ਕੇਦਾਰਾ ਮਹਲਾ ੫ ॥
kedaaraa mahalaa 5 |
Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.
ਸੰਤਹ ਧੂਰਿ ਲੇ. ਮੁਖਿ ਮਲੀ ॥
santah dhoor le. mukh malee |
Sant Singh KhalsaI take the dust of the feet of the Saints and apply it to my face.
Manmohan SinghTaking the dust of the saints' feet, I apply it to my face.
Manmohan Singh (Punjabi)ਸਾਧੂਆਂ ਦੇ ਪੈਰਾ ਦੀ ਧੁੜ ਲੈ ਕੇ ਮੈਂ ਇਸ ਨੂੰ ਆਪਣੇ ਮੂੰਹ ਤੇ ਮਲਦਾ ਹਾਂ।
Fareedkot Teekaਜਿਸ ਪੁਰਸ਼ ਨੇ ਸੰਤੋਂ ਕੀ ਚਰਨ ਧੂਰੀ ਲੈਕਰ ਅਪਨੇ ਮੁਖ ਪਰ ਲਗਾਈ ਹੈ॥
Prof. Sahib Singhਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),ਪਦ ਅਰਥ ਧੂਰਿ = ਚਰਨ-ਧੂੜ। ਲੇ = (ਜਿਸ ਨੇ) ਲੈ ਕੇ। ਮੁਖਿ = (ਆਪਣੇ) ਮੂੰਹ ਉੱਤੇ।
SikhNet (Spanish)Me he untado el Polvo de los Pies de los Santos en mi frente y estoy bendecido por el Eternamente Virtuoso
ਗੁਣਾ ਅਚੁਤ ਸਦਾ ਪੂਰਨ; ਨਹ ਦੋਖ ਬਿਆਪਹਿ ਕਲੀ ॥ ਰਹਾਉ ॥
gunaa achut sadaa pooran; neh dokh biaapeh kalee | rahaau |
Sant Singh KhalsaHearing of the Imperishable, Eternally Perfect Lord, pain does not afflict me, even in this Dark Age of Kali Yuga. ||Pause||
Manmohan SinghSinging the praises of the ever-pervading Imperishable Lord, the pain of the Dark-age afflicts not the mortal. Pause.
Manmohan Singh (Punjabi)ਸਦੀਵੀ-ਵਿਆਪਕ ਅਬਿਨਾਸ਼ੀ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਕਲਜੁਗ ਦੀ ਪੀੜ ਪ੍ਰਾਨੀ ਨੂੰ ਦੁਖੀ ਨਹੀਂ ਕਰਦੀ। ਠਹਿਰਾਉ।
Fareedkot Teekaਵਹੁ ਪੁਰਸ਼ (ਅਚੁਤ) ਪਰਮੇਸਰ ਕੇ ਗੁਣੋਂ ਕੋ ਗਾਇ ਕਰ ਸਦਾ ਪੂਰਨ ਹੋ ਰਹਾ ਹੈ, ਪੁਨਃ ਤਿਸ ਕੋ ਕਲਿਜੁਗ ਕੇ ਦੋਖ ਨਹੀਂ ਲਾਗਤੇ॥ ਰਹਾਉ ॥
Prof. Sahib Singhਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥ਪਦ ਅਰਥ ਅਚੁਤ = {च्युत to fall} ਅਬਿਨਾਸ਼ੀ। ਗੁਣਾ ਅਚੁਤ = ਅਬਿਨਾਸ਼ੀ ਪ੍ਰਭੂ ਦੇ ਗੁਣ (ਹਿਰਦੇ ਵਿਚ ਵਸਾਣ) ਨਾਲ। ਪੂਰਨ = ਸਰਬ-ਵਿਆਪਕ। ਦੋਖ ਕਲੀ = ਕਲਿਜੁਗ ਦੇ ਵਿਕਾਰ, ਜਗਤ ਦੇ ਵਿਕਾਰ {ਨੋਟ: ਲਫ਼ਜ਼ 'ਕਲੀ' ਇਥੇ ਕਿਸੇ ਖ਼ਾਸ 'ਜੁਗ' ਦਾ ਲਖਾਇਕ ਨਹੀਂ ਹੈ} ॥ ਰਹਾਉ॥
SikhNet (Spanish)y Siempre Perfecto Señor, el dolor ya no me aflige aún en la Era de Kali. (Pausa)
ਗੁਰ ਬਚਨਿ, ਕਾਰਜ ਸਰਬ ਪੂਰਨ; ਈਤ ਊਤ, ਨ ਹਲੀ ॥
gur bachan, kaaraj sarab pooran; eet aoot, na halee |
Sant Singh KhalsaThrough the Guru's Word, all affairs are resolved, and the mind is not tossed about here and there.
