ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਾ ਵੇਲਾ ਪਰਵਾਣੁ; ਜਿਤੁ ਸਤਿਗੁਰੁ ਭੇਟਿਆ ॥
saa velaa paravaan; jit satigur bhettiaa |
Sant Singh KhalsaApproved is that time, when one meets the True Guru.
Manmohan SinghThat time is approved, when one meets the True Guru.
Manmohan Singh (Punjabi)ਉਹ ਸਮਾਂ ਕਬੂਲ ਪੈ ਜਾਂਦਾ ਹਾਂ, ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ।
Fareedkot Teekaਜਿਸ ਸਮੇਂ ਸਤਿਗੁਰੂ ਮਿਲਾ ਹੈ ਵਹੀ ਸਮਾਂ ਪ੍ਰਮਾਣ ਹੈ॥
Prof. Sahib Singhਉਹ ਘੜੀ ਥਾਂ ਪਈ ਜਾਣੋ ਜਿਸ ਘੜੀ ਮਨੁੱਖ ਨੂੰ ਸਤਿਗੁਰੂ ਮਿਲ ਪਿਆ।ਪਦ ਅਰਥ ਪਰਵਾਣੁ = ਕਬੂਲ, ਥਾਂਇ ਪੈਂਦੀ ਹੈ। ਜਿਤੁ = ਜਿਸ ਵੇਲੇ। ਭੇਟਿਆ = ਮਿਲਿਆ।
SikhNet (Spanish)Uno es aprobado en el momento en que encuentra al Verdadero Guru
ਹੋਆ ਸਾਧੂ ਸੰਗੁ; ਫਿਰਿ. ਦੂਖ ਨ ਤੇਟਿਆ ॥
hoaa saadhoo sang; fir. dookh na tettiaa |
Sant Singh KhalsaJoining the Saadh Sangat, the Company of the Holy, he does not suffer pain again.
Manmohan SinghIf man joins the society of saints, he, then, falls, not in the clutches of pain.
Manmohan Singh (Punjabi)ਜੇਕਰ ਬੰਦਾ ਸਤਿ ਸੰਗਤ ਨਾਲ ਜੁੜ ਜਾਵੇ, ਤਦ ਉਹ ਦੁੱਖ ਦਰਦ ਦੇ ਟੇਟੇ ਨਹੀਂ ਚੜ੍ਹਦਾ।
Fareedkot Teekaਜਬ ਸਾਧੂਓਂ ਕਾ ਸੰਗ ਹੂਆ ਫਿਰ ਦੁਖੋਂ ਕਾ (ਤੇਟਿਆ) ਮਿਲਾਪ ਨਹੀਂ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦਾ ਮੇਲ ਹੋ ਗਿਆ, ਉਹ ਮੁੜ ਦੁੱਖਾਂ ਦੀ ਜ਼ਦ ਵਿਚ ਨਹੀਂ ਆਉਂਦਾ।ਪਦ ਅਰਥ ਤੇਟਿਆ = ਤੇਟ ਵਿਚ, ਜ਼ਦ ਵਿਚ, ਤ੍ਰੇੱਟੇ।
SikhNet (Spanish)y se une a la Sociedad de los Santos. Entonces las aflicciones se acaban,
ਪਾਇਆ ਨਿਹਚਲੁ ਥਾਨੁ; ਫਿਰਿ. ਗਰਭਿ ਨ ਲੇਟਿਆ ॥
paaeaa nihachal thaan; fir. garabh na lettiaa |
Sant Singh KhalsaWhen he attains the eternal place, he does not have to enter the womb again.
Manmohan SinghIf one attains to the eternal abode, he enters not the womb, again.
Manmohan Singh (Punjabi)ਜੇਕਰ ਇਨਸਾਨ ਅਮਰ ਅਸਥਾਨ ਨੂੰ ਪਾ ਲਵੇ, ਉਹ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪੈਂਦਾ।
Fareedkot Teekaਨਿਹਚਲ ਥਾਨ ਮਿਲਾ ਹੈ ਫਿਰ ਗਰਭ ਮੇਂ ਵਹੁ (ਲੇਟਿਆ) ਪ੍ਰਾਪਤ ਨਹੀਂ ਹੋਆ॥
Prof. Sahib Singh(ਗੁਰੂ ਮਿਲਿਆਂ) ਜਿਸ ਨੂੰ ਪੱਕਾ ਟਿਕਾਣਾ ਲੱਭ ਪਿਆ, ਉਹ ਫਿਰ (ਹੋਰ ਹੋਰ) ਜੂਨਾਂ ਵਿਚ ਨਹੀਂ ਪੈਂਦਾ।ਪਦ ਅਰਥ ਗਰਭਿ = ਗਰਭ ਵਿਚ, ਜੂਨ ਵਿਚ।
SikhNet (Spanish)uno alcanza el Recinto Eterno, y no es puesto en el vientre otra vez;
ਨਦਰੀ ਆਇਆ ਇਕੁ; ਸਗਲ ਬ੍ਰਹਮੇਟਿਆ ॥
nadaree aaeaa ik; sagal brahamettiaa |
Sant Singh KhalsaHe comes to see the One God everywhere.
