ੴ

ਸਿੱਖਬਾਣੀ · SikhBani

ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥

chhodd sagal siaanapaa mil saadh tiaag gumaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1006 · 8 lines
Translations

ਮਾਰੂ ਮਹਲਾ ੫ ਘਰੁ ੬ ਦੁਪਦੇ ॥

maaroo mahalaa 5 ghar 6 dupade |

Sant Singh KhalsaMaaroo, Fifth Mehl, Sixth House, Dho-Padhay:
Manmohan SinghMaru 5gth Guru. Dupadas.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਮਾਰੂ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Un Dios Creador Universal, por la Gracia del Verdadero Guru

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Maru, Mejl Guru Aryan, Quinto Canal Divino, Du-Padas.

ਛੋਡਿ ਸਗਲ ਸਿਆਣਪਾ; ਮਿਲਿ ਸਾਧ. ਤਿਆਗਿ ਗੁਮਾਨੁ ॥

chhodd sagal siaanapaa; mil saadh. tiaag gumaan |

Sant Singh KhalsaAbandon all your clever tricks; meet with the Holy, and renounce your egotistical pride.
Manmohan SinghShed thou all thine clevernesses and meeting with the saints rid thyself of the ego.
Manmohan Singh (Punjabi)ਤੂੰ ਆਪਣੀਆਂ ਸਾਰੀਆਂ ਚਾਲਾਕੀਆਂ ਛੱਡ ਦੇ ਅਤੇ ਸੰਤਾਂ ਨਾਲ ਮਿਲ ਕੇ ਆਪਣੀ ਹੰਗਤਾ ਨੂੰ ਮੇਟ ਸੁੱਟ।
Fareedkot Teekaਹੇ ਮਨ! ਸਭ ਸਿਆਨਪਾਂ ਛੋਡ ਕੈ ਸੰਤੋਂ ਕੋ ਮਿਲਿ ਕੇ ਹੰਕਾਰ ਤਯਾਗ ਦੇਹੁ॥
Prof. Sahib Singhਸਾਰੀਆਂ (ਢੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।

ਪਦ ਅਰਥ ਸਗਲ = ਸਾਰੀਆਂ। ਮਿਲਿ ਸਾਧ = ਗੁਰੂ ਨੂੰ ਮਿਲ ਕੇ। ਗੁਮਾਨੁ = ਅਹੰਕਾਰ।

SikhNet (Spanish)Haz a un lado toda tu astucia y encontrando a los Santos, purga tu ser del ego.

ਅਵਰੁ ਸਭੁ ਕਿਛੁ ਮਿਥਿਆ; ਰਸਨਾ ਰਾਮ ਰਾਮ ਵਖਾਨੁ ॥੧॥

avar sabh kichh mithiaa; rasanaa raam raam vakhaan |1|

Sant Singh KhalsaEverything else is false; with your tongue, chant the Name of the Lord, Raam, Raam. ||1||
Manmohan SinghAll else is false, so utter thou The Lord's Name with thy tongue;
Manmohan Singh (Punjabi)ਹੋਰ ਸਾਰਾ ਕੁਝ ਝੂਠ ਹੈ, ਇਸ ਲਈ ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੋਰ ਸਭ ਕੁਛ ਝੂਠਾ ਜਾਨ ਕੇ ਰਸਨਾ ਦ੍ਵਾਰੇ ਏਕ ਰਾਮ ਰਾਮ ਹੀ ਵਖ੍ਯਾਨ ਕਰਿ॥੧॥
Prof. Sahib Singhਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਤੋਂ ਬਿਨਾ) ਹੋਰ ਸਭ ਕੁਝ ਨਾਸਵੰਤ ਹੈ ॥੧॥

ਪਦ ਅਰਥ ਮਿਥਿਆ = ਨਾਸਵੰਤ। ਰਸਨਾ = ਜੀਭ ਨਾਲ। ਵਖਾਨੁ = ਉੱਚਾਰਨ ਕਰ ॥੧॥

SikhNet (Spanish)Sí, todo lo demás es pura ilusión, así que recita el Nombre del Señor con tu lengua.(1)

