ਧਨਾਸਿਰੀ ਮਹਲਾ ੫ ॥
dhanaasiree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਅਉਖਧੁ ਤੇਰੋ ਨਾਮੁ ਦਇਆਲ ॥
aaukhadh tero naam deaal |
Sant Singh KhalsaYour Name is the medicine, O Merciful Lord.
Manmohan SinghO Merciful Master, Thy name is the cure-all.
Manmohan Singh (Punjabi)ਹੇ ਮਿਹਰਬਾਨ ਮਾਲਕ! ਤੈਂਡਾ ਨਾਮ ਹੀ ਦਵਾਈ ਹੈ।
Fareedkot Teekaਹੇ ਦਿਆਲ ਰੂਪ! ਤੇਰਾ ਨਾਮ ਹੀ ਮੁਝ ਕਉ ਅਉਖਧ ਰੂਪ ਹੈ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ,ਪਦ ਅਰਥ ਅਉਖਧੁ = ਦਵਾਈ। ਦਇਆਲ = ਹੇ ਦਇਆ ਦੇ ਘਰ!
SikhNet (Spanish)Oh Señor Bondadoso, Tu Nombre es la panacea. Pobre de mí, no puedo imaginar Tu Verdadero Valor,
ਮੋਹਿ ਆਤੁਰ. ਤੇਰੀ ਗਤਿ ਨਹੀ ਜਾਨੀ; ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥
mohi aatur. teree gat nahee jaanee; toon aap kareh pratipaal |1| rahaau |
Sant Singh KhalsaI am so miserable, I do not know Your state; You Yourself cherish me, Lord. ||1||Pause||
Manmohan SinghI, the miserable one, realise not Thy will. Thou Thyself cherisheth me ever, O Lord. Pause.
Manmohan Singh (Punjabi)ਮੈਂ ਨਿਕਰਮਣ, ਤੇਰੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ, ਤੂੰ ਆਪੇ ਹੀ ਸਦਾ ਮੇਰੀ ਪਾਲਣ-ਪੋਸਣਾ ਕਰਦਾ ਹੈ, ਹੇ ਸੁਆਮੀ! ਠਹਿਰਾਉ।
Fareedkot Teekaਮੈਂ ਆਤਰ ਅਰਥਾਤ ਅਤਿ ਦੀਨ ਨੇ ਤੇਰੀ ਗਤੀ ਨਹੀਂ ਜਾਣੀ ਹੈ, ਤੂੰ ਆਪ ਹੀ ਹਮਾਰੀ ਪ੍ਰਤਿਪਾਲਨਾ ਕਰਤਾ ਹੈਂ॥੧॥ ਰਹਾਉ ॥
Prof. Sahib Singhਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ ॥੧॥ ਰਹਾਉ ॥ਪਦ ਅਰਥ ਆਤੁਰ = ਦੁੱਖੀ। ਮੋਹਿ ਆਤੁਰ = ਮੈਂ ਦੁੱਖੀ ਨੇ। ਗਤਿ = ਉੱਚੀ ਆਤਮਕ ਅਵਸਥਾ। ਕਰਹਿ = ਤੂੰ ਕਰਦਾ ਹੈਂ ॥੧॥ ਰਹਾਉ ॥
SikhNet (Spanish)y eso que Tú me has mantenido siempre en todo. (1-Pausa)
ਧਾਰਿ ਅਨੁਗ੍ਰਹੁ ਸੁਆਮੀ ਮੇਰੇ; ਦੁਤੀਆ ਭਾਉ ਨਿਵਾਰਿ ॥
dhaar anugrahu suaamee mere; duteea bhaau nivaar |
Sant Singh KhalsaTake pity on me, O my Lord and Master, and remove the love of duality from within me.
Manmohan SinghMy Lord, take pity on me and dispel another's love from within me.
Manmohan Singh (Punjabi)ਮੇਰੇ ਮਾਲਕ, ਮੇਰੇ ਉਤੇ ਮਿਹਰ ਕਰ ਅਤੇ ਹੋਰਸ ਦੀ ਪ੍ਰੀਤ ਮੇਰੇ ਅੰਦਰੋਂ ਬਾਹਰ ਕੱਢ ਦੇ।
Fareedkot Teekaਤਾਂ ਤੇ ਹੇ ਮੇਰੇ ਸੁਆਮੀ! ਮੁਝ ਪਰ ਅਪਨੀ ਕ੍ਰਿਪਾ ਧਾਰ ਕਰ ਦ੍ਵੈਤ ਭਾਵ ਕੋ ਨਿਵਾਰ, ਭਾਵ ਸੇ ਦੂਰ ਕਰੋ॥
Prof. Sahib Singhਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ।ਪਦ ਅਰਥ ਅਨੁਗ੍ਰਹੁ = ਕਿਰਪਾ। ਦੁਤੀਆ ਭਾਉ = ਦੂਜਾ ਪਿਆਰ, ਮੇਰ-ਤੇਰ, ਮਾਇਆ ਦਾ ਮੋਹ। ਨਿਵਾਰਿ = ਦੂਰ ਕਰ।
SikhNet (Spanish)Oh Maestro, Ten Compasión de mí y calma mi idea de dualidad, desata mis amarras y hazme Tuyo,
ਬੰਧਨ ਕਾਟਿ ਲੇਹੁ ਅਪੁਨੇ ਕਰਿ; ਕਬਹੂ. ਨ ਆਵਹ ਹਾਰਿ ॥੧॥
bandhan kaatt lehu apune kar; kabahoo. na aavah haar |1|
Sant Singh KhalsaBreak my bonds, and take me as Your own, so that I may never come to lose. ||1||
Manmohan SinghShatter Thou my shackles and take me as Thy own, so that I may never lose the life's battle.
