ੴ

ਸਿੱਖਬਾਣੀ · SikhBani

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥

har keea kathaa kahaaneea gur meet sunaaeea
Guru Ramdas Ji ਗੁਰੂ ਰਾਮਦਾਸ ਜੀ · Raag Tilang · Ang 725, 726 · 46 lines
Translations

ਤਿਲੰਗ ਮਹਲਾ ੪ ॥

tilang mahalaa 4 | Ang 725

Sant Singh KhalsaTilang, Fourth Mehl:
Manmohan SinghTilang 4th Guru.
Manmohan Singh (Punjabi)ਤਿਲੰਕ ਚੌਥੀਂ ਪਾਤਿਸ਼ਾਹੀ।
SikhNet (Spanish)Tilang, Mejl, Guru Ram Das, Cuarto Canal Divino

ਹਰਿ ਕੀਆ. ਕਥਾ ਕਹਾਣੀਆ; ਗੁਰਿ. ਮੀਤਿ ਸੁਣਾਈਆ ॥

har keea. kathaa kahaaneea; gur. meet sunaaeea | Ang 725

Sant Singh KhalsaThe Guru, my friend, has told me the stories and the sermon of the Lord.
Manmohan SinghGod's sermons and tales, my friend, the Guru, has related to me.
Manmohan Singh (Punjabi)ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ।
Fareedkot Teekaਹੇ ਭਾਈ! ਹਰੀ ਦੀਆਂ ਜੋ ਕਥਾ ਹੈਂ, ਸੋ (ਕਹਾਣੀਆ) ਇਤਹਾਸੋਂ ਸੰਯੁਕਤਿ ਸਤਿਗੁਰੂ ਮਿਤ੍ਰ ਰੂਪ ਸੁਖਦਾਈ ਨੇ ਕ੍ਰਿਪਾ ਕਰ ਸ੍ਰਵਨ ਕਰਾਈਆਂ ਹੈਂ॥
Prof. Sahib Singhਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।

ਪਦ ਅਰਥ ਕੀਆ = ਦੀਆਂ। ਕਥਾ ਕਹਾਣੀਆ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ।

SikhNet (Spanish)El Guru, mi Amigo me ha contado las Historias y el Evangelio de Dios,

ਬਲਿਹਾਰੀ ਗੁਰ ਆਪਣੇ; ਗੁਰ ਕਉ ਬਲਿ ਜਾਈਆ ॥੧॥

balihaaree gur aapane; gur kau bal jaaeea |1| Ang 725

Sant Singh KhalsaI am a sacrifice to my Guru; to the Guru, I am a sacrifice. ||1||
Manmohan SinghA sacrifice am I unto my Guru. Unto the Guru, I am a sacrifice.
Manmohan Singh (Punjabi)ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ।
Fareedkot Teekaਐਸੇ (ਗੁਰ) ਪੂਜਣੇ ਯੋਗ੍ਯ ਸਤਿਗੁਰਾਂ ਆਪਣਿਆਂ ਕੋ ਮੈਂ ਮਨ ਤਨ ਸੇ ਬਲਿਹਾਰਨੇ ਜਾਤਾ ਹਾਂ॥੧॥
Prof. Sahib Singhਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥

ਪਦ ਅਰਥ ਕਉ = ਨੂੰ, ਤੋਂ। ਬਲਿ ਜਾਈਆ = ਮੈਂ ਸਦਕੇ ਜਾਂਦਾ ਹਾਂ, ਬਲਿ ਜਾਂਦੀਆਂ ॥੧॥

SikhNet (Spanish)ofrezco mi ser en sacrificio al Guru, sí, al Guru le ofrezco mi ser.(1)

ਆਇ ਮਿਲੁ ਗੁਰਸਿਖ. ਆਇ ਮਿਲੁ; ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥

aae mil gurasikh. aae mil; too mere guroo ke piaare | rahaau | Ang 725

Sant Singh KhalsaCome, join with me, O Sikh of the Guru, come and join with me. You are my Guru's Beloved. ||Pause||
Manmohan SinghCome and see me, O thou the disciple of the Guru, come and meet me thou, Thou art my Guru's beloved. Pause.
Manmohan Singh (Punjabi)ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ।
Fareedkot Teekaਹੇ ਮੇਰੇ ਸਤਗੁਰੋਂ ਕੇ ਪ੍ਯਾਰੇ ਗੁਰੂ ਕੇ ਸਿਖ! ਅਬ ਮੈਨੂੰ ਛੇਤੀ ਆਇ ਮਿਲ, ਕ੍ਯੋਂਕਿ ਤੁਮ ਮੇਰੇ ਸਤਗੁਰੋਂ ਕੇ ਪਰਮ ਪਿਆਰੇ ਹੋ॥ ਰਹਾਉ ॥
Prof. Sahib Singhਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ਰਹਾਉ॥

ਪਦ ਅਰਥ ਆਇ = ਆ ਕੇ। ਗੁਰਸਿਖ = ਹੇ ਗੁਰੂ ਦੇ ਸਿੱਖ! ॥ਰਹਾਉ॥

SikhNet (Spanish)Ven y acompáñame, oh Sikj del Guru, acompáñame pues eres el Bienamado del Guru. (Pausa)

ਹਰਿ ਕੇ ਗੁਣ. ਹਰਿ ਭਾਵਦੇ; ਸੇ ਗੁਰੂ ਤੇ ਪਾਏ ॥

har ke gun. har bhaavade; se guroo te paae | Ang 725

Sant Singh KhalsaThe Glorious Praises of the Lord are pleasing to the Lord; I have obtained them from the Guru.
Manmohan SinghGod's praise are pleasing to God. Them, I have obtained from the Guru.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
Fareedkot Teekaਹੇ ਹਰੀ ਦੇ ਪਿਆਰੇ ਸੰਤ! ਜੋ ਹਰੀ ਦੇ ਗੁਣ ਹੈਂ, ਸੋ ਸਭ ਅਪਨੇ ਸਤਿਗੁਰਾਂ ਤੇ ਪਾਏ ਹੈਂ, ਇਸੀ ਤੇ ਆਪ ਹਰੀ ਕੋ ਭਾਂਵਦੇ ਹੋ॥
Prof. Sahib Singhਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।

ਪਦ ਅਰਥ ਭਾਵਦੇ = ਚੰਗੇ ਲੱਗਦੇ ਹਨ। ਸੇ = ਉਹ ਗੁਣ (ਬਹੁ-ਵਚਨ)। ਤੇ = ਤੋਂ, ਪਾਸੋਂ।

SikhNet (Spanish)Las Alabanzas gloriosas complacen al Señor, ve, yo las he obtenido del Guru.

ਜਿਨ ਗੁਰ ਕਾ ਭਾਣਾ ਮੰਨਿਆ; ਤਿਨ ਘੁਮਿ ਘੁਮਿ ਜਾਏ ॥੨॥

jin gur kaa bhaanaa maniaa; tin ghum ghum jaae |2| Ang 725

Sant Singh KhalsaI am a sacrifice, a sacrifice to those who surrender to, and obey the Guru's Will. ||2||
Manmohan SinghThey, who obey the Guru, will, unto them, I am a sacrifice, yea, a sacrifice.
Manmohan Singh (Punjabi)ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ।
Fareedkot Teekaਜਿਨਾਂ ਗੁਰ ਸਿਖਾਂ ਨੇ ਤਿਨਾਂ ਸਤਿਗੁਰਾਂ ਕਾ ਭਾਣਾ ਮੰਨਿਆਂ ਹੈ ਤਿਨਾਂ ਪਰ ਮੈਂ ਮਨ ਤਨ ਸੇ ਵਾਰਨੇ ਜਾਤਾ ਹੂੰ॥੨॥
Prof. Sahib Singhਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥

ਪਦ ਅਰਥ ਭਾਣਾ = ਰਜ਼ਾ। ਘੁਮਿ ਘੁਮਿ ਜਾਏ = ਘੁਮਿ ਘੁਮਿ ਜਾਈਂ, ਮੈਂ ਮੁੜ ਮੁੜ ਸਦਕੇ ਜਾਂਦਾ ਹਾਂ ॥੨॥

SikhNet (Spanish)Ofrezco mi ser, sí, mi ser en sacrificio a quienes se entregan y obedecen la Voluntad del Guru. (2)

ਜਿਨ ਸਤਿਗੁਰੁ ਪਿਆਰਾ ਦੇਖਿਆ; ਤਿਨ ਕਉ ਹਉ ਵਾਰੀ ॥

jin satigur piaaraa dekhiaa; tin kau hau vaaree | Ang 725

Sant Singh KhalsaI am dedicated and devoted to those who gaze upon the Beloved True Guru.
Manmohan SinghThey, who behold the beloved True Guru, unto them am I devoted.
Manmohan Singh (Punjabi)ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਜਿਨਾਂ ਨੇ ਸਤਿਗੁਰ ਪਰਮ ਪਿਆਰਾ ਦੇਖਿਆ ਹੈ, ਤਿਨ ਪਰ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ,

