ੴ

ਸਿੱਖਬਾਣੀ · SikhBani

Ang 675

Sri Guru Granth Sahib · Raag Dhanaasree · 5 shabads, 38 lines
Translations
Shabad Guru Arjan Dev Ji Raag Dhanaasree continued from Ang 674

ਅਉਖਧ ਮੰਤ੍ਰ ਮੂਲ ਮਨ ਏਕੈ; ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥

aaukhadh mantr mool man ekai; man bisvaas prabh dhaariaa |

Sant Singh KhalsaThe Mul Mantra, the Root Mantra, is the only cure for the mind; I have installed faith in God in my mind.
Manmohan SinghThe Primal sermon is the only cure for the mind and within my mind, I have placed reliance on the Lord.
Manmohan Singh (Punjabi)ਪ੍ਰਿਥਮ, ਧਰਮ ਉਪਦੇਸ਼ ਹੀ ਚਿੱਤ ਲਈ ਇਕੋ ਇਕ ਦਵਾਈ ਹੈ। ਆਪਣੇ ਚਿੱਤ ਅੰਦਰ ਮੈਂ ਸਾਈਂ ਤੇ ਭਰੋਸਾ ਧਾਰ ਲਿਆ ਹੈ।
Fareedkot Teekaਔਖਧੀ ਔ ਮੰਤ੍ਰੋਂ ਕਾ ਮੂਲ ਏਕ ਤੁਝ ਹੀ ਕੌ ਮਨਨ ਕੀਆ ਹੈ ਔਰ ਮਨ ਵਿਖੇ ਹੇ ਪ੍ਰਭੂ! ਤੇਰਾ ਹੀ (ਬਿਸ੍ਵਾਸੁ) ਨਿਸਚਾ ਧਾਰਨ ਕੀਆ ਹੈ॥
Prof. Sahib Singhਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ,

ਪਦ ਅਰਥ ਅਉਖਧ ਮੂਲ = ਸਭ ਦਵਾਈਆਂ ਦਾ ਮੂਲ। ਮੰਤ੍ਰ ਮੂਲ = ਸਭ ਮੰਤ੍ਰਾਂ ਦਾ ਮੂਲ। ਮਨ = ਹੇ ਮਨ! ਏਕੈ = ਇਕ ਪਰਮਾਤਮਾ ਦਾ (ਨਾਮ ਹੀ)। ਮਨਿ = ਮਨ ਵਿਚ। ਬਿਸ੍ਵਾਸੁ = ਸਰਧਾ, ਨਿਸ਼ਚਾ।

SikhNet (Spanish)El Mul Mantra, el Mantra Raíz, es la única cura para las maldades a las que vivo aferrado, ahora la Fe en Dios

ਚਰਨ ਰੇਨ. ਬਾਂਛੈ ਨਿਤ ਨਾਨਕੁ; ਪੁਨਹ ਪੁਨਹ ਬਲਿਹਾਰਿਆ ॥੨॥੧੬॥

charan ren. baanchhai nit naanak; punah punah balihaariaa |2|16|

Sant Singh KhalsaNanak ever longs for the dust of the Lord's feet; again and again, he is a sacrifice to the Lord. ||2||16||
Manmohan SinghNanak ever longs for the dust of the Lord's feet and, again and again, is a sacrifice unto the Lord.
Manmohan Singh (Punjabi)ਨਾਨਕ ਸਦਾ ਹੀ ਸੁਆਮੀ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ ਅਤੇ ਮੁੜ ਮੁੜ ਕੇ ਸੁਆਮੀ ਤੋਂ ਕੁਰਬਾਨ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨਿਤ ਤੇਰੇ ਚਰਨੋਂ ਕੀ ਧੂੜੀ ਕੋ ਬਾਂਛਤੇ ਹੈਂ ਔਰ ਮਨ ਤਨ ਸੇ ਵਾਰੰਵਾਰ ਤੁਝ ਪਰ ਬਲਿਹਾਰਨੇ ਜਾਤੇ ਹੈਂ॥੨॥੧੬॥
Prof. Sahib Singhਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੨॥੧੬॥

ਪਦ ਅਰਥ ਰੇਨ = ਧੂੜ। ਬਾਂਛੈ = ਲੋਚਦਾ ਹੈ। ਨਾਨਕੁ ਬਾਂਛੈ = ਨਾਨਕ ਮੰਗਦਾ ਹੈ। ਪੁਨਹੁ ਪੁਨਹੁ = ਮੁੜ ਮੁੜ, ਫਿਰ ਫਿਰ ॥੨॥੧੬॥

SikhNet (Spanish)se ha instalado en mi ser. Nanak sólo busca el Polvo de los Pies del Señor y una y otra vez, ofrece su Ser en sacrificio a Él. (2-16)

Open this shabad (7 lines, Angs 674-675) →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਮੇਰਾ. ਲਾਗੋ ਰਾਮ ਸਿਉ ਹੇਤੁ ॥

meraa. laago raam siau het |

Sant Singh KhalsaI have fallen in love with the Lord.
Manmohan SinghI have contracted love with the Lord.
Manmohan Singh (Punjabi)ਮੇਰਾ ਪ੍ਰਭੂ ਨਾਲ ਪਿਆਰ ਪੈ ਗਿਆ ਹੈ।
Fareedkot Teekaਹੇ ਭਾਈ! ਅਬ ਮੇਰਾ ਤਿਸ ਰਾਮ ਸਾਥ ਹੀ ਪ੍ਰੇਮ ਲਾਗਾ ਹੈ॥
Prof. Sahib Singhਹੇ ਭਾਈ! (ਉਸ ਗੁਰੂ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ,

ਪਦ ਅਰਥ ਲਾਗੋ = ਲੱਗ ਗਿਆ ਹੈ। ਸਿਉ = ਨਾਲ। ਹੇਤੁ = ਪਿਆਰ।

SikhNet (Spanish)Ahora amo a mi Señor. El Guru Verdadero es siempre mi Refugio

ਸਤਿਗੁਰੁ ਮੇਰਾ ਸਦਾ ਸਹਾਈ; ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥

satigur meraa sadaa sahaaee; jin dukh kaa kaattiaa ket |1| rahaau |

Sant Singh KhalsaMy True Guru is always my help and support; He has torn down the banner of pain. ||1||Pause||
Manmohan SinghEver a succourer of mine is my True Guru, who has torn down the flag of pain. Pause.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ ਸਦੀਵ ਹੀ ਮੈਂਡੇ ਸਹਾਇਕ ਹਨ ਜਿਨ੍ਹਾਂ ਨੇ ਦੁੱਖ ਤਕਲੀਫ ਦਾ ਝੰਡਾ ਪਾੜ ਸੁੱਟਿਆ ਹੈ। ਠਹਿਰਾਉ।
Fareedkot Teekaਜਿਸ ਸੇ ਪ੍ਰੇਮੁ ਕਰਨੇ ਸੇ ਮੇਰਾ ਸਤਿਗੁਰ ਸਦਾ ਸਹਾਈ ਭਯਾ ਹੈ, ਜਿਨੋਂ ਨੇ ਦੁਖੋਂ ਕਾ (ਕੇਤੁ) ਘਰ, ਭਾਵ ਅਗ੍ਯਾਨ ਕਾਟ ਦੀਆ ਹੈ॥੧॥ ਰਹਾਉ ॥
Prof. Sahib Singhਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ, ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਸਹਾਈ = ਮਦਦਗਾਰ। ਜਿਨਿ = ਜਿਸ (ਗੁਰੂ) ਨੇ। ਕੇਤੁ = ਝੰਡਾ, ਬੋਦੀ ਵਾਲਾ ਤਾਰਾ ਜੋ ਮਨਹੂਸ ਸਮਝਿਆ ਜਾਂਦਾ ਹੈ ॥੧॥ ਰਹਾਉ ॥

