ਸਲੋਕੁ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਵਿਛੋਹੇ ਜੰਬੂਰ; ਖਵੇ ਨ ਵੰਞਨਿ. ਗਾਖੜੇ ॥
vichhohe janboor; khave na vanyan. gaakharre |
Sant Singh KhalsaThe pincers of separation are so painful to endure.
Manmohan SinghThe pincers of separation are hard to bear.
Manmohan Singh (Punjabi)ਵਿਛੋੜੇ ਦੇ ਮੋਚਣੇ ਸਹਾਰਨੇ ਮੁਸ਼ਕਲ ਹਨ,
Fareedkot Teekaਹਰੀ ਕੇ ਵਿਛੋੜੇ ਕੇ ਦੁਖ ਪ੍ਰੇਮੀਓਂ ਕੋ ਜੰਬੂਰ ਕੀ ਭਾਂਤ ਹੈਂ, (ਖਵੇ ਨ ਵੰਞਨਿ) ਸਹਾਰੇ ਨਹੀਂ ਜਾਤੇ ਅਤ੍ਯੰਤ (ਗਾਖੜੇ) ਕਠਨ ਹੈ। (ਜੰਬੂਰ) ਲੁਹਾਰੋਂ ਔਰ ਸੁਨਾਰਿਓਂ ਕੇ ਪਾਸ ਹਥੀਆਰ ਵਿਸੇਸ ਹੋਤਾ ਹੈ॥
Prof. Sahib Singh(ਪ੍ਰਭੂ ਦੇ ਚਰਨਾਂ ਨਾਲੋਂ) ਵਿਛੋੜੇ (ਦੇ ਦੁੱਖ) ਜੰਬੂਰ (ਦੇ ਤਸੀਹਾਂ) ਵਾਂਗ ਔਖੇ ਹਨ, ਸਹਾਰੇ ਨਹੀਂ ਜਾ ਸਕਦੇ,
ਪਦ ਅਰਥ ਵਿਛੋਹੇ = ਵਿਛੋੜੇ (ਦੇ ਦੁੱਖ)। ਜੰਬੂਰ = ਚਿਮਟੇ ਵਰਗਾ ਇਕ ਹਥਿਆਰ ਜਿਸ ਨਾਲ ਆਪਣੇ ਵੱਸ ਪਏ ਵੈਰੀਆਂ ਨੂੰ ਲੋਕ ਤਸੀਹੇ ਦਿਆ ਕਰਦੇ ਸਨ, ਜੰਬੂਰ ਨਾਲ ਬੋਟੀ ਬੋਟੀ ਕਰ ਕੇ ਪਿੰਡੇ ਦਾ ਮਾਸ ਤੋੜਿਆ ਜਾਂਦਾ ਸੀ। ਖਵੇ ਨ ਵੰਞਨਿ = ਸਹਾਰੇ ਨਹੀਂ ਜਾ ਸਕਦੇ। ਗਾਖੜੇ = ਔਖੇ।
SikhNet (Spanish)Las punzadas de la separación me torturan y son muy difíciles de sobrellevar,
ਜੇ ਸੋ ਧਣੀ ਮਿਲੰਨਿ; ਨਾਨਕ. ਸੁਖ ਸੰਬੂਹ ਸਚੁ ॥੧॥
je so dhanee milan; naanak. sukh sanbooh sach |1|
Sant Singh KhalsaIf only the Master would come to meet me! O Nanak, I would then obtain all the true comforts. ||1||
Manmohan SinghIf He, the Master meets me, then, O Nanak, I attain all the true comforts.
Manmohan Singh (Punjabi)ਜੇਕਰ ਉਹ ਮਾਲਕ ਮੈਨੂੰ ਮਿਲ ਪਵੇ, ਤਦ, ਹੇ ਨਾਨਕ! ਮੈਂ ਸਾਰੇ ਸੱਚੇ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੇਕਰ ਵਹੁ ਪ੍ਰੇਮੀ ਆਪਨੇ ਸ੍ਵਾਮੀ ਕੋ ਮਿਲ ਜਾਇ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ (ਸਚੁ) ਨਿਸਚੇ ਕਰ ਕੇ ਸੁਖੋਂ ਕਾ ਸੰਬੂਹ ਉਸ ਕੋ ਪ੍ਰਾਪਤ ਹੋ ਜਾਇ॥੧॥
Prof. Sahib Singhਹੇ ਨਾਨਕ! ਜੇ ਉਹ ਪ੍ਰਭੂ ਮਾਲਕ ਜੀ ਮਿਲ ਪੈਣ ਤਾਂ ਯਕੀਨਨ ਸਾਰੇ ਸੁਖ ਹੀ ਸੁਖ ਹੋ ਜਾਂਦੇ ਹਨ ॥੧॥
ਪਦ ਅਰਥ ਸੰਬੂਹ = ਸਾਰੇ ॥੧॥
SikhNet (Spanish)pero si mi Bienamado Señor me encontrara, entonces habría una verdadera Paz en mí. (1)