ਬਸੰਤ ਕੀ ਵਾਰ ਮਹਲੁ ੫ ॥
basant kee vaar mehal 5 |
Sant Singh KhalsaBasant Kee Vaar, Fifth Mehl:
Manmohan SinghVar of Basant. 5th Guru.
Manmohan Singh (Punjabi)ਬਸੰਤ ਕੀ ਵਾਰ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
SikhNet (Spanish)Var de Rag Basant Mejl Guru Aryan Dev, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਹਰਿ ਕਾ ਨਾਮੁ ਧਿਆਇ ਕੈ; ਹੋਹੁ ਹਰਿਆ ਭਾਈ ॥
har kaa naam dhiaae kai; hohu hariaa bhaaee |
Sant Singh KhalsaMeditate on the Lord's Name, and blossom forth in green abundance.
Manmohan SinghContemplating God's Name, flower thou, O my brother.
Manmohan Singh (Punjabi)ਵਾਹਿਗੁਰੂ ਦਾ ਨਾਮ ਆਰਾਧਨ ਕਰਨ ਦੁਆਰਾ, ਤੂੰ ਪ੍ਰਫੁਲਤ ਹੋ, ਹੇ ਵੀਰ!
Fareedkot Teekaਹੇ ਭਾਈ! ਹਰੀ ਕੇ ਨਾਮ ਕੋ (ਧਿਆਇ) ਜਪ ਕਰ ਕੇ ਹਰਿਆ ਹੋਹੁ, ਭਾਵ ਗੁਣੋਂ ਸਹਤ ਹੋਹੁ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ)।ਪਦ ਅਰਥ ਮਹਲੁ = ਸਰੀਰ {ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ}। ਮਹਲੁ ੫ = ਸਰੀਰ ਪੰਜਵਾਂ, ਗੁਰੂ ਨਾਨਕ ਪੰਜਵਾਂ ਸਰੀਰ, ਭਾਵ, ਗੁਰੂ ਅਰਜਨ। ਹਰਿਆ = ਆਤਮਕ ਜੀਵਨ ਵਾਲਾ।
SikhNet (Spanish)Contempla el Naam, el Nombre del Señor y florece para siempre, pues has sido bendecida con esa auspiciosa estación de Primavera,
ਕਰਮਿ ਲਿਖੰਤੈ ਪਾਈਐ; ਇਹ ਰੁਤਿ ਸੁਹਾਈ ॥
karam likhantai paaeeai; ih rut suhaaee |
Sant Singh KhalsaBy your high destiny, you have been blessed with this wondrous spring of the soul.
Manmohan SinghIn accordance with the writ of destiny, thou are blessed with this beauteous season.
Manmohan Singh (Punjabi)ਪ੍ਰਾਲਬੰਧ ਦੀ ਲਿਖਤਾਕਾਰ ਅਨੁਸਾਰ ਤੈਨੂੰ ਇਹ ਸੁੰਦਰ ਮੌਸਮ ਪਰਾਪਤ ਹੋਇਆ ਹੈ।
Fareedkot Teekaਪਰੰਤੂ ਸੁਭ ਕਰਮ ਲਿਖੇ ਹੂਏ ਹੋਵੈਂ ਤੌ ਹਰੀ ਕਾ ਧ੍ਯਾਵਨਾ ਪਾਈਤਾ ਹੈ। ਨਾਮ ਜਪਣੇ ਕੋ ਏਹ ਮਾਨੁਖ ਦੇਹੀ ਰੂਪੀ (ਰੁਤਿ) ਸੁਹਾਈ ਸੋਭਨੀਕ ਹੈ॥
Prof. Sahib Singh(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।ਪਦ ਅਰਥ ਕਰਮਿ = ਬਖ਼ਸ਼ਸ਼ ਦੇ ਲੇਖ ਰਾਹੀਂ। ਇਹ ਰੁਤਿ = ਨਾਮ ਜਪਣ ਲਈ ਇਹ ਮਨੁੱਖਾ ਸਰੀਰ ਦੀ ਰੁਤਿ। ਸੁਹਾਈ = ਸੋਹਣੀ।
SikhNet (Spanish)con el nacimiento humano, debido a tu Elevado Destino.
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ; ਅੰਮ੍ਰਿਤ ਫਲੁ ਪਾਈ ॥
van trin tribhavan mauliaa; amrit fal paaee |
Sant Singh KhalsaSee all the three worlds in bloom, and obtain the Fruit of Ambrosial Nectar.
