ੴ

ਸਿੱਖਬਾਣੀ · SikhBani

Ang 224

Sri Guru Granth Sahib · Raag Gauree · 3 shabads, 58 lines
Translations
Shabad Guru Nanak Dev Ji Raag Gauree continued from Ang 223

ਨਰ ਨਿਹਕੇਵਲ; ਨਿਰਭਉ ਨਾਉ ॥

nar nihakeval; nirbhau naau |

Sant Singh KhalsaThe Name makes a man pure and fearless.
Manmohan SinghGod's Name makes man pure and fearless.
Manmohan Singh (Punjabi)ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।
Fareedkot Teekaਤਾਂ ਤੇ (ਨਰ) ਮਾਨੁਖ ਕੋ (ਨਿਹਕੇਵਲ) ਸੁਧ ਔਰ ਨਿਰਭਉ ਕਰਨੇ ਵਾਲਾ ਪਰਮੇਸ੍ਵਰ ਕਾ ਨਾਮ ਹੀ ਹੈ॥
Prof. Sahib Singhਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ (ਮਾਇਆ ਦੇ ਹੱਲਿਆਂ ਵਲੋਂ ਨਿਰਭਉ ਹੋ ਕੇ) ਵਾਸਨਾ-ਰਹਿਤ (ਸ਼ੁੱਧ) ਹੋ ਜਾਂਦਾ ਹੈ।

ਪਦ ਅਰਥ ਨਰ ਨਿਹਕੇਵਲ = ਵਾਸਨਾ-ਰਹਿਤ (ਸੁੱਧ) ਮਨੁੱਖ।

SikhNet (Spanish)El Nombre hace al ser humano puro y valiente,

ਅਨਾਥਹ ਨਾਥ ਕਰੇ; ਬਲਿ ਜਾਉ ॥

anaathah naath kare; bal jaau |

Sant Singh KhalsaIt makes the masterless become the master of all. I am a sacrifice to him.
Manmohan SinghThe Lord makes the patornless the patron of all, I am a sacrifice unto Him.
Manmohan Singh (Punjabi)ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।
Fareedkot Teekaਜੋ ਅਨਾਥੋਂ ਕੋ ਨਾਥ ਕਰਨੇ ਵਾਲਾ ਪਰਮੇਸ੍ਵਰ ਹੈ ਤਿਸ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ, ਤੇ ਅਜੇਹੇ ਜੋਗੀ ਤੋਂ) ਮੈਂ ਕੁਰਬਾਨ ਹਾਂ।

ਪਦ ਅਰਥ ਬਲਿ ਜਾਉ = ਮੈਂ ਕੁਰਬਾਨ ਹਾਂ।

SikhNet (Spanish)hace que el que está sin maestro se convierta en el Maestro de todo,

ਪੁਨਰਪਿ ਜਨਮੁ ਨਾਹੀ; ਗੁਣ ਗਾਉ ॥੫॥

punarap janam naahee; gun gaau |5|

Sant Singh KhalsaSuch a person is not reincarnated again; he sings the Glories of God. ||5||
Manmohan SinghBy singing His praises, the man is not born again.
Manmohan Singh (Punjabi)ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਐਸੇ ਪਰਮੇਸ੍ਵਰ ਕੇ ਗੁਣ ਗਾਇਨ ਕਰਨੇ ਸੇ (ਪੁਨ) ਪੁਨਃ (ਰਪਿ) ਫੇਰਿ ਨਿਸਚੇ ਕਰ ਕੇ ਜਨਮ ਹੀ ਹੋਤਾ ਹੈ॥੫॥
Prof. Sahib Singhਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥

ਪਦ ਅਰਥ ਪੁਨਰਪਿ = {पुनः अपि} ਮੁੜ ਮੁੜ ॥੫॥

SikhNet (Spanish)y yo ofrezco mi ser en sacrificio a él, y canto sus Alabanzas para que no tenga que nacer sólo para morir otra vez.(5)

ਅੰਤਰਿ ਬਾਹਰਿ; ਏਕੋ ਜਾਣੈ ॥

antar baahar; eko jaanai |

Sant Singh KhalsaInwardly and outwardly, he knows the One Lord;
Manmohan SinghHe, who knows One Lord, within and without,
Manmohan Singh (Punjabi)ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਞਾਣਦਾ ਹੈ,
Fareedkot Teekaਸੋ ਪੁਰਸ਼ (ਅੰਤਰਿ) ਪਿੰਡ ਔਰ (ਬਾਹਰਿ) ਬ੍ਰਹਮੰਡ ਮੇਂ ਸੰਪੂਰਨ ਅਸਥਾਨੋਂ ਮੇਂ ਤਿਸ ਏਕ ਪਰਮੇਸ੍ਵਰ ਕੌ ਹੀ ਜਾਨਤਾ ਹੈ॥
Prof. Sahib Singhਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ।
SikhNet (Spanish)Aquél que percibe que todo es Uno, dentro y fuera de sí mismo,

ਗੁਰ ਕੈ ਸਬਦੇ; ਆਪੁ ਪਛਾਣੈ ॥

gur kai sabade; aap pachhaanai |

Sant Singh Khalsathrough the Word of the Guru's Shabad, he realizes himself.
Manmohan Singhand who by Guru's instruction realises his own self,
Manmohan Singh (Punjabi)ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,
Fareedkot Teekaਔਰ ਗੁਰੋਂ ਕੇ ਸਬਦ ਕਰ ਕੇ ਅਪਨੇ ਸ੍ਵਰੂਪ ਕੋ ਪਹਿਚਾਨਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ।

ਪਦ ਅਰਥ ਸਬਦੇ = ਸ਼ਬਦ ਵਿਚ (ਜੁੜ ਕੇ)। ਆਪੁ = ਆਪਣੇ ਅਸਲੇ ਨੂੰ।

SikhNet (Spanish)a través de la Palabra del Shabd del Guru, realiza su ser y es aprobado

ਸਾਚੈ ਸਬਦਿ; ਦਰਿ ਨੀਸਾਣੈ ॥੬॥

saachai sabad; dar neesaanai |6|

Sant Singh KhalsaHe bears the Banner and Insignia of the True Shabad in the Lord's Court. ||6||
Manmohan Singhbears the mark of True Name in the Master court.
Manmohan Singh (Punjabi)ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।
Fareedkot Teeka(ਸਾਚੈ) ਗੁਰੋਂ ਕੇ (ਸਬਦਿ) ਉਪਦੇਸ਼ ਕਰ ਕੇ (ਦਰਿ) ਸਰੀਰ ਕੇ ਅੰਤਰ ਪਰਮੇਸ੍ਵਰ ਕੋ (ਨੀਸਾਣੈ) ਪ੍ਰਗਟ ਕਰਤਾ ਹੈ॥੬॥
Prof. Sahib Singhਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ (ਸਿਫ਼ਤ-ਸਾਲਾਹ ਦੀ) ਰਾਹਦਾਰੀ ਲੈ ਕੇ ਜਾਂਦਾ ਹੈ ॥੬॥

ਪਦ ਅਰਥ ਨੀਸਾਣ = ਰਾਹਦਾਰੀ, ਪਰਵਾਨਾ। ਦਰਿ = ਪਰਮਾਤਮਾ ਦੇ ਦਰ ਤੇ ॥੬॥

SikhNet (Spanish)en la Puerta del Señor por la Verdadera Palabra. (6)

ਸਬਦਿ ਮਰੈ; ਤਿਸੁ ਨਿਜ ਘਰਿ ਵਾਸਾ ॥

sabad marai; tis nij ghar vaasaa |

Sant Singh KhalsaOne who dies in the Shabad abides in his own home within.
Manmohan SinghHe, who dies of God's Name, abides in Lord's presence.
Manmohan Singh (Punjabi)ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।
Fareedkot Teekaਹੇ ਭਾਈ! ਜੋ ਗੁਰ ਸਬਦ ਕਰ ਜੀਵਤ ਭਾਵ ਸੇ ਮਰੇ ਹੈਂ ਤਿਨ ਪੁਰਸ਼ੋਂ ਕਾ (ਨਿਜ ਘਰਿ) ਸ਼੍ਵੈਸ੍ਵਰੂਪ ਮੇਂ ਵਾਸਾ ਭਇਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ (ਉਹ ਹੈ ਅਸਲ ਜੋਗੀ, ਤੇ) ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਤਰ ਆਤਮੇ ਹੀ।

SikhNet (Spanish)Aquél que se funde en la Palabra del Shabd, habita en su propio ser.

ਆਵੈ ਨ ਜਾਵੈ; ਚੂਕੈ ਆਸਾ ॥

aavai na jaavai; chookai aasaa |

Sant Singh KhalsaHe does not come or go in reincarnation, and his hopes are subdued.
Manmohan SinghHe comes and goes not, and his desire is stilled,
Manmohan Singh (Punjabi)ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,
Fareedkot Teekaਤਿਨ ਕੀ ਆਸਾ ਨਿਬ੍ਰਿਤ ਹੋ ਗਈ ਹੈ ਯਾਂ ਤੇ ਜਨਮਤੇ ਮਰਤੇ ਨਹੀਂ ਹੈ॥
Prof. Sahib Singhਉਸ ਦੀ ਆਸਾ (ਤ੍ਰਿਸ਼ਨਾ) ਮੁੱਕ ਜਾਂਦੀ ਹੈ, ਉਹ ਭਟਕਣਾ ਵਿਚ ਨਹੀਂ ਪੈਂਦਾ।

ਪਦ ਅਰਥ ਚੂਕੈ = ਮੁੱਕ ਜਾਂਦੀ ਹੈ।

SikhNet (Spanish)No va ni viene más, y habita en si mismo

ਗੁਰ ਕੈ ਸਬਦਿ; ਕਮਲੁ ਪਰਗਾਸਾ ॥੭॥

gur kai sabad; kamal paragaasaa |7|

Sant Singh KhalsaThrough the Word of the Guru's Shabad, his heart-lotus blossoms forth. ||7||
Manmohan Singhthrough Guru's gospel his heart lotus blossoms.
Manmohan Singh (Punjabi)ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।
Fareedkot Teekaਗੁਰ ਉਪਦੇਸ਼ ਕਰ ਤਿਨ ਕੇ ਰਿਦੇ ਕਮਲ ਮੇਂ ਸ੍ਵਰੂਪ ਕਾ ਪ੍ਰਕਾਸ਼ ਭਯਾ ਹੈ, ਵਾ ਰਿਦਾ ਕਮਲ ਖਿੜਿਆ ਹੈ॥੭॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਉਸ ਦਾ ਹਿਰਦਾ-ਕੌਲ ਸਦਾ ਖਿੜਿਆ ਰਹਿੰਦਾ ਹੈ ॥੭॥

