ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.
ਮੇਰੇ ਮਨ. ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ; ਕਹੁ ਕਿਥੈ. ਹਰਿ ਪਹੁ ਨਸੀਐ ॥
mere man. so prabh sadaa naal hai suaamee; kahu kithai. har pahu naseeai |
Sant Singh KhalsaO my mind, God is always with you; He is your Lord and Master. Tell me, where could you run to get away from the Lord?
Manmohan SinghMy soul, that Lord God is ever with thee. Tell me where can thou run away from God?
Manmohan Singh (Punjabi)ਮੇਰੀ ਜਿੰਦੜੀਏ, ਉਹ ਸਾਹਿਬ ਮਾਲਕ, ਸਦੀਵ ਹੀ ਤੇਰੇ ਸਾਥ ਹੈ। ਦਸ! ਵਾਹਿਗੁਰੂ ਪਾਸੋਂ ਭੱਜ ਕੇ ਤੂੰ ਕਿੱਥੇ ਜਾ ਸਕਦੀ ਹੈ?
Fareedkot Teekaਹੇ ਮੇਰੇ ਮਨ! ਸੋ ਜੋ ਪ੍ਰਭੂ ਸ੍ਵਾਮੀ ਹੈ, ਸੋ ਸਦੀਵਕਾਲ ਤੇਰੇ ਸਾਥ ਹੈ, ਕਹੁ ਤੋ ਹਰੀ ਪਾਸੋਂ ਪਾਪ ਕਰ ਕੇ ਕਹਾਂ ਨਸ ਜਾਈਏ॥
Prof. Sahib Singhਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ। ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ?ਪਦ ਅਰਥ ਕਹੁ = ਦੱਸ। ਪਹੁ = ਪਾਸੋਂ, ਤੋਂ।
SikhNet (Spanish)Oh mente mía, el Señor está siempre contigo, ¿cómo puede uno escapar de Su Presencia?
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ; ਹਰਿ ਆਪਿ ਛਡਾਏ ਛੁਟੀਐ ॥੧॥
har aape bakhas le prabh saachaa; har aap chhaddaae chhutteeai |1|
Sant Singh KhalsaThe True Lord God Himself grants forgiveness; we are emancipated only when the Lord Himself emancipates us. ||1||
Manmohan SinghThe True Lord God Himself grants pardon. If God Himself delivers the man, he stands delivered,
Manmohan Singh (Punjabi)ਸੱਚਾ ਵਾਹਿਗੁਰੂ ਸੁਆਮੀ ਖੁਦ ਹੀ ਮਾਫੀ ਬਖਸ਼ਦਾ ਹੈ। ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਤਾਂ ਉਹ ਰਿਹਾ ਹੁੰਦਾ ਹੈ।
Fareedkot Teekaਪਰੰਤੂ ਵਹੁ ਹਰੀ ਪ੍ਰਭੂ ਸਚਾ ਜੇ ਆਪ ਬਖਸ ਲੇਵੇ, ਪੁਨਾ ਸੰਸਾਰਕ ਬੰਧਨੋਂ ਸੇ ਛੁਡਾਇ ਲੇਵੇ ਤੌ ਮੁਕਤ ਹੋਵੀਤਾ ਹੈ॥੧॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ ॥੧॥
SikhNet (Spanish)El Uno Verdadero, de Sí Mismo, perdona y de Sí Mismo redime a todos. (1)
ਮੇਰੇ ਮਨ. ਜਪਿ ਹਰਿ ਹਰਿ; ਹਰਿ ਮਨਿ ਜਪੀਐ ॥
mere man. jap har har; har man japeeai |
Sant Singh KhalsaO my mind, chant the Name of the Lord, Har, Har, Har - chant it in your mind.