Manmohan SinghObtaining the ambrosial fruit of the Name the woods, grass and the three worlds have bloomed.
Manmohan Singh (Punjabi)ਨਾਮ ਦੇ ਅੰਮ੍ਰਿਤ-ਮਈ ਮੇਵੇ ਨੂੰ ਪਾ ਕੇ, ਜੰਗਲ, ਘਾਅ ਅਤੇ ਤਿੰਨ ਜਹਾਨ ਪ੍ਰਫੁਲਤ ਹੋ ਗਏ ਹਨ।
Fareedkot Teekaਜਿਸ ਸਤਾ ਕਰ ਵਣ, ਤ੍ਰਿਣ ਅਰ ਤ੍ਰਿਭਵਣ ਰੂਪ ਬ੍ਰਹਮਾਂਡ ਪ੍ਰਫੁਲਤ ਹੋ ਰਹਾ ਹੈ, ਸੋ ਅੰਮ੍ਰਿਤ ਫਲ ਰੂਪ ਚੇਤਨ ਸਤਾ ਪਾਈ ਹੈ॥
Prof. Sahib Singh(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।ਪਦ ਅਰਥ ਮਉਲਿਆ = ਖਿੜਿਆ।
SikhNet (Spanish)Voltea alrededor y ve los tres mundos en flor y la vegetación toda dando sus frutos de Néctar,
ਮਿਲਿ ਸਾਧੂ ਸੁਖੁ ਊਪਜੈ; ਲਥੀ ਸਭ ਛਾਈ ॥
mil saadhoo sukh aoopajai; lathee sabh chhaaee |
Sant Singh KhalsaMeeting with the Holy Saints, peace wells up, and all sins are erased.
Manmohan SinghMeeting with the saints bliss wells up and all the darkness of sins is dispelled.
Manmohan Singh (Punjabi)ਸੰਤਾਂ ਨਾਲ ਮਿਲ ਕੇ ਪਸੰਨਤਾ ਉਤਪੰਨ ਹੁੰਦੀ ਹੈ ਅਤੇ ਪਾਪਾਂ ਦਾ ਸਾਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਸਾਧੂ ਕੇ ਮਿਲਾਪ ਸੇ ਸੁਖੁ ਉਤਪਤ ਹੁੰਦਾ ਹੈ, ਇਸੀ ਕਰ ਸਤਸੰਗ ਦ੍ਵਾਰਾ ਹਮ ਕੋ ਸੁਖ ਹੂਆ ਹੈ ਔਰੁ ਅੰਤਹਕਰਨ ਸੇ ਅਵਿਦਿਆ ਰੂਪ ਫਾਈ ਉਤਰ ਗਈ ਹੈ॥
Prof. Sahib Singhਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।ਪਦ ਅਰਥ ਛਾਈ = ਕਾਲਖ਼, ਮੈਲ।
SikhNet (Spanish)sí, encontrando al Santo, eres bendecido con Éxtasis y liberado de la consecuencia de tus acciones.
ਨਾਨਕੁ ਸਿਮਰੈ ਏਕੁ ਨਾਮੁ; ਫਿਰਿ. ਬਹੁੜਿ. ਨ ਧਾਈ ॥੧॥
naanak simarai ek naam; fir. bahurr. na dhaaee |1|
Sant Singh KhalsaO Nanak, remember in meditation the One Name, and you shall never again be consigned to the womb of reincarnation.. ||1||
Manmohan SinghNanak utters but the One Lord's Name, and he shall wander not in existences again.
Manmohan Singh (Punjabi)ਨਾਨਕ ਕੇਵਲ ਇਕ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ, ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਨਾਮ ਕੇ ਸਿਮਰਨੇ ਕਰ ਕੇ ਫਿਰਿ ਫਿਰਿ ਚੌਰਾਸੀ ਮੇਂ ਨਹੀਂ ਦੌੜੀਤਾ, ਭਾਵ ਜਨਮ ਮਰਨ ਸੇ ਰਹਿਤ ਹੋਵੀਤਾ ਹੈ॥੧॥
Prof. Sahib Singhਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥ਪਦ ਅਰਥ ਧਾਈ = ਭਟਕਣਾ ॥੧॥
SikhNet (Spanish)Nanak medita sólo en el Nombre de Dios, él no será puesto otra vez en ningún otro vientre. (1)
ਪੰਜੇ ਬਧੇ ਮਹਾਬਲੀ; ਕਰਿ ਸਚਾ ਢੋਆ ॥
panje badhe mahaabalee; kar sachaa dtoaa |
Sant Singh KhalsaThe five powerful desires are bound down, when you lean on the True Lord.
