ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ!
Prof. Sahib Singhਪਉੜੀ
SikhNet (Spanish)Pauri (Koi-gave)
ਕੋਈ ਗਾਵੈ. ਕੋ ਸੁਣੈ; ਕੋਈ ਕਰੈ ਬੀਚਾਰੁ ॥
koee gaavai. ko sunai; koee karai beechaar |
Sant Singh KhalsaSome sing, some listen, and some contemplate;
Manmohan SinghLet someone sing, some one hear, some one reflect on,
Manmohan Singh (Punjabi)ਕੋਈ ਜਣਾ ਹਰੀ ਦੇ ਨਾਮ ਨੂੰ ਗਾਇਨ ਕਰੇ, ਕੋਈ ਜਣਾ ਸੁਣੇ, ਕੋਈ ਜਣਾ ਸੋਚੇ ਸਮਝੇ,
Fareedkot Teekaਕੋਈ ਰਾਗ ਮੇਂ ਗਾਇਨ ਕਰੇ ਵਾ ਸੁਤੇ ਪਾਠ ਕਰੇ, ਕੋਈ ਇਸ ਪਾਠ ਕੋ ਸੁਣੇ, ਇਸ ਕੇ ਅਰਥੋਂ ਕਾ ਵਿਚਾਰ ਕਰੇ॥
Prof. Sahib Singhਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣ) ਗਾਂਦਾ ਹੈ, ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦਾ ਹੈ,ਪਦ ਅਰਥ ਕੋਈ = ਜਿਹੜਾ ਕੋਈ ਮਨੁੱਖ। ਕੋ = ਜਿਹੜਾ ਕੋਈ ਮਨੁੱਖ। ਬੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ।
SikhNet (Spanish)Algunos cantan, otros escuchan y otros meditan en la Palabra de Dios.
ਕੋ ਉਪਦੇਸੈ. ਕੋ ਦ੍ਰਿੜੈ; ਤਿਸ ਕਾ ਹੋਇ ਉਧਾਰੁ ॥
ko upadesai. ko drirrai; tis kaa hoe udhaar |
Sant Singh Khalsasome preach, and some implant the Name within; this is how they are saved.
Manmohan Singhsome one preach the Name of God and some one preach the Name of God and some one fix it in his mind, he shall forthwith be saved.
Manmohan Singh (Punjabi)ਕੋਈ ਜਣਾ ਪਰਚਾਰੇ ਅਤੇ ਕੋਈ ਜਣਾ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰੇ, ਉਸ ਦਾ ਤੱਤਪਰ ਪਾਰ ਉਤਾਰਾ ਹੋ ਜਾਵੇਗਾ।
Fareedkot Teekaਇਸ ਕੇ ਸਿਧਾਂਤ ਕਾ ਕੋਈ ਉਪਦੇਸ ਕਰੇ ਪੁਨਾ ਕੋਈ ਸੁਨੇ ਹੂਏ ਸਿਧਾਂਤ ਕੋ ਨਿਸਚੇ ਕਰੇ, ਤਿਸ ਕਾ ਸੰਸਾਰ ਸਮੁੰਦ੍ਰ ਸੇ ਨਿਕਸਣਾ ਹੋਵੇਗਾ॥
Prof. Sahib Singhਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ ਆਪਣੇ) ਮਨ ਵਿੱਚ ਵਸਾਂਦਾ ਹੈ, ਜੇਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦਾ ਹੋਰਨਾਂ ਨੂੰ) ਉਪਦੇਸ਼ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤ-ਸਾਲਾਹ ਨੂੰ ਆਪਣੇ ਮਨ ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।ਪਦ ਅਰਥ ਉਪਦੇਸੈ = ਹੋਰਨਾਂ ਨੂੰ ਉਪਦੇਸ਼ ਕਰਦਾ ਹੈ। ਦ੍ਰਿੜੈ = (ਆਪਣੇ ਮਨ ਵਿਚ) ਪੱਕਾ ਕਰਦਾ ਹੈ। ਤਿਸ ਕਾ = {ਲਫ਼ਜ਼ 'ਤਿਸ' ਦਾ ਅਖ਼ੀਰਲਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਉਧਾਰੁ = (ਪਾਪਾਂ, ਕਿਲਬਿਖਾਂ ਤੋਂ) ਬਚਾਉ।
SikhNet (Spanish)Algunos instruyen a otros en la Experiencia de Dios; otros enaltecen la Experiencia en la mente; de las dos formas uno es bendecido y emancipado.
