ੴ

ਸਿੱਖਬਾਣੀ · SikhBani

ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥

sagal bhavan dhaare ek then kee bisathaare poor rahio srab...
Guru Arjan Dev Ji ਗੁਰੂ ਅਰਜਨ ਦੇਵ ਜੀ · Svaiyay Sri Mukhbak Mehl 5 · Ang 1385, 1386 · 5 lines
Translations

ਸਗਲ ਭਵਨ ਧਾਰੇ. ਏਕ ਥੇਂ ਕੀਏ ਬਿਸਥਾਰੇ; ਪੂਰਿ ਰਹਿਓ ਸ੍ਰਬ ਮਹਿ. ਆਪਿ ਹੈ ਨਿਰਾਰੇ ॥

sagal bhavan dhaare. ek then kee bisathaare; poor rahio srab meh. aap hai niraare | Ang 1385

Sant Singh KhalsaYou established all the worlds from within Yourself, and extended them outward. You are All-pervading amongst all, and yet You Yourself remain detached.
Manmohan SinghThou, O Lord, have installed all the world's from within Thee alone, Thou have extended them. Thou are fully contained amongst them all and yet Thou Thyself remain detached.
Manmohan Singh (Punjabi)ਹੇ ਪ੍ਰਭੂ! ਤੂੰ ਸਾਰੀਆਂ ਪੁਰੀਆਂ ਅਸਥਾਪਨ ਕੀਤੀਆਂ ਹਨ, ਕੇਵਲ ਆਪਣੇ ਵਿਚੋਂ ਹੀ, ਤੈ ਉਨ੍ਹਾਂ ਨੂੰ ਖਿਲਾਰਿਆ ਹੈ। ਤੂੰ ਉਨ੍ਹਾ ਸਾਰੀਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ ਤੇ ਫਿਰ ਭੀ ਤੂੰ ਖੁਦ ਨਿਰਲੇਪ ਵਿਚਰਦਾ ਹੈਂ।
Fareedkot Teekaਸੰਪੂਰਨ (ਭਵਨ) ਲੋਕ ਆਪ ਕੇ ਧਾਰੇ ਹੂਏ ਹੈਂ, ਭਾਵ ਸਰਬ ਕਾ ਆਸਰਾ ਸਰੂਪ ਹੋ ਪੁਨਾ ਏਕ ਅਪਨੇ (ਥੇਂ) ਸੇ ਹੀ ਵਿਵਹਾਰ ਵਿਸਤਾਰੇ ਹੈਂ। ਔ ਹੇ ਹਰੀ! ਅਕਾਸ ਸਮ ਘਟ ਮਟ ਆਦੀ ਸਰਬ ਜਗਤ ਮੇਂ ਤੁਹੀ ਪੂਰਨ ਹੋਇ ਰਹਿਆ ਹੈਂ ਪੁਨਾ ਆਪ ਸਰਬ ਤੇ ਨਿਆਰੇ ਪ੍ਰਕਾਸ਼ ਰਹੇ ਹੈਂ। (ਥੇਂ) ਤੈਨੇ ਇਹ ਦੇਸ ਵਿਸ਼ੇਸ਼ ਕੀ ਬੋਲੀ ਹੈ॥
Prof. Sahib Singhਉਸ ਹਰੀ ਨੇ ਸਾਰੇ ਲੋਕ ਬਣਾਏ ਹਨ; ਇਕ ਆਪਣੇ ਆਪ ਤੋਂ ਹੀ (ਇਹ ਸੰਸਾਰ ਦਾ) ਖਿਲਾਰਾ ਕੀਤਾ ਹੈ; ਆਪ ਸਭ ਵਿਚ ਵਿਆਪਕ ਹੈ (ਅਤੇ ਫਿਰ) ਹੈ (ਭੀ) ਨਿਰਲੇਪ।

ਪਦ ਅਰਥ ਸਗਲ ਭਵਨ = ਸਾਰੇ ਮੰਡਲ, ਸਾਰੇ ਲੋਕ। ਧਾਰੇ = ਬਣਾਏ, ਥਾਪੇ। ਏਕ ਥੇਂ = ਇਕ (ਆਪਣੇ ਆਪ) ਤੋਂ। ਬਿਸਥਾਰੇ = ਖਿਲਾਰਾ, ਪਸਾਰਾ। ਪੂਰਿ ਰਹਿਓ = ਵਿਆਪਕ ਹੈ। ਨਿਰਾਰੇ = ਨਿਰਾਲਾ, ਨਿਵੇਕਲਾ, ਨਿਆਰਾ।

SikhNet (Spanish)Estableciste los mundos desde Tu Interior y los extendiste en el exterior, prevaleces entre nosotros pero permaneces Desapegado de todo.