ਪਦ ਅਰਥ ਹਉ = ਮੈਂ, ਹਉਂ। ਵਾਰੀ = ਕੁਰਬਾਨ।

SikhNet (Spanish)Dedico mi ser a quienes miran al Bienamado y Verdadero Guru,

ਜਿਨ ਗੁਰ ਕੀ ਕੀਤੀ ਚਾਕਰੀ; ਤਿਨ ਸਦ ਬਲਿਹਾਰੀ ॥੩॥

jin gur kee keetee chaakaree; tin sad balihaaree |3| Ang 725

Sant Singh KhalsaI am forever a sacrifice to those who perform service for the Guru. ||3||
Manmohan SinghI am ever a sacrifice unto those, who perform the Guru's service.
Manmohan Singh (Punjabi)ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜਿਨਾਂ ਗੁਰਸਿਖਾਂ ਨੇ ਗੁਰਾਂ ਕੀ (ਚਾਕਰੀ) ਸੇਵਾ ਕੀਤੀ ਹੈ ਤਿਨਾਂ ਪਰ ਮੈਂ ਸਦਾ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥

ਪਦ ਅਰਥ ਚਾਕਰੀ = ਸੇਵਾ। ਸਦ = ਸਦਾ ॥੩॥

SikhNet (Spanish)ofrezco mi ser en sacrificio a quienes realizan el Servicio del Guru.(3)

ਹਰਿ ਹਰਿ ਤੇਰਾ ਨਾਮੁ ਹੈ; ਦੁਖ ਮੇਟਣਹਾਰਾ ॥

har har teraa naam hai; dukh mettanahaaraa | Ang 725

Sant Singh KhalsaYour Name, O Lord, Har, Har, is the Destroyer of sorrow.
Manmohan SinghThy Name, O Lord God, is the Destroyer of suffering.
Manmohan Singh (Punjabi)ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ।
Fareedkot Teekaਹੇ ਭਾਈ! ਹਰਿ ਹਰਿ ਨਾਮ ਹੀ ਤੇਰਾ ਦੁਖ ਦੂਰ ਕਰਨ ਵਾਲਾ ਹੈ॥
Prof. Sahib Singhਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ,

ਪਦ ਅਰਥ ਹਰਿ = ਹੇ ਹਰੀ! ਤੇ = ਤੋਂ।

SikhNet (Spanish)Tu Nombre, oh Señor, Jar, Jar, es el Aniquilador del sufrimiento,

ਗੁਰ ਸੇਵਾ ਤੇ ਪਾਈਐ; ਗੁਰਮੁਖਿ ਨਿਸਤਾਰਾ ॥੪॥

gur sevaa te paaeeai; guramukh nisataaraa |4| Ang 725

Sant Singh KhalsaServing the Guru, it is obtained, and as Gurmukh, one is emancipated. ||4||
Manmohan SinghBy The service of the Guru, the name is received. It is though the Guru that emancipation is obtained.
Manmohan Singh (Punjabi)ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ।
Fareedkot Teekaਸੋ ਐਸਾ ਨਾਮ ਗੁਰ ਕੀ ਸੇਵਾ ਕਰਨੇ ਹੀ ਤੇ ਪਾਈਤਾ ਹੈ ਔਰ ਜਿਨ ਗੁਰਮੁਖੋਂ ਨੇ ਨਾਮ ਪਾਇਆ ਹੈ, ਤਿਨ ਕਾ ਇਸ ਸੰਸਾਰ ਤੇ ਨਿਸਤਾਰਾ ਹੋਤਾ ਭਯਾ ਹੈ॥੪॥
Prof. Sahib Singh(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਸਤਾਰਾ = ਪਾਰ-ਉਤਾਰਾ ॥੪॥

SikhNet (Spanish)sirviendo al Guru, es obtenido, y como Gurmukj, uno es liberado.(4)

ਜੋ ਹਰਿ ਨਾਮੁ ਧਿਆਇਦੇ; ਤੇ ਜਨ ਪਰਵਾਨਾ ॥

jo har naam dhiaaeide; te jan paravaanaa | Ang 725

Sant Singh KhalsaThose humble beings who meditate on the Lord's Name, are celebrated and acclaimed.
Manmohan SinghThey, who contemplate the Lord's Name, acceptable become those persons.
Manmohan Singh (Punjabi)ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ।
Fareedkot Teekaਜੋ ਤਿਸ ਹਰਿ ਨਾਮ ਕਉ ਧਿਆਵਤੇ ਹੈਂ, ਸੋਈ (ਜਨ) ਦਾਸ ਪਰਵਾਨ ਭਏ ਹੈਂ॥
Prof. Sahib Singhਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ।

ਪਦ ਅਰਥ ਤੇ = ਉਹ {ਬਹੁ-ਵਚਨ}। ਪਰਵਾਨਾ = ਕਬੂਲ, ਮਨਜ਼ੂਰ।

SikhNet (Spanish)Quienes meditan en el Nombre del Señor, son renombrados y aclamados,

ਤਿਨ ਵਿਟਹੁ ਨਾਨਕੁ ਵਾਰਿਆ; ਸਦਾ ਸਦਾ ਕੁਰਬਾਨਾ ॥੫॥

tin vittahu naanak vaariaa; sadaa sadaa kurabaanaa |5| Ang 725

Sant Singh KhalsaNanak is a sacrifice to them, forever and ever a devoted sacrifice. ||5||
Manmohan SinghUnto them, Nanak is a sacrifice and for ever and aye he is devoted.
Manmohan Singh (Punjabi)ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਾਂ ਗੁਰਸਿਖਾਂ ਉਤੋਂ ਮੈਂ ਮਨ ਤਨ ਸੇ ਸਦਾ ਹੀ ਕੁਰਬਾਨ ਜਾਤਾ ਹੂੰ॥੫॥
Prof. Sahib Singhਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥

ਪਦ ਅਰਥ ਵਿਟਹੁ = ਤੋਂ ॥੫॥

SikhNet (Spanish)Nanak ofrece su ser a ellos, por siempre y para siempre.(5)

ਸਾ ਹਰਿ ਤੇਰੀ ਉਸਤਤਿ ਹੈ; ਜੋ ਹਰਿ ਪ੍ਰਭ ਭਾਵੈ ॥

saa har teree usatat hai; jo har prabh bhaavai | Ang 725

Sant Singh KhalsaO Lord, that alone is Praise to You, which is pleasing to Your Will, O Lord God.
Manmohan SinghO God, the Lord Master, that alone is Thine praise, which is pleasing to Thee.
Manmohan Singh (Punjabi)ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ।
Fareedkot Teekaਹੇ ਭਾਈ! ਤੇਰੀ ਉਸਤਤੀ ਕਰੀ ਹੂਈ ਓਹੀ ਸ੍ਰੇਸਟ ਹੈ, ਜੋ ਹਰਿ ਪ੍ਰਭੂ ਕੋ ਭਾਵਤੀ ਹੈ॥
Prof. Sahib Singhਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ।

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਹਰਿ ਪ੍ਰਭ = ਹੇ ਹਰੀ ਪ੍ਰਭੂ! ਭਾਵੈ = (ਤੈਨੂੰ) ਚੰਗੀ ਲੱਗਦੀ ਹੈ।

SikhNet (Spanish)Sólo lo que Complace a Tu Voluntad, es Alabanza para Ti, Oh Señor Dios.

ਜੋ ਗੁਰਮੁਖਿ ਪਿਆਰਾ ਸੇਵਦੇ; ਤਿਨ ਹਰਿ ਫਲੁ ਪਾਵੈ ॥੬॥

jo guramukh piaaraa sevade; tin har fal paavai |6| Ang 725

Sant Singh KhalsaThose Gurmukhs, who serve their Beloved Lord, obtain Him as their reward. ||6||
Manmohan SinghThe Guru-wards, who serve the Beloved Lord, they obtain Him as their reward.
Manmohan Singh (Punjabi)ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ।
Fareedkot Teekaਜੋ ਗੁਰਮੁਖਿ ਜਨ ਪਿਆਰਾ ਜਾਨ ਕਰ ਹਰੀ ਕੋ ਸੇਵਤੇ ਹੈਂ, ਤਿਨ ਕੋ ਸੋ (ਹਰਿ) ਸਭ ਅਰਥਾਤ ਚਾਰੋਂ ਫਲ ਧਰਮ, ਅਰਥ, ਕਾਮ, ਮੋਖ ਦੀ ਹਰੀ ਪ੍ਰਾਪਤਿ ਕਰਤਾ ਅਰਥਾਤ ਦੇਤਾ ਹੈ॥੬॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵੈ = ਦੇਂਦਾ ਹੈ ॥੬॥