ਕਿਲਬਿਖ ਕਾਟੈ. ਹੋਇ ਨਿਰਮਲਾ; ਜਨਮ ਜਨਮ ਮਲੁ ਜਾਇ ॥
kilabikh kaattai. hoe niramalaa; janam janam mal jaae |
Sant Singh KhalsaTheir sinful mistakes are erased, and they become pure; the filth of countless incarnations is washed away.
Manmohan SinghHis sins shall be effaced, he shall become pure and his filth of many births shall be washed off.
Manmohan Singh (Punjabi)ਉਸ ਦੇ ਪਾਪ ਮਿਟ ਜਾਣਗੇ ਉਹ ਸਾਫ ਸੁਥਰਾ ਹੋ ਜਾਵੇਗਾ ਅਤੇ ਉਸ ਦੇ ਅਨੇਕਾਂ ਜਨਮਾਂ ਦੀ ਮੈਲ ਧੋਤੀ ਜਾਏਗੀ।
Fareedkot Teekaਔਰ ਪਾਪੋਂ ਕੌ ਕਾਟ ਕਰ ਸੁਧ ਹੋਵੇਗਾ, ਜਨਮ ਜਨਮ ਕੀ ਮੈਲ ਚਲੀ ਜਾਵੇਗੀ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ (ਦੇ ਕੀਤੇ ਹੋਏ ਵਿਕਾਰਾਂ) ਦੀ ਮੈਲ (ਉਸ ਦੇ ਅੰਦਰੋਂ) ਦੂਰ ਹੋ ਜਾਂਦੀ ਹੈ।ਪਦ ਅਰਥ ਕਿਲਬਿਖ = ਪਾਪ। ਕਾਟੈ = ਕੱਟ ਲੈਂਦਾ ਹੈ। ਨਿਰਮਲਾ = ਪਵਿਤ੍ਰ (ਜੀਵਨ ਵਾਲਾ)। ਮਲੁ = (ਕੀਤੇ ਵਿਕਾਰਾਂ ਦੀ) ਮੈਲ। ਜਾਇ = ਦੂਰ ਹੋ ਜਾਂਦੀ ਹੈ।
SikhNet (Spanish)Los errores de tales seres son lavados y se vuelven puros habiéndose quitado la impureza de todos los tiempos.
ਹਲਤਿ ਪਲਤਿ ਮੁਖੁ ਊਜਲਾ; ਨਹ ਪੋਹੈ ਤਿਸੁ. ਮਾਇ ॥
halat palat mukh aoojalaa; neh pohai tis. maae |
Sant Singh KhalsaIn this world and the next, their faces shall be radiant; they shall not be touched by Maya.
Manmohan SinghIn this world and the next world, his countenance shall be bright, and mammon shall not affect him.
Manmohan Singh (Punjabi)ਇਸ ਜਹਾਨ ਤੇ ਪ੍ਰਲੋਕ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ ਅਤੇ ਮਾਇਆ ਉਸ ਉਤੇ ਅਸਰ ਨਹੀਂ ਕਰੇਗੀ।
Fareedkot Teekaਪੁਨਾ ਲੋਕ ਪ੍ਰਲੋਕ ਮੇਂ ਮੁਖ ਉਜਲ ਹੋਵੇਗਾ ਔਰ ਤਿਸ ਕੋ ਮਾਇਆ ਨਹੀਂ ਪੋਹੈਗੀ॥
Prof. Sahib Singhਇਸ ਲੋਕ ਵਿਚ (ਭੀ ਉਸ ਦਾ) ਮੂੰਹ ਰੌਸ਼ਨ ਰਹਿੰਦਾ ਹੈ (ਕਿਉਂਕਿ) ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਰੌਸ਼ਨ। ਪੋਹੈ = ਆਪਣਾ ਜ਼ੋਰ ਪਾ ਸਕਦੀ। ਮਾਇ = ਮਾਇਆ।
SikhNet (Spanish)Sus semblantes están relucientes aquí y aquí después, y Maya no los contamina.