ਪਦ ਅਰਥ ਕਮਲੁ = ਹਿਰਦਾ-ਰੂਪ ਕੌਲ ਫੁੱਲ। ਪਰਗਾਸਾ = ਖਿੜ ਪੈਂਦਾ ਹੈ ॥੭॥

SikhNet (Spanish)el Loto de su mente florece y su deseo se satisface.(7)

ਜੋ ਦੀਸੈ; ਸੋ ਆਸ ਨਿਰਾਸਾ ॥

jo deesai; so aas niraasaa |

Sant Singh KhalsaWhoever is seen, is driven by hope and despair,
Manmohan SinghWho-so-ever is seen, he is grasped by hope, despair, l
Manmohan Singh (Punjabi)ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,
Fareedkot Teekaਤਾਂ ਤੇ ਜੋ ਵਿਚਾਰ ਸੇ ਬਿਨਾ ਸੰਸਾਰ ਮੇਂ ਦੇਖੀਤਾ ਹੈ, ਸੋ ਆਸਾ ਕਰਤਾ ਨਿਰਾਸ ਚਲਾ ਜਾਤਾ ਹੈ, ਕਿਉਂਕਿ ਸੰਕਲਪ ਪੂਰਾ ਨਹੀਂ ਹੋਤਾ॥
Prof. Sahib Singhਜਗਤ ਵਿਚ ਜੋ ਭੀ ਦਿੱਸਦਾ ਹੈ, ਉਹ ਢੱਠੀਆਂ ਹੋਈਆਂ ਆਸਾਂ ਵਾਲਾ ਹੀ ਦਿੱਸਦਾ ਹੈ (ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ)।

ਪਦ ਅਰਥ ਆਸ ਨਿਰਾਸਾ = ਆਸਾਂ ਵਿਚ ਨਿਰਾਸ, ਜਿਸ ਦੀਆਂ ਸੱਧਰਾਂ ਵਿਚੇ ਹੀ ਰਹਿ ਗਈਆਂ।

SikhNet (Spanish)Todo lo que está determinado por la dualidad vacila entre la esperanza y la desesperanza.

ਕਾਮ ਕ੍ਰੋਧ ਬਿਖੁ; ਭੂਖ ਪਿਆਸਾ ॥

kaam krodh bikh; bhookh piaasaa |

Sant Singh Khalsaby sexual desire, anger, corruption, hunger and thirst.
Manmohan Singhlust, wrath, mammon, hunger and thirst.
Manmohan Singh (Punjabi)ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।
Fareedkot Teekaਪ੍ਰਯੋਜਨ ਏਹ ਹੈ ਕਿ ਕਾਮ ਕ੍ਰੋਧਾਦਿਕੋਂ ਕਰ ਕੇ ਯੁਕਤਿ ਜੋ ਬਿਖ੍ਯੋਂ ਕੀ (ਭੂਖ) ਚਾਹ ਹੈ ਤਿਸ ਕਰ (ਪਿਆਸਾ) ਤ੍ਰਿਸ਼ਨਾਵਾਨ ਹੀ ਰਹਤਾ ਹੈ॥
Prof. Sahib Singhਹਰੇਕ ਨੂੰ ਕਾਮ ਦਾ ਜ਼ਹਰ ਕ੍ਰੋਧ ਦਾ ਜ਼ਹਰ (ਮਾਰਦਾ ਜਾ ਰਿਹਾ ਹੈ, ਹਰੇਕ ਨੂੰ ਮਾਇਆ ਦੀ) ਭੁੱਖ (ਮਾਇਆ ਦੀ) ਤ੍ਰੇਹ (ਲੱਗੀ ਹੋਈ ਹੈ)।

ਪਦ ਅਰਥ ਬਿਖੁ = ਜ਼ਹਰ।

SikhNet (Spanish)Ahí encuentras la lujuria, el enojo, la ilusión, el hambre y la sed.

ਨਾਨਕ ਬਿਰਲੇ; ਮਿਲਹਿ ਉਦਾਸਾ ॥੮॥੭॥

naanak birale; mileh udaasaa |8|7|

Sant Singh KhalsaO Nanak, those detached recluses who meet the Lord are so very rare. ||8||7||
Manmohan SinghNanak, some rare world-forlorn of the world meets the Lord.
Manmohan Singh (Punjabi)ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸੰਸਾਰ ਸੇ ਉਦਾਸੀਨ ਹੋ ਕਰ ਪਰਮੇਸ੍ਵਰ ਕੋ ਮਿਲਤੇ ਹੈਂ, ਸੋ ਵਿਰਲੇ ਹੀ ਹੈਂ॥੮॥੭॥
Prof. Sahib Singhਹੇ ਨਾਨਕ! ਜਗਤ ਵਿਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ, ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ (ਤੇ, ਉਹੀ ਹਨ ਅਸਲ ਜੋਗੀ) ॥੮॥੭॥

ਪਦ ਅਰਥ ਉਦਾਸਾ = ਆਸਾਂ ਤੋਂ ਉਤਾਂਹ, ਨਿਰਮੋਹ ॥੮॥

SikhNet (Spanish)Oh, dice Nanak, excepcional es aquél que se eleva por encima de todos ellos.(8-7)

Open this shabad (27 lines, Angs 223-224) →

Shabad Guru Nanak Dev Ji Raag Gauree

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਐਸੋ ਦਾਸੁ ਮਿਲੈ; ਸੁਖੁ ਹੋਈ ॥

aiso daas milai; sukh hoee |

Sant Singh KhalsaMeeting such a slave, peace is obtained.
Manmohan SinghBy meeting such a slave of the True Lord who has obtained Him,.
Manmohan Singh (Punjabi)ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,
Fareedkot Teekaਤਾਂ ਤੇ ਐਸਾ ਜੋ ਕਾਮਨਾ ਤੇ ਉਦਾਸ ਮਹਾਤਮਾ ਮਿਲੈ ਤਬ ਆਤਮ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ।

ਪਦ ਅਰਥ ਦਾਸੁ = ਹਰੀ ਦਾ ਦਾਸ (ਗੁਰੂ)।

SikhNet (Spanish)Busco encontrar al Sirviente del Señor que me traiga paz

ਦੁਖੁ ਵਿਸਰੈ; ਪਾਵੈ ਸਚੁ ਸੋਈ ॥੧॥

dukh visarai; paavai sach soee |1|

Sant Singh KhalsaPain is forgotten, when the True Lord is found. ||1||
Manmohan Singhpeace is procured, and pain is forgotten.
Manmohan Singh (Punjabi)ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।
Fareedkot Teekaਸੰਪੂਰਨ ਦੁਖ ਭੂਲ ਜਾਤਾ ਹੈ, ਸੋ ਪੁਰਸ਼ ਸਚ ਸ੍ਵਰੂਪ ਕੋ ਪਾਵਤਾ ਹੈ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ॥੧॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ (ਦਾ ਮਿਲਾਪ)। ਸੋਈ = ਉਹ ਮਨੁੱਖ ਹੀ ॥੧॥

SikhNet (Spanish)y haga que me deshaga de todas mis tristezas y que alcance la Verdad. (1)

ਦਰਸਨੁ ਦੇਖਿ; ਭਈ ਮਤਿ ਪੂਰੀ ॥

darasan dekh; bhee mat pooree |

Sant Singh KhalsaBeholding the blessed vision of his darshan, my understanding has become perfect.
Manmohan SinghBy seeing his sight, my understanding has become perfect.
Manmohan Singh (Punjabi)ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।
Fareedkot Teekaਹੇ ਸਿਧ ਜੀ! ਤਾਂ ਤੇ ਜੋ ਪੂਰਬ ਕਾਮਨਾ ਤੇ ਉਦਾਸ ਕਹਾ ਹੈ, ਤਿਸ ਐਸੇ ਮਹਾਤਮਾ ਕੇ ਦਰਸ਼ਨ ਕਰ ਕੇ ਬੁਧੀ ਅਨੰਦ ਕਰ ਪੂਰਨ ਹੋਈ ਹੈ॥
Prof. Sahib Singh(ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ।

ਪਦ ਅਰਥ ਦੇਖਿ = ਵੇਖ ਕੇ। ਪੂਰੀ = ਅਭੁੱਲ।

SikhNet (Spanish)Observando la bendita vision de su sabiduria, mi conocimiento se ha vuelto perfecto.

ਅਠਸਠਿ ਮਜਨੁ; ਚਰਨਹ ਧੂਰੀ ॥੧॥ ਰਹਾਉ ॥

atthasatth majan; charanah dhooree |1| rahaau |

Sant Singh KhalsaThe cleansing baths at the sixty-eight sacred shrines of pilgrimage are in the dust of his feet. ||1||Pause||
Manmohan SinghThe ablution at sixty eight places of pilgrimage is in the dust of his feet. Pause.
Manmohan Singh (Punjabi)ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।
Fareedkot Teekaਤਿਨ ਕੇ ਚਰਨੋਂ ਕੀ ਧੂਰੀ ਕੇ ਪ੍ਰਾਪਤਿ ਹੋਨੇ ਸੇ ਪੁਰਸ਼ ਕੋ ਅਠਸਠ ਤੀਰਥੋਂ ਕੇ ਸਨਾਨ ਕਾ ਫਲ੍ਹ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ॥੧॥ ਰਹਾਉ ॥

ਪਦ ਅਰਥ ਅਠਸਠਿ = ਅਠਾਹਠ (ਤੀਰਥ)। ਮਜਨੁ = ਇਸ਼ਨਾਨ। ਚਰਨਹ = (ਗੁਰੂ ਦੇ) ਚਰਨਾਂ ਦੀ ॥੧॥ ਰਹਾਉ ॥

SikhNet (Spanish)El Polvo de Sus Pies me aporta el beneficio de haberme bañado en todas las aguas santas. (1-Pausa)

ਨੇਤ੍ਰ ਸੰਤੋਖੇ; ਏਕ ਲਿਵ ਤਾਰਾ ॥

netr santokhe; ek liv taaraa |

Sant Singh KhalsaMy eyes are contented with the constant love of the One Lord.
Manmohan SinghMy eyes are contented with the constant affection of one God.
Manmohan Singh (Punjabi)ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।
Fareedkot Teekaਏਕ ਮੇਂ (ਤਾਰਾ) ਤੇਲ ਧਾਰਾ ਵਤ ਏਕ ਰਸ (ਲਿਵ) ਬ੍ਰਿਤੀ ਲਗਾਉਨੇ ਕਰ ਨੇਤ੍ਰ (ਸੰਤੋਖੇ) ਪ੍ਰਸਿੰਨ ਭਏ ਹੈਂ॥
Prof. Sahib Singhਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ।