SikhNet (Spanish)y Él ha bajado del mástil la bandera del dolor. (1-Pausa)

ਹਾਥ ਦੇਇ ਰਾਖਿਓ ਅਪੁਨਾ ਕਰਿ; ਬਿਰਥਾ ਸਗਲ ਮਿਟਾਈ ॥

haath dee raakhio apunaa kar; birathaa sagal mittaaee |

Sant Singh KhalsaGiving me His hand, He has protected me as His own, and removed all my troubles.
Manmohan SinghGiving me His hand and deeming me His own, the Lord has protected me and removed all my troubles.
Manmohan Singh (Punjabi)ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਜਾਣ ਕੇ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।
Fareedkot Teekaਅਪਨਾ ਦਾਸ ਕਰ ਕੇ ਹਾਥ ਦੇ ਕਰ ਮੁਝ ਕੋ ਰਾਖ ਲੀਆ ਹੈ ਔਰ ਸੰਪੂਰਨ ਜਨਮ ਮਰਨ ਕੀ (ਬਿਰਥਾ) ਪੀੜ ਮਿਟਾਇ ਦਈ ਹੈ॥
Prof. Sahib Singh(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ।

ਪਦ ਅਰਥ ਦੇਇ = ਦੇ ਕੇ। ਕਰਿ = ਬਣਾ ਕੇ। ਬਿਰਥਾ = {व्यथा} ਪੀੜ, ਦਰਦ। ਸਗਲ = ਸਾਰੀ।

SikhNet (Spanish)Él me ha protegido con Sus Manos y ha destruido todas mis penas.

ਨਿੰਦਕ ਕੇ ਮੁਖ ਕਾਲੇ ਕੀਨੇ; ਜਨ ਕਾ ਆਪਿ ਸਹਾਈ ॥੧॥

nindak ke mukh kaale keene; jan kaa aap sahaaee |1|

Sant Singh KhalsaHe has blackened the faces of the slanderers, and He Himself has become the help and support of His humble servant. ||1||
Manmohan SinghThe Lord has blackened the faces of the slanderers and Himself become the succourer of His serf.
Manmohan Singh (Punjabi)ਸੁਆਮੀ ਨੇ ਦੂਸ਼ਨ ਲਾਉਣ ਵਾਲਿਆਂ ਦੇ ਮੂੰਹ ਕਾਲੇ ਕਰ ਦਿੱਤੇ ਹਨ ਅਤੇ ਆਪਣੇ ਗੋਲੇ ਦਾ ਖੁਦ ਸਹਾਇਕ ਹੋ ਗਿਆ ਹੈ।
Fareedkot Teekaਮੈਂ ਜਨ ਕਾ ਆਪ ਸਹਾਈ ਹੋ ਕਰ ਨਿੰਦਕੋਂ ਕੇ ਮੁਖ ਕਾਲੇ ਕੀਏ ਹੈਂ॥੧॥
Prof. Sahib Singhਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ ॥੧॥

ਪਦ ਅਰਥ ਨਿੰਦਕ ਕੇ ਮੁਖ = ਨਿੰਦਕਾਂ ਦੇ ਮੂੰਹ। ਜਨ = ਸੇਵਕ ॥੧॥

SikhNet (Spanish)Ha obscurecido los semblantes de mis calumniadores, se ha vuelto Amigo mío, de mí, que soy Su Sirviente. (1)

ਸਾਚਾ ਸਾਹਿਬੁ ਹੋਆ ਰਖਵਾਲਾ; ਰਾਖਿ ਲੀਏ ਕੰਠਿ ਲਾਇ ॥

saachaa saahib hoaa rakhavaalaa; raakh lee kantth laae |

Sant Singh KhalsaThe True Lord and Master has become my Saviour; hugging me close in His embrace, He has saved me.
Manmohan SinghThe True Lord has become my Protector and has saved me, hugging me to His bosom.
Manmohan Singh (Punjabi)ਸੱਚਾ ਸੁਆਮੀ ਮੇਰਾ ਰੱਖਿਅਕ ਹੋ ਗਿਆ ਹੈ ਅਤੇ ਆਪਣੀ ਛਾਤੀ ਨਾਲ ਲਾ ਕੇ ਉਸ ਨੇ ਮੈਨੂੰ ਬਚਾ ਲਿਆ ਹੈ।
Fareedkot Teekaਜਿਸ ਨੇ ਅਪਨੇ ਦਾਸ ਕੰਠ ਲਗਾਇ ਕਰ ਰਾਖ ਲੀਏ ਹੈਂ, ਸੋ ਸਚਾ ਸਾਹਿਬ ਵਾਹਿਗੁਰੂ ਹਮਾਰਾ ਭੀ ਰਾਖਣੇ ਵਾਲਾ ਹੂਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਕੰਠਿ = ਗਲ ਨਾਲ।

SikhNet (Spanish)El Señor Verdadero se ha vuelto mi Refugio y me ha protegido, llevándome a Su Pecho.

ਨਿਰਭਉ ਭਏ ਸਦਾ ਸੁਖ ਮਾਣੇ; ਨਾਨਕ ਹਰਿ ਗੁਣ ਗਾਇ ॥੨॥੧੭॥

nirbhau bhe sadaa sukh maane; naanak har gun gaae |2|17|

Sant Singh KhalsaNanak has become fearless, and he enjoys eternal peace, singing the Glorious Praises of the Lord. ||2||17||
Manmohan SinghSinging God's praise, Nanak has become fearless and now, ever enjoys peace.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਾਨਕ ਭੈ-ਰਹਿਤ ਹੋ ਗਿਆ ਹੈ ਤੇ ਹਮੇਸ਼ਾਂ ਸੁੱਖ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੇ ਗੁਣੋਂ ਕੋ ਗਾਇ ਕਰ ਹਮ ਨਿਰਭੈ ਭਏ ਹੈਂ ਔ ਸਦਾ ਸੁਖ ਮਾਣਤੇ ਅਰਥਾਤ ਭੋਗਤੇ ਹੈਂ॥੨॥੧੭॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ ॥੨॥੧੭॥

