ੴ

ਸਿੱਖਬਾਣੀ · SikhBani

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥

aad purakh karataar karan kaaran sabh aape
Guru Arjan Dev Ji ਗੁਰੂ ਅਰਜਨ ਦੇਵ ਜੀ · Svaiyay Sri Mukhbak Mehl 5 · Ang 1385 · 10 lines
Translations

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia de Único Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser ás allá del Tiempo,No Encarnado, Auto Existente, el Iluminador.

ਸਵਯੇ ਸ੍ਰੀ ਮੁਖਬਾਕੵ ਮਹਲਾ ੫ ॥

savaye sree mukhabaakay mahalaa 5 |

Sant Singh KhalsaSwaiyas From The Mouth Of The Great Fifth Mehl:
Manmohan SinghSaways recited in person by the sire, 5th Guru.
Manmohan Singh (Punjabi)ਸਵੱਯੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਮਹਾਰਾਜ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਜੀ ਦੇ ਉਚਾਰੇ ਹੋਏ ਸਵਯੇ।
SikhNet (Spanish)Sweyas, recitadas en persona de la boca de Guru Aryan Dev, Mejl Quinto Canal Divino.

ਆਦਿ ਪੁਰਖ ਕਰਤਾਰ; ਕਰਣ ਕਾਰਣ ਸਭ ਆਪੇ ॥

aad purakh karataar; karan kaaran sabh aape |

Sant Singh KhalsaO Primal Lord God, You Yourself are the Creator, the Cause of all causes.
Manmohan SinghO my primal Lord, the Creator, Thou Thyself are the Doer of all the deeds.
Manmohan Singh (Punjabi)ਹੇ ਮੇਰੇ ਪਰਾਪੂਰਬਲੇ ਸੁਆਮੀ ਸਿਰਜਣਹਾਰ! ਤੂੰ ਆਪ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਹੇ ਆਦਿ ਪੁਰਖ ਸਰਬ ਜੀਵੋਂ ਕੇ ਕਰਤਾ (ਕਰਣ ਕਾਰਣ) ਜਗਤ ਕੇ ਕਰਣਹਾਰੇ! ਮਹਤਤ ਆਦੀ ਤਿਨੋਂ ਕਾ ਕਾਰਣ ਜੋ ਮਾਯਾ ਹੈ, ਸੋ ਸਰਬ ਰੂਪ ਤੂੰ ਆਪੇ ਹੀ ਹੋ ਰਹਾ ਹੈਂ॥
Prof. Sahib Singhਹੇ ਆਦਿ ਪੁਰਖ! ਹੇ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈਂ।

ਪਦ ਅਰਥ ਪੁਰਖ = ਸਰਬ-ਵਿਆਪਕ। ਕਰਣ ਕਾਰਣ = ਕਰਣ ਦਾ ਕਾਰਣ ਸ੍ਰਿਸ਼ਟੀ ਦਾ ਮੁੱਢ।

SikhNet (Spanish)Oh Primordial Dios nuestro Señor, Tú Mismo eres el Creador, la Causa de todas las causas,

ਸਰਬ ਰਹਿਓ ਭਰਪੂਰਿ; ਸਗਲ ਘਟ ਰਹਿਓ ਬਿਆਪੇ ॥

sarab rahio bharapoor; sagal ghatt rahio biaape |

Sant Singh KhalsaYou are All-pervading everywhere, totally filling all hearts.
Manmohan SinghThou are fully filling all and are contained in all hearts.
Manmohan Singh (Punjabi)ਤੂੰ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
Fareedkot Teekaਸਰਬ ਜਗਤ ਤੇਰੇ ਮੇਂ ਭਰਪੂਰ ਹੋਇ ਰਹਿਆ ਹੈ ਔਰ ਸਗਲ ਘਟੋਂ ਮੇਂ ਤੂੰ ਵਿਆਪਕ ਹੋ ਰਹਾ ਹੈਂ॥
Prof. Sahib Singhਤੂੰ ਸਭ ਥਾਈਂ ਭਰਪੂਰਿ ਹੈਂ; (ਭਾਵ, ਕੋਈ ਥਾਂ ਐਸਾ ਨਹੀਂ, ਜਿੱਥੇ ਤੂੰ ਨਾਹ ਹੋਵੇਂ)। ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ।

