ਪਉੜੀ ॥
paurree | Ang 1313
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਤੂੰ ਥਾਨ ਥਨੰਤਰਿ, ਭਰਪੂਰੁ ਹਹਿ ਕਰਤੇ; ਸਭ ਤੇਰੀ ਬਣਤ ਬਣਾਵਣੀ ॥
toon thaan thanantar, bharapoor heh karate; sabh teree banat banaavanee | Ang 1314
Sant Singh KhalsaYou are pervading and permeating all places and interspaces, O Creator. You made all that has been made.
Manmohan SinghMy Creator-Lord, Thou are fully-filling all the places and inter-spaces, Thou alone has fashioned all makes.
Manmohan Singh (Punjabi)ਮੇਰੇ ਸਿਰਜਣਹਾਰ ਸੁਆਮੀ, ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਨੂੰ ਪਰੀਪੂਰਨ ਕਰ ਰਿਹਾ ਹੈ। ਕੇਵਲ ਤੂੰ ਹੀ ਸਾਰੀ ਘਾੜਤ ਘੜੀ ਹੈ।
Fareedkot Teekaਹੇ ਹਰੀ ਕਰਤੇ! ਤੂੰ ਅਸਥਾਨੋਂ ਮੇਂ ਔਰ ਜੋ ਅੰਤਰ ਤਿਨ ਕੇ ਸਥਾਨ ਹੈਂ, ਵਾ ਜੋ ਤਿਨ ਮੇਂ ਰਹਣੇ ਵਾਲੇ ਜੀਵ ਹੈਂ ਤਿਨ ਮੇਂ ਭਰਪੂਰ ਹੋ ਰਹਾ ਹੈ। ਸੰਸਾਰ ਰਚਨਾ ਸਭ ਤੇਰੀ ਹੀ (ਬਣਾਵਣੀ) ਕੀ ਹੂਈ ਹੈ॥
Prof. Sahib Singhਹੇ ਕਰਤਾਰ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ, ਸੰਸਾਰ ਦੀ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ।ਪਦ ਅਰਥ ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ ਹਰੇਕ ਥਾਂ। ਕਰਤੇ = ਹੇ ਕਰਤਾਰ!
SikhNet (Spanish)Prevaleces y Compenetras todos los lugares y los espacios inferiores, oh Creador, has hecho todo lo que ha sido hecho.
ਰੰਗ ਪਰੰਗ. ਸਿਸਟਿ ਸਭ ਸਾਜੀ; ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥
rang parang. sisatt sabh saajee; bahu bahu bidh bhaant upaavanee | Ang 1314
Sant Singh KhalsaYou created the entire universe, with all its colors and shades; in so many ways and means and forms You formed it.
Manmohan SinghThou alone has created the entire world of various hues and wondrous colours. This Thou has fashioned in many ways and in many forms.
Manmohan Singh (Punjabi)ਅਨੇਕਾਂ ਰੰਗਤਾ ਅਤੇ ਵਿਚਿਤ੍ਰ ਭਾਹਾਂ ਦੀ ਸਾਰੀ ਦੁਨੀਆਂ ਤੂੰ ਹੀ ਰਚੀ ਹੈ। ਇਸ ਨੂੰ ਤੂੰ ਬਹੁਤਿਆਂ ਤਰੀਕਿਆਂ ਨਾਲ ਬਹੁਤੀਆਂ ਕਿਸਮਾਂ ਵਿੱਚ ਘੜਿਆਂ ਹੈ।
Fareedkot Teekaਰੰਗ ਸੇ੍ਵਤਿ, ਪੀਤਾਦਿ (ਪਰੰਗ) ਮਿਸ੍ਰਤਿ ਰੰਗ ਕਰ ਸ੍ਰਿਸ੍ਟੀ ਸਭ ਸਾਜੀ ਹੈ ਔਰ ਬਹੁਤ ਭਾਂਤ ਕੇ ਰੰਗੋਂ ਕਰ ਬਹੁਤ ਪ੍ਰਕਾਰ ਕੀ ਉਪਾਵਣੀ ਕਰੀ ਹੈ॥
Prof. Sahib Singhਸਾਰੀ ਸ੍ਰਿਸ਼ਟੀ ਤੂੰ ਕਈ ਰੰਗਾਂ ਦੀ ਬਣਾਈ ਹੈ, ਕਈ ਕਿਸਮਾਂ ਦੀ ਪੈਦਾ ਕੀਤੀ ਹੈ।ਪਦ ਅਰਥ ਰੰਗ ਪਰੰਗ = ਕਈ ਰੰਗਾਂ ਦੀ। ਸਿਸਟਿ = ਸ੍ਰਿਸ਼ਟੀ। ਸਾਜੀ = ਪੈਦਾ ਕੀਤੀ। ਬਹੁ ਬਿਧਿ = ਕਈ ਕਿਸਮ ਦੀ।
SikhNet (Spanish)Creaste el universo entero con sus colores y sombras. De tantas maneras y formas lo armaste.