SikhNet (Spanish)Esos Gurmukjs que sirven a Su Bienamado Señor, Lo obtienen como recompensa. (6)

ਜਿਨਾ ਹਰਿ ਸੇਤੀ ਪਿਰਹੜੀ; ਤਿਨਾ ਜੀਅ ਪ੍ਰਭ ਨਾਲੇ ॥

jinaa har setee piraharree; tinaa jeea prabh naale | Ang 725

Sant Singh KhalsaThose who cherish love for the Lord, their souls are always with God.
Manmohan SinghThey, who cherish love for their Lord, their soul is ever attuned to God.
Manmohan Singh (Punjabi)ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ।
Fareedkot Teekaਜਿਨ ਕੀ ਹਰੀ ਕੇ ਸਾਥ (ਪਿਰਹੜੀ) ਪ੍ਰੀਤੀ ਭਈ ਹੈ, ਤਿਨ ਕਾ ਚਿਤ ਹਰੀ ਕੇ ਸਾਥ ਲਗਾ ਰਹਿਤਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ।

ਪਦ ਅਰਥ ਸੇਤੀ = ਨਾਲ। ਪਿਰਹੜੀ = ਪ੍ਰੇਮ। ਤਿਨਾ ਜੀਅ = ਉਹਨਾਂ ਦੇ ਦਿਲ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

SikhNet (Spanish)Quienes expresan Amor por el Señor, sus Almas están siempre con el Señor,

ਓਇ ਜਪਿ ਜਪਿ ਪਿਆਰਾ ਜੀਵਦੇ; ਹਰਿ ਨਾਮੁ ਸਮਾਲੇ ॥੭॥

oe jap jap piaaraa jeevade; har naam samaale |7| Ang 725

Sant Singh KhalsaChanting and meditating on their Beloved, they live in, and gather in, the Lord's Name. ||7||
Manmohan SinghMeditating and ever dwelling upon the Beloved, they live and they gather God's Name.
Manmohan Singh (Punjabi)ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ।
Fareedkot Teekaਪਿਆਰਾ ਜੋ ਪਰਮੇਸ੍ਵਰ ਹੈ ਓਹ ਬਾਣੀ ਕਰ ਤਿਸ ਕੋ ਜਪ ਜਪ ਕਰ ਜੀਵਤੇ ਹੈਂ ਔ ਮਨ ਮੇਂ ਚਿੰਤਨ ਕਰਤੇ ਹੈਂ॥੭॥
Prof. Sahib Singhਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਜਪਿ = ਜਪ ਕੇ। ਜੀਵਦੇ = ਆਤਮਕ ਜੀਵਨ ਹਾਸਲ ਕਰਦੇ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਸੰਭਾਲ ਕੇ ॥੭॥

SikhNet (Spanish)y cantando y meditando en Su Bienamado, viven y acumulan el Nombre del Señor.(7)

ਜਿਨ ਗੁਰਮੁਖਿ ਪਿਆਰਾ ਸੇਵਿਆ; ਤਿਨ ਕਉ ਘੁਮਿ ਜਾਇਆ ॥

jin guramukh piaaraa seviaa; tin kau ghum jaaeaa | Ang 725

Sant Singh KhalsaI am a sacrifice to those Gurmukhs who serve their Beloved Lord.
Manmohan SinghThe Guru-wards, who serve the Beloved Lord, unto, I am a sacrifice.
Manmohan Singh (Punjabi)ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਜਿਨਾਂ ਗੁਰਮੁਖਾਂ ਨੇ ਪਿਆਰਾ ਜਾਨ ਕਰ ਹਰੀ ਕੋ ਸੇਵਿਆ ਹੈ, ਤਿਨਾਂ ਪਰ ਮੈਂ (ਘੁਮਿ) ਬਲਿਹਾਰ ਜਾਇਆ ਕਰਤਾ ਹੂੰ॥
Prof. Sahib Singhਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ।

ਪਦ ਅਰਥ ਕਉ = ਨੂੰ, ਤੋਂ। ਘੁਮਿ ਜਾਇਆ = ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser en sacrificio a esos Gurmukjs que sirven a Su Bienamado Señor,

ਓਇ ਆਪਿ ਛੁਟੇ. ਪਰਵਾਰ ਸਿਉ; ਸਭੁ ਜਗਤੁ ਛਡਾਇਆ ॥੮॥

oe aap chhutte. paravaar siau; sabh jagat chhaddaaeaa |8| Ang 725

Sant Singh KhalsaThey themselves are saved, along with their families, and through them, all the world is saved. ||8||
Manmohan SinghThy themselves are saved along with their families and through them the whole world is delivered.
Manmohan Singh (Punjabi)ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।
Fareedkot Teekaਓਹਿ ਆਪ ਤੋ ਸਰਬ ਪਰਵਾਰ ਸੰਯੁਕਤ ਜਨਮ ਅਰ ਮ੍ਰਿਤੂ ਸੇ ਛੁਟ ਗਏ ਹੈਂ ਔਰ ਜੋ ਤਿਨ ਕੀ ਸਰਨ ਆਇਆ ਹੈ, ਤਿਨ ਸਭ ਕੋ ਸੰਸਾਰ ਤੇ ਛੁਡਾਇ ਦੀਆ ਹੈ, ਭਾਵ ਯਿਹ ਜਨਮ ਮ੍ਰਿਤੂ ਕੇ ਭੈ ਸੇ ਰਹਿਤ ਕਰ ਦੀਆ ਹੈ॥੮॥
Prof. Sahib Singhਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥

ਪਦ ਅਰਥ ਸਿਉ = ਸਮੇਤ। ਸਭੁ = ਸਾਰਾ ॥੮॥

SikhNet (Spanish)ellos mismos se salvan, salvan a su familia y también al mundo(8)

ਗੁਰਿ ਪਿਆਰੈ. ਹਰਿ ਸੇਵਿਆ; ਗੁਰੁ ਧੰਨੁ ਗੁਰੁ ਧੰਨੋ ॥

gur piaarai. har seviaa; gur dhan gur dhano | Ang 725

Sant Singh KhalsaMy Beloved Guru serves the Lord. Blessed is the Guru, Blessed is the Guru.
Manmohan SinghMy Beloved Guru has served the Lord, Blessed, blessed is the Guru, the True Guru.
Manmohan Singh (Punjabi)ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ।
Fareedkot Teekaਸਤਿਗੁਰਾਂ ਨੇ ਹਰਿ ਪਿਆਰੇ ਕੋ ਸੇਵਿਆ ਹੈ, ਇਸੀ ਤੇ ਸਤਿਗੁਰ ਪੂਜ ਮਨ ਬਾਣੀ ਸੇ ਧੰਨ੍ਯ ਧੰਨ੍ਯ ਕਰਨੇ ਯੋਗ ਹੈਂ॥
Prof. Sahib Singhਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ।

ਪਦ ਅਰਥ ਗੁਰਿ ਪਿਆਰੈ = ਪਿਆਰੇ ਗੁਰੂ ਦੀ ਰਾਹੀਂ। ਧੰਨੁ = {धन्य} ਸਲਾਹੁਣ-ਯੋਗ।

SikhNet (Spanish)Mi Bienamado Guru sirve al Señor. Bendito, Bendito es el Guru.

ਗੁਰਿ. ਹਰਿ ਮਾਰਗੁ ਦਸਿਆ; ਗੁਰ ਪੁੰਨੁ ਵਡ ਪੁੰਨੋ ॥੯॥

gur. har maarag dasiaa; gur pun vadd puno |9| Ang 725

Sant Singh KhalsaThe Guru has shown me the Lord's Path; the Guru has done the greatest good deed. ||9||
Manmohan SinghThe Guru has shown me the God's way, the Guru has done me the good, yea, the supreme good.
Manmohan Singh (Punjabi)ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ।
Fareedkot Teekaਜਿਨਾਂ ਸਤਿਗੁਰਾਂ ਨੇ ਮੈਨੂੰ ਹਰੀ ਕੇ ਮਿਲਨੇ ਕਾ ਮਾਰਗ ਦਸਿਆ ਹੈ, ਸੋ ਸਤਗੁਰ ਬਡੇ ਪੁੰਨ੍ਯ ਰੂਪ ਹੈ ਅਰ (ਪੁੰਨ) ਪਵਿਤ੍ਰ ਹੈਂ॥੯॥
Prof. Sahib Singhਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥

ਪਦ ਅਰਥ ਗੁਰਿ = ਗੁਰੂ ਨੇ। ਮਾਰਗੁ = ਰਸਤਾ। ਗੁਰ ਪੁੰਨੁ = ਗੁਰੂ ਦਾ ਉਪਕਾਰ ॥੯॥

SikhNet (Spanish)Él me ha mostrado el Sendero del Señor y ha hecho la mejor de las acciones.(9)

