ੴ

ਸਿੱਖਬਾਣੀ · SikhBani

ਹਠੁ ਕਰਿ ਮਰੈ ਨ ਲੇਖੈ ਪਾਵੈ ॥

hatth kar marai na lekhai paavai
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 226 · 27 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਹਠੁ ਕਰਿ ਮਰੈ; ਨ ਲੇਖੈ ਪਾਵੈ ॥

hatth kar marai; na lekhai paavai |

Sant Singh KhalsaOne who dies in stubbornness shall not be approved,
Manmohan SinghHe who dies in obstinacy is not accepted,
Manmohan Singh (Punjabi)ਜੋ ਅੜੀ ਕਰ ਕੇ ਮਰਦਾ ਹੈ, ਉਹ ਕਬੂਲ ਨਹੀਂ ਪੈਦਾ,
Fareedkot Teekaਹਰੀ ਕੇ ਮਨਨ ਕਰੇ ਤੇ ਬਿਨਾ ਜੋ ਹਠ ਕਰਮ ਕਰ ਕੇ ਮਰਤਾ ਹੈ, ਸੋ ਪਰਵਾਨ ਨਹੀਂ ਹੋਤਾ ਹੈ॥
Prof. Sahib Singh(ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਧੂਣੀਆਂ ਆਦਿਕ ਤਪਾ ਕੇ) ਸਰੀਰਕ ਔਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ।

ਪਦ ਅਰਥ ਕਰਿ = ਕਰ ਕੇ। ਮਰੈ = ਮਰਦਾ ਹੈ, ਔਖਾ ਹੁੰਦਾ ਹੈ। ਲੇਖੈ = ਲੇਖੇ ਵਿਚ। ਨ ਲੇਖੈ ਪਾਵੈ = ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ।

SikhNet (Spanish)Aquél que tortura su cuerpo en la inanición no es aprobado por Dios,

ਵੇਸ ਕਰੈ; ਬਹੁ ਭਸਮ ਲਗਾਵੈ ॥

ves karai; bahu bhasam lagaavai |

Sant Singh Khalsaeven though he may wear religious robes and smear his body all over with ashes.
Manmohan Singheven though he may wear religious garb or apply plenty of ashes to his body.
Manmohan Singh (Punjabi)ਭਾਵੇਂ ਉਹ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ।
Fareedkot Teekaਬਹੁਤੇ ਭੇਖ ਕਰੇ ਚਾਹੇ ਤਨ ਕੋ ਭਸਮ ਲਗਾਵੈ॥
Prof. Sahib Singhਜੇ ਕੋਈ ਮਨੁੱਖ (ਪਿੰਡੇ ਉਤੇ) ਸੁਆਹ ਮਲਦਾ ਹੈ ਤੇ (ਜੋਗ ਆਦਿਕ ਦੇ) ਕਈ ਭੇਖ ਕਰਦਾ ਹੈ (ਇਹ ਭੀ ਵਿਅਰਥ ਜਾਂਦੇ ਸਨ)।

ਪਦ ਅਰਥ ਵੇਸ = ਧਾਰਮਿਕ ਭੇਖ। ਭਸਮ = ਸੁਆਹ।

SikhNet (Spanish)ni tampoco aquél que se cambia de ropa todo el tiempo, ni aquél que se baña en el polvo.

ਨਾਮੁ ਬਿਸਾਰਿ; ਬਹੁਰਿ ਪਛੁਤਾਵੈ ॥੧॥

naam bisaar; bahur pachhutaavai |1|

Sant Singh KhalsaForgetting the Naam, the Name of the Lord, he comes to regret and repent in the end. ||1||
Manmohan SinghForgetting the Name, he repents afterwards.
Manmohan Singh (Punjabi)ਨਾਮ ਨੂੰ ਭੁਲਾ ਕੇ, ਉਹ ਅਖ਼ੀਰ ਨੂੰ ਅਫ਼ਸੋਸ ਕਰਦਾ ਹੈ।
Fareedkot Teekaਨਾਮ ਕੋ ਬਿਸਾਰ ਕਰ ਫਿਰ ਪਸਚਾਤਾਪ ਕਰਤਾ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛੁਤਾਂਦਾ ਹੈ (ਕਿ ਇਹਨਾਂ ਉੱਦਮਾਂ ਵਿਚ ਵਿਅਰਥ ਜੀਵਨ ਗਵਾਇਆ) ॥੧॥

ਪਦ ਅਰਥ ਬਿਸਾਰਿ = ਵਿਸਾਰ ਕੇ। ਬਹੁਰਿ = ਮੁੜ, ਅੰਤ ਨੂੰ ॥੧॥

SikhNet (Spanish)Si uno abandona el Nombre del Señor, se lamenta al final. (1)

