ਗਉੜੀ ਕੀ ਵਾਰ ਮਹਲਾ ੪ ॥
gaurree kee vaar mahalaa 4 |
Sant Singh KhalsaVaar In Gauree, Fourth Mehl:
Manmohan SinghEulogy of Gauri, 4th Guru.
Manmohan Singh (Punjabi)ਗਉੜੀ ਦੀ ਵਾਰ ਚੋਥੀ ਪਾਤਸ਼ਾਹੀ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨ ਜੀ ਦੀ ਬਾਣੀ 'ਵਾਰ'।
SikhNet (Spanish)Var en Gauri, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਲੋਕ ਮਃ ੪ ॥
salok mahalaa 4 |
Sant Singh KhalsaSalok Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok
ਸਤਿਗੁਰੁ ਪੁਰਖੁ. ਦਇਆਲੁ ਹੈ; ਜਿਸ ਨੋ. ਸਮਤੁ ਸਭੁ ਕੋਇ ॥
satigur purakh. deaal hai; jis no. samat sabh koe |
Sant Singh KhalsaThe True Guru, the Primal Being, is kind and compassionate; all are alike to Him.
Manmohan SinghCompassionate is the Great True Guru, for whom all are alike.
Manmohan Singh (Punjabi)ਮਿਹਰਬਾਨ ਹੈ, ਵੱਡਾ ਸੱਚਾ ਗੁਰੂ, ਜਿਸ ਲਈ ਸਾਰੇ ਇਕੋ ਜੇਹੇ ਹਨ।
Fareedkot Teekaਹੇ ਭਾਈ! ਸਤਿਗੁਰੂ ਦਿਆਲੂ ਪੁਰਖ ਹੈਂ ਜਿਸ ਕੋ ਸਭ ਕੋਈ (ਸਮਤੁ) ਤੁਲ ਹੈ॥
Prof. Sahib Singhਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ।
ਪਦ ਅਰਥ ਸਮਤੁ = ਇਕੋ ਜਿਹਾ।
SikhNet (Spanish)Mi Perfecto Guru, el Espíritu Divino, es Compasivo con todos; para Él, todos son iguales.
ਏਕ ਦ੍ਰਿਸਟਿ ਕਰਿ ਦੇਖਦਾ; ਮਨ ਭਾਵਨੀ ਤੇ. ਸਿਧਿ ਹੋਇ ॥
ek drisatt kar dekhadaa; man bhaavanee te. sidh hoe |
Sant Singh KhalsaHe looks upon all impartially; with pure faith in the mind, He is obtained.
Manmohan SinghHe beholds all with the same eye, but with mind faith he is obtained.
Manmohan Singh (Punjabi)ਉਹ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦਾ ਹੈ, ਪ੍ਰੰਤੂ ਚਿੱਤ ਦੀ ਸ਼ਰਧਾ ਨਾਲ ਉਹ ਪਾਇਆ ਜਾਂਦਾ ਹੈ।
Fareedkot Teekaਕਿਯੋਂਕਿ ਸਭ ਮੇਂ ਏਕ ਦ੍ਰਿਸਟੀ ਕਰ ਕੇ ਦੇਖਤਾ ਹੈ, ਪਰੰਤੂ ਜੀਵ ਕੀ ਮਨ ਕੀ ਸਰਧਾ ਸੇ ਗੁਰੋਂ ਕੀ ਤਰਫ ਸੇ ਸੁਖ ਦੁਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ)।
ਪਦ ਅਰਥ ਦ੍ਰਿਸ਼ਟਿ = ਨਜ਼ਰ। ਭਾਵਨੀ = ਸ਼ਰਧਾ। ਸਿਧਿ = ਸਫਲਤਾ।
SikhNet (Spanish)Él ve a todos con el mismo ojo, pero solamente Lo obtienen aquéllos que son puros en su corazón.
ਸਤਿਗੁਰ ਵਿਚਿ ਅੰਮ੍ਰਿਤੁ ਹੈ; ਹਰਿ ਉਤਮੁ. ਹਰਿ ਪਦੁ ਸੋਇ ॥
satigur vich amrit hai; har utam. har pad soe |
Sant Singh KhalsaThe Ambrosial Nectar is within the True Guru; He is exalted and sublime, of Godly status.
Manmohan SinghIn the True Guru abides the Name nectar. He is sublime like God and hold Divine rank.
Manmohan Singh (Punjabi)ਸੱਚੇ ਗੁਰੂ ਅੰਦਰ ਨਾਮ ਦਾ ਆਬਿ-ਹਿਯਾਤ ਵਸਦਾ ਹੈ। ਉਹ ਰੱਬ ਦੀ ਤਰ੍ਹਾਂ ਸਰੇਸ਼ਟ ਹੈ ਅਤੇ ਈਸ਼ਵਰੀ ਮਰਤਬਾ ਰੱਖਦਾ ਹੈ।
Fareedkot Teekaਹਰਿ ਹਰਿ ਨਾਮ ਜਪ ਕਰ ਉਤਮ ਪਦ ਅਰਥਾਤ ਜੋ ਮੁਖ ਪਦਵੀ ਪ੍ਰਾਪਤੀ ਹੈ, ਸੋਈ ਸਤਿਗੁਰੋਂ ਮੇਂ ਅੰਮ੍ਰਿਤ ਹੈ॥
Prof. Sahib Singhਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ, (???)
ਪਦ ਅਰਥ ਹਰਿ ਪਦੁ = ਹਰੀ ਨਾਲ ਮਿਲਾਪ
SikhNet (Spanish)El Néctar está en el cuerpo de mi Guru Eterno; Él es Sublime y Su Estado Elevado.
ਨਾਨਕ. ਕਿਰਪਾ ਤੇ. ਹਰਿ ਧਿਆਈਐ; ਗੁਰਮੁਖਿ ਪਾਵੈ ਕੋਇ ॥੧॥
naanak. kirapaa te. har dhiaaeeai; guramukh paavai koe |1|
Sant Singh KhalsaO Nanak, by His Grace, one meditates on the Lord; the Gurmukhs obtain Him. ||1||
Manmohan SinghNanak by Guru's grace, God is remembered. A few Guru-ward's obtain the Lord.
Manmohan Singh (Punjabi)ਨਾਨਕ ਗੁਰੂ ਦੀ ਦਇਆ ਦੁਆਰਾ ਵਾਹਿਗੁਰੂ ਸਿਮਰਿਆ ਜਾਂਦਾ ਹੈ, ਵਿਰਲੇ ਗੁਰੂ-ਸਵਾਰੇ ਹੀ ਸਾਹਿਬ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਨਾਮ ਕੋ ਗੁਰੋਂ ਕੀ ਕ੍ਰਿਪਾ ਸੇ ਹੀ ਧਿਆਈਤਾ ਹੈ, ਪਰੰਤੂ ਨਾਮ ਕੋ ਕੋਈ ਗੁਰਮੁਖਿ ਹੀ ਪਾਵਤਾ ਹੈ॥੧॥
Prof. Sahib Singh(ਪਰ) ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ ॥੧॥
SikhNet (Spanish)Dice Nanak, alabemos al Señor que, por Su Gracia, permite que solamente los que voltean hacia Él, Lo puedan alcanzar.(1)