ਹਰਿ ਗੁਨ. ਨਾਹੀ ਅੰਤ ਪਾਰੇ, ਜੀਅ ਜੰਤ ਸਭਿ ਥਾਰੇ; ਸਗਲ ਕੋ ਦਾਤਾ, ਏਕੈ ਅਲਖ ਮੁਰਾਰੇ ॥

har gun. naahee ant paare, jeea jant sabh thaare; sagal ko daataa, ekai alakh muraare | Ang 1385

Sant Singh KhalsaO Lord, there is no end or limit to Your Glorious Virtues; all beings and creatures are Yours. You are the Giver of all, the One Invisible Lord.
Manmohan SinghO my Unique and Unseeable Lord, the Enemy of ago, Thou are the giver of all and there is no limit and end to Thine virtues. All the creatures belong to Thee.
Manmohan Singh (Punjabi)ਹੇ ਮੇਰੇ ਅਦੁਤੀ, ਅਦ੍ਰਿਸ਼ਟ ਅਤੇ ਹੰਕਾਰ ਦੇ ਵੈਰੀ, ਸੁਆਮੀ! ਤੂੰ ਸਾਰਿਆਂ ਦਾ ਦਾਤਾਰ ਹੈ ਅਤੇ ਤੇਰੀਆਂ ਨੇਕੀਆਂ ਦਾ ਕੋਈ ਓੜਕ ਅਤੇ ਅਖੀਰ ਨਹੀਂ। ਸਮੂਹ ਜੀਵ ਜੰਤੂ ਤੈਡੀ ਹੀ ਮਲਕੀਅਤ ਹਨ।
Fareedkot Teekaਹੇ ਹਰੀ! ਤੇਰੇ ਗੁਣੋਂ ਕਾ ਅੰਤ ਪਾਰਾਵਾਰ ਨਹੀਂ, ਇਹ ਸਭ ਸੂਖਮ ਅਸਥੂਲ ਜੀਵ ਜੰਤ (ਥਾਰੇ) ਆਪ ਕੇ ਹੀ ਹੈਂ ਔ ਸਰਬ ਕਾ ਦਾਤਾ ਏਕ ਅਲਖ ਮੁਰਾਰੀ ਤੂੰ ਹੀ ਹੈਂ॥
Prof. Sahib Singhਹੇ ਬੇਅੰਤ ਹਰੀ! ਤੇਰੇ ਗੁਣਾਂ ਦਾ ਅੰਤ ਤੇ ਪਾਰ ਨਹੀਂ (ਪੈ ਸਕਦਾ); ਸਾਰੇ ਜੀਅ ਜੰਤ ਤੇਰੇ ਹੀ ਹਨ, ਤੂੰ ਇਕ ਆਪ ਹੀ ਸਭ ਦਾ ਦਾਤਾ ਹੈਂ। ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਥਾਰੇ = ਤੇਰੇ। ਅਲਖ = ਜੋ ਲਖਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕੋ = ਦਾ। ਮੁਰਾਰੇ = ਹੇ ਮੁਰਾਰਿ! ਮੁਰਨਾਮ ਦੈਂਤ ਦਾ ਵੈਰੀ। (ਅਕਾਲ ਪੁਰਖ ਦੇ ਨਾਵਾਂ ਵਿਚੋਂ ਇਕ ਨਾਮ ਵਰਤਿਆ ਗਿਆ ਹੈ)।

SikhNet (Spanish)Oh Señor, no hay fin ni límite en Tus Gloriosas Virtudes, todos los seres y criaturas son Tuyas, eres el Dador de todo, el Señor Invisible.

ਆਪ ਹੀ ਧਾਰਨ ਧਾਰੇ, ਕੁਦਰਤਿ ਹੈ ਦੇਖਾਰੇ; ਬਰਨੁ ਚਿਹਨੁ ਨਾਹੀ, ਮੁਖ ਨ ਮਸਾਰੇ ॥

aap hee dhaaran dhaare, kudarat hai dekhaare; baran chihan naahee, mukh na masaare | Ang 1386

Sant Singh KhalsaHe Himself supports the Universe, revealing His All-powerful Creative Potency. He has no color, form, mouth or beard.
Manmohan SinghThe Lord Himself upholds the universe and shows His Omnipotence, He has no hue, form, mouth and bread.
Manmohan Singh (Punjabi)ਸਾਹਿਬ ਆਪੇ ਹੀ ਆਲਮ ਨੂੰ ਆਸਰਾ ਦਿੰਦਾ ਹੈ ਅਤੇ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈ। ਉਸ ਦਾ ਕੋਈ ਰੰਗ, ਸਰੂਪ, ਮੂਹ, ਅਤੇ ਦਾੜ੍ਹਾਂ ਨਹੀਂ।
Fareedkot Teekaਇਸ (ਧਾਰਨ) ਸ੍ਰਿਸਟੀ ਕੀ ਰਚਨਾ ਕੇ ਧਾਰਨੇਹਾਰੇ ਤੁਮ ਆਪੇ ਹੀ ਹੋ ਕਰ ਅਪਨੀ (ਕੁਦਰਤਿ) ਮਾਯਾ ਕੋ ਦਿਖਾਇ ਰਹੇ ਹੋ ਪੁਨਾ ਆਪ ਕਾ (ਬਰਨੁ) ਰੰਗ ਵਾ ਬ੍ਰਹਮਣ ਛਤ੍ਰੀ ਆਦੀ (ਚਿਹਨੁ) ਨਿਸ਼ਾਨ ਰੇਖਾ ਆਦੀ ਨਹੀਂ ਹੈ ਔਰ ਨਾ ਮੁਖ ਔ ਨਾ ਮਾਸ ਹੈ, ਭਾਵ ਨਿਰਗੁਣ ਸਰੂਪ ਹੈਂ॥
Prof. Sahib Singh(ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ। ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ।

