ਕੇਦਾਰਾ ਮਹਲਾ ੫ ਘਰੁ ੪ ॥
kedaaraa mahalaa 5 ghar 4 |
Sant Singh KhalsaKaydaaraa, Fifth Mehl, Fourth House:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸਰਨੀ ਆਇਓ. ਨਾਥ ਨਿਧਾਨ ॥
saranee aaeo. naath nidhaan |
Sant Singh KhalsaI have come to Your Sanctuary, O Lord, O Supreme Treasure.
Manmohan SinghO Lord, the Treasure of bliss, I have sought Thy refuge.
Manmohan Singh (Punjabi)ਹੇ ਖੁਸ਼ੀ ਦੇ ਖ਼ਜ਼ਾਨੇ ਸੁਆਮੀ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਹੇ ਨਿਧੀਓਂ ਕੇ ਘਰ ਸ੍ਵਾਮੀ! ਮੈਂ ਆਪ ਕੀ ਸਰਨੀ ਆਯਾ ਹੂੰ॥
Prof. Sahib Singhਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੈਂ ਤੇਰੀ ਸਰਨ ਆਇਆ ਹਾਂਪਦ ਅਰਥ ਨਾਥ = ਹੇ ਨਾਥ! ਨਿਧਾਨ = ਹੇ (ਸਭ ਸੁਖਾਂ ਦੇ) ਖ਼ਜ਼ਾਨੇ!
SikhNet (Spanish)Oh Maestro, oh Tesoro de Éxtasis, busco Tu Refugio.
ਨਾਮ ਪ੍ਰੀਤਿ ਲਾਗੀ. ਮਨ ਭੀਤਰਿ; ਮਾਗਨ ਕਉ ਹਰਿ ਦਾਨ ॥੧॥ ਰਹਾਉ ॥
naam preet laagee. man bheetar; maagan kau har daan |1| rahaau |
Sant Singh KhalsaLove for the Naam, the Name of the Lord, is enshrined within my mind; I beg for the gift of Your Name. ||1||Pause||
Manmohan SinghWithin my mind Thy love is enshrined, and I pray for the alms of Thine Name, O God. Pause.
Manmohan Singh (Punjabi)ਮੇਰੇ ਚਿੱਤ ਅੰਦਰ ਤੇਰਾ ਪਿਆਰ ਟਿਕਿਆਂ ਹੋਇਆ ਹੈ ਅਤੇ ਮੈਂ ਤੇਰੇ ਲਾਮ ਦੀ ਖੈਰ ਦੀ ਯਾਚਨਾ ਕਰਦਾ ਹਾਂ, ਹੇ ਵਾਹਿਗੁਰੂ! ਠਹਿਰਾਓ।
Fareedkot Teekaਮੇਰੇ ਮਨ ਬਿਖੇ ਤੇਰੇ ਨਾਮ ਕੀ ਪ੍ਰੀਤਿ ਲਗੀ ਹੈ, ਯਹੀ ਦਾਨ ਮਾਗਨੇ ਵਾਸਤੇ, ਹੇ ਹਰੀ! ਤੇਰੀ ਸਰਣਿ ਲਈ ਹੈ॥੧॥ ਰਹਾਉ ॥
Prof. Sahib Singhਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ। ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ (ਮੈਂ ਤੇਰੀ ਸਰਨ ਪਿਆ ਹਾਂ) ॥੧॥ ਰਹਾਉ ॥ਪਦ ਅਰਥ ਮਨ ਭੀਤਰਿ = ਮਨ ਵਿਚ। ਮਾਗਨ ਕਉ = ਮੰਗਣ ਵਾਸਤੇ ॥੧॥ ਰਹਾਉ ॥
SikhNet (Spanish)En mi mente está Tu Amor enaltecido y rezo que me bendigas con Tu Ser. (1-Pausa)
ਸੁਖਦਾਈ ਪੂਰਨ ਪਰਮੇਸੁਰ; ਕਰਿ ਕਿਰਪਾ ਰਾਖਹੁ ਮਾਨ ॥
sukhadaaee pooran paramesur; kar kirapaa raakhahu maan |
Sant Singh KhalsaO Pefect Transcendent Lord, Giver of Peace, please grant Your Grace and save my honor.
