ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
Sant Singh KhalsaGauree Bairaagan, Fourth Mehl:
Manmohan SinghGauri Guareri, 4th Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
SikhNet (Spanish)Gauri Guareri, Mejl Guru Ram Das, Cuarto Canal Divino.
ਕਿਰਸਾਣੀ ਕਿਰਸਾਣੁ ਕਰੇ; ਲੋਚੈ ਜੀਉ ਲਾਇ ॥
kirasaanee kirasaan kare; lochai jeeo laae |
Sant Singh KhalsaThe farmers love to work their farms;
Manmohan SinghThe cultivator, longingly and heartily takes to husbandry.
Manmohan Singh (Punjabi)ਜ਼ਿਮੀਦਾਰ ਚਾਅ ਤੇ ਦਿਲ ਨਾਲ ਖੇਤੀ ਕਰਦਾ ਹੈ।
Fareedkot Teekaਜੈਸੇ ਕਿਰਸਾਣ ਖੇਤੀ ਕਰਤਾ ਹੈ ਔਰ ਜੀਉ ਕੋ ਲਗਾਇ ਕਰ ਚਾਹਤਾ ਹੈ॥
Prof. Sahib Singhਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ,ਪਦ ਅਰਥ ਕਿਰਸਾਣੀ = ਖੇਤੀ ਦਾ ਕੰਮ। ਲੋਚੈ = ਤਾਂਘ ਕਰਦਾ ਹੈ। ਜੀਉ ਲਾਇ = ਜੀ ਲਾ ਕੇ, ਮਿਹਨਤ ਨਾਲ।
SikhNet (Spanish)Al granjero le fascina trabajar con todo su corazón.
ਹਲੁ ਜੋਤੈ. ਉਦਮੁ ਕਰੇ; ਮੇਰਾ ਪੁਤੁ ਧੀ ਖਾਇ ॥
hal jotai. udam kare; meraa put dhee khaae |
Sant Singh Khalsathey plow and work the fields, so that their sons and daughters may eat.
Manmohan Singhhe yokes the plough and puts in effort, that his sons and daughters may eat.
Manmohan Singh (Punjabi)ਉਹ ਹਲ ਜੋੜਦਾ ਹੈ ਤੇ ਉਪਰਾਲਾ ਕਰਦਾ ਹੈ ਜੋ ਉਸ ਦੇ ਲੜਕੇ ਤੇ ਲੜਕੀਆਂ ਖਾਣ।
Fareedkot Teekaਉਦਮ ਕਰ ਕੇ ਹਲ ਜੋ ਜੋਤਤਾ ਹੈ ਕਿ ਮੇਰੇ ਪੁਤ੍ਰ ਔਰ ਪੁਤ੍ਰੀ ਖਾਵੇਂਗੇ॥
Prof. Sahib Singhਹਲ ਵਾਹੁੰਦਾ ਹੈ ਉੱਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗਾ ਲੱਗੇ, ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ।ਪਦ ਅਰਥ ਜੋਤੈ = ਜੋਂਦਾ ਹੈ।
SikhNet (Spanish)Él trabaja la tierra y pone lo mejor de él para que sus hijos e hijas tengan de comer.
ਤਿਉ ਹਰਿ ਜਨੁ. ਹਰਿ ਹਰਿ ਜਪੁ ਕਰੇ; ਹਰਿ. ਅੰਤਿ ਛਡਾਇ ॥੧॥
tiau har jan. har har jap kare; har. ant chhaddaae |1|
Sant Singh KhalsaIn just the same way, the Lord's humble servants chant the Name of the Lord, Har, Har, and in the end, the Lord shall save them. ||1||
Manmohan SinghLike wise God's slave repeats God's Name that God may, at last, deliver him.