ਤੂੰ ਮਨਿ ਹਰਿ ਜੀਉ; ਤੂੰ ਮਨਿ ਸੂਖ ॥

toon man har jeeo; toon man sookh |

Sant Singh KhalsaBelieve in the Dear Lord, and you shall find peace of mind.
Manmohan SinghWorship thou the peace in thy mind.
Manmohan Singh (Punjabi)ਤੂੰ ਪੂਜਯ ਪ੍ਰਭੂ ਦੀ ਪੂਜਾ ਕਰ ਅਤੇ ਤੂੰ ਆਪਣੇ ਮਨ ਅੰਦਰ ਆਰਾਮ ਨੂੰ ਪ੍ਰਾਪਤ ਕਰ।
Fareedkot Teekaਹੇ ਮਨ! ਜੇਕਰ ਤੂੰ ਹਰੀ ਕੋ ਮਨਨ ਕਰੇਂ ਤੌ ਤੂੰ ਸੁਖ ਕੋ ਪ੍ਰਾਪਤਿ ਹੋਵੇਂਗਾ॥
Prof. Sahib Singh(ਹੇ ਭਾਈ!) ਤੂੰ (ਆਪਣੇ) ਮਨ ਵਿਚ ਪ੍ਰਭੂ ਜੀ ਨੂੰ (ਵਸਾ ਲੈ, ਤੇ ਇਸ ਤਰ੍ਹਾਂ) ਤੂੰ (ਆਪਣੇ) ਮਨ ਵਿਚ (ਆਤਮਕ) ਆਨੰਦ (ਮਾਣ)।

ਪਦ ਅਰਥ ਮਨਿ = ਮਨ ਵਿਚ (ਵਸਾ ਲੈ)।

SikhNet (Spanish)Teniendo Fe en el Naam, el Nombre, uno logra la Paz;

ਨਾਮੁ ਬਿਸਾਰਿ; ਸਹਹਿ ਜਮ ਦੂਖ ॥੧॥ ਰਹਾਉ ॥

naam bisaar; saheh jam dookh |1| rahaau |

Sant Singh KhalsaForgetting the Naam, you shall have to endure the pain of death. ||1||Pause||
Manmohan SinghBy forgetting the Name thou salt endure Death's torture. Pause.
Manmohan Singh (Punjabi)ਨਾਮ ਨੂੰ ਭੁਲਾ ਕੇ ਤੂੰ ਮੌਤ ਦਾ ਕਸ਼ਟ ਬਰਦਾਸ਼ਤ ਕਰੇਗਾਂ। ਠਹਿਰਾਉ।
Fareedkot Teekaਔਰ ਨਾਮ ਕੋ ਬਿਸਾਰ ਕਰ ਜਮ ਕੇ ਦੁਖੋਂ ਕੋ ਸਹੇ, ਭਾਵ ਪ੍ਰਾਪਤਿ ਹੋਵੇਂਗਾ॥੧॥ ਰਹਾਉ ॥
Prof. Sahib Singh(ਚੇਤੇ ਰੱਖ) ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ ॥੧॥ ਰਹਾਉ ॥
SikhNet (Spanish)olvidándose del Naam, el Nombre del Señor, uno sufre el dolor de la muerte una y otra vez. (1-Pausa)

ਚੋਆ ਚੰਦਨ; ਅਗਰ ਕਪੂਰਿ ॥

choaa chandan; agar kapoor |

Sant Singh KhalsaThe smell of musk, sandalwood and camphor,
Manmohan SinghThe intoxication of the essence of Sandal, aloe wood, camphor,
Manmohan Singh (Punjabi)ਚੰਨਣ, ਊਦ ਦੀ ਲੱਕੜ, ਮੁਸ਼ਕ ਕਾਫੂਰ ਦੇ ਅਤਰ,
Fareedkot Teekaਚੋਆ ਚੰਦਨ ਪੁਨਾ ਅਗਰ ਤਥਾ ਕਪੂਰਾਦਿ ਜੋ ਹੈਂ ਇਨ ਕੋ ਸਰੀਰ ਮੇਂ ਲਗਾਵੇ॥
Prof. Sahib Singh(ਦੂਜੇ ਪਾਸੇ ਜੇ ਕੋਈ ਮਨੁੱਖ) ਅਤਰ ਚੰਦਨ ਅਗਰ ਕਪੂਰ (ਆਦਿਕ ਸੁਗੰਧੀਆਂ ਦੇ ਵਰਤਣ) ਵਿਚ ਮਸਤ ਹੈ,

ਪਦ ਅਰਥ ਚੋਆ = ਅਤਰ। ਕਪੂਰਿ = ਕਪੂਰ (ਆਦਿਕ ਦੇ ਵਰਤਣ) ਵਿਚ (ਮਗਨ)।

SikhNet (Spanish)El aroma de sándalo, sábila y alcanfor

ਮਾਇਆ ਮਗਨੁ; ਪਰਮ ਪਦੁ ਦੂਰਿ ॥

maaeaa magan; param pad door |

Sant Singh Khalsaand the intoxication of Maya, takes one far away from the state of supreme dignity.
Manmohan Singhand worldly valuables removes man far away from the Supreme Dignity.
Manmohan Singh (Punjabi)ਅਤੇ ਸੰਸਾਰੀ ਪਦਾਰਥਾਂ ਦੀ ਮਸਤੀ, ਇਨਸਾਨ ਨੂੰ ਮਹਾਨ ਮਰਤਬੇ ਤੋਂ ਬੜਾ ਦੁਰੇਡੇ ਲੈ ਜਾਂਦੀ ਹੈ।
Fareedkot Teekaਐਸੇ ਮਾਇਆ ਮੇਂ (ਮਗਨੁ) ਮਸਤ ਹੂਏ ਵਾ ਡੂਬੇ ਹੂਏ ਸੇ (ਪਰਮ ਪਦੁ) ਮੋਖ ਕੀ ਪਦਵੀ ਦੂਰ ਹੈ॥
Prof. Sahib Singhਮਾਇਆ ਦੇ ਮੋਹ ਵਿਚ ਮਸਤ ਹੈ, ਤਾਂ ਉੱਚੀ ਆਤਮਕ ਅਵਸਥਾ (ਉਸ ਤੋਂ ਭੀ) ਦੂਰ ਹੈ।

