ਅੰਮ੍ਰਿਤ ਪ੍ਰਵਾਹ ਸਰਿ, ਅਤੁਲ ਭੰਡਾਰ ਭਰਿ; ਪਰੈ ਹੀ ਤੇ ਪਰੈ; ਅਪਰ ਅਪਾਰ ਪਰਿ ॥
amrit pravaah sar, atul bhanddaar bhar; parai hee te parai; apar apaar par |
Sant Singh KhalsaStreams of Ambrosial Nectar flow; Your Treasures are unweighable and overflowing in abundance. You are the Farthest of the far, Infinite and Incomparably Beautiful.
Manmohan SinghO Lord, the streams of Nectar flow at thy door, brimful are Thine unweighable treasures and Thou are Infinite, Beauteous, Sublime and the remotest of the remote.
Manmohan Singh (Punjabi)ਹੇ ਸਾਈਂ! ਸੁਧਾਰਸ ਦੀਆਂ ਨਦੀਆਂ ਤੇਰੇ ਬੂਹੇ ਤੇ ਵਗਦੀਆਂ ਹਨ, ਪਰੀਪੂਰਨ ਹਨ ਤੇਰੇ ਅਜੋਖ ਖਜਾਨੇ ਅਤੇ ਤੂੰ ਬੇਅੰਤ, ਸੁੰਦਰ ਸ਼੍ਰੇਸ਼ਟ ਅਤੇ ਪਰੇਡੇ ਤੋਂ ਪਰਮ ਪਰੇਡੇ ਹੈ।
Fareedkot Teekaਆਪ ਕੇ ਦਰ ਮੇਂ ਅੰਮ੍ਰਿਤ ਕੇ ਸਮਾਨ ਕਥਾ ਕੀਰਤਨ ਕੇ ਪ੍ਰਵਾਹਿ ਚਲ ਰਹੇ ਹੈਂ ਪੁਨਾ ਆਪ ਕੇ ਅਤੁਲ ਭੰਡਾਰੇ ਭਰ ਰਹੇ ਹੈਂ ਔ ਮਾਨਸੋਂ ਸੇ ਪਰੇ ਦੇਵਤਾ ਔ ਤਿਨੋਂ ਤੇ ਪਰੇ ਬ੍ਰਹਮਾਦੀ ਹੈ, ਹੇ ਅਪਾਰ! ਤੂੰ ਅਪਰ ਔਰ ਸਰਬ ਤੇ ਪਰਾ ਰੂਪ ਹੈਂ॥
Prof. Sahib Singh(ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪ੍ਰਵਾਹ = ਝਰਨੇ, ਵਹਣ, ਚਸ਼ਮੇ। ਸਰਿ = ਸਰੇਂ, ਚੱਲਦੇ ਹਨ। ਅਤੁਲ = ਜੋ ਤੋਲੇ ਨਾਹ ਜਾ ਸਕਣ। ਭੰਡਾਰ = ਖ਼ਜ਼ਾਨੇ। ਭਰਿ = ਭਰੇ ਪਏ ਹਨ। ਅਪਰ ਅਪਾਰ = ਬੇਅੰਤ।
SikhNet (Spanish)Arroyos de Néctar Ambrosial fluyen, Tus Tesoros son Invaluables y se derraman por todas partes, eres el Padre de lo lejano, Infinito e Incomparablemente Bello.
ਆਪੁਨੋ ਭਾਵਨੁ ਕਰਿ, ਮੰਤ੍ਰਿ. ਨ ਦੂਸਰੋ ਧਰਿ; ਓਪਤਿ ਪਰਲੌ, ਏਕੈ ਨਿਮਖ. ਤੁ ਘਰਿ ॥
aapuno bhaavan kar, mantr. na doosaro dhar; opat paralau, ekai nimakh. tu ghar |
Sant Singh KhalsaYou do whatever You please; You do not take advice from anyone else. In Your Home, creation and destruction happen in an instant.
Manmohan SinghThou do what pleases Thee, take not the counsel of another and in Thy Home, creation and destruction occur in am instant.