Manmohan Singh (Punjabi)ਏਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ, ਤਾਂ ਜੋ ਰੱਬ ਉਸ ਨੂੰ ਅਖੀਰ ਦੇ ਵੇਲੇ ਬਚਾ ਲਵੇ।
Fareedkot Teekaਤੈਸੇ ਹੀ ਹੇ ਹਰੀ! ਜੋ ਤੇਰੇ ਦਾਸ ਹੈਂ, ਸੋ ਯਹਿ ਜਾਨ ਕਰ ਤੇਰਾ ਹਰਿ ਹਰਿ ਜਾਪ ਕਰਤੇ ਹੈਂ ਕਿ ਹਮਾਰੇ ਕੋ ਹਰੀ ਅੰਤ ਕੋ ਛੁਡਾ ਲੇਵੇਗਾ॥੧॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ ॥੧॥ਪਦ ਅਰਥ ਅੰਤਿ = ਅੰਤ ਵਿਚ ॥੧॥
SikhNet (Spanish)De la misma manera los humildes Sirvientes del Señor cantan en Nombre de Dios Jar, Jar, y al final obtienen la Salvación. (1)
ਮੈ ਮੂਰਖ ਕੀ ਗਤਿ; ਕੀਜੈ ਮੇਰੇ ਰਾਮ ॥
mai moorakh kee gat; keejai mere raam |
Sant Singh KhalsaI am foolish - save me, O my Lord!
Manmohan SinghI am ignorant, O my Pervading God. Do Thou accomplish my salvation.
Manmohan Singh (Punjabi)ਮੈਂ ਬੇਸਮਝ ਹਾਂ, ਹੈ ਮੇਰੇ ਵਿਆਪਕ ਵਾਹਿਗੁਰੂ ਤੂੰ ਮੇਰਾ ਕਲਿਆਣ ਕਰ।
Fareedkot Teekaਹੇ ਮੇਰੇ ਰਾਮ! ਮੈਂ ਮੂਰਖ ਕੀ ਗਤੀ ਕਰੀਏ॥
Prof. Sahib Singhਹੇ ਮੇਰੇ ਰਾਮ! ਮੈਨੂੰ ਮੂਰਖ ਨੂੰ ਉੱਚੀ ਆਤਮਕ ਅਵਸਥਾ ਬਖ਼ਸ਼,ਪਦ ਅਰਥ ਗਤਿ = ਮੁਕਤੀ, ਉੱਚੀ ਆਤਮਕ ਅਵਸਥਾ।
SikhNet (Spanish)Redime, oh Señor, a este tonto ignorante que soy yo,
ਗੁਰ ਸਤਿਗੁਰ ਸੇਵਾ; ਹਰਿ ਲਾਇ ਹਮ ਕਾਮ ॥੧॥ ਰਹਾਉ ॥
gur satigur sevaa; har laae ham kaam |1| rahaau |
Sant Singh KhalsaO Lord, enjoin me to work and serve the Guru, the True Guru. ||1||Pause||
Manmohan SinghO God, apply me to the work of performing the service of the great True Guru. Pause.
Manmohan Singh (Punjabi)ਹੈ ਵਾਹਿਗੁਰੂ! ਮੈਨੂੰ ਵਡੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੇ ਕੰਮ ਵਿੱਚ ਜੋੜ ਦੇ। ਠਹਿਰਾਉ।
Fareedkot Teekaਅਰੁ ਪੂਜਨੇ ਜੋਗ ਜੋ ਸਤਿਗੁਰੂ ਹੈਂ ਤਿਨੋਂ ਕੀ ਸੇਵਾ ਰੂਪੀ ਕਾਮ ਮੇਂ ਮੇਰੇ ਕੋ ਲਗਾਓਂ ॥੧॥ ਰਹਾਉ ॥
Prof. Sahib Singhਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿਚ ਜੋੜ ॥੧॥ ਰਹਾਉ ॥
SikhNet (Spanish)y apégame al trabajo y al Servicio del Guru. (1-Pausa)
ਲੈ ਤੁਰੇ ਸਉਦਾਗਰੀ; ਸਉਦਾਗਰੁ ਧਾਵੈ ॥
lai ture saudaagaree; saudaagar dhaavai |
Sant Singh KhalsaThe traders buy horses, planning to trade them.
Manmohan SinghThe trader, who takes horses and sets out to trade in them.