ਪਦ ਅਰਥ ਭਰਪੂਰਿ = ਵਿਆਪਕ। ਸਗਲ ਘਟ = ਸਾਰੇ ਘਟਾਂ ਵਿਚ। ਰਹਿਓ ਬਿਆਪੇ = ਵਿਆਪ ਰਿਹਾ ਹੈਂ, ਪਸਰ ਰਿਹਾ ਹੈਂ, ਹਾਜ਼ਰ-ਨਾਜ਼ਰ ਹੈਂ।

SikhNet (Spanish)prevaleces por todas partes, llenando totalmente todos los corazones,

ਬੵਾਪਤੁ ਦੇਖੀਐ ਜਗਤਿ, ਜਾਨੈ ਕਉਨੁ ਤੇਰੀ ਗਤਿ; ਸਰਬ ਕੀ ਰਖੵਾ ਕਰੈ; ਆਪੇ ਹਰਿ ਪਤਿ ॥

bayaapat dekheeai jagat, jaanai kaun teree gat; sarab kee rakhayaa karai; aape har pat |

Sant Singh KhalsaYou are seen pervading the world; who can know Your State? You protect all; You are our Lord and Master.
Manmohan SinghO God, Thou are seen pervading the world. Who can know Thine state? Thou protect all and Thou Thyself are their Lord.
Manmohan Singh (Punjabi)ਹੇ ਵਾਹਿਗੁਰੂ! ਤੂੰ ਸੰਸਾਰ ਅੰਦਰ ਵਿਆਪਕ ਵੇਖਿਆ ਜਾਂਦਾ ਹੈ, ਤੇਰੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ? ਤੂੰ ਸਾਰਿਆਂ ਦੀ ਰੱਖਿਆ ਕਰਦਾ ਹੈ ਅਤੇ ਖੁਦ ਹੀ ਉਨ੍ਹਾਂ ਦਾ ਸੁਆਮੀ ਹੈ।
Fareedkot Teekaਤਾਂ ਤੇ ਤੁਝ ਕੋ ਜਗਤ ਮੇਂ ਬਿਆਪਤ ਰੂਪ ਦੇਖੀਤਾ ਹੈ। ਤੇਰੀ ਗਤੀ ਕਉਨ ਜਾਨੇ, ਭਾਵ ਕੋਈ ਨਹੀਂ ਜਾਨ ਸਕਤਾ ਹੈ। ਹੇ ਹਰੀ! ਤੂੰ ਸਰਬ ਕਾ ਪਤੀ ਹੈਂ ਔਰ ਆਪੇ ਅਪਨੇ ਦਾਸੋਂ ਕੀ ਰਖ੍ਯਾ ਕਰਤਾ ਹੈਂ॥
Prof. Sahib Singhਹੇ (ਸਭ ਦੇ) ਮਾਲਕ ਅਕਾਲ ਪੁਰਖ! ਤੂੰ ਸਾਰੇ ਜਗਤ ਵਿਚ ਪਸਰਿਆ ਹੋਇਆ ਦਿੱਸ ਰਿਹਾ ਹੈਂ। ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈਂ? ਤੂੰ ਆਪ ਹੀ ਸਭ (ਜੀਆਂ) ਦੀ ਰੱਖਿਆ ਕਰਦਾ ਹੈਂ।

ਪਦ ਅਰਥ ਦੇਖੀਐ = ਦੇਖੀਦਾ ਹੈਂ। ਜਗਤਿ = ਜਗਤ ਵਿਚ। ਪਤਿ = ਮਾਲਕ।

SikhNet (Spanish)eres visto compenetrando al mundo entero, ¿Quién podría conocer tu Estado? Tú proteges a todos y eres nuestro Señor y Maestro.

