ੴ

ਸਿੱਖਬਾਣੀ · SikhBani

ਐਸੋ ਦਾਸੁ ਮਿਲੈ ਸੁਖੁ ਹੋਈ ॥

aiso daas milai sukh hoee
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 224 · 21 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਐਸੋ ਦਾਸੁ ਮਿਲੈ; ਸੁਖੁ ਹੋਈ ॥

aiso daas milai; sukh hoee |

Sant Singh KhalsaMeeting such a slave, peace is obtained.
Manmohan SinghBy meeting such a slave of the True Lord who has obtained Him,.
Manmohan Singh (Punjabi)ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,
Fareedkot Teekaਤਾਂ ਤੇ ਐਸਾ ਜੋ ਕਾਮਨਾ ਤੇ ਉਦਾਸ ਮਹਾਤਮਾ ਮਿਲੈ ਤਬ ਆਤਮ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ।

ਪਦ ਅਰਥ ਦਾਸੁ = ਹਰੀ ਦਾ ਦਾਸ (ਗੁਰੂ)।

SikhNet (Spanish)Busco encontrar al Sirviente del Señor que me traiga paz

ਦੁਖੁ ਵਿਸਰੈ; ਪਾਵੈ ਸਚੁ ਸੋਈ ॥੧॥

dukh visarai; paavai sach soee |1|

Sant Singh KhalsaPain is forgotten, when the True Lord is found. ||1||
Manmohan Singhpeace is procured, and pain is forgotten.
Manmohan Singh (Punjabi)ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।
Fareedkot Teekaਸੰਪੂਰਨ ਦੁਖ ਭੂਲ ਜਾਤਾ ਹੈ, ਸੋ ਪੁਰਸ਼ ਸਚ ਸ੍ਵਰੂਪ ਕੋ ਪਾਵਤਾ ਹੈ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ॥੧॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ (ਦਾ ਮਿਲਾਪ)। ਸੋਈ = ਉਹ ਮਨੁੱਖ ਹੀ ॥੧॥

SikhNet (Spanish)y haga que me deshaga de todas mis tristezas y que alcance la Verdad. (1)

ਦਰਸਨੁ ਦੇਖਿ; ਭਈ ਮਤਿ ਪੂਰੀ ॥

darasan dekh; bhee mat pooree |

Sant Singh KhalsaBeholding the blessed vision of his darshan, my understanding has become perfect.
Manmohan SinghBy seeing his sight, my understanding has become perfect.
Manmohan Singh (Punjabi)ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।
Fareedkot Teekaਹੇ ਸਿਧ ਜੀ! ਤਾਂ ਤੇ ਜੋ ਪੂਰਬ ਕਾਮਨਾ ਤੇ ਉਦਾਸ ਕਹਾ ਹੈ, ਤਿਸ ਐਸੇ ਮਹਾਤਮਾ ਕੇ ਦਰਸ਼ਨ ਕਰ ਕੇ ਬੁਧੀ ਅਨੰਦ ਕਰ ਪੂਰਨ ਹੋਈ ਹੈ॥
Prof. Sahib Singh(ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ।

ਪਦ ਅਰਥ ਦੇਖਿ = ਵੇਖ ਕੇ। ਪੂਰੀ = ਅਭੁੱਲ।

SikhNet (Spanish)Observando la bendita vision de su sabiduria, mi conocimiento se ha vuelto perfecto.

ਅਠਸਠਿ ਮਜਨੁ; ਚਰਨਹ ਧੂਰੀ ॥੧॥ ਰਹਾਉ ॥

atthasatth majan; charanah dhooree |1| rahaau |

Sant Singh KhalsaThe cleansing baths at the sixty-eight sacred shrines of pilgrimage are in the dust of his feet. ||1||Pause||
Manmohan SinghThe ablution at sixty eight places of pilgrimage is in the dust of his feet. Pause.
Manmohan Singh (Punjabi)ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।
Fareedkot Teekaਤਿਨ ਕੇ ਚਰਨੋਂ ਕੀ ਧੂਰੀ ਕੇ ਪ੍ਰਾਪਤਿ ਹੋਨੇ ਸੇ ਪੁਰਸ਼ ਕੋ ਅਠਸਠ ਤੀਰਥੋਂ ਕੇ ਸਨਾਨ ਕਾ ਫਲ੍ਹ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ॥੧॥ ਰਹਾਉ ॥

