ਪ੍ਰਭ ਭਾਵੈ; ਮਾਨੁਖ ਗਤਿ ਪਾਵੈ ॥
prabh bhaavai; maanukh gat paavai |
Sant Singh KhalsaIf it pleases God, one attains salvation.
Manmohan SinghIf it pleases the Lord man obtains salvation.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।
Fareedkot Teekaਜੇਕਰ ਤਿਸ ਪ੍ਰਭੂ ਕੌ ਭਾਵੈ ਤੌ ਇਹ ਮਾਨਸ ਨਾਮ ਜਾਪ ਸੇਂ ਗਤੀ ਕੋ ਪਾਵਤਾ ਹੈ॥
Prof. Sahib Singhਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ,ਪਦ ਅਰਥ ਪ੍ਰਭ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)Si a Dios le place, uno logra la Salvación.
ਪ੍ਰਭ ਭਾਵੈ; ਤਾ ਪਾਥਰ ਤਰਾਵੈ ॥
prabh bhaavai; taa paathar taraavai |
Sant Singh KhalsaIf it pleases God, then even stones can swim.
Manmohan SinghIf it pleases the Lord then He makes the stones swim.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।
Fareedkot Teekaਔ ਪ੍ਰਭੂ ਕੌ ਭਾਵੈ ਤੋ ਪਥਰੋਂ ਸਮ ਕਠੋਰ ਜੀਵੋਂ ਕੌ, ਵਾ ਪਰਤਖ ਪਥਰੋਂ ਕੋ ਤਰਾਇ ਦੇਤਾ ਹੈ॥
Prof. Sahib Singhਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ।
SikhNet (Spanish)Si a Dios le place, aun las piedras flotan.
ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥
prabh bhaavai; bin saas te raakhai |
Sant Singh KhalsaIf it pleases God, the body is preserved, even without the breath of life.
Manmohan SinghIf it pleases the Lord He preserves the body without breath.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।
Fareedkot Teekaਤਿਸ ਪ੍ਰਭੂ ਕੌ ਭਾਵੈ ਤਬ ਇਸ ਜੀਵ ਕੌ ਸ੍ਵਾਸੋਂ ਸੇ ਬਿਨਾਂ ਹੀ ਰਾਖ ਲੇਤਾ ਹੈ। ਸੁਰੰਕ ਰਾਜਾ ਵਤ, ਭਾਵ ਅਲਪ ਆਯੂ ਸੇ ਅਧਿਕ ਕਰ ਦੇਤਾ ਹੈ, ਵਾ ਪਥਰ ਬ੍ਰਿਛ ਆਦੀ ਜੜੋਂ ਕੋ ਬਿਨਾ ਸ੍ਵਾਸੋਂ ਸੇ ਹੀ ਰਾਖਤਾ ਹੈ॥
Prof. Sahib Singhਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ,
SikhNet (Spanish)Si a Dios le place, el cuerpo es preservado, aún sin la respiración que da la vida.
ਪ੍ਰਭ ਭਾਵੈ; ਤਾ ਹਰਿ ਗੁਣ ਭਾਖੈ ॥
prabh bhaavai; taa har gun bhaakhai |
Sant Singh KhalsaIf it pleases God, then one chants the Lord's Glorious Praises.
Manmohan SinghIf it pleases the Lord man then utter the praises of God.
Manmohan Singh (Punjabi)ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।
Fareedkot Teekaਪੁਨਾ ਪ੍ਰਭੂ ਕੋ ਭਾਵੈ ਤੌ ਇਹ ਜੀਵ ਤਿਸ ਹਰੀ ਕੇ ਗੁਣੋਂ ਕੌ ਉਚਾਰਨ ਕਰਤਾ ਹੈ॥
Prof. Sahib Singhਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ।
SikhNet (Spanish)Si a Dios le place , uno canta las Gloriosas Alabanzas del Señor.
ਪ੍ਰਭ ਭਾਵੈ; ਤਾ ਪਤਿਤ ਉਧਾਰੈ ॥
prabh bhaavai; taa patit udhaarai |
Sant Singh KhalsaIf it pleases God, then even sinners are saved.
Manmohan SinghIf it pleases the Lord, He then saves the sinners.
Manmohan Singh (Punjabi)ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।
Fareedkot Teekaਪ੍ਰਭੂ ਕੌ ਭਾਵੈ ਤਬ (ਪਤਿਤ) ਪਾਪੀਓਂ ਕੌ ਉਧਾਰ ਦੇਤਾ ਹੈ॥
Prof. Sahib Singhਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ;ਪਦ ਅਰਥ ਪਤਿਤ = (ਧਰਮ ਤੋਂ) ਡਿੱਗੇ ਹੋਏ।
SikhNet (Spanish)Si a Dios le place, aún los malvados son salvados.
