ਵਡਹੰਸੁ ਮਹਲਾ ੪ ਘਰੁ ੧ ॥
vaddahans mahalaa 4 ghar 1 | Ang 560
Sant Singh KhalsaWadahans, Fourth Mehl, First House:
Manmohan SinghWadhans 4th Guru.
Manmohan Singh (Punjabi)ਵਡਹੰਸ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਵਡਹੰਸ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Wadajans, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 560
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੇਜ ਏਕ; ਏਕੋ ਪ੍ਰਭੁ ਠਾਕੁਰੁ ॥
sej ek; eko prabh tthaakur | Ang 560
Sant Singh KhalsaThere is one bed, and One Lord God.
Manmohan SinghThere is but one (mind) couch and the one Lord Master rests thereon.
Manmohan Singh (Punjabi)ਹਿਰਦਾ ਪਲੰਘ ਕੇਵਲ ਇਕ ਹੈ ਅਤੇ ਇਕ ਸੁਆਮੀ ਮਾਲਕ ਹੀ ਉਸ ਉਤੇ ਬਿਰਾਜਮਾਨ ਹੈ।
Fareedkot Teekaਅੰਤਸਕਰਣ ਰੂਪ ਏਕ ਹੀ ਸੇਜ੍ਯਾ ਹੈ ਔਰ ਤਿਸ ਸੇਜਾ ਪਰ ਮੇਰਾ ਪ੍ਰਭ ਠਾਕੁਰ ਭੀ ਏਕ ਹੀ ਬਿਰਾਜਮਾਨ ਹੈ॥
Prof. Sahib Singh(ਹਿਰਦਾ) ਇਕ ਪਲੰਘ ਹੈ ਜਿਸ ਉੱਤੇ ਮਾਲਕ ਪ੍ਰਭੂ ਬਿਰਾਜਮਾਨ ਹੈ।ਪਦ ਅਰਥ ਠਾਕੁਰੁ = ਮਾਲਕ।
SikhNet (Spanish)Hay sólo un Maestro, y Él viene a habitar en aquél que cuenta con una mente sencilla.
ਗੁਰਮੁਖਿ; ਹਰਿ ਰਾਵੇ ਸੁਖ ਸਾਗਰੁ ॥੧॥
guramukh; har raave sukh saagar |1| Ang 560
Sant Singh KhalsaThe Gurmukh enjoys the Lord, the ocean of peace. ||1||
Manmohan SinghThere the Guru-ward enjoy God, the ocean of peace.
Manmohan Singh (Punjabi)ਉਥੇ ਗੁਰੂ-ਸਮਰਪਣ ਆਰਾਮ ਦੇ ਸਮੁੰਦਰ ਵਾਹਿਗੁਰੂ ਨੂੰ ਮਾਣਦਾ ਹੈ।
Fareedkot Teekaਤਿਸ (ਸੁਖ ਸਾਗਰੁ) ਹਰੀ ਪ੍ਰਭ ਕੋ ਗੁਰਮੁਖਿ ਸੇ ਰਮਣ ਕਰਤੇ ਹੈਂ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖਾਂ ਦੇ ਸਮੁੰਦਰ ਹਰੀ ਨੂੰ (ਸਦਾ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥ਪਦ ਅਰਥ ਰਾਵੈ = ਹਿਰਦੇ ਵਿਚ ਵਸਾਈ ਰੱਖਦਾ ਹੈ, ਆਤਮਕ ਮਿਲਾਪ ਮਾਣਦਾ ਹੈ। ਸੁਖ ਸਾਗਰ = ਸੁਖਾਂ ਦਾ ਸਮੁੰਦਰ ਪ੍ਰਭੂ ॥੧॥
SikhNet (Spanish)Sí, así es como él goza del Inmenso Éxtasis de su Maestro. (1)
ਮੈ ਪ੍ਰਭ ਮਿਲਣ; ਪ੍ਰੇਮ ਮਨਿ ਆਸਾ ॥
mai prabh milan; prem man aasaa | Ang 560
Sant Singh KhalsaMy mind longs to meet my Beloved Lord.
Manmohan SinghWithin my mind is the longing and hope to meet my Lord.
Manmohan Singh (Punjabi)ਆਪਣੇ ਚਿੱਤ ਅੰਦਰ ਮੈਨੂੰ ਆਪਣੇ ਸੁਆਮੀ ਦੇ ਮਿਲਣ ਦੀ ਉਮੰਗ ਤੇ ਉਮੈਦ ਹੈ।
Fareedkot Teeka(ਮੈ) ਮੇਰੇ ਮਨ ਮੇਂ ਪ੍ਰੇਮ ਹੋਨੇ ਕਰ ਪ੍ਰਭੂ ਕੇ ਮਿਲਨੇ ਕੀ ਆਸਾ ਲਗ ਰਹੀ ਹੈ॥
Prof. Sahib Singhਮੇਰੇ ਮਨ ਵਿਚ ਪ੍ਰਭੂ ਨੂੰ ਮਿਲਣ ਲਈ ਖਿੱਚ ਹੈ, ਆਸ ਹੈ।ਪਦ ਅਰਥ ਪ੍ਰੇਮ = ਖਿਚ। ਮਨਿ = ਮਨ ਵਿਚ।
SikhNet (Spanish)Oh, cómo añoro encontrar a mi Bienamado Señor.
ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ; ਹਉ ਵਾਰਿ ਵਾਰਿ. ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
gur pooraa melaavai meraa preetam; hau vaar vaar. aapane guroo kau jaasaa |1| rahaau | Ang 561
Sant Singh KhalsaThe Perfect Guru leads me to meet my Beloved; I am a sacrifice, a sacrifice to my Guru. ||1||Pause||
Manmohan SinghThe perfect Guru makes me meet me Beloved. I am a sacrifice, sacrifice unto my Guru. Pause.
Manmohan Singh (Punjabi)ਪੂਰਨ ਗੁਰਦੇਵ ਜੀ ਮੈਨੂੰ ਆਪਣੇ ਪਿਆਰੇ ਨਾਲ ਮਿਲਾਉਂਦੇ ਹਨ। ਮੈਂ ਆਪਣੇ ਗੁਰਾਂ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਓ!
Fareedkot Teekaਮੇਰਾ ਪਿਆਰਾ ਮਿਲਾਵਨੇ ਹਾਰਾ ਗੁਰੂ ਪੂਰਾ ਹੈ, ਐਸੇ ਅਪਨੇ ਗੁਰੋਂ ਪਰ ਸੇ ਮੈਂ ਬਲਿਹਾਰ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਪੂਰਾ ਗੁਰੂ ਹੀ ਮੇਰਾ ਪਿਆਰਾ (ਪ੍ਰਭੂ) ਮਿਲਾ ਸਕਦਾ ਹੈ, ਮੈਂ ਆਪਣੇ ਗੁਰੂ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ਪਦ ਅਰਥ ਹਉ = ਮੈਂ। ਵਾਰਿ ਵਾਰਿ ਜਾਸਾ = ਕੁਰਬਾਨ ਜਾਵਾਂਗਾ ॥੧॥ ਰਹਾਉ ॥
SikhNet (Spanish)El Perfecto Guru me guía a encontrar a mi Bienamado, me rindo ante mi Guru. (1‑Pausa)
ਮੈ ਅਵਗਣ ਭਰਪੂਰਿ ਸਰੀਰੇ ॥
mai avagan bharapoor sareere | Ang 561
Sant Singh KhalsaMy body is over-flowing with corruption;
Manmohan SinghMy body is brimful with inequities.
Manmohan Singh (Punjabi)ਮੇਰੀ ਦੇਹ ਅਪਰਾਧਾ ਨਾਲ ਪਰੀਪੂਰਨ ਹੈ।
Fareedkot Teekaਮੇਰੇ ਸਰੀਰ ਮੇਂ ਸਭ ਔਗਨ ਭਰਪੂਰ ਹੋ ਰਹੇ ਹੈਂ॥
Prof. Sahib Singhਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਭਰੇ ਪਏ ਹਨ।
SikhNet (Spanish)Mi cuerpo está repleto de corrupción;
ਹਉ ਕਿਉ ਕਰਿ ਮਿਲਾ; ਅਪਣੇ ਪ੍ਰੀਤਮ ਪੂਰੇ ॥੨॥
hau kiau kar milaa; apane preetam poore |2| Ang 561
Sant Singh Khalsahow can I meet my Perfect Beloved? ||2||
Manmohan SinghHow can I meet my Perfect Lord, then?
Manmohan Singh (Punjabi)ਤਦ, ਮੈਂ ਆਪਣੇ ਪੁਰਨ ਸੁਆਮੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?
Fareedkot Teekaਮੈਂ ਬਿਨਾਂ ਗੁਰੋਂ ਸੇ ਅਪਣੇ ਪੂਰੇ ਪ੍ਰੀਤਮ ਸੇ ਕੈਸੇ ਮਿਲੂੰ॥੨॥
Prof. Sahib Singhਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਨਾਲ ਭਰਪੂਰ ਹੈ? ॥੨॥ਪਦ ਅਰਥ ਕਿਉ ਕਰਿ = ਕਿਸ ਤਰ੍ਹਾਂ? ਕਿਵੇਂ? ॥੨॥
SikhNet (Spanish)¿cómo podré encontrar al Maestro Perfecto? (2)
ਜਿਨਿ ਗੁਣਵੰਤੀ; ਮੇਰਾ ਪ੍ਰੀਤਮੁ ਪਾਇਆ ॥
jin gunavantee; meraa preetam paaeaa | Ang 561
Sant Singh KhalsaThe virtuous ones obtain my Beloved;
Manmohan SinghThe virtues by which one attained to my Beloved,
Manmohan Singh (Punjabi)ਜਿਨ੍ਹਾਂ ਨੇਕੀ ਨਿਪੁੰਨ ਦੁਆਰਾ ਮੈਂਡਾ ਪਿਆਰਾ ਪ੍ਰਾਪਤ ਕੀਤਾ ਜਾਂਦਾ ਹੈ,
Fareedkot Teekaਹੇ ਮਾਇਆ ਪਤਿ ਹਰੀ! ਜਿਨ ਗੁਣ ਵਾਲਿਓਂ ਨੇ ਮੇਰੇ ਪਿਆਰੇ ਕੋ ਪਾਇਆ ਹੈ॥
Prof. Sahib Singhਜਿਸ ਗੁਣਾਂ ਵਾਲੀ (ਵਡ-ਭਾਗਣ ਜੀਵ-ਇਸਤ੍ਰੀ) ਨੇ ਪਿਆਰੇ ਪ੍ਰਭੂ ਨੂੰ ਲੱਭ ਲਿਆ,ਪਦ ਅਰਥ ਜਿਨਿ = ਜਿਸ ਨੇ।
SikhNet (Spanish)Los virtuosos han obtenido al Señor, pero yo no tengo virtudes;
ਸੇ ਮੈ ਗੁਣ ਨਾਹੀ; ਹਉ ਕਿਉ ਮਿਲਾ ਮੇਰੀ ਮਾਇਆ ॥੩॥
se mai gun naahee; hau kiau milaa meree maaeaa |3| Ang 561
Sant Singh KhalsaI do not have these virtues. How can I meet Him, O my mother? ||3||
Manmohan Singhthose virtues I do not possess, so how can I meet my Love, O my mother?