ਪਦ ਅਰਥ ਨੇਤ੍ਰ = ਅੱਖਾਂ। ਸੰਤੋਖੇ = ਪਰ ਤਨ-ਰੂਪ ਵੇਖਣ ਵਲੋਂ ਰੱਜ ਜਾਂਦੇ ਹਨ।

SikhNet (Spanish)Su mente se encuentra entonada en el Señor, sus ojos irradian de Contentamiento,

ਜਿਹਵਾ ਸੂਚੀ; ਹਰਿ ਰਸ ਸਾਰਾ ॥੨॥

jihavaa soochee; har ras saaraa |2|

Sant Singh KhalsaMy tongue is purified by the most sublime essence of the Lord. ||2||
Manmohan SinghWith superb elixir of Lord, my tongue is rendered pure.
Manmohan Singh (Punjabi)ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।
Fareedkot Teekaਔਰ ਜਬ ਹਰੀ ਨਾਮ ਰਸ (ਸਾਰਾ) ਪਾਇਆ ਹੈ ਤਬ ਜਿਹਬਾ ਪਵਿਤ੍ਰ ਭਈ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ ॥੨॥

ਪਦ ਅਰਥ ਸੂਚੀ = ਪਵਿਤ੍ਰ। ਸਾਰਾ = ਸ੍ਰੇਸ਼ਟ ॥੨॥

SikhNet (Spanish)y sus labios son puros porque saborean la Esencia Pura del Señor.(2)

ਸਚੁ ਕਰਣੀ; ਅਭ ਅੰਤਰਿ ਸੇਵਾ ॥

sach karanee; abh antar sevaa |

Sant Singh KhalsaTrue are my actions, and deep within my being, I serve Him.
Manmohan SinghTrue are mine doings and within my mind is Lord's service.
Manmohan Singh (Punjabi)ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।
Fareedkot Teekaਹੇ ਭਾਈ! ਸਚੀ ਕਰਨੀ ਯਹੀ ਹੈ, ਜੋ (ਅਭ) ਰਿਦੇ ਕੇ ਅੰਤਰ ਜਾਨ ਕਰ ਸੇਵਾ ਕਰਨੀ ਹੈ॥
Prof. Sahib Singh(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ।

ਪਦ ਅਰਥ ਅਭ ਅੰਤਰ = {अभ्यन्तर} ਦਿਲ ਦੇ ਅੰਦਰ।

SikhNet (Spanish)Sus acciones son verdaderas, en su corazón está el Amor por servir al Señor,

ਮਨੁ ਤ੍ਰਿਪਤਾਸਿਆ; ਅਲਖ ਅਭੇਵਾ ॥੩॥

man tripataasiaa; alakh abhevaa |3|

Sant Singh KhalsaMy mind is satisfied by the Inscrutable, Mysterious Lord. ||3||
Manmohan SinghWith the Inscrutable and Mysterious Master my soul is sated.
Manmohan Singh (Punjabi)ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।
Fareedkot Teekaਅਲਖ ਅਭੇਵ ਜੋ ਪਰਮੇਸ੍ਵਰ ਹੈ ਤਿਸ ਕੋ ਅੰਤਰ ਹੀ ਪਾਇ ਕਰ ਮਨ ਤ੍ਰਿਪਤ ਭਯਾ ਹੈ॥੩॥
Prof. Sahib Singhਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ ॥੩॥

ਪਦ ਅਰਥ ਅਲਖ ਅਭੇਵ ਸੇਵਾ = ਅਲੱਖ ਅਭੇਵ ਪ੍ਰਭੂ ਦੀ ਸੇਵਾ-ਭਗਤੀ ॥੩॥

SikhNet (Spanish)y su mente está imbuida en el Inefable e Insondable Señor. (3)

ਜਹ ਜਹ ਦੇਖਉ; ਤਹ ਤਹ ਸਾਚਾ ॥

jeh jeh dekhau; teh teh saachaa |

Sant Singh KhalsaWherever I look, there I find the True Lord.
Manmohan SinghWhere-so ever I see there I find the True Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।
Fareedkot Teekaਤਾਂ ਤੇ ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਸਾਚਾ ਪਰਮੇਸ੍ਵਰ ਹੈ॥
Prof. Sahib Singh(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ।

ਪਦ ਅਰਥ ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਾਚਾ = ਸਦਾ-ਥਿਰ ਪ੍ਰਭੂ।

SikhNet (Spanish)Por todas partes veo a Dios,

ਬਿਨੁ ਬੂਝੇ; ਝਗਰਤ ਜਗੁ ਕਾਚਾ ॥੪॥

bin boojhe; jhagarat jag kaachaa |4|

Sant Singh KhalsaWithout understanding, the world argues in falsehood. ||4||
Manmohan SinghWithout understanding Him, the false world quarrels.
Manmohan Singh (Punjabi)ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।
Fareedkot Teekaਬਿਨਾ ਸਮਝ ਸੇ (ਕਾਚਾ) ਅਗ੍ਯਾਨੀ ਜਗਤ ਮੇਂ ਅਪਨੀ ਕਲਪਨਾ ਕੇ, ਵਾ ਅਨੇਕ ਮਤੋਂ ਕੇ ਝਗੜੇ ਕਰਤਾ ਹੈ॥੪॥
Prof. Sahib Singhਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ॥੪॥

ਪਦ ਅਰਥ ਜਗੁ ਕਾਚਾ = (ਵਿਕਾਰਾਂ ਦੇ ਟਾਕਰੇ ਤੇ) ਕਮਜ਼ੋਰ ਮਨ ਵਾਲਾ ਜਗਤ ॥੪॥

SikhNet (Spanish)pero el mundo falso lucha sin conocer la Verdad. (4)

ਗੁਰੁ ਸਮਝਾਵੈ; ਸੋਝੀ ਹੋਈ ॥

gur samajhaavai; sojhee hoee |

Sant Singh KhalsaWhen the Guru instructs, understanding is obtained.
Manmohan SinghWhen the Guru instructs, understanding is obtained.
Manmohan Singh (Punjabi)ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।
Fareedkot Teekaਜਿਸ ਕੋ ਗੁਰੂ ਸਮਝਾਉਤੇ ਹੈਂ ਉਸ ਕੋ (ਸੋਝੀ) ਗ੍ਯਾਤ ਹੋਈ ਹੈ॥
Prof. Sahib Singhਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ।

ਪਦ ਅਰਥ ਸੋਝੀ = ਇਹ ਸਮਝ ਕਿ ਪ੍ਰਭੂ ਹਰ ਥਾਂ ਮੌਜੂਦ ਹੈ।

SikhNet (Spanish)Cuando el Guru enseña, la mente despierta,

ਗੁਰਮੁਖਿ ਵਿਰਲਾ; ਬੂਝੈ ਕੋਈ ॥੫॥

guramukh viralaa; boojhai koee |5|

Sant Singh KhalsaHow rare is that Gurmukh who understands. ||5||
Manmohan SinghThrough the Guru, hardly any one recognises the Lord.
Manmohan Singh (Punjabi)ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਞਾਣਦਾ ਹੈ।
Fareedkot Teekaਪਰ ਕਿਸੀ ਵਿਰਲੇ ਹੀ ਗੁਰਮੁਖ ਜਨ ਕੋ ਸਮਝ ਹੋਈ ਹੈ॥੫॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ॥੫॥
SikhNet (Spanish)pero extraordinario es aquél que recibe el Conocimiento a través del Guru.(5)

ਕਰਿ ਕਿਰਪਾ; ਰਾਖਹੁ ਰਖਵਾਲੇ ॥

kar kirapaa; raakhahu rakhavaale |

Sant Singh KhalsaShow Your Mercy, and save me, O Savior Lord!
Manmohan SinghShow mercy, and save me, O my Saviour.
Manmohan Singh (Punjabi)ਮਿਹਰ ਧਾਰ, ਹੇ ਬਚਾਉਣਹਾਰ! ਅਤੇ ਮੇਰੀ ਰਖਿਆ ਕਰ।
Fareedkot Teekaਤਾਂ ਤੇ ਮੈਂ ਤੋ ਐਸੇ ਪ੍ਰਾਰਥਨਾ ਕਰਤਾ ਹੂੰ ਕਿ ਹੇ ਸਰਬ ਕੇ ਰਖਨੇ ਵਾਲੇ ਪਰਮੇਸ੍ਵਰ ਅਪਨੀ ਕ੍ਰਿਪਾ ਕਰ ਕੇ ਰਾਖ ਲੇ॥
Prof. Sahib Singhਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ।
SikhNet (Spanish)Concédeme Tu Gracia y conserva mi integridad, oh Señor Benéfico,

ਬਿਨੁ ਬੂਝੇ; ਪਸੂ ਭਏ ਬੇਤਾਲੇ ॥੬॥

bin boojhe; pasoo bhe betaale |6|

Sant Singh KhalsaWithout understanding, people become beasts and demons. ||6||
Manmohan SinghWithout knowing the Master, the mortals have become beasts and devils.
Manmohan Singh (Punjabi)ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।
Fareedkot Teekaਕਿਉਂਕਿ ਤੇਰੇ ਸ੍ਵਰੂਪ ਬੂਝੇ ਸੇ ਬਿਨਾ ਜੀਵ, ਪਸ਼ੂ ਔਰ ਬੇਤਾਲ ਹੋ ਰਹੇ ਹੈਂ॥੬॥
Prof. Sahib Singhਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ ॥੬॥

ਪਦ ਅਰਥ ਬੇਤਾਲੇ = ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ ॥੬॥

SikhNet (Spanish)porque sin Conocerte, nuestra mente se vuelve loca.(6)

ਗੁਰਿ ਕਹਿਆ; ਅਵਰੁ ਨਹੀ ਦੂਜਾ ॥

gur kahiaa; avar nahee doojaa |

Sant Singh KhalsaThe Guru has said that there is no other at all.
Manmohan SinghThe Guru has said, "there is not any other except the Lord".
Manmohan Singh (Punjabi)ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।"
Fareedkot Teekaਹੇ ਸਿਧੋ! ਮੁਝ ਕੋ ਗੁਰੋਂ ਨੇ ਐਸੇ ਕਹਾ ਹੈ ਕਿ ਪਰਮੇਸ੍ਵਰ ਸੇ ਬਿਨਾ ਔਰ ਦੂਸਰਾ ਕੋਊ ਨਹੀਂ ਹੈ॥
Prof. Sahib Singhਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)El Guru ha dicho, no hay ningún otro.