ਪਦ ਅਰਥ ਅਠਸਠਿ = ਅਠਾਹਠ (ਤੀਰਥ)। ਮਜਨੁ = ਇਸ਼ਨਾਨ। ਚਰਨਹ = (ਗੁਰੂ ਦੇ) ਚਰਨਾਂ ਦੀ ॥੧॥ ਰਹਾਉ ॥

SikhNet (Spanish)El Polvo de Sus Pies me aporta el beneficio de haberme bañado en todas las aguas santas. (1-Pausa)

ਨੇਤ੍ਰ ਸੰਤੋਖੇ; ਏਕ ਲਿਵ ਤਾਰਾ ॥

netr santokhe; ek liv taaraa |

Sant Singh KhalsaMy eyes are contented with the constant love of the One Lord.
Manmohan SinghMy eyes are contented with the constant affection of one God.
Manmohan Singh (Punjabi)ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।
Fareedkot Teekaਏਕ ਮੇਂ (ਤਾਰਾ) ਤੇਲ ਧਾਰਾ ਵਤ ਏਕ ਰਸ (ਲਿਵ) ਬ੍ਰਿਤੀ ਲਗਾਉਨੇ ਕਰ ਨੇਤ੍ਰ (ਸੰਤੋਖੇ) ਪ੍ਰਸਿੰਨ ਭਏ ਹੈਂ॥
Prof. Sahib Singhਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ।

ਪਦ ਅਰਥ ਨੇਤ੍ਰ = ਅੱਖਾਂ। ਸੰਤੋਖੇ = ਪਰ ਤਨ-ਰੂਪ ਵੇਖਣ ਵਲੋਂ ਰੱਜ ਜਾਂਦੇ ਹਨ।

SikhNet (Spanish)Su mente se encuentra entonada en el Señor, sus ojos irradian de Contentamiento,

ਜਿਹਵਾ ਸੂਚੀ; ਹਰਿ ਰਸ ਸਾਰਾ ॥੨॥

jihavaa soochee; har ras saaraa |2|

Sant Singh KhalsaMy tongue is purified by the most sublime essence of the Lord. ||2||
Manmohan SinghWith superb elixir of Lord, my tongue is rendered pure.
Manmohan Singh (Punjabi)ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।
Fareedkot Teekaਔਰ ਜਬ ਹਰੀ ਨਾਮ ਰਸ (ਸਾਰਾ) ਪਾਇਆ ਹੈ ਤਬ ਜਿਹਬਾ ਪਵਿਤ੍ਰ ਭਈ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ ॥੨॥

ਪਦ ਅਰਥ ਸੂਚੀ = ਪਵਿਤ੍ਰ। ਸਾਰਾ = ਸ੍ਰੇਸ਼ਟ ॥੨॥

SikhNet (Spanish)y sus labios son puros porque saborean la Esencia Pura del Señor.(2)

ਸਚੁ ਕਰਣੀ; ਅਭ ਅੰਤਰਿ ਸੇਵਾ ॥

sach karanee; abh antar sevaa |

Sant Singh KhalsaTrue are my actions, and deep within my being, I serve Him.
Manmohan SinghTrue are mine doings and within my mind is Lord's service.
Manmohan Singh (Punjabi)ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।
Fareedkot Teekaਹੇ ਭਾਈ! ਸਚੀ ਕਰਨੀ ਯਹੀ ਹੈ, ਜੋ (ਅਭ) ਰਿਦੇ ਕੇ ਅੰਤਰ ਜਾਨ ਕਰ ਸੇਵਾ ਕਰਨੀ ਹੈ॥
Prof. Sahib Singh(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ।

ਪਦ ਅਰਥ ਅਭ ਅੰਤਰ = {अभ्यन्तर} ਦਿਲ ਦੇ ਅੰਦਰ।

SikhNet (Spanish)Sus acciones son verdaderas, en su corazón está el Amor por servir al Señor,

ਮਨੁ ਤ੍ਰਿਪਤਾਸਿਆ; ਅਲਖ ਅਭੇਵਾ ॥੩॥

man tripataasiaa; alakh abhevaa |3|

Sant Singh KhalsaMy mind is satisfied by the Inscrutable, Mysterious Lord. ||3||
Manmohan SinghWith the Inscrutable and Mysterious Master my soul is sated.
Manmohan Singh (Punjabi)ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।
Fareedkot Teekaਅਲਖ ਅਭੇਵ ਜੋ ਪਰਮੇਸ੍ਵਰ ਹੈ ਤਿਸ ਕੋ ਅੰਤਰ ਹੀ ਪਾਇ ਕਰ ਮਨ ਤ੍ਰਿਪਤ ਭਯਾ ਹੈ॥੩॥
Prof. Sahib Singhਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ ॥੩॥