Manmohan SinghO my peace-giving Perfect Lord, mercifully save Thou my honour.
Manmohan Singh (Punjabi)ਹੇ ਮੇਰੇ ਆਰਾਮ-ਬਖਸ਼ਣਹਾਰ ਪੁਰੇ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਪਤਿ ਆਬਰੂ ਰੱਖ।
Fareedkot Teekaਹੇ ਪੂਰਨ ਪਰਮੇਸ੍ਵਰ ਸੁਖੋਂ ਕੇ ਦਾਤੇ! ਕ੍ਰਿਪਾ ਕਰ ਕੇ ਮੇਰਾ ਮਾਨੁ ਰਾਖ ਲੀਜੀਏ॥☬ਜੇ ਕਹੈ ਕਿਆ ਮਾਗਤੇ ਹੋ? ਸੋ ਕਹਤੇ ਹੈਂ:
Prof. Sahib Singhਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ।ਪਦ ਅਰਥ ਪੂਰਨ = ਹੇ ਸਭ ਗੁਣਾਂ ਨਾਲ ਭਰਪੂਰ! ਪਰਮੇਸੁਰ = ਹੇ ਪਰਮ ਈਸੁਰ! ਹੇ ਸਭ ਤੋਂ ਉੱਚੇ ਮਾਲਕ! ਮਾਨ = ਲਾਜ।
SikhNet (Spanish)Eres el Dador de Éxtasis, Perfecto, Dios de dioses, salva ahora mi honor por Misericordia
ਦੇਹੁ ਪ੍ਰੀਤਿ. ਸਾਧੂ ਸੰਗਿ ਸੁਆਮੀ; ਹਰਿ ਗੁਨ ਰਸਨ ਬਖਾਨ ॥੧॥
dehu preet. saadhoo sang suaamee; har gun rasan bakhaan |1|
Sant Singh KhalsaPlease bless me with such love, O my Lord and Master, that in the Saadh Sangat, the Company of the Holy, I may chant the Glorious Praises of the Lord with my tongue. ||1||
Manmohan SinghBless Thou me with such love, O my Lord God, that in the saints society I may utter Thy praise with my tongue.
Manmohan Singh (Punjabi)ਮੈਨੂੰ ਐਹੋ ਜੇਹੀ ਪਿਰਹੜੀ ਪਰਦਾਨ ਕਰ, ਹੈ ਮੇਰੇ ਸਾਈਂ ਵਾਹਿਗੁਰੂ! ਕਿ ਸਤਿਸੰਗਤ ਅੰਦਰ ਆਪਣੀ ਜੀਹਭਾ ਨਾਲ ਤੇਰਾ ਜੱਸ ਉਚਾਰਨ ਕਰਾਂ।
Fareedkot Teekaਹੇ ਹਰੀ ਸ੍ਵਾਂਮੀ! ਐਸੀ ਪ੍ਰੀਤੀ ਮੇਰੇ ਕੋ ਦੀਜੀਏ ਜੋ ਸੰਤੋਂ ਕੇ ਸੰਗ ਕਰ ਰਸਨਾਂ ਦ੍ਵਾਰੇ ਤੇਰੇ ਗੁਣੋਂ ਕੋ ਕਥਨ ਕਰੂੰ॥੧॥
Prof. Sahib Singhਹੇ ਸੁਆਮੀ! ਗੁਰੂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼। ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ ॥੧॥ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸੁਆਮੀ = ਹੇ ਮਾਲਕ! ਰਸਨ = ਜੀਭ (ਨਾਲ)। ਬਖਾਨ = ਉਚਾਰਨੇ ॥੧॥
SikhNet (Spanish)y bendíceme con el Amor de Tus Santos, para que con mi lengua pueda recitar siempre Tu Alabanza. (1)
ਗੋਪਾਲ ਦਇਆਲ ਗੋਬਿਦ ਦਮੋਦਰ; ਨਿਰਮਲ ਕਥਾ ਗਿਆਨ ॥
gopaal deaal gobid damodar; niramal kathaa giaan |
Sant Singh KhalsaO Lord of the World, Merciful Lord of the Universe, Your sermon and spiritual wisdom are immaculate and pure.
