ਅਸਟਪਦੀ ॥
asattapadee | Ang 276
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XI
ਕਰਨ ਕਰਾਵਨ; ਕਰਨੈ ਜੋਗੁ ॥
karan karaavan; karanai jog | Ang 276
Sant Singh KhalsaThe Doer, the Cause of causes, is potent to do anything.
Manmohan SinghThe Doer and Prompter of deeds is capable to do everything.
Manmohan Singh (Punjabi)ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਸਾਰਾ ਕੁਛ ਕਰਨ ਦੇ ਸਮਰਥ ਹੈ।
Fareedkot Teekaਜੋ ਵਾਹਿਗੁਰੂ ਆਪ ਸੰਸਾਰ ਕੇ (ਕਰਨ) ਸਾਧਨ ਬ੍ਰਹਮ ਆਦਿਕ ਹੈਂ ਤਿਨ ਦੁਆਰਾ ਕਰਾਵਨੇ ਹਾਰਾ ਹੈ ਔਰ ਆਪ ਭੀ ਕਰਨੇ ਜੋਗ ਹੈ॥
Prof. Sahib Singhਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ,ਪਦ ਅਰਥ ਜੋਗੁ = ਸਮਰੱਥ, ਤਾਕਤ ਵਾਲਾ।
SikhNet (Spanish)Dios es la Causa de toda causa
ਜੋ ਤਿਸੁ ਭਾਵੈ; ਸੋਈ ਹੋਗੁ ॥
jo tis bhaavai; soee hog | Ang 276
Sant Singh KhalsaThat which pleases Him, comes to pass.
Manmohan SinghWhatever pleases Him that comes to pass.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ।
Fareedkot Teekaਜੋ ਤਿਸ ਹਰੀ ਕੌ ਭਾਵਤਾ ਹੈ, ਸੋ ਤੀਨੋਂ ਕਾਲ ਮੇਂ ਹੋਤਾ ਹੈ ਔ ਹੋਵੈਗਾ॥
Prof. Sahib Singhਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।ਪਦ ਅਰਥ ਹੋਗੁ = ਹੋਵੇਗਾ।
SikhNet (Spanish)y de Él proceden también la Voluntad y la Capacidad de crear.
ਖਿਨ ਮਹਿ; ਥਾਪਿ ਉਥਾਪਨਹਾਰਾ ॥
khin meh; thaap uthaapanahaaraa | Ang 276
Sant Singh KhalsaIn an instant, He creates and destroys.
Manmohan SinghIn an instant, He creates and destroys.
Manmohan Singh (Punjabi)ਇਕ ਮੁਹਤ ਵਿੱਚ ਉਹ ਬਣਾਉਣ ਅਤੇ ਢਾਉਣ ਵਾਲਾ ਹੈ।
Fareedkot Teekaਜੋ ਏਕ ਖਿਨ ਮੇਂ ਸੰਸਾਰ ਕੋ (ਥਾਪਿ) ਇਸਥਿਤ ਕਰ ਕੇ ਪੁਨਾ (ਉਥਾਪਨ) ਉਠਾਇ ਦੇਨੇ ਹਾਰਾ ਹੈ॥
Prof. Sahib Singhਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ,ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਵਾਲਾ।
SikhNet (Spanish)En verdad que sólo aquello que Él desea se cumple.
ਅੰਤੁ ਨਹੀ ਕਿਛੁ ਪਾਰਾਵਾਰਾ ॥
ant nahee kichh paaraavaaraa | Ang 277
Sant Singh KhalsaHe has no end or limitation.
Manmohan SinghHe has no end or limits.
Manmohan Singh (Punjabi)ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
Fareedkot Teekaਤਿਸ ਕੇ ਪਾਰਵਾਰ ਕਾ ਕਿਛ ਅੰਤ ਨਹੀਂ ਹੈ॥
Prof. Sahib Singh(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ।ਪਦ ਅਰਥ ਪਾਰਾਵਾਰਾ = ਪਾਰ ਤੇ ਅਵਾਰ, ਪਾਰਲਾ ਤੇ ਉਰਲਾ ਬੰਨਾ।
SikhNet (Spanish)Él no tiene fin o límite.
ਹੁਕਮੇ ਧਾਰਿ; ਅਧਰ ਰਹਾਵੈ ॥
hukame dhaar; adhar rahaavai | Ang 277
Sant Singh KhalsaBy His Order, He established the earth, and He maintains it unsupported.
Manmohan SinghBy His fiat He has installed the earth and has kept it without support.