ਸਭ ਤੇਰੀ ਜੋਤਿ. ਜੋਤੀ ਵਿਚਿ ਵਰਤਹਿ; ਗੁਰਮਤੀ ਤੁਧੈ ਲਾਵਣੀ ॥
sabh teree jot. jotee vich varateh; guramatee tudhai laavanee | Ang 1314
Sant Singh KhalsaO Lord of Light, Your Light is infused within all; You link us to the Guru's Teachings.
Manmohan SinghMy Luminous Lord, Thy light is contained amongst all and Thou alone engage man to the Guru's instructions.
Manmohan Singh (Punjabi)ਮੇਰੇ ਪ੍ਰਕਾਸ਼ਵਾਨ ਪ੍ਰਭੂ! ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮ ਰਿਹਾ ਹੈ ਅਤੇ ਕੇਵਲ ਤੂੰ ਹੀ ਬੰਦੇ ਨੂੰ ਗੁਰਾਂ ਦੇ ਉਪਦੇਸ਼ ਨਾਲ ਜੋੜਦਾ ਹੈ।
Fareedkot Teekaਹੇ ਜੋਤੀ! ਸਭ ਵਿਖੇ ਤੇਰੀ ਜੋਤਿ ਬਰਤ ਰਹੀ ਹੈ, ਪ੍ਰੰਤੂ ਗੁਰਮਤੀਓਂ ਨੇ ਤੇਰੇ ਬੀਚ ਬ੍ਰਿਤੀ ਲਾਵਨੀ ਕਰੀ ਹੈ॥
Prof. Sahib Singhਹੇ ਕਰਤਾਰ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਹੈ, ਤੇ ਨੂਰ ਵਿਚ ਤੂੰ ਆਪ ਹੀ ਮੌਜੂਦ ਹੈਂ। ਤੂੰ ਆਪ ਹੀ (ਜਗਤ ਦੇ ਜੀਵਾਂ ਨੂੰ) ਗੁਰੂ ਦੀ ਸਿੱਖਿਆ ਵਿਚ ਜੋੜਦਾ ਹੈਂ।ਪਦ ਅਰਥ ਜੋਤਿ = ਚਾਨਣ। ਵਰਤਹਿ = ਤੂੰ ਮੌਜੂਦ ਹੈਂ। ਤੁਧੈ = ਤੂੰ ਹੀ।
SikhNet (Spanish)Oh, Señor de Luz, vives infundido en el interior de todo y nos ligas con la Enseñanza del Guru.
ਜਿਨ ਹੋਹਿ ਦਇਆਲੁ. ਤਿਨ ਸਤਿਗੁਰੁ ਮੇਲਹਿ; ਮੁਖਿ ਗੁਰਮੁਖਿ ਹਰਿ ਸਮਝਾਵਣੀ ॥
jin hohi deaal. tin satigur meleh; mukh guramukh har samajhaavanee | Ang 1314
Sant Singh KhalsaThey alone meet the True Guru, unto whom You are Merciful; O Lord, You instruct them in the Guru's Word.
Manmohan SinghO my God, they unto whom Thou are merciful, them Thou lead on to the True Guru and instruct them through the supreme Guru's word.
