ੴ

ਸਿੱਖਬਾਣੀ · SikhBani

ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥

sant maarag chalat praanee patit udhare muchai
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaydaaraa · Ang 1121, 1122 · 7 lines
Translations

ਕੇਦਾਰਾ ਮਹਲਾ ੫ ॥

kedaaraa mahalaa 5 | Ang 1121

Sant Singh KhalsaKaydaaraa, Fifth Mehl:
Manmohan SinghKedara. 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਹਰਿ ਕੇ ਨਾਮ ਕੀ; ਮਨ ਰੁਚੈ ॥

har ke naam kee; man ruchai | Ang 1122

Sant Singh KhalsaMy mind is filled with yearning for the Name of the Lord.
Manmohan SinghWithin my mind is the craving for the Lord's Name.
Manmohan Singh (Punjabi)ਮੇਰੇ ਚਿੱਤ ਅੰਦਰ ਪ੍ਰਭੂ ਦੇ ਨਾਮ ਦੀ ਚਾਹਨਾ ਹੈ।
Fareedkot Teekaਜਿਸ ਪੁਰਸ਼ ਕੇ ਮਨ ਮੇਂ ਹਰੀ ਨਾਮ ਕੀ (ਰੁਚੈ) ਪ੍ਰੀਤੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,

ਪਦ ਅਰਥ ਮਨ = ਮਨ ਨੂੰ। ਰੁਚੈ = ਰੁਚੀ, ਚਾਹ, ਲਗਨ।

SikhNet (Spanish)Si la mente añora el Nombre del Señor, uno es bendecido con Inmensa Paz

ਕੋਟਿ ਸਾਂਤਿ ਅਨੰਦ ਪੂਰਨ; ਜਲਤ ਛਾਤੀ ਬੁਝੈ ॥ ਰਹਾਉ ॥

kott saant anand pooran; jalat chhaatee bujhai | rahaau | Ang 1122

Sant Singh KhalsaI am totally filled with tranquility and bliss; the burning desire within has been quenched. ||Pause||
Manmohan SinghI am brimful with immense peace and bliss and my burning breast is cooled down. Pause.
Manmohan Singh (Punjabi)ਮੈਂ ਬੇਅੰਤ ਠੰਢ-ਚੈਨ ਤੇ ਖੁਸ਼ੀ ਨਾਲ ਪਰੀਪੂਰਨ ਹਾਂ ਅਤੇ ਮੇਰੀ ਸੜਦੀ ਹੋਈ ਹਿੱਕ ਸੀਤਲ ਹੋ ਗਈ ਹੈ। ਠਹਿਰਾਉ।
Fareedkot Teekaਕ੍ਰੋੜੋਂ ਸ਼ਾਂਤੀ ਅਰ ਆਨੰਦ ਕਰ ਕੇ ਵਹੁ ਪੁਰਸ਼ ਪੂਰਨ ਹੋ ਜਾਤਾ ਹੈ ਔਰ ਤਿਸ ਕੀ ਛਾਤੀ ਉਪਲਖਤ ਬੁਧੀ ਬੀਚ ਤੇ ਬਿਸ੍ਯਾਂ ਵਾਸਨਾ ਵਾ ਤ੍ਰਿਸਨਾ ਰੂਪ ਅਗਨੀ ਜਲਤੀ ਹੂਈ ਬੁਝ ਜਾਤੀ ਹੈ॥ ਰਹਾਉ ॥
Prof. Sahib Singhਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ॥ ਰਹਾਉ॥

ਪਦ ਅਰਥ ਕੋਟਿ = ਕਿਲ੍ਹੇ ਵਿਚ, ਹਿਰਦੇ ਦੇ ਕਿਲ੍ਹੇ ਵਿਚ। ਜਲਤ = (ਵਿਕਾਰਾਂ ਦੀ) ਬਲ ਰਹੀ (ਅੱਗ)। ਛਾਤੀ = ਹਿਰਦਾ। ਬੂਝੈ = (ਅੱਗ) ਬੁੱਝ ਜਾਂਦੀ ਹੈ ॥ ਰਹਾਉ॥