ਮੇਰੇ ਮਨ; ਕਰਨ ਸੁਣਿ ਹਰਿ ਨਾਮੁ ॥

mere man; karan sun har naam |

Sant Singh KhalsaO my mind, with your ears, listen to the Name of the Lord.
Manmohan SinghO my soul, hear thou the God's Name with thy ears.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣਿਆਂ ਕੰਨਾਂ ਨਾਲ ਰੱਬ ਦਾ ਨਾਮ ਸੁਣ।
Fareedkot Teekaਹੇ ਮੇਰੇ ਪਿਆਰੇ ਮਨ! ਕਾਨੋਂ ਸੇ ਹਰੀ ਨਾਮ ਕੋ ਸ੍ਰਵਨ ਕਰਿ॥
Prof. Sahib Singhਹੇ ਮੇਰੇ ਮਨ! ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।

ਪਦ ਅਰਥ ਮਨ = ਹੇ ਮਨ! ਕਰਨ = ਕੰਨਾਂ ਨਾਲ।

SikhNet (Spanish)Escucha el Nombre del Señor con el oído de tu mente para que las faltas que has cometido en millones de nacimientos sean lavadas, si así ocurre,

ਮਿਟਹਿ ਅਘ ਤੇਰੇ. ਜਨਮ ਜਨਮ ਕੇ; ਕਵਨੁ ਬਪੁਰੋ ਜਾਮੁ ॥੧॥ ਰਹਾਉ ॥

mitteh agh tere. janam janam ke; kavan bapuro jaam |1| rahaau |

Sant Singh KhalsaThe sins of your many past lifetimes shall be washed away; then, what can the wretched Messenger of Death do to you? ||1||Pause||
Manmohan SinghThine sins of many births shall be washed off. Then what can the poor Yama do to thee? Pause.
Manmohan Singh (Punjabi)ਤੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਣਗੇ। ਤਦ ਗ਼ਰੀਬ ਯਮ ਤੈਨੂੰ ਕੀ ਕਰ ਸਕਦਾ ਹੈ? ਠਹਿਰਾਉ।
Fareedkot Teekaਜਨਮ ਜਨਮ ਕੇ ਜੋ ਤੇਰੇ ਪਾਪ ਹੈਂ, ਸੋ ਮਿਟ ਜਾਏਂਗੇ, ਪੁਨਾ ਇਹੁ ਜਮ ਕੌਨ ਬਿਚਾਰਾ ਹੈ, ਜੋ ਤੇਰੇ ਸਨਮੁਖ ਆਵੈ॥੧॥ ਰਹਾਉ ॥
Prof. Sahib Singh(ਨਾਮ ਦੀ ਬਰਕਤਿ ਨਾਲ) ਤੇਰੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਮਿਟ ਜਾਣਗੇ। ਵਿਚਾਰਾ ਜਮ ਭੀ ਕੌਣ ਹੈ (ਜੋ ਤੈਨੂੰ ਡਰਾ ਸਕੇ)? ॥੧॥ ਰਹਾਉ ॥

ਪਦ ਅਰਥ ਮਿਟਹਿ = ਮਿਟ ਜਾਣਗੇ। ਅਘ = ਪਾਪ {ਬਹੁ-ਵਚਨ}। ਜਾਮੁ = ਜਮ। ਬਪੁਰਾ = ਵਿਚਾਰਾ ॥੧॥ ਰਹਾਉ ॥

SikhNet (Spanish)¿qué podrá el pobre Yama hacerte? (1-Pausa)