ਸੋ ਸੁਰਤਾ. ਸੋ ਬੈਸਨੋ; ਸੋ ਗਿਆਨੀ ਧਨਵੰਤੁ ॥
so surataa. so baisano; so giaanee dhanavant |
Sant Singh KhalsaThey are intuitively wise, and they are Vaishnaavs, worshippers of Vishnu; they are spiritually wise, wealthy and prosperous.
Manmohan SinghHe is the man of wisdom, he the vegetarian, he the divine and the man of wealth;
Manmohan Singh (Punjabi)ਉਹ ਸਿਆਣਾ ਬੰਦਾ ਹੈ, ਉਹ ਹੀ ਮਾਸ-ਤਿਆਗੀ, ਉਹ ਹੀ ਗਿਆਨਵਾਨ ਤੇ ਧਨਾਢ।
Fareedkot Teekaਸੋਈ ਸਾਸਤ੍ਰੋਂ ਕਾ (ਸੁਰਤਾ) ਗ੍ਯਾਤਾ ਹੈ, ਸੋਈ ਬੈਸਨਵ ਹੈ ਔਰ ਗਯਾਨਵਾਨ ਹੈ, ਧਨ ਵਾਲਾ ਹੈ॥
Prof. Sahib Singh(ਹੇ ਭਾਈ!) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਉਹ ਸੁੱਚੇ ਆਚਰਨ ਵਾਲਾ ਹੈ; ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਣ ਵਾਲਾ ਹੈ, ਉਹ (ਅਸਲ) ਧਨਾਢ ਹੈ;ਪਦ ਅਰਥ ਸੁਰਤਾ = ਜਿਸ ਨੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੋਈ ਹੈ। ਬੈਸਨੋ = ਸੁੱਚੇ ਆਚਰਨ ਵਾਲਾ ਭਗਤ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।
SikhNet (Spanish)Solamente la persona que alaba al Señor, el Creador de nuestro destino,
ਸੋ ਸੂਰਾ ਕੁਲਵੰਤੁ ਸੋਇ; ਜਿਨਿ ਭਜਿਆ ਭਗਵੰਤੁ ॥
so sooraa kulavant soe; jin bhajiaa bhagavant |
Sant Singh KhalsaThey are spiritual heros, of noble birth, who vibrate upon the Lord God.
Manmohan SinghHe is the hero, and he is of high family, who has meditated on the Fortunate Lord.
Manmohan Singh (Punjabi)ਓਹੀ ਸੂਰਮਾ ਅਤੇ ਓਹੀ ਉਚੇ ਖਾਨਦਾਨ ਦਾ ਹੈ, ਜਿਸ ਨੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕੀਤਾ ਹੈ।
Fareedkot Teekaਪੁਨਾ ਸੋਈ ਸੂਰਬੀਰ ਹੈ ਔਰ ਕੁਲੀਨ ਭੀ ਸੋਈ ਹੈ, ਜਿਸ ਨੇ ਭਗਵੰਤ ਕੋ ਜਪਿਆ ਹੈ॥☬ਜੇ ਕਹੇ ਸਿਮਰਨੇ ਕਾ ਅਧਿਕਾਰ ਕਿਸ ਕੋ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ ਅਸਲ) ਸੂਰਮਾ ਹੈ; ਉਹੀ ਉੱਚੀ ਕੁਲ ਵਾਲਾ ਹੈ; ਉਹ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਜਿਸ (ਮਨੁੱਖ) ਨੇ ਭਗਵਾਨ ਦਾ ਭਜਨ ਕੀਤਾ ਹੈ।ਪਦ ਅਰਥ ਸੂਰਾ = (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ) ਸੂਰਮਾ। ਕੁਲਵੰਤੁ = ਉੱਚੀ ਕੁਲ ਵਾਲਾ। ਜਿਨਿ = ਜਿਸ (ਮਨੁੱਖ ਨੇ)। ਭਗਵੰਤੁ = ਭਗਵਾਨ।
SikhNet (Spanish)es prestigiado y de alta casta.