ਪਦ ਅਰਥ ਮਾਣੇ = ਮਾਣਿ, ਮਾਣ। ਸੁਖ = ਆਤਮਕ ਆਨੰਦ। ਗਾਇ = ਗਾ ਕੇ ॥੨॥੧੭॥

SikhNet (Spanish)Y estando sin ningún miedo, ahora gozo del Eterno Estado de Éxtasis y entono para siempre las Alabanzas de mi Señor. (2-17)

Open this shabad →

Shabad Guru Arjan Dev Ji Raag Dhanaasree

ਧਨਾਸਿਰੀ ਮਹਲਾ ੫ ॥

dhanaasiree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਅਉਖਧੁ ਤੇਰੋ ਨਾਮੁ ਦਇਆਲ ॥

aaukhadh tero naam deaal |

Sant Singh KhalsaYour Name is the medicine, O Merciful Lord.
Manmohan SinghO Merciful Master, Thy name is the cure-all.
Manmohan Singh (Punjabi)ਹੇ ਮਿਹਰਬਾਨ ਮਾਲਕ! ਤੈਂਡਾ ਨਾਮ ਹੀ ਦਵਾਈ ਹੈ।
Fareedkot Teekaਹੇ ਦਿਆਲ ਰੂਪ! ਤੇਰਾ ਨਾਮ ਹੀ ਮੁਝ ਕਉ ਅਉਖਧ ਰੂਪ ਹੈ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ,

ਪਦ ਅਰਥ ਅਉਖਧੁ = ਦਵਾਈ। ਦਇਆਲ = ਹੇ ਦਇਆ ਦੇ ਘਰ!

SikhNet (Spanish)Oh Señor Bondadoso, Tu Nombre es la panacea. Pobre de mí, no puedo imaginar Tu Verdadero Valor,

ਮੋਹਿ ਆਤੁਰ. ਤੇਰੀ ਗਤਿ ਨਹੀ ਜਾਨੀ; ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥

mohi aatur. teree gat nahee jaanee; toon aap kareh pratipaal |1| rahaau |

Sant Singh KhalsaI am so miserable, I do not know Your state; You Yourself cherish me, Lord. ||1||Pause||
Manmohan SinghI, the miserable one, realise not Thy will. Thou Thyself cherisheth me ever, O Lord. Pause.
Manmohan Singh (Punjabi)ਮੈਂ ਨਿਕਰਮਣ, ਤੇਰੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ, ਤੂੰ ਆਪੇ ਹੀ ਸਦਾ ਮੇਰੀ ਪਾਲਣ-ਪੋਸਣਾ ਕਰਦਾ ਹੈ, ਹੇ ਸੁਆਮੀ! ਠਹਿਰਾਉ।
Fareedkot Teekaਮੈਂ ਆਤਰ ਅਰਥਾਤ ਅਤਿ ਦੀਨ ਨੇ ਤੇਰੀ ਗਤੀ ਨਹੀਂ ਜਾਣੀ ਹੈ, ਤੂੰ ਆਪ ਹੀ ਹਮਾਰੀ ਪ੍ਰਤਿਪਾਲਨਾ ਕਰਤਾ ਹੈਂ॥੧॥ ਰਹਾਉ ॥
Prof. Sahib Singhਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ ॥੧॥ ਰਹਾਉ ॥

ਪਦ ਅਰਥ ਆਤੁਰ = ਦੁੱਖੀ। ਮੋਹਿ ਆਤੁਰ = ਮੈਂ ਦੁੱਖੀ ਨੇ। ਗਤਿ = ਉੱਚੀ ਆਤਮਕ ਅਵਸਥਾ। ਕਰਹਿ = ਤੂੰ ਕਰਦਾ ਹੈਂ ॥੧॥ ਰਹਾਉ ॥

SikhNet (Spanish)y eso que Tú me has mantenido siempre en todo. (1-Pausa)

ਧਾਰਿ ਅਨੁਗ੍ਰਹੁ ਸੁਆਮੀ ਮੇਰੇ; ਦੁਤੀਆ ਭਾਉ ਨਿਵਾਰਿ ॥

dhaar anugrahu suaamee mere; duteea bhaau nivaar |

Sant Singh KhalsaTake pity on me, O my Lord and Master, and remove the love of duality from within me.
Manmohan SinghMy Lord, take pity on me and dispel another's love from within me.
Manmohan Singh (Punjabi)ਮੇਰੇ ਮਾਲਕ, ਮੇਰੇ ਉਤੇ ਮਿਹਰ ਕਰ ਅਤੇ ਹੋਰਸ ਦੀ ਪ੍ਰੀਤ ਮੇਰੇ ਅੰਦਰੋਂ ਬਾਹਰ ਕੱਢ ਦੇ।
Fareedkot Teekaਤਾਂ ਤੇ ਹੇ ਮੇਰੇ ਸੁਆਮੀ! ਮੁਝ ਪਰ ਅਪਨੀ ਕ੍ਰਿਪਾ ਧਾਰ ਕਰ ਦ੍ਵੈਤ ਭਾਵ ਕੋ ਨਿਵਾਰ, ਭਾਵ ਸੇ ਦੂਰ ਕਰੋ॥
Prof. Sahib Singhਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ।

ਪਦ ਅਰਥ ਅਨੁਗ੍ਰਹੁ = ਕਿਰਪਾ। ਦੁਤੀਆ ਭਾਉ = ਦੂਜਾ ਪਿਆਰ, ਮੇਰ-ਤੇਰ, ਮਾਇਆ ਦਾ ਮੋਹ। ਨਿਵਾਰਿ = ਦੂਰ ਕਰ।

SikhNet (Spanish)Oh Maestro, Ten Compasión de mí y calma mi idea de dualidad, desata mis amarras y hazme Tuyo,

ਬੰਧਨ ਕਾਟਿ ਲੇਹੁ ਅਪੁਨੇ ਕਰਿ; ਕਬਹੂ. ਨ ਆਵਹ ਹਾਰਿ ॥੧॥

bandhan kaatt lehu apune kar; kabahoo. na aavah haar |1|

Sant Singh KhalsaBreak my bonds, and take me as Your own, so that I may never come to lose. ||1||
Manmohan SinghShatter Thou my shackles and take me as Thy own, so that I may never lose the life's battle.
Manmohan Singh (Punjabi)ਤੂੰ ਮੇਰੀਆਂ ਬੇੜੀਆਂ ਕੱਟ ਦੇ ਤੇ ਮੈਨੂੰ ਅਪਣਾ ਲੈ, ਤਾਂ ਜੋ ਮੈਂ ਜੀਵਨ ਦੀ ਲੜਾਈ ਵਿੱਚ ਕਦਾਚਿਤ ਨਾਂ ਹਾਰਾਂ।
Fareedkot Teekaਜਬ ਬੰਧਨੋਂ ਕੌ ਕਾਟ ਕਰ ਹਮ ਕੋ ਅਪਨੇ ਦਾਸ ਕਰ ਲੇਵੋਗੇ ਤਬ ਹਮ ਕੌ ਕਬੀ ਹਾਰ ਨਹੀਂ ਆਵੈਗੀ, ਭਾਵ ਸੇ ਜਨਮ ਸਫਲ ਹੋ ਜਾਏਗਾ॥੧॥
Prof. Sahib Singhਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀਂ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ ॥੧॥