ਜੋ ਗੁਰਸਿਖ ਗੁਰੁ ਸੇਵਦੇ; ਸੇ ਪੁੰਨ ਪਰਾਣੀ ॥

jo gurasikh gur sevade; se pun paraanee | Ang 726

Sant Singh KhalsaThose Sikhs of the Guru, who serve the Guru, are the most blessed beings.
Manmohan SinghThe Guru's disciples, who serve the Guru, are the blessed beings.
Manmohan Singh (Punjabi)ਗੁਰਾਂ ਦੀ ਮਰੀਦ, ਜਿਹੜੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਗੁਣਵਾਨ ਜੀਵ ਹਨ।
Fareedkot Teekaਜੋ ਗੁਰ ਕੇ ਸਿਖ ਐਸੇ ਸਤਿਗੁਰਾਂ ਕੋ ਸੇਵਤੇ ਹੈਂ, ਸੋ ਪ੍ਰਾਣੀ ਪੁੰਨ੍ਯ ਸਰੂਪ ਹੈਂ, ਭਾਵ ਅਤੀ ਪਵਿਤ੍ਰ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ।

ਪਦ ਅਰਥ ਗੁਰਸਿਖ = ਗੁਰੂ ਦੇ ਸਿੱਖ। ਪੁੰਨ = {ਵਿਸ਼ੇਸ਼ਣ} ਪਵਿਤ੍ਰ, ਭਾਗਾਂ ਵਾਲੇ। ਸੇ ਪਰਾਣੀ = ਉਹ ਬੰਦੇ।

SikhNet (Spanish)Aquellos Sikjs del Guru que Lo sirven, son los seres más bendecidos,

ਜਨੁ ਨਾਨਕੁ. ਤਿਨ ਕਉ ਵਾਰਿਆ; ਸਦਾ ਸਦਾ ਕੁਰਬਾਣੀ ॥੧੦॥

jan naanak. tin kau vaariaa; sadaa sadaa kurabaanee |10| Ang 726

Sant Singh KhalsaServant Nanak is a sacrifice to them; He is forever and ever a sacrifice. ||10||
Manmohan SinghSlave Nanak is a sacrifice unto them Unto them, he is ever, ever devoted.
Manmohan Singh (Punjabi)ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ। ਉਨ੍ਹਾਂ ਉਤੋਂ ਹਮੇਸ਼ਾ, ਹਮੇਸ਼ਾਂ ਹੀ ਸਕਦੇ ਵੰਞਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨਾਂ ਗੁਰ ਸਿਖਾਂ ਤੇ ਮਨ ਤਨ ਬਾਣੀ ਕਰ ਕੇ (ਸਦਾ ਸਦਾ) ਵਾਰ ਵਾਰ ਬਲਿਹਾਰਨੇ ਜਾਤਾ ਹੂੰ॥੧੦॥
Prof. Sahib Singhਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ॥੧੦॥
SikhNet (Spanish)el Sirviente Nanak, ofrece su ser en sacrificio a ellos, por siempre y para siempre.(10)

ਗੁਰਮੁਖਿ ਸਖੀ ਸਹੇਲੀਆ; ਸੇ ਆਪਿ ਹਰਿ ਭਾਈਆ ॥

guramukh sakhee saheleea; se aap har bhaaeea | Ang 726

Sant Singh KhalsaThe Lord Himself is pleased with the Gurmukhs, the fellowship of the companions.
Manmohan SinghThe Guru-ward mates and companions, they are pleasing to God Himself.
Manmohan Singh (Punjabi)ਪਵਿੱਤਰ-ਆਤਮਾ ਸਖੀਆ ਅਤੇ ਸਾਥਣਾਂ ਉਹ ਖੁਦ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ।
Fareedkot Teekaਐਸੀ ਜੋ ਗੁਰਮੁਖਿ ਰੂਪ ਸਖੀ ਪ੍ਯਾਰੀਆਂ ਸਹੇਲੀਆਂ ਹੈਂ, ਸੋ ਹਰੀ ਕੋ ਆਪ ਹੀ ਭਾਈਆਂ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ।

ਪਦ ਅਰਥ ਸਖੀ = ਸਖੀਆਂ, ਸਹੇਲੀਆਂ। ਸੇ = ਉਹ ਸਖੀਆਂ। ਭਾਈਆ = ਭਾਈਆਂ, ਪਿਆਰੀਆਂ ਲੱਗੀਆਂ।

SikhNet (Spanish)El Señor Mismo está Complacido con los Gurmukjs, la Hermandad de las Almas Puras,

ਹਰਿ ਦਰਗਹ ਪੈਨਾਈਆ; ਹਰਿ ਆਪਿ ਗਲਿ ਲਾਈਆ ॥੧੧॥

har daragah painaaeea; har aap gal laaeea |11| Ang 726

Sant Singh KhalsaIn the Lord's Court, they are given robes of honor, and the Lord Himself hugs them close in His embrace. ||11||
Manmohan SinghIn God's court, they are clothed with the robe of honour. The Lord hugs them to His bosom.
Manmohan Singh (Punjabi)ਵਾਹਿਗੁਰੂ ਦੇ ਦਰਬਾਰ ਅੰਦਰ, ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਪ੍ਰਭੂ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲੈਂਦਾ ਹੈ।
Fareedkot Teekaਹਰੀ ਕੀ ਦਰਗਾਹਿ ਮੇਂ ਸੋ (ਪੈਨਾਈਆ) ਪਤ ਸਹਿਤ ਹੂਈਆਂ ਹੈਂ ਵਾ ਸੁਭ ਗੁਣੋਂ ਕੇ ਸਿੰਗਾਰ ਕਰ ਸਜੀਆਂ ਹੋਈਆਂ ਹੇ ਹਰੀ ਵਾਹਿਗੁਰੂ! ਤੈਨੇ ਅਪਨੇ ਕੰਠ ਸਾਥ ਲਗਾਇ ਲਈਆਂ ਹੈਂ, ਭਾਵ ਅਪਨੇ ਸਾਥ ਅਭੇਦ ਕਰੀਆਂ ਹੈਂ॥੧੧॥☬ਹਮ ਐਸੇ ਪ੍ਰਾਰਥਨਾ ਕਰਤੇ ਹੈਂ:
Prof. Sahib Singhਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ॥੧੧॥

ਪਦ ਅਰਥ ਪੈਨਾਈਆ = ਪੈਨਾਈਆਂ, ਸਤਕਾਰੀਆਂ ਗਈਆਂ, ਉਹਨਾਂ ਨੂੰ ਸਿਰੋਪਾ ਮਿਲਿਆ। ਗਲਿ = ਗਲ ਨਾਲ। ਲਾਈਆ = ਲਾਈਆਂ ॥੧੧॥

SikhNet (Spanish)a ellos en la Corte del Señor les son dadas Túnicas de Honor y el Señor Mismo los lleva hasta Su Pecho. (11)

ਜੋ ਗੁਰਮੁਖਿ ਨਾਮੁ ਧਿਆਇਦੇ; ਤਿਨ ਦਰਸਨੁ ਦੀਜੈ ॥

jo guramukh naam dhiaaeide; tin darasan deejai | Ang 726

Sant Singh KhalsaPlease bless me with the Blessed Vision of the Darshan of those Gurmukhs, who meditate on the Naam, the Name of the Lord.
Manmohan SinghThe Guru-wards, who meditate on Thy name, O Lord, bless Thou me with their vision.
Manmohan Singh (Punjabi)ਗੁਰੂ-ਅਨੁਸਾਰੀ ਜੋ ਤੇਰੇ ਨਾਮ ਦਾ ਸਿਮਰਨ ਕਰਦੇ ਹਨ, ਹੇ ਸਾਈਂ! ਤੂੰ ਮੈਨੂੰ ਉਨ੍ਹਾਂ ਦਾ ਦੀਦਾਰ ਬਖਸ਼।
Fareedkot Teekaਜੋ ਗੁਰਮੁਖ ਨਾਮ ਕੋ ਧਿਆਵਤੇ ਹੈਂ, ਹੇ ਵਾਹਿਗੁਰੂ! ਤਿਨ ਕਾ ਦਰਸਨ ਮੁਝ ਕੋ ਦੀਜੀਏ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼।

ਪਦ ਅਰਥ ਦੀਜੈ = ਕਿਰਪਾ ਕਰ ਕੇ ਦੇਹ।

SikhNet (Spanish)Por favor, bendíceme con la maravillosa Visión del Darshan de los Gurmukjs, quienes meditan en el Naam, el Nombre del Señor.