Manmohan Singh (Punjabi)ਤੂੰ ਮੇਰੀਆਂ ਬੇੜੀਆਂ ਕੱਟ ਦੇ ਤੇ ਮੈਨੂੰ ਅਪਣਾ ਲੈ, ਤਾਂ ਜੋ ਮੈਂ ਜੀਵਨ ਦੀ ਲੜਾਈ ਵਿੱਚ ਕਦਾਚਿਤ ਨਾਂ ਹਾਰਾਂ।
Fareedkot Teekaਜਬ ਬੰਧਨੋਂ ਕੌ ਕਾਟ ਕਰ ਹਮ ਕੋ ਅਪਨੇ ਦਾਸ ਕਰ ਲੇਵੋਗੇ ਤਬ ਹਮ ਕੌ ਕਬੀ ਹਾਰ ਨਹੀਂ ਆਵੈਗੀ, ਭਾਵ ਸੇ ਜਨਮ ਸਫਲ ਹੋ ਜਾਏਗਾ॥੧॥
Prof. Sahib Singhਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀਂ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ ॥੧॥ਪਦ ਅਰਥ ਕਾਟਿ = ਕੱਟ ਕੇ। ਕਰਿ ਲੇਹੁ = ਬਣਾ ਲੈ। ਆਵਹ = ਅਸੀਂ ਆਵੀਏ। ਹਾਰਿ = ਹਾਰ ਕੇ ॥੧॥
SikhNet (Spanish)para que así no pierda la batalla de la vida. (1)
ਤੇਰੀ ਸਰਨਿ ਪਇਆ ਹਉ ਜੀਵਾਂ; ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥
teree saran peaa hau jeevaan; toon samrath purakh miharavaan |
Sant Singh KhalsaSeeking Your Sanctuary, I live, almighty and merciful Lord and Master.
Manmohan SinghO my Omnipotent and Merciful Master, seeking Thine protection, I sustain life.
Manmohan Singh (Punjabi)ਹੇ ਮੇਰੇ ਸਰਬ-ਸ਼ਕਤੀਵਾਨ ਮਿਹਰਬਾਨ ਮਾਲਕ! ਤੇਰੀ ਪਨਾਹ ਲੈਣ ਨਾਲ ਹੀ ਮੈਂ ਜੀਉਂਦਾ ਹਾਂ।
Fareedkot Teekaਤੇਰੀ ਸਰਣ ਪੜਾ ਹੂਆ ਮੈਂ ਜੀਵਤਾ ਹੂੰ, ਕਿਉਂਕਿ ਤੂੰ ਸਮਰਥ ਮਿਹਰਵਾਨ ਪੁਰਖੁ ਹੈਂ॥
Prof. Sahib Singh(ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ।ਪਦ ਅਰਥ ਹਉ ਜੀਵਾਂ = ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ। ਸੰਮ੍ਰਥੁ = ਸਭ ਤਾਕਤਾਂ ਦਾ ਮਾਲਕ। ਪੁਰਖੁ = ਸਰਬ-ਵਿਆਪਕ।
SikhNet (Spanish)Buscando Tu Refugio, yo vivo, Tu eres la Persona Todo Poderosa, la más Benevolente y Bondadosa.
ਆਠ ਪਹਰ ਪ੍ਰਭ ਕਉ ਆਰਾਧੀ; ਨਾਨਕ ਸਦ ਕੁਰਬਾਨੁ ॥੨॥੧੮॥
aatth pehar prabh kau aaraadhee; naanak sad kurabaan |2|18|
Sant Singh KhalsaTwenty-four hours a day, I worship God; Nanak is forever a sacrifice to Him. ||2||18||
Manmohan SinghThrough out the eight watches of the day, I meditate on the Lord. Nanak is ever a sacrifice unto Him.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ, ਨਾਨਕ ਸਦੀਵ ਹੀ ਉਸ ਉਤੋਂ ਬਲਿਹਾਰ ਜਾਂਦਾ ਹੈ।
Fareedkot Teekaਹੇ ਪ੍ਰਭੂ! ਆਠ ਪਹਰ ਮੇਂ ਅਬ ਤੇਰੇ ਕੌ ਅਰਾਧਨਾ ਕਰੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਤੁਝ ਪਰ ਮੈਂ ਸਦਾ ਕੁਰਬਾਨ ਜਾਤਾ ਹੂੰ॥੨॥੧੮॥
Prof. Sahib Singh(ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ। ਹੇ ਨਾਨਕ! (ਆਖ-) ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੧੮॥ਪਦ ਅਰਥ ਕਉ = ਨੂੰ। ਆਰਾਧੀ = ਆਰਾਧੀਂ, ਮੈਂ ਅਰਾਧਦਾ ਰਹਾਂ। ਸਦ = ਸਦਾ ॥੨॥੧੮॥
SikhNet (Spanish)Nanak Te contempla a Ti noche y día, y ofrece su ser siempre en sacrificio a Ti. (2-18)