ਪਦ ਅਰਥ ਕਾਟਿ = ਕੱਟ ਕੇ। ਕਰਿ ਲੇਹੁ = ਬਣਾ ਲੈ। ਆਵਹ = ਅਸੀਂ ਆਵੀਏ। ਹਾਰਿ = ਹਾਰ ਕੇ ॥੧॥

SikhNet (Spanish)para que así no pierda la batalla de la vida. (1)

ਤੇਰੀ ਸਰਨਿ ਪਇਆ ਹਉ ਜੀਵਾਂ; ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥

teree saran peaa hau jeevaan; toon samrath purakh miharavaan |

Sant Singh KhalsaSeeking Your Sanctuary, I live, almighty and merciful Lord and Master.
Manmohan SinghO my Omnipotent and Merciful Master, seeking Thine protection, I sustain life.
Manmohan Singh (Punjabi)ਹੇ ਮੇਰੇ ਸਰਬ-ਸ਼ਕਤੀਵਾਨ ਮਿਹਰਬਾਨ ਮਾਲਕ! ਤੇਰੀ ਪਨਾਹ ਲੈਣ ਨਾਲ ਹੀ ਮੈਂ ਜੀਉਂਦਾ ਹਾਂ।
Fareedkot Teekaਤੇਰੀ ਸਰਣ ਪੜਾ ਹੂਆ ਮੈਂ ਜੀਵਤਾ ਹੂੰ, ਕਿਉਂਕਿ ਤੂੰ ਸਮਰਥ ਮਿਹਰਵਾਨ ਪੁਰਖੁ ਹੈਂ॥
Prof. Sahib Singh(ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ।

ਪਦ ਅਰਥ ਹਉ ਜੀਵਾਂ = ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ। ਸੰਮ੍ਰਥੁ = ਸਭ ਤਾਕਤਾਂ ਦਾ ਮਾਲਕ। ਪੁਰਖੁ = ਸਰਬ-ਵਿਆਪਕ।

SikhNet (Spanish)Buscando Tu Refugio, yo vivo, Tu eres la Persona Todo Poderosa, la más Benevolente y Bondadosa.

ਆਠ ਪਹਰ ਪ੍ਰਭ ਕਉ ਆਰਾਧੀ; ਨਾਨਕ ਸਦ ਕੁਰਬਾਨੁ ॥੨॥੧੮॥

aatth pehar prabh kau aaraadhee; naanak sad kurabaan |2|18|

Sant Singh KhalsaTwenty-four hours a day, I worship God; Nanak is forever a sacrifice to Him. ||2||18||
Manmohan SinghThrough out the eight watches of the day, I meditate on the Lord. Nanak is ever a sacrifice unto Him.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ, ਨਾਨਕ ਸਦੀਵ ਹੀ ਉਸ ਉਤੋਂ ਬਲਿਹਾਰ ਜਾਂਦਾ ਹੈ।
Fareedkot Teekaਹੇ ਪ੍ਰਭੂ! ਆਠ ਪਹਰ ਮੇਂ ਅਬ ਤੇਰੇ ਕੌ ਅਰਾਧਨਾ ਕਰੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਤੁਝ ਪਰ ਮੈਂ ਸਦਾ ਕੁਰਬਾਨ ਜਾਤਾ ਹੂੰ॥੨॥੧੮॥
Prof. Sahib Singh(ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ। ਹੇ ਨਾਨਕ! (ਆਖ-) ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੧੮॥

ਪਦ ਅਰਥ ਕਉ = ਨੂੰ। ਆਰਾਧੀ = ਆਰਾਧੀਂ, ਮੈਂ ਅਰਾਧਦਾ ਰਹਾਂ। ਸਦ = ਸਦਾ ॥੨॥੧੮॥

SikhNet (Spanish)Nanak Te contempla a Ti noche y día, y ofrece su ser siempre en sacrificio a Ti. (2-18)

Open this shabad →

Shabad Guru Arjan Dev Ji Raag Dhanaasree

ਰਾਗੁ ਧਨਾਸਰੀ ਮਹਲਾ ੫ ॥

raag dhanaasaree mahalaa 5 |

Sant Singh KhalsaRaag Dhanaasaree, Fifth Mehl:
Manmohan SinghRag Dhanasri 5th Guru.
Manmohan Singh (Punjabi)ਰਾਗ ਧਨਾਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Dhanasri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਾ ਹਾ. ਪ੍ਰਭ ਰਾਖਿ ਲੇਹੁ ॥

haa haa. prabh raakh lehu |

Sant Singh KhalsaO God, please save me!
Manmohan SinghO my Lord, do Thou save me.
Manmohan Singh (Punjabi)ਹੇ, ਹੇ ਮੇਰੇ ਸੁਆਮੀ! ਤੂੰ ਮੇਰੀ ਰੱਖਿਆ ਕਰ।
Fareedkot Teekaਹਾ ਕਸ਼ਟ ਹਾ ਕਸ਼ਟ ਹੇ ਪ੍ਰਭੂ! ਹਮ ਕੌ ਦੁਖੋਂ ਸੇ ਰਾਖ ਲੇਵੋ॥
Prof. Sahib Singhਹੇ ਪ੍ਰਭੂ! ਸਾਨੂੰ ਬਚਾ ਲੈ, ਸਾਨੂੰ ਬਚਾ ਲੈ।

ਪਦ ਅਰਥ ਹਾ ਹਾ = ਹਾਏ! ਹਾਏ! ਪ੍ਰਭ = ਹੇ ਪ੍ਰਭੂ!

SikhNet (Spanish)Sálvame, oh, sálvame Dios mío, pues no puedo hacer nada sin Ti,

ਹਮ ਤੇ ਕਿਛੂ. ਨ ਹੋਇ, ਮੇਰੇ ਸ੍ਵਾਮੀ; ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥

ham te kichhoo. na hoe, mere svaamee; kar kirapaa apunaa naam dehu |1| rahaau |

Sant Singh KhalsaBy myself, I cannot do anything, O my Lord and Master; by Your Grace, please bless me with Your Name. ||1||Pause||
Manmohan SinghBy myself I can do nothing, O my Lord. Mercifully, bless me, Thou, with Thy Name. Pause.
Manmohan Singh (Punjabi)ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ। ਰਹਿਮਤ ਧਾਰਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਠਹਿਰਾਉ।
Fareedkot Teekaਹੇ ਮੇਰੇ ਸੁਆਮੀ! ਹਮਾਰੇ ਸੇ ਕੁਛ ਨਹੀਂ ਹੋ ਸਕਤਾ ਹੈ, ਤਾਂ ਤੇ ਅਪਨੀ ਕ੍ਰਿਪਾ ਕਰ ਕੇ ਮੁਝ ਕੋ ਅਪਨਾ ਨਾਮ ਦਾਨ ਦੇਵੋ॥੧॥ ਰਹਾਉ ॥
Prof. Sahib Singhਹੇ ਮੇਰੇ ਮਾਲਕ! (ਇਹਨਾਂ ਵਿਕਾਰਾਂ ਤੋਂ ਬਚਣ ਲਈ) ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ! ਮੇਹਰ ਕਰ, ਆਪਣਾ ਨਾਮ ਬਖ਼ਸ਼ ॥੧॥ ਰਹਾਉ ॥