Manmohan SinghObtaining the support of the True Name, I have chained the five very powerful demons.
Manmohan Singh (Punjabi)ਸੱਚੇ ਨਾਮ ਦਾ ਆਸਰਾ ਲੈ ਕੇ, ਮੈਂ ਪਰਮ ਬਲਵਾਨ ਪੰਜਾਂ ਭੂਤਨਿਆਂ ਨੂੰ ਨਰੜ ਲਿਆ ਹੈ।
Fareedkot Teekaਸਚਾ ਜੋ ਪਰਮੇਸ੍ਵਰ ਹੈ, ਤਿਸ ਕਾ (ਢੋਆ) ਆਸਰਾ ਵਾ ਮਿਲਾਪ ਕਰ ਕੇ ਜਿਸ ਨੇ ਪੰਜ ਕਾਮਾਦਿਕ ਬਿਕਾਰ ਬਾਂਧੇ ਹੈਂ॥
Prof. Sahib Singhਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,ਪਦ ਅਰਥ ਪੰਜੇ = ਕਾਮ ਆਦਿਕ ਪੰਜ ਹੀ ਵਿਕਾਰ। ਬਲੀ = ਬਲਵਾਨ। ਢੋਆ = ਭੇਟਾ।
SikhNet (Spanish)Apoyándose en el Uno Verdadero, uno controla a las cinco pasiones,
ਆਪਣੇ ਚਰਣ ਜਪਾਇਅਨੁ; ਵਿਚਿ ਦਯੁ ਖੜੋਆ ॥
aapane charan japaaeian; vich day kharroaa |
Sant Singh KhalsaThe Lord Himself leads us to dwell at His Feet. He stands right in our midst.
Manmohan SinghStanding within my mind, the Lord has made me meditate on His feet.
Manmohan Singh (Punjabi)ਮੇਰੇ ਮਨ ਅੰਦਰ ਖਲੋ ਸੁਆਮੀ ਨੇ ਮੇਰੇ ਪਾਸੋਂ ਆਪਣੇ ਪੈਰਾਂ ਦਾ ਸਿਮਰਨ ਕਰਵਾਇਆ ਹੈ।
Fareedkot Teekaਤਿਸ ਕੇ ਬੀਚ (ਦਯੁ) ਵਾਹਿਗੁਰੂ ਆਪ ਖੜਾ ਹੋ ਕਰ ਅਰਥਾਤ ਰਖ੍ਯਕ ਹੋ ਕੇ ਅਪਣੇ ਚਰਨ ਜਪਾਏ ਹੈਂ, ਭਾਵ ਅਪਣੇ ਚਰਨੋਂ ਕਾ ਧ੍ਯਾਨੁ ਕਰਾਯਾ ਹੈ॥
Prof. Sahib Singhਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,ਪਦ ਅਰਥ ਜਪਾਇਅਨੁ = ਉਸ ਨੇ ਜਪਾਏ। ਵਿਚਿ = ਉਸ ਦੇ ਹਿਰਦੇ ਵਿਚ। ਦਯੁ = ਦਿਆਲ ਪ੍ਰਭੂ।
SikhNet (Spanish)ahí Dios se para en medio de uno y lo trae a habitar a Sus Pies.
ਰੋਗ ਸੋਗ ਸਭਿ ਮਿਟਿ ਗਏ; ਨਿਤ ਨਵਾ ਨਿਰੋਆ ॥
rog sog sabh mitt ge; nit navaa niroaa |
Sant Singh KhalsaAll sorrows and sicknesses are eradicated, and you become ever-fresh and rejuvenated.
Manmohan SinghI am rid of all the ailments and sorrow, and am ever hale and hearty.