Manmohan SinghHe sees the unique Lord everywhere.
Manmohan Singh (Punjabi)ਉਹ ਅਦੁੱਤੀ ਸੁਆਮੀ ਨੂੰ ਸਾਰੀ ਥਾਂਈਂ ਵੇਖਦਾ ਹਾਂ।
Fareedkot Teekaਤਿਨ ਕੋ ਸਭ ਮੇਂ ਏਕ (ਬ੍ਰਹਮੇਟਿਆ) ਬ੍ਰਹਮ ਨਜਰ ਆਇਆ ਹੈ॥
Prof. Sahib Singhਉਸ ਨੂੰ ਹਰ ਥਾਂ ਇਕ ਬ੍ਰਹਮ ਹੀ ਦਿੱਸਦਾ ਹੈ; (ਬਾਹਰ ਵਲੋਂ ਆਪਣੀ) ਨਜ਼ਰ ਨੂੰ ਸਮੇਟ ਕੇ।ਪਦ ਅਰਥ ਸਗਲ = ਹਰ ਥਾਂ।
SikhNet (Spanish)es entonado en la Quintaesencia de la Sabiduría y la mente es dominada para concentrarse en ella.
ਤਤੁ ਗਿਆਨੁ ਲਾਇ ਧਿਆਨੁ; ਦ੍ਰਿਸਟਿ ਸਮੇਟਿਆ ॥
tat giaan laae dhiaan; drisatt samettiaa |
Sant Singh KhalsaHe focuses his meditation on the essence of spiritual wisdom, and withdraws his attention from other sights.
Manmohan Singhwithdrawing from other sights he fixed his attention on the real gnosis.
Manmohan Singh (Punjabi)ਹੋਰਨਾਂ ਨਜਾਰਿਆਂ ਤੋਂ ਪਿੱਛੇ ਹੱਟ ਕੇ, ਉਹ ਆਪਣੀ ਬਿਰਤੀ ਯਥਾਰਥ ਬ੍ਰਹਿਮ-ਬੋਧ ਨਾਲ ਜੋੜਦਾ ਹਾਂ।
Fareedkot Teekaਤਤ੍ਵ ਗਿਆਨ ਪ੍ਰਾਪਤ ਹੂਆ ਹੈ ਅਰ (ਧਿਆਨੁ) ਸਮਾਧੀ ਲਗਾਇ ਕਰ ਕੇ ਤਿਨੋਂ ਨੇ ਔਰ ਓਰ ਸੇ ਦ੍ਰਿਸਟੀ ਕੋ ਸਮੇਟ ਲਿਆ ਹੈ॥
Prof. Sahib Singh(ਪ੍ਰਭੂ ਵਿਚ) ਧਿਆਨ ਲਾ ਕੇ ਉਹ ਅਸਲ ਉੱਚੀ ਸਮਝ ਹਾਸਲ ਕਰ ਲੈਂਦਾ ਹੈ।ਪਦ ਅਰਥ ਤਤੁ = ਨਿਚੋੜ।
SikhNet (Spanish)Cuando uno recita, esa recitación es el Nombre del Señor.
ਸਭੋ ਜਪੀਐ ਜਾਪੁ; ਜਿ ਮੁਖਹੁ ਬੋਲੇਟਿਆ ॥
sabho japeeai jaap; ji mukhahu bolettiaa |
Sant Singh KhalsaAll chants are chanted by one who chants them with his mouth.
Manmohan SinghAll the recitations are recited by him, who with his mouth utters the Lord's Name.