ਪਦ ਅਰਥ ਹਮ ਦੇ = ਅਸਾਂ ਜੀਵਾਂ ਤੋਂ। ਸ੍ਵਾਮੀ = ਹੇ ਸੁਆਮੀ! ॥੧॥ ਰਹਾਉ ॥

SikhNet (Spanish)Ten Compasión y bendíceme con Tu Nombre. (1-Pausa)

ਅਗਨਿ ਕੁਟੰਬ ਸਾਗਰ ਸੰਸਾਰ ॥

agan kuttanb saagar sansaar |

Sant Singh KhalsaFamily and worldly affairs are an ocean of fire.
Manmohan SinghFamily and the world are like ocean of fire.
Manmohan Singh (Punjabi)ਟੱਬਰ-ਕਬੀਲਾ ਅਤੇ ਜਗਤ ਅੱਗ ਦੇ ਇਕ ਸਮੁੰਦਰ ਸਮਾਨ ਹਨ।
Fareedkot Teekaਇਸਤ੍ਰੀ ਪੁਤ੍ਰ ਆਦੀ ਕੁਟੰਬ ਰੂਪ ਅਗਨੀ ਸੰਯੁਕਤਿ ਜੋ ਇਹ ਸੰਸਾਰ ਸਮੁੰਦ੍ਰ ਹੈ॥
Prof. Sahib Singhਹੇ ਪ੍ਰਭੂ! ਇਹ ਸੰਸਾਰ-ਸਮੁੰਦਰ ਪਰਵਾਰ (ਦੇ ਮੋਹ) ਦੀ ਅੱਗ (ਨਾਲ ਭਰਿਆ ਹੋਇਆ) ਹੈ।

ਪਦ ਅਰਥ ਸਾਗਰ = ਸਮੁੰਦਰ। ਅਗਨਿ = ਅੱਗ। ਕੁਟੰਬ = ਪਰਵਾਰ (ਦਾ ਮੋਹ)।

SikhNet (Spanish)El mundo y la familia son un mar de fuego, y mal guiado y engañado por la ignorancia,

ਭਰਮ ਮੋਹ ਅਗਿਆਨ ਅੰਧਾਰ ॥੧॥

bharam moh agiaan andhaar |1|

Sant Singh KhalsaThrough doubt, emotional attachment and ignorance, we are enveloped in darkness. ||1||
Manmohan SinghThrough doubt and worldly attachment, the man is enveloped by the darkness of ignorance.
Manmohan Singh (Punjabi)ਸੰਦੇਹ ਅਤੇ ਸੰਸਾਰੀ ਲਗਨ ਦੇ ਰਾਹੀਂ, ਇਨਸਾਨ ਬੇਸਮਝੀ ਦੇ ਅਨ੍ਹੇਰੇ ਨਾਲ ਘੇਰਿਆ ਜਾਂਦਾ ਹੈ।
Fareedkot Teekaਤਿਸ ਮੇਂ ਪੁਨਾ ਭ੍ਰਮ ਅਰ ਮੋਹ ਅਗ੍ਯਾਨ ਕਰ ਕੇ ਮੇਰੇ ਕੌ ਅੰਧੇਰਾ ਹੋ ਰਹਾ ਹੈ॥੧॥
Prof. Sahib Singhਭਟਕਣਾ, ਮਾਇਆ ਦਾ ਮੋਹ, ਆਤਮਕ ਜੀਵਨ ਵਲੋਂ ਬੇ-ਸਮਝੀ-ਇਹ ਸਾਰੇ ਘੁੱਪ ਹਨੇਰੇ ਪਏ ਹੋਏ ਹਨ ॥੧॥

ਪਦ ਅਰਥ ਭਰਮ = ਭਟਕਣਾ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧਾਰ = ਹਨੇਰੇ ॥੧॥

SikhNet (Spanish)la duda y el apego, uno vive envuelto en la total oscuridad. (1)

ਊਚ ਨੀਚ ਸੂਖ ਦੂਖ ॥

aooch neech sookh dookh |

Sant Singh KhalsaHigh and low, pleasure and pain.
Manmohan SinghOne is ever thinking of high and lower dispositions, pain and pleasure.
Manmohan Singh (Punjabi)ਆਦਮੀ ਹੁਣ ਉਚਾ ਹੈ, ਹੁਣ ਨੀਵਾਂ, ਹੁਣ ਖੁਸ਼ੀ ਵਿੱਚ ਅਤੇ ਹੁਣ ਤਕਲੀਫ ਵਿੱਚ।
Fareedkot Teekaਪੁਨਾ ਊਚ ਨੀਚਤਾ ਕਰ ਕੇ ਸੁਖ ਦੁਖ ਕਉ ਪ੍ਰਾਪਤਿ ਹੋਤਾ ਹੂੰ॥
Prof. Sahib Singhਹੇ ਪ੍ਰਭੂ! ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ, ਦੁੱਖ ਮਿਲਣ ਤੇ ਨਿੱਘਰੀ ਹੋਈ ਹਾਲਤ ਬਣ ਜਾਂਦੀ ਹੈ।

ਪਦ ਅਰਥ ਊਚ = ਮਨ ਦਾ ਉੱਚਾ ਹੋ ਜਾਣਾ, ਅਹੰਕਾਰ। ਨੀਚ = ਢਹਿੰਦੀ ਕਲਾ, ਨਿੱਘਰੀ ਹੋਈ ਹਾਲਤ।

SikhNet (Spanish)Primero arriba, después abajo, ahora en el placer,

ਧ੍ਰਾਪਸਿ ਨਾਹੀ, ਤ੍ਰਿਸਨਾ ਭੂਖ ॥੨॥

dhraapas naahee, trisanaa bhookh |2|

Sant Singh KhalsaHunger and thirst are not satisfied. ||2||
Manmohan SinghHis thirst and hunger are allayed not.
Manmohan Singh (Punjabi)ਉਸ ਦੀ ਤ੍ਰੇਹ ਅਤੇ ਭੁੱਖ ਬੁਝਦੀਆਂ ਨਹੀਂ।
Fareedkot Teekaਤ੍ਰਿਸਨਾ ਭੂਖ ਲਗਨੇ ਕਰ ਕੇ (ਧ੍ਰਾਪਸਿ) ਤ੍ਰਿਪਤ ਨਹੀਂ ਹੋਤਾ ਹੂੰ॥੨॥
Prof. Sahib Singhਜੀਵ (ਮਾਇਆ ਵਲੋਂ ਕਿਸੇ ਵੇਲੇ) ਰੱਜਦਾ ਨਹੀਂ, ਇਸ ਨੂੰ ਮਾਇਆ ਦੀ ਤ੍ਰੇਹ ਮਾਇਆ ਦੀ ਭੁੱਖ ਚੰਬੜੀ ਰਹਿੰਦੀ ਹੈ ॥੨॥