Manmohan Singh (Punjabi)ਮੇਰੀਆਂ ਸਾਰੀਆਂ ਬੀਮਾਰੀਆਂ ਤੇ ਅਫਸੋਸ ਦੂਰ ਹੋ ਗਹੇ ਹਨ ਅਤੇ ਮੈਂ ਹਮੇਸ਼ਾਂ ਨੌ-ਬਰ-ਨੌ ਹਾਂ।
Fareedkot Teekaਤਿਸ ਕੇ ਰੋਗ ਔਰ ਸੋਗ ਸਭ ਦੂਰ ਹੋ ਗਏ ਹੈਂ ਔਰ ਵਹੁ ਨਿਤ ਹੀ (ਨਵਾ) ਨਵੀਨ ਅਰਥਾਤ ਖੁਸੀ ਔ (ਨਿਰੋਆ) ਅਰੋਗ ਹੂਆ ਹੈ, ਭਾਵ ਹੰਕਾਰ ਰੋਗ ਸੇ ਰਹਿਤ ਹੂਆ ਹੈ॥
Prof. Sahib Singh(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।ਪਦ ਅਰਥ ਸਭਿ = ਸਾਰੇ। ਨਿਰੋਆ = ਰੋਗ ਰਹਿਤ, ਅਰੋਗ।
SikhNet (Spanish)Uno se libera de sus tristezas y males, estando siempre fresco
ਦਿਨੁ ਰੈਣਿ ਨਾਮੁ ਧਿਆਇਦਾ; ਫਿਰਿ ਪਾਇ. ਨ ਮੋਆ ॥
din rain naam dhiaaeidaa; fir paae. na moaa |
Sant Singh KhalsaNight and day, meditate on the Naam, the Name of the Lord. You shall never again die.
Manmohan SinghContemplating the Lord's Name day and night I shall die not again.
Manmohan Singh (Punjabi)ਦਿਨ ਤੇ ਰਾਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਮੁੜ ਕੇ ਨਹੀਂ ਮਰਾਂਗਾ।
Fareedkot Teekaਸੋ ਰਾਤਿ ਦਿਨ ਨਾਮ ਕੋ ਧ੍ਯਾਵਤਾ ਹੈ ਫਿਰ ਵਹੁ ਮੁਰਝਾਵਣਾ ਨਹੀਂ ਪਾਵਤਾ ਹੈ, ਭਾਵ ਸੋਕਵਾਨ ਨਹੀਂ ਹੋਤਾ; ਵਾ (ਮੋਆ) ਮਰਣੁ ਨਹੀਂ ਪਾਵਤਾ ਹੈ॥
Prof. Sahib Singhਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।ਪਦ ਅਰਥ ਰੈਣਿ = ਰਾਤ। ਮੋਆ = ਮੌਤ, ਜਨਮ ਮਰਨ ਦਾ ਗੇੜ।
SikhNet (Spanish)y renovado para habitar en el Naam, el Nombre del Señor, día y noche y no morir nunca más.
ਜਿਸ ਤੇ ਉਪਜਿਆ ਨਾਨਕਾ; ਸੋਈ ਫਿਰਿ ਹੋਆ ॥੨॥
jis te upajiaa naanakaa; soee fir hoaa |2|
Sant Singh KhalsaAnd the One, from whom we came, O Nanak, into Him we merge once again. ||2||
Manmohan SinghO Nanak, I have ultimately become He, from whom I had issued forth.
Manmohan Singh (Punjabi)ਹੇ ਨਾਨਕ! ਮੈਂ ਓੜਕ ਨੂੰ ਉਹੀ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਹਾਂ ਸੇ ਜੀਉ ਉਤਪੰਨ੍ਯ ਹੂਆ ਥਾ ਵਹੀ ਫਿਰ ਹੂਆ, ਭਾਵ ਪਰਮੇਸ੍ਵਰ ਸਾਥ ਅਭੇਦ ਹੂਆ ਹੈ॥੨॥☬ਪ੍ਰਸ਼ਨ:
Prof. Sahib Singhਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥
SikhNet (Spanish)El ser se convierte en Lo Mismo de donde vino. (2)
ਕਿਥਹੁ ਉਪਜੈ. ਕਹ ਰਹੈ; ਕਹ ਮਾਹਿ ਸਮਾਵੈ ॥
kithahu upajai. keh rahai; keh maeh samaavai |
Sant Singh KhalsaWhere do we come from? Where do we live? Where do we go in the end?
Manmohan SinghWhere from springs the man, where lives he, and in what does he merge?