Manmohan Singh (Punjabi)ਵਣਜਾਰਾ ਜੋ ਘੋੜੇ ਲੈ ਕੇ ਉਨ੍ਹਾਂ ਦੇ ਵਪਾਰ ਲਈ ਤੁਰਦਾ ਹੈ ਉਹ ਪਦਾਰਥ ਕਮਾਉਂਦਾ ਹੈ,
Fareedkot Teekaਜੈਸੇ ਸਉਦਾਗਰ ਘੋੜੇ ਲੈ ਕਰ ਸੌਦਾਗਰੀ ਕੋ ਜਾਂਦਾ ਹੈ॥
Prof. Sahib Singhਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ।ਪਦ ਅਰਥ ਤੁਰੇ = ਘੋੜੇ। ਧਾਵੈ = ਦੌੜਦਾ ਹੈ, ਜਾਂਦਾ ਹੈ।
SikhNet (Spanish)El mercader sale a vender sus caballos,
ਧਨੁ ਖਟੈ. ਆਸਾ ਕਰੈ; ਮਾਇਆ ਮੋਹੁ ਵਧਾਵੈ ॥
dhan khattai. aasaa karai; maaeaa mohu vadhaavai |
Sant Singh KhalsaThey hope to earn wealth; their attachment to Maya increases.
Manmohan SinghHe earns wealth, entertains the hopes and increase his love of wealth.
Manmohan Singh (Punjabi)ਉਮੈਦਾ ਬੰਨ੍ਹਦਾ ਹੈ ਅਤੇ ਧਨ-ਦੌਲਤ ਨਾਲ ਆਪਣੀ ਪ੍ਰੀਤ ਨੂੰ ਵਧੇਰੇ ਕਰਦਾ ਹੈ।
Fareedkot Teekaਅਰੁ ਧੁਨ ਖਟਨੇ ਕੀ ਆਸਾ ਕਰਦਾ ਹੈ ਅਰੁ ਮਾਇਆ ਮੇਂ ਮੋਹ ਵਧਾਉਂਦਾ ਹੈ॥
Prof. Sahib Singh(ਸੌਦਾਗਰੀ ਵਿਚ ਉਹ) ਧਨ ਖੱਟਦਾ ਹੈ (ਹੋਰ ਧਨ ਦੀ) ਆਸ ਕਰਦਾ ਹੈ (ਜਿਉਂ ਜਿਉਂ ਕਮਾਈ ਕਰਦਾ ਹੈ ਤਿਉਂ ਤਿਉਂ) ਮਾਇਆ ਦਾ ਮੋਹ ਵਧਾਂਦਾ ਜਾਂਦਾ ਹੈ।
SikhNet (Spanish)gana dinero y construye sus esperanzas en la vida enriqueciéndose y fortaleciendo su relación con Maya.
ਤਿਉ ਹਰਿ ਜਨੁ. ਹਰਿ ਹਰਿ ਬੋਲਤਾ; ਹਰਿ ਬੋਲਿ ਸੁਖੁ ਪਾਵੈ ॥੨॥
tiau har jan. har har bolataa; har bol sukh paavai |2|
Sant Singh KhalsaIn just the same way, the Lord's humble servants chant the Name of the Lord, Har, Har; chanting the Lord's Name, they find peace. ||2||
Manmohan SinghSimilarly God's slave utters God's name and by uttering the Name obtains peace.