ਪਦ ਅਰਥ ਮਗਨੁ = ਮਸਤ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)y la euforia de Maya lo conducen a uno muy lejos del Estado de Éxtasis.

ਨਾਮਿ ਬਿਸਾਰਿਐ; ਸਭੁ ਕੂੜੋ ਕੂਰਿ ॥੨॥

naam bisaariai; sabh koorro koor |2|

Sant Singh KhalsaForgetting the Naam, one becomes the most false of all the false. ||2||
Manmohan SinghBy forgetting the Name he becomes the falsest of all the false.
Manmohan Singh (Punjabi)ਨਾਮ ਨੂੰ ਭੁਲਾ ਕੇ ਉਹ ਸਮੂਹ ਝੂਠਿਆਂ ਦਾ ਝੂਠਾ ਹੋ ਜਾਂਦਾ ਹੈ।
Fareedkot Teekaਨਾਮ ਕੋ ਬਿਸਾਰਨੇ ਕਰ ਕੇ ਸਭ ਕੁਛ ਝੂਠ ਹੀ ਝੂਠ ਹੈ॥੨॥
Prof. Sahib Singhਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ, ਤਾਂ ਇਹ ਸਾਰਾ (ਦੁਨੀਆ ਵਾਲਾ ਐਸ਼ ਭੀ) ਵਿਅਰਥ ਹੈ (ਸੁਖ ਨਹੀਂ ਮਿਲਦਾ, ਮਨੁੱਖ ਸੁਖ ਦੇ) ਵਿਅਰਥ ਜਤਨਾਂ ਵਿਚ ਹੀ ਰਹਿੰਦਾ ਹੈ ॥੨॥

ਪਦ ਅਰਥ ਨਾਮਿ ਬਿਸਾਰਿਐ = ਜੇ (ਪਰਮਾਤਮਾ ਦਾ) ਨਾਮ ਵਿਸਾਰ ਦਿੱਤਾ ਜਾਏ। ਕੂੜੋ = ਕੂੜ ਹੀ, ਵਿਅਰਥ ਹੀ। ਕੂਰਿ = ਕੂੜ ਵਿਚ, ਵਿਅਰਥ ਜਤਨ ਵਿਚ ॥੨॥

SikhNet (Spanish)Si nos olvidamos del Naam, todo es vano. (2)

ਨੇਜੇ ਵਾਜੇ; ਤਖਤਿ ਸਲਾਮੁ ॥

neje vaaje; takhat salaam |

Sant Singh KhalsaLances and swords, marching bands, thrones and the salutes of others
Manmohan SinghThe lances bands throne and salutations of others,
Manmohan Singh (Punjabi)ਬਰਛੇ, ਬੈਡਂ ਬਾਜੇ, ਰਾਜਸਿੰਘਾਸਣ ਅਤੇ ਦੂਜਿਆਂ ਵਲੋਂ ਨਮਸਕਾਰਾਂ,
Fareedkot Teekaਨੇਜੇ ਝੂਲਤੇ ਔਰ ਬਾਜੇ ਬਜ ਰਹੇ ਹੈਂ, ਪੁਨਾ (ਤਖਤਿ) ਸਿੰਘਾਸਨ ਪਰ ਬੈਠਾ ਹੈ ਔਰ ਲੋਗ (ਸਲਾਮੁ) ਨਮਸਕਾਰ ਕਰਤੇ ਹੈਂ॥
Prof. Sahib Singh(ਜੇ ਕੋਈ ਮਨੁੱਖ ਰਾਜਾ ਭੀ ਬਣ ਜਾਏ) ਤਖ਼ਤ ਉਤੇ (ਬੈਠੇ ਹੋਏ ਨੂੰ) ਨੇਜ਼ਾ-ਬਰਦਾਰ ਤੇ ਫ਼ੌਜੀ ਵਾਜੇ ਵਾਲੇ ਸਲਾਮ ਕਰਨ,

ਪਦ ਅਰਥ ਤਖਤਿ = ਤਖ਼ਤ ਉਤੇ।

SikhNet (Spanish)Todas las banderas, las bandas y los homenajes que se ofrecen a los tronos,