Manmohan Singh (Punjabi)ਮੇਰੇ ਵਿੱਚ ਉਹ ਨੇਕੀਆਂ ਨਹੀਂ, ਇਸ ਲਈ ਮੈਂ ਆਪਣੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਹੇ ਮੇਰੀ ਮਾਤਾ!
Fareedkot Teekaਸੋ ਤਿਨੋਂ ਵਾਲੇ ਗੁਣ ਮੇਰੇ ਮੇਂ ਹੈ ਹੀ ਨਹੀਂ, ਮੈਂ ਕੈਸੇ ਮਿਲਉਂਗੀ? ॥੩॥
Prof. Sahib Singhਮੇਰੇ ਅੰਦਰ ਉਹੋ ਜਿਹੇ ਗੁਣ ਨਹੀਂ ਹਨ। ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ? ॥੩॥ਪਦ ਅਰਥ ਸੇ ਗੁਣ = {ਬਹੁ-ਵਚਨ} ਉਹ ਗੁਣ। ਮੈ = ਮੇਰੇ ਵਿਚ। ਮਾਇਆ = ਹੇ ਮਾਂ! ॥੩॥
SikhNet (Spanish)entonces, ¿cómo, oh madre, podré encontrar a mi Dios? (3)
ਹਉ ਕਰਿ ਕਰਿ ਥਾਕਾ; ਉਪਾਵ ਬਹੁਤੇਰੇ ॥
hau kar kar thaakaa; upaav bahutere | Ang 561
Sant Singh KhalsaI am so tired of making all these efforts.
Manmohan SinghI have grown weary of making various efforts.
Manmohan Singh (Punjabi)ਮੈਂ ਤਰ੍ਹਾਂ ਤਰ੍ਹਾਂ ਦੇ ਬਹੁਤ ਉਪਰਾਲੇ ਕਰਦਾ ਕਰਦਾ ਹਾਰ ਹੁੱਟ ਗਿਆ ਹਾਂ।
Fareedkot Teekaਮੈਂ ਬਹੁਤੇਰੇ ਉਪਾਉ ਕਰ ਕਰ ਕੇ ਥਕ ਗਇਆ ਹੂੰ॥
Prof. Sahib Singhਮੈਂ ਅਨੇਕਾਂ ਉਪਾਵ ਕਰ ਕਰ ਕੇ ਥੱਕ ਗਿਆ ਹਾਂ,ਪਦ ਅਰਥ ਉਪਾਵ = ਉਪਰਾਲੇ {ਲਖ਼ਜ਼ 'ਉਪਾਉ' ਤੋਂ ਬਹੁ-ਵਚਨ}।
SikhNet (Spanish)Me he agotado tratando de ésta o de otras formas;
ਨਾਨਕ ਗਰੀਬ; ਰਾਖਹੁ ਹਰਿ ਮੇਰੇ ॥੪॥੧॥
naanak gareeb; raakhahu har mere |4|1| Ang 561
Sant Singh KhalsaPlease protect Nanak, the meek one, O my Lord. ||4||1||
Manmohan SinghO my Lord, protect, Thou Nanak, the meek one.
Manmohan Singh (Punjabi)ਹੇ ਮੇਰੇ ਸੁਆਮੀ! ਤੂੰ ਨਾਨਕ ਮਸਕੀਨ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਮੇਰੇ ਸੁਆਮੀ ਮੁਝ ਗਰੀਬ ਕੀ ਰਖਿਆ ਕਰੋ॥੪॥੧॥
Prof. Sahib Singhਨਾਨਕ ਗਰੀਬ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ, ਹੇ ਪ੍ਰਭ! ॥੪॥੧॥
SikhNet (Spanish)protege a Nanak, el humilde, oh Señor. (4‑1)