ਹਮ ਤਿਨ ਕੇ ਚਰਣ ਪਖਾਲਦੇ; ਧੂੜਿ ਘੋਲਿ ਘੋਲਿ ਪੀਜੈ ॥੧੨॥

ham tin ke charan pakhaalade; dhoorr ghol ghol peejai |12| Ang 726

Sant Singh KhalsaI wash their feet, and drink in the dust of their feet, dissolved in the wash water. ||12||
Manmohan SinghI wash their feet and stirring repeatedly the wash of their feet, I drink it heartily.
Manmohan Singh (Punjabi)ਮੈਂ ਉਨ੍ਹਾਂ ਦੇ ਪੈਰ ਧੋਂਦਾ ਹਾਂ ਅਤੇ ਹਿਲਾ ਹਿਲਾ ਕੇ, ਮੈਂ ਉਨ੍ਹਾਂ ਦੇ ਪੈਰਾਂ ਦਾ ਧੋਂਣ ਪੀਂਦਾ ਹਾਂ।
Fareedkot Teekaਹਮ ਤਿਨਾਂ ਗੁਰ ਸਿਖਾਂ ਦੇ ਚਰਨ (ਪਖਾਲਦੇ) ਧੋਵਦੇ ਰਹੀਏ ਔਰ ਤਿਨ ਕੇ ਚਰਣਾਰਬਿੰਦ ਕੀ ਧੂੜੀ ਕੋ ਪਾਨੀ ਮੇਂ ਘੋਲਿ ਘੋਲਿ ਕਰ ਪੀਵੀਏ॥੧੨॥☬ਜੋ ਐਸੀ ਸ੍ਰਧਾ ਤੇ ਰਹਤ ਹੈਂ ਤਿਨ ਕੀ ਦਸਾ ਕਹਤੇ ਹੈਂ:
Prof. Sahib Singhਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ॥੧੨॥

ਪਦ ਅਰਥ ਪਖਾਲਦੇ = ਧੋਂਦੇ ਹਾਂ। ਘੋਲਿ = ਘੋਲ ਕੇ ॥੧੨॥

SikhNet (Spanish)Yo lavo sus Pies y bebo del agua con el polvo disuelto. (12)

ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ ॥

paan supaaree khaateea; mukh beerreea laaeea | Ang 726

Sant Singh KhalsaThose who eat betel nuts and betel leaf and smoke intoxicants,
Manmohan SinghThey, who eat betel-leaf and betel-nut and apply red-paint to their lips,
Manmohan Singh (Punjabi)ਜੋ ਤਬੋਲ ਤੇ ਸਪਾਰੀ ਖਾਂਦੀਆਂ ਹਨ ਅਤੇ ਆਪਦੇ ਬੁਲ੍ਹਾ ਨੂੰ ਲਾਲ ਵੱਟਣ ਮਲਦੀਆਂ ਹਨ,
Fareedkot Teekaਜੋ ਪ੍ਰਤੱਖ ਇਸਤ੍ਰੀਆਂ ਮੁਖ ਕਰ ਪਾਨ ਸੁਪਾਰੀਆਂ ਖਾਤੀਆਂ ਥੀਂ ਔਰ ਮੁਖ ਪਰ (ਬੀੜੀਆ) ਬਿੰਦੀਆਂ ਵਾ ਪਾਨਾਂ ਦੀਆਂ ਬੀੜੀਆਂ ਲਗਾਈਆਂ ਹੋਈਆਂ ਥੀਂ॥
Prof. Sahib Singhਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ),

ਪਦ ਅਰਥ ਖਾਤੀਆ = ਖਾਤੀਆਂ, ਖਾਂਦੀਆਂ। ਮੁਖਿ = ਮੂੰਹ ਵਿਚ। ਬੀੜੀਆ = ਬੀੜੀਆਂ, ਪਾਨਾਂ ਦੀਆਂ ਬੀੜੀਆਂ।

SikhNet (Spanish)Quienes comen nueces y hojas de betel y colorean sus labios,

ਹਰਿ ਹਰਿ. ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ ॥੧੩॥

har har. kade na chetio; jam pakarr chalaaeea |13| Ang 726

Sant Singh Khalsabut do not contemplate the Lord, Har, Har - the Messenger of Death will seize them and take them away. ||13||
Manmohan Singhbut contemplate not ever on the Lord God, them the death's myrmidon seizes and takes them away.
Manmohan Singh (Punjabi)ਪ੍ਰੰਤੂ ਸੁਆਮੀ ਵਾਹਿਗੁਰੂ ਦਾ ਸਿਮਰਨ ਕਦਾਚਿਤ ਨਹੀਂ ਕਰਦੀਆਂ, ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਫੜ ਕੇ ਲੈ ਜਾਂਦਾ ਹੈ।
Fareedkot Teekaਔਰ ਹਰਿ ਹਰਿ ਨਾਮ ਕੋ ਕਬੀ ਨਹੀਂ ਸਿਮਰਨ ਕੀਆ ਥਾ, ਵਹੁ ਜਮ ਨੇ ਪਕੜ ਕਰ ਨਰਕੋਂ ਮੇਂ ਚਲਾ ਦਿਤੀਆਂ ਹੈਂ॥੧੩॥
Prof. Sahib Singhਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ॥੧੩॥

ਪਦ ਅਰਥ ਜਮਿ = ਜਮ ਨੇ, ਮੌਤ ਨੇ। ਪਕੜਿ = ਫੜ ਕੇ ॥੧੩॥

SikhNet (Spanish)pero no meditan en el Señor, Jar, Jar, el mensajero de la muerte los atrapa y se los lleva.(13)

ਜਿਨ ਹਰਿ ਨਾਮਾ ਹਰਿ ਚੇਤਿਆ; ਹਿਰਦੈ ਉਰਿ ਧਾਰੇ ॥

jin har naamaa har chetiaa; hiradai ur dhaare | Ang 726

Sant Singh KhalsaThe Messenger of Death does not even approach those who contemplate the Name of the Lord, Har, Har,
Manmohan SinghThey who contemplate God's Name and God and keep Him clasped to their mind and heart,
Manmohan Singh (Punjabi)ਜੋ ਰੱਬ ਦੇ ਨਾਮ ਅਤੇ ਰੱਬ ਦਾ ਸਿਮਰਨ ਕਰਦੇ ਹਨ, ਅਤੇ ਉਸ ਨੂੰ ਆਪਣੇ ਮਨ ਤੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਜਿਨਾਂ ਨੇ ਹਰੀ ਹਰਿ ਨਾਮ ਕਉ ਰਿਦੇ (ਉਰਿ) ਬੀਚ ਧਾਰ ਕਰ ਸਿਮਰਨ ਕੀਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ,

ਪਦ ਅਰਥ ਹਿਰਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਧਾਰੇ = ਧਾਰਿ, ਧਾਰ ਕੇ।

SikhNet (Spanish)Pero a quienes meditan en el Nombre del Señor, Jar, Jar,

ਤਿਨ ਜਮੁ. ਨੇੜਿ ਨ ਆਵਈ; ਗੁਰਸਿਖ ਗੁਰ ਪਿਆਰੇ ॥੧੪॥

tin jam. nerr na aavee; gurasikh gur piaare |14| Ang 726

Sant Singh KhalsaAnd keep Him enshrined in their hearts. The Guru's Sikhs are the Guru's Beloveds. ||14||
Manmohan SinghDeath's courier draws not near them. The Guru's disciples are beloved of the Guru.
Manmohan Singh (Punjabi)ਮੌਤ ਦਾ ਦੂਤ ਉਨ੍ਹਾਂ ਨਜ਼ਦੀਕ ਨਹੀਂ ਆਉਂਦਾ। ਗੁਰਾਂ ਦੇ ਮੁਰੀਦ ਗੁਰਾਂ ਦੇ ਮਹਿਬੂਬ ਹਨ।
Fareedkot Teekaਤਿਨਾਂ ਗੁਰਸਿਖਾਂ ਗੁਰਾਂ ਕੇ ਪਿਆਰਿਆਂ ਕੇ ਜਮੁ ਨਿਕਟ ਭੀ ਨਹੀਂ ਆਇ ਸਕਤਾ॥੧੪॥
Prof. Sahib Singhਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ॥੧੪॥

ਪਦ ਅਰਥ ਜਮੁ = ਮੌਤ, ਮੌਤ ਦਾ ਡਰ। ਆਵਈ = ਆਵਏ, ਆਵੈ, ਆਉਂਦਾ ॥੧੪॥

SikhNet (Spanish)enalteciéndolo en sus corazones, Yama ni siquiera se les acerca, pues los Gursikjs son los Bienamados del Guru.(14)