ਪਦ ਅਰਥ ਧ੍ਰਾਪਸਿ ਨਾਹੀ = ਰੱਜਦਾ ਨਹੀਂ ॥੨॥

SikhNet (Spanish)ahora en el dolor, las hambres de uno no se satisfacen nunca. (2)

ਮਨਿ ਬਾਸਨਾ ਰਚਿ ਬਿਖੈ ਬਿਆਧਿ ॥

man baasanaa rach bikhai biaadh |

Sant Singh KhalsaThe mind is engrossed in passion, and the disease of corruption.
Manmohan SinghMy mind is engrossed in desire and the disease of vice.
Manmohan Singh (Punjabi)ਮੇਰਾ ਮਨ ਖਾਹਿਸ਼ ਤੇ ਪਾਪ ਦੇ ਰੋਗ ਅੰਦਰ ਖੱਚਤ ਹੋਇਆ ਹੋਇਆ ਹੈ।
Fareedkot Teekaਮੇਰੇ ਮਨ ਮੇਂ ਵਾਸਨਾ ਕਰ ਕੇ ਵਿਸ੍ਯ ਰੂਪ (ਬਿਆਧਿ) ਰੋਗ (ਰਚਿ) ਲਗ ਰਹਿਆ ਹੈ॥
Prof. Sahib Singhਹੇ ਪ੍ਰਭੂ! ਜੀਵ ਆਪਣੇ ਮਨ ਵਿਚ ਵਾਸਨਾ ਖੜੀਆਂ ਕਰ ਕੇ ਵਿਸ਼ੇ-ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਬਾਸਨਾ = ਵਾਸਨਾ। ਰਚਿ = ਰਚ ਕੇ, ਬਣਾ ਕੇ। ਬਿਖੈ = ਵਿਸ਼ੇ-ਵਿਕਾਰ। ਬਿਆਧਿ = ਰੋਗ।

SikhNet (Spanish)Mi mente está repleta de deseos y de maldades viciosas,

ਪੰਚ ਦੂਤ ਸੰਗਿ; ਮਹਾ ਅਸਾਧ ॥੩॥

panch doot sang; mahaa asaadh |3|

Sant Singh KhalsaThe five thieves, the companions, are totally incorrigible. ||3||
Manmohan SinghThe five demons, mortal's companions, are extremely incorrigible.
Manmohan Singh (Punjabi)ਪ੍ਰਾਣੀ ਦੇ ਸਾਥੀ, ਪੰਜੇ ਭੂਤਨੇ ਡਾਢੇ ਲਾ-ਇਲਾਜ ਹਨ।
Fareedkot Teekaਕਾਮ, ਕ੍ਰੋਧ ਆਦੀ ਪਾਂਚ ਦੂਤ ਜੋ ਮਹਾਂ ਅਸਾਧ ਹੈਂ, ਸੋ ਭੀ ਇਸ ਮਨ ਕੇ ਸਾਥ ਹੀ ਰਚੇ ਹੈਂ॥੩॥
Prof. Sahib Singhਇਹ ਵੱਡੇ ਆਕੀ (ਕਾਮਾਦਿਕ) ਪੰਜ ਵੈਰੀ ਇਸ ਦੇ ਨਾਲ ਚੰਬੜੇ ਰਹਿੰਦੇ ਹਨ ॥੩॥

ਪਦ ਅਰਥ ਦੂਤ = ਵੈਰੀ। ਸੰਗਿ = ਨਾਲ। ਅਸਾਧ = ਕਾਬੂ ਨਾਹ ਆ ਸਕਣ ਵਾਲੇ ॥੩॥

SikhNet (Spanish)y los cinco enemigos que siempre me acompañan en mi interior no son contenidos con nada. (3)

ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥

jeea jahaan praan dhan teraa |

Sant Singh KhalsaThe beings and souls and wealth of the world are all Yours.
Manmohan SinghThe creatures, souls and the wealth of the world are all Thine, O Lord.
Manmohan Singh (Punjabi)ਜੀਵ-ਜੰਤੂ, ਰੂਹਾਂ ਅਤੇ ਸੰਸਾਰ ਦੀ ਦੌਲਤ ਸਮੂਹ ਤੈਂਡੀਆਂ ਹਨ।
Fareedkot Teekaਇਸ ਜਗਤ ਮੇਂ ਜੀਅ ਔ ਪ੍ਰਾਨ ਧਨ ਆਦੀ ਜੋ ਮੇਰਾ ਹੈ, ਸੋ ਸਭ ਤੇਰਾ ਹੀ ਦੀਆ ਹੂਆ ਹੈ॥
Prof. Sahib Singh(ਹੇ ਭਾਈ! ਉਸ ਦੇ ਅੱਗੇ ਅਰਦਾਸ ਕਰਿਆ ਕਰ-ਹੇ ਪ੍ਰਭੂ!) ਇਹ ਸਾਰੇ ਜੀਵ, ਇਹ ਜਗਤ, ਇਹ ਧਨ, ਜੀਵਾਂ ਦੇ ਪ੍ਰਾਣ-ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ (ਤੂੰ ਹੀ ਵਿਕਾਰਾਂ ਤੋਂ ਬਚਾਣ ਦੇ ਸਮਰਥ ਹੈਂ)

ਪਦ ਅਰਥ ਜੀਅ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

SikhNet (Spanish)Oh Dios, mi vida, mi Alma y mis riquezas son todas Tuyas,

ਨਾਨਕ ਜਾਨੁ, ਸਦਾ ਹਰਿ ਨੇਰਾ ॥੪॥੧॥੧੯॥

naanak jaan, sadaa har neraa |4|1|19|

Sant Singh KhalsaO Nanak, know that the Lord is always near at hand. ||4||1||19||
Manmohan SinghO Nanak, know that the Lord is ever near.
Manmohan Singh (Punjabi)ਹੇ ਨਾਨਕ! ਜਾਣ ਲੈ ਕਿ ਪ੍ਰਭੂ ਹਮੇਸ਼ਾਂ ਹੀ ਨੇੜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਤੁਝ ਕੋ ਮੈਂ ਸਦਾ ਸਮੀਪ ਹੀ ਜਾਨਤਾ ਹੂੰ, ਭਾਵ ਸੇ ਅੰਗ ਸੰਗ ਹੋ॥੪॥੧॥੧੯॥☬ਉਪਦੇਸ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! (ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ, ਤਾਂ) ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ ॥੪॥੧॥੧੯॥