Manmohan SinghO my Merciful God, the cherisher of the world, the Lord of universe and with a string round Thy discourse and Divine knowledge.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ ਆਲਮ ਦੇ ਸੁਆਮੀ! ਅਤੇ ਆਪਣੇ ਪੇਟ ਉਦਾਲੇ ਰੱਸੀ ਵਾਲੇ ਮੇਰੇ ਮਿਹਰਬਾਨ ਵਾਹਿਗੁਰੂ! ਪਵਿੱਤਰ ਹੈ ਤੇਰੀ ਕਥਾ ਵਾਰਤਾ ਅਤੇ ਬ੍ਰਹਮ ਵੀਚਾਰ।
Fareedkot Teekaਪੁਨਾ ਐਸੇ ਤੇਰੇ ਨਾਮ ਉਚਾਰਨ ਕਰੂੰ, ਹੇ ਗੁਪਾਲ! ਹੇ ਦਯਾਲ! ਹੇ ਗੋਬਿੰਦ! ਹੇ ਦਾਮੋਦਰ! ਅਰ ਤੇਰੀ ਨਿਰਮਲ ਕਥਾ ਕੋ ਸੁਨੋ ਅਰ ਸ੍ਵਰੂਪ ਗ੍ਯਾਨ ਭੀ ਦੀਜਏ॥
Prof. Sahib Singhਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤ-ਸਾਲਾਹ ਦੀ ਸੂਝ (ਬਖ਼ਸ਼)।ਪਦ ਅਰਥ ਗੋਪਾਲ = ਹੇ ਗੋਪਾਲ! ਦਮੋਦਰ = ਹੇ ਦਮੋਦਰ! ਕਥਾ = ਸਿਫ਼ਤ-ਸਾਲਾਹ। ਗਿਆਨ = ਸੂਝ।
SikhNet (Spanish)Oh Señor del mundo, Bondadoso Señor del Universo, Tu Sermón y Tu Sabiduría Espiritual, son Inmaculados y Puros,
ਨਾਨਕ ਕਉ. ਹਰਿ ਕੈ ਰੰਗਿ ਰਾਗਹੁ; ਚਰਨ ਕਮਲ ਸੰਗਿ ਧਿਆਨ ॥੨॥੧॥੩॥
naanak kau. har kai rang raagahu; charan kamal sang dhiaan |2|1|3|
Sant Singh KhalsaPlease attune Nanak to Your Love, O Lord, and focus his meditation on Your Lotus Feet. ||2||1||3||
Manmohan SinghThy belly, immaculate is Thy love, O Lord, and fix his attention with Thine lotus feet.
Manmohan Singh (Punjabi)ਤੂੰ ਨਾਨਕ ਨੂੰ ਆਪਣੇ ਪਿਆਰ ਨਾਲ ਰੰਗ ਦੇ, ਹੇ ਸੁਆਮੀ! ਅਤੇ ਉਸ ਦੀ ਬਿਰਤੀ ਆਪਣੇ ਕੰਵਲ ਰੂਪੀ ਪੈਰਾ ਨਾਲ ਜੋੜ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੁਝ ਕੋ ਆਪਣੇ ਸ੍ਵਰੂਪ ਕੇ (ਰੰਗਿ) ਪ੍ਰੇਮ ਮੇਂ ਰੰਗੋਂ ਔਰ ਮੇਰੇ ਮਨ ਕਾ ਤੇਰੇ ਚਰਨ ਕਮਲੋਂ ਸਾਥ ਧ੍ਯਾਨੁ ਰਹੇ॥੨॥੧॥੩॥
Prof. Sahib Singhਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ। (ਨਾਨਕ ਦੀ) ਸੁਰਤ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ ॥੨॥੧॥੩॥ਪਦ ਅਰਥ ਰੰਗਿ = ਰੰਗ ਵਿਚ। ਰਾਗਹੁ = ਰਾਂਗਹੁ, ਰੰਗ ਦੇਹ। ਸੰਗਿ = ਨਾਲ। ਧਿਆਨੁ = ਸੁਰਤ ॥੨॥੧॥੩॥
SikhNet (Spanish)por favor entona a Nanak en Tu Amor y enfoca su Meditación en el Loto de Tus Pies. (2-1-3)