ਕਿਸੁ ਕਹੁ ਦੇਖਿ; ਕਰਉ ਅਨ ਪੂਜਾ ॥੭॥

kis kahu dekh; krau an poojaa |7|

Sant Singh KhalsaSo tell me, who should I see, and who should I worship? ||7||
Manmohan SinghTell me, whom else should I see and of whom else should I perform worship?
Manmohan Singh (Punjabi)ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?
Fareedkot Teekaਤਾਂ ਤੇ ਮੈਂ ਕਿਸ ਕਉ ਦੇਖ ਕਰ (ਅਨ) ਔਰ ਕੀ ਪੂਜਾ ਕਰੋਂ॥੭॥
Prof. Sahib Singhਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ? ॥੭॥

ਪਦ ਅਰਥ ਕਹੁ = ਦੱਸੋ। ਕਰਉ = ਕਰਉਂ, ਮੈਂ ਕਰਾਂ। ਅਨ ਪੂਜਾ = ਕਿਸੇ ਹੋਰ ਦੀ ਪੂਜਾ ॥੭॥

SikhNet (Spanish)Por lo tanto, ¿a quién más podría yo ver? ¿A quién más podría yo alabar? (7)

ਸੰਤ ਹੇਤਿ; ਪ੍ਰਭਿ ਤ੍ਰਿਭਵਣ ਧਾਰੇ ॥

sant het; prabh tribhavan dhaare |

Sant Singh KhalsaFor the sake of the Saints, God has established the three worlds.
Manmohan SinghFor the sake of the Saints, the Lord has installed the three worlds.
Manmohan Singh (Punjabi)ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।
Fareedkot Teekaਸੰਤੋਂ ਕੇ ਵਾਸਤੇ ਪ੍ਰਭੂ ਨੇ ਤ੍ਰਿਲੋਕੀ ਮੇਂ ਅਵਤਾਰ ਧਾਰਨ ਕਰੇ ਹੈਂ, ਜੈਸੇ ਪ੍ਰਹਲਾਦਿ ਕੇ ਵਾਸਤੇ ਨਰਸਿੰਘ, ਵਾ ਜਿਸ ਪ੍ਰਭੂ ਨੇ ਤ੍ਰਿਭਵਨ ਧਾਰੇ ਹੈਂ ਤਿਸ ਮੇਂ ਸੰਤੋਂ ਕਾ ਪ੍ਰੇਮ ਹੈ॥
Prof. Sahib Singhਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ।

ਪਦ ਅਰਥ ਸੰਤ ਹੇਤਿ = (ਮਨੁੱਖ ਨੂੰ) ਸੰਤ ਬਣਾਣ ਵਾਸਤੇ। ਪ੍ਰਭਿ = ਪ੍ਰਭੂ ਨੇ। ਤ੍ਰਿਭਵਣ = ਤਿੰਨੇ ਭਵਨ, ਸਾਰੀ ਸ੍ਰਿਸ਼ਟੀ। ਧਾਰੇ = ਰਚੇ ਹਨ।

SikhNet (Spanish)El Señor ha creado los tres mundos para el Santo,

ਆਤਮੁ ਚੀਨੈ; ਸੁ ਤਤੁ ਬੀਚਾਰੇ ॥੮॥

aatam cheenai; su tat beechaare |8|

Sant Singh KhalsaOne who understands his own soul, contemplates the essence of reality. ||8||
Manmohan SinghHe who comprehends his ownself comes to know the Reality.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।
Fareedkot Teekaਜੋ ਤਤ੍ਵ ਸਿਖ੍ਯਾ ਕਾ ਵੀਚਾਰ ਕਰਤਾ ਹੈ, ਸੋਈ ਆਤਮਾ ਕੋ ਚੀਨਤਾ ਹੈ॥੮॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ॥੮॥

ਪਦ ਅਰਥ ਆਤਮੁ = ਆਪਣੇ ਆਪ ਨੂੰ। ਚੀਨੈ = ਪਛਾਣਦਾ ਹੈ, ਪਰਖਦਾ ਹੈ। ਤਤੁ = ਅਸਲੀਅਤ ॥੮॥

SikhNet (Spanish)pero solamente aquél que se examina a sí mismo conoce la Quintaesencia. (8)

ਸਾਚੁ ਰਿਦੈ; ਸਚੁ ਪ੍ਰੇਮ ਨਿਵਾਸ ॥

saach ridai; sach prem nivaas |

Sant Singh KhalsaOne whose heart is filled with Truth and true love
Manmohan SinghWho, within his mind, enshrines the Truth, and hearty Divine love,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,
Fareedkot Teekaਜਿਨ ਕੇ ਰਿਦੇ ਮੇਂ ਸਾਚ ਨਾਮ ਹੈ ਔਰੁ ਸਚੇ ਪ੍ਰੇਮ ਮੇਂ ਨਿਵਾਸ ਹੈ॥
Prof. Sahib Singh(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ।

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Oh, dice Nanak, yo ofrezco mi ser en sacrificio a aquél que enaltece la Verdad en su corazón

ਪ੍ਰਣਵਤਿ ਨਾਨਕ; ਹਮ ਤਾ ਕੇ ਦਾਸ ॥੯॥੮॥

pranavat naanak; ham taa ke daas |9|8|

Sant Singh Khalsa- prays Nanak, I am his servant. ||9||8||
Manmohan Singhprays Nanak, I am a servant of His
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਦਾਸ ਹੈਂ॥੯॥੮॥☬ਇਸ ਸਬਦ ਪਰ ਪੌਰਾਣ ਕਾ ਪ੍ਰਸੰਗ ਬਹੁਤ ਹੈ ਬਿਸਤਾਰ ਕੇ ਭਯ ਸੇ ਨਹੀਂ ਲਿਖੇ।
Prof. Sahib Singhਨਾਨਕ ਬੇਨਤੀ ਕਰਦਾ ਹੈ,-ਮੈਂ ਭੀ ਉਸ ਗੁਰੂ ਦਾ ਦਾਸ ਹਾਂ ॥੯॥੮॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਤਾ ਕੇ = ਉਸ (ਗੁਰੂ) ਦੇ ॥੯॥

SikhNet (Spanish)y vive en el Verdadero Amor del Señor. (9-8)

Open this shabad →

Shabad Guru Nanak Dev Ji Raag Gauree continues on Ang 225

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਬ੍ਰਹਮੈ ਗਰਬੁ ਕੀਆ; ਨਹੀ ਜਾਨਿਆ ॥

brahamai garab keea; nahee jaaniaa |

Sant Singh KhalsaBrahma acted in pride, and did not understand.
Manmohan SinghBrahma indulged in ego, and he understood not the Lord.
Manmohan Singh (Punjabi)ਬ੍ਰਹਿਮਾ ਨੇ ਹੰਕਾਰ ਕੀਤਾ ਅਤੇ ਉਸ ਨੇ ਪਾਰਬ੍ਰਹਿਮ ਨੂੰ ਨਾਂ ਸਮਝਿਆ।
Fareedkot Teekaਦੇਖੋ ਬ੍ਰਹਮੇ ਨੇ ਹੰਕਾਰ ਕੀਆ ਔਰ ਅਪਨੇ ਉਤਪਤਿ ਕਰਤਾ ਪਰਮੇਸ੍ਵਰ ਕੋ ਨਹੀਂ ਜਾਨਤਾ ਭਯਾ॥
Prof. Sahib Singhਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ।

ਪਦ ਅਰਥ ਬ੍ਰਹਮੈ = ਬ੍ਰਹਮਾ ਨੇ। ਗਰਬੁ = ਅਹੰਕਾਰ {ਬ੍ਰਹਮਾ ਨੇ ਅਹੰਕਾਰ ਕੀਤਾ ਕਿ ਮੈਂ ਕਵਲ ਦੀ ਨਾਭ ਵਿਚੋਂ ਨਹੀਂ ਜੰਮਿਆ, ਮੈਂ ਆਪਣੇ ਆਪ ਤੋਂ ਹੀ ਪੈਦਾ ਹੋਇਆ ਹਾਂ}।

SikhNet (Spanish)Cuando Brahma se dejo llevar por su ego,

ਬੇਦ ਕੀ ਬਿਪਤਿ ਪੜੀ; ਪਛੁਤਾਨਿਆ ॥

bed kee bipat parree; pachhutaaniaa |

Sant Singh KhalsaOnly when he was faced with the downfall of the Vedas did he repent.
Manmohan SinghFaced with the calamity of the loss of Vedas, he did repent.
Manmohan Singh (Punjabi)ਵੇਦਾਂ ਦੇ ਗੁਆਚਣ ਦੀ ਮੁਸੀਬਤ ਪੈ ਜਾਣ ਤੇ ਉਸ ਨੇ ਪਸਚਾਤਾਪ ਕੀਤਾ।
Fareedkot Teekaਜਬ ਮੁਖ ਤੇ ਬੇਦ ਗਿਰ ਪੜੇ ਔਰ ਦੈਈਤ ਲੈ ਗਇਆ, ਤਬ ਯਹੀ ਬੇਦੋਂ ਕੇ ਜਾਣੇ ਕੀ ਬਿਪਤਾ ਤਿਸ ਕੋ ਪੜੀ ਔਰ ਪਸਚਾਤਾਪ ਕਰਤਾ ਭਯਾ॥
Prof. Sahib Singh(ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ)।

ਪਦ ਅਰਥ ਬੇਦ ਕੀ ਬਿਪਤਿ = ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ, {ਦੈਂਤ ਵੇਦ ਖੋਹ ਕੇ ਲੈ ਗਏ ਸਨ। ਦੁਖੀ ਹੋਇਆ, ਪਰਮਾਤਮਾ ਦਾ ਆਸਰਾ ਲਿਆ। ਵੇਦ ਵਾਪਸ ਦਿਵਾਏ, ਦੈਂਤ ਮਾਰ ਕੇ}।

SikhNet (Spanish)no dio fin a eso, pero cuando sintió la perdida de los Vedas en su mente,

ਜਹ ਪ੍ਰਭ ਸਿਮਰੇ; ਤਹੀ ਮਨੁ ਮਾਨਿਆ ॥੧॥

jeh prabh simare; tahee man maaniaa |1|

Sant Singh KhalsaRemembering God in meditation, the mind is conciliated. ||1||
Manmohan SinghWhoever remembers the Lord, his soul is propitiated.
Manmohan Singh (Punjabi)ਜੇ ਕੋਈ ਸਾਹਿਬ ਨੂੰ ਸਿਮਰਦਾ ਹੈ ਉਸ ਦੀ ਆਤਮਾ ਰਸ ਜਾਂਦੀ ਹੈ।
Fareedkot Teekaਜਿਸ ਕਾਲ ਮੇਂ ਪ੍ਰਭੂ ਕੋ ਸਿਮਰਨ ਕੀਆ ਤਿਸੀ ਕਾਲ ਮੇਂ ਮਨ (ਮਾਨਿਆ) ਪਤਿਆਉਤਾ ਭਯਾ॥੧॥
Prof. Sahib Singhਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ) ॥੧॥