Manmohan Singh (Punjabi)ਤੂੰ ਆਪਣੀ ਮਰਜੀ ਕਰਦਾ ਹੈ, ਕਿਸੇ ਹੋਰਸ ਦੀ ਸਲਾਹ ਨਹੀਂ ਲੈਂਦਾ ਅਤੇ ਤੇਰੇ ਗ੍ਰਹਿ ਅੰਦਰ ਰਚਨਾ ਤੇ ਖਪਤ ਇਕ ਮੁਹਤ ਵਿੱਚ ਹੋ ਹੋ ਜਾਂਦੇ ਹਨ।
Fareedkot Teekaਜੋ ਆਪ ਕੋ ਭਾਵਤਾ ਹੈ, ਸੋਈ ਤੂੰ ਕਰਤਾ ਹੈਂ ਔਰ ਕਿਸੀ ਦੂਸਰੇ ਕੀ ਸਲਾਹ ਕੋ ਨਹੀਂ ਧਾਰਤਾ ਹੈਂ ਔ ਸੰਸਾਰ ਕੀ ਉਤਪਤੀ ਔ ਪ੍ਰਲੈ ਏਕ ਨਿਮਖ ਮਾਤ੍ਰ ਮੇਂ ਕਰ ਦੇਤਾ ਹੈਂ, (ਤੁ ਘਰਿ) ਐਸਾ ਤੁਮਾਰਾ ਘਰ ਹੈ॥
Prof. Sahib Singhਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ।ਪਦ ਅਰਥ ਭਾਵਨੁ = ਮਰਜ਼ੀ। ਕਰਿ = ਕਰਦਾ ਹੈਂ। ਮੰਤ੍ਰਿ = ਮੰਤ੍ਰ ਵਿਚ, ਸਲਾਹ ਵਿਚ। ਦੂਸਰੋ = ਕਿਸੇ ਹੋਰ ਨੂੰ। ਨ ਧਰਿ = ਨਹੀਂ ਧਰਦਾ ਹੈਂ, ਤੂੰ ਨਹੀਂ ਲਿਆਉਂਦਾ। ਓਪਤਿ = ਉਤਪੱਤੀ, ਜਗਤ ਦੀ ਪੈਦਾਇਸ਼। ਪਰਲੌ = ਜਗਤ ਦਾ ਨਾਸ। ਏਕੈ ਨਿਮਖ = ਇਕ ਨਿਮਖ ਵਿਚ, ਅੱਖ ਦੇ ਇਕ ਫੋਰ ਵਿਚ। ਤੁ = (ਤਵ) ਤੇਰੇ। ਘਰਿ = ਘਰ ਵਿਚ।
SikhNet (Spanish)Haces lo que Te place y no tomas consejo de nadie, en Tu Hogar, la creación y la destrucción suceden en un instante.
ਆਨ. ਨਾਹੀ ਸਮਸਰਿ, ਉਜੀਆਰੋ ਨਿਰਮਰਿ; ਕੋਟਿ ਪਰਾਛਤ ਜਾਹਿ, ਨਾਮ ਲੀਏ ਹਰਿ ਹਰਿ ॥
aan. naahee samasar, ujeeaaro niramar; kott paraachhat jaeh, naam lee har har |
Sant Singh KhalsaNo one else is equal to You; Your Light is Immaculate and Pure. Millions of sins are washed away, chanting Your Name, Har, Har.
Manmohan SinghMy Lord God, none else is equal to Thee, immaculate is Thy light and reciting Thy Name, millions of sins are washed off.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ! ਕੋਈ ਹੋਰ ਤੇਰੇ ਬਰਾਬਰ ਦਾ ਨਹੀਂ, ਪਵਿੱਤਰ ਹੈ ਤੇਰਾ ਪ੍ਰਕਾਸ਼ ਅਤੇ ਤੇਰਾ ਨਾਮ ਉਚਾਰਨ ਕਰਨ ਦੁਆਰਾ, ਕ੍ਰੋੜਾ ਹੀ ਪਾਪਾਂ ਧੋਤੇ ਜਾਂਦੇ ਹਨ।
Fareedkot Teekaਕੋਈ ਤੁਮਾਰੇ ਸਮਾਨ ਨਹੀਂ ਹੈ ਪੁਨਾ (ਉਜੀਆਰੋ) ਪ੍ਰਕਾਸ ਆਪ ਕਾ ਨਿਰਮਲ ਹੈ, ਤਾਂ ਤੇ ਹੇ ਹਰੀ! ਆਪ ਕਾ ਹਰਿ ਹਰਿ ਨਾਮ ਉਚਾਰਨ ਕਰਨੇ ਤੇ ਪੁਰਸ਼ੋਂ ਕੇ ਕਰੋੜੋਂ ਪਾਪ ਦੂਰ ਹੋ ਜਾਤੇ ਹੈਂ॥
Prof. Sahib Singhਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਆਨ = ਕੋਈ ਹੋਰ। ਸਮਸਰਿ = ਬਰਾਬਰ, ਸਮਾਨ, ਵਰਗਾ। ਉਜੀਆਰੋ = ਪ੍ਰਕਾਸ਼, ਚਾਨਣਾ। ਨਿਰਮਰਿ = ਨਿਰਮਲ, ਸਾਫ਼। ਸੰ: निर्माल्य pure, clean, stainless. ਇਸ ਤੋਂ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ: ਨਿਰਮਲ, ਨਿਰਮਾਰਿ, ਨਿਰਮਰਿ)। ਕੋਟਿ ਪਰਾਛਤ = ਕਰੋੜਾਂ ਪਾਪ। ਜਾਹਿ = ਦੂਰ ਹੋ ਜਾਂਦੇ ਹਨ।
SikhNet (Spanish)Nadie más es igual a Ti, Tu Luz es Inmaculada y Pura, millones de faltas son lavadas, cantando Tu Nombre, Jar, Jar.
