ਤਿਲੰਗ ਮਹਲਾ ੯ ਕਾਫੀ ॥
tilang mahalaa 9 kaafee |
Sant Singh KhalsaTilang, Ninth Mehl, Kaafee:
Manmohan SinghTilang 9th Guru.
Manmohan Singh (Punjabi)ਤਿਲੰਕ ਨੌਵੀਂ ਪਾਤਿਸ਼ਾਹੀ। ਕਾਫੀ।
Prof. Sahib Singhਰਾਗ ਤਿਲੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Tilang, Mejl, Guru Teg Bajadur, Noveno Canal Divino, Kafi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador.
ਚੇਤਨਾ ਹੈ. ਤਉ ਚੇਤ ਲੈ; ਨਿਸਿ ਦਿਨਿ ਮੈ. ਪ੍ਰਾਨੀ ॥
chetanaa hai. tau chet lai; nis din mai. praanee |
Sant Singh KhalsaIf you are conscious, then be conscious of Him night and day, O mortal.
Manmohan SinghO mortal, if thou hast any understanding, then remember thou Thy Lord, night and day.
Manmohan Singh (Punjabi)ਹੇ ਫਾਨੀ ਬੰਦੇ! ਜੇਕਰ ਤੈਨੂੰ ਕੋਈ ਸਮਝ ਹੈ, ਤਦ ਤੂੰ ਰਾਤ ਦਿਨ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਪ੍ਰਾਨੀ! ਵਾਹਿਗੁਰੂ ਕਾ ਸਿਮਰਨ ਕਰਨਾ ਹੈ ਤੌ ਅਬ ਦਿਨ ਰਾਤ ਮੇਂ ਕਰ ਲੈ॥
Prof. Sahib Singhਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ,ਪਦ ਅਰਥ ਤਉ = ਤਾਂ। ਨਿਸਿ = ਰਾਤ। ਦਿਨਿ ਮੈ = ਦਿਨ ਵਿਚ। ਨਿਸ ਦਿਨ ਮਹਿ = ਰਾਤ ਦਿਨ ਵਿਚ, ਰਾਤ ਦਿਨ ਇੱਕ ਕਰ ਕੇ। ਪ੍ਰਾਨੀ = ਹੇ ਮਨੁੱਖ!
SikhNet (Spanish)Si tienes conciencia, entonces toma Conciencia de Él, noche y día, oh mortal,
ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
chhin chhin aaudh bihaat hai; foottai ghatt jiau paanee |1| rahaau |
Sant Singh KhalsaEach and every moment, your life is passing away, like water from a cracked pitcher. ||1||Pause||
Manmohan SinghEvery moment, life is passing away like the water from the cracked pitcher. Pause.
Manmohan Singh (Punjabi)ਤਿੜਕੇ ਹੋਏ ਘੜੇ ਵਿਚੋਂ ਪਾਣੀ ਦੀ ਮਾਨੰਦ ਹਰ ਮੁਹਤ ਉਮਰ ਬੀਤਦੀ ਜਾ ਰਹੀ ਹੈ। ਠਹਿਰਾੳ।
Fareedkot Teekaਛਿਨ ਛਿਨ ਕਰ ਆਯੂ ਬੀਤਤੀ ਜਾਤੀ ਹੈ। ਕੈਸੇ? ਜਿਸ ਪ੍ਰਕਾਰ ਫੂਟੇ ਹੂਏ ਘੜੇ ਸੇ ਪਾਣੀ ਸ੍ਰਵਤਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ ॥੧॥ ਰਹਾਉ ॥ਪਦ ਅਰਥ ਅਉਧ = ਉਮਰ। ਬਿਹਾਤੁ ਹੈ = ਬੀਤਦੀ ਜਾ ਰਹੀ ਹੈ। ਜਿਉ = ਜਿਵੇਂ। ਫੂਟੈ ਘਟ = ਫੁੱਟੇ ਹੋਏ ਘੜੇ ਵਿਚੋਂ ॥੧॥ ਰਹਾਉ ॥
SikhNet (Spanish)momento a momento la vida se te va, como el agua del jarrón que gotea por una grieta. (1-Pausa)
ਹਰਿ ਗੁਨ. ਕਾਹਿ ਨ ਗਾਵਹੀ; ਮੂਰਖ ਅਗਿਆਨਾ ॥
har gun. kaeh na gaavahee; moorakh agiaanaa |
Sant Singh KhalsaWhy do you not sing the Glorious Praises of the Lord, you ignorant fool?
Manmohan SinghWhy singest thou not the praise of God, O ignorant fool?
Manmohan Singh (Punjabi)ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਹੇ ਬੇਸਮਝ ਬੇਵਕੂਫ!
Fareedkot Teekaਤਾਂ ਤੇ ਹੇ ਮੂਰਖ ਅਗ੍ਯਾਤ ਜੀਵ! ਹਰੀ ਕੇ ਗੁਣੋਂ ਕੋ ਕਿਉਂ ਨਹੀਂ ਗਾਵਤਾ ਹੈਂ॥
Prof. Sahib Singhਹੇ ਮੂਰਖ! ਹੇ ਬੇ-ਸਮਝ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ?ਪਦ ਅਰਥ ਕਾਹਿ = ਕਿਉਂ? ਗਾਵਹੀ = ਗਾਵਹਿ, ਤੂੰ ਗਾਂਦਾ। ਮੂਰਖ = ਹੇ ਮੂਰਖ! ਅਗਿਆਨਾ = ਹੇ ਗਿਆਨ-ਹੀਣ!