ਪਦ ਅਰਥ ਜਹ = ਜਿਥੇ, ਜਿਸ ਵੇਲੇ। ਤਹੀ = ਤਿਥੇ, ਉਸੇ ਵੇਲੇ। ਮਾਨਿਆ = ਪਤੀਜ ਗਿਆ ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ ॥੧॥

SikhNet (Spanish)se retorció de remordimiento.(1)

ਐਸਾ ਗਰਬੁ; ਬੁਰਾ ਸੰਸਾਰੈ ॥

aisaa garab; buraa sansaarai |

Sant Singh KhalsaSuch is the horrible pride of the world.
Manmohan SinghSo heinous is the pride in this world.
Manmohan Singh (Punjabi)ਇਹੋ ਜਿਹਾ ਹਾਨੀਕਾਰਕ ਹੈ, ਹੰਕਾਰ ਇਸ ਜਗ ਅੰਦਰ।
Fareedkot Teekaਹੇ ਸਿਧੋ! ਜੈਸਾ ਆਗੇ ਸਬਦ ਮੇਂ ਕਹੇਂਗੇ ਸੰਸਾਰ ਮੇਂ ਐਸਾ ਗਰਬੁ ਕਰਨਾ ਬੁਰਾ ਹੈ॥
Prof. Sahib Singhਜਗਤ ਵਿਚ ਅਹੰਕਾਰ ਇਕ ਐਸਾ ਵਿਕਾਰ ਹੈ, ਜੋ ਬਹੁਤ ਭੈੜਾ ਹੈ, (ਵੱਡੇ ਵੱਡੇ ਅਖਵਾਣ ਵਾਲੇ ਭੀ ਜਦੋਂ ਅਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖ਼ੁਆਰ ਹੋਏ)।

ਪਦ ਅਰਥ ਸੰਸਾਰੈ = ਸੰਸਾਰ ਵਿਚ।

SikhNet (Spanish)En las garras del ego están atrapados todos;

ਜਿਸੁ ਗੁਰੁ ਮਿਲੈ; ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥

jis gur milai; tis garab nivaarai |1| rahaau |

Sant Singh KhalsaThe Guru eliminates the pride of those who meet Him. ||1||Pause||
Manmohan SinghThe Guru effaces the ego of him whom He meets. Pause.
Manmohan Singh (Punjabi)ਗੁਰੂ ਜੀ ਉਸ ਦੀ ਹੰਗਤਾ ਦੂਰ ਕਰ ਦਿੰਦੇ ਹਨ ਜਿਸ ਨੂੰ ਉਹ ਮਿਲ ਪੈਂਦੇ ਹਨ। ਠਹਿਰਾਉ।
Fareedkot Teekaਔਰੁ ਜਿਸ ਕੋ ਗੁਰੂ ਮਿਲਤੇ ਹੈਂ ਤਿਸ ਕਾ ਗਰਬੁ ਨਿਵਿਰਤ ਕਰ ਦੇਤੇ ਹੈਂ॥੧॥ ਰਹਾਉ ॥
Prof. Sahib Singhਜਿਸ (ਭਾਗਾਂ ਵਾਲੇ ਮਨੁੱਖ) ਨੂੰ ਗੁਰੂ ਮਿਲ ਪੈਂਦਾ ਹੈ (ਗੁਰੂ) ਉਸ ਦਾ ਅਹੰਕਾਰ ਦੂਰ ਕਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਨਿਵਾਰੈ = ਦੂਰ ਕਰਦਾ ਹੈ ॥੧॥ ਰਹਾਉ ॥

SikhNet (Spanish)sólo aquél que está con el Guru está a salvo. (1-Pausa)

ਬਲਿ ਰਾਜਾ; ਮਾਇਆ ਅਹੰਕਾਰੀ ॥

bal raajaa; maaeaa ahankaaree |

Sant Singh KhalsaBal the King, in Maya and egotism,
Manmohan SinghBal the King, in the pride of wealth,
Manmohan Singh (Punjabi)ਬਲ, ਪਾਤਸ਼ਾਹ ਨੂੰ ਧਨ ਦੌਲਤ ਦਾ ਗੁਮਾਨ ਸੀ।
Fareedkot Teekaਬਲ ਰਾਜਾ ਮਾਇਆ ਕਰ ਹੰਕਾਰ ਕੋ ਧਾਰਨ ਕਰ ਰਹਾ ਥਾ॥
Prof. Sahib Singhਰਾਜੇ ਬਲਿ ਨੂੰ ਮਾਇਆ ਦਾ ਮਾਣ ਹੋ ਗਿਆ।

ਪਦ ਅਰਥ ਬਲਿ ਰਾਜਾ = {ਇਕ ਦੈਂਤ ਰਾਜਾ ਸੀ। ਤਪ ਕਰ ਕੇ ਇਸ ਨੇ ਸਾਰੇ ਦੇਵਤੇ ਜਿੱਤ ਲਏ। ਇੰਦਰ ਦੀ ਪਦਵੀ ਪਰਾਪਤ ਕਰ ਲਈ, ਇਸ ਨੇ ਇਕੋਤ੍ਰ = ਸੌ ਜੱਗ ਸ਼ੁਰੂ ਕੀਤੇ। ਅਖ਼ੀਰਲਾ ਜੱਗ ਨਿਰਵਿਘਨ ਸਮਾਪਤ ਹੋਣ ਤੇ ਇੰਦਰ ਦਾ ਤਖ਼ਤ ਖੁੱਸ ਜਾਣਾ ਸੀ। ਇਸ ਨੇ ਵਿਸ਼ਨੂੰ ਤੋਂ ਮਦਦ ਮੰਗੀ। ਵਿਸ਼ਨੂੰ ਨੇ ਬਾਵਨ (ਵਾਉਣਾ) ਰੂਪ ਧਾਰਿਆ। ਬ੍ਰਾਹਮਣ ਬਣ ਕੇ ਰਾਜੇ ਦੇ ਜੱਗ = ਅਸਥਾਨ ਤੇ ਪਹੁੰਚਿਆ। ਕੁਟੀਆ ਬਣਾਣ ਲਈ ਢਾਈ ਕਰਮ ਥਾਂ ਮੰਗੀ। ਬਲ ਰਾਜੇ ਦੇ ਗੁਰੂ ਸ਼ੁੱਕਰ ਨੇ ਵਰਜਿਆ ਕਿ ਇਹ ਛਲ ਹੈ, ਇਸ ਤੋਂ ਬਚੋ। ਆਪਣੇ ਦਾਨੀ ਹੋਣ ਦੇ ਅਹੰਕਾਰ ਵਿਚ ਗੁਰੂ ਦਾ ਹੁਕਮ ਨਾਹ ਮੰਨਿਆ, ਤੇ ਢਾਈ ਕਰਮ ਧਰਤੀ ਦੇਣੀ ਮੰਨ ਲਈ। ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੇ ਇਕੋ ਕਰਮ ਨਾਲ ਸਾਰੀ ਧਰਤੀ, ਤੇ ਦੂਜੇ ਨਾਲ ਸਾਰਾ ਆਕਾਸ਼ ਮਿਣ ਲਿਆ। ਅੱਧੇ ਕਰਮ ਵਾਸਤੇ ਬਲਿ ਨੇ ਆਪਣਾ ਸਰੀਰ ਪੇਸ਼ ਕੀਤਾ। ਵਿਸ਼ਨੂੰ ਨੇ ਉਸ ਦੀ ਛਾਤੀ ਉਤੇ ਪੈਰ ਧਰ ਕੇ ਉਸ ਨੂੰ ਪਾਤਾਲ ਵਿਚ ਪੁਚਾ ਦਿੱਤਾ। ਪਾਤਾਲ ਦਾ ਰਾਜ ਭੀ ਦਿੱਤਾ, ਪ੍ਰਸੰਨ ਹੋ ਕੇ। ਪਰ ਵਿਸ਼ਨੂੰ ਨੂੰ ਉਥੇ ਇਸ ਰਾਜੇ ਦਾ ਦਰਬਾਨ ਬਣਨਾ ਪਿਆ}।

SikhNet (Spanish)El Rey de Bali estaba orgulloso de todas sus posesiones,

ਜਗਨ ਕਰੈ; ਬਹੁ ਭਾਰ ਅਫਾਰੀ ॥

jagan karai; bahu bhaar afaaree |

Sant Singh Khalsaheld his ceremonial feasts, but he was puffed up with pride.
Manmohan Singhand inflated with excessive load of pride performed gratuitous feasts.
Manmohan Singh (Punjabi)ਹੰਕਾਰ ਨਾਲ ਆਫ਼ਰ ਅਤੇ ਘਣਾ-ਭਾਰੂ ਹੋ ਉਸ ਨੇ ਯਗ ਕੀਤੇ।
Fareedkot Teeka(ਬਹੁ ਭਾਰ) ਬਹੁਤ ਸਮਗ੍ਰੀਓਂ ਕੋ ਲੇ ਕਰ (ਜਗਨ) ਜਗੋਂ ਕੋ ਕਰਤਾ ਥਾ, ਪੁਨਾ (ਅਫਾਰੀ) ਅਮੋੜ ਹੋ ਰਹਾ ਥਾ॥
Prof. Sahib Singhਉਸ ਨੇ ਬੜੇ ਜੱਗ ਕੀਤੇ। ਅਹੰਕਾਰ ਨਾਲ ਬਹੁਤ ਆਫਰਿਆ। (ਇੰਦਰ ਦਾ ਸਿੰਘਾਸਨ ਖੋਹਣ ਲਈ ਉਸ ਨੇ ਇਕੋਤ੍ਰ-ਸੌ ਜੱਗ ਕੀਤੇ। ਜੇ ਅਖ਼ੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ, ਤਾਂ ਇੰਦਰ ਦਾ ਰਾਜ ਖੋਹ ਲੈਂਦਾ। ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ। ਬਲਿ ਦੇ ਗੁਰੂ ਸ਼ੁੱਕਰ ਨੇ ਬਲਿ ਨੂੰ ਸਮਝਾਇਆ ਕਿ ਇਹ ਛਲ ਹੈ, ਇਸ ਵਿਚ ਨਾਹ ਫਸੀਂ,