SikhNet (Spanish)y Perfecto Éxtasis y así el fuego interior es sofocado. (Pausa)

ਸੰਤ ਮਾਰਗਿ ਚਲਤ ਪ੍ਰਾਨੀ; ਪਤਿਤ. ਉਧਰੇ ਮੁਚੈ ॥

sant maarag chalat praanee; patit. udhare muchai | Ang 1122

Sant Singh KhalsaWalking on the path of the Saints, millions of mortal sinners have been saved.
Manmohan SinghWalking in the way of the saints, the millions of sinful mortals are saved.
Manmohan Singh (Punjabi)ਸਾਧੂਆਂ ਦੇ ਰਸਤੇ ਚਲਣ ਦੁਆਰਾ, ਕ੍ਰੋੜਾਂ ਹੀ ਪਾਪੀ ਜੀਵ ਤਰ ਜਾਂਦੇ ਹਨ।
Fareedkot Teekaਸੰਤੋਂ ਕੇ ਮਾਰਗ ਚਲਤੇ ਹੂਏ ਪਾਪੀ (ਪ੍ਰਾਣੀ) ਜੀਵ (ਮੁਚੈ) ਬਹੁਤੇ ਹੀ ਉਧਰ ਗਏ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ।

ਪਦ ਅਰਥ ਸੰਤ ਮਾਰਗਿ = ਗੁਰੂ ਦੇ (ਦੱਸੇ) ਰਾਹ ਉਤੇ। ਚਲਤ = ਤੁਰ ਰਿਹਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮੁਚੈ = ਬਹੁਤ, ਅਨੇਕਾਂ। ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ।

SikhNet (Spanish)Sí, andando por el Sendero de los Santos, millones de seres malvados son salvados y aquél que aplica el Polvo de los Pies de los Santos en su frente,

ਰੇਨੁ ਜਨ ਕੀ ਲਗੀ ਮਸਤਕਿ; ਅਨਿਕ ਤੀਰਥ ਸੁਚੈ ॥੧॥

ren jan kee lagee masatak; anik teerath suchai |1| Ang 1122

Sant Singh KhalsaOne who applies the dust of the feet of the humble to his forehead, is purified, as if he has bathed at countless sacred shrines. ||1||
Manmohan SinghHe, who applies the dust of the feet of the Lord's slave to his forehead acquires the purity of many pilgrim-stations.
Manmohan Singh (Punjabi)ਜੋ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਨੂੰ ਆਪਣੇ ਮੱਥੇ ਨੂੰ ਲਾਉਂਦਾ ਹੈ, ਉਸ ਨੂੰ ਘਣੇਰਿਆਂ ਯਾਤ੍ਰਾ ਅਸਥਾਨਾਂ ਦੀ ਪਵਿੱਤਰਤਾ ਪਰਾਪਤ ਹੋ ਜਾਂਦੀ ਹੈ।
Fareedkot Teekaਕਿਉਂ ਕਿ ਜਿਨ ਸੰਤੋਂ ਕੀ ਚਰਨ ਧੂਰੀ ਸੇ ਅਨੇਕ ਤੀਰਥ (ਸੁਚੈ) ਪਵਿਤ੍ਰ ਹੋਤੇ ਹੈਂ, ਸੋ ਤਿਨ ਕੇ ਮਸਤਕ ਪਰ ਲਗੀ ਹੈ ਵਾ ਚਰਨ ਰੇਨ ਸੇ ਅਨੇਕ ਤੀਰਥੋਂ ਕੀ ਸੁਚਤਾ ਪ੍ਰਾਪਤਿ ਭਈ ਹੈ॥੧॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ॥੧॥

ਪਦ ਅਰਥ ਰੇਨੁ = ਚਰਨ-ਧੂੜ। ਜਨ = ਪ੍ਰਭੂ ਦਾ ਭਗਤ। ਮਸਤਕਿ = ਮੱਥੇ ਉੱਤੇ। ਸੁਚੈ = ਸੁੱਚ, ਪਵਿੱਤ੍ਰਤਾ ॥੧॥

SikhNet (Spanish)logra el Mérito de haberse bañado en miles de lugares de peregrinaje. (1)

