ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਮੇਰਾ. ਲਾਗੋ ਰਾਮ ਸਿਉ ਹੇਤੁ ॥
meraa. laago raam siau het |
Sant Singh KhalsaI have fallen in love with the Lord.
Manmohan SinghI have contracted love with the Lord.
Manmohan Singh (Punjabi)ਮੇਰਾ ਪ੍ਰਭੂ ਨਾਲ ਪਿਆਰ ਪੈ ਗਿਆ ਹੈ।
Fareedkot Teekaਹੇ ਭਾਈ! ਅਬ ਮੇਰਾ ਤਿਸ ਰਾਮ ਸਾਥ ਹੀ ਪ੍ਰੇਮ ਲਾਗਾ ਹੈ॥
Prof. Sahib Singhਹੇ ਭਾਈ! (ਉਸ ਗੁਰੂ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ,ਪਦ ਅਰਥ ਲਾਗੋ = ਲੱਗ ਗਿਆ ਹੈ। ਸਿਉ = ਨਾਲ। ਹੇਤੁ = ਪਿਆਰ।
SikhNet (Spanish)Ahora amo a mi Señor. El Guru Verdadero es siempre mi Refugio
ਸਤਿਗੁਰੁ ਮੇਰਾ ਸਦਾ ਸਹਾਈ; ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥
satigur meraa sadaa sahaaee; jin dukh kaa kaattiaa ket |1| rahaau |
Sant Singh KhalsaMy True Guru is always my help and support; He has torn down the banner of pain. ||1||Pause||
Manmohan SinghEver a succourer of mine is my True Guru, who has torn down the flag of pain. Pause.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ ਸਦੀਵ ਹੀ ਮੈਂਡੇ ਸਹਾਇਕ ਹਨ ਜਿਨ੍ਹਾਂ ਨੇ ਦੁੱਖ ਤਕਲੀਫ ਦਾ ਝੰਡਾ ਪਾੜ ਸੁੱਟਿਆ ਹੈ। ਠਹਿਰਾਉ।
Fareedkot Teekaਜਿਸ ਸੇ ਪ੍ਰੇਮੁ ਕਰਨੇ ਸੇ ਮੇਰਾ ਸਤਿਗੁਰ ਸਦਾ ਸਹਾਈ ਭਯਾ ਹੈ, ਜਿਨੋਂ ਨੇ ਦੁਖੋਂ ਕਾ (ਕੇਤੁ) ਘਰ, ਭਾਵ ਅਗ੍ਯਾਨ ਕਾਟ ਦੀਆ ਹੈ॥੧॥ ਰਹਾਉ ॥
Prof. Sahib Singhਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ, ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) ॥੧॥ ਰਹਾਉ ॥ਪਦ ਅਰਥ ਸਹਾਈ = ਮਦਦਗਾਰ। ਜਿਨਿ = ਜਿਸ (ਗੁਰੂ) ਨੇ। ਕੇਤੁ = ਝੰਡਾ, ਬੋਦੀ ਵਾਲਾ ਤਾਰਾ ਜੋ ਮਨਹੂਸ ਸਮਝਿਆ ਜਾਂਦਾ ਹੈ ॥੧॥ ਰਹਾਉ ॥
SikhNet (Spanish)y Él ha bajado del mástil la bandera del dolor. (1-Pausa)
ਹਾਥ ਦੇਇ ਰਾਖਿਓ ਅਪੁਨਾ ਕਰਿ; ਬਿਰਥਾ ਸਗਲ ਮਿਟਾਈ ॥
haath dee raakhio apunaa kar; birathaa sagal mittaaee |
Sant Singh KhalsaGiving me His hand, He has protected me as His own, and removed all my troubles.
Manmohan SinghGiving me His hand and deeming me His own, the Lord has protected me and removed all my troubles.
Manmohan Singh (Punjabi)ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਜਾਣ ਕੇ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।
Fareedkot Teekaਅਪਨਾ ਦਾਸ ਕਰ ਕੇ ਹਾਥ ਦੇ ਕਰ ਮੁਝ ਕੋ ਰਾਖ ਲੀਆ ਹੈ ਔਰ ਸੰਪੂਰਨ ਜਨਮ ਮਰਨ ਕੀ (ਬਿਰਥਾ) ਪੀੜ ਮਿਟਾਇ ਦਈ ਹੈ॥
Prof. Sahib Singh(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ।ਪਦ ਅਰਥ ਦੇਇ = ਦੇ ਕੇ। ਕਰਿ = ਬਣਾ ਕੇ। ਬਿਰਥਾ = {व्यथा} ਪੀੜ, ਦਰਦ। ਸਗਲ = ਸਾਰੀ।
SikhNet (Spanish)Él me ha protegido con Sus Manos y ha destruido todas mis penas.