Manmohan SinghThrough the Guru's word, all the affairs are arranged and man reels not hither and thither.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਸਾਰੇ ਕੰਮ ਸੌਰ ਜਾਂਦੇ ਹਨ ਅਤੇ ਬੰਦਾ ਏਧਰ ਓਧਰ ਡਿਕ ਡੋਲੇ ਨਹੀਂ ਖਾਂਦਾ।
Fareedkot Teekaਗੁਰੋਂ ਨੇ ਬਚਨ ਕਰ ਤਿਸ ਕੇ ਸਰਬ ਕਾਰਜ ਪੂਰਨ ਹੂਏ ਹੈਂ ਔਰ ਤਿਸ ਕੀ ਬ੍ਰਿਤੀ (ਈਤ ਊਤ) ਇਧਰ ਉਧਰ ਢਲਤੀ ਨਹੀਂ ਹੈ॥
Prof. Sahib Singh(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,ਪਦ ਅਰਥ ਬਚਨਿ = ਬਚਨ ਦੀ ਰਾਹੀਂ। ਸਰਬ = ਸਾਰੇ। ਈਤ ਊਤ = ਇਧਰ ਉਧਰ। ਹਲੀ = ਡੋਲਦਾ।
SikhNet (Spanish)Estoy totalmente satisfecho a través de la Palabra del Guru y mi mente ya no vacila más.
ਪ੍ਰਭ ਏਕ. ਅਨਿਕ ਸਰਬਤ ਪੂਰਨ; ਬਿਖੈ ਅਗਨਿ, ਨ ਜਲੀ ॥੧॥
prabh ek. anik sarabat pooran; bikhai agan, na jalee |1|
Sant Singh KhalsaWhoever sees the One God to be pervading in all the many beings, does not burn in the fire of corruption. ||1||
Manmohan SinghWhosoever sees the one Lord pervading all the various beings, burns not in the fire of vice.
Manmohan Singh (Punjabi)ਜੋ ਕੋਈ ਭੀ ਇਕ ਸੁਆਮੀ ਨੂੰ ਸਾਰਿਆਂ ਅਨੇਕਾਂ ਜੀਵਾਂ ਅੰਦਰ ਵਿਆਪਕ ਵੇਖਦਾ ਹੈ, ਉਹ ਪਾਪ ਦੀ ਅੱਗ ਵਿੱਚ ਨਹੀਂ ਸੜਦਾ।
Fareedkot Teekaਜਿਸ ਨੇ ਏਕ ਪ੍ਰਭੂ ਕੋ ਅਨੇਕ ਪ੍ਰਕਾਰ ਹੋ ਕਰ ਸਰਬਤ੍ਰ ਪੂਰਨ ਹੋ ਰਹਾ ਜਾਨਾ ਹੈ ਤਿਸ ਕੀ ਬੁਧੀ ਵਿਸ੍ਯ ਅਗਨੀ ਮੇਂ ਨਹੀਂ ਜਲੀ ਹੈ॥੧॥
Prof. Sahib Singh(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥ਪਦ ਅਰਥ ਬਿਖੈ ਅਗਨਿ = ਵਿਸ਼ਿਆਂ ਦੀ ਅੱਗ (ਵਿਚ)। ਜਲੀ = ਸੜਦਾ ॥੧॥
SikhNet (Spanish)Sí, aquél que puede ver en todo al Dios Perfecto, El que llena todos los espacios, a él el fuego de sus pasiones ya no lo consume más. (1)
ਗਹਿ ਭੁਜਾ ਲੀਨੋ ਦਾਸੁ ਅਪਨੋ; ਜੋਤਿ ਜੋਤੀ ਰਲੀ ॥
geh bhujaa leeno daas apano; jot jotee ralee |
Sant Singh KhalsaThe Lord grasps His slave by the arm, and his light merges into the Light.