Manmohan SinghO my soul, heartily repeat and remember the Lord God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਦਿਲ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਤੇ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਹਰੀ ਕਾ ਜਾਪ ਜੋ ਹਰੇਕ ਦੁਖੋਂ ਕੇ ਹਰਨੇ ਵਾਲਾ ਹੈ, ਸੋ (ਮਨਿ) ਮਨੀ ਰੂਪ ਕੋ ਜਪੀਏ॥
Prof. Sahib Singhਹੇ ਮੇਰੇ ਮਨ! ਸਦਾ ਹਰਿ-ਨਾਮ ਜਪ। (ਹੇ ਭਾਈ!) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ।ਪਦ ਅਰਥ ਮਨ = ਹੇ ਮਨ! ਮਨਿ = ਮਨ ਵਿਚ।
SikhNet (Spanish)Oh mi mente, canta el Nombre del Señor, Jar, Jar, Jar, cántalo con tu mente
ਸਤਿਗੁਰ ਕੀ ਸਰਣਾਈ. ਭਜਿ ਪਉ. ਮੇਰੇ ਮਨਾ; ਗੁਰ ਸਤਿਗੁਰ ਪੀਛੈ. ਛੁਟੀਐ ॥੧॥ ਰਹਾਉ ॥
satigur kee saranaaee. bhaj pau. mere manaa; gur satigur peechhai. chhutteeai |1| rahaau |
Sant Singh KhalsaQuickly now, run to the Sanctuary of the True Guru, O my mind; following the Guru, the True Guru, you shall be saved. ||1||Pause||
Manmohan SinghRun and take to the sanctuary of the True Guru, O My mind. Thou shall be saved by following the great Satguru. Pause.
Manmohan Singh (Punjabi)ਦੌੜ ਕੇ ਸੱਚੇ ਗੁਰਾਂ ਦੀ ਸਰਣਾਗਤ ਸੰਭਾਲ, ਹੇ ਮੇਰੇ ਮਨੂਏ! ਵਡੇ ਸਤਿਗੁਰਾਂ ਦੇ ਮਗਰ ਟੁਰਨ ਦੁਆਰਾ ਤੇਰੀ ਰਿਹਾਈ ਹੋਵੇਗੀ। ਠਹਿਰਾਉ।
Fareedkot Teekaਔਰ ਹੇ ਮੇਰੇ ਮਨਾ! ਭਾਗ ਕਰ ਸਤਿਗੁਰੋਂ ਕੀ ਸਰਣ ਕੋ ਪ੍ਰਾਪਤਿ ਹੋ, ਕਿਉਂਕਿ ਬਡੇ ਜੋ ਸਤਿਗੁਰ ਹੈਂ ਤਿਨ ਕੇ ਪੀਛੇ ਲਗ ਕਰ ਸੰਸਾਰ ਸੇ ਛੂਟ ਜਾਈਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ॥੧॥ ਰਹਾਉ ॥ਪਦ ਅਰਥ ਭਜਿ = ਦੌੜ ਕੇ। ਪਉ = ਪੈ ਜਾ। ਪੀਛੈ = ਪਿੱਛੇ ਤੁਰਿਆਂ ॥੧॥ ਰਹਾਉ ॥
SikhNet (Spanish)y ve rápido a buscar el Refugio del Señor para que, a través del Guru, puedas ser salvada. (1-Pausa)
ਮੇਰੇ ਮਨ. ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ; ਜਿਤੁ ਸੇਵਿਐ. ਨਿਜ ਘਰਿ ਵਸੀਐ ॥
mere man. sevahu so prabh srab sukhadaataa; jit seviai. nij ghar vaseeai |
Sant Singh KhalsaO my mind, serve God, the Giver of all peace; serving Him, you shall come to dwell in your own home deep within.
Manmohan SinghMy soul, serve that Lord, the Giver of all the comforts, by performing whose service thou shall abide in thy own home.