Manmohan Singh (Punjabi)ਮੇਰੇ ਵਾਹਿਗੁਰੂ, ਜਿਨ੍ਹਾਂ ਉਤੇ ਤੂੰ ਮਿਹਰਬਾਨ ਹੈ, ਉਨ੍ਹਾਂ ਨੂੰ ਤੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈਂ ਅਤੇ ਮੁਖੀ ਗੁਰਾਂ ਦੀ ਬਾਣੀ ਰਾਹੀਂ ਤੂੰ ਉਨ੍ਹਾਂ ਨੂੰ ਸਿਖਮਤ ਪ੍ਰਦਾਨ ਕਰਦਾ ਹੈ।
Fareedkot Teekaਜਿਨ ਕੇ ਊਪਰ ਤੂੰ ਦ੍ਯਾਲੁ ਹੋਤਾ ਹੈਂ ਤਿਨ ਕੋ ਸਤਿਗੁਰ ਮੇਲਤਾ ਹੈ। ਹੇ ਮੁਖ ਰੂਪ ਹਰੀ! ਗੁਰਮੁਖ ਜੀਵੋਂ ਕੋ ਸਤਿਗੁਰ ਤੇਰੀ ਸਮਝਾਵਣੀ ਦੇਤੇ ਹੈਂ ਔਰ ਐਸੇ ਉੁਪਦੇਸ਼ ਕਰਤੇ ਹੈਂ॥
Prof. Sahib Singhਜਿਨ੍ਹਾਂ ਉਤੇ ਤੂੰ ਦਇਅਵਾਨ ਹੁੰਦਾ ਹੈਂ, ਉਹਨਾਂ ਨੂੰ ਤੂੰ ਗੁਰੂ ਮਿਲਾਂਦਾ ਹੈਂ, ਤੇ, ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦੇਂਦਾ ਹੈ।ਪਦ ਅਰਥ ਮੁਖਿ ਗੁਰਮੁਖਿ = ਗੁਰੂ ਦੇ ਮੂੰਹੋਂ।
SikhNet (Spanish)Al Verdadero Guru sólo lo encuentran quienes son bendecidos con Tu Misericordia.
ਸਭਿ ਬੋਲਹੁ ਰਾਮ ਰਮੋ. ਸ੍ਰੀ ਰਾਮ ਰਮੋ; ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥
sabh bolahu raam ramo. sree raam ramo; jit daalad dukh bhukh sabh leh jaavanee |3| Ang 1314
Sant Singh KhalsaLet everyone chant the Name of the Lord, chant the Name of the Great Lord; all poverty, pain and hunger shall be taken away. ||3||
Manmohan SinghUtter ye all, the Lord's Name, yea, the Venerable Lord's Name, by which poverty, pain and pangs of hunger shall all be removed.
Manmohan Singh (Punjabi)ਤੁਸੀਂ ਸਾਰੇ ਜਣੇ ਪ੍ਰਭੂ ਦੇ ਨਾਮ, ਪੂਜਯ ਪ੍ਰਭੂ ਦੇ ਨਾਮ ਦਾ ਉਚਾਰਨ ਕਰੋ, ਜਿਸ ਦੁਆਰਾ ਗਰੀਬੀ ਪੀੜ ਅਤੇ ਖੁਧਿਆ ਸਮੂਹ ਦੂਰ ਹੋ ਜਾਣਗੇ।
Fareedkot Teekaਹੇ ਭਾਈ ਜਨੋਂ! ਬਾਣੀ ਕਰ ਕੇ ਸਭੀ ਰਾਮ ਨਾਮ ਕੋ ਉਚਾਰਨ ਕਰੋ ਔਰ ਤਿਸ ਮੇਂ ਰਮੋ। ਸੁੰਦ੍ਰ (ਰਾਮ) ਰਮਨ ਰੂਪ ਪਰਮੇਸ੍ਵਰ ਵਿਖੇ ਮਨ ਕਰ ਕੇ ਰਮੋ, ਭਾਵ ਪ੍ਰਾਪਤਿ ਹੋਵੋ, ਜਿਸ ਕਰ ਕੇ ਤੁਮਾਰੇ ਦੁਖ ਆਦਿ ਸਭੀ ਬਿਕਾਰ ਅਰੁ ਭੁਖੁ ਸਭ ਲਹਿ ਜਾਵੈਗੀ॥੩॥
Prof. Sahib Singhਤੁਸੀਂ ਸਾਰੇ ਸੋਹਣੇ ਰਾਮ ਦਾ ਨਾਮ ਜਪੋ, ਸੋਹਣੇ ਰਾਮ ਦਾ ਨਾਮ ਜਪੋ, ਜਿਸ ਦੀ ਬਰਕਤਿ ਨਾਲ ਸਾਰੇ ਦੁੱਖ ਭੁੱਖ ਦਰਿੱਦ੍ਰ ਦੂਰ ਹੋ ਜਾਂਦੇ ਹਨ ॥੩॥ਪਦ ਅਰਥ ਸਭਿ = ਸਾਰੇ ॥੩॥
SikhNet (Spanish)Oh Señor, los instruyes en la Palabra del Guru. Deja que todos canten el Nombre del Señor. Cantando el Nombre del Grandioso Señor toda la pobreza, hambre y dolor desaparecen. (3)