Manmohan Singh (Punjabi)ਏਸੇ ਤਰ੍ਹਾਂ ਰਬ ਦਾ ਗੋਲਾ ਹਰੀ ਦੇ ਨਾਮ ਨੂੰ ਉਚਾਰਦਾ ਹੈ ਅਤੇ ਨਾਮ ਨੂੰ ਉਚਾਰ ਕੇ ਆਰਾਮ ਪਾਉਂਦਾ ਹੈ।
Fareedkot Teekaਤਿਸੀ ਪ੍ਰਕਾਰ ਹੇ ਹਰੀ! ਜੋ ਤੇਰਾ ਦਾਸ ਹੈ, ਸੋ ਹਰਿ ਹਰਿ ਬੋਲਤਾ ਹੈ, ਕਿਉਂਕਿ ਤੇਰਾ ਹਰੀ ਨਾਮ ਮੁਖ ਸੇ ਉਚਾਰਣ ਕਰ ਕੇ ਸੁਖ ਕੋ ਪ੍ਰਾਪਤ ਹੋਤਾ ਹੈ॥੨॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ ॥੨॥ਪਦ ਅਰਥ ਬੋਲਿ = ਬੋਲ ਕੇ ॥੨॥
SikhNet (Spanish)De la misma manera el Sirviente del Señor canta Su Nombre, Jar, Jar, y alcanza la Paz. (2)
ਬਿਖੁ ਸੰਚੈ. ਹਟਵਾਣੀਆ; ਬਹਿ ਹਾਟਿ ਕਮਾਇ ॥
bikh sanchai. hattavaaneea; beh haatt kamaae |
Sant Singh KhalsaThe shop-keepers collect poison, sitting in their shops, carrying on their business.
Manmohan SinghThe shop-keeper amasses poison and sitting in the shop, transacts business.
Manmohan Singh (Punjabi)ਦੁਕਾਨਦਾਰ ਜ਼ਹਿਰ ਇਕੱਤਰ ਕਰਦਾ ਹੈ ਅਤੇ ਹੱਟੀ ਵਿੱਚ ਬੈਠ ਕੇ ਦੁਕਾਨਦਾਰੀ ਕਰਦਾ ਹੈ।
Fareedkot Teekaਪੁਨਾ ਜੈਸੇ ਬਾਨੀਆਂ ਦੁਕਾਨ ਮੇਂ ਬੈਠ ਕਰ ਕਾਰ ਕਮਾਵਤਾ ਧਨ ਕੋ ਇਕਤ੍ਰ ਕਰਤਾ ਹੈ॥
Prof. Sahib Singhਦੁਕਾਨਦਾਰ ਦੁਕਾਨ ਵਿਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ (ਮਾਇਆ) ਇਕੱਠੀ ਕਰਦਾ ਹੈ (ਜੋ ਉਸ ਦੇ ਆਤਮਕ ਜੀਵਨ ਵਾਸਤੇ) ਜ਼ਹਰ (ਦਾ ਕੰਮ ਕਰਦੀ ਜਾਂਦੀ) ਹੈ,ਪਦ ਅਰਥ ਬਿਖੁ = (ਮਾਇਆ-) ਜ਼ਹਰ। ਸੰਚੈ = ਇਕੱਠਾ ਕਰਦਾ ਹੈ। ਹਾਟਿ = ਹੱਟੀ ਵਿਚ।
SikhNet (Spanish)El vendedor que se sienta en su tienda recolecta el veneno de Maya con su comercio
ਮੋਹ ਝੂਠੁ ਪਸਾਰਾ ਝੂਠ ਕਾ; ਝੂਠੇ ਲਪਟਾਇ ॥
moh jhootth pasaaraa jhootth kaa; jhootthe lapattaae |
Sant Singh KhalsaTheir love is false, their displays are false, and they are engrossed in falsehood.
Manmohan SinghHis love is false, his ostentation is false and with falsehood he is attached.
Manmohan Singh (Punjabi)ਉਸ ਦੀ ਮੁਹੱਬੁਤ ਕੂੜੀ ਹੈ, ਉਸ ਦਾ ਅਡੰਬਰ ਕੂੜਾ ਅਤੇ ਕੂੜ ਨਾਲ ਹੀ ਉਹ ਚਿਮੜਿਆ ਹੋਇਆ ਹੈ।
Fareedkot Teekaਝੂਠ ਕਾ ਜੋ (ਪਸਾਰਾ) ਪ੍ਰਪੰਚ ਹੈ ਤਿਸ ਮੇਂ ਮੋਹ ਕਰ ਕੇ ਜੈਸੇ ਝੂਠੇ ਪੁਰਸ ਲੰਪਟ ਹੋ ਰਹੇ ਹੈਂ॥
Prof. Sahib Singh(ਕਿਉਂਕਿ ਇਹ ਤਾਂ ਨਿਰਾ) ਮੋਹ ਦਾ ਝੂਠਾ ਖਿਲਾਰਾ ਹੈ, ਝੂਠ ਦਾ ਪਸਾਰਾ ਹੈ (ਜਿਉਂ ਜਿਉਂ ਇਸ ਵਿਚ ਵਧੀਕ ਰੁੱਝਦਾ ਹੈ ਤਿਉਂ ਤਿਉਂ) ਇਸ ਨਾਸਵੰਤ ਦੇ ਮੋਹ ਵਿਚ ਫਸਦਾ ਜਾਂਦਾ ਹੈ।
SikhNet (Spanish)y vive revolcándose en las redes de la avaricia.