ਜਨੁ ਨਾਨਕੁ. ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ. ਕਿਆ ਬਖਾਨੈ ॥
jan naanak. bhagat dar, tul braham samasar; ek jeeh. kiaa bakhaanai |
Sant Singh KhalsaYour devotees are at Your Door, God - they are just like You. How can servant Nanak describe them with only one tongue?
Manmohan SinghO Lord, how can Thy slave Nanak recite with his one tongue, the praise of the saint, who is poised at Thy door and is like Thee?
Manmohan Singh (Punjabi)ਹੇ ਸੁਆਮੀ! ਤੇਰਾ ਗੋਲਾ ਨਾਨਕ ਆਪਣੇ। ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! 'ਨਾਨਕ' ਪਦ ਦੇਹਲੀ ਦੀਪਕ ਨਿਆਇ ਸੇ ਦੋਨੋਂ ਓਰ ਲਗਾਵਣਾ। ਮੈਂ ਤੇਰੇ ਦਰ ਕਾ ਭਗਤਿ ਜਨ ਹੂੰ, ਤਾਂ ਤੇ ਤੁਮ ਕੋ ਬ੍ਰਹਮ (ਤੁਲ) ਸਦਰਸ ਹੀ ਬੀਚਾਰਿਆ ਹੈ। ਮੇਰੀ ਏਕ ਜਿਹਵਾ ਤੇਰੀ ਉਪਮਾਂ ਕਿਆ ਉਚਾਰਨ ਕਰੇ, ਭਾਵ ਕਹਿ ਨਹੀਂ ਸਕਤੀ ਹੈ॥
Prof. Sahib Singhਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
SikhNet (Spanish)Tus Devotos están en Puerta, oh Dios, son como Tú, ¿Cómo podría el Sirviente Nanak describirlos con sólo unos labios?
ਹਾਂ ਕਿ ਬਲਿ ਬਲਿ; ਬਲਿ ਬਲਿ ਸਦ ਬਲਿਹਾਰਿ ॥੨॥
haan ki bal bal; bal bal sad balihaar |2|
Sant Singh KhalsaI am a sacrifice, a sacrifice, a sacrifice, a sacrifice, forever a sacrifice to them. ||2||
Manmohan SinghI am a sacrifice, sacrifice, sacrifice, sacrifice, and ever a sacrifice unto him.
Manmohan Singh (Punjabi)ਮੈਂ ਉਸ ਉਤੋਂ ਘੋਲੀ ਘੋਲੀ ਘੋਲੀ ਅਤੇ ਸਦੀਵ ਹੀ ਘੋਲੀ ਵੰਞਦਾ ਹਾਂ।
Fareedkot Teeka(ਹਾਂ ਕਿ) ਹੇ ਸਤਿਗੁਰੋ! ਮਨ ਕਰ ਕੇ ਮੈਂ ਤੁਝ ਪਰ ਬਲਿ ਬਲਿ ਜਾਤਾ ਹੂੰ ਔ ਤਨ ਕਰ ਕੇ ਭੀ ਬਲਿਹਾਰ ਜਾਤਾ ਹੂੰ ਔਰ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਤਾ ਹੂੰ॥੨॥
Prof. Sahib Singhਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੨॥
SikhNet (Spanish)Ofrezco mi vida en sacrificio, en sacrificio, por siempre en sacrificio a ellos. (2)