Manmohan Singh (Punjabi)ਮੇਰੀ ਜਿੰਦੇ! ਸਾਰੇ ਆਰਾਮ ਬਖਸ਼ਣਹਾਰ ਉਸ ਸਾਹਿਬ ਦੀ ਸੇਵਾ ਕਰ ਜਿਸ ਦੀ ਟਹਿਲ ਕਮਾਉਣ ਦੁਆਰਾ ਤੂੰ ਆਪਣੇ ਨਿੱਜ ਦੇ ਧਾਮ ਅੰਦਰ ਟਿਕ ਜਾਵੇਗੀ।
Fareedkot Teekaਹੇ ਮੇਰੇ ਮਨ! ਸੋ ਪ੍ਰਭੂ ਸਰਬ ਸੁਖੋਂ ਕੇ ਦੇਣੇ ਵਾਲਾ ਸੇਵਹੁ, ਜਿਸ ਕੇ ਸੇਵਣੇ ਸੇ ਸ੍ਵੈਸਰੂਪ ਮੇਂ ਇਸਥਿਤ ਹੋਈਤਾ ਹੈ॥
Prof. Sahib Singhਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ)।ਪਦ ਅਰਥ ਸ੍ਰਬ = ਸਰਬ, ਸਾਰੇ। ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਘਰਿ = ਘਰ ਵਿਚ।
SikhNet (Spanish)Sirve al Dador de Toda Paz para que puedas habitar en tu propio ser
ਗੁਰਮੁਖਿ ਜਾਇ ਲਹਹੁ ਘਰੁ ਅਪਨਾ; ਘਸਿ ਚੰਦਨੁ ਹਰਿ ਜਸੁ ਘਸੀਐ ॥੨॥
guramukh jaae lahahu ghar apanaa; ghas chandan har jas ghaseeai |2|
Sant Singh KhalsaAs Gurmukh, go and enter your own home; anoint yourself with the sandalwood oil of the Lord's Praises. ||2||
Manmohan SinghThrough the Guru, go and attain to thy home, and rub and apply the sandal of God's praises to thyself.
Manmohan Singh (Punjabi)ਗੁਰਾਂ ਦੇ ਰਾਹੀਂ ਜਾ ਕੇ ਆਪਣੇ ਧਾਮ ਨੂੰ ਪ੍ਰਾਪਤ ਹੋ, ਅਤੇ ਹਰੀ ਦੀ ਕੀਰਤੀ ਦਾ ਚੰਨਣ ਆਪਣੇ ਆਪ ਨੂੰ ਮਲ ਤੇ ਲਾ।
Fareedkot Teekaਗੁਰੂ ਜੋ ਮੁਖ ਹੈਂ ਤਿਨ ਕੇ ਪਾਸ ਜਾ ਕਰ ਆਪਨਾ ਸਰੂਪ ਲਖ ਲਹੁ, ਔਰ ਚੰਦਨ ਕਾ ਘਸਾ ਕਰ ਲਗਾਵਨਾ ਏਹੀ ਹੈ, ਜੋ ਬਾਰੰਬਾਰ ਹਰੀ ਜਸ ਕੋ (ਘਸੀਏ) ਉਚਾਰਨਾ ਕਰੀਏ॥੨॥
Prof. Sahib Singh(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ)। (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ॥੨॥ਪਦ ਅਰਥ ਲਹਹੁ = ਲੱਭ ਲਵੋ। ਘਸਿ = ਘਸ ਕੇ ॥੨॥
SikhNet (Spanish)puedas entrar en tu Hogar ungiendo en tu mente el Sándalo del Bello Nombre del Señor. (2)
ਮੇਰੇ ਮਨ. ਹਰਿ ਹਰਿ ਹਰਿ ਹਰਿ, ਹਰਿ ਜਸੁ ਊਤਮੁ; ਲੈ ਲਾਹਾ ਹਰਿ. ਮਨਿ ਹਸੀਐ ॥
mere man. har har har har, har jas aootam; lai laahaa har. man haseeai |
Sant Singh KhalsaO my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.