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ; ਉਧਰੈ ਸਿਮਰਿ. ਚੰਡਾਲ ॥
khatree braahaman sood bais; udharai simar. chanddaal |
Sant Singh KhalsaThe Kh'shatriyas, the Brahmins, the low-caste Soodras, the Vaisha workers and the outcast pariahs are all saved,
Manmohan SinghThe warriors, priests, menials, the farmers and pariahs are saved by remembering the Lord.
Manmohan Singh (Punjabi)ਸਿਪਾਹੀ, ਪ੍ਰਚਾਰਕ, ਕਮੀਣ, ਜਿਮੀਦਾਰ ਅਤੇ ਨਿਖਿਧ ਜਾਤਾਂ ਵਾਲੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਤਰ ਜਾਂਦੇ ਹਨ।
Fareedkot Teekaਖਤ੍ਰੀ, ਬ੍ਰਾਹਮਣ, ਸੂਦ੍ਰ, ਵੈਸ, ਚੰਡਾਲ, ਕੋਈ ਹੋ। ਜੋ ਸਿਮਰਨ ਕਰੇਗਾ ਸੋ ਉਧਰ ਜਾਵੇਗਾ॥
Prof. Sahib Singh(ਹੇ ਭਾਈ! ਕੋਈ) ਖੱਤਰੀ (ਹੋਵੇ, ਕੋਈ) ਬ੍ਰਾਹਮਣ (ਹੋਵੇ; ਕੋਈ) ਸ਼ੂਦਰ (ਹੋਵੇ; ਕੋਈ) ਵੈਸ਼ (ਹੋਵੇ; ਕੋਈ) ਚੰਡਾਲ (ਹੋਵੇ; ਕਿਸੇ ਭੀ ਵਰਨ ਦਾ ਹੋਵੇ; ਪਰਮਾਤਮਾ ਦਾ ਨਾਮ) ਸਿਮਰ ਕੇ (ਉਹ ਵਿਕਾਰਾਂ ਤੋਂ) ਬਚ ਜਾਂਦਾ ਹੈ।ਪਦ ਅਰਥ ਸੂਦੁ = ਸ਼ੂਦਰ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਿਮਰਿ = ਸਿਮਰ ਕੇ।
SikhNet (Spanish)Los Brahmanes, los Kshartriyas, los Vaishas, los Shudras, y hasta los miserables y desgraciados son todos emancipados meditando en su Señor.
ਜਿਨਿ ਜਾਨਿਓ ਪ੍ਰਭੁ ਆਪਨਾ; ਨਾਨਕ. ਤਿਸਹਿ ਰਵਾਲ ॥੧੭॥
jin jaanio prabh aapanaa; naanak. tiseh ravaal |17|
Sant Singh Khalsameditating on the Lord. Nanak is the dust of the feet of those who know his God. ||17||
Manmohan SinghNanak is the dust of his feet, who knows his Lord.