ਤਿਉ ਹਰਿ ਜਨਿ. ਹਰਿ ਧਨੁ ਸੰਚਿਆ; ਹਰਿ ਖਰਚੁ ਲੈ ਜਾਇ ॥੩॥
tiau har jan. har dhan sanchiaa; har kharach lai jaae |3|
Sant Singh KhalsaIn just the same way, the Lord's humble servants gather the wealth of the Lord's Name; they take the Lord's Name as their supplies. ||3||
Manmohan SinghSimilarly slave of God hoards Divine wealth and takes with him God, as his viaticum.
Manmohan Singh (Punjabi)ਏਸੇ ਤਰ੍ਹਾਂ ਹੀ ਹਰੀ ਦਾ ਗੋਲਾ ਰਬੀ ਪਦਾਰਥ ਜਮ੍ਹਾ ਕਰਦਾ ਹੈ ਅਤੇ ਹਰੀ ਨੂੰ ਆਪਣੇ ਸਫਰ-ਖਰਚ ਵਜੋਂ ਆਪਣੇ ਨਾਲ ਲੈ ਜਾਂਦਾ ਹੈ।
Fareedkot Teekaਹੇ ਹਰੀ! ਤਿਸੀ ਪ੍ਰਕਾਰ ਤੇਰੇ ਜਨੋਂ ਨੇ ਤੇਰਾ ਨਾਮ ਧਨੁ ਇਕਤ੍ਰ ਕਰਾ ਹੈ। ਸੋਈ ਨਾਮ ਰੂਪੀ ਖਰਚ ਹਰਿ ਪ੍ਰਕਾਰ ਸੇ ਸਾਥ ਲੇ ਜਾਤੇ ਹੈਂ॥੩॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ ॥੩॥ਪਦ ਅਰਥ ਹਰਿ ਜਨਿ = ਹਰਿ ਦੇ ਜਨ ਨੇ ॥੩॥
SikhNet (Spanish)Pero el Sirviente del Señor gana y gasta la Verdadera Riqueza del Naam, el Nombre del Señor. (3)
ਇਹੁ ਮਾਇਆ ਮੋਹ ਕੁਟੰਬੁ ਹੈ; ਭਾਇ ਦੂਜੈ ਫਾਸ ॥
eihu maaeaa moh kuttanb hai; bhaae doojai faas |
Sant Singh KhalsaThis emotional attachment to Maya and family, and the love of duality, is a noose around the neck.
Manmohan SinghThis love of riches and family and duality as a noose.
Manmohan Singh (Punjabi)ਧੰਨ ਦੌਲਤ ਅਤੇ ਟੱਬਰ ਕਬਰੀਲੇ ਦਾ ਇਹ ਪਿਆਰ ਅਤੇ ਦਵੈਤ-ਭਾਵ ਇਕ ਫਾਹੀ ਹੈ।
Fareedkot Teekaਮਾਇਆ ਕਰ ਕੇ ਰਚਿਤ ਕੁਟੰਬ ਹੈ, ਦ੍ਵੈਤ ਭਾਵ ਕਰ ਜੋ ਇਸ ਮੇਂ ਮੋਹੁ ਕਰਨਾ ਹੈ, ਸੋ ਜੀਵ ਕੇ ਵਾਸਤੇ ਫਾਸੀ ਹੈ॥
Prof. Sahib Singhਮਾਇਆ ਦੇ ਮੋਹ ਦਾ ਇਹ ਖਿਲਾਰਾ (ਤਾਂ) ਮਾਇਆ ਦੇ ਮੋਹ ਵਿਚ ਫਸਾਣ ਲਈ ਫਾਹੀ ਹੈ।ਪਦ ਅਰਥ ਕੁਟੰਬੁ = ਪਰਵਾਰ, ਢੇਰ, ਖਿਲਾਰਾ। ਭਾਇ ਦੂਜੈ = ਮਾਇਆ ਦੇ ਮੋਹ ਵਿਚ, ਹੋਰ ਹੋਰ ਪਿਆਰ ਵਿਚ। ਫਾਸ = ਫਾਹੀ।
SikhNet (Spanish)El apego emocional a Maya y a la familia y el amor a la dualidad es un dogal alrededor del cuello.