ਪਦ ਅਰਥ ਅਲਖ ਅਭੇਵ ਸੇਵਾ = ਅਲੱਖ ਅਭੇਵ ਪ੍ਰਭੂ ਦੀ ਸੇਵਾ-ਭਗਤੀ ॥੩॥

SikhNet (Spanish)y su mente está imbuida en el Inefable e Insondable Señor. (3)

ਜਹ ਜਹ ਦੇਖਉ; ਤਹ ਤਹ ਸਾਚਾ ॥

jeh jeh dekhau; teh teh saachaa |

Sant Singh KhalsaWherever I look, there I find the True Lord.
Manmohan SinghWhere-so ever I see there I find the True Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।
Fareedkot Teekaਤਾਂ ਤੇ ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਸਾਚਾ ਪਰਮੇਸ੍ਵਰ ਹੈ॥
Prof. Sahib Singh(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ।

ਪਦ ਅਰਥ ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਾਚਾ = ਸਦਾ-ਥਿਰ ਪ੍ਰਭੂ।

SikhNet (Spanish)Por todas partes veo a Dios,

ਬਿਨੁ ਬੂਝੇ; ਝਗਰਤ ਜਗੁ ਕਾਚਾ ॥੪॥

bin boojhe; jhagarat jag kaachaa |4|

Sant Singh KhalsaWithout understanding, the world argues in falsehood. ||4||
Manmohan SinghWithout understanding Him, the false world quarrels.
Manmohan Singh (Punjabi)ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।
Fareedkot Teekaਬਿਨਾ ਸਮਝ ਸੇ (ਕਾਚਾ) ਅਗ੍ਯਾਨੀ ਜਗਤ ਮੇਂ ਅਪਨੀ ਕਲਪਨਾ ਕੇ, ਵਾ ਅਨੇਕ ਮਤੋਂ ਕੇ ਝਗੜੇ ਕਰਤਾ ਹੈ॥੪॥
Prof. Sahib Singhਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ॥੪॥

ਪਦ ਅਰਥ ਜਗੁ ਕਾਚਾ = (ਵਿਕਾਰਾਂ ਦੇ ਟਾਕਰੇ ਤੇ) ਕਮਜ਼ੋਰ ਮਨ ਵਾਲਾ ਜਗਤ ॥੪॥

SikhNet (Spanish)pero el mundo falso lucha sin conocer la Verdad. (4)

ਗੁਰੁ ਸਮਝਾਵੈ; ਸੋਝੀ ਹੋਈ ॥

gur samajhaavai; sojhee hoee |

Sant Singh KhalsaWhen the Guru instructs, understanding is obtained.
Manmohan SinghWhen the Guru instructs, understanding is obtained.
Manmohan Singh (Punjabi)ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।
Fareedkot Teekaਜਿਸ ਕੋ ਗੁਰੂ ਸਮਝਾਉਤੇ ਹੈਂ ਉਸ ਕੋ (ਸੋਝੀ) ਗ੍ਯਾਤ ਹੋਈ ਹੈ॥
Prof. Sahib Singhਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ।

ਪਦ ਅਰਥ ਸੋਝੀ = ਇਹ ਸਮਝ ਕਿ ਪ੍ਰਭੂ ਹਰ ਥਾਂ ਮੌਜੂਦ ਹੈ।

SikhNet (Spanish)Cuando el Guru enseña, la mente despierta,

ਗੁਰਮੁਖਿ ਵਿਰਲਾ; ਬੂਝੈ ਕੋਈ ॥੫॥

guramukh viralaa; boojhai koee |5|

Sant Singh KhalsaHow rare is that Gurmukh who understands. ||5||
Manmohan SinghThrough the Guru, hardly any one recognises the Lord.
Manmohan Singh (Punjabi)ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਞਾਣਦਾ ਹੈ।
Fareedkot Teekaਪਰ ਕਿਸੀ ਵਿਰਲੇ ਹੀ ਗੁਰਮੁਖ ਜਨ ਕੋ ਸਮਝ ਹੋਈ ਹੈ॥੫॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ॥੫॥
SikhNet (Spanish)pero extraordinario es aquél que recibe el Conocimiento a través del Guru.(5)