ਅਧਕੀ ਤ੍ਰਿਸਨਾ; ਵਿਆਪੈ ਕਾਮੁ ॥

adhakee trisanaa; viaapai kaam |

Sant Singh Khalsaonly increase his desire; he is engrossed in sexual desire.
Manmohan Singhincrease the desire and the mortal is engrossed in lust.
Manmohan Singh (Punjabi)ਖ਼ਾਹਿਸ਼ ਨੂੰ ਵਧਾਉਂਦੇ ਹਨ, ਤੇ ਪ੍ਰਾਣੀ ਕਾਮਚੇਸ਼ਟਾ ਅੰਦਰ ਗ਼ਲਤਾਨ ਹੋ ਜਾਂਦਾ ਹੈ।
Fareedkot Teekaਐਸੀ ਸੰਪਦਾ ਮੇਂ ਭੀ ਤ੍ਰਿਸਨਾ ਕੀ ਅਧਿਕਤਾ ਹੋਤੀ ਜਾਤੀ ਹੈ ਔਰ ਕਾਮਨਾ ਬਿਆਪ ਰਹੀ ਹੈ॥
Prof. Sahib Singhਤਾਂ ਭੀ ਮਾਇਆ ਦੀ ਤ੍ਰਿਸਨਾ ਹੀ ਵਧਦੀ ਹੈ, ਕਾਮ-ਵਾਸਨਾ ਜ਼ੋਰ ਪਾਂਦੀ ਹੈ (ਇਹਨਾਂ ਵਿਚ ਆਤਮਕ ਸੁਖ ਨਹੀਂ ਹੈ! ਸੁਖ ਹੈ ਕੇਵਲ ਪ੍ਰਭੂ ਦੇ ਨਾਮ ਵਿਚ ਭਗਤੀ ਵਿਚ)।

ਪਦ ਅਰਥ ਅਧਕੀ = ਬਹੁਤ। ਵਿਆਪੈ = ਜ਼ੋਰ ਪਾਂਦਾ ਹੈ।

SikhNet (Spanish)todos ellos acentúan el deseo, y uno es tentado por la lujuria.

ਬਿਨੁ ਹਰਿ ਜਾਚੇ; ਭਗਤਿ ਨ ਨਾਮੁ ॥੩॥

bin har jaache; bhagat na naam |3|

Sant Singh KhalsaWithout seeking the Lord, neither devotional worship nor the Naam are obtained. ||3||
Manmohan SinghWithout soliciting God, His devotional service and the Name are not attained to.
Manmohan Singh (Punjabi)ਵਾਹਿਗੁਰੂ ਮੂਹਰੇ ਪ੍ਰਾਰਥਨਾ ਕਰਨ ਦੇ ਬਗੈਰ ਉਸ ਦੀ ਪ੍ਰੇਮ-ਮਈ ਸੇਵਾ ਅਤੇ ਨਾਮ ਪ੍ਰਾਪਤ ਨਹੀਂ ਹੁੰਦੇ।
Fareedkot Teekaਹਰੀ ਕੀ ਭਗਤੀ ਮਾਂਗੇ ਸੇ ਬਿਨਾ ਪੁਰਸ ਕਾ ਨਾਮ ਨਹੀਂ ਰਹਤਾ ਹੈ, ਵਾ ਹਰੀ ਕੇ ਆਗੇ ਜਾਚਨਾ ਕਰੇ ਸੇ ਬਿਨਾ ਨ ਭਗਤੀ ਕੀ ਪ੍ਰਾਪਤੀ ਹੋਤੀ ਹੈ ਨਾ ਹਰੀ ਨਾਮ ਕੀ॥੩॥
Prof. Sahib Singhਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾਹ ਭਗਤੀ ਮਿਲਦੀ ਹੈ ਨਾਹ ਨਾਮ ਮਿਲਦਾ ਹੈ ॥੩॥

ਪਦ ਅਰਥ ਜਾਚੇ = ਮੰਗਿਆਂ ॥੩॥

SikhNet (Spanish)Sin buscar al Señor, uno no puede alabar ni recibir el Nombre. (3)

ਵਾਦਿ ਅਹੰਕਾਰਿ; ਨਾਹੀ ਪ੍ਰਭ ਮੇਲਾ ॥

vaad ahankaar; naahee prabh melaa |

Sant Singh KhalsaUnion with God is not obtained by arguments and egotism.
Manmohan SinghThrough argument and egotism, union with the Lord is not obtained.
Manmohan Singh (Punjabi)ਬਹਿਸ ਮੁਬਾਹਿਸੇ ਅਤੇ ਗਰਬ ਗ਼ਰੂਰ ਰਾਹੀਂ ਮਾਲਕ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।
Fareedkot Teekaਵਾਦ ਵਿਰੋਧ ਤਥਾ ਹੰਕਾਰ ਕਰ ਪ੍ਰਭੂ ਕਾ ਮਿਲਾਪ ਨਹੀਂ ਹੋਤਾ ਹੈ॥
Prof. Sahib Singh(ਵਿੱਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ) ਝਗੜੇ ਵਿਚ (ਪਿਆਂ) (ਤੇ ਵਿੱਦਿਆ ਦੇ) ਅਹੰਕਾਰ ਵਿਚ (ਭੀ) ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ।

ਪਦ ਅਰਥ ਵਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ।

SikhNet (Spanish)En la rivalidad y el ego no se alcanza al Señor; en la dualidad,