ਗੁਰਮਤੀ ਸੋ ਜਨੁ ਤਰੈ; ਜੋ ਦਾਸਨਿ ਦਾਸ ॥
guramatee so jan tarai; jo daasan daas |
Sant Singh KhalsaFollowing the Guru's Teachings, the humble servants are carried across; they become the slaves of the Lord's slaves.
Manmohan SinghUnder guru's instruction that person is delivered who becomes the serf of God's serfs.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਉਹ ਬੰਦਾ ਪਾਰ ਉਤਰਦਾ ਹੈ ਜਿਹੜਾ ਰਬ ਦੇ ਨਫਰਾਂ ਦਾ ਨਫ਼ਰ ਹੋ ਜਾਂਦਾ ਹੈ।
Fareedkot Teekaਇਸ ਮਾਇਆ ਮੋਹ ਸੇ ਪੁਰਸ ਤਰਤਾ ਹੈ, ਜੋ ਗੁਰੋਂ ਕੀ ਸਿਖ੍ਯਾ ਲੇ ਕਰ ਤੇਰੇ ਦਾਸੋਂ ਕਾ ਦਾਸ ਹੂਆ ਹੈ॥
Prof. Sahib Singhਇਸ ਵਿਚੋਂ ਉਹ ਮਨੁੱਖ ਪਾਰ ਲੰਘਦਾ ਹੈ, ਜੇਹੜਾ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ।
SikhNet (Spanish)Sólo será salvado por la Palabra del Shabd del Guru, aquél que se vuelva el Esclavo de Sus Esclavos.
ਜਨਿ ਨਾਨਕਿ. ਨਾਮੁ ਧਿਆਇਆ; ਗੁਰਮੁਖਿ ਪਰਗਾਸ ॥੪॥੩॥੯॥੪੭॥
jan naanak. naam dhiaaeaa; guramukh paragaas |4|3|9|47|
Sant Singh KhalsaServant Nanak meditates on the Naam; the Gurmukh is enlightened. ||4||3||9||47||
Manmohan SinghServant Nanak has dwelt on God's Name and through the Guru, his soul is enlightened.
Manmohan Singh (Punjabi)ਨੌਕਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੀ ਆਤਮਾ ਰੋਸ਼ਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖੋਂ ਨੇ ਤੇਰਾ ਨਾਮ ਧਿਆਇਆ ਹੈ, ਤਿਨ ਕੋ ਗਿਆਨ ਹੂਆ ਹੈ॥੪॥੩॥੯॥੪੭॥
Prof. Sahib Singhਦਾਸ ਨਾਨਕ ਨੇ (ਭੀ) ਗੁਰੂ ਦੀ ਸਰਨ ਪੈ ਕੇ (ਆਤਮਕ ਜੀਵਨ ਵਾਸਤੇ) ਚਾਨਣ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੩॥੯॥੪੭॥ਪਦ ਅਰਥ ਜਨਿ ਨਾਨਕਿ = ਦਾਸ ਨਾਨਕ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸ = ਆਤਮਕ ਚਾਨਣ ॥੪॥
SikhNet (Spanish)Nanak habita en el Naam, el Nombre del Señor y a través del Bani del Guru, su mente es iluminada. (4-3-9-47)