ਪਦ ਅਰਥ ਜਗਨ = ਜੱਗ। ਅਫਾਰੀ = ਆਫਰ ਕੇ।

SikhNet (Spanish)y quemaba ofrendas al fuego, pavoneando su ego,

ਬਿਨੁ ਗੁਰ ਪੂਛੇ; ਜਾਇ ਪਇਆਰੀ ॥੨॥

bin gur poochhe; jaae peaaree |2|

Sant Singh KhalsaWithout the Guru's advice, he had to go to the underworld. ||2||
Manmohan SinghBereft of Guru's counsel, he had to go to the underworld.
Manmohan Singh (Punjabi)ਗੁਰੂ ਦੀ ਸਲਾਹ ਮਸ਼ਵਰੇ ਤੋਂ ਸੱਖਣਾ ਹੋਣ ਕਾਰਨ ਉਸ ਨੂੰ ਪਾਤਾਲ ਵਿੱਚ ਜਾਣਾ ਪਿਆ।
Fareedkot Teekaਸੁੱਕਰ ਪ੍ਰੋਹਤ ਕੇ ਪੁਛੇ ਸੇ ਬਿਨਾ ਜੋ ਬਾਵਨ ਭਗਵਾਨ ਕੋ ਦਾਨ ਦੀਆ, ਤਿਸ ਕਰ ਕੇ (ਜਾਇ ਪਇਆਰੀ) ਪਾਤਾਲ ਕੋ ਜਾਤਾ ਰਹਾ॥੨॥
Prof. Sahib Singhਪਰ (ਮਾਇਆ ਦੇ ਮਾਣ ਵਿਚ) ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾ (ਉਸ ਨੇ ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ) ਪਾਤਾਲ ਵਿਚ ਚਲਾ ਗਿਆ ॥੨॥

ਪਦ ਅਰਥ ਪਇਆਰੀ = ਪਾਤਾਲ ਵਿਚ ॥੨॥

SikhNet (Spanish)pero sin el Mantra del Guru, fue enviado al mundo inferior.(2)

ਹਰੀਚੰਦੁ ਦਾਨੁ ਕਰੈ; ਜਸੁ ਲੇਵੈ ॥

hareechand daan karai; jas levai |

Sant Singh KhalsaHari Chand gave in charity, and earned public praise.
Manmohan SinghHari Chand gave alms and earned renown.
Manmohan Singh (Punjabi)ਹਰੀ ਚੰਦ ਨੇ ਖ਼ੈਰਾਤ ਕੀਤੀ ਅਤੇ ਨੇਕ ਨਾਮੀ ਖੱਟੀ।
Fareedkot Teekaਪੁਨਾ ਰਾਜਾ ਹਰੀਚੰਦ ਦਾਨ ਕਰਤਾ ਅਰ ਜਸ ਲੇਤਾ ਥਾ॥
Prof. Sahib Singh(ਰਾਜਾ) ਹਰੀਚੰਦ (ਭੀ) ਦਾਨ ਕਰਦਾ ਸੀ, (ਦਾਨ ਦੀ ਸੋਭਾ ਵਿਚ ਹੀ ਮਸਤ ਰਿਹਾ)।

ਪਦ ਅਰਥ ਹਰੀਚੰਦੁ = {ਇਕ ਬਚਨ-ਪਾਲ ਧਰਮੀ ਤੇ ਦਾਨੀ ਰਾਜਾ। ਪਟਨਾ ਰਾਜਧਾਨੀ। ਵਿਸ਼ਿਸ਼ਟ ਇਸ ਦਾ ਪਰੋਹਤ ਸੀ। ਵਿਸ਼ਿਸ਼ਟ ਨੇ ਵਿਸ਼ਵਾਮਿੱਤ੍ਰ ਪਾਸ ਰਾਜੇ ਦੇ ਦਾਨ ਦੀ ਸੋਭਾ ਕੀਤੀ। ਵਿਸ਼ਵਾਮਿਤ੍ਰ ਨੇ ਪਰਖਣਾ ਚਾਹਿਆ। ਵਿਸ਼ਿਸ਼ਟ ਦੀ ਗੈਰ = ਹਾਜ਼ਰੀ ਵਿਚ ਰਾਜੇ ਨੇ ਸਾਰਾ ਰਾਜ ਦਾਨ ਕਰ ਦਿੱਤਾ। ਦੱਛਣਾ ਦੇ ਇਵਜ਼ ਵਿਚ ਰਾਜਾ ਆਪ ਉਸ ਦੀ ਰਾਣੀ ਤਾਰਾ ਤੇ ਉਸ ਦਾ ਪੁੱਤਰ ਕਾਂਸੀ ਦੀ ਮੰਡੀ ਵਿਚ ਵਿਕੇ। ਰਾਜੇ ਨੂੰ ਮਰਘਟ ਦੇ ਠੇਕੇਦਾਰ ਇਕ ਚੂਹੜੇ ਨੇ ਮੁੱਲ ਲੈ ਲਿਆ। ਰਾਣੀ ਤਾਰਾ ਤੇ ਉਸ ਦੇ ਪੁੱਤਰ ਨੂੰ ਇਕ ਬ੍ਰਾਹਮਣ ਨੇ ਖ਼ਰੀਦ ਲਿਆ। ਪੁੱਤਰ ਸੱਪ ਦਾ ਡੰਗਿਆ ਮਰ ਗਿਆ। ਤਾਰਾ ਮਰਘੱਟ ਵਿਚ ਪੁੱਤਰ ਨੂੰ ਸਾੜਨ ਲੈ ਗਈ, ਅਗੋਂ ਮਸੂਲ ਲਏ ਬਿਨਾਂ ਹਰੀਚੰਦ ਨੇ ਇਜਾਜ਼ਤ ਨਾਹ ਦਿੱਤੀ। ਰਾਣੀ ਪਾਸ ਮਸੂਲ ਜੋਗੇ ਪੈਸੇ ਨਹੀਂ ਸਨ। ਪਰਖ ਦੀ ਹੱਦ ਹੋ ਗਈ। ਵਿਸ਼ਵਾਮਿੱਤ੍ਰ ਸ਼ਰਮਿੰਦਾ ਹੋਇਆ। ਰਾਜੇ ਦੀ ਜਿੱਤ ਹੋਈ, ਪਰ ਇਹ ਸਾਰਾ ਕਸ਼ਟ ਮਿਲਿਆ ਕਿ ਰਾਜੇ ਨੇ ਆਪਣੇ ਗੁਰੂ ਵਿਸ਼ਿਸ਼ਟ ਤੋਂ ਸਲਾਹ ਨਾਹ ਲਈ}।

SikhNet (Spanish)Hari Chand dio todo lo que tenía en caridad y era honrado y aclamado,

ਬਿਨੁ ਗੁਰ. ਅੰਤੁ ਨ ਪਾਇ; ਅਭੇਵੈ ॥

bin gur. ant na paae; abhevai |

Sant Singh KhalsaBut without the Guru, he did not find the limits of the Mysterious Lord.
Manmohan SinghWithout the Guru, he found not the limit of the inscrutable Lord.
Manmohan Singh (Punjabi)ਗੁਰੂ ਦੇ ਬਾਝੋਂ ਉਸ ਨੂੰ ਭੇਦ-ਰਹਿਤ ਪ੍ਰਭੂ ਦੇ ਓੜਕ ਦਾ ਪਤਾ ਨਾਂ ਲੱਗਾ।
Fareedkot Teekaਪਰ ਗੁਰੋਂ ਸੇ ਬਿਨਾ, ਭਾਵ ਗੁਰੋਂ ਕੀ ਕ੍ਰਿਪਾ ਸੇ ਬਿਨਾ ਅਪਦਾ ਕੋ ਪ੍ਰਾਪਤਿ ਹੂਆ ਔਰ ਤਿਸ ਅਭੇਵ ਪਰਮੇਸ੍ਵਰ ਕਾ ਅੰਤ ਵਾ ਭੇਦ ਨਹੀਂ ਪਾਉਤਾ ਭਯਾ॥
Prof. Sahib Singhਗੁਰੂ ਤੋਂ ਬਿਨਾ ਉਹ ਭੀ ਇਹ ਨਾਹ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ (ਉਸ ਦੀ ਸ੍ਰਿਸ਼ਟੀ ਵਿਚ ਬੇਅੰਤ ਦਾਨੀ ਹਨ)।

ਪਦ ਅਰਥ ਅਭੇਵੈ = ਅਭੇਵ ਪ੍ਰਭੂ ਦਾ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।

SikhNet (Spanish)pero sin el Guru, no conoció la Maestría de los Misterios del Señor.

ਆਪਿ ਭੁਲਾਇ; ਆਪੇ ਮਤਿ ਦੇਵੈ ॥੩॥

aap bhulaae; aape mat devai |3|

Sant Singh KhalsaThe Lord Himself misleads people, and He Himself imparts understanding. ||3||
Manmohan SinghThe Lord Himself misleads and Himself imparts understanding.
Manmohan Singh (Punjabi)ਪ੍ਰਭੂ ਖੁਦ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।
Fareedkot Teekaਸੋ ਵਾਹਿਗੁਰੂ ਆਪ ਹੀ ਜੀਵ ਕੋ ਭੁਲਾਉਤਾ ਹੈ, ਪੁਨਾ ਆਪ ਹੀ (ਮਤਿ) ਸਿਖ੍ਯਾ ਦੇਤਾ ਹੈ॥੩॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਆਪ ਭੁਲਾਉਂਦਾ ਹੈ ਅਤੇ ਆਪ ਹੀ ਅਕਲ ਦੇਂਦਾ ਹੈ ॥੩॥
SikhNet (Spanish)El Señor Mismo nos desvía del Camino, y Él Mismo nos trae de regreso.(3)

ਦੁਰਮਤਿ ਹਰਣਾਖਸੁ ਦੁਰਾਚਾਰੀ ॥

duramat haranaakhas duraachaaree |

Sant Singh KhalsaThe evil-minded Harnaakhash committed evil deeds.
Manmohan SinghEvil intellected Hernaksh committed wicked deeds.
Manmohan Singh (Punjabi)ਮੰਦੀ ਅਕਲ ਵਾਲਾ ਹਰਨਾਖਸ਼ ਦੁਸ਼ਟ ਅਮਲ ਕਮਾਉਂਦਾ ਸੀ।
Fareedkot Teekaਪੁਨਾ ਹਰਨਾਖਸ ਮਹਾਂ ਖੋਟੀ ਮਤਿ ਵਾਲਾ ਔਰ ਦੁਰਾਚਾਰੀ ਥਾ॥
Prof. Sahib Singhਭੈੜੀ ਮਤਿ ਦੇ ਕਾਰਨ ਹਰਣਾਖਸ ਦੁਰਾਚਾਰੀ ਹੋ ਗਿਆ (ਅੱਤਿਆਚਾਰ ਕਰਨ ਲੱਗ ਪਿਆ)।