ਮਨੁ ਦੇ; ਪਾਵਹਿ ਨਾਮੁ ਸੁਹੇਲਾ ॥

man de; paaveh naam suhelaa |

Sant Singh KhalsaBut by offering your mind, the comfort of the Naam is obtained.
Manmohan SinghBy tendering his soul to the Lord, man obtains the comforting Name.
Manmohan Singh (Punjabi)ਆਪਣੀ ਆਤਮਾ ਨੂੰ ਸਾਹਿਬ ਦੇ ਸਮਰਪਣ ਕਰਨ ਦੁਆਰਾ, ਆਦਮੀ ਆਰਾਮ ਬਖਸ਼ਣਹਾਰ ਨਾਮ ਨੂੰ ਪਾ ਲੈਂਦਾ ਹੈ।
Fareedkot Teekaਜਬ ਗੁਰੋਂ ਕੋ ਮਨ ਦੇ ਕਰ ਨਾਮ ਕੋ ਪਾਵੇ ਤਬ (ਸੁਹੇਲਾ) ਸੁਖੀ ਹੋਵੇ ਹੈ॥
Prof. Sahib Singh(ਹੇ ਭਾਈ!) ਆਪਣਾ ਮਨ ਦੇ ਕੇ (ਹੀ, ਅਹੰਕਾਰ ਗਵਾ ਕੇ ਹੀ) ਸੁਖਾਂ ਦਾ ਸੋਮਾ ਪ੍ਰਭੂ-ਨਾਮ ਪ੍ਰਾਪਤ ਕਰੇਂਗਾ।

ਪਦ ਅਰਥ ਦੇ = ਦੇ ਕੇ। ਪਾਵਿਹ = ਤੂੰ ਹਾਸਲ ਕਰੇਂਗਾ। ਸੁਹੇਲਾ = ਸੁਖ ਦਾ ਘਰ, ਸੁਖ ਦਾ ਸੋਮਾ {सुख आलय}।

SikhNet (Spanish)la ignorancia no nos permite evitar el dolor.

ਦੂਜੈ ਭਾਇ; ਅਗਿਆਨੁ ਦੁਹੇਲਾ ॥੪॥

doojai bhaae; agiaan duhelaa |4|

Sant Singh KhalsaIn the love of duality and ignorance, you shall suffer. ||4||
Manmohan SinghThrough ignorance, the mortal is involved in another's love, which makes him miserable.
Manmohan Singh (Punjabi)ਬੇਸਮਝੀ ਰਾਹੀਂ, ਜੀਵ ਹੋਰਸ ਦੀ ਮੁਹੱਬਤ ਵਿੱਚ ਉਲਝ ਜਾਂਦਾ ਹੈ, ਜਿਹੜੀ ਉਸ ਨੂੰ ਦੁਖੀ ਕਰ ਦਿੰਦੀ ਹੈ।
Fareedkot Teekaਦ੍ਵੈਤ ਭਾਉ ਕਰ ਔਰ ਅਗ੍ਯਾਨ ਕਰ (ਦੁਹੇਲਾ) ਦੁਖੀ ਰਹਤਾ ਹੈ॥੪॥
Prof. Sahib Singh(ਪ੍ਰਭੂ ਨੂੰ ਵਿਸਾਰ ਕੇ) ਹੋਰ ਹੋਰ ਪਿਆਰ ਵਿਚ ਰਿਹਾਂ ਤਾਂ ਦੁਖਦਾਈ ਅਗਿਆਨ ਹੀ (ਵਧੇਗਾ) ॥੪॥

ਪਦ ਅਰਥ ਦੁਹੇਲਾ = ਦੁੱਖਾਂ ਦਾ ਘਰ, ਦੁਖਦਾਈ ॥੪॥

SikhNet (Spanish)Pero si uno se concentra en Dios, recibirá el Nombre Ambrosial.(4)

ਬਿਨੁ ਦਮ ਕੇ; ਸਉਦਾ ਨਹੀ ਹਾਟ ॥

bin dam ke; saudaa nahee haatt |

Sant Singh KhalsaWithout money, you cannot buy anything in the store.
Manmohan SinghWithout money wares cannot be had from a shop.
Manmohan Singh (Punjabi)ਰਕਮ ਬਗੈਰ ਦੁਕਾਨ ਤੋਂ ਸੌਦਾ ਸੂਤ ਲਿਆ ਨਹੀਂ ਜਾ ਸਕਦਾ।
Fareedkot Teekaਜੈਸੇ (ਦਮ) ਰੁਪੈ ਸੇ ਬਿਨਾ ਹਾਟ ਸੇ ਸੌਦਾ ਨਹੀਂ ਮਿਲਤਾ ਹੈ॥
Prof. Sahib Singhਜਿਵੇਂ ਰਾਸ-ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ-ਸੂਤ ਨਹੀਂ ਆ ਸਕਦਾ,

ਪਦ ਅਰਥ ਦਮ = ਧਨ-ਪਦਾਰਥ।

SikhNet (Spanish)¿Puede uno comprar bienes sin dinero ni crédito?