ਪਦ ਅਰਥ ਨਾਨਕ = ਹੇ ਨਾਨਕ! ਜਾਨੁ = ਸਮਝ। ਨੇਰਾ = ਨੇੜੇ ॥੪॥੧॥੧੯॥

* ਨੋਟ: ਅੰਕ ੧ ਦੱਸਦਾ ਹੈ ਕਿ ਮਹਲਾ ੫ ਦੇ ਸ਼ਬਦਾਂ ਦਾ ਇਹ ਨਵਾਂ ਸੰਗ੍ਰਹ ਹੈ।

SikhNet (Spanish)pues yo sé que Tu estás cerca, muy cerca de mí. (4-1-19)

Open this shabad →

Shabad Guru Arjan Dev Ji Raag Dhanaasree continues on Ang 676

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਦੀਨ ਦਰਦ ਨਿਵਾਰਿ. ਠਾਕੁਰ; ਰਾਖੈ ਜਨ ਕੀ ਆਪਿ ॥

deen darad nivaar. tthaakur; raakhai jan kee aap |

Sant Singh KhalsaThe Lord and Master destroys the pain of the poor; He preserves and protects the honor of His servants.
Manmohan SinghThe Lord destroys the distress of the meek and Himself preserves the honour of His serfs.
Manmohan Singh (Punjabi)ਸਾਹਿਬ ਮਸਕੀਨਾਂ ਦੇ ਦੁੱਖ ਦੂਰ ਕਰਦਾ ਹੈ ਅਤੇ ਖੁਦ ਹੀ ਆਪਣੇ ਦਾਸਾਂ ਦੀ ਇੱਜ਼ਤ-ਆਬਰੂ ਬਚਾਉਂਦਾ ਹੈ।
Fareedkot Teekaਵਹੁ ਠਾਕਰੁ ਦੀਨੋਂ ਕੇ ਦਰਦ ਕੋ ਨਿਵਾਰ ਕਰ ਕੇ ਤਿਨ ਅਪਨੇ ਜਨੋਂ ਕੀ ਆਪ ਹੀ ਰਾਖਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ।

ਪਦ ਅਰਥ ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ।

SikhNet (Spanish)El Señor destruye el dolor del pobre, y salva siempre el honor de aquellos que se declaran Sus Esclavos.

ਤਰਣ ਤਾਰਣ ਹਰਿ ਨਿਧਿ; ਦੂਖੁ. ਨ ਸਕੈ ਬਿਆਪਿ ॥੧॥

taran taaran har nidh; dookh. na sakai biaap |1|

Sant Singh KhalsaThe Lord is the ship to carry us across; He is the treasure of virtue - pain cannot touch Him. ||1||
Manmohan SinghGod is a ship to ferry across and the treasure of virtues. Pain can touch Him not.
Manmohan Singh (Punjabi)ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਇਕ ਜਹਾਜ਼ ਅਤੇ ਨੇਕੀ ਦਾ ਖਜਾਨਾ ਹੈ। ਦੁੱਖ ਉਸ ਨੂੰ ਪੋਹ ਨਹੀਂ ਸਕਦਾ।
Fareedkot Teekaਸੰਸਾਰ ਸਮੁੰਦਰ ਕੇ ਤਾਰਨੇ ਕੋ ਜੋ ਹਰੀ ਕਾ ਨਾਮ (ਤਰਣ) ਜਹਾਜ ਵਤ ਹੈ ਔ ਸੁਖ ਦੇਨੇ ਕੋ ਨਿਧੀ, ਭਾਵ ਧਨ ਰੂਪ ਹੈ। ਤਿਸ ਕੇ ਜਾਪ ਤੇ ਕੋਈ ਦੁਖ ਵਿਆਪ ਨਹੀਂ ਸਕਤਾ ਹੈ॥੧॥
Prof. Sahib Singhਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ ॥੧॥

ਪਦ ਅਰਥ ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ ॥੧॥

SikhNet (Spanish)Sí, Él los lleva a través, pues Él es el Tesoro de Virtud y el dolor no se le puede acercar. (1)

ਸਾਧੂ ਸੰਗਿ ਭਜਹੁ ਗੁਪਾਲ ॥

saadhoo sang bhajahu gupaal |

Sant Singh KhalsaIn the Saadh Sangat, the Company of the Holy, meditate, vibrate upon the Lord of the world.
Manmohan SinghIn the saints, congregation, meditate thou, on God, the Cherisher of the World.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਸੰਤੋਂ ਕੀ ਸੰਗਤ ਮੇਂ ਮਿਲ ਕਰ ਗੋਪਾਲ ਕਾ ਹੀ (ਭਜਹੁ) ਸਿਮਰਨ ਕਰੋ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ।

SikhNet (Spanish)Mejor contempla a tu Dios, en la Sociedad de los Santos,

ਆਨ ਸੰਜਮ. ਕਿਛੁ ਨ ਸੂਝੈ; ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥

aan sanjam. kichh na soojhai; ih jatan kaatt kal kaal | rahaau |

Sant Singh KhalsaI cannot think of any other way; make this effort, and make it in this Dark Age of Kali Yuga. ||Pause||
Manmohan SinghI can think of no other way. Making this effort, pass thou the time of the Darkage. Pause.
Manmohan Singh (Punjabi)ਮੈਨੂੰ ਹੋਰ ਕੋਈ ਤਰੀਕਾ ਨਹੀਂ ਔੜਦਾ, ਤੂੰ ਆਪ ਹੀ ਉਪਰਾਲਾ ਕਰ ਕੇ ਕਲਯੁੱਗ ਦਾ ਸਮਾਂ ਬਤੀਤ ਕਰਾ, ਠਹਿਰਾਉ।
Fareedkot Teekaਔਰ ਜਪ ਤਪ ਆਦੀ ਸੰਜਮ ਇਸ ਸਮੈਂ ਮੇਂ ਕੋਈ ਸੂਝਤਾ ਨਹੀਂ ਹੈ, ਤਾਂ ਤੇ ਨਾਮ ਕਾ ਜਾਪ ਰੂਪ ਜਤਨ ਕਰ ਕਲਯੁਗ ਕਾ ਸਮਾਂ ਬਿਤਾਵੋ॥ ਰਹਾਉ ॥
Prof. Sahib Singhਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ ਰਹਾਉ॥

ਪਦ ਅਰਥ ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ ॥ਰਹਾਉ॥

SikhNet (Spanish)pues en verdad no logro ver ninguna otra forma en que las amarras en la Era de Kali Yug, la Era de la oscuridad de la conciencia,

ਆਦਿ ਅੰਤਿ ਦਇਆਲ ਪੂਰਨ; ਤਿਸੁ ਬਿਨਾ. ਨਹੀ ਕੋਇ ॥

aad ant deaal pooran; tis binaa. nahee koe |

Sant Singh KhalsaIn the beginning, and in the end, there is none other than the perfect, merciful Lord.
Manmohan SinghIn the beginning and the end, there is none except Him, the merciful and pervading Lord.
Manmohan Singh (Punjabi)ਮੁੱਢ ਅਤੇ ਅਖੀਰ ਵਿੱਚ ਉਸ ਮਿਹਰਬਾਨ ਅਤੇ ਵਿਆਪਕ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਆਦ ਸੇ ਲੇ ਕਰ ਅੰਤ ਪ੍ਰਯੰਤ ਵਾ ਤੀਨੋਂ ਕਾਲ ਮੇਂ ਵਹੁ ਦਿਆਲ ਪੂਰਨ ਰੂਪ ਹੈ, ਤਿਸ ਤੇ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ।

ਪਦ ਅਰਥ ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ-ਵਿਆਪਕ।

SikhNet (Spanish)puedan ser abolidas. Tanto en el principio, como en el final, el Señor es nuestro Único Maestro Bondadoso.