ਪਦ ਅਰਥ ਧਾਰਨ = ਸ੍ਰਿਸ਼ਟੀ। ਧਾਰੇ = ਆਸਰਾ ਦੇ ਰਿਹਾ ਹੈ। ਦੇਖਾਰੇ = ਵਿਖਾਲਦਾ ਹੈ। ਬਰਨੁ = ਰੰਗ। ਚਿਹਨੁ = ਨਿਸ਼ਾਨ। ਮਸਾਰੇ = (ਸੰ: ਸ਼ਮਸ਼੍ਰੂ) ਦਾੜ੍ਹੀ।

SikhNet (Spanish)Él Mismo Soporta el Universo, revelando toda Su Poderosa Potencia Creativa, no tiene color, forma, boca o barba.

ਜਨੁ ਨਾਨਕੁ. ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ. ਕਿਆ ਬਖਾਨੈ ॥

jan naanak. bhagat dar, tul braham samasar; ek jeeh. kiaa bakhaanai | Ang 1386

Sant Singh KhalsaYour devotees are at Your Door, O God - they are just like You. How can servant Nanak describe them with only one tongue?
Manmohan SinghO Lord, how can Thy slave Nanak recite with his one tongue the praises of that saint, who is poised at Thy door and is like Thee?
Manmohan Singh (Punjabi)ਹੇ ਸੁਆਮੀ, ਤੇਰਾ ਗੋਲਾ ਨਾਨਕ, ਆਪਣੀ ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸਾਧੂ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! 'ਨਾਨਕ' ਪਦ ਦੇਹਲੀ ਦੀਪਕ ਨਿਆਇ ਸੇ ਦੋਨੋਂ ਓਰ ਲਗਾਵਣਾ। ਮੈਂ ਤੇਰੇ ਦਰ ਕਾ ਭਗਤਿ ਜਨ ਹੂੰ, ਤਾਂ ਤੇ ਤੁਮ ਕੋ ਬ੍ਰਹਮ (ਤੁਲ) ਸਦਰਸ ਹੀ ਬੀਚਾਰਿਆ ਹੈ। ਮੇਰੀ ਏਕ ਜਿਹਵਾ ਤੇਰੀ ਉਪਮਾਂ ਕਿਆ ਉਚਾਰਨ ਕਰੇ, ਭਾਵ ਕਹਿ ਨਹੀਂ ਸਕਤੀ ਹੈ॥
Prof. Sahib Singhਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
SikhNet (Spanish)Tus Devotos están en Puerta, oh Dios, son como Tú, ¿Cómo podría el Sirviente Nanak describirlos con sólo unos labios?

ਹਾਂ ਕਿ ਬਲਿ ਬਲਿ; ਬਲਿ ਬਲਿ ਸਦ ਬਲਿਹਾਰਿ ॥੩॥

haan ki bal bal; bal bal sad balihaar |3| Ang 1386

Sant Singh KhalsaI am a sacrifice, a sacrifice, a sacrifice, a sacrifice, forever a sacrifice to them. ||3||
Manmohan SinghI am a sacrifice, yea, a sacrifice, and ever a sacrifice unto him.
Manmohan Singh (Punjabi)ਮੈਂ ਉਸ ਉਤੋਂ ਘੋਲੀ, ਬਲਿਹਾਰ ਅਤੇ ਸਦਾ ਹੀ ਕੁਰਬਾਨ ਹੁੰਦਾ ਹਾਂ।
Fareedkot Teeka(ਹਾਂ ਕਿ) ਹੇ ਸਤਿਗੁਰੋ! ਮਨ ਕਰ ਕੇ ਮੈਂ ਤੁਝ ਪਰ ਬਲਿ ਬਲਿ ਜਾਤਾ ਹੂੰ ਔ ਤਨ ਕਰ ਕੇ ਭੀ ਬਲਿਹਾਰ ਜਾਤਾ ਹੂੰ ਔਰ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੩॥
SikhNet (Spanish)Ofrezco mi vida en sacrificio, en sacrificio, por siempre en sacrificio a ellos. (3)
Answers quote the Granth verbatim with Ang citations. AI commentary is not Gurbani and not a religious ruling.