਲਾਗੈ ਹੈ, ਭਾਵ ਏਹ ਕਿ ਵਿਸ੍ਯੋਂ ਕਰ ਤ੍ਰਿਸਨਾ ਨਵਿਰਤ ਨਹੀਂ ਹੋਤੀ ਹੈ॥
Prof. Sahib Singhਹੋਰ ਹੋਰ ਰਸਾਂ ਦੀ ਹੋਰ ਹੋਰ ਸੁਆਦਾਂ ਦੀ ਜਿਤਨੀ ਭੀ ਤ੍ਰਿਸ਼ਨਾ (ਮਨੁੱਖ ਨੂੰ ਲੱਗਦੀ) ਹੈ, (ਜਿਉਂ ਜਿਉਂ ਰਸ ਸੁਆਦ ਮਾਣੀਦੇ ਹਨ) ਉਤਨੀ ਹੀ ਵਧੀਕ ਤ੍ਰਿਸ਼ਨਾ ਮੁੜ ਮੁੜ ਲੱਗਦੀ ਜਾਂਦੀ ਹੈ (ਮਾਇਕ ਰਸਾਂ ਵਲੋਂ ਮਨੁੱਖ ਕਦੇ ਭੀ ਰੱਜਦਾ ਨਹੀਂ)।ਪਦ ਅਰਥ ਭੂਖ ਅਨ ਰਸ ਸਾਦ = ਹੋਰ ਰਸਾਂ ਤੇ ਸੁਆਦਾਂ ਦੀ ਭੁੱਖ। ਰਸਿ = ਰਸ ਨਾਲ।
SikhNet (Spanish)Mientras más nos angustiamos por probar otros sabores, más hambre nos dará.
ਜਿਸੁ ਹਰਿ ਆਪਿ ਕ੍ਰਿਪਾ ਕਰੇ; ਸੋ ਵੇਚੇ ਸਿਰੁ. ਗੁਰ ਆਗੈ ॥
jis har aap kripaa kare; so veche sir. gur aagai | Ang 167
Sant Singh KhalsaThose unto whom the Lord Himself shows mercy, sell their head to the Guru.
Manmohan SinghHe, unto whom, God himself shows mercy, sells his head of to the Guru.
Manmohan Singh (Punjabi)ਜੀਹਦੇ ਉਤੇ ਵਾਹਿਗੁਰੂ ਖੁਦ ਰਹਿਮਤ ਧਾਰਦਾ ਹੈ, ਉਹ ਆਪਣਾ ਸੀਸ ਗੁਰਾਂ ਮੂਹਰੇ ਵੇਚ ਦਿੰਦਾ ਹੈ।
Fareedkot Teekaਹੇ ਹਰੀ! ਜਿਸ ਪਰ ਤੂੰ ਆਪ ਕ੍ਰਿਪਾ ਕਰਤਾ ਹੈਂ, ਸੋ ਸਤਿਗੁਰੋਂ ਕੇ ਆਗੇ ਸੀਸ ਬੇਚਤਾ ਹੈ, ਅਰਥਾਤ ਆਪਾ ਭਾਵ ਤਿਆਗ ਦੇਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਅਗੇ (ਆਪਣਾ) ਸਿਰ ਵੇਚ ਦੇਂਦਾ ਹੈ (ਉਹ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ)।
SikhNet (Spanish)Sin embargo, aquél que cuenta con la Gracia del Señor, vende su cabeza sólo al Guru.
ਜਨ ਨਾਨਕ. ਹਰਿ ਰਸਿ ਤ੍ਰਿਪਤਿਆ; ਫਿਰਿ. ਭੂਖ ਨ ਲਾਗੈ ॥੪॥੪॥੧੦॥੪੮॥
jan naanak. har ras tripatiaa; fir. bhookh na laagai |4|4|10|48| Ang 167
Sant Singh KhalsaServant Nanak is satisfied by the Name of the Lord, Har, Har. He shall never feel hungry again. ||4||4||10||48||
Manmohan SinghWith God's ambrosia, serf Nanak is sated and he shell not feel hungry again.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨਾਲ ਨਫਰ ਨਾਨਕ, ਰੱਜ ਗਿਆ ਹੈ ਅਤੇ ਮੁੜ ਕੇ ਉਸ ਨੂੰ ਭੁਖ ਨਹੀਂ ਲਗੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਤੇਰੇ ਨਾਮ ਰਸ ਮੇਂ ਤ੍ਰਿਪਤ ਹੋਯਾ ਹੈ ਤਿਸ ਪੁਰਸ਼ ਕੋ ਫੇਰ ਕਿਸੀ ਪ੍ਰਕਾਰ ਕੀ ਛੁਧਾ ਨਹੀਂ ਲਾਗਤੀ ਹੈ॥੪॥੪॥੧੦॥੪੮॥
Prof. Sahib Singhਹੇ ਦਾਸ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦਾ ਹੈ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ॥੪॥੪॥੧੦॥੪੮॥
SikhNet (Spanish)Y así Nanak, el Sirviente del Señor, se sacia, y los deseos no constriñen más su corazón. (4-5-11-49)