ਪਦ ਅਰਥ ਹਰਣਾਖਸੁ = ਮੁਲਤਾਨ ਦਾ ਰਾਜਾ। ਜ਼ਾਲਮ ਹੋਣ ਕਰਕੇ ਦੈਂਤ ਅਖਵਾਇਆ। ਇਸ ਦਾ ਪੁੱਤਰ ਪ੍ਰਹਿਲਾਦ ਸੀ। ਮੰਦ੍ਰਾਚਲ ਪਹਾੜ ਤੇ ਤਪੁ ਕਰਕੇ ਬ੍ਰਹਮਾ ਤੋਂ ਵਰ ਲਿਆ ਸੀ: ਨਾਹ ਦਿਨੇ ਮਰਾਂ, ਨਾਹ ਰਾਤੀ ਮਰਾਂ, ਨਾਹ ਘਰ ਦੇ ਅੰਦਰ ਮਰਾਂ, ਨਾਹ ਬਾਹਰ ਮਰਾਂ, ਨਾਹ ਮਨੁੱਖ ਪਾਸੋਂ ਮਰਾਂ, ਨਾਹ ਦੇਵਤੇ ਪਾਸੋਂ ਮਰਾਂ। ਇਸ ਨੇ ਰਾਜ ਵਿਚ ਹੁਕਮ ਦੇ ਦਿੱਤਾ ਕਿ ਮੈਂ ਹੀ ਰੱਬ ਹਾਂ, ਮੇਰਾ ਨਾਮ ਜਪੋ। ਪ੍ਰਹਿਲਾਦ ਪ੍ਰਭੂ ਦਾ ਭਗਤ ਨਿਕਲਿਆ। ਪ੍ਰਹਿਲਾਦ ਨੂੰ ਕਈ ਕਸ਼ਟ ਦਿੱਤੇ। ਵਿਸ਼ਨੂੰ ਨੇ ਨਰਸਿੰਘ ਰੂਪ ਧਾਰ ਕੇ ਨਹੁੰਆਂ ਨਾਲ ਮਾਰਿਆ, (ਨਰ ਤੇ ਸਿੰਘ ਦਾ ਰੂਪ)। ਦੁਰਾਚਾਰੀ = ਮੰਦੇ ਆਚਰਨ ਵਾਲਾ।

SikhNet (Spanish)Jarnaakhash de mente malvada hacía barbaridades;

ਪ੍ਰਭੁ ਨਾਰਾਇਣੁ; ਗਰਬ ਪ੍ਰਹਾਰੀ ॥

prabh naaraaein; garab prahaaree |

Sant Singh KhalsaGod, the Lord of all, is the Destroyer of pride.
Manmohan SinghThe pervading Lord Master is the destroyer of pride.
Manmohan Singh (Punjabi)ਵਿਆਪਕ ਮਾਲਕ ਪਰਮਾਤਮਾ ਹੰਕਾਰ ਨੂੰ ਨਾਸ ਕਰਣਹਾਰ ਹੈ।
Fareedkot Teekaਪ੍ਰਭੂ ਨਾਰਾਇਣ ਜੋ ਗਰਬ ਕੇ ਨਾਸ ਕਰਨੇ ਵਾਲੇ ਹੈਂ॥
Prof. Sahib Singhਪਰ ਨਾਰਾਇਣ ਪ੍ਰਭੂ ਆਪ ਹੀ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ।

ਪਦ ਅਰਥ ਪ੍ਰਹਾਰੀ = ਨਾਸ ਕਰਨ ਵਾਲਾ।

SikhNet (Spanish)el Señor en la forma de hombre león mató su ego,

ਪ੍ਰਹਲਾਦ ਉਧਾਰੇ; ਕਿਰਪਾ ਧਾਰੀ ॥੪॥

prahalaad udhaare; kirapaa dhaaree |4|

Sant Singh KhalsaHe bestowed His Mercy, and saved Prahlaad. ||4||
Manmohan SinghThe Lord showered His benediction and saved Prahlad.
Manmohan Singh (Punjabi)ਸਾਈਂ ਨੇ ਆਪਣੀ ਮਿਹਰ ਕੀਤੀ ਅਤੇ ਪ੍ਰਹਲਾਦ ਨੂੰ ਬਚਾ ਲਿਆ।
Fareedkot Teekaਤਿਨ੍ਹੋਂ ਨੈ ਕ੍ਰਿਪਾ ਕਰ ਕੇ ਅਪਨੇ ਭਗਤਿ ਪ੍ਰਹਲਾਦ ਕੋ ਬਚਾਇ ਲੀਆ॥੪॥
Prof. Sahib Singhਉਸ ਨੇ ਮਿਹਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ (ਹਰਣਾਖਸ ਦਾ ਮਾਣ ਤੋੜਿਆ) ॥੪॥
SikhNet (Spanish)y así, por Su Gracia, salvó a Su Devoto Prelada.(4)

ਭੂਲੋ ਰਾਵਣੁ; ਮੁਗਧੁ ਅਚੇਤਿ ॥

bhoolo raavan; mugadh achet |

Sant Singh KhalsaRaawan was deluded, foolish and unwise.
Manmohan Singhfoolish and unwise Ravana forgot the Lord.
Manmohan Singh (Punjabi)ਬੇਵਕੂਫ ਤੇ ਬੇਸਮਝ ਰਾਵਨ ਨੇ ਪ੍ਰਭੂ ਨੂੰ ਵਿਸਾਰ ਦਿਤਾ।
Fareedkot Teekaਅਤੀ ਮੂਰਖ ਰਾਵਣ ਜਬ ਗਰਬ ਕਰ ਪਰਮੇਸ੍ਵਰ ਤੇ ਭੂਲਤਾ ਭਯਾ॥
Prof. Sahib Singhਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ।

ਪਦ ਅਰਥ ਅਚੇਤਿ = ਅਚੇਤ-ਪਨ ਵਿਚ, ਮੂਰਖਤਾ ਵਿਚ।

SikhNet (Spanish)Rawan perdió su Elevada Conciencia, y atontado dejó que invadieran su reino;

ਲੂਟੀ ਲੰਕਾ; ਸੀਸ ਸਮੇਤਿ ॥

loottee lankaa; sees samet |

Sant Singh KhalsaSri Lanka was plundered, and he lost his head.
Manmohan SinghCeylon together with his head was plundered.
Manmohan Singh (Punjabi)ਲੰਕਾ ਉਸ ਦੇ ਸਿਰ ਦੇ ਸਣੇ ਲੁਟੀ ਪੁਟੀ ਗਈ।
Fareedkot Teekaਤਬ ਦਸੋਂ ਸਿਰੋਂ ਕੇ ਸਮੇਤ ਉਸ ਕੀ ਲੰਕਾ ਰਾਮਾਵਤਾਰ ਹੋਇ ਕਰ ਕੇ ਲੂਟ ਲਈ॥
Prof. Sahib Singh(ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ।

ਪਦ ਅਰਥ ਸੀਸ = ਸਿਰ।

SikhNet (Spanish)de aquí que él mismo haya sido decapitado.

ਗਰਬਿ ਗਇਆ; ਬਿਨੁ ਸਤਿਗੁਰ ਹੇਤਿ ॥੫॥

garab geaa; bin satigur het |5|

Sant Singh KhalsaHe indulged in ego, and lacked the love of the True Guru. ||5||
Manmohan SinghHe indulged in ego, and was without Guru's love.
Manmohan Singh (Punjabi)ਉਹ ਹੰਕਾਰੀ ਅਤੇ ਗੁਰੂ ਦੀ ਪ੍ਰੀਤ ਤੋਂ ਵਾਂਝਾ ਸੀ।
Fareedkot Teekaਸਤਿਗੁਰੂ ਜੋ ਤਿਸ ਕੇ ਮਹਾਦੇਵ ਥੇ ਤਿਨ ਬਿਖੇ ਹੇਤ ਕੀਏ ਬਿਨਾ (ਗਰਬਿ ਗਇਆ) ਹੰਕਾਰੀ ਹੋ ਗਿਆ ਥਾ। ਹੰਕਾਰ ਕਰ ਕੇ ਕੈਲਾਸ ਕੋ ਉਠਾਇ ਲੀਆ ਥਾ। ਯਾਂ ਤੇ ਉਸ ਕਾ ਅਭਾਵ ਹੂਆ॥੫॥
Prof. Sahib Singhਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ॥੫॥

ਪਦ ਅਰਥ ਗਰਬਿ = ਅਹੰਕਾਰ ਦੇ ਕਾਰਨ। ਹੇਤਿ = ਦੇ ਕਾਰਨ ॥੫॥

SikhNet (Spanish)Sin el Amor del Guru, su ego lo destruyó.(5)

ਸਹਸਬਾਹੁ; ਮਧੁ ਕੀਟ ਮਹਿਖਾਸਾ ॥

sahasabaahu; madh keett mahikhaasaa |

Sant Singh KhalsaThe Lord killed the thousand-armed Arjun, and the demons Madhu-keetab and Meh-khaasaa.
Manmohan SinghThe Lord killed thousand armed Arjan, the demons Makh Kaitab, and buffalo like Mahkhaswa.
Manmohan Singh (Punjabi)ਪ੍ਰਭੂ ਨੇ ਹਜ਼ਾਰਾਂ ਬਾਂਹਾ ਵਾਲਾ ਅਰਜਨ ਅਤੇ ਮਧ ਕੰਟਬ ਤੇ ਮੈਹੇ ਵਰਗਾ ਮਹਿਖਸਵਾਂ, ਦੈਂਤ ਮਾਰ ਸੁਟੇ।
Fareedkot Teekaਪੁਨਾ (ਸਹਸਥਾਹੁ) ਅਰਜਨ ਜਿਸ ਕੀ ਹਜ਼ਾਰ ਭੁਜਾ ਥੀ, ਮਧੁ ਔਰ ਕੈਟਭ ਦੈਈਤ ਔਰ (ਮਹਿਖਾਸਾ) ਜਿਸ ਕਾ ਮਹਿਖੇ ਝੋਟੇ ਕਾ ਸੀਸ ਥਾ, ਸੋ ਏਹ ਸਭ ਦੈਂਤ ਹੰਕਾਰ ਕਰ ਨਾਸ ਹੂਏ ਹੈਂ॥
Prof. Sahib Singhਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ,)