ਕਰਿ ਕਿਰਪਾ; ਰਾਖਹੁ ਰਖਵਾਲੇ ॥

kar kirapaa; raakhahu rakhavaale |

Sant Singh KhalsaShow Your Mercy, and save me, O Savior Lord!
Manmohan SinghShow mercy, and save me, O my Saviour.
Manmohan Singh (Punjabi)ਮਿਹਰ ਧਾਰ, ਹੇ ਬਚਾਉਣਹਾਰ! ਅਤੇ ਮੇਰੀ ਰਖਿਆ ਕਰ।
Fareedkot Teekaਤਾਂ ਤੇ ਮੈਂ ਤੋ ਐਸੇ ਪ੍ਰਾਰਥਨਾ ਕਰਤਾ ਹੂੰ ਕਿ ਹੇ ਸਰਬ ਕੇ ਰਖਨੇ ਵਾਲੇ ਪਰਮੇਸ੍ਵਰ ਅਪਨੀ ਕ੍ਰਿਪਾ ਕਰ ਕੇ ਰਾਖ ਲੇ॥
Prof. Sahib Singhਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ।
SikhNet (Spanish)Concédeme Tu Gracia y conserva mi integridad, oh Señor Benéfico,

ਬਿਨੁ ਬੂਝੇ; ਪਸੂ ਭਏ ਬੇਤਾਲੇ ॥੬॥

bin boojhe; pasoo bhe betaale |6|

Sant Singh KhalsaWithout understanding, people become beasts and demons. ||6||
Manmohan SinghWithout knowing the Master, the mortals have become beasts and devils.
Manmohan Singh (Punjabi)ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।
Fareedkot Teekaਕਿਉਂਕਿ ਤੇਰੇ ਸ੍ਵਰੂਪ ਬੂਝੇ ਸੇ ਬਿਨਾ ਜੀਵ, ਪਸ਼ੂ ਔਰ ਬੇਤਾਲ ਹੋ ਰਹੇ ਹੈਂ॥੬॥
Prof. Sahib Singhਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ ॥੬॥

ਪਦ ਅਰਥ ਬੇਤਾਲੇ = ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ ॥੬॥

SikhNet (Spanish)porque sin Conocerte, nuestra mente se vuelve loca.(6)

ਗੁਰਿ ਕਹਿਆ; ਅਵਰੁ ਨਹੀ ਦੂਜਾ ॥

gur kahiaa; avar nahee doojaa |

Sant Singh KhalsaThe Guru has said that there is no other at all.
Manmohan SinghThe Guru has said, "there is not any other except the Lord".
Manmohan Singh (Punjabi)ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।"
Fareedkot Teekaਹੇ ਸਿਧੋ! ਮੁਝ ਕੋ ਗੁਰੋਂ ਨੇ ਐਸੇ ਕਹਾ ਹੈ ਕਿ ਪਰਮੇਸ੍ਵਰ ਸੇ ਬਿਨਾ ਔਰ ਦੂਸਰਾ ਕੋਊ ਨਹੀਂ ਹੈ॥
Prof. Sahib Singhਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)El Guru ha dicho, no hay ningún otro.

ਕਿਸੁ ਕਹੁ ਦੇਖਿ; ਕਰਉ ਅਨ ਪੂਜਾ ॥੭॥

kis kahu dekh; krau an poojaa |7|

Sant Singh KhalsaSo tell me, who should I see, and who should I worship? ||7||
Manmohan SinghTell me, whom else should I see and of whom else should I perform worship?
Manmohan Singh (Punjabi)ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?
Fareedkot Teekaਤਾਂ ਤੇ ਮੈਂ ਕਿਸ ਕਉ ਦੇਖ ਕਰ (ਅਨ) ਔਰ ਕੀ ਪੂਜਾ ਕਰੋਂ॥੭॥
Prof. Sahib Singhਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ? ॥੭॥

ਪਦ ਅਰਥ ਕਹੁ = ਦੱਸੋ। ਕਰਉ = ਕਰਉਂ, ਮੈਂ ਕਰਾਂ। ਅਨ ਪੂਜਾ = ਕਿਸੇ ਹੋਰ ਦੀ ਪੂਜਾ ॥੭॥

SikhNet (Spanish)Por lo tanto, ¿a quién más podría yo ver? ¿A quién más podría yo alabar? (7)

ਸੰਤ ਹੇਤਿ; ਪ੍ਰਭਿ ਤ੍ਰਿਭਵਣ ਧਾਰੇ ॥

sant het; prabh tribhavan dhaare |

Sant Singh KhalsaFor the sake of the Saints, God has established the three worlds.
Manmohan SinghFor the sake of the Saints, the Lord has installed the three worlds.
Manmohan Singh (Punjabi)ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।
Fareedkot Teekaਸੰਤੋਂ ਕੇ ਵਾਸਤੇ ਪ੍ਰਭੂ ਨੇ ਤ੍ਰਿਲੋਕੀ ਮੇਂ ਅਵਤਾਰ ਧਾਰਨ ਕਰੇ ਹੈਂ, ਜੈਸੇ ਪ੍ਰਹਲਾਦਿ ਕੇ ਵਾਸਤੇ ਨਰਸਿੰਘ, ਵਾ ਜਿਸ ਪ੍ਰਭੂ ਨੇ ਤ੍ਰਿਭਵਨ ਧਾਰੇ ਹੈਂ ਤਿਸ ਮੇਂ ਸੰਤੋਂ ਕਾ ਪ੍ਰੇਮ ਹੈ॥
Prof. Sahib Singhਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ।