ਜਨਮ ਮਰਣ ਨਿਵਾਰਿ. ਹਰਿ ਜਪਿ; ਸਿਮਰਿ ਸੁਆਮੀ ਸੋਇ ॥੨॥

janam maran nivaar. har jap; simar suaamee soe |2|

Sant Singh KhalsaThe cycle of birth and death is ended, chanting the Lord's Name, and remembering the Lord Master in meditation. ||2||
Manmohan SinghBy uttering God's Name and remembering the Lord, end thou thy coming and going.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਉਸ ਸਾਹਿਬ ਦਾ ਆਰਾਧਨ ਕਰਨ ਦੁਆਰਾ, ਤੂੰ ਆਪਣੇ ਜੰਮਣ ਅਤੇ ਮਰਣ ਨੂੰ ਖਤਮ ਕਰ।
Fareedkot Teekaਹੇ ਭਾਈ! ਸੋਈ ਸ੍ਵਾਮੀ ਸਿਮਰਨ ਕਰ ਤਿਸ ਹਰਿ ਕੇ ਨਾਮ ਜਾਪ ਤੇ ਜਨਮ ਮਰਨ ਕੌ ਨਿਵਾਰ ਲੇਹੁ॥੨॥
Prof. Sahib Singhਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ ॥੨॥

ਪਦ ਅਰਥ ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ ॥੨॥

SikhNet (Spanish)Mejor contempla siempre a tu Señor para que tus idas y venidas lleguen a su fin. (2)

ਬੇਦ ਸਿੰਮ੍ਰਿਤਿ ਕਥੈ ਸਾਸਤ; ਭਗਤ ਕਰਹਿ ਬੀਚਾਰੁ ॥

bed sinmrit kathai saasat; bhagat kareh beechaar |

Sant Singh KhalsaThe Vedas, the Simritees, the Shaastras and the Lord's devotees contemplate Him;
Manmohan SinghThe Vedas, the Simirtis and Shastras say, and the saints also endorse that,
Manmohan Singh (Punjabi)ਵੇਦ, ਸਿੰਮ੍ਰਤੀਆਂ ਅਤੇ ਸ਼ਾਸਤਰ ਆਖਦੇ ਹਨ ਅਤੇ ਸਾਧੂ ਸੋਚ ਵਿਚਾਰ ਕੇ ਦੱਸਦੇ ਹਨ,
Fareedkot Teekaਜਿਸ ਵਾਹਿਗੁਰੂ ਕਾ ਜਸ ਬੇਦ ਔ ਸਿਮ੍ਰਤੀਆਂ ਛੇ ਸ਼ਾਸਤ੍ਰ ਕਥਨ ਕਰਤੇ ਹੈਂ ਔ ਜਿਸ ਕੇ ਸਰੂਪ ਕਾ ਭਗਤ ਵੀਚਾਰ ਕਰਤੇ ਹੈਂ॥
Prof. Sahib Singhਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ,

ਪਦ ਅਰਥ ਕਰਹਿ = ਕਰਦੇ ਹਨ।

SikhNet (Spanish)Los Vedas, los Shastras, los Smritis, y todos los Devotos de Dios,

ਮੁਕਤਿ ਪਾਈਐ ਸਾਧਸੰਗਤਿ; ਬਿਨਸਿ ਜਾਇ ਅੰਧਾਰੁ ॥੩॥

mukat paaeeai saadhasangat; binas jaae andhaar |3|

Sant Singh Khalsaliberation is attained in the Saadh Sangat, the Company of the Holy, and the darkness of ignorance is dispelled. ||3||
Manmohan Singhin the saints society, salvation is obtained and the darkness of ignorance is dispelled.
Manmohan Singh (Punjabi)ਕਿ ਸਤਿ ਸੰਗਤ ਅੰਦਰ ਕਲਿਆਣ ਪ੍ਰਾਪਤ ਹੋ ਜਾਂਦੀ ਹੈ ਅਤੇ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਬ ਸੰਤੋਂ ਕੀ ਸੰਗਤ ਦ੍ਵਾਰਾ ਤਿਸ ਕੇ ਗਿਆਨ ਕੋ ਪਾਈਏ ਤਬ ਅਗ੍ਯਾਨ ਅੰਧੇਰਾ ਬਿਨਸ ਜਾਤਾ ਹੈ ਔਰ ਮੁਕਤੀ ਪ੍ਰਾਪਤ ਹੋਤੀ ਹੈ॥੩॥
Prof. Sahib Singhਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੩॥

ਪਦ ਅਰਥ ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ ॥੩॥

SikhNet (Spanish)habitan en Él, pero uno será emancipado sólo a través de la Sociedad de los Santos y así la oscuridad será disipada. (3)

ਚਰਨ ਕਮਲ ਅਧਾਰੁ ਜਨ ਕਾ; ਰਾਸਿ ਪੂੰਜੀ ਏਕ ॥

charan kamal adhaar jan kaa; raas poonjee ek |

Sant Singh KhalsaThe lotus feet of the Lord are the support of His humble servants. They are his only capital and investment.
Manmohan SinghThou Lord's lotus feet are the support of His slave, and they alone are his capital and stock-in-trade.
Manmohan Singh (Punjabi)ਸਾਈਂ ਦੇ ਚਰਨ-ਕੰਵਲ ਹੀ ਉਸ ਦੇ ਗੋਲੇ ਦਾ ਆਸਰਾ ਹਨ, ਅਤੇ ਕੇਵਲ ਉਹ ਹੀ ਉਸ ਦੀ ਰਾਸ ਤੇ ਮੂੜੀ ਹਨ।
Fareedkot Teekaਤਿਸ ਕੇ ਚਰਨ ਕਮਲ (ਜਨ) ਦਾਸੋਂ ਕਾ ਆਸਰਾ ਰੂਪ ਹੈ, ਕਿਉਂਕਿ ਤਿਨ ਕੀ (ਰਾਸਿ) ਸਚੀ ਪੂੰਜੀ ਏਕ ਵਾਹਿਗੁਰੂ ਹੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ।

ਪਦ ਅਰਥ ਅਧਾਰੁ = ਆਸਰਾ।

SikhNet (Spanish)Los Pies de Loto del Señor son el Soporte de los Humildes Sirvientes y es el único capital e inversión que poseen.

Open this shabad (11 lines, Angs 675-676) →

Ang 675 of 1430