ਪਦ ਅਰਥ ਸਹਸਬਾਹੁ = ਪਰਸ ਰਾਮ ਦੇ ਪਿਤਾ ਜਮਦਗਨਿ ਰਿਸ਼ੀ ਦਾ ਸਾਂਢੂ। ਇਹ ਰਾਜਾ ਸੀ। ਇਕ ਵਾਰੀ ਰਿਸ਼ੀ ਨੇ ਰਾਜੇ ਅਤੇ ਉਸ ਦੀ ਸੈਨਾ ਦੀ ਭੋਜਨ ਦੀ ਸੇਵਾ ਕਾਮਧੇਨ ਗਾਂ ਦੀ ਸਹਾਇਤਾ ਨਾਲ ਕੀਤੀ। ਸਹਸਬਾਹੂ ਨੇ ਕਾਮਧੇਨ ਕਾਬੂ ਕਰਨੀ ਚਾਹੀ। ਲੜਾਈ ਹੋ ਪਈ। ਜਮਦਗਨਿ ਮਾਰਿਆ ਗਿਆ ਜਮਦਗਨਿ ਦੇ ਪੁੱਤਰ ਪਰਸ ਰਾਮ ਨੇ ਬਦਲਾ ਲਿਆ, ਸਹਸਬਾਹੂ ਨੂੰ ਮਾਰ ਦਿੱਤਾ। ਮਧੁ ਕੀਟ = ਮਧੁ, ਕੈਟਭ ਇਹ ਦੋਵੇਂ ਦੈਂਤ ਵਿਸ਼ਨੂੰ ਦੇ ਕੰਨਾਂ ਵਿਚੋਂ ਜੰਮੇ। ਵਿਸ਼ਨੂੰ ਨੇ ਹੀ ਮਾਰ ਦਿੱਤੇ ਸਨ। ਮਹਿਖਾਸਾ = (ਮਹਿਖਾਸੁਰ) ਰਾਜਾ ਸੁੰਭ ਨਸੁੰਭ ਦਾ ਜਰਨੈਲ, ਝੋਟੇ ਦੀ ਸ਼ਕਲ, ਦੁਰਗਾ ਦੇ ਹਥੋਂ ਮਾਰਿਆ ਗਿਆ ਸੀ।

SikhNet (Spanish)Aryuna de los mil brazos, los dos seres malvados Madu y Katab, Mahishesura

ਹਰਣਾਖਸੁ ਲੇ; ਨਖਹੁ ਬਿਧਾਸਾ ॥

haranaakhas le; nakhahu bidhaasaa |

Sant Singh KhalsaHe seized Harnaakhash and tore him apart with his nails.
Manmohan SinghSeizing him, God tore up Harnaksh with nails.
Manmohan Singh (Punjabi)ਉਸ ਨੂੰ ਪਕੜ ਕੇ, ਵਾਹਿਗੁਰੂ ਨੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਸੁਟਿਆ।
Fareedkot Teekaਪੁਨਾ ਹਰਨਾਖਸ ਨੇ ਜਬ ਹੰਕਾਰ ਕੀਆ ਤਬ ਲੇ ਕਰ ਨਖੋਂ ਸੇ ਤਿਸ ਕਾ (ਬਿਧਾਸਾ) ਬਿਧ੍ਵੰਸਨ ਕੀਆ॥
Prof. Sahib Singhਹਰਣਾਖਸ ਨੂੰ (ਨਰਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ।

ਪਦ ਅਰਥ ਨਖਹੁ = ਨਹੁੰਆਂ ਨਾਲ। ਬਿਧਾਸਾ = ਪਾੜਿਆ।

SikhNet (Spanish)y también Jarnaakhash quien fue desgarrado por los clavos en las manos del Señor;

ਦੈਤ ਸੰਘਾਰੇ; ਬਿਨੁ ਭਗਤਿ ਅਭਿਆਸਾ ॥੬॥

dait sanghaare; bin bhagat abhiaasaa |6|

Sant Singh KhalsaThe demons were slain; they did not practice devotional worship. ||6||
Manmohan SinghThe demons were slain without the practice of Lord's meditation.
Manmohan Singh (Punjabi)ਸਾਹਿਬ ਦੇ ਸਿਮਰਨ ਦੀ ਸਾਧਨਾ ਦੇ ਬਗੈਰ ਰਾਖਸ਼ ਮਾਰ ਦਿਤੇ ਗਏ।
Fareedkot Teekaਹੇ ਭਾਈ! ਭਗਤੀ ਕੇ ਅਭਿਆਸ ਸੇ ਬਿਨਾ ਸਮਝ ਕਰ ਪਰਮੇਸ੍ਵਰ ਨੇ ਦੈਤ (ਸੰਘਾਰੈ) ਨਾਸ ਕੀਏ ਹੈਂ॥੬॥
Prof. Sahib Singhਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ॥੬॥
SikhNet (Spanish)todos ellos murieron sin la Alabanza de Dios. (6)

ਜਰਾਸੰਧਿ; ਕਾਲਜਮੁਨ ਸੰਘਾਰੇ ॥

jaraasandh; kaalajamun sanghaare |

Sant Singh KhalsaThe demons Jaraa-sandh and Kaal-jamun were destroyed.
Manmohan SinghThe demons Jara Sandh and Kaljaman were destroyed.
Manmohan Singh (Punjabi)ਦੈਂਤ ਜਰਾਸੰਧ ਤੇ ਕਾਲ ਜਮਨ ਨਾਸ ਕਰ ਦਿਤੇ ਗਏ।
Fareedkot Teekaਪੁਨਾ ਜਰਾਸਿੰਧ ਤਥਾ ਕਾਲਯਮਨ ਹੰਕਾਰ ਹੋਨੇ ਕਰ ਮਾਰੇ ਹੈਂ॥
Prof. Sahib Singhਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ।

ਪਦ ਅਰਥ ਜਰਾਸੰਧਿ = ਬਿਹਾਰ ਉੜੀਸੇ ਦਾ ਇਕ ਰਾਜਾ, ਕੰਸ ਦਾ ਸਹੁਰਾ। ਕੰਸ ਦਾ ਬਦਲਾ ਲੈਣ ਲਈ ਇਸ ਨੇ ਕ੍ਰਿਸ਼ਨ ਜੀ ਤੇ ਹਮਲਾ ਕੀਤਾ। ਭੀਮ ਨੇ ਕ੍ਰਿਸ਼ਨ ਜੀ ਦੀ ਸਹਾਇਤਾ ਨਾਲ ਇਸ ਨੂੰ ਦੁ-ਫਾੜ ਚੀਰ ਦਿੱਤਾ ਸੀ।। ਜਰਾਸੰਧਿ = ਦੋ ਰਾਣੀਆਂ ਤੋਂ ਦੋ ਹਿੱਸਿਆਂ ਵਿਚ ਜੰਮਿਆ ਕਿਹਾ ਗਿਆ ਹੈ। ਕਾਲਜਮੁਨ = ਜਰਾਸੰਧਿ ਦਾ ਸਾਥੀ ਸੀ। ਕ੍ਰਿਸ਼ਨ ਜੀ ਨੇ ਮਾਰਿਆ।

SikhNet (Spanish)Los malvados, Jarasand, Kalyamun,

ਰਕਤਬੀਜੁ; ਕਾਲੁਨੇਮੁ ਬਿਦਾਰੇ ॥

rakatabeej; kaalunem bidaare |

Sant Singh KhalsaRakat-beej and Kaal-naym were annihilated.
Manmohan SinghRakatbej and Kalnem, demons were annihilated.
Manmohan Singh (Punjabi)ਰਕਤਬੀਜ ਤੇ ਕਾਲਨੇਮ ਰਾਖਸ਼ ਮੁਕਾ ਦਿਤੇ ਗਏ।
Fareedkot Teeka(ਰਕਤ ਬੀਜੁ) ਜਿਸ ਕੇ ਰਕਤ ਕੀ ਏਕ ਬੂੰਦ ਸੇ ਏਕ ਦੈਈਤ ਉਠ ਖੜਾ ਹੋਤਾ ਥਾ, ਐਸਾ ਦੈਈਤ ਭੀ ਹੰਕਾਰੀ ਨਾਸ ਭਯਾ ਔਰ ਕਾਲ ਨੇਮ ਮਾਰਾ ਗਯਾ॥
Prof. Sahib Singhਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ।)

ਪਦ ਅਰਥ ਰਕਤਬੀਜੁ = ਸੁੰਭ ਤੇ ਨਸੁੰਭ ਦਾ ਜਰਨੈਲ। ਇਸ ਦਾ ਦੁਰਗਾ ਨਾਲ ਜੰਗ ਹੋਇਆ। ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ। ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ। ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ। ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ।। ਕਾਲੁਨੇਮੁ = ਰਾਜਾ ਬਲਿ ਦਾ ਉੱਘਾ ਜੋਧਾ। ਵਿਸ਼ਨੂੰ ਨੇ ਤ੍ਰਿਸੂਲ ਨਾਲ ਇਸ ਦਾ ਸਿਰ ਕੱਟਿਆ ਸੀ।

SikhNet (Spanish)Rakatbiy y Kalem fueron derrotados,

ਦੈਤ ਸੰਘਾਰਿ; ਸੰਤ ਨਿਸਤਾਰੇ ॥੭॥

dait sanghaar; sant nisataare |7|

Sant Singh KhalsaSlaying the demons, the Lord saved His Saints. ||7||
Manmohan SinghSlaying the demons, the Lord saved the Saints.
Manmohan Singh (Punjabi)ਰਾਖਸ਼ਾਂ ਨੂੰ ਮਾਰ ਕੇ, ਪ੍ਰਭੂ ਨੇ ਸਾਧੂਆਂ ਦੀ ਰੱਖਿਆ ਕੀਤੀ।
Fareedkot Teekaਹੇ ਭਾਈ! ਪਰਮੇਸ੍ਵਰ ਨੈ ਦੈਈਤੋਂ ਕੋ ਮਾਰ ਕਰ ਭਗਤ ਜਨੋਂ ਕਾ ਨਿਸਤਾਰਾ ਕੀਆ ਹੈ॥੭॥
Prof. Sahib Singhਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ ॥੭॥
SikhNet (Spanish)y matando a estos seres malignos el Señor Krishna salvó a los Santos.(7)

ਆਪੇ ਸਤਿਗੁਰੁ; ਸਬਦੁ ਬੀਚਾਰੇ ॥

aape satigur; sabad beechaare |

Sant Singh KhalsaHe Himself, as the True Guru, contemplates the Shabad.
Manmohan SinghHimself, the Lord, as the True Guru meditates on His Name.
Manmohan Singh (Punjabi)ਖੁਦ ਹੀ ਸੁਆਮੀ, ਬਤੌਰ ਸੱਚੇ ਗੁਰਦੇਵ ਜੀ ਦੇ, ਆਪਣੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਪਰਮੇਸ੍ਵਰ ਆਪ ਹੀ ਸਤਿਗੁਰੋਂ ਦੁਆਰੇ ਹੋ ਕਰ ਸ਼ਬਦ ਕਾ ਬੀਚਾਰ ਕਰਤਾ ਹੈ॥
Prof. Sahib Singh(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ,
SikhNet (Spanish)El Señor, en la forma del Verdadero Guru, habita en la Palabra del Shabd,

Open this shabad (39 lines, Angs 224-225) →

Ang 224 of 1430