ਪਦ ਅਰਥ ਸੰਤ ਹੇਤਿ = (ਮਨੁੱਖ ਨੂੰ) ਸੰਤ ਬਣਾਣ ਵਾਸਤੇ। ਪ੍ਰਭਿ = ਪ੍ਰਭੂ ਨੇ। ਤ੍ਰਿਭਵਣ = ਤਿੰਨੇ ਭਵਨ, ਸਾਰੀ ਸ੍ਰਿਸ਼ਟੀ। ਧਾਰੇ = ਰਚੇ ਹਨ।

SikhNet (Spanish)El Señor ha creado los tres mundos para el Santo,

ਆਤਮੁ ਚੀਨੈ; ਸੁ ਤਤੁ ਬੀਚਾਰੇ ॥੮॥

aatam cheenai; su tat beechaare |8|

Sant Singh KhalsaOne who understands his own soul, contemplates the essence of reality. ||8||
Manmohan SinghHe who comprehends his ownself comes to know the Reality.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।
Fareedkot Teekaਜੋ ਤਤ੍ਵ ਸਿਖ੍ਯਾ ਕਾ ਵੀਚਾਰ ਕਰਤਾ ਹੈ, ਸੋਈ ਆਤਮਾ ਕੋ ਚੀਨਤਾ ਹੈ॥੮॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ॥੮॥

ਪਦ ਅਰਥ ਆਤਮੁ = ਆਪਣੇ ਆਪ ਨੂੰ। ਚੀਨੈ = ਪਛਾਣਦਾ ਹੈ, ਪਰਖਦਾ ਹੈ। ਤਤੁ = ਅਸਲੀਅਤ ॥੮॥

SikhNet (Spanish)pero solamente aquél que se examina a sí mismo conoce la Quintaesencia. (8)

ਸਾਚੁ ਰਿਦੈ; ਸਚੁ ਪ੍ਰੇਮ ਨਿਵਾਸ ॥

saach ridai; sach prem nivaas |

Sant Singh KhalsaOne whose heart is filled with Truth and true love
Manmohan SinghWho, within his mind, enshrines the Truth, and hearty Divine love,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,
Fareedkot Teekaਜਿਨ ਕੇ ਰਿਦੇ ਮੇਂ ਸਾਚ ਨਾਮ ਹੈ ਔਰੁ ਸਚੇ ਪ੍ਰੇਮ ਮੇਂ ਨਿਵਾਸ ਹੈ॥
Prof. Sahib Singh(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ।

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Oh, dice Nanak, yo ofrezco mi ser en sacrificio a aquél que enaltece la Verdad en su corazón

ਪ੍ਰਣਵਤਿ ਨਾਨਕ; ਹਮ ਤਾ ਕੇ ਦਾਸ ॥੯॥੮॥

pranavat naanak; ham taa ke daas |9|8|

Sant Singh Khalsa- prays Nanak, I am his servant. ||9||8||
Manmohan Singhprays Nanak, I am a servant of His
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਦਾਸ ਹੈਂ॥੯॥੮॥☬ਇਸ ਸਬਦ ਪਰ ਪੌਰਾਣ ਕਾ ਪ੍ਰਸੰਗ ਬਹੁਤ ਹੈ ਬਿਸਤਾਰ ਕੇ ਭਯ ਸੇ ਨਹੀਂ ਲਿਖੇ।
Prof. Sahib Singhਨਾਨਕ ਬੇਨਤੀ ਕਰਦਾ ਹੈ,-ਮੈਂ ਭੀ ਉਸ ਗੁਰੂ ਦਾ ਦਾਸ ਹਾਂ ॥੯॥੮॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਤਾ ਕੇ = ਉਸ (ਗੁਰੂ) ਦੇ ॥੯॥

SikhNet (Spanish)y vive en el Verdadero Amor del Señor. (9-8)
Answers quote the Granth verbatim with Ang citations. AI commentary is not Gurbani and not a religious ruling.