ਅਬਿਨਾਸੀ ਅਬਿਗਤ; ਆਪੇ ਆਪਿ ਉਤਪਤਿ ॥

abinaasee abigat; aape aap utapat |

Sant Singh KhalsaO my Imperishable and Formless Lord, You formed Yourself.
Manmohan SinghO my Imperishable and Formless Lord, Thou are born of Thyself.
Manmohan Singh (Punjabi)ਹੇ ਮੇਰੇ ਅਮਰ ਅਤੇ ਸਰੂਪ-ਰਹਿਤ ਸੁਆਮੀ! ਤੂੰ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੋਇਆ ਹੈ।
Fareedkot Teekaਹੇ ਅਬਿਨਾਸੀ ਰੂਪ! ਤੂੰ ਆਪੇ ਆਪ ਸਰਬ ਕਾ ਹੀ ਉਤਪਤਿ ਕਰਤਾ ਹੈ, ਤਾਂ ਤੇ ਤੇਰੀ ਗਤੀ ਕੋ ਕੋਈ ਨਹੀਂ ਜਾਨ ਸਕਤਾ ਹੈ॥
Prof. Sahib Singh(ਹੇ ਆਦਿ ਪੁਰਖ!) ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ; ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ।

ਪਦ ਅਰਥ ਅਬਿਨਾਸੀ = ਨਾਸ ਨਾ ਹੋਣ ਵਾਲਾ। ਅਬਿਗਤ = ਅਵਿਅਕਤ ਜੋ ਵਿਅਕਤੀ ਤੋਂ ਰਹਿਤ ਹੋਵੇ, ਸਰੀਰ ਤੋਂ ਰਹਿਤ, ਅਦ੍ਰਿਸ਼ਟ, ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਆਪੇ ਆਪਿ = ਆਪਣੇ ਆਪ ਤੋਂ। ਉਤਪਤਿ = ਪੈਦਾਇਸ਼।

SikhNet (Spanish)Oh mi Señor Imperecedero y Sin Forma, Te das Forma a Ti Mismo, eres el Único Uno y nada ni nadie se parece a Ti.

ਏਕੈ ਤੂਹੀ ਏਕੈ; ਅਨ ਨਾਹੀ. ਤੁਮ ਭਤਿ ॥

ekai toohee ekai; an naahee. tum bhat |

Sant Singh KhalsaYou are the One and Only; no one else is like You.
Manmohan SinghThou are but One. None else is like Thee.
Manmohan Singh (Punjabi)ਤੂੰ ਕੇਵਲ ਕਲਮਕੱਲਾ ਹੀ ਹੈ। ਕੋਈ ਹੋਰ ਤੇਰੇ ਵਰਗਾ ਨਹੀਂ।
Fareedkot Teekaਏਕੋ ਏਕ ਤੂ ਹੀ ਹੈਂ, ਕਿਉਂ ਕਿ ਤੁਮਾਰੀ (ਭਤਿ) ਤਰਹ ਸਮਰਥ ਔਰ ਕੋਈ ਨਹੀਂ ਹੈ॥
Prof. Sahib Singhਤੂੰ ਕੇਵਲ ਇੱਕੋ ਹੀ ਇਕ ਹੈਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ।

ਪਦ ਅਰਥ ਅਨ = ਕੋਈ ਹੋਰ (अन्य)। ਤੁਮ ਭਤਿ = ਤੁਮ ਭਾਂਤਿ, ਤੇਰੇ ਵਰਗਾ।

SikhNet (Spanish)Oh Señor, no tienes Fin ni Límite,

ਹਰਿ. ਅੰਤੁ ਨਾਹੀ ਪਾਰਾਵਾਰੁ; ਕਉਨੁ ਹੈ ਕਰੈ ਬੀਚਾਰੁ; ਜਗਤ ਪਿਤਾ ਹੈ, ਸ੍ਰਬ ਪ੍ਰਾਨ ਕੋ ਅਧਾਰੁ ॥

har. ant naahee paaraavaar; kaun hai karai beechaar; jagat pitaa hai, srab praan ko adhaar |