ਹਰਿ ਕਾ ਨਾਮੁ ਨਿਧਾਨੁ ਹੈ; ਕੋਈ ਗੁਰਮੁਖਿ ਜਾਣੈ ॥

har kaa naam nidhaan hai; koee guramukh jaanai | Ang 726

Sant Singh KhalsaThe Name of the Lord is a treasure, known only to the few Gurmukhs.
Manmohan SinghGod's Name is a treasure, but some rare one comes to know, it through the Guru.
Manmohan Singh (Punjabi)ਵਾਹਿਗੁਰੂ ਦਾ ਨਾਮ ਖਜਾਨਾ ਹੈ, ਪ੍ਰੰਤੂ ਕੋਈ ਵਿਰਲਾ ਹੀ ਜਣਾ ਹੀ ਇਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
Fareedkot Teekaਹਰੀ ਕਾ ਨਾਮ ਹੀ ਨਿਧਾਂ ਕਾ ਸਮੁੰਦ੍ਰ ਹੈ, ਪਰੰਤੂ ਕੋਈ ਗੁਰਮੁਖ ਹੀ ਇਸ ਬਾਤ ਕੋ ਜਾਨਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਕੋਈ = ਕੋਈ ਵਿਰਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।

SikhNet (Spanish)El Nombre del Señor es un Tesoro conocido sólo por unos pocos Gurmukjs,

ਨਾਨਕ. ਜਿਨ ਸਤਿਗੁਰੁ ਭੇਟਿਆ; ਰੰਗਿ ਰਲੀਆ ਮਾਣੈ ॥੧੫॥

naanak. jin satigur bhettiaa; rang raleea maanai |15| Ang 726

Sant Singh KhalsaO Nanak, those who meet with the True Guru, enjoy peace and pleasure. ||15||
Manmohan SinghNanak, they who meet with the True Guru, enjoy peace and pleasure.
Manmohan Singh (Punjabi)ਨਾਨਕ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦੇ ਹਨ, ਉਹ ਸੁੱਖ ਅਤਾ ਅਨੰਦ ਭੋਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਿਗੁਰ ਮਿਲਾ ਹੈ (ਰੰਗਿ ਰਲੀਆ) ਸੋ ਖੁਸੀਆਂ ਕੇ ਅਨੰਦ ਕੋ ਮਾਣਤੇ ਹੈਂ॥੧੫॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੫॥

ਪਦ ਅਰਥ ਭੇਟਿਆ = ਮਿਲ ਪਿਆ। ਰੰਗਿ = ਪ੍ਰੇਮ-ਰੰਗ ਵਿਚ। ਮਾਣੈ = ਮਾਣਦਾ ਹੈ। ਨਾਨਕ = ਹੇ ਨਾਨਕ! ॥੧੫॥

SikhNet (Spanish)oh, dice Nanak, quienes encuentran al Verdadero Guru, disfrutan de Placer y Paz.(15)

ਸਤਿਗੁਰੁ ਦਾਤਾ ਆਖੀਐ; ਤੁਸਿ ਕਰੇ ਪਸਾਓ ॥

satigur daataa aakheeai; tus kare pasaao | Ang 726

Sant Singh KhalsaThe True Guru is called the Giver; in His Mercy, He grants His Grace.
Manmohan SinghThe True Guru is said to be the bountiful donor. In his mercy. he bestows gifts.
Manmohan Singh (Punjabi)ਸੱਚੇ ਗੁਰਦੇਵ ਜੀ ਦਾਤਾਰ ਕਹੇ ਜਾਂਦੇ ਹਨ। ਪ੍ਰਸੰਨ ਹੋ ਕੇ ਉਹ ਦਾਤਾ ਬਖਸ਼ਦਾ ਹੈ।
Fareedkot Teekaਸਤਿਗੁਰੂ ਨਾਮ ਕਾ ਦਾਤਾਰ ਕਹੀਤਾ ਹੈ, (ਤੁਸਿ) ਪ੍ਰਸੰਨ ਹੋ ਕਰ ਨਾਮ ਕੀ (ਪਸਾਓ) ਦਾਤ ਕਰਤਾ ਹੈ॥
Prof. Sahib Singhਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤ੍ਰੁੱਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ।

ਪਦ ਅਰਥ ਦਾਤਾ = (ਨਾਮ ਦੀ ਦਾਤਿ) ਦੇਣ ਵਾਲਾ। ਆਖੀਐ = ਆਖਣਾ ਚਾਹੀਦਾ ਹੈ। ਤੁਸਿ = ਤ੍ਰੁੱਠ ਕੇ। ਪਸਾਓ = ਪ੍ਰਸਾਦੁ, ਕਿਰਪਾ।

SikhNet (Spanish)Al Verdadero Guru Le llaman Dador, en Su Misericordia Él otorga Su Gracia,

ਹਉ. ਗੁਰ ਵਿਟਹੁ ਸਦ ਵਾਰਿਆ; ਜਿਨਿ ਦਿਤੜਾ ਨਾਓ ॥੧੬॥

hau. gur vittahu sad vaariaa; jin ditarraa naao |16| Ang 726

Sant Singh KhalsaI am forever a sacrifice to the Guru, who has blessed me with the Lord's Name. ||16||
Manmohan SinghI am ever a sacrifice unto the Guru, who has blest me with the Lord's name.
Manmohan Singh (Punjabi)ਮੈਂ ਸਦੀਵ ਹੀ ਗੁਰਾਂ ਉਤੋਂ, ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭੂ ਦਾ ਨਾਮ ਪ੍ਰਦਾਨ ਕੀਤਾ ਹੈ।
Fareedkot Teekaਜਿਨਾਂ ਸਤਿਗੁਰਾਂ ਨੇ ਨਾਮ ਦਾਨ ਦੀਆ ਹੈ, ਤਿਨ ਪਰ ਮੈਂ ਸਦਾ ਵਾਰਨੇ ਜਾਤਾ ਹੂੰ॥੧੬॥
Prof. Sahib Singhਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ॥੧੬॥

ਪਦ ਅਰਥ ਹਉ = ਮੈਂ। ਵਿਟਹੁ = ਤੋਂ। ਵਾਰਿਆ = ਕੁਰਬਾਨ। ਜਿਨਿ = ਜਿਸ (ਗੁਰੂ) ਨੇ। ਨਾਓ = ਨਾਉ, ਨਾਮ ॥੧੬॥

SikhNet (Spanish)ofrezco mi vida por siempre en sacrificio al Guru, Quien me ha bendecido con el Nombre del Señor. (16)

ਸੋ ਧੰਨੁ ਗੁਰੂ ਸਾਬਾਸਿ ਹੈ; ਹਰਿ ਦੇਇ ਸਨੇਹਾ ॥

so dhan guroo saabaas hai; har dee sanehaa | Ang 726

Sant Singh KhalsaBlessed, very blessed is the Guru, who brings the Lord's message.
Manmohan SinghBlest! blest! is the Guru, who imparts to me the Lord's message.
Manmohan Singh (Punjabi)ਸੁਲੱਖਣੇ! ਸੁਲੱਖਣ। ਹਨ ਉਹ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸਾ ਦਿੰਦੇ ਹਨ।
Fareedkot Teekaਹੇ ਭਾਈ! ਰਾਮ ਨਾਮ ਕਾ (ਸਨੇਹਾ) ਸੰਦੇਸਾ ਦੇਣੇ ਵਾਲੇ ਜੋ ਸਤਿਗੁਰ ਹੈਂ, ਸੋ ਧੰਨ੍ਯ ਹੈਂ ਔਰ ਤਿਨ ਕੋ ਸਦਾ ਸਾਬਾਸ ਕਹਤਾ ਹੂੰ॥
Prof. Sahib Singhਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ।

ਪਦ ਅਰਥ ਧੰਨੁ = ਸਲਾਹੁਣ-ਯੋਗ। ਦੇਇ = ਦੇਂਦਾ ਹੈ। ਸਨੇਹਾ = ਉਪਦੇਸ਼।

SikhNet (Spanish)Bendito, siempre Bendito sea el Guru, Quien trae el Mensaje del Señor.