Manmohan SinghHis slave, the Lord holds by the arm and his light merges in the supreme light.
Manmohan Singh (Punjabi)ਆਪਣੇ ਗੋਲੇ ਨੂੰ ਪ੍ਰਭੂ ਬਾਂਹ ਤੋਂ ਪਕੜ ਲੈਂਦਾ ਹੈ, ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਸਮਾ ਜਾਂਦਾ ਹੈ।
Fareedkot Teekaਜਿਸ ਅਪਨੇ ਦਾਸ ਕੋ ਪਰਮੇਸ੍ਵਰ ਨੇ ਭੁਜਾ ਸੇ ਪਕੜ ਲੀਆ ਹੈ, ਤਿਸ ਕੀ ਜੋਤਿ (ਜੋਤੀ) ਪਰਮੇਸ੍ਵਰ ਮੇਂ ਮਿਲੀ ਹੈ, ਭਾਵ ਵਹੁ ਅਭੇਦ ਹੂਆ ਹੈ॥
Prof. Sahib Singhਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ। ਜੋਤਿ = ਜਿੰਦ। ਜੋਤੀ = ਪ੍ਰਭ ਦੀ ਜੋਤਿ ਵਿਚ।
SikhNet (Spanish)El Señor sostiene de la mano a Su Sirviente y su luz la inmerge en la Suya Propia.
ਪ੍ਰਭ ਚਰਨ ਸਰਨ ਅਨਾਥੁ ਆਇਓ; ਨਾਨਕ ਹਰਿ ਸੰਗਿ ਚਲੀ ॥੨॥੬॥੧੪॥
prabh charan saran anaath aaeo; naanak har sang chalee |2|6|14|
Sant Singh KhalsaNanak, the orphan, has come seeking the Sanctuary of God's Feet; O Lord, he walks with You. ||2||6||14||
Manmohan SinghOrphan Nanak has sought the protection of Thine feet, O Lord God and he walks with Thee in Thy will.
Manmohan Singh (Punjabi)ਯਤੀਮ ਨਾਨਕ ਨੇ ਹੇ ਸੁਆਮੀ ਵਾਹਿਗੁਰੂ! ਤੇਰੇ ਪੈਰਾਂ ਦੀ ਪਨਾਹ ਨਹੀਂ ਹੈ ਅਤੇ ਉਹ ਤੇਰੀ ਰਜ਼ਾ ਅੰਦਰ ਤੇਰੇ ਨਾਲ ਹੀ ਤੁਰਦਾ ਹੈ।
Fareedkot Teekaਜੋ ਪੁਰਸ਼ (ਅਨਾਥ) ਦੀਨ ਹੋ ਕਰ ਪ੍ਰਭ ਕੀ ਸਰਨ ਆਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਾਥ ਪ੍ਰਲੋਕ ਮੇਂ ਹਰੀ ਕੀ ਪ੍ਰੀਤੀ ਚਲੀ ਹੈ॥੨॥੬॥੧੪॥☬ਇਹ ਸਬਦ ਬੇਨਤੀ ਮੇਂ ਭੀ ਹੋ ਸਕਤਾ ਹੈ:
Prof. Sahib Singhਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥ਪਦ ਅਰਥ ਅਨਾਥੁ = ਨਿਮਾਣਾ। ਸੰਗਿ = ਨਾਲ ॥੨॥੬॥੧੪॥
SikhNet (Spanish)Oh Dios, yo, el pobre huérfano, he buscado el Refugio de Tus Pies, y camino siempre en Tu Voluntad. (2-6-14)