Sant Singh KhalsaO Lord, You have no end or limitation. Who can contemplate You? You are the Father of the world, the Support of all life.
Manmohan SinghO Lord, Thou have no end and limit. Who can from Thine conception? Thou are the Father of the world and the support of all life.
Manmohan Singh (Punjabi)ਹੇ ਪ੍ਰਭੂ! ਤੇਰਾ ਕੋਈ ਅਖੀਰ ਅਤੇ ਓੜਕ ਨਹੀਂ। ਕੌਣ ਤੇਰਾ ਧਿਆਨ ਧਾਰ ਸਕਦਾ ਹੈ? ਤੂੰ ਸੰਸਾਰ ਦਾ ਬਾਬਲ ਅਤੇ ਸਮੂਹ ਜਿੰਦਜਾਨ ਦਾ ਆਸਰਾ ਹੈ।
Fareedkot Teekaਹੇ ਹਰੀ! ਤਾਂ ਤੇ ਤੇਰੇ ਪਾਰ ਉਰਾਰ ਕਾ ਅੰਤ ਨਹੀਂ ਹੈ। ਐਸਾ ਕੌਨ ਹੈ, ਜੋ ਤੇਰੇ ਪਾਰ ਉਰਾਰ ਕਾ ਬੀਚਾਰ ਕਰੈ, ਭਾਵ ਕੋਈ ਨਹੀਂ ਹੈ। ਤੂੰ ਸਰਬ ਜਗਤ ਕਾ ਪਿਤਾ ਹੈਂ ਔਰ ਸਰਬ ਕੇ ਪ੍ਰਾਣੋਂ ਕਾ ਆਸਰਾ ਰੂਪ ਹੈਂ, ਭਾਵ ਅਪਨੀ ਸੱਤਾ ਦੇ ਕਰ ਪ੍ਰਾਣੋਂ ਕੋ ਚਲਾਵਣੇਹਾਰਾ ਹੈਂ॥
Prof. Sahib Singhਹਰੀ ਦਾ ਅੰਤ ਤੇ ਹੱਦ-ਬੰਨਾ ਨਹੀਂ (ਪਾਇਆ ਜਾ ਸਕਦਾ)। ਕੌਣ (ਮਨੁੱਖ) ਹੈ ਜੋ (ਉਸ ਦੇ ਹੱਦ-ਬੰਨੇ ਨੂੰ ਲੱਭਣ ਦੀ) ਵਿਚਾਰ ਕਰ ਸਕਦਾ ਹੈ? ਹਰੀ ਸਾਰੇ ਜਗਤ ਦਾ ਪਿਤਾ ਹੈ ਅਤੇ ਸਾਰੇ ਜੀਆਂ ਦਾ ਆਸਰਾ ਹੈ।

ਪਦ ਅਰਥ ਪਾਰਾਵਾਰੁ = ਉਰਲਾ ਪਰਲਾ ਪਾਸਾ, ਹੱਦ-ਬੰਨਾ। ਸ੍ਰਬ ਪ੍ਰਾਨ ਕੋ = ਸਾਰੇ ਪ੍ਰਾਣੀਆਂ ਦਾ। ਆਧਾਰੁ = ਆਸਰਾ।

SikhNet (Spanish)¿Quién Te puede Contemplar? Eres el Padre del mundo, el Soporte de toda vida.