ਦੂਖ ਦੀਨ ਨ ਭਉ ਬਿਆਪੈ; ਮਿਲੈ ਸੁਖ ਬਿਸ੍ਰਾਮੁ ॥

dookh deen na bhau biaapai; milai sukh bisraam |

Sant Singh KhalsaPain, poverty and fear shall not afflict you, and you shall find peace and pleasure.
Manmohan SinghPain, poverty and fear shall afflict thee not and thou shall obtain place of rest.
Manmohan Singh (Punjabi)ਦੁਖ, ਗਰੀਬੀ ਅਤੇ ਡਰ ਤੈਨੂੰ ਨਹੀਂ ਸਤਾਉਣਗੇ ਅਤੇ ਆਰਾਮ ਦੀ ਥਾਂ ਮਿਲ ਜਾਵੇਗੀ।
Fareedkot Teekaਰੋਗ ਔ ਦੀਨਤਾ ਪੁਨਾ ਭਉ ਭੀ ਨਹੀਂ ਬਿਆਪੇਗਾ ਤਥਾ ਤੇਰੇ ਕੋ ਸੁਖ ਮੇਂ ਬਿਸਰਾਮ ਮਿਲੇਗਾ ਅਰਥਾਤ ਪਰਮੇਸਰ ਮੇਂ ਇਸਥਤੀ ਹੋਵੈਗੀ॥
Prof. Sahib Singhਨਾਨਕ ਆਖਦਾ ਹੈ (ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਉੱਤੇ ਦੁਨੀਆ ਦੇ) ਦੁੱਖ, ਮੁਥਾਜੀ, (ਹਰੇਕ ਕਿਸਮ ਦਾ) ਡਰ-(ਇਹਨਾਂ ਵਿਚੋਂ ਕੋਈ ਭੀ) ਆਪਣਾ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਦੀਨ = ਦੀਨਤਾ, ਮੁਥਾਜੀ। ਨ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ। ਮਿਲੈ = ਮਿਲ ਜਾਂਦਾ ਹੈ। ਸੁਖ ਬਿਸ੍ਰਾਮ = ਸੁਖਾਂ ਵਿਚ ਟਿਕਾਣਾ।

SikhNet (Spanish)Entonces no seguirás afligido por la tristeza, ni seras humillado, ni tendrás miedo, y lograrás el Estado de Samadhi.

ਗੁਰ ਪ੍ਰਸਾਦਿ ਨਾਨਕੁ ਬਖਾਨੈ; ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥

gur prasaad naanak bakhaanai; har bhajan tat giaan |2|1|24|

Sant Singh KhalsaBy Guru's Grace, Nanak speaks; meditation on the Lord is the essence of spiritual wisdom. ||2||1||24||
Manmohan SinghIt is by the grace of the Guru(God) that Nanak says that the Lord's meditation is the quintessence of all gnosis.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਆਖਦਾ ਹੈ ਕਿ ਸਾਈਂ ਦਾ ਸਿਮਰਨ। ਸਮੂਹ ਗਿਆਤ ਦਾ ਜੌਹਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਕੀ ਕ੍ਰਿਪਾ ਤੇ ਹਰੀ ਕਾ ਭਜਨ ਹੈ ਇਸ ਤੇ ਯਥਾਰਥ ਗਯਾਨ ਪ੍ਰਾਪਤਿ ਹੋਤਾ ਹੈ। ਹੇ ਪ੍ਯਾਰੇ! ਤਾਂ ਤੇ ਗੁਰੋਂ ਕੀ ਸਰਨ ਹੋ ਕੇ ਭਜਨ ਕਰ॥੨॥੧॥੨੪॥
Prof. Sahib Singhਪਰਮਾਤਮਾ ਦਾ ਭਜਨ ਕਰਨਾ ਹੀ ਅਸਲ ਆਤਮਕ ਜੀਵਨ ਦੀ ਸੂਝ ਹੈ (ਪਰ ਇਹ ਨਾਮ) ਗੁਰੂ ਦੀ ਕਿਰਪਾ ਨਾਲ (ਹੀ ਮਿਲਦਾ ਹੈ) ॥੨॥੧॥੨੪॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਾਨਕੁ ਬਖਾਨੈ = ਨਾਨਕ ਆਖਦਾ ਹੈ। ਤਤੁ ਗਿਆਨੁ = ਅਸਲ ਆਤਮਕ ਜੀਵਨ ਦੀ ਸੂਝ ॥੨॥੧॥੨੪॥

SikhNet (Spanish)Los Tesoros del Señor llega a las manos, oh, dice Nanak, mediante el Guru ellos lo obtienen. (12-1-24)
Answers quote the Granth verbatim with Ang citations. AI commentary is not Gurbani and not a religious ruling.