Manmohan Singh (Punjabi)ਨਾਨਕ, ਉਸ ਦੇ ਪੈਰਾ ਦੀ ਧੂੜ ਹੈ, ਜੋ ਆਪਣੇ ਸੁਆਮੀ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਆਪਨੇ ਪ੍ਰਭੂ ਕੋ ਜਾਨਿਆ ਹੈ ਤਿਸ ਕੇ ਚਰਨੋਂ ਕੀ ਧੂੜੀ ਹੋਈਏ ਵਾ ਤਿਨ ਕੀ ਚਰਨ ਧੂੜ ਮਿਲੇ॥੧੭॥☬ਮਰਵਾਹੇ ਖਤੀ੍ਰਓਂ ਨੇ ਗੁਰੂ ਅਮਰ ਦਾਸ ਜੀ ਕੀ ਅਵਗਿਆ ਕਰੀ। ਤਿਸ ਕਰ ਦੁਖ ਪਾਇ ਕਰ ਨਾਸ ਹੂਏ। ਸਤਿਗੁਰੋਂ ਮੇਂ ਜੈਸੀ ਕੋਈ ਭਾਵਨਾ ਕਰਤਾ ਹੈ ਤੈਸਾ ਫਲੁ ਪਾਵਤਾ ਹੈ। ਤਾਂ ਤੇ ਬੁਹਤ ਸੇ ਸਲੋਕ ਉਨ ਮਨਮੁਖੋਂ ਕੇ ਪ੍ਰਥਾਇ ਹੈਂ ਔਰ ਸਤਿਗੁਰੋਂ ਕੀ ਉਸਤਤੀ ਅਕਾਲ ਪੁਰਖ ਆਗੇ ਬੇਨਤੀ ਇਹ ਸੂਚਨ ਕਰਾਵਤੇ ਹੈਂ:
Prof. Sahib Singhਜਿਸ (ਭੀ ਮਨੁੱਖ) ਨੇ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ (ਮੰਗਦਾ ਹੈ) ॥੧੭॥ਪਦ ਅਰਥ ਜਾਨਿਓ = ਡੂੰਘੀ ਸਾਂਝ ਪਾਈ। ਤਿਸਹਿ ਰਵਾਲ = ਉਸ ਦੀ ਚਰਨ-ਧੂੜ (ਮੰਗਦਾ ਹੈ) ॥੧੭॥
* ਗਉੜੀ ਕੀ ਵਾਰ ਮਹਲਾ ੪, ਵਾਰ ਦਾ ਭਾਵ। ਪਉੜੀ-ਵਾਰ ਭਾਵ: ੧. ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਕਾਰ ਕਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ੨. ਜੋ ਮਨੁੱਖ ਇਕ-ਮਨ ਹੋ ਕੇ ਨਾਮ ਸਿਮਰਦੇ ਹਨ; ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਰਨ। ੩. ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ ਮਨੁੱਖ ਨੂੰ ਇਹ ਯਕੀਨ ਬਣਦਾ ਜਾਂਦਾ ਹੈ ਕਿ ਪ੍ਰਭੂ ਸਿਰ ਉਤੇ ਰਾਖਾ ਹੈ, ਸਭ ਕੁਝ ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ। ਇਸ ਸ਼ਰਧਾ ਦੇ ਬਣਿਆਂ ਮਨੁੱਖ ਦੇ ਚਿੰਤਾ-ਝੋਰੇ ਨਾਸ ਹੋ ਜਾਂਦੇ ਹਨ। ੪. ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਿਆਂ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਜਗਤ ਦਾ ਪ੍ਰਬੰਧ ਚਲਾਣ ਵਿਚ ਕੋਈ ਉਕਾਈ ਨਹੀਂ ਖਾਂਦਾ, ਜੋ ਕੁਝ ਕਰਦਾ ਹੈ ਜੀਵਾਂ ਦੇ ਭਲੇ ਲਈ ਕਰਦਾ ਹੈ। ਇਸ ਤਰ੍ਹਾਂ ਬੰਦਗੀ ਕਰਨ ਵਾਲੇ ਦੇ ਸਾਰੇ ਦੁੱਖ ਤੇ ਝੋਰੇ ਮਿਟ ਜਾਂਦੇ ਹਨ। ੫. ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਉਂ ਜਿਉਂ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਉਸ ਨੂੰ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਇਸ ਪਿਆਰ ਦੀ ਖਿੱਚ ਨਾਲ ਉਹ ਪ੍ਰਭੂ ਵਿਚ ਆਪਾ ਲੀਨ ਕਰ ਦੇਂਦਾ ਹੈ। ੬. ਨਾਮ ਸਿਮਰਨ ਦੀ ਬਰਕਤਿ ਨਾਲ ਮਨੁੱਖ ਨੂੰ ਮੌਤ ਦਾ ਡਰ ਨਹੀਂ ਪੋਹ ਸਕਦਾ, ਤੇ ਉਹ ਸਦਾ ਖਿੜੇ ਮੱਥੇ ਹੀ ਰਹਿੰਦਾ ਹੈ, ਪਰ ਜ
SikhNet (Spanish)Nanak se postra ante aquél que ha conocido a su Único Señor.(17)