Manmohan Singh (Punjabi)ਬੰਦਾ ਕਿਥੋਂ ਉਤਪੰਨ ਹੁੰਦਾ ਹੈ, ਕਿਥੇ ਉਹ ਰਹਿੰਦਾ ਹੈ ਅਤੇ ਕਾਹਦੇ ਵਿੱਚ ਉਹ ਲੀਨ ਹੋ ਜਾਂਦਾ ਹੈ।
Fareedkot Teekaਕਹਾਂ ਸੇ ਜਗਤ ਉਤਪਤ ਹੋਤਾ ਹੈ ਔਰ ਕਹਾਂ ਇਸਥਿਤ ਰਹਿਤਾ ਹੈ ਔਰ ਅੰਤ ਕੋ ਕਿਸ ਮੇਂ ਸਮਾਵਤਾ ਹੈ?☬ਇਸ ਕਾ ਉੱਤ੍ਰ: ਜਿਸ ਤੇ ਜਿਸ ਪਰਮੇਸ੍ਵਰ ਸੇ ਜਗਤ ਉਤਪਤ ਹੂਆ ਹੈ, ਤਿਸੀ ਮੇਂ ਇਸਥਤ ਹੈ। ਪੁਨਹ ਅੰਤ ਕੋ ਭੀ ਸੋਈ ਰੂਪ ਹੂਆ ਹੈ, ਭਾਵ ਸੇ ਕਲਪਤਿ ਵਸਤੂ ਅਧਿਸਠਾਨ ਸੇ ਭਿੰਨ ਨਹੀਂ ਹੋਤੀ ਹੈ। ਇਸ ਮੇਂ ਜਗ੍ਯਾਸੂ ਕੇ ਚਿੰਤਨ ਕਾ ਪ੍ਰਕਾਰੁ ਹੈ, ਭਾਵ ਐਸੇ ਚਿੰਤਨ ਕਰੋ ਵਾ ਪ੍ਰਸ੍ਨ ਪਖ ਮੇਂ ਏਹੁ ਉੱਤਰ ਹੈ॥
Prof. Sahib Singh(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।ਪਦ ਅਰਥ ਕਹ ਮਾਹਿ = ਕਾਹਦੇ ਵਿਚ? ਸਮਾਵੈ = ਲੀਨ ਹੋ ਜਾਂਦਾ ਹੈ।
SikhNet (Spanish)¿De dónde viene el ser humano, en dónde vive y a dónde va?
ਜੀਅ ਜੰਤ ਸਭਿ. ਖਸਮ ਕੇ; ਕਉਣੁ ਕੀਮਤਿ ਪਾਵੈ ॥
jeea jant sabh. khasam ke; kaun keemat paavai |
Sant Singh KhalsaAll creatures belong to God, our Lord and Master. Who can place a value on Him?
Manmohan SinghMen and all other beings belong to the Lord. Who can appraise their worth?
Manmohan Singh (Punjabi)ਇਨਸਾਨ ਤੇ ਹੋਰ ਸਾਰੇ ਜੀਵ ਮਾਲਕ ਦੀ ਮਲਕੀਅਤ ਹਨ। ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਛੋਟੇ ਬਡੇ ਜੋ ਜੀਵ ਸਭ (ਖਸਮ) ਪਰਮੇਸ੍ਵਰ ਕੇ ਹੈਂ ਔਰ ਕੀਮਤ ਪਾਵਣੇ ਵਾਲਾ ਕੌਣ ਹੈ? ਭਾਵ ਸੇ ਵੋਹੀ ਖਸਮੁ ਕੀਮਤਿ ਪਾਉਣੇ ਵਾਲਾ ਹੈ। ਹੋਰੁ ਕੋਈ ਜਾਣ ਨਹੀਂ ਸਕਤਾ ਹੈ, ਭਾਵ ਈਸਰ ਕੇ ਸੰਕਲਪ ਅੰਦਰ ਸ੍ਰਿਸ੍ਟੀ ਇਸਥਿਤੀ ਲੈਤਾ ਹੈ॥
Prof. Sahib Singhਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।
SikhNet (Spanish)Todas las criaturas pertenecen a Dios, ¿quién podría Evaluarlo?
ਕਹਨਿ ਧਿਆਇਨਿ ਸੁਣਨਿ ਨਿਤ; ਸੇ ਭਗਤ ਸੁਹਾਵੈ ॥
kehan dhiaaein sunan nit; se bhagat suhaavai |
Sant Singh KhalsaThose who meditate, listen and chant, those devotees are blessed and beautified.
Manmohan SinghBeauteous are the saints, who ever utter, contemplate and hear the Lord's Name.