Manmohan SinghO my soul, God's, God's, God's God's only God's praises are sublime. Earn the profit of singing God's praises and be happy in thy mind
Manmohan Singh (Punjabi)ਹੇ ਮੇਰੀ ਜਿੰਦੇ! ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ, ਸ੍ਰੇਸ਼ਟ ਹੈ। ਰੱਬ ਦੀ ਕੀਰਤੀ ਗਾਇਨ ਕਰ ਕੇ ਨਫਾ ਖਟ ਅਤੇ ਚਿੱਤ ਵਿੱਚ ਖੁਸ਼ ਹੋ।
Fareedkot Teekaਹੇ ਮੇਰੇ ਮਨ! ਭਗਤੋਂ ਕੇ ਦੁਖ ਹਰਨੇ ਵਾਲਾ ਜੋ ਹਰੀ ਕਾ ਹਰਿ ਹਰਿ ਨਾਮ ਪੁਨਾ ਹਰੀ ਕਾ ਜਸੁ ਹੈ, ਸੋ ਦੋਨੋਂ ਉਤਮ ਹੈਂ। ਐਸੇ ਹਰੀ ਨਾਮ ਕਾ ਲਾਹਾ ਲੈ ਕਰ ਮਨ ਮੇਂ ਪ੍ਰਸਿੰਨ ਹੋਈਏ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। (ਹੇ ਭਾਈ!) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ।ਪਦ ਅਰਥ ਲਾਹਾ = ਲਾਭ। ਮਨਿ = ਮਨ ਵਿਚ। ਹਸੀਐ = ਆਨੰਦ ਮਾਣ ਸਕੀਦਾ ਹੈ।
SikhNet (Spanish)Cuando el Señor nos muestra Su Compasión,
ਹਰਿ ਹਰਿ ਆਪਿ ਦਇਆ ਕਰਿ ਦੇਵੈ; ਤਾ. ਅੰਮ੍ਰਿਤੁ ਹਰਿ ਰਸੁ ਚਖੀਐ ॥੩॥
har har aap deaa kar devai; taa. amrit har ras chakheeai |3|
Sant Singh KhalsaIf the Lord, Har, Har, in His Mercy, bestows it, then we partake of the ambrosial essence of the Lord's Name. ||3||
Manmohan SinghIf the Lord God Himself mercifully grants, then alone man partakes of the immortalising God's elixir.
Manmohan Singh (Punjabi)ਜੇਕਰ ਵਾਹਿਗੁਰੂ ਸੁਆਮੀ ਖੁਦ ਮਿਹਰ ਧਾਰ ਕੇ ਪਰਦਾਨ ਕਰੇ, ਕੇਵਲ ਤਦ ਹੀ ਇਨਸਾਨ ਸੁਰਜੀਤ ਕਰਨ ਵਾਲੇ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦਾ ਹੈ।
Fareedkot Teekaਪ੍ਰੰਤੂ ਜੇ ਕਰ ਹਰੀ ਆਪ ਦਇਆ ਕਰ ਕੇ ਦੇਵੈ, ਤੋ ਅੰਮ੍ਰਿਤ ਰੂਪ ਹਰੀ ਕੇ ਹਰਿ ਨਾਮ ਰਸ ਕੋ ਅਸ੍ਵਾਦਨ ਕਰੀਤਾ ਹੈ॥੩॥
Prof. Sahib Singhਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ॥੩॥
SikhNet (Spanish)comparte con nosotros el Sabor del Néctar. (3)
ਮੇਰੇ ਮਨ. ਨਾਮ ਬਿਨਾ ਜੋ ਦੂਜੈ ਲਾਗੇ; ਤੇ ਸਾਕਤ ਨਰ. ਜਮਿ ਘੁਟੀਐ ॥
mere man. naam binaa jo doojai laage; te saakat nar. jam ghutteeai |
Sant Singh KhalsaO my mind, without the Naam, the Name of the Lord, and attached to duality, those faithless cynics are strangled by the Messenger of Death.
Manmohan SinghO my soul, who are without God's Name, and are attached with another, those materialistic persons, are strangulated by death's myrmidon.