Manmohan Singh (Punjabi)ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।
Fareedkot Teekaਅਪਨੇ ਹੁਕਮ ਮੇਂ ਹੀ ਸ੍ਰਿਸ਼ਟੀ ਕੌ ਧਾਰ ਕਰ ਆਪ (ਅਧਰ) ਨਿਰਾਧਾਰ ਰਹਿਤਾ ਹੈ, ਭਾਵ ਅਪਨਾ ਆਸਰਾ ਔਰ ਨਹੀਂ ਚਾਹਿਤਾ ਹੈ॥
Prof. Sahib Singh(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,ਪਦ ਅਰਥ ਧਾਰਿ = ਟਿਕਾ ਕੇ। ਅਧਰ = ਅ-ਧਰ, ਬਿਨਾ ਆਸਰੇ। ਰਹਾਵੈ = ਰਖਾਵੈ, ਰੱਖਦਾ ਹੈ।
SikhNet (Spanish)Por Su Voluntad estableció la Tierra y se sostiene sin apoyo alguno.
ਹੁਕਮੇ ਉਪਜੈ; ਹੁਕਮਿ ਸਮਾਵੈ ॥
hukame upajai; hukam samaavai | Ang 277
Sant Singh KhalsaBy His Order, the world was created; by His Order, it shall merge again into Him.
Manmohan SinghWhat is created by His order, ultimately, merges into His order.
Manmohan Singh (Punjabi)ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਕੇ ਹੁਕਮ ਮੇਂ ਹੀ ਸ੍ਰਿਸ਼ਟੀ ਉਪਜਤੀ ਹੈ ਔਰ ਹੁਕਮ ਮੇਂ ਹੀ ਸਮਾਵਤੀ ਹੈ॥
Prof. Sahib Singh(ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਉਪਜੈ = ਪੈਦਾ ਹੁੰਦਾ ਹੈ।
SikhNet (Spanish)Por Su Voluntad se desenvuelve el cosmos y por Su Voluntad, se concentra otra vez en Él.
ਹੁਕਮੇ; ਊਚ ਨੀਚ ਬਿਉਹਾਰ ॥
hukame; aooch neech biauhaar | Ang 277
Sant Singh KhalsaBy His Order, one's occupation is high or low.
Manmohan SinghHigh and low occupations are according to His will.
Manmohan Singh (Punjabi)ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।
Fareedkot Teekaਤਿਸ ਕੇ ਹੁਕਮ ਮੇਂ ਹੀ ਊਚ ਔਰ ਨੀਚ ਕਾ ਵਿਵਹਾਰ ਹੋਤਾ ਹੈ॥
Prof. Sahib Singhਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ,
SikhNet (Spanish)Por Su Voluntad el mortal es ensalzado o degradado.
ਹੁਕਮੇ; ਅਨਿਕ ਰੰਗ ਪਰਕਾਰ ॥
hukame; anik rang parakaar | Ang 277
Sant Singh KhalsaBy His Order, there are so many colors and forms.
Manmohan SinghBy His order the beings of various colours and types are fashioned.
Manmohan Singh (Punjabi)ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।
Fareedkot Teekaਪੁਨਾ ਤਿਸ ਵਾਹਿਗੁਰੂ ਕੇ ਹੁਕਮ ਮੇਂ ਹੀ ਅਨੇਕ ਪ੍ਰਕਾਰ ਕੇ (ਰੰਗ) ਅਨੰਦ ਹੋ ਰਹੇ ਹੈਂ॥
Prof. Sahib Singhਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ।ਪਦ ਅਰਥ ਪਰਕਾਰ = ਕਿਸਮ।
SikhNet (Spanish)Por Su Voluntad existe un sinnúmero de formas y colores.
ਕਰਿ ਕਰਿ ਦੇਖੈ; ਅਪਨੀ ਵਡਿਆਈ ॥
kar kar dekhai; apanee vaddiaaee | Ang 277
Sant Singh KhalsaHaving created the Creation, He beholds His own greatness.
Manmohan SinghHaving created the creation, He beholds His own greatness.
Manmohan Singh (Punjabi)ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।
Fareedkot Teekaਅਪਨੀ (ਵਡਿਆਈ) ਇਛਾ ਅਨੁਸਾਰ ਕਰ ਕੇ ਆਪ ਹੀ ਦੇਖਤਾ ਹੈ॥
Prof. Sahib Singhਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ।
SikhNet (Spanish)Habiendo creado la Creación, Él observa Su Propia Grandeza,
ਨਾਨਕ. ਸਭ ਮਹਿ; ਰਹਿਆ ਸਮਾਈ ॥੧॥
naanak. sabh meh; rahiaa samaaee |1| Ang 277
Sant Singh KhalsaO Nanak, He is pervading in all. ||1||
Manmohan SinghNanak the Lord is contained in all things.
Manmohan Singh (Punjabi)ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰੀ ਸਭ ਮੇਂ ਸਮਾਇ ਰਹਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ॥੧॥
SikhNet (Spanish)Oh, dice Nanak, Él está prevaleciendo en todo. (1)