ਚਰਨ ਕਮਲ ਧਿਆਨ ਭੀਤਰਿ; ਘਟਿ ਘਟਹਿ ਸੁਆਮੀ ਸੁਝੈ ॥

charan kamal dhiaan bheetar; ghatt ghatteh suaamee sujhai | Ang 1122

Sant Singh KhalsaMeditating on His Lotus Feet deep within, one realizes the Lord and Master in each and every heart.
Manmohan SinghContemplating the Lord's lotus feet in the mind, one sees the Lord in every heart.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦਾ ਚਿੱਤ ਅੰਦਰ ਸਿਮਰਨ ਕਰਨ ਦੁਆਰਾ ਬੰਦਾ ਸਾਈਂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।
Fareedkot Teekaਮਨ ਕੇ ਅੰਤਰ ਪਰਮੇਸ੍ਵਰ ਕੇ ਚਰਨ ਕਮਲੋਂ ਕਾ ਧਿਆਨੁ ਕਰਨੇ ਸੇ ਸਰਬ ਘਟੋਂ ਮੇਂ ਸ੍ਵਾਮੀ ਬ੍ਯਾਪਕ ਸੂਝਤਾ ਹੈ॥
Prof. Sahib Singhਜਿਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।

ਪਦ ਅਰਥ ਭੀਤਰਿ = ਵਿਚ। ਧਿਆਨ ਭੀਤਰਿ = ਧਿਆਨ ਵਿਚ, ਯਾਦ ਵਿਚ। ਘਟਿ = ਘਟ ਵਿਚ। ਘਟਿ ਘਟਹਿ = ਹਰੇਕ ਸਰੀਰ ਵਿਚ। ਸੁਝੈ = ਦਿੱਸਦਾ ਹੈ।

SikhNet (Spanish)Si uno está entonado en los Pies de Loto, uno logra ver al Señor en todos los corazones.

ਸਰਨਿ ਦੇਵ ਅਪਾਰ ਨਾਨਕ; ਬਹੁਰਿ ਜਮੁ. ਨਹੀ ਲੁਝੈ ॥੨॥੭॥੧੫॥

saran dev apaar naanak; bahur jam. nahee lujhai |2|7|15| Ang 1122

Sant Singh KhalsaIn the Sanctuary of the Divine, Infinite Lord, Nanak shall never again be tortured by the Messenger of Death. ||2||7||15||
Manmohan SinghSeeking the refuge of the infinite Lord, death's courier tortures not the mortal again.
Manmohan Singh (Punjabi)ੋਬੇਅੰਤ ਪ੍ਰਭੂ ਦੀ ਪਨਾਹ ਲੈਣ ਦੁਆਰਾ, ਮੌਤ ਦਾ ਦੂਤ ਮੁੜ ਕੇ ਪ੍ਰਾਨੀ ਨੂੰ ਦੁਖ ਨਹੀਂ ਦਿੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਦੇਵ ਅਪਾਰ) ਪਰਮੇਸ੍ਵਰ ਕੀ ਸਰਨ ਲੈਨੇ ਕਰ ਕੇ ਬਹੁੜੋ ਪੁਰਸ ਕੇ ਸਾਥ ਜਮੁ (ਲੁਝੈ) ਲੜਤਾ, ਭਾਵ ਝਗੜਤਾ ਨਹੀਂ ਹੈ॥੨॥੭॥੧੫॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ॥੨॥੭॥੧੫॥

ਪਦ ਅਰਥ ਦੇਵ = ਪ੍ਰਕਾਸ਼-ਰੂਪ ਪ੍ਰਭੂ। ਅਪਾਰ = ਬੇਅੰਤ। ਬਹੁਰਿ = ਮੁੜ। ਲੁਝੈ = ਝਗੜਦਾ ॥੨॥੭॥੧੫॥

SikhNet (Spanish)Nanak ha buscado el Refugio de su Dios Infinito y a él Yama, el mensajero de la muerte, no lo aterroriza más. (2-7-15)
Answers quote the Granth verbatim with Ang citations. AI commentary is not Gurbani and not a religious ruling.