Manmohan Singh (Punjabi)ਸਾਰੇ ਪਾਠ ਉਸ ਨੇ ਪੜ੍ਹ ਲਏ ਹਨ, ਜੋ ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਕੁਛ ਵਹੁ ਮੁਖ ਸੇ ਬੋਲਤੇ ਹੈਂ, ਸੋ ਮਾਨੋਂ ਸਭ ਜਾਪ ਹੀ ਜਪਤੇ ਹੈਂ॥
Prof. Sahib Singhਉਹ ਜੋ ਕੁਝ ਮੂੰਹੋਂ ਬੋਲਦਾ ਹੈ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਜਾਪ ਹੀ ਬੋਲਦਾ ਹੈ।ਪਦ ਅਰਥ ਜਿ = ਜੋ ਕੁਝ।
SikhNet (Spanish)Realizando la Voluntad del Señor uno es redimido y bendecido con el Éxtasis.
ਹੁਕਮੇ ਬੁਝਿ ਨਿਹਾਲੁ; ਸੁਖਿ ਸੁਖੇਟਿਆ ॥
hukame bujh nihaal; sukh sukhettiaa |
Sant Singh KhalsaRealizing the Hukam of the Lord's Command, he becomes happy, and he is filled with peace and tranquility.
Manmohan SinghKnowing God's will, man becomes happy and is filled with ease and peace.
Manmohan Singh (Punjabi)ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ, ਆਦਮੀ ਪ੍ਰਸੰਨ ਜੋ ਜਾਂਦਾ ਹੈ ਅਤੇ ਆਰਾਮ ਤੇ ਠੰਢ-ਚੈਨ ਨਾਲ ਪਰੀਪੂਰਨ ਥੀ ਵੰਞਦਾ ਹੈ।
Fareedkot Teekaਆਕਲ ਪੁਰਖ ਕਾ ਹੁਕਮ ਬੂਝ ਕਰ ਕੇ ਦੁਖੋਂ ਸੇ ਰਹਿਤ ਹੋ ਕਰ ਸੁਖ ਮੇਂ (ਸੁਖੇਟਿਆ) ਸੁਖੀ ਹੋ ਰਹਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਖਿੜੇ-ਮੱਥੇ ਰਹਿੰਦਾ ਹੈ ਤੇ ਸੁਖੀ ਹੀ ਸੁਖੀ ਰਹਿੰਦਾ ਹੈ।ਪਦ ਅਰਥ ਸੁਖਿ ਸੁਖੇਟਿਆ = ਸੁਖੀ ਹੀ ਸੁਖੀ।
SikhNet (Spanish)Sí, probando todas las monedas, el Señor escoge a las verdaderas
ਪਰਖਿ ਖਜਾਨੈ ਪਾਏ; ਸੇ ਬਹੁੜਿ. ਨ ਖੋਟਿਆ ॥੧੦॥
parakh khajaanai paae; se bahurr. na khottiaa |10|
Sant Singh KhalsaThose who are assayed, and placed in the Lord's treasury, are not declared counterfeit again. ||10||
Manmohan SinghThey who are assayed and consigned to the treasury are not declared counterfeit, again.
Manmohan Singh (Punjabi)ਜੋ ਜਾਂਚ-ਪੜਤਾਲ ਕਰ ਕੇ ਭੰਡਾਰੇ ਵਿੱਚ ਪਾ ਦਿੱਤੇ ਜਾਂਦੇ ਹਨ, ਉਹ ਮੁੜ ਕੇ ਖੋਟੇ ਸਿੱਕੇ ਕਰਾਰ ਨਹੀਂ ਦਿੱਤੇ ਜਾਂਦੇ।
Fareedkot Teekaਐਸੇ ਗੁਰਮੁਖ ਜੋ ਪੁਰਖ ਭਾਵ ਪ੍ਰੇਮ ਪ੍ਰੀਖਿਆ ਲੇ ਕਰ ਸ੍ਵਰੂਪ ਖਜਾਨੇ ਮੇਂ ਪਾਏ ਹੈਂ, ਸੋ ਫੇਰ ਖੋਟੇ ਨਹੀਂ ਹੋਤੇ ਹੈਂ, ਭਾਵ ਜਨਮਤੇ ਮਰਤੇ ਨਹੀਂ ॥੧੦॥
Prof. Sahib Singh(ਗੁਰੂ ਦੀ ਸਰਨ ਪਏ ਜਿਨ੍ਹਾਂ ਮਨੁੱਖਾਂ ਨੂੰ) ਪਰਖ ਕੇ (ਪ੍ਰਭੂ ਨੇ ਆਪਣੇ) ਖ਼ਜ਼ਾਨੇ ਵਿਚ ਪਾਇਆ ਹੈ ਉਹ ਮੁੜ ਖੋਟੇ ਨਹੀਂ ਹੁੰਦੇ ॥੧੦॥
SikhNet (Spanish)para ponerlas en Su Tesoro, y nunca más se vuelven falsas. (10)