ਬਿਨੁ ਬੋਹਿਥ; ਸਾਗਰ ਨਹੀ ਵਾਟ ॥

bin bohith; saagar nahee vaatt |

Sant Singh KhalsaWithout a boat, you cannot cross over the ocean.
Manmohan SinghWithout the boat, voyage across an ocean cannot be had.
Manmohan Singh (Punjabi)ਕਿਸ਼ਤੀ ਦੇ ਬਗੈਰ ਸਮੁੰਦਰ ਦਾ ਸਫ਼ਰ ਕੀਤਾ ਨਹੀਂ ਜਾ ਸਕਦਾ।
Fareedkot Teekaਜੈਸੇ ਬਿਨਾ (ਬੋਹਿਥ) ਜਹਾਜ ਕੇ ਸਮੁੰਦਰ ਕਾ ਰਸਤਾ ਨਹੀਂ ਚਲਾ ਜਾਤਾ ਹੈ॥
Prof. Sahib Singhਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ,

ਪਦ ਅਰਥ ਬੋਹਿਥ = ਜਹਾਜ਼। ਸਾਗਰ ਵਾਟ = ਸਮੁੰਦਰ ਦਾ ਸਫ਼ਰ।

SikhNet (Spanish)¿Puede uno cruzar el mar sin un vehículo?

ਬਿਨੁ ਗੁਰ ਸੇਵੇ; ਘਾਟੇ ਘਾਟਿ ॥੫॥

bin gur seve; ghaatte ghaatt |5|

Sant Singh KhalsaWithout serving the Guru, everything is lost. ||5||
Manmohan SinghWithout serving the Guru, there is total loss.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਬਾਝੋਂ ਮੁਕੰਮਲ ਘਾਟਾ ਹੈ।
Fareedkot Teekaਤੈਸੇ ਹੀ ਬਿਨਾ ਗੁਰੋਂ ਕੀ ਭਗਤੀ ਕੇ ਘਾਟਾ ਹੀ ਘਾਟਾ ਰਹਤਾ ਹੈ॥੫॥
Prof. Sahib Singhਤਿਵੇਂ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ-ਸਫ਼ਰ ਵਿਚ ਆਤਮਕ ਰਾਸ-ਪੂੰਜੀ ਵਲੋਂ) ਘਾਟੇ ਹੀ ਘਾਟੇ ਵਿਚ ਰਹੀਦਾ ਹੈ ॥੫॥

ਪਦ ਅਰਥ ਘਾਟੇ ਘਾਟਿ = ਘਾਟੇ ਵਿਚ ਹੀ, ਘਾਟ ਵਿਚ ਹੀ, ਨੁਕਸਾਨ ਵਿਚ ਹੀ ॥੫॥

SikhNet (Spanish)De la misma manera uno necesita al Guru, sin Él uno pierde siempre y para siempre.(5)

ਤਿਸ ਕਉ ਵਾਹੁ ਵਾਹੁ; ਜਿ ਵਾਟ ਦਿਖਾਵੈ ॥

tis kau vaahu vaahu; ji vaatt dikhaavai |

Sant Singh KhalsaWaaho! Waaho! - Hail, hail, to the one who shows us the Way.
Manmohan SinghHail, I Hail! unto him, who shows the path,
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜੋ ਮਾਰਗ ਵਿਖਾਲਦਾ ਹੈ।
Fareedkot Teekaਤਾਂਤੇ ਤਿਸ ਕੋ (ਵਾਹੁ ਵਾਹੁ) ਸਲਾਘਾ ਕਰੀਏ ਜੋ ਪਰਮੇਸ੍ਵਰ ਕੀ ਵਾਟ ਦਿਖਾਵੇ॥
Prof. Sahib Singh(ਹੇ ਭਾਈ!) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜਿਹੜਾ ਸਹੀ ਜੀਵਨ-ਰਸਤਾ ਵਿਖਾਂਦਾ ਹੈ,

ਪਦ ਅਰਥ ਵਾਹੁ ਵਾਹੁ = ਧੰਨ ਧੰਨ (ਆਖੋ)। ਜਿ = ਜੇਹੜਾ (ਗੁਰੂ)।

SikhNet (Spanish)Me postro en Reverencia ante Aquél que me enseña el Sendero,

ਤਿਸ ਕਉ ਵਾਹੁ ਵਾਹੁ; ਜਿ ਸਬਦੁ ਸੁਣਾਵੈ ॥

tis kau vaahu vaahu; ji sabad sunaavai |

Sant Singh KhalsaWaaho! Waaho! - Hail, hail, to the one who teaches the Word of the Shabad.
Manmohan SinghHail Hail unto him, who recites to me the Name.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਨਾਮ ਸ੍ਰਵਣ ਕਰਾਉਂਦਾ ਹੈ।
Fareedkot Teekaਪੁਨਾ ਤਿਸ ਕੀ ਉਪਮਾ ਕਰਨੇ ਜੋਗ੍ਯ ਹੈ, ਜੋ ਵਾਹਿਗੁਰੂ ਕਾ ਉਪਦੇਸ਼ ਸੁਨਾਵੇ ਹੈ॥
Prof. Sahib Singhਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾਂਦਾ ਹੈ,
SikhNet (Spanish)ante Aquél que me recita la Palabra del Shabd.