Manmohan Singh (Punjabi)ਹੇ ਮੇਰੇ ਮਨੂਏ, ਜੋ ਰੱਬ ਦੇ ਨਾਮ ਦੇ ਬਾਝੋਂ ਹਨ, ਅਤੇ ਹੋਰਸੁ ਨਾਲ ਜੁੜੇ ਹਨ, ਉਨ੍ਹਾਂ ਮਾਦਾਪ੍ਰਸਤ ਪੁਰਸ਼ਾਂ ਨੂੰ ਮੌਤ ਦਾ ਦੂਤ ਗਲ ਘੁਟ ਕੇ ਮਾਰ ਦੇਵੇਗਾ।
Fareedkot Teekaਹੇ ਮੇਰੇ ਮਨ! ਨਾਮ ਸੇ ਬਿਨਾ ਜੋ ਦ੍ਵੈਤ ਮੇਂ ਲਗੇ ਹੈਂ ਤੇ ਪੁਰਸ਼ ਸਾਕਤ ਹੈਂ, ਯਾਂ ਤੇ ਤਿਨ ਕੋ ਜਮ ਘੁਟੇਗਾ ਅਰਥਾਤ ਮਰਦਨ ਕਰੇਗਾ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ)।ਪਦ ਅਰਥ ਜਮਿ = ਜਮ ਨੇ।
SikhNet (Spanish)Pero los que se apegan al otro, caen en las garras de Yama, el mensajero de la muerte.
ਤੇ ਸਾਕਤ ਚੋਰ. ਜਿਨਾ ਨਾਮੁ ਵਿਸਾਰਿਆ; ਮਨ ਤਿਨ ਕੈ ਨਿਕਟਿ. ਨ ਭਿਟੀਐ ॥੪॥
te saakat chor. jinaa naam visaariaa; man tin kai nikatt. na bhitteeai |4|
Sant Singh KhalsaSuch faithless cynics, who have forgotten the Naam, are thieves. O my mind, do not even go near them. ||4||
Manmohan SinghSuch materialists, who have forgotten the Lord's Name, are thieves. My soul draw not near them.
Manmohan Singh (Punjabi)ਐਸੇ ਮਾਦਾਪ੍ਰਸਤ ਜਿਨ੍ਹਾਂ ਨੇ ਸਾਹਿਬ ਦਾ ਨਾਮ ਭੁਲਾ ਦਿਤਾ ਹੈ, ਤਸਕਰ ਹਨ। ਮੇਰੀ ਜਿੰਦੜੀਏ ਉਨ੍ਹਾਂ ਦੇ ਲਾਗੇ ਨ ਲਗ।
Fareedkot Teekaਪੁਨਾ ਜਿਨੋਂ ਨੇ ਨਾਮ ਕੋ ਵਿਸਾਰਿਆ ਹੈ ਤੇ ਸਾਕਤ ਪੁਰਸ਼ ਚੋਰ ਹੈਂ, ਹੇ ਮਨ! ਤਿਨ ਕੇ ਨਿਕਟ ਨਾ ਛੁਹੀਏ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ॥੪॥ਪਦ ਅਰਥ ਸਾਕਤ = ਰਬ ਤੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਨਿਕਟਿ = ਨੇੜੇ। ਭਿਟੀਐ = ਛੁਹਣਾ ਚਾਹੀਏ ॥੪॥
SikhNet (Spanish)No te acerques a ellos, oh mi mente, pues son los ladrones malvados.(4)
ਮੇਰੇ ਮਨ ਸੇਵਹੁ. ਅਲਖ ਨਿਰੰਜਨ ਨਰਹਰਿ; ਜਿਤੁ ਸੇਵਿਐ ਲੇਖਾ ਛੁਟੀਐ ॥
mere man sevahu. alakh niranjan narahar; jit seviai lekhaa chhutteeai |
Sant Singh KhalsaO my mind, serve the Unknowable and Immaculate Lord, the Man-lion; serving Him, your account will be cleared.
Manmohan SinghMy soul, serve the incomprehensible and immaculate Man-lion by serving whom the account is discharged.