ਆਪਿ ਕਰੈ; ਆਪਨ ਬੀਚਾਰੈ ॥
aap karai; aapan beechaarai |
Sant Singh KhalsaHe Himself acts, and He Himself contemplates.
Manmohan SinghThe Lord Himself does and Himself deliberates.
Manmohan Singh (Punjabi)ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
Fareedkot Teekaਅਪਨੇ ਬੀਚਾਰ ਕੋ ਆਪ ਹੀ ਕਰਤਾ ਹੈ॥
Prof. Sahib Singhਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ।ਪਦ ਅਰਥ ਆਪਨ ਬੀਚਾਰੈ = ਆਪਣੇ ਵਿਚਾਰ ਅਨੁਸਾਰ।
SikhNet (Spanish)Él Mismo actúa y Él Mismo contempla.
ਦੁਹਾ ਸਿਰਿਆ ਕਾ; ਆਪਿ ਸੁਆਮੀ ॥
duhaa siriaa kaa; aap suaamee |
Sant Singh KhalsaHe Himself is the Master of both worlds.
Manmohan SinghHe Himself is Lord of both the ends (worlds).
Manmohan Singh (Punjabi)ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।
Fareedkot Teekaਦੋਨੋਂ ਸਿਰਿਓਂ ਅਰਥਾਤ ਦੋਨੋਂ ਲੋਕੋਂ ਕਾ ਆਪ ਹੀ ਵਹੁ ਸ੍ਵਾਮੀ ਹੈ॥
Prof. Sahib Singhਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ,ਪਦ ਅਰਥ ਦੁਹਾ ਸਿਰਿਆ ਕਾ = ਲੋਕ ਪਰਲੋਕ ਦਾ।
SikhNet (Spanish)Él Mismo es el Maestro de los dos mundos.
ਖੇਲੈ ਬਿਗਸੈ; ਅੰਤਰਜਾਮੀ ॥
khelai bigasai; antarajaamee |
Sant Singh KhalsaHe plays and He enjoys; He is the Inner-knower, the Searcher of hearts.
Manmohan SinghThe Knower of hearts sports and enjoys.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।
Fareedkot Teekaਤਾਂ ਤੇ ਵਹੁ ਅੰਤਰਜਾਮੀ ਆਪ ਹੀ ਖੇਲਤਾ ਹੂਆ ਅਨੰਦ ਹੋਤਾ ਹੈ॥
Prof. Sahib Singhਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ।ਪਦ ਅਰਥ ਖੇਲੈ = ਖੇਲ ਖੇਲਦਾ ਹੈ, ਜਗਤ ਰਚਨਾ ਦੀ ਖੇਡ ਖੇਡਦਾ ਹੈ। ਬਿਗਸੈ = (ਇਹ ਖੇਡ ਵੇਖ ਕੇ) ਖੁਸ਼ ਹੁੰਦਾ ਹੈ। ਅੰਤਰਜਾਮੀ = (ਜੀਵਾਂ ਦੇ) ਅੰਦਰ ਦੀ ਜਾਣਨ ਵਾਲਾ।
SikhNet (Spanish)Él actúa y Él disfruta; Él es el Conocedor Íntimo, el Buscador de corazones.
ਜੋ ਭਾਵੈ; ਸੋ ਕਾਰ ਕਰਾਵੈ ॥
jo bhaavai; so kaar karaavai |
Sant Singh KhalsaAs He wills, He causes actions to be done.
Manmohan SinghHe causes man to do the work, which He wills.
Manmohan Singh (Punjabi)ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।
Fareedkot Teekaਜੋ ਤਿਸ ਵਾਹਿਗਰੂ ਕੋ ਭਾਵਤਾ ਹੈ, ਸੋਈ ਕਾਰਜ ਇਨ ਜੀਵੋਂ ਸੇ ਕਰਾਵਤਾ ਹੈ॥
Prof. Sahib Singhਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ।
SikhNet (Spanish)Así como Él lo desea, Él hace que las cosas ocurran
ਨਾਨਕ. ਦ੍ਰਿਸਟੀ; ਅਵਰੁ. ਨ ਆਵੈ ॥੨॥
naanak. drisattee; avar. na aavai |2|
Sant Singh KhalsaNanak sees no other than Him. ||2||
Manmohan SinghNanak sees none other than Him.
Manmohan Singh (Punjabi)ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸ੍ਵਾਮੀ ਸੇਂ ਬਿਨਾਂ ਹਮ ਕੌ ਔਰ ਕੋਈ ਸਮਰਥ ਦ੍ਰਿਸਟ ਨਹੀਂ ਆਵਤਾ ਹੈ॥੨॥
Prof. Sahib Singhਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ ॥੨॥ਪਦ ਅਰਥ ਦ੍ਰਿਸਟੀ = ਨਜ਼ਰ ਵਿਚ। ਅਵਰੁ = (ਕੋਈ) ਹੋਰ ॥੨॥
SikhNet (Spanish)y Nanak no ve a otro más que a Él. (2)