ਨਿੰਦਕ ਕੇ ਮੁਖ ਕਾਲੇ ਕੀਨੇ; ਜਨ ਕਾ ਆਪਿ ਸਹਾਈ ॥੧॥
nindak ke mukh kaale keene; jan kaa aap sahaaee |1|
Sant Singh KhalsaHe has blackened the faces of the slanderers, and He Himself has become the help and support of His humble servant. ||1||
Manmohan SinghThe Lord has blackened the faces of the slanderers and Himself become the succourer of His serf.
Manmohan Singh (Punjabi)ਸੁਆਮੀ ਨੇ ਦੂਸ਼ਨ ਲਾਉਣ ਵਾਲਿਆਂ ਦੇ ਮੂੰਹ ਕਾਲੇ ਕਰ ਦਿੱਤੇ ਹਨ ਅਤੇ ਆਪਣੇ ਗੋਲੇ ਦਾ ਖੁਦ ਸਹਾਇਕ ਹੋ ਗਿਆ ਹੈ।
Fareedkot Teekaਮੈਂ ਜਨ ਕਾ ਆਪ ਸਹਾਈ ਹੋ ਕਰ ਨਿੰਦਕੋਂ ਕੇ ਮੁਖ ਕਾਲੇ ਕੀਏ ਹੈਂ॥੧॥
Prof. Sahib Singhਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ ॥੧॥ਪਦ ਅਰਥ ਨਿੰਦਕ ਕੇ ਮੁਖ = ਨਿੰਦਕਾਂ ਦੇ ਮੂੰਹ। ਜਨ = ਸੇਵਕ ॥੧॥
SikhNet (Spanish)Ha obscurecido los semblantes de mis calumniadores, se ha vuelto Amigo mío, de mí, que soy Su Sirviente. (1)
ਸਾਚਾ ਸਾਹਿਬੁ ਹੋਆ ਰਖਵਾਲਾ; ਰਾਖਿ ਲੀਏ ਕੰਠਿ ਲਾਇ ॥
saachaa saahib hoaa rakhavaalaa; raakh lee kantth laae |
Sant Singh KhalsaThe True Lord and Master has become my Saviour; hugging me close in His embrace, He has saved me.
Manmohan SinghThe True Lord has become my Protector and has saved me, hugging me to His bosom.
Manmohan Singh (Punjabi)ਸੱਚਾ ਸੁਆਮੀ ਮੇਰਾ ਰੱਖਿਅਕ ਹੋ ਗਿਆ ਹੈ ਅਤੇ ਆਪਣੀ ਛਾਤੀ ਨਾਲ ਲਾ ਕੇ ਉਸ ਨੇ ਮੈਨੂੰ ਬਚਾ ਲਿਆ ਹੈ।
Fareedkot Teekaਜਿਸ ਨੇ ਅਪਨੇ ਦਾਸ ਕੰਠ ਲਗਾਇ ਕਰ ਰਾਖ ਲੀਏ ਹੈਂ, ਸੋ ਸਚਾ ਸਾਹਿਬ ਵਾਹਿਗੁਰੂ ਹਮਾਰਾ ਭੀ ਰਾਖਣੇ ਵਾਲਾ ਹੂਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਕੰਠਿ = ਗਲ ਨਾਲ।
SikhNet (Spanish)El Señor Verdadero se ha vuelto mi Refugio y me ha protegido, llevándome a Su Pecho.
ਨਿਰਭਉ ਭਏ ਸਦਾ ਸੁਖ ਮਾਣੇ; ਨਾਨਕ ਹਰਿ ਗੁਣ ਗਾਇ ॥੨॥੧੭॥
nirbhau bhe sadaa sukh maane; naanak har gun gaae |2|17|
Sant Singh KhalsaNanak has become fearless, and he enjoys eternal peace, singing the Glorious Praises of the Lord. ||2||17||
Manmohan SinghSinging God's praise, Nanak has become fearless and now, ever enjoys peace.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਾਨਕ ਭੈ-ਰਹਿਤ ਹੋ ਗਿਆ ਹੈ ਤੇ ਹਮੇਸ਼ਾਂ ਸੁੱਖ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੇ ਗੁਣੋਂ ਕੋ ਗਾਇ ਕਰ ਹਮ ਨਿਰਭੈ ਭਏ ਹੈਂ ਔ ਸਦਾ ਸੁਖ ਮਾਣਤੇ ਅਰਥਾਤ ਭੋਗਤੇ ਹੈਂ॥੨॥੧੭॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ ॥੨॥੧੭॥ਪਦ ਅਰਥ ਮਾਣੇ = ਮਾਣਿ, ਮਾਣ। ਸੁਖ = ਆਤਮਕ ਆਨੰਦ। ਗਾਇ = ਗਾ ਕੇ ॥੨॥੧੭॥
SikhNet (Spanish)Y estando sin ningún miedo, ahora gozo del Eterno Estado de Éxtasis y entono para siempre las Alabanzas de mi Señor. (2-17)