Manmohan Singh (Punjabi)ਮੇਰੀ ਜਿੰਦੜੀਏ ਅਗਾਧ ਅਤੇ ਪਵਿਤ੍ਰ ਮਨੁੱਸ਼ ਸਿੰਘ ਦੀ ਟਹਿਲ ਕਮਾ, ਜਿਸ ਦੀ ਟਹਿਲ ਕਮਾਉਣ ਦੁਆਰਾ ਹਿਸਾਬ-ਕਿਤਾਬ ਬੇ-ਬਾਕ ਹੋ ਜਾਂਦਾ ਹੈ।
Fareedkot Teekaਹੇ ਮੇਰੇ ਮਨ! ਨਰਸਿੰਘ ਰੂਪ ਜੋ ਹਰੀ ਅਲਖ ਨਿਰੰਜਨ ਹੈ ਤਿਸ ਕੋ ਸੇਵਨ ਕਰ ਸਰਬ ਲੇਖੇ ਸੇ ਛੁਟ ਜਾਈਤਾ ਹੈ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦ੍ਰਿਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ)।ਪਦ ਅਰਥ ਅਲਖ = ਅਦ੍ਰਿਸ਼ਟ। ਨਰਹਰਿ = ਪਰਮਾਤਮਾ।
SikhNet (Spanish)Oh mi mente, sirve al Incognoscible, al Inmaculado, al Hombre León, a tu Señor, y así todo tu pasado será lavado.
ਜਨ ਨਾਨਕ. ਹਰਿ ਪ੍ਰਭਿ ਪੂਰੇ ਕੀਏ; ਖਿਨੁ ਮਾਸਾ ਤੋਲੁ. ਨ ਘਟੀਐ ॥੫॥੫॥੧੯॥੫੭॥
jan naanak. har prabh poore kee; khin maasaa tol. na ghatteeai |5|5|19|57|
Sant Singh KhalsaThe Lord God has made servant Nanak perfect; he is not diminished by even the tiniest particle. ||5||5||19||57||
Manmohan SinghThe Lord God has made slave Nanak perfect, and his weight is not, few, short even by a fraction of a particle.
Manmohan Singh (Punjabi)ਵਾਹਿਗੁਰੂ ਸੁਆਮੀ ਨੇ ਗੁਲਾਮ ਨਾਨਕ ਨੂੰ ਮੁਕੰਮਲ ਬਣਾ ਦਿਤਾ ਹੈ ਅਤੇ ਉਸ ਦਾ ਵਜਨ ਹੁਣ ਇਕ ਮਾਸੇ ਦੇ ਭੋਰਾ ਜਿੰਨਾ ਭੀ ਘਟ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਦਾਸ ਹਰੀ ਪ੍ਰਭੂ ਨੇ ਪੂਰੇ ਕੀਏ ਅਰਥਾਤ ਅਪਨੇ ਤੁਲ ਕੀਏ, ਤਬ (ਖਿਨੁ) ਕਿਸੀ ਖਿਨ ਮਾਤ੍ਰ ਮੇਂ (ਮਾਸਾ) ਤੁਛ ਮਾਤ੍ਰ ਭੀ (ਤੋਲੁ) ਵਿਚਾਰ ਕੀਏ ਸੇ ਕਮ ਨਹੀਂ ਹੋਵੇਗਾ, ਭਾਵ ਏਹਿ ਕਿ ਮੈਂ ਸਤ ਚਿਤ ਆਨੰਦ ਰੂਪ ਹੂੰ॥੫॥੫॥੧੯॥੫੭॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ॥੫॥੫॥੧੯॥੫੭॥ਪਦ ਅਰਥ ਪ੍ਰਭਿ = ਪ੍ਰਭੂ ਨੇ। ਪੂਰੇ = ਮੁਕੰਮਲ ॥੫॥
SikhNet (Spanish)El Señor ha hecho que Nanak encuentre la Perfección y Su Gloria no es disminuida ni por la más ínfima partícula. (5-5-19-57)