ਹਉ ਵੇਖਿ ਵੇਖਿ ਗੁਰੂ ਵਿਗਸਿਆ; ਗੁਰ ਸਤਿਗੁਰ ਦੇਹਾ ॥੧੭॥

hau vekh vekh guroo vigasiaa; gur satigur dehaa |17| Ang 726

Sant Singh KhalsaI gaze upon the Guru, the Guru, the True Guru embodied, and I blossom forth in bliss. ||17||
Manmohan SinghSeeing, yea, seeing the Guru and the body of the Great True Guru, I am ever in bloom.
Manmohan Singh (Punjabi)ਗੁਰਾਂ ਨੂੰ ਤੇ ਵੱਡੇ ਸੱਚੇ ਗੁਰਾਂ ਦੀ ਦੇਹ ਨੂੰ ਦੇਖ ਦੇਖ ਕੇ ਮੈਂ ਹਮੇਸ਼ਾਂ ਹੀ ਪ੍ਰਫੁੱਲਤ ਹੁੰਦਾ ਹਾਂ।
Fareedkot Teekaਗੁਰੂ ਜੋ ਪੁਜ ਔਰ ਵਡੇ ਹੈਂ, ਮੈਂ ਤਿਨਾਂ ਸਤਿਗੁਰਾਂ ਕੇ ਸਰੀਰ ਕੋ ਮਨ ਤਨ ਸੇ ਦੇਖ ਦੇਖ ਕਰ (ਵਿਗਸਿਆ) ਪ੍ਰਸੰਨ ਭ੍ਯਾ ਹੂੰ॥੧੭॥
Prof. Sahib Singhਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ॥੧੭॥

ਪਦ ਅਰਥ ਵੇਖਿ = ਵੇਖ ਕੇ। ਵਿਗਸਿਆ = ਖਿੜ ਪਿਆ ਹਾਂ। ਗੁਰ ਦੇਹਾ = ਗੁਰੂ ਦਾ ਸਰੀਰ ॥੧੭॥

SikhNet (Spanish)Yo pongo mi mirada en el Guru, el Guru, el Verdadero Guru Encarnado y así florezco envuelto en Gloria. (17)

ਗੁਰ ਰਸਨਾ ਅੰਮ੍ਰਿਤੁ ਬੋਲਦੀ; ਹਰਿ ਨਾਮਿ ਸੁਹਾਵੀ ॥

gur rasanaa amrit boladee; har naam suhaavee | Ang 726

Sant Singh KhalsaThe Guru's tongue recites Words of Ambrosial Nectar; He is adorned with the Lord's Name.
Manmohan SinghThe Guru's tongue utters Divine Nectar and is adorned with God's Name.
Manmohan Singh (Punjabi)ਗੁਰਾਂ ਦੀ ਜੀਭਾ ਬ੍ਰਹਿਮ-ਰਸ ਉਚਾਰਨ ਕਰਦੀ ਹੈ ਅਤੇ ਵਾਹਿਗੁਰੂ ਦੇ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
Fareedkot Teekaਸਤਿਗੁਰਾਂ ਕੀ ਰਸਨਾ ਸਦਾ ਅੰਮ੍ਰਿਤ ਰੂਪ ਹਰੀ ਨਾਮ ਕੋ ਉਚਾਰਨ ਕਰਤੀ ਸੋਭਤੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ।

ਪਦ ਅਰਥ ਰਸਨਾ = ਜੀਭ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਨਾਮਿ = ਨਾਮ ਦੀ ਰਾਹੀਂ। ਸੁਹਾਵੀ = ਸੋਹਣੀ।

SikhNet (Spanish)La lengua del Gurmukj recita Palabras del Néctar Ambrosial y vive adornado con el Naam.

ਜਿਨ ਸੁਣਿ ਸਿਖਾ. ਗੁਰੁ ਮੰਨਿਆ; ਤਿਨਾ ਭੁਖ ਸਭ ਜਾਵੀ ॥੧੮॥

jin sun sikhaa. gur maniaa; tinaa bhukh sabh jaavee |18| Ang 726

Sant Singh KhalsaThose Sikhs who hear and obey the Guru - all their desires depart. ||18||
Manmohan SinghThe Sikhs, who hear and obey the Guru, all their cravings depart.
Manmohan Singh (Punjabi)ਜਿਹੜੇ ਸਿੱਖ ਗੁਰਾਂ ਨੂੰ ਸੁਣਦੇ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦੀ ਸਾਰੀ ਖੁਧਿਆ ਦੂਰ ਹੋ ਜਾਂਦੀ ਹੈ।
Fareedkot Teekaਜਿਨਾਂ ਗੁਰੁਸਿਖਾਂ ਨੇ ਤਿਨ ਸਤਿਗੁਰਾਂ ਕਾ ਉਪਦੇਸ ਸ੍ਰਵਣ ਕਰ ਕੇ ਮਨਨ ਕੀਆ ਹੈ, ਤਿਨਾਂ ਕੀ (ਭੂਖ) ਪਦਾਰਥੋਂ ਕੀ ਤ੍ਰਿਸਨਾ ਸਭ ਚਲੀ ਜਾਤੀ ਹੈ॥੧੮॥☬ਤਾਂ ਤੇ ਸੰਤੋਂ ਪਾਸ ਐਸੇ ਪ੍ਰਸ਼ਨ ਕਰੇ:
Prof. Sahib Singhਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ॥੧੮॥

ਪਦ ਅਰਥ ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨਿ' ਅਤੇ 'ਜਿਨ' ਦਾ ਫ਼ਰਕ ਵੇਖੋ}। ਸਿਖਾ = ਸਿੱਖਾਂ (ਨੇ)। ਜਾਵੀ = ਦੂਰ ਹੋ ਜਾਂਦੀ ਹੈ ॥੧੮॥

SikhNet (Spanish)Todos los deseos de esos Sikjs que escuchan y obedecen al Guru, desaparecen.(18)

ਹਰਿ ਕਾ ਮਾਰਗੁ ਆਖੀਐ; ਕਹੁ ਕਿਤੁ ਬਿਧਿ ਜਾਈਐ ॥

har kaa maarag aakheeai; kahu kit bidh jaaeeai | Ang 726

Sant Singh KhalsaSome speak of the Lord's Path; tell me, how can I walk on it?
Manmohan SinghPeople talk of the God's way. Pray, tell me, by What means can I tread upon it?
Manmohan Singh (Punjabi)ਲੋਕੀਂ ਰੱਬ ਦੇ ਰਾਹ ਦੀਆਂ ਗੱਲਾਂ ਕਰਦੇ ਹਨ, ਦੱਸੋਂ! ਕਿਹੜੇ, ਕਿਹੜੇ ਤਰੀਕੇ ਨਾਲ ਮੈਂ ਇਸ ਉਤੇ ਟੁਰ ਸਕਦਾ ਹਾਂ?
Fareedkot Teekaਹੇ ਸੰਤੋਂ! ਜੋ ਹਰੀ ਕਾ ਮਾਰਗੁ ਆਖੀਦਾ ਹੈ, ਸੋ ਕਹੋ ਤਿਸੁ ਮਾਰਗ ਵਿਖੇ ਕਿਸ ਬਿਧੀ ਸੇ ਜਾਈਏ, ਭਾਵ ਪਾਸ ਖਰਚ ਚਾਹੀਏ?☬ਆਗੇ ਤੇ ਉਤ੍ਰ:
Prof. Sahib Singhਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ?

ਪਦ ਅਰਥ ਮਾਰਗੁ = ਰਸਤਾ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ?।

SikhNet (Spanish)Algunos hablan del Sendero del Señor, por favor díganme, ¿cómo caminar por ahí?

ਹਰਿ ਹਰਿ ਤੇਰਾ ਨਾਮੁ ਹੈ; ਹਰਿ ਖਰਚੁ ਲੈ ਜਾਈਐ ॥੧੯॥

har har teraa naam hai; har kharach lai jaaeeai |19| Ang 726

Sant Singh KhalsaO Lord, Har, Har, Your Name is my supplies; I will take it with me and set out. ||19||
Manmohan SinghMy Lord God, I can tread upon this path, by taking with me the viaticum of Thee and Thy Name.
Manmohan Singh (Punjabi)ਮੇਰੇ ਸੁਆਮੀ ਮਾਲਕ, ਤੇਰਾ ਅਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ, ਮੈਂ ਇਸ ਰਾਹ ਉਤੇ ਟੁਰ ਸਕਦਾ ਹਾਂ।
Fareedkot Teekaਹੇ ਭਾਈ! ਹਰੀ ਕਾ ਨਾਮੁ ਹਰ ਪ੍ਰਕਾਰ ਸੇ ਤੇਰਾ ਸਹਾਇਕ ਹੈ, ਤਾਂ ਤੇ ਹਰੀ ਨਾਮ ਰੂਪ ਖ੍ਰਚੁ ਲੈਕਰ ਪ੍ਰਲੋਕ ਮੇਂ ਜਾਈਏ॥੧੯॥
Prof. Sahib Singhਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ॥੧੯॥
SikhNet (Spanish)Oh Señor Jar, Jar, Tu Nombre es mi Provisión, Lo voy a llevar e instalar en mí. (19)

ਜਿਨ ਗੁਰਮੁਖਿ ਹਰਿ ਆਰਾਧਿਆ; ਸੇ ਸਾਹ ਵਡ ਦਾਣੇ ॥

jin guramukh har aaraadhiaa; se saah vadd daane | Ang 726

Sant Singh KhalsaThose Gurmukhs who worship and adore the Lord, are wealthy and very wise.
Manmohan SinghThe Guru-wards, who meditate on the Lord, they are wealthy and very wise.
Manmohan Singh (Punjabi)ਗੁਰੂ-ਸਮਰਪਨ, ਜੋ ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਧਨਾਡ ਅਤੇ ਬਹੁਤ ਸਿਆਣੇ ਹਨ।
Fareedkot Teekaਜਿਨਾਂ ਗੁਰਮੁਖਾਂ ਨੇ ਹਰੀ ਕੋ ਅਰਾਧਿਆ ਹੈ, ਸੋਈ ਸਾਹੁ ਸਰਬ ਤੇ (ਵਡਦਾਣੇ) ਬਡੇ ਜਾਣੀਤੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ {ਬਹੁ-ਵਚਨ}। ਸਾਹ = ਸ਼ਾਹ। ਦਾਣੇ = ਸਿਆਣੇ, ਦਾਨੇ।

SikhNet (Spanish)Esos Gurmukjs que alaban y enaltecen al Señor, son acaudalados y muy Sabios,

ਹਉ. ਸਤਿਗੁਰ ਕਉ ਸਦ ਵਾਰਿਆ; ਗੁਰ ਬਚਨਿ ਸਮਾਣੇ ॥੨੦॥

hau. satigur kau sad vaariaa; gur bachan samaane |20| Ang 726

Sant Singh KhalsaI am forever a sacrifice to the True Guru; I am absorbed in the Words of the Guru's Teachings. ||20||
Manmohan SinghI am ever a sacrifice unto the True Guru and am absorbed in the Guru's hymns.
Manmohan Singh (Punjabi)ਮੈਂ ਸੱਚੇ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਗੁਰਬਾਣੀ ਅੰਦਰ ਲੀਨ ਹੋਇਆ ਹੋਇਆ ਹਾਂ।
Fareedkot Teekaਜਿਨ ਗੁਰਾਂ ਕੇ ਵਾਕ ਮੇਰੇ ਰਿਦੇ ਮੇਂ ਮਿਲੇ ਹੂਏ ਹੈਂ, ਮੈਂ ਤਿਨ ਸਤਿਗੁਰਾਂ ਤੇ ਸਦਾ ਵਾਰਨੇ ਜਾਤਾ ਹੂੰ॥੨੦॥☬ਅਬ ਮੈਂ ਹਰੀ ਪਾਸ ਐਸੇ ਪ੍ਰਾਰਥਨਾ ਕਰਤਾ ਹੂੰ:
Prof. Sahib Singhਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ॥੨੦॥

ਪਦ ਅਰਥ ਸਦ = ਸਦਾ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ ॥੨੦॥

SikhNet (Spanish)ofrezco por siempre mi ser en sacrificio al Verdadero Guru y vivo absorbido en la Enseñanzas del Guru. (20)

ਤੂ ਠਾਕੁਰੁ. ਤੂ ਸਾਹਿਬੋ; ਤੂਹੈ ਮੇਰਾ ਮੀਰਾ ॥

too tthaakur. too saahibo; toohai meraa meeraa | Ang 726

Sant Singh KhalsaYou are the Master, my Lord and Master; You are my Ruler and King.
Manmohan SinghThou art the Master, Thou the Lord and Thou my sovereign.
Manmohan Singh (Punjabi)ਤੂੰ ਮਾਲਕ ਹਂੈ, ਤੂੰ ਹੀ ਸੁਆਮੀ ਅਤੇ ਤੂੰ ਹੀ ਸੁਆਮੀ ਅਤੇ ਤੂੰ ਹੀ ਮੇਰਾ ਸੁਲਤਾਨ।
Fareedkot Teekaਤਾਂ ਤੇ ਹੇ ਵਾਹਿਗੁਰੂ! ਤੂੰ ਹੀ ਮੇਰਾ ਠਾਕਰੁ ਪਿਛੇ ਥਾ ਔ ਤੂੰ ਹੀ ਮੇਰਾ ਸਾਹਿਬੁ ਆਗੇ ਹੋਵੇਂਗਾ, ਅਬ ਭੀ ਤੂੰ ਹੀ ਮੇਰਾ ਪਾਤਿਸਾਹੁ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ।

ਪਦ ਅਰਥ ਸਾਹਿਬੋ = ਸਾਹਿਬੁ, ਮਾਲਕ। ਮੀਰਾ = ਸਰਦਾਰ, ਪਾਤਿਸ਼ਾਹ।

SikhNet (Spanish)Eres mi Maestro, mi Señor y Maestro, eres Quien rige mi ser, eres mi Rey.

ਤੁਧੁ ਭਾਵੈ ਤੇਰੀ ਬੰਦਗੀ; ਤੂ ਗੁਣੀ ਗਹੀਰਾ ॥੨੧॥

tudh bhaavai teree bandagee; too gunee gaheeraa |21| Ang 726

Sant Singh KhalsaIf it is pleasing to Your Will, then I worship and serve You; You are the treasure of virtue. ||21||
Manmohan SinghIf to so pleases Thee, then alone can Thy devotional service be performed, O Lord. Thou art an ocean of merits.
Manmohan Singh (Punjabi)ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ, ਹੇ ਸੁਆਮੀ ਕੇਵਲ ਤਦ ਹੀ ਤੇਰੀ ਪ੍ਰੇਮਮਈ ਸੇਵਾ ਹੋ ਸਕਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈ।
Fareedkot Teekaਤੇਰੀ ਬੰਦਗੀ ਹੀ ਤੇਰੇ ਕੋ ਸਦਾ ਭਾਵਤੀ ਹੈ ਔਰ ਤੂੰ ਗੁਣੋਂ ਕਾ (ਗਹੀਰਾ) ਸਮੁੰਦ੍ਰ ਰੂਪ ਹੈਂ॥੨੧॥
Prof. Sahib Singhਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨੧॥

ਪਦ ਅਰਥ ਤੁਧੁ = ਤੈਨੂੰ। ਗੁਣੀ = ਗੁਣਾਂ ਦਾ ਮਾਲਕ। ਗਹੀਰਾ = ਡੂੰਘੇ ਜਿਗਰੇ ਵਾਲਾ ॥੨੧॥

SikhNet (Spanish)Si le Complace a Tu Voluntad entonces Te alabo y sirvo, pues eres el Tesoro de Virtud.(21)

ਆਪੇ ਹਰਿ. ਇਕ ਰੰਗੁ ਹੈ; ਆਪੇ ਬਹੁ ਰੰਗੀ ॥

aape har. ik rang hai; aape bahu rangee | Ang 726

Sant Singh KhalsaThe Lord Himself is absolute; He is The One and Only; but He Himself is also manifested in many forms.
Manmohan SinghHimself the Lord is manifest In many forms, and Himself He is one form alone.
Manmohan Singh (Punjabi)ਆਪ ਹੀ ਪ੍ਰਭੂ ਬਹੁਤਿਆਂ ਸਰੂਪਾਂ ਵਿੱਚ ਪ੍ਰਗਟ ਹੈ ਅਤੇ ਆਪ ਹੀ ਕੇਵਲ ਇਕ ਸਰੂਪ ਵਾਲਾ ਹੈ।
Fareedkot Teekaਹੇ ਭਾਈ! ਹਰੀ ਆਪ (ਇਕ ਰੰਗੁ) ਨਿਰਗੁਣ ਸਰੂਪ ਹੈ ਔ ਆਪ ਹੀ (ਬਹੁ ਰੰਗੀ) ਸ੍ਰਗੁਣ ਸਰੂਪ ਹੋ ਕਰ ਬਹੁਤ ਰੰਗੋਂ ਵਾਲਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ।

ਪਦ ਅਰਥ ਆਪੇ = ਆਪ ਹੀ। ਇਕ ਰੰਗੁ = ਇਕ ਸਰੂਪ ਵਾਲਾ। ਬਹੁ ਰੰਗੀ = ਅਨੇਕਾਂ ਸਰੂਪਾਂ ਵਾਲਾ।

SikhNet (Spanish)Él Señor Mismo es Absoluto, Él es el Uno y el Único, pero se manifiesta de muchas formas,

ਜੋ ਤਿਸੁ ਭਾਵੈ ਨਾਨਕਾ; ਸਾਈ ਗਲ ਚੰਗੀ ॥੨੨॥੨॥

jo tis bhaavai naanakaa; saaee gal changee |22|2| Ang 726

Sant Singh KhalsaWhatever pleases Him, O Nanak, that alone is good. ||22||2||
Manmohan SinghWhatever pleases Him, O Nanak, that alone is the good thing.
Manmohan Singh (Punjabi)ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਹੇ ਨਾਨਕ! ਕੇਵਲ ਓਹੀ ਸ੍ਰੇਸ਼ਟ ਬਾਤ ਹੈ।
Fareedkot Teekaਜੋ ਤਿਸ ਹਰੀ ਨੂੰ ਭਾਵੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਗਲ ਚੰਗੀ ਹੈ॥੨੨॥੨॥☬ਵੈਰਾਗ ਸੂਚਨ ਕਰਾਵਤੇ ਹੂਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਬਦਿ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ॥੨੨॥੨॥
SikhNet (Spanish)lo que a Él le complace, sólo eso es Bueno.(22-21)
Answers quote the Granth verbatim with Ang citations. AI commentary is not Gurbani and not a religious ruling.