Manmohan Singh (Punjabi)ਸੋਹਣੇ ਸੁਨੱਖੇ ਹਨ ਸਾਧੂ, ਜੋ ਸੁਆਮੀ ਦੇ ਨਾਮ ਨੂੰ ਸਦਾ ਉਚਾਰਦੇ, ਸਿਮਰਦੇ ਅਤੇ ਸ੍ਰਵਣ ਕਰਦੇ ਹਨ।
Fareedkot Teekaਜੋ ਬਾਣੀ ਕਰ ਕੇ ਹਰੀ ਨਾਮ ਕੋ ਕਹਤੇ ਹੈਂ ਔਰ ਮਨ ਕਰ ਕੇ ਧ੍ਯਾਵਤੇ ਹੈਂ ਔਰ ਨਿਤਾਪ੍ਰਤਿ ਹਰੀ ਜਸ ਕੋ ਸੁਣਤੇ ਹੈਂ ਸੇ ਭਗਤ ਸੋਭਨੀਕ ਹੈਂ॥
Prof. Sahib Singhਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।ਪਦ ਅਰਥ ਕਹਨਿ = ਕਹਿੰਦੇ ਹਨ। ਸੁਹਾਵੈ = ਸੋਹਣੇ ਲੱਗਦੇ ਹਨ।
SikhNet (Spanish)Los que recitan, escuchan y meditan en Dios, oh benditos, benditos son esos Devotos.
ਅਗਮੁ ਅਗੋਚਰੁ ਸਾਹਿਬੋ; ਦੂਸਰੁ. ਲਵੈ ਨ ਲਾਵੈ ॥
agam agochar saahibo; doosar. lavai na laavai |
Sant Singh KhalsaThe Lord God is Inaccessible and Unfathomable; there is no other equal to Him.
Manmohan SinghInaccessible and Inapprehensible is the Lord. None else can equal Him.
Manmohan Singh (Punjabi)ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰਾ ਹੈ ਸਾਹਿਬ। ਹੋਰ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਵਹੁ (ਸਾਹਿਬੋ) ਵਾਹਿਗੁਰੂ ਅਗਮ ਹੈ, ਅਗੋਚਰੁ ਹੈ, ਦੂਸਰਾ ਕੋਈ ਉਸ ਕੇ (ਲਵੈ) ਸਦ੍ਰਸ ਨਹੀਂ ਲਾਈਤਾ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।ਪਦ ਅਰਥ ਲਵੈ ਨ ਲਾਵੈ = ਬਰਾਬਰੀ ਨਹੀਂ ਕਰ ਸਕਦਾ। ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ
SikhNet (Spanish)Dios es Infinito e Imperceptible y no hay nada ni nadie que Lo puede igualar.
ਸਚੁ ਪੂਰੈ ਗੁਰਿ ਉਪਦੇਸਿਆ; ਨਾਨਕੁ ਸੁਣਾਵੈ ॥੩॥੧॥
sach poorai gur upadesiaa; naanak sunaavai |3|1|
Sant Singh KhalsaThe Perfect Guru has taught this Truth. Nanak proclaims it to the world. ||3||1||
Manmohan SinghThe perfect Guru has instructed Nanak in Truth and this is what he preaches into the world.
Manmohan Singh (Punjabi)ਪੂਰਨ ਗੁਰਾਂ ਨੇ ਨਾਨਕ ਨੂੰ ਸੱਚ ਦੀ ਸਿਖ-ਮਤ ਦਿੱਤੀ ਹੈ ਅਤੇ ਇਹ ਹੀ ਸੰਸਾਰ ਨੂੰ ਪਰਚਾਰਦਾ ਹੈ।
Fareedkot Teekaਪੂਰੇ ਸ੍ਰੀ ਗੁਰੂ ਰਾਮਦਾਸ ਜੀ ਨੇ ਏਹ ਸਚਾ ਉਪਦੇਸ ਕੀਆ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਅਧਿਕਾਰੀਓਂ ਕੋ ਸੁਣਾਵਤਾ ਹੂੰ ਏਕ ਪਰਮੇਸ੍ਵਰ ਸੇ ਬਿਨਾਂ ਦੂਜਾ ਕੋਈ ਨਹੀਂ ਹੈ॥੩॥੧॥☬ਸਮਾਨ ਬ੍ਯਾਪਕਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥ਪਦ ਅਰਥ ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ ਹੈ। ਸਚੁ = ਸਦਾ-ਥਿਰ ਪ੍ਰਭੂ।॥੩॥੧॥
SikhNet (Spanish)El Guru Perfecto ha instruido a Nanak en Su Verdad y éste es Su Mensaje al ser humano. (3-1)