SikhNet (Spanish)¿Por qué no cantas la Gloriosas Alabanzas del Señor, oh tonto ignorante?,
ਝੂਠੈ ਲਾਲਚਿ ਲਾਗਿ ਕੈ; ਨਹਿ ਮਰਨੁ ਪਛਾਨਾ ॥੧॥
jhootthai laalach laag kai; neh maran pachhaanaa |1|
Sant Singh KhalsaYou are attached to false greed, and you do not even consider death. ||1||
Manmohan SinghAttached to false avarice, thou thinkest not of death.
Manmohan Singh (Punjabi)ਕੂੜੇ ਲੋਭ ਨਾਲ ਚਿਮੜ ਕੇ, ਤੂੰ ਮੌਤ ਨੂੰ ਚੇਤੇ ਨਹੀਂ ਕਰਦਾ।
Fareedkot Teekaਇਹ ਜੋ ਝੂਠੇ ਸੰਸਾਰ ਕੇ ਪਦਾਰਥ ਹੈਂ ਤਿਨ ਕੇ ਲਾਲਚ ਮੇਂ ਲਾਗਕੇ ਅਪਨੀ ਮ੍ਰਿਤ ਕੋ ਤੈਂਨੇ ਪਛਾਨਿਆ ਨਹੀਂ॥੧॥☬ਜੇਕਰ ਜੀਵ ਕਹੇ ਅਬ ਕੈਸੇ ਕਰੋਂ ਅਬ ਕੋਈ ਉਪਾਵ ਬਤਾਈਏ? ਤਿਸ ਪਰ ਕਹਤੇ ਹੈਂ:
Prof. Sahib Singhਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ ॥੧॥ਪਦ ਅਰਥ ਲਾਲਚਿ = ਲਾਲਚ ਵਿਚ। ਲਾਗਿ ਕੈ = ਫਸ ਕੇ। ਮਰਨੁ = ਮੌਤ ॥੧॥
SikhNet (Spanish)vives apegado a la falsa avaricia y ni siquiera consideras la posibilidad de la muerte. (1)
ਅਜਹੂ ਕਛੁ ਬਿਗਰਿਓ ਨਹੀ; ਜੋ ਪ੍ਰਭ ਗੁਨ ਗਾਵੈ ॥
ajahoo kachh bigario nahee; jo prabh gun gaavai |
Sant Singh KhalsaEven now, no harm has been done, if you will only sing God's Praises.
Manmohan SinghNo harm has yet been done, If thou even now singest Lord's praise.
Manmohan Singh (Punjabi)ਅਜੇ ਭੀ ਕੁਝ ਵਿਗੜਿਆ ਨਹੀਂ, ਜੇਕਰ ਤੂੰ ਹੁਣ ਭੀ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਜਾਵੇ।
Fareedkot Teekaਹੇ ਭਾਈ! ਅਜੇ ਭੀ ਕਛੂ ਬਿਗਰ੍ਯੋ ਨਹੀਂ ਹੈ, ਜੇਕਰ ਅਬ ਭੀ ਤਿਸ ਵਾਹਿਗੁਰੂ ਸੁਆਮੀ ਕੇ ਗੁਣਾਂ ਕੋ ਗਾਇਨ ਕਰੇ॥
Prof. Sahib Singhਪਰ, ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ-ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ)ਪਦ ਅਰਥ ਅਜਹੂ = ਅਜੇ ਭੀ। ਜੋ = ਜੇ। ਗਾਵੈ = ਗਾਣੇ ਸ਼ੁਰੂ ਕਰ ਦੇਵੇ।
SikhNet (Spanish)Hasta ahora nada ha pasado, oh, si sólo entonaras la Alabanzas al Señor,
ਕਹੁ ਨਾਨਕ. ਤਿਹ ਭਜਨ ਤੇ; ਨਿਰਭੈ ਪਦੁ ਪਾਵੈ ॥੨॥੧॥
kahu naanak. tih bhajan te; nirabhai pad paavai |2|1|
Sant Singh KhalsaSays Nanak, by meditating and vibrating upon Him, you shall obtain the state of fearlessness. ||2||1||
Manmohan SinghSays, Nanak, by meditating on Him, thou shalt obtain the sublime state of fearlessness.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਸ ਦਾ ਸਿਮਰਨ ਕਰਨ ਦੁਆਰਾ ਤੂੰ ਭੈ-ਰਹਿਤ ਮਰਤਬੇ ਨੂੰ ਪਾ ਲਵੇਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਭੀ ਤਿਸ ਸੁਆਮੀ ਕੇ ਭਜਨ ਕਰਨੇ ਸੇ ਨਿਰਭੈ ਪਦ ਕੌ ਪ੍ਰਾਪਤਿ ਹੋ ਜਾਵੇਗਾ॥੨॥੧॥
Prof. Sahib Singhਨਾਨਕ ਆਖਦਾ ਹੈ- ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ ॥੨॥੧॥ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਤਿਹ ਭਜਨ ਤੇ = ਉਸ ਪਰਮਾਤਮਾ ਦੇ ਭਜਨ ਨਾਲ। ਤਿਹ = ਤਿਸੁ। ਤੇ = ਤੋਂ, ਨਾਲ। ਨਿਰਭੈ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਹੀਂ ਸਕਦਾ। ਪਾਵੈ = ਪ੍ਰਾਪਤ ਕਰ ਲੈਂਦਾ ਹੈ ॥੨॥੧॥
* ਨੋਟ: ਕਾਫੀ ਇਕ ਰਾਗਣੀ ਦਾ ਨਾਮ ਹੈ। ਇਹਨਾਂ ਸ਼ਬਦਾਂ ਨੂੰ ਤਿਲੰਗ ਅਤੇ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣਾ ਹੈ।
SikhNet (Spanish)Nanak dice, meditando y vibrando en Él, obtendrías el Estado de vida sin miedos y temores.(2-1)