ਜਨੁ ਨਾਨਕੁ. ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ. ਕਿਆ ਬਖਾਨੈ ॥

jan naanak. bhagat dar, tul braham samasar; ek jeeh. kiaa bakhaanai |

Sant Singh KhalsaYour devotees are at Your Door, O God - they are just like You. How can servant Nanak describe them with only one tongue?
Manmohan SinghO Lord, how can Thy slave Nanak, recite with his one tongue the praise of the saint, who is poised at Thy door and is like Thee?
Manmohan Singh (Punjabi)ਹੇ ਸੁਆਮੀ! ਤੇਰਾ ਗੋਲਾ ਨਾਨਕ ਆਪਣੇ। ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! 'ਨਾਨਕ' ਪਦ ਦੇਹਲੀ ਦੀਪਕ ਨਿਆਇ ਸੇ ਦੋਨੋਂ ਓਰ ਲਗਾਵਣਾ। ਮੈਂ ਤੇਰੇ ਦਰ ਕਾ ਭਗਤਿ ਜਨ ਹੂੰ, ਤਾਂ ਤੇ ਤੁਮ ਕੋ ਬ੍ਰਹਮ (ਤੁਲ) ਸਦਰਸ ਹੀ ਬੀਚਾਰਿਆ ਹੈ। ਮੇਰੀ ਏਕ ਜਿਹਵਾ ਤੇਰੀ ਉਪਮਾਂ ਕਿਆ ਉਚਾਰਨ ਕਰੇ, ਭਾਵ ਕਹਿ ਨਹੀਂ ਸਕਤੀ ਹੈ॥
Prof. Sahib Singh(ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ?

ਪਦ ਅਰਥ ਦਰਿ = ਦਰ ਤੇ, (ਅਕਾਲ ਪੁਰਖ ਦੇ) ਦਰਵਾਜ਼ੇ ਤੇ। ਤੁਲਿ = ਪ੍ਰਵਾਨ। ਬ੍ਰਹਮ ਸਮਸਰਿ = ਅਕਾਲ ਪੁਰਖ ਦੇ ਸਮਾਨ, ਅਕਾਲ ਪੁਰਖ ਦਾ ਰੂਪ। ਜੀਹ = ਜੀਭ। ਬਖਾਨੈ = ਕਹੈ, ਕਹਿ ਸਕਦੀ ਹੈ।

SikhNet (Spanish)Tus Devotos están en Puerta, oh Dios, son como Tú, ¿Cómo podría el Sirviente Nanak describirlos con sólo unos labios?

ਹਾਂ ਕਿ ਬਲਿ ਬਲਿ; ਬਲਿ ਬਲਿ ਸਦ ਬਲਿਹਾਰਿ ॥੧॥

haan ki bal bal; bal bal sad balihaar |1|

Sant Singh KhalsaI am a sacrifice, a sacrifice, a sacrifice, a sacrifice, forever a sacrifice to them. ||1||
Manmohan SinghI am a sacrifice, sacrifice, sacrifice, sacrifice and ever a sacrifice unto him.
Manmohan Singh (Punjabi)ਮੈਂ ਉਸ ਉਤੋਂ ਘੋਲੀ ਘੋਲੀ ਘੋਲੀ ਅਤੇ ਸਦੀਵ ਹੀ ਘੋਲੀ ਵੰਞਦਾ ਹਾਂ।
Fareedkot Teeka(ਹਾਂ ਕਿ) ਹੇ ਸਤਿਗੁਰੋ! ਮਨ ਕਰ ਕੇ ਮੈਂ ਤੁਝ ਪਰ ਬਲਿ ਬਲਿ ਜਾਤਾ ਹੂੰ ਔ ਤਨ ਕਰ ਕੇ ਭੀ ਬਲਿਹਾਰ ਜਾਤਾ ਹੂੰ ਔਰ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੧॥

ਪਦ ਅਰਥ ਬਲਿ = ਸਦਕੇ। ਸਦ = ਸਦਾ ॥੧॥

* ਨੋਟ: ਪਦ 'ਹਾਂ ਕਿ' ਸਵਈਏ ਦੀ ਟੇਕ-ਮਾਤ੍ਰ ਹੀ ਵਰਤਿਆ ਹੈ।

SikhNet (Spanish)Ofrezco mi vida en sacrificio, en sacrificio, por siempre en sacrificio a ellos. (1)
Answers quote the Granth verbatim with Ang citations. AI commentary is not Gurbani and not a religious ruling.