ਤਿਸ ਕਉ ਵਾਹੁ ਵਾਹੁ; ਜਿ ਮੇਲਿ ਮਿਲਾਵੈ ॥੬॥

tis kau vaahu vaahu; ji mel milaavai |6|

Sant Singh KhalsaWaaho! Waaho! - Hail, hail, to the one who unites me in the Lord's Union. ||6||
Manmohan SinghHail! hail! unto Him, who him who unites me with Lord's Union.
Manmohan Singh (Punjabi)ਸਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਮਾਲਕ ਦੇ ਮਿਲਾਪ ਨਾਲ ਮਿਲਾਉਣਾ ਹੈ।
Fareedkot Teekaਪੁਨਾ ਤਿਸ ਕੋ ਵਾਹੁ ਵਾਹੁ ਹੈ, ਜੋ (ਮੇਲ ਮਿਲਾਵੈ) ਪਰਮੇਸ੍ਵਰ ਸੇ ਅਭੇਦ ਕਰੇ॥੬॥
Prof. Sahib Singhਤੇ (ਇਸੇ ਤਰ੍ਹਾਂ) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੬॥

ਪਦ ਅਰਥ ਮੇਲਿ = (ਪ੍ਰਭੂ ਦੇ) ਮਿਲਾਪ ਵਿਚ ॥੬॥

SikhNet (Spanish)Me postro ante Aquél que me une con el Señor. (6)

ਵਾਹੁ ਵਾਹੁ ਤਿਸ ਕਉ; ਜਿਸ ਕਾ ਇਹੁ ਜੀਉ ॥

vaahu vaahu tis kau; jis kaa ihu jeeo |

Sant Singh KhalsaWaaho! Waaho! - Hail, hail, to the one who is the Keeper of this soul.
Manmohan SinghHail! hail! to him to whom this soul belongs.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਸ ਦੀ ਇਹ ਜਿੰਦੜੀ ਮਲਕੀਅਤ ਹੈ।
Fareedkot Teekaਵਾਹ ਵਾਹੁ ਤਿਸ ਪਰਮੇਸ੍ਵਰ ਕੋ ਹੈ ਜਿਸ ਕਾ ਦੀਆ ਹੂਆ ਏਹਿ ਜੀਉ ਹੈ।
Prof. Sahib Singhਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਜਿਸ ਦੀ (ਦਿੱਤੀ ਹੋਈ) ਇਹ ਜਿੰਦ ਹੈ।

ਪਦ ਅਰਥ ਤਿਸ ਕਉ = ਉਸ (ਪਰਮਾਤਮਾ) ਨੂੰ। ਜੀਉ = ਜੀਵਾਤਮਾ, ਜਿੰਦ।

SikhNet (Spanish)Me postro en Reverencia ante Aquél que es la Vida de mi vida.

ਗੁਰਸਬਦੀ ਮਥਿ; ਅੰਮ੍ਰਿਤੁ ਪੀਉ ॥

gurasabadee math; amrit peeo |

Sant Singh KhalsaThrough the Word of the Guru's Shabad, contemplate this Ambrosial Nectar.
Manmohan SinghBy Guru's instruction ponder over and quaff the Name Nectar.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸੁਧਾਰਸ ਨੂੰ ਸਿਮਰ ਤੇ ਪਾਨ ਕਰ।
Fareedkot Teekaਤਾਂ ਤੇ (ਗੁਰ ਸਬਦੀ) ਗੁਰੋਂ ਕੇ ਸਬਦ ਵਾਲੇ ਜੋ ਪੁਰਸ ਹੈਂ ਤਿਨ੍ਹੋਂ ਕੇ ਦ੍ਵਾਰੇ ਵਿਚਾਰ ਕਰ ਕੇ ਸਿਧਾਂਤ ਰੂਪੀ ਅੰਮ੍ਰਿਤ ਕੋ ਪਾਨ ਕਰੀਏ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ।

ਪਦ ਅਰਥ ਮਥਿ = ਰਿੜਕ ਕੇ, ਚੰਗੀ ਤਰ੍ਹਾਂ ਵਿਚਾਰ ਕੇ।

SikhNet (Spanish)Cantando la Palabra del Shabd del Guru, bebo del Néctar del Señor,

ਨਾਮ ਵਡਾਈ; ਤੁਧੁ ਭਾਣੈ ਦੀਉ ॥੭॥

naam vaddaaee; tudh bhaanai deeo |7|

Sant Singh KhalsaThe Glorious Greatness of the Naam is bestowed according to the Pleasure of Your Will. ||7||
Manmohan SinghThe glory of the Name is bestowed according to Thine Will, O Lord.
Manmohan Singh (Punjabi)ਨਾਮ ਦੀ ਸ਼ੋਭਾ ਤੇਰੀ ਰਜ਼ਾ ਦੁਆਰਾ ਪਰਦਾਨ ਹੁੰਦੀ ਹੈ, ਹੈ ਸਾਹਿਬ!
Fareedkot Teekaਹੇ ਮਨ! ਤੁਝ ਕੋ ਨਾਮ ਕੀ ਵਡਾਈ ਮਿਲੇਗੀ, ਕਿਉਂਕਿ ਜੋ (ਭਾਣੈ) ਪਰਮੇਸ੍ਵਰ ਕੋ ਭਾਏ ਹੈਂ ਤਿਨੋਂ ਕੋ ਦਈ ਹੈਂ। ਵਾ ਐਸੇ ਬੇਨਤੀ ਕਰੁ: ਹੇ ਪਰਮੇਸ੍ਵਰ! ਨਾਮ ਦੀ ਵਡਿਆਈ ਤੇਰੇ ਭਾਣੇ ਅਨੁਸਾਰ ਗੁਰਾਂ ਨੇ ਦਿਤੀ ਹੈ॥੭॥
Prof. Sahib Singhਉਹ ਪ੍ਰਭੂ ਤੈਨੂੰ ਆਪਣੀ ਰਜ਼ਾ ਵਿਚ ਨਾਮ ਜਪਣ ਦੀ ਵਡਿਆਈ ਦੇਵੇਗਾ ॥੭॥

ਪਦ ਅਰਥ ਤੁਧੁ = ਤੈਨੂੰ। ਭਾਣੈ = ਆਪਣੀ ਰਜ਼ਾ ਵਿਚ। ਦੀਉ = ਦੇਵੇਗਾ ॥੭॥

SikhNet (Spanish)y por Su Voluntad, el Señor me bendice con la Gloria de Su Nombre. (7)

ਨਾਮ ਬਿਨਾ; ਕਿਉ ਜੀਵਾ ਮਾਇ ॥

naam binaa; kiau jeevaa maae |

Sant Singh KhalsaWithout the Naam, how can I live, O mother?
Manmohan SinghWithout the Name, how can I live O my mother?
Manmohan Singh (Punjabi)ਨਾਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜਿਉ ਸਕਦਾ ਹਾਂ ਹੈ ਮਾਤਾ?
Fareedkot Teekaਹੇ (ਮਾਇ) ਮਾਯਾ ਪਤੀ! ਨਾਮ ਸੇ ਬਿਨਾ ਕੈਸੇ ਜੀਵੋਂ?
Prof. Sahib Singhਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ (ਆਤਮਕ ਜੀਵਨ) ਜਿਊ ਨਹੀਂ ਸਕਦਾ।

ਪਦ ਅਰਥ ਜੀਵਾ = ਜੀਵਾਂ, ਮੈਂ ਜੀਉ ਸਕਾਂ। ਮਾਇ = ਹੇ ਮਾਂ!

SikhNet (Spanish)¿Cómo podría vivir sin el Nombre, oh mi madre?

ਅਨਦਿਨੁ ਜਪਤੁ ਰਹਉ; ਤੇਰੀ ਸਰਣਾਇ ॥

anadin japat rhau; teree saranaae |

Sant Singh KhalsaNight and day, I chant it; I remain in the Protection of Your Sanctuary.
Manmohan SinghNight and day I repeat the Name and remain under Thine protection, O my Master.
Manmohan Singh (Punjabi)ਰਾਤ ਦਿਨ ਮੈਂ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਤੇਰੀ ਪਨਾਹ ਹੇਠਾ ਵਿਚਰਦਾ ਹਾਂ, ਹੈ ਮੇਰੇ ਮਾਲਕ।
Fareedkot Teekaਤਾਂ ਤੇ ਰਾਤ ਦਿਨ ਨਾਮ ਜਪਤਾ ਰਹੋਂ, ਪੁਨਾ ਮੇਂ ਤੇਰੀ ਸ੍ਰਣਾਗਤ ਰਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ) ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ।

ਪਦ ਅਰਥ ਅਨਦਿਨੁ = ਹਰ ਰੋਜ਼। ਜਪਤੁ ਰਹਉ = ਜਪਦਾ ਰਹਾਂ।

SikhNet (Spanish)Día y noche habitaré en el Señor y buscaré Su Refugio.

ਨਾਨਕ. ਨਾਮਿ ਰਤੇ; ਪਤਿ ਪਾਇ ॥੮॥੧੨॥

naanak. naam rate; pat paae |8|12|

Sant Singh KhalsaO Nanak, attuned to the Naam, honor is attained. ||8||12||
Manmohan SinghNanak, imbued with the Name man obtains honour.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਆਦਮੀ ਇੱਜ਼ਤ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਨਾਮੀ! ਤੇਰੇ ਮੇਂ (ਰਤੇ) ਪ੍ਰੀਤਵਾਨ ਭਏ ਸੇ ਪ੍ਰਤਿਸ਼ਟਾ ਪਾਈਤੀ ਹੈ॥੮॥੧੨॥
Prof. Sahib Singhਹੇ ਨਾਨਕ! ਜੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹੀਏ, ਤਾਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੧੨॥

ਪਦ ਅਰਥ ਨਾਮਿ = ਨਾਮ ਵਿਚ। ਨਾਮਿ ਰਹੇ = ਜੇ ਨਾਮ (-ਰੰਗ) ਵਿਚ ਰੰਗੇ ਰਹੀਏ। ਪਤਿ = ਇੱਜ਼ਤ ॥੮॥

SikhNet (Spanish)Imbuido en el Naam, el Nombre del Señor, oh, dice Nanak, somos glorificados en la Corte Divina.(8-12)
Answers quote the Granth verbatim with Ang